ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਮਨਪ੍ਰੀਤ ਸਿੰਘ ਬੱਧਨੀ ਕਲਾਂ
  ਅੰਗਰੇਜ਼ਾਂ ਨੇ ਨਾ ਵਧਣ ਦਿੱਤਾ ਮਹਾਰਾਜੇ ਦਾ ਵੰਸ਼
  ਸਿੱਖ ਰਾਜ ਦੀ ਅਹਿਮ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਕੋਹਿਨੂਰ ਹੀਰਾ ਅੱਜ ਲੰਡਨ ਦੇ ਟਾਵਰ ਆਫ ਲੰਡਨ ਅਜਾਇਬ ਘਰ ਵਿਚ ਪਿਆ ਹੈ। ਅਜਾਇਬ ਘਰ ਦੀ ਵੈੱਬਸਾਈਟ 'ਤੇ ਇਸ ਸਬੰਧੀ ਲਿਖਿਆ ਹੈ ਕਿ ਅੱਜ ਇਹ ਹੀਰਾ 105.6 ਕੈਰਿਟ ਦਾ ਹੈ ਅਤੇ ਮਹਾਰਾਣੀ ਐਲਿਜਾਬੈਥ ਦੀ ਮਾਂ ਦੇ ਤਾਜ ਵਿਚ 1937 ਵਿਚ ਜੜਿਆ ਗਿਆ ਸੀ। ਰੌਸ਼ਨੀ ਦੇ ਪਹਾੜ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਹੀਰੇ ਨੂੰ 1849 ਵਿਚ ਪੰਜਾਬ 'ਚ ਹੋਈ ਐਂਗਲੋ ਸਿੱਖ ਜੰਗ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਹਵਾਲੇ ਕਰ ਦਿੱਤਾ ਗਿਆ ਸੀ।
  ਇਸ ਕੋਹਿਨੂਰ ਹੀਰੇ ਨੂੰ ਲੈ ਕੇ ਬੀਤੇ ਕੁਝ ਸਮੇਂ ਤੋਂ ਬਿਆਨਬਾਜ਼ੀ ਹੱਦੋਂ ਵੱਧ ਤੇਜ਼ ਹੋ ਗਈ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ

  ਸਿਡਨੀ - ਬਰਗਾੜੀ ਕਾਂਡ ਦੀ ਜਾਂਚ ਰਿਪੋਰਟ ਦਾ ਭੇਤ ਸਾਹਮਣੇ ਆਉਣ ਮਗਰੋਂ ਪਰਵਾਸੀ ਸਿੱਖਾਂ ਨੇ ਇਸ ਨੂੰ ਜਨਤਕ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਮੁਲਜ਼ਮ ਪੁਲੀਸ ਅਫ਼ਸਰਾਂ ਵਿਰੁੱਧ ਕਾਰਵਾਈ ਨਾ ਕਰਨ ਅਤੇ ਮਾਮਲੇ ਨੂੰ ਲਟਕਾਉਣ ’ਤੇ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਇਸ ਨੂੰ ਕੈਪਟਨ-ਬਾਦਲ ਦਾ ਗੁਪਤ ਸਾਂਝ ਸਮਝੌਤਾ ਕਰਾਰ ਦਿੱਤਾ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਵੀ ਕੇਸ ਦਰਜ ਕਰਨ ਦੀ ਮੰਗ ਉੱਠੀ ਹੈ।
  ਸਿੱਖ ਫੈੱਡਰੇਸ਼ਨ ਆਫ਼ ਆਸਟਰੇਲੀਆ ਦੇ ਪ੍ਰਧਾਨ ਗੁਰਜੀਤ ਸਿੰਘ, ਪੰਥਕ ਆਗੂ ਜਸਪਾਲ ਸਿੰਘ ਤੇ ਹਰਦੀਪ ਸਿੰਘ ਅਤੇ ਨੈਸ਼ਨਲ ਸਿੱਖ ਕੌਂਸਲ ਆਫ਼ ਆਸਟਰੇਲੀਆ ਦੇ ਪ੍ਰਧਾਨ ਅਜਮੇਰ ਸਿੰਘ ਗਿੱਲ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਵਿਰੋਧ ਕਰਨ ਵਾਲਾ ਅਕਾਲੀ ਦਲ ਹੁਣ ਰਿਪੋਰਟ ਸੀਬੀਆਈ ਨੂੰ ਦੇਣ ਵਿੱਚ ਖੁਸ਼ ਦਿਖਾਈ ਦੇ ਰਿਹਾ ਹੈ ਜਦਕਿ ਪਹਿਲਾਂ ਉਹ ਕਮਿਸ਼ਨ ਬਣਾਏ ਜਾਣ ਦਾ ਵਿਰੋਧ ਕਰਦਾ ਸੀ। ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੋਈ ਸੀ। ਢਾਈ ਸਾਲ ਤੋਂ ਇਨ੍ਹਾਂ ਫਾਈਲਾਂ ਨੂੰ ਸੀਬੀਆਈ ਨੇ ਖੋਲ੍ਹਿਆ ਤੱਕ ਨਹੀਂ।
  ਆਗੂਆਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਬਰਗਾੜੀ ਕਾਂਡ ਦਾ ਸੱਚ ਸਾਹਮਣੇ ਲਿਆਂਦਾ ਹੈ। ਕਮਿਸ਼ਨ ਨੇ ਸਰਕਾਰੀ ਤੰਤਰ ਦੇ ਫੋਨ ਸੰਦੇਸ਼ ਵਾਰਤਾਲਾਪ ਨੂੰ ਜੱਗ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦੇ ਅਕਾਲ ਤਖ਼ਤ ਤੋਂ ਮੁਆਫ਼ੀਨਾਮੇ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਮੁੰਬਈ ਦੇ ਫਿਲਮਸਾਜ਼ ਦੇ ਘਰ ਹੋਏ ਸਮਝੌਤੇ ਤੋਂ ਪਰਦਾ ਚੁੱਕਿਆ ਹੈ। ਪਰਵਾਸੀ ਸਿੱਖਾਂ ਨੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਬਰਗਾੜੀ ਮੋਰਚੇ ਦਾ ਸਮਰਥਨ ਕੀਤਾ ਹੈ।


  Posted On August - 4 - 2018
  ਤਰਲੋਚਨ ਸਿੰਘ
  ਚੰਡੀਗੜ੍ਹ, 4 ਅਗਸਤ
  ਆਮ ਆਦਮੀ ਪਾਰਟੀ ਵੱਲੋਂ ਖਹਿਰਾ ਧੜੇ ਦੀਆਂ ਬਗਾਵਤੀ ਸੁਰਾਂ ਨੂੰ ਮੋੜਵਾਂ ਜਵਾਬ ਦੇਣ ਲਈ ਇਕ ਵਾਰ ਫਿਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਨ ਸੌਂਪੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸ੍ਰੀ ਮਾਨ ਨੇ ਵੀ ਪਾਰਟੀ ਉੱਤੇ ਪੈਦਾ ਹੋਏ ਸੰਕਟ ਦੇ ਚੱਲਦਿਆਂ ਪੰਜਾਬ ਇਕਾਈ ਦੀ ਕਮਾਨ ਸੰਭਾਲਣ ਦਾ ਮਨ ਬਣਾ ਲਿਆ ਹੈ।
  ਸੂਤਰਾਂ ਅਨੁਸਾਰ ਪਿਛਲੇ ਦਿਨੀਂ ਦਿੱਲੀ ਦੇ ਰਾਮ ਮਨੋਹਰ ਹਸਪਤਾਲ ਵਿੱਚ ਦਾਖ਼ਲ ਸ੍ਰੀ ਮਾਨ ਦਾ ਹਾਲ-ਚਾਲ ਪੁੱਛਣ ਗਏ ਸ੍ਰੀ ਕੇਜਰੀਵਾਲ, ਸ੍ਰੀ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਮੁੱਦੇ ਉੱਤੇ ਉਨ੍ਹਾਂ ਨਾਲ ਚਰਚਾ ਕਰਕੇ ਪੰਜਾਬ ਇਕਾਈ ਦੀ ਅਗਵਾਈ ਕਰਨ ਲਈ ਕਿਹਾ ਜਿਸ ਲਈ ਸ੍ਰੀ ਮਾਨ ਨੇ ਹਾਮੀ ਭਰ ਦਿੱਤੀ ਹੈ। ਸ੍ਰੀ ਮਾਨ ਨੇ ਵੀ ਫੋਨ ’ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਇਕਾਈ ਨੂੰ ਪੈਰਾਂ ਸਿਰ ਕਰਨ ਲਈ ਉਨ੍ਹਾਂ ਨੇ ਮੁੜ ਪੰਜਾਬ ਵਿੱਚ ਸਰਗਰਮ ਹੋਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਦਾ ਕੰਮ ਨਿਪਟਾ ਕੇ ਜਲਦੀ ਹੀ ਪੰਜਾਬ ਆ ਰਹੇ ਹਨ ਅਤੇ ਫਿਰ ਲੋਕ ਸਭਾ ਚੋਣਾਂ ਤੱਕ ਉਹ ਆਪਣਾ ਸਾਰਾ ਸਮਾਂ ਪੰਜਾਬ ਵਿੱਚ ਹੀ ਪਾਰਟੀ ਲਈ ਦੇਣਗੇ। ਇਸੇ ਦੌਰਾਨ ਅੱਜ ‘ਆਪ’ ਦੀ ਪੰਜਾਬ ਇਕਾਈ ਦੇ ਸੂਬੇ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਆਗੂਆਂ ਦੀ ਇੱਥੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਹੋਈਆਂ ਕਈ ਗੇੜ ਦੀਆਂ ਮੀਟਿੰਗਾਂ ਦੌਰਾਨ ਮਤਾ ਪਾਸ ਕਰਕੇ ਭਗਵੰਤ ਮਾਨ ਦੇ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਵੱਲੋਂ ਸਹਿ ਪ੍ਰਧਾਨ ਦੇ ਅਹੁਦਿਆਂ ਤੋਂ ਦਿੱਤੇ ਅਸਤੀਫਿਆਂ ਨੂੰ ਨਾਮਨਜ਼ੂਰ ਕਰਦਿਆਂ ਹਾਈਕਮਾਂਡ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਦੋਹਾਂ ਆਗੂਆਂ ਨੂੰ ਮੁੜ ਆਪੋ ਆਪਣੇ ਅਹੁੱਦਿਆਂ ਉੱਤੇ ਕੰਮ ਕਰਨ ਲਈ ਕਿਹਾ ਜਾਵੇ। ਸੂਤਰਾਂ ਮੁਤਾਬਕ ਪੰਜਾਬ ਇਕਾਈ ਵੱਲੋਂ ਪਾਸ ਕੀਤਾ ਗਿਆ ਇਹ ਮਤਾ ਦਿੱਲੀ ਵਿੱਚ ਹਾਈਕਮਾਂਡ ਦੀ ਸ੍ਰੀ ਮਾਨ ਨਾਲ ਹਸਪਤਾਲ ਵਿੱਚ ਹੋਈ ਗੁਫ਼ਤਗੂ ਦੀ ਹੀ ਇਕ ਕੜੀ ਹੈ। ਅੱਜ ਮੀਟਿੰਗ ਵਿੱਚ ਤਕਰੀਬਨ ਸਾਰੇ ਹੀ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਵਿਰੁੱਧ ਖੂਬ ਭੜਾਸ ਕੱਢੀ। ਮੀਟਿੰਗ ਵਿੱਚ ਪਾਰਟੀ ਦੇ ਉਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਦੀ ਮੁੱਖ ਧਾਰਾ ਵਿੱਚ ਮੁੜਨ ਦੀ ਅਪੀਲ ਕੀਤੀ ਗਈ ਜੋ ਕਥਿਤ ਤੌਰ ’ਤੇ ਆਰਐੱਸਐੱਸ, ਭਾਜਪਾ, ਅਕਾਲੀ ਦਲ ਤੇ ਬੈਂਸ ਭਰਾਵਾਂ ਦੇ ਝਾਂਸੇ ਵਿੱਚ ਆ ਕੇ ਕੁਰਾਹੇ ਪੈ ਗਏ ਹਨ।
  ਸੂਤਰਾਂ ਅਨੁਸਾਰ ਆਗੂਆਂ ਨੇ ਆਸ ਪ੍ਰਗਟਾਈ ਹੈ ਕਿ ਸ੍ਰੀ ਖਹਿਰਾ ਨਾਲ ਗਏ ਛੇ ਵਿਧਾਇਕਾਂ ਵਿੱਚੋਂ ਘੱਟੋ ਘੱਟ ਦੋ ਵਿਧਾਇਕ ਪਾਰਟੀ ਵੱਲ ਮੋੜਾ ਕੱਟ ਸਕਦੇ ਹਨ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਕਤੂਬਰ ਵਿੱਚ ਪੰਜਾਬ ਆ ਕੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣਗੇ। ਇਸੇ ਕੜੀ ਤਹਿਤ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 13 ਅਗਸਤ ਨੂੰ ਜਲੰਧਰ ਵਿੱਚ ਪਾਰਟੀ ਦੇ ਸਮੂਹ ਅਹੁਦੇਦਾਰਾਂ ਨੂੰ ਸੰਬੋਧਨ ਕਰਕੇ ਬਾਗੀ ਖਹਿਰਾ ਧੜੇ ਤੋਂ ਸੁਚੇਤ ਕਰਨਗੇ। ਪਾਰਟੀ ਵੱਲੋਂ 15 ਅਗਸਤ ਨੂੰ ਈਸੜੂ ਵਿੱਚ ਸ਼ਹੀਦੀ ਕਾਨਫਰੰਸ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਭਗਵੰਤ ਮਾਨ ਵੱਲੋਂ ਸੰਬੋਧਨ ਕੀਤੇ ਜਾਣ ਦੀ ਸੰਭਾਵਨਾ ਹੈ। ਪਾਰਟੀ 26 ਅਗਸਤ ਨੂੰ ਰੱਖੜ ਪੁੰਨਿਆਂ ਮੌਕੇ ਬਾਬਾ ਬਕਾਲਾ ਵਿੱਚ ਵੀ ਕਾਨਫਰੰਸ ਕਰੇਗੀ।
  ਇਸੇ ਦੌਰਾਨ ‘ਆਪ’ ਦੇ ਮਹਿਲਾ ਵਿੰਗ ਦੀ ਇੰਚਾਰਜ ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਪ੍ਰਧਾਨ ਲਾਲੀ ਰਾਜ ਗਿੱਲ ਤੇ ਸਹਿ-ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਸ੍ਰੀ ਖਹਿਰਾ ਦਾ ਨਿੱਜੀ ਸਟਾਫ਼ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਸਰਵਜੀਤ ਕੌਰ ਮਾਣੂਕੇ, ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਵਿਰੁੱਧ ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਪੋਸਟਾਂ ਪਾ ਕੇ ਇਸਤਰੀ ਜਾਤੀ ਦਾ ਅਪਮਾਨ ਕਰ ਰਿਹਾ ਹੈ। ਖੁ਼ਦ ਸ੍ਰੀ ਖਹਿਰਾ ਪਾਰਟੀ ਦੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਣ ਦੇਣ ਦੇ ਭੜਕਾਊ ਬਿਆਨ ਦੇ ਕੇ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ‘ਆਪ’ ਵਿੱਚ ਖੁਦ ਸ਼ਾਮਲ ਹੋ ਕੇ ਵਿਧਾਇਕ ਤੇ ਫਿਰ ਵਿਰੋਧੀ ਧਿਰ ਦੇ ਆਗੂ ਵਰਗੇ ਸਭ ਤੋਂ ਵੱਡੇ ਅਹੁਦੇ ’ਤੇ ਪੁੱਜ ਕੇ ਵੀ ਪਾਰਟੀ ਦੇ ਉਲਟ ਕਾਰਵਾਈਆਂ ਕਰੇ, ਅਜਿਹੇ ਆਗੂ ਉੱਤੇ ਹੋਰ ਵਿਸਵਾਸ਼ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਖਹਿਰਾ ਅਜਿਹੇ ਵਰਤਾਰੇ ਲਈ ਮੁਆਫੀ ਮੰਗਣ। ਜੇ ਸ੍ਰੀ ਖਹਿਰਾ ਮੁਆਫ਼ੀ ਨਹੀਂ ਮੰਗਦੇ ਤਾਂ ਉਹ ਪੁਲੀਸ ਕੋਲ ਸ਼ਿਕਾਇਤ ਕਰਨ ਬਾਰੇ ਵੀ ਸੋਚ ਸਕਦੀਆਂ ਹਨ।
  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨਵ ਨਿਯੁਕਤ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਗਲਤ ਪ੍ਰਚਾਰ ਕਰਕੇ ਕਿ ਦਿੱਲੀ ਵਾਲਿਆਂ ਨੇ ਸ੍ਰੀ ਖਹਿਰਾ ਨੂੰ ਅਹੁਦੇ ਤੋਂ ਹਟਾਇਆ ਹੈ, ਪਾਰਟੀ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 15 ਵਿਧਾਇਕਾਂ ਨੇ ਬਾਕਾਇਦਾ ਲਿਖਤੀ ਤੌਰ ’ਤੇ ਸ੍ਰੀ ਖਹਿਰਾ ਨੂੰ ਹਟਾਉਣ ਅਤੇ ਉਨ੍ਹਾਂ (ਚੀਮਾ) ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਦਾ ਫ਼ੈਸਲਾ ਲਿਆ ਹੈ। ਸ੍ਰੀ ਚੀਮਾ ਨੇ ਸਵਾਲ ਕੀਤਾ ਕਿ ਕੀ ਉਹ ਪੰਜਾਬ ਦੇ ਬਸ਼ਿੰਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਦੀ ਪਾਰਟੀ ਵੱਲੋਂ ਖਹਿਰਾ ਧੜੇ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਬਲਕਿ ਉਨ੍ਹਾਂ ਨੂੰ ਸਮਝਾ ਕੇ ਗਲਤਫਹਿਮੀ ਦੂਰ ਕੀਤੀਆਂ ਜਾ ਰਹੀਆਂ ਹਨ।

   

  ਨਿਊਯਾਰਕ -  ਜਲੰਧਰ (ਪੰਜਾਬ) ਦੇ ਇੱਕ ਸਾਬਕਾ ਆਈ ਐਸ ਅਧਿਕਾਰੀ ਦੀ ਅਗਵਾਈ ਵਿੱਚ ਚੱਲਦੇ 'ਸ਼੍ਰੋਮਣੀ ਰੰਘਰੇਟਾ ਦਲ ਪੰਜਾਬ' ਗਰੁਪ ਨੇ ਸ਼ੋਸਲ ਮੀਡੀਏ ਰਾਹੀਂ ਬ੍ਰਾਹਮਣ ਰਿਸ਼ੀ ਬਾਲਮੀਕ ਦੀ ਇੱਕ ਫੋਟੋ ਵਾਇਰਲ ਕੀਤੀ ਹੈ । ਰਿਸ਼ੀ ਦੀ ਗੋਦ ਵਿੱਚ 'ਕੁੱਸ਼ੂ' ਨੂੰ ਲਿਟਾਇਆ ਹੋਇਆ ਹੈ । ਉਸ ਦੇ ਨਾਲ ਹੀ ਦਸਮ ਗ੍ਰੰਥ ਵਿੱਚੋਂ 'ਰਾਮਾਵਤਾਰ' ਦੀਆਂ ਕੁਝ ਪੰਕਤੀਆਂ ਕਾਪੀ ਪੇਸਟ ਕਰਕੇ ਜੋੜੀਆਂ ਹਨ, ਜਿਨ੍ਹਾਂ ਵਿੱਚ ਸ਼੍ਰੀ ਰਾਮਚੰਦ ਦੇ ਬੇਟੇ ਲਵ (ਲਊ) ਦੇ ਕਥਿਤ ਭਰਾ ਕੁੱਸ਼ (ਕੁੱਸ਼ੂ) ਦੇ ਜਨਮ ਦੀ ਕਹਾਣੀ ਦਾ ਵਰਨਣ ਹੈ । ਇਸ ਫੋਟੋ ਥੱਲੇ ਲਿਖਿਆ ਹੈ “ਗੁਰੂ ਨਾਨਕ ਦੇਵ ਜੀ ਕੁੱਸ਼ੂ ਦੀ ਕੁਲ ਵਿੱਚੋਂ ਹਨ ਅਤੇ ‘ਕੁੱਸ਼ੂ’ ਪ੍ਰਮਾਤਮਾ ਵਾਲਮੀਕ ਨੇ ਕੱਖਾਂ ਦਾ ਤਿਆਰ ਕੀਤਾ ਸੀ । ਇਹੋ ਗੱਲ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਦਸਮ ਗੰਥ ਦੇ ਸਫਾ-303 ’ਤੇ ਰਾਮਵਤਾਰ ਦੇ ਸਲੋਕ-727 ਵਿੱਚ ਲਿਖੀ ਹੈ" । ਇਸ ਦਾ ਭਾਵਾਰਥ ਹੈ ਕਿ ਸਾਰੇ ਗੁਰੂ ਸਾਹਿਬਾਨ ਤੇ ਗੁਰਸਿੱਖ ਵਾਲਮੀਕੀ ਹਨ ।" ਗਿਆਤ ਹੋਵੇ ਕਿ ਮਿਥਿਹਾਸਕ 'ਰਿਸ਼ੀ ਵਾਲਮੀਕ' ਸ੍ਰੀ ਰਾਮਚੰਦਰ ਦੇ ਰਾਜਗੁਰੂ ਮੰਨੇ ਰਿਸ਼ੀ ਵਸ਼ਿਸ਼ਠ ਦਾ ਭਰਾ ਹੈ । ਕਈ ਪੰਥ-ਦਰਦੀ ਸੱਜਣ ਅਜਿਹੇ ਗੁੰਮਰਾਹਕੁਨ ਵਿਚਾਰ ਦਾ ਬੜਾ ਤਿੱਖਾ ਵਿਰੋਧ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਨਾਗਪੁਰੀ ਹਿੰਦੂਤਵੀ ਸ਼ਕਤੀ ਪਹਿਲਾਂ ਗੁਰੂ ਸਾਹਿਬਾਨ ਤੇ ਗੁਰਸਿੱਖਾਂ ਨੂੰ 'ਲਵ ਕੁਸ਼' ਦੀ ਸੰਤਾਨ ਦੱਸ ਕੇ ਹਿੰਦੂ ਸਿੱਧ ਕਰਨਾ ਚਹੁੰਦੀ ਸੀ, ਜਦੋਂ ਉਹ ਆਪਣੇ ਮਨੋਰਥ ਵਿੱਚ ਵਧੇਰੇ ਕਾਮਯਾਬ ਨਹੀਂ ਹੋਈ ਤਾਂ ਉਸ ਨੇ ਉਪਰੋਕਤ ਜ਼ਹਿਰੀਲਾ ਡੰਗ ਮਾਰਿਆ ਹੈ । ਪਰ ਮੇਰਾ ਖ਼ਿਆਲ ਹੈ ਕਿ ਸਾਡਾ ਅਜਿਹਾ ਵਿਰੋਧ ਉਦੋਂ ਤੱਕ ਬਿਲਕੁਲ ਹੀ ਨਿਰਮੂਲ ਹੈ, ਜਦੋਂ ਤਕ ਕਥਿਤ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪੰਥਕ ਪੱਧਰ ’ਤੇ ਦਸਵੇਂ ਗੁਰੂ-ਪਾਤਸ਼ਾਹ ਦੀ ਬਾਣੀ ਮੰਨਿਆ ਜਾਂਦਾ ਰਹੇਗਾ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਇੱਕ ਪ੍ਰੈਸਨੋਟ ਰਾਹੀਂ ਪ੍ਰਗਟ ਕੀਤੇ ਹਨ ।

  ਉਨ੍ਹਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਕੁਝ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਭਾਈ (ਗਿਆਨੀ) ਪੂਰਨ ਸਿੰਘ ਨੇ ਬਿਆਨ ਦਿੱਤਾ ਸੀ ਕਿ "ਸਿੱਖ ਸੂਰਜਵੰਸ਼ੀ ਸ੍ਰੀ ਰਾਮ ਦੇ ਪੁੱਤਰ ਲਵ ਤੇ ਕੁਸ਼ ਦੀ ਹੀ ਸੰਤਾਨ ਹਨ" । ਉਦੋਂ ਵੀ ਕੁਝ ਸਮੇਂ ਲਈ ਬੜਾ ਵਾਵੇਲਾ ਉਠਿਆ, ਪਰ ਜਦੋਂ ਕੁਝ ਪੰਥ ਦਰਦੀਆਂ ਨੇ ਉਸ ਨੂੰ ਪੁੱਛਿਆ ਤਾਂ ਜਥੇਦਾਰ ਜੀ ਨੇ ਦਸਮ ਗ੍ਰੰਥ ਵਿੱਚਲੇ ਬਚਿਤ੍ਰ ਨਾਟਕ ਦੇ 'ਕਵੀ ਬੰਸ ਵਰਨਣ' ਵਿੱਚੋਂ ਕੁਝ ਤੁਕਾਂ ਸੁਣਾ ਕੇ ਉਨ੍ਹਾਂ ਦਾ ਮੂੰਹ ਬੰਦ ਕਰਵਾ ਦਿੱਤਾ ਸੀ । ਉਸ ਨੇ ਉੱਤਰ ਵਿੱਚ ਇਹ ਵੀ ਆਖਿਆ ਸੀ ਕਿ ਜੇ ਉਪਰੋਕਤ ਬਿਆਨ ਕਾਰਣ ਮੈਨੂੰ ਆਰ.ਆਰ.ਐਸ. ਦਾ ਦੋਸ਼ੀ ਪ੍ਰਚਾਰਕ ਗਰਦਾਨਦੇ ਹੋ ਤਾਂ ਦਸ਼ਮ ਪਾਤਸ਼ਾਹ ਨੂੰ ਕੀ ਕਹੋਗੇ ?
  ਦੁਰਾਹਾ (ਲੁਧਿਆਣਾ) ਨੇੜੇ ਪੈਂਦੇ ਡੇਰਾ-ਨੁਮਾ ਗੁਰਦੁਆਰਾ ਹੋਤੀ ਮਰਦਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝਕਾਉਣ ਤੋਂ ਪਹਿਲਾਂ ਹਨੂੰਮਾਨ ਦੀ ਮੂਰਤੀ ਨੂੰ ਮੱਥਾ ਟੇਕਣਾ ਪੈਂਦਾ ਹੈ । ਸਾਹਮਣੇ ਦੀਵਾਰ ਤੇ ਸ੍ਰੀ ਰਾਮ, ਲਛਮਣ ਤੇ ਮਾਤਾ ਸੀਤਾ ਦੀ ਵੱਡੇ ਅਕਾਰ ਦੀ ਫੋਟੋ ਸਜਾਈ ਹੋਈ ਹੈ । 22 ਜੁਲਾਈ ਦੀ 'ਰੋਜ਼ਾਨਾ ਪਹਿਰੇਦਾਰਾ' ਅਖ਼ਬਾਰ ਨੇ 'ਆਰ.ਐਸ.ਐਸ ਦੀ ਜੜ੍ਹਾਂ ਗੁਰਦੁਅਰਿਆਂ ਤਕ ਪਹੁੰਚੀਆਂ' ਦੀ ਸੁਰਖੀ ਹੇਠ ਲਿਖਿਆ ਕਿ ਉਸ ਦੀ ਪਤਰਕਾਰ ਟੀਮ ਨੇ ਗੁਰਦੁਆਰੇ ਦੇ ਸੰਚਾਲਕ ਪੁਜਾਰੀ ਮਨਜੀਤ ਸਿੰਘ ਨਾਲ ਵੀਚਾਰ ਚਰਚਾ ਕੀਤੀ ਤਾਂ ਉਸ ਨੇ ਅੱਗੋਂ ਬੇਝਿਜਕ ਹੋ ਕੇ ਆਖਿਆ ਹੈ ਕਿ "ਸਿੱਖ ਧਰਮ ਸ੍ਰੀ ਰਾਮਚੰਦਰ ਦੇ ਵੰਸ਼ ਵਿੱਚੋਂ ਚਲ ਰਿਹਾ ਹੈ । ਇਹ ਸੱਚ ਦਸਵੇਂ ਪਾਤਸ਼ਾਹ ਨੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚ ਖ਼ੁਦ ਆਪ ਪ੍ਰਗਟ ਕੀਤਾ ਹੈ ।" ਇਸ ਲਈ ਗੁਰਮਤਿ ਪ੍ਰਚਾਰਕ ਹੋਣ ਨਾਤੇ ਦਾਸ ਤਾਂ ਹੁਣ ਇਹੋ ਬੇਨਤੀ ਕਰੇਗਾ ਕਿ ਜੇ ਆਰ ਐਸ ਐਸ ਦੀ ਜੜ੍ਹਾਂ ਗੁਰਦੁਆਰਿਆਂ ਤਕ ਪਹੁੰਚ ਗਈਆਂ ਹਨ, ਤਾਂ ਇਸ ਨੂੰ ਧਰਤੀ, ਪਾਣੀ ਤੇ ਲੋੜੀਂਦੀ ਹੋਰ ਖ਼ੁਰਾਕ ਦਸਮ ਗ੍ਰੰਥ ਤੇ ਇਸ ਦੇ ਪ੍ਰਚਾਰਕਾਂ ਪਾਸੋਂ ਮਿਲ ਰਹੀ ਹੈ । ਰੰਘਰੇਟਾ ਦਲ ਤੇ ਆਰ ਐਸ ਐਸ ਤੇ ਉਸ ਦੇ ਪ੍ਰਚਾਰਕ ਤੇ ਪੁਜਾਰੀ ਮਨਜੀਤ ਸਿੰਘ ਵਰਗਿਆਂ ਨੂੰ ਦੋਸ਼ੀ ਠਹਿਰਾਉਣਾ ਤੇ ਵਿਰੋਧ ਕਰਨਾ ਯੋਗ ਨਹੀਂ, ਪੰਥ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ ।

  ਮੇਰਾ ਪੂਰਨ ਵਿਸ਼ਵਾਸ਼ ਹੈ ਕਿ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਨੂੰ ਕੋਈ ਉਹੀ ਪੰਥ ਵਿਰੋਧੀ ਸ਼ਕਤੀ ਜਾਂ ਕੇਂਦਰੀ ਖੁਫ਼ੀਆ ਤੰਤਰ ਦੀ ਏਜੰਸੀ ਚਲਾ ਰਹੀ ਹੈ, ਜਿਸ ਨੇ ਪਹਿਲਾਂ ਤਾਂ ਭਾਰਤ ਦੇ ਮੂਲਵਾਸੀ ਭਗਤ ਬਾਲਮੀਕ ਦੀ ਕੁਲ ਦੇ ਉਸ ਦਲਿਤ ਵਰਗ ਨੂੰ ਬ੍ਰਾਹਮਣ ਰਿਸ਼ੀ ਵਾਲਮੀਕ ਦੇ ਉਪਾਸ਼ਕ ਬਣਾ ਕੇ ਮੁੜ ਆਪਣੇ ਬ੍ਰਾਹਮਣੀ ਜਾਲ ਵਿੱਚ ਫਸਾ ਲਿਆ ਹੈ, ਜਿਸ ਵਿੱਚੋਂ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ '"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥" ਦਾ ਨਾਰ੍ਹਾ ਲਾ ਕੇ ਬੜੀ ਮੁਸ਼ਕਲ ਕੱਢਿਆ ਸੀ । ਹੁਣ ਵੀ ਓਹੀ ਸ਼ਕਤੀ ਹੈ, ਜਿਹੜੀ ਦਲਿਤ ਵਰਗ ਦੀ ‘ਰੰਘਰੇਟੇ ਗੁਰੂ ਕੇ ਬੇਟੇ’ ਵਾਲੀ ਪੰਥਕ ਸਾਂਝ ਨੂੰ ਤੋੜ ਕੇ ਖਾਲਸਾ ਪੰਥ ਨੂੰ ਆਪਸੀ ਖ਼ਾਨਾਜੰਗੀ ਵੱਲ ਧਕੇਲਣ ਲਈ ਯਤਨਸ਼ੀਲ ਹੈ । ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਯਤਨ ਕਰ ਰਹੀ ਹੈ । ਉਹ ਗੁਰਸਿੱਖਾਂ ਨੂੰ ਬ੍ਰਾਹਮਣ ਰਿਸ਼ੀ ਵਾਲਮੀਕ ਦੀ ਸੰਤਾਨ ਦੱਸ ਕੇ ਹਿੰਦੂ ਵੀ ਸਿੱਧ ਕਰਨਾ ਚਹੁੰਦੀ ਹੈ ਤੇ ਪੰਥਕ ਫੁੱਟ ਪਾ ਕੇ ਸਾਨੂੰ ਆਪਸ ਵਿੱਚ ਲੜਾਉਣਾ ਵੀ ਚਹੁੰਦੀ ਹੈ । ਪਿਛਲੇ ਦਿਨੀ ਆਲ ਇੰਡੀਆ ਰੰਘਰੇਟਾ ਤਰਨਾ ਦਲ ਤੇ ਸਤਿਕਾਰ ਕਮੇਟੀ ਦੇ ਸਿੰਘਾਂ ਦੀ ਹੋਈ ਨੂੰ ਲੜਾਈ ਨੂੰ ਵੀ ਸਾਨੂੰ ਇਸੇ ਸੰਧਰਬ ਵਿੱਚ ਵਿਚਾਰਨ ਦੀ ਲੋੜ ਹੈ । ਪੰਥ ਦਰਦੀਆਂ ਨੂੰ ਚਾਹੀਦਾ ਹੈ ਕਿ ਜਿਥੇ ਉਹ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਪਿਛੋਕੜ ਨੂੰ ਪਛਾਨਣ ਦਾ ਯਤਨ ਕਰਨ, ਉਥੇ ਉਹ ਖ਼ਾਲਸਈ ਤਖ਼ਤਾਂ ਦੇ ਜਥੇਦਾਰ ਅਖਵਾਉਂਦੇ ਪੰਥਕ ਆਗੂਆਂ ਨੂੰ ਮਿਲ ਕੇ ਆਖਣ ਕਿ ਉਹ ਉਪਰੋਕਤ ਪ੍ਰਚਾਰ ਦਾ ਕੋਈ ਢੁਕਵਾਂ ਉੱਤਰ ਦੇਣ ਦੀ ਖੇਚਲ ਵੀ ਕਰਨ ਅਤੇ ਇਸ ਸੰਵੇਦਨਸ਼ੀਲ ਤੇ ਖ਼ਤਰਨਾਕ ਮਸਲੇ ਦਾ ਕੋਈ ਪੱਕਾ ਹੱਲ ਵੀ ਢੂੰਡਣ ; ਕਿਉਂਕਿ ਪੰਥ ਵਿਰੋਧੀ ਲੋਕ ਬਚਿਤ੍ਰ ਨਾਟਕੀ ਰਚਨਾਵਾਂ ਦੇ ਸਹਾਰੇ ਸਾਡੇ 'ਤੇ ਵਾਰ ਵਾਰ ਹਮਲੇ ਕਰ ਰਹੇ ਹਨ ।

  ਡੇਰਾ ਮੁਖੀ ਦੇ ਪੀਏ ਨੇ ਘੁਮਾਈ ਬਰਗਾੜੀ ਕਾਂਡ ਦੀ ਸੂਈ;
  ਭੀਖੀ ਵਿੱਚ ਦਾਦੂਵਾਲ ਨੂੰ ਮਾਰਨ ਦੀ ਬਣਾਈ ਸੀ ਵਿਉਂਤ

  ਬਠਿੰਡਾ -(ਚਰਨਜੀਤ ਸਿੰਘ ਭੁੱਲਰ )- ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ਵਿੱਚ ਕਈ ਗੁੱਝੇ ਭੇਤ ਬੰਦ ਹਨ, ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਕੋਈ ਭਾਫ਼ ਬਾਹਰ ਨਹੀਂ ਕੱਢ ਰਹੀ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ‘ਗੁਪਤ ਰਿਪੋਰਟ’ ਪੁਲੀਸ ਮੁਖੀ ਨੂੰ ਸੌਂਪ ਦਿੱਤੀ ਸੀ। ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਜਨਤਕ ਕੀਤੀ ਜਾਵੇ। ਜਦੋਂ ਹੁਣ ਸਰਕਾਰ ‘ਬਰਗਾੜੀ ਰਿਪੋਰਟ’ ਨੂੰ ਜਨਤਕ ਕਰਨ ਤੋਂ ਪਿੱਛੇ ਹਟ ਰਹੀ ਹੈ, ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵੱਧ ਗਏ ਹਨ।ਜੋ ਇਸ ‘ਗੁਪਤ ਰਿਪੋਰਟ’ ਦੇ ਤੱਥ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਨੇ ਬਰਗਾੜੀ ਕਾਂਡ ਵਿੱਚ ਮੁੱਖ ਭੂਮਿਕਾ ਨਿਭਾਈ।

  ਭਾਈ ਮਲਕੀਅਤ ਸਿੰਘ ਨੂੰ ਤਰੱਕੀ ਦੇ ਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਨਿਯੁਕਤ ਕੀਤਾ
  ਅੰਮ੍ਰਿਤਸਰ - ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਦੀ ਤਰੱਕੀ ਕਰਕੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਤੇ ਉਹਨਾਂ ਦੀ ਜਗ•ਾ ਤੇ ਪਿਛਲੇ ਸਮੇਂ ਦੌਰਾਨ ਵਿਵਾਦਾਂ ਵਿੱਚ ਰਹੇ ਗਿਆਨੀ ਗੁਰਮੁੱਖ ਸਿੰਘ ਨੂੰ ਮੁੜ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਨਿਯੁਕਤ ਕਰ ਦਿੱਤਾ ਹੈ ਤੇ ਉਹ ਹਰਿਆਣੇ ਤੋ ਵਾਪਸ ਪਰਤ ਰਹੇ ਹਨ ਤੇ ਅੱਜ ਵੀ ਆਪਣਾ ਚਾਰਜ ਸੰਭਾਲ ਲੈਣਗੇ।
  ਸੌਦਾ ਸਾਧ ਨੂੰ ਮੁਆਫੀ ਦਿੱਤੇ ਜਾਣ ਤੋ ਬਾਅਦ ਤੱਤਕਾਲੀ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨਾਲ ਹੋਈਆ ਚੰਡੀਗੜ• ਵਿਖੇ ਮੀਟਿੰਗਾਂ ਦੀ ਪਟਾਰੀ ਜਨਤਾ ਦੀ ਕਚਿਹਰੀ ਵਿੱਚ ਖੋਹਲਣ ਵਾਲੇ ਤੱਤਕਾਲੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਕਾਰਜਕਾਰੀ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੂੰ ਪਹਿਲਾ ਜਥੇਦਾਰੀ ਤੋ ਹਟਾ ਕੇ ਉਹਨਾਂ ਦਾ ਥਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਤੇ ਫਿਰ ਗਿਆਨੀ ਗੁਰਮੁੱਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਤੋ ਵੀ ਹਟਾ ਕੇ ਹਰਿਆਣਾ ਦੇ ਇੱਕ ਗੁਰਦੁਆਰਾ ਵਿੱਚ ਹੈਡ ਗ੍ਰੰਥੀ ਲਗਾ ਦਿੱਤਾ ਸੀ ਤੇ ਕਰੀਬ ਦੋ ਸਾਲ ਦਾ ਲੰਮਾ ਸੰਤਾਪ ਭੋਗਣ ਉਪਰੰਤ ਉਹਨਾਂ ਦੀ ਘਰ ਵਾਪਸੀ ਹੋਈ ਹੈ। ਇਹ ਘਰ ਵਾਪਸੀ ਕਿਹੜੇ ਸਮਝੌਤੇ ਤਹਿਤ ਹੋਈ ਹੈ ਇਸ ਦੀ ਕੋਈ ਜਾਣਕਾਰੀ ਨਹੀ ਪਰ ਇੰਨਾ ਜਰੂਰ ਹੈ ਕਿ ਸ੍ਰ ਬਾਦਲ ਦੀ ਇੱਛਾ ਤੋ ਬਗੈਰ ਇਹ ਕਾਰਜ ਨਹੀ ਹੋ ਸਕਦਾ। ਗਿਆਨੀ ਗੁਰਮੁੱਖ ਸਿੰਘ ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਹੈਡ ਗ੍ਰੰਥੀ ਸਨ ਤੇ ਉਹਨਾਂ ਨੂੰ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਦੀ ਸਿਫਾਰਸ਼ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹਲਾਂ ਗ੍ਰੰਥੀ ਤੇ ਫਿਰ ਹੈਡ ਗ੍ਰੰਥੀ ਲਗਾਇਆ ਗਿਆ ਸੀ। ਉਸ ਤੋ ਬਾਅਦ ਜਦੋ ਗਿਆਨੀ ਬਲਵੰਤ ਸਿੰਘ ਨੰਦਗੜ• ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰੀ ਤੋ ਫਾਰਗ ਕੀਤਾ ਗਿਆ ਤਾਂ ਉਹਨਾਂ ਦੀ ਜਗ•ਾ ਤੇ ਗਿਆਨੀ ਗੁਰਮੁੱਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਦੇ ਨਾਲ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਾਰਜਕਾਰੀ ਜਥੇਦਾਰ ਲਗਾ ਦਿੱਤਾ ਗਿਆ ਪਰ 2015 ਵਿੱਚ ਸੌਦਾ ਸਾਧ ਨੂੰ ਦਿੱਤੀ ਬਿਨ ਮੰਗਿਆ ਨੂੰ ਲੈ ਕੇ ਗਿਆਨੀ ਗੁਰਮੁੱਖ ਸਿੰਘ ਕਾਫੀ ਬੋਝ ਮਹਿਸੂਸ ਕਰਦੇ ਸਨ ਤੇ ਉਹਨਾਂ ਨੇ ਸੱਚਾਈ ਪੱਤਰਕਾਰਾਂ ਦੇ ਸਾਹਮਣੇ ਰੱਖ ਦਿੱਤੀ ਤਾਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵੱਲੋ ਉਹਨਾਂ ਦਾ ਤਬਾਦਲਾ ਹਰਿਆਣਾ ਵਿੱਚ ਕਰ ਦਿੱਤਾ ਗਿਆ ਤੇ ਉਹਨਾਂ ਦੇ ਭਰਾ ਦੀ ਹਿੰਮਤ ਸਿੰਘ ਦੀ ਗ੍ਰੰਥੀ ਦੇ ਆਹੁਦੇ ਤੋ ਛੁੱਟੀ ਵੀ ਕਰ ਦਿੱਤੀ ਗਈ ਸੀ।
  ਗਿਆਨੀ ਗੁਰੁਮੱਖ ਸਿੰਘ ਨੂੰ ਇੱਕ ਦਮ ਫੈਸਲਾ ਕਰਕੇ ਮੁੜ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾਣਾ ਹੈਰਾਨਜਨਕ ਫੈਸਲਾ ਹੈ ਉਹ ਕਰੀਬ ਦੋ ਸਾਲ ਦੇ ਬਨਬਾਸ ਤੋ ਬਾਅਦ ਘਰ ਵਾਪਸ ਪਰਤ ਰਹੇ ਹਨ। ਜਦੋਂ ਗਿਆਨੀ ਗੁਰਮੁੱਖ ਸਿੰਘ ਨੇ ਸੌਦਾ ਸਾਧ ਦੀ ਮੁਆਫੀ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਸੀ ਤਾਂ ਉਸ ਸਮੇਂ ਤਾਂ ਇੰਜ ਜਾਪਦਾ ਸੀ ਕਿ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਵੇਗੀ ਪਰ ਡਾ ਦਲਜੀਤ ਸਿੰਘ ਚੀਮਾ ਨੇ ਉਹਨਾਂ ਦਾ ਬਚਾ ਕਰ ਦਿੱਤਾ ਸੀ। ਉਸ ਸਮੇਂ ਉਹਨਾਂ ਕੋਲ ਮਕਾਨ ਖਾਲੀ ਕਰਾਉਣ ਦੇ ਵੀ ਯਤਨ ਕੀਤੇ ਗਏ ਤੇ ਉਹਨਾਂ ਦੇ ਘਰ ਦਾ ਬਿਜਲੀ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ।
  ਇਸ ਤੋ ਪਹਿਲਾਂ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਰਗਾੜੀ ਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ ਨਾ ਦੇਣ ਕਰਕੇ ਅਰਦਾਸੀਏ ਬਲਬੀਰ ਸਿੰਘ ਨੇ ਮੱਥਾ ਟੇਕਣ ਸਮੇਂ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਤੇ ਤੱਤਕਾਲੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਉਹਨਾਂ ਨੂੰਮੁਅੱਤਲ ਕਰਕੇ ਉਹਨਾਂ ਦਾ ਵੀ ਹੈਡ ਕੁਆਟਰ ਪੰਜਾਬ ਤੋ ਬਾਹਰ ਬਣਾ ਦਿੱਤਾ ਸੀ ਪਰ ਉਹਨਾਂ ਨੇ ਉਥੇ ਜਾਣ ਤੋ ਇਨਕਾਰ ਕਰ ਦਿੱਤਾ ਸੀ। ਪੰਜਾਬ ਵਿੱਚੋ ਅਕਾਲੀ ਸਰਕਾਰ ਦਾ ਭੋਗ ਪੈਣ ਤੇ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਪ੍ਰਧਾਨ ਬਨਣ ਉਪਰੰਤ ਜਿਥੇ ਭਾਈ ਬਲਬੀਰ ਸਿੰਘ ਦੀ ਮੁਅੱਤਲੀ ਤੋ ਬਹਾਲ ਕੀਤਾ ਉਥੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਦੀ ਸੇਵਾ ਸੌਂਪ ਦਿੱਤੀ ਤਾਂ ਕਿ ਉਸ ਸਮੇਂ ਤਾਂ ਕਿਸੇ ਨੇ ਸਿਰੋਪਾ ਲੈਣ ਨਹੀ ਆਉਣਾ ਹੁੰਦਾ। ਭਾਈ ਬਲਬੀਰ ਸਿੰਘ 31 ਜੁਲਾਈ 2018 ਨੂੰ ਹੀ ਸੇਵਾ ਮੁਕਤ ਹੋਏ ਹਨ। ਇਸੇ ਤਰ•ਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਪਿਆਰਿਆ ਨੂੰ ਇਸ ਕਰਕੇ ਵੀ ਸੇਵਾ ਮੁਕਤ ਕਰ ਦਿੱਤਾ ਸੀ ਕਿਉਕਿ ਉਹਨਾਂ ਨੇ ਵੀ ਬਰਗਾੜੀ ਕਾਂਡ ਲਈ ਬਾਦਲ ਸਰਕਾਰ ਤੇ ਸੌਦਾ ਸਾਧ ਨੂੰ ਮੁਆਫੀ ਦੇਣ ਲਈ ਤਖਤਾਂ ਦੇ ਜਥੇਦਾਰਾਂ ਦਾ ਵਿਰੋਧ ਕੀਤਾ ਸੀ। ਗਿਆਨੀ ਗੁਰਮੁੱਖ ਸਿੰਘ ਦੀ ਘਰ ਵਾਪਸੀ ਤੋ ਬਾਅਦ ਪੰਜ ਪਿਆਰਿਆ ਦੀਆ ਸੇਵਾਵਾਂ ਵੀ ਕਿਸੇ ਵੇਲੇ ਵੀ ਬਹਾਲ ਹੋ ਸਕਦੀਆ ਹਨ।
  ਸੰਨ 1984 ਵਿੱਚ ਭਾਰਤੀ ਫੌਜ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੇ ਜਾਣ ਉਪਰੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰ ਸੇਵਾ ਕਰਾਉਣ ਵਾਲੇ ਨਿਹੰਗ ਮੁੱਖੀ ਬਾਬਾ ਸੰਤਾ ਸਿੰਘ ਨੂੰ ਜਦੋਂ ਪੰਥ ਤੋ ਛੇਕ ਦਿੱਤਾ ਗਿਆ ਤਾਂ ਉਹ 17 ਸਾਲ ਆਪਣੇ ਆਪ ਨੂੰ ਜਥੇਦਾਰ ਅਕਾਲ ਤਖਤ ਦੱਸਦੇ ਰਹੇ ਤੇ ਅਖੀਰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਤਨਖਾਹ ਲਗਵਾਈ ਸੀ। ਇਸ ਸਮੇਂ ਜਦੋਂ ਬਾਬਾ ਸੰਤਾ ਸਿੰਘ ਨੂੰ ਜਦੋ ਪੁੱਛਿਆ ਗਿਆ ਕਿ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਕਿਉ ਹੋਏ ਹਨ? ਉਹਨਾਂ ਕਿਹਾ ਸੀ ਕਿ ਉਹ ਆਪਣੇ ਦਿਮਾਗ ਤੇ ਕੋਈ ਬੋਝ ਇਸ ਦੁਨੀਆ ਨਹੀ ਲੈ ਜਾਣਾ ਚਾਹੁੰਦੇ ਸਨ। ਇੰਜ ਲੱਗਦਾ ਹੈ ਕਿ ਸ੍ਰ ਬਾਦਲ ਵੀ ਬਾਬਾ ਸੰਤਾ ਸਿੰਘ ਦੇ ਪੂਰਣਿਆ ਤੇ ਚੱਲ ਕੇ ਆਪਣਾ ਅੱਗਾ ਸੰਵਾਰਨ ਦੇ ਯਤਨ ਕਰ ਰਹੇ ਹਨ।
  ਇਸ ਤੋ ਪਹਿਲਾਂ 2000 ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਣ ਸਿੰਘ ਨੂੰ ਇਸ ਕਰਕੇ ਲਾਹ ਦਿੱਤਾ ਸੀ ਕਿਉਕਿ ਉਸ ਨੇ ਵੀ ਬੀਬੀ ਜਗੀਰ ਕੌਰ ਨੂੰ ਪੰਥ ਵਿਰੋਧੀ ਗਤੀਵਿਧੀਆ ਕਰਨ ਦੇ ਦੋਸ਼ ਪੰਥ ਵਿੱਚੋ ਛੇਕਣ ਦਾ ਫੈਸਲਾ ਲੈ ਲਿਆ ਤੇ ਉਹਨਾਂ ਦੁਆਰਾ ਲਏ ਹੁਕਮਨਾਮੇ ਉਹਨਾਂ ਦੀ ਜਗ•ਾ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਨਿਯੁਕਤ ਕਰਕੇ ਵਪਾਸ ਕਰਵਾ ਲੈ ਸਨ। ਗਿਆਨੀ ਪੂਰਨ ਸਿੰਘ ਦਾ ਤਬਾਬਲਾ ਮੁਕਤਸਰ ਵਿਖੇ ਕਰ ਦਿੱਤਾ ਸੀ ਪਰ ਉਹ ਵੀ ਡਿਊਟੀ ਤੇ ਹਾਜਰ ਨਹੀ ਹੋਏ ਸਨ ਤੇ ਅਗਲੇ ਨਵੰਬਰ 2000 ਵਿੱਚ ਜਦੋ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਬਣੇ ਤਾਂ ਉਹਨਾਂ ਨੇ ਗਿਆਨੀ ਪੂਰਣ ਸਿੰਘ ਦਾ ਤਬਾਦਲਾ ਰੱਦ ਕਰਕੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈਡ ਗ੍ਰੰਥਾ ਲਗਾ ਦਿੱਤਾ ਸੀ।

  ਰਾਜਵਿੰਦਰ ਸਿੰਘ ਰਾਹੀ-
  ਦੋ ਅਗੱਸਤ ੨੦੧੮ ਨੂੰ ਅਾਮ ਅਾਦਮੀ ਪਾਰਟੀ ਦੇ ਬਾਗੀ ਧੜੇ ਵਲੋਂ ਬਠਿੰਡਾਂ ਵਿਚ ਕੀਤਾ ਗਿਅਾ ਬੇਮਿਸਾਲ ੲਿਕੱਠ ਕੲੀ ਪੱਖਾਂ ਤੋਂ ਪੰਜਾਬ ਲੲੀ ਸ਼ੁਭ ਸ਼ਗਨ ਦਾ ਸੰਕੇਤ ਹੈ! ਸਭ ਤੋਂ ਪਹਿਲੀ ਗੱਲ ਤਾਂ ੲਿਸ ੲਿਕੱਠ ਵਿਚੋਂ :
  (੧)ਭਾਰਤ ਮਾਤਾ ਕੀ ਜੈ
  (੨) ਵੰਦੇ ਮਾਤਰਮ
  ਅਾਦਿ ਨਾਅਰੇ ਗਾੲਿਬ ਹੋ ਗੲੇ ਹਨ ਜੋ ਹਿੰਦੂ ਰਾਸ਼ਟਰਵਾਦ ਦੀ ੳੁਸਾਰੀ ਦਾ ਮੁੱਖ ਸੰਦ ਹਨ! ਤੀਜੇ ਨੰਬਰ ਤੇ ੲਿਸ ੲਿਕੱਠ ਵਿਚੋਂ ਗਾਂਧੀ ਟੋਪੀ ਗਾੲਿਬ ਹੋ ਗੲੀ ਹੈ ਜੋ ਸਿੱਖਾਂ ਲੲੀ ਬੜਾ ਖਤਰਨਾਕ ਰੁਝਾਣ ਸੀ!
  ੲਿਸ ਤੋਂ ੲਿਲਾਵਾ ਸਭ ਤੋਂ ਅਹਿਮ ਗੱਲ ਤਾਂ ੲਿਹ ਹੈ ਕਿ ਬਾਗੀ ਧੜੇ ਨੇ ਪੰਜਾਬ ਨੂੰ ਵੱਖਰੀ ਸੰਭਿਅਾਚਾਰਕ ੲਿਕਾੲੀ ਤਸਲੀਮ ਕਰਦਿਅਾਂ ਸਾਰੇ ੳੁਹ ਮੁੱਦੇ ਤੇ ਮਸਲੇ ਮੁੜ ਅਾਪਣਾ ਲੲੇ ਹਨ ਜਿਨਾਂ ਨੂੰ ਛੱਡ ਕੇ ਅਕਾਲੀ ਦਲ ਬਾਦਲ ਮਾਫੀਅਾ ਕੰਪਨੀ ਚ ਬਦਲ ਚੁੱਕਿਅਾ ਹੈ! ੲਿਹ ਮੁੱਦੇ ਤੇ ਮਸਲੇ ਹਨ ਪੰਜਾਬ ਦੇ ਦਰਿਅਾੲੀ ਪਾਣੀਅਾਂ ਦਾ ,ਪੰਜਾਬੀ ਬੋਲੀ ਦਾ, ਚੰਡੀਗੜ ਦਾ,ਪੰਜਾਬ ਲੲੀ ਵੱਧ ਅਧਿਕਾਰਾਂ ਦਾ, ਫੈਡਰਲ ਢਾਂਚੇ ਦਾ ਅਾਦਿ! ੲਿਸ ਦੇ ਨਾਲ ਹੀ ਜੂਨ ਚੌਰਾਸੀ ਦੇ ਫੌਜੀ ਹਮਲੇ ਤੇ ਨਵੰਬਰ ਚੌਰਾਸੀ ਦੇ ਦੋਸ਼ੀਅਾਂ ਨੂੰ ਸਜਾ ਦੇਣ ਦੀ ਮੰਗ ਕੀਤੀ ਗੲੀ ਹੈ ਗੁਰੂ ਗਰੰਥ ਸਾਹਬ ਦੀ ਬੇਹੁਰਮਤੀ ਦੇ ਦੋਸ਼ੀਅਾਂ ਨੂੰ ਵੀ ਸਜਾਵਾਂ ਦੇਣ ਦੀ ਗੱਲ ਕੀਤੀ ਗੲੀ ਹੈ।
  ੲਿਸ ੲਿਕੱਠ ਦੀ ਖੂਬਸੂਰਤ ਗੱਲ ੲਿਹ ਵੀ ਹੈ ਸ਼ਹੀਦ ਭਗਤ ਸਿੰਘ ਦੀ ਸਮਾਧ (ਜੋ ਖੁਦ ਭਾਰਤੀ ਰਾਸ਼ਟਰਵਾਦ ਦੀ ੳੁਸਾਰੀ ਦਾ ਸਿੰਬਲ ਹੈ) ਵੱਲ ਭੱਜਣ ਦੀ ਥਾਂ ਸ੍ਰੀ ਦਰਬਾਰ ਸਾਹਬ ਮੱਥਾ ਟੇਕ ਕੇ ਜਨਤਕ ਸਰਗਰਮੀ ਸੁਰੂ ਕਰਨ ਦਾ ਅਹਿਦ ਲਿਅਾ ਗਿਅਾ ਹੈ।
  ਬਹੁਤ ਸਾਰੇ ਰਾਜਨੀਤਕ ਵਿਸ਼ਲੇਸਕਾਂ ਦਾ ਵਿਚਾਰ ਹੈ ਕਿ ਅਾੳੁਣ ਵਾਲੇ ਸਮੇਂ ਵਿਚ ਦਿੱਲੀ ਦੇ ਦਬੇਲ ਧੜੇ ਵਾਂਗ ਹੀ ੲਿਹ ਬਾਗੀ ਧੜਾ ਵੀ ਖਤਮ ਹੋ ਜਾਵੇਗਾ! ਪਰ ੲਿਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਅਾਮ ਅਾਦਮੀ ਪਾਰਟੀ ਬਾਦਲ ਅੈਂਡ ਕੰਪਨੀ ਵਿਰੁੱਧ ਗੁੱਸੇ ਅਤੇ ਜਨਤਕ ਸਰਗਰਮੀ ਚੋਂ ਪੈਦਾ ਹੋੲੀ ਸੀ। ਜਿਵੇਂ ਬਾਗੀ ਧੜੇ ਨੇ ਪੰਜਾਬ ਦੇ ਮੁੱਦਿਅਾਂ ਅਤੇ ਮਸਲਿਅਾਂ ਨੂੰ ਲੈਕੇ ਜਨਤਕ ਸਰਗਰਮੀ ਵਿੱਢਣ ਦੀ ਗੱਲ ਕੀਤੀ ਹੈ ਤਾਂ ਅਾੳੁਣ ਵਾਲੇ ਚਾਰ ਸਾਲਾਂ ਤੱਕ ਕੁਛ ਨਾ ਕੁਛ ਠੋਸ ਬਣ ਸਕਦਾ ਹੈ! ਕਿੳੁਂ ਕਿ ਜਿਥੇ ਬਾਦਲ ਅੈਂਡ ਕੰਪਨੀ ਵਿਰੁਧ ਪੈਦਾ ਹੋੲਿਅਾ ਗੁੱਸਾ ਹਾਲਾਂ ਠੰਡਾਂ ਨਹੀਂ ਹੋੲਿਅਾ ੳੁਥੇ ਮਹਾਰਾਜੇ ਦੀਅਾਂ ਬੇਵਕੂਫੀਅਾਂ ਤੇ ਵਾਅਦਾ ਖਿਲਾਫੀਅਾਂ ਨੇ ੲਿਹ ਸਿੱਧ ਕਰ ਦਿਤਾ ਹੈ ਕਿ ੳੁਹ ਬਾਦਲ ਅੈਂਡ ਕੰਪਨੀ ਨਾਲ ਮਿਲ ਕੇ ਚੱਲ ਰਿਹਾ ਹੈ! ਜੇ ੲਿਹੋ ਹਾਲ ਰਿਹਾ ਤਾਂ ਅਾਮ ਅਾਦਮੀ ਦੇ ਬਾਗੀ ਧੜੇ ਨੂੰ ੲਿਸਦਾ ਲਾਭ ਮਿਲਣਾ ਲਾਜਮੀ ਹੈ।
  ਰਹੀ ਗੱਲ ਦਿੱਲੀ ਦੇ ਦਬੇਲ ਧੜੇ ਦੀ , ੳੁਹਨਾਂ ਕੋਲ ਕੋੲੀ ਚੱਜ ਦਾ ਅਾਗੂ ਹੀ ਨਹੀਂ ਹੈ! ੳੁਹਨਾਂ ਵਿਚ ਬਹੁਤੇ ਵਿਧਾੲਿਕ ਤਾਂ ਅਜਿਹੇ ਹਨ ਕਿ ਅਾਮ ਹਾਲਤਾਂ ਚ ੳੁਹਨਾਂ ਨੂੰ ਕਿਸੇ ਨੇ ਪੰਚਾੲਿਤ ਮੈਂਬਰ ਵੀ ਨਹੀਂ ਬਣਾੳੁਣਾ ਸੀ , ੲਿਹ ਤਾਂ ਕਾਠ ਦੀ ਹਾਂਡੀ ਬੱਸ ੲਿੱਕ ਵਾਰ ਚੜ ਚੁੱਕੀ ਹੈ!ਜੇ ਬਾਗੀ ਧੜਾ ਮਜਬੂਤ ਹੁੰਦਾ ਹੈ ਤਾਂ ੳੁਹਨਾਂ ਵਿਚੋਂ ਕੁਛ ਵਾਪਸ ਵੀ ਅਾ ਸਕਦੇ ਹਨ!
  ਜਿਥੋਂ ਤੱਕ ਭਗਵੰਤ ਦਾ ਮਾਮਲਾ ਹੈ, ਹੁਣ ਤੱਕ ੳੁਸਦਾ ਜੋਸ਼ ਖਰੋਸ਼ ਤੇ ਹੌਸਲਾ ਪਸਤ ਹੋੲਿਅਾ ਪਿਅਾ ਹੈ! ੳੁਹ " ਤੇਲ ਦੇਖੋ ਤੇਲ ਦੀ ਧਾਰ ਦੇਖੋ " ਦੀ ਨੀਤੀ ਤੇ ਚੱਲ ਰਿਹਾ ਹੈ। ਹਾਂ ਜੇਕਰ ਕੱਲ ਨੂੰ ਬਾਗੀ ਧੜਾ ਜਨਤਕ ਸਰਗਰਮੀ ਚ ਚਮਕ ਜਾਵੇ ਤਾਂ ਭਗਵੰਤ ਦੇ ਜਜ਼ਬਿਅਾਂ ਚ ਵੀ ਤਾਅ ਅਾ ਸਕਦਾ ਹੈ! ਵੈਸੇ ਸ: ਸੁਖਪਾਲ ਸਿੰਘ ਖਹਿਰੇ ਵਿਚ ਚੰਗੇ ਅਾਗੂ ਦੀਅਾਂ ਸੰਭਾਵਨਾਵਾਂ ੳੁਘੜੀਅਾਂ ਹਨ! ੳੁਸ ਦੇ ਬਠਿੰਡਾ ਵਾਲੇ ਭਾਸ਼ਣ ( ਜਿਸ ਨੂੰ ਲੋਕਾਂ ਨੇ ਘੰਟਾਂ ਭਰ ਸਾਹ ਰੋਕ ਕੇ ਸੁਣਿਅਾ) ਨੇ ੲਿਹ ਸਿੱਧ ਕਰ ਦਿਤਾ ਹੈ ਕਿ ਪੋਲਿਟਿਕਸ ਦੀ ਗੁੜਤੀ ੳੁਸ ਨੂੰ ਘਰੋਂ ਮਿਲੀ ਹੈ ੳੁਹ ਸਿੱਖਾਂ ਦੇ ਮੁੱਦਿਅਾਂ ਤੇ ਮਸਲਿਅਾਂ ਨੂੰ ਸਮਝਦਾ ਵੀ ਹੈ ਪਰ ਮੌਜੂਦਾ ਹਾਲਤ ਨੇ ਕਿਤੇ ਨਾ ਕਿਤੇ ੳੁਸਦੇ ਰਸਤੇ ਵਿਚ ਰੁਕਾਵਟਾਂ ਵੀ ਖੜੀਅਾਂ ਕੀਤੀਅਾਂ ਹੋੲੀਅਾਂ ਹਨ, ਜਿਸ ਕਰਕੇ ਅੰਦਰਲੀ ਗੱਲ ੳੁਹ ਮੂੰਹ ਤੇ ਅਾੳੁਣ ਤੋਂ ਬੋਚ ਲੈਂਦਾ ਹੈ! ਫਿਲਹਾਲ ਤਾਂ ੲਿਹੋ ਕਿਹਾ ਜਾ ਸਕਦਾ :
  " ਅਾਗੇ ਅਾਗੇ ਦੇਖੀੲੇ ਮੀਅਾਂ ਹੋਤਾ ਹੈ ਕਿਅਾ ! "

  ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਬਰਗਾੜੀ ਬੇਅਦਬੀ ਘਟਨਾ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਗੋਲੀਕਾਂਡ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕੋਲੋਂ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਗੋਲੀਕਾਂਡ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੇ ਵਾਰਸਾਂ ਨੂੰ ਇਕ ਇਕ ਕਰੋੜ ਰੁਪਏ ਸਹਾਇਤਾ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹੀ ਨਹੀਂ ਗੋਲੀਕਾਂਡ ਦੇ ਜ਼ਖ਼ਮੀਆਂ ਦੀ ਮੁਆਵਜ਼ਾ ਰਾਸ਼ੀ ਵੀ ਵਧਾ ਦਿੱਤੀ ਗਈ ਹੈ।
  ਮੁੱਖ ਮੰਤਰੀ ਨੇ ਅੱਜ ਇਥੇ ਕਮਿਸ਼ਨ ਦੀ ਰਿਪੋਰਟ ਵਿੱਚ ਦੋਸ਼ੀ ਐਲਾਨੇ ਗਏ ਐਸਐਸਪੀ ਅਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਨਾਵਾਂ ਦਾ ਜ਼ਿਕਰ ਤਾਂ ਕੀਤਾ, ਪਰ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਂ ਨਸ਼ਰ ਕਰਨ ਤੋਂ ਗੁਰੇਜ਼ ਕੀਤਾ ਤੇ ਪੁੱਛਣ ’ਤੇ ਵੀ ਨਾਵਾਂ ਦਾ ਖੁਲਾਸਾ ਨਹੀਂ ਕੀਤਾ। ਮੁੱਖ ਮੰਤਰੀ ਦੀ ਇਸ ਚਾਲ ਤੋਂ ਸਿਆਸੀ ਹਲਕੇ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਮਿਸ਼ਨ ਦੀ ਰਿਪੋਰਟ ਮਗਰੋਂ ਦੋਸ਼ੀਆਂ ਖਿਲਾਫ ਸਿੱਧੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ, ਪਰ ਹੁਣ ਜਾਂਚ ਦਾ ਕੰਮ ਸੀਬੀਆਈ ਨੂੰ ਸੌਂਪੇ ਜਾਣ ਨਾਲ ਸਾਰਾ ਮਾਮਲਾ ਲਟਕ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਅਕਾਲੀਆਂ ਨੂੰ ਫਾਇਦਾ ਹੋਵੇਗਾ ਕਿਉਂਕਿ ਜਾਂਚ ਦਾ ਕੰਮ ਹੋਰ ਲਟਕ ਜਾਵੇਗਾ। ਪਿਛਲੀ ਸਰਕਾਰ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਸਾਲ 2015 ਦੇ ਅਖੀਰ ਵਿਚ ਸੀਬੀਆਈ ਨੂੰ ਸੌਂਪੀ ਸੀ ਤੇ ਅਜੇ ਤਕ ਜਾਂਚ ਜਾਰੀ ਹੈ। ਅੱਜ ਦੇ ਫੈਸਲੇ ਨਾਲ ਕਾਂਗਰਸ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਨੁਕਸਾਨ ਉਠਾਉਣਾ ਪੈ ਸਕਦਾ ਹੈ। ਪਹਿਲਾਂ ਖ਼ੁਦ ਸੀਬੀਆਈ ਜਾਂਚ ਦਾ ਵਿਰੋਧ ਕੀਤੇ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਡੀਜੀਪੀ ਪੱਧਰ ਦੇ ਅਧਿਕਾਰੀਆਂ ਦੀ ਜਾਂਚ ਜੁੂਨੀਅਰ ਅਧਿਕਾਰੀ ਨਹੀਂ ਕਰ ਸਕਦੇ ਤੇ ਇਸ ਕਰਕੇ ਜਾਂਚ ਸੀਬੀਆਈ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਪੂਰੀ ਰਿਪੋਰਟ ਤਿੰਨ ਹਫ਼ਤਿਆਂ ਵਿੱਚ ਆ ਜਾਵੇਗੀ ਤੇ ਸਮੁੱਚੀ
  ਰਿਪੋਰਟ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਮਿਸ਼ਨ ਵੱਲੋਂ ਜਨ੍ਹਿ‌ਾਂ ਵਿਅਕਤੀਆਂ ਦੇ ਘਟਨਾਵਾਂ ਵਿੱਚ ਸ਼ਾਮਲ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ, ਉਨ੍ਹਾਂ ਖ਼ਿਲਾਫ਼ ਧਾਰਾ 307 ਅਧੀਨ ਕੇਸ ਦਰਜ ਕਰਨ ਮਗਰੋਂ ਨਿਰਪੱਖ ਜਾਂਚ ਦਾ ਜ਼ਿੰਮਾ ਸੀਬੀਆਈ ਨੂੰ ਦੇ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਬੰਧਤ ਦਸਤਾਵੇਜ਼ ਸੀਬੀਆਈ ਹਵਾਲੇ ਕਰ ਦਿੱਤੇ ਜਾਣਗੇ ਤੇ ਕਮਿਸ਼ਨ ਨੇ ਕੋਟਕਪੂਰਾ ਦੇ ਤਤਕਾਲੀ ਐਸਡੀਐਮ ਖ਼ਿਲਾਫ਼ ਢੁਕਵੀਂ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।
  ਮੁੱਖ ਮੰਤਰੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ 75-75 ਲੱਖ ਰੁਪਏ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਨੂੰ ਵਧਾ ਕੇ ਇਕ ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜਦਕਿ ਗੰਭੀਰ ਜ਼ਖ਼ਮੀ ਬੇਅੰਤ ਸਿੰਘ ਲਈ ਕਮਿਸ਼ਨ ਨੇ 35 ਲੱਖ ਰੁਪਏ ਮੁਆਵਜ਼ਾ ਰਾਸ਼ੀ ਤੈਅ ਕੀਤੀ ਸੀ ਜਿਸ ਨੂੰ ਹੁਣ 50 ਲੱਖ ਰੁਪਏ ਕਰ ਦਿੱਤਾ ਗਿਆ ਹੈ। ਤਾਉਮਰ ਲਈ ਨਕਾਰਾ ਹੋ ਚੁੱਕੇ ਅਜੀਤ ਸਿੰਘ ਲਈ ਮੁਆਵਜ਼ਾ 40 ਲੱਖ ਤੋਂ ਵਧਾ ਕੇ 60 ਲੱਖ ਰੁਪਏ ਕੀਤਾ ਗਿਆ ਹੈ। ਉਸ ਨੂੰ ਇਲਾਜ ਦਾ ਖਰਚ ਸਰਕਾਰ ਦੇਵੇਗੀ ਅਤੇ ਦੇਖਭਾਲ ਲਈ ਇਕ ਅਟੈਂਡੈਂਟ ਵੀ ਉਪਲਬਧ ਕਰਵਾਇਆ ਜਾਵੇਗਾ। ਹੋਰਨਾਂ ਜ਼ਖ਼ਮੀਆਂ ਨੂੰ ਵੀ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਇੰਸਪੈਕਟਰ ਪਰਦੀਪ ਸਿੰਘ, ਸਬ ਇੰਸਪੈਕਟਰ ਅਰਿਆਰਜੀਤ ਸਿੰਘ ਤੇ ਐਸ.ਪੀ. ਬਿਕਰਮਜੀਤ ਸਿੰਘ ਦੇ ਨਾਂ ਪੁਲੀਸ ਸਟੇਸ਼ਨ ਬਾਜਾਖਾਨਾ ਵਿੱਚ ਦਰਜ ਐਫ.ਆਈ.ਆਰ. ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਮੋਗਾ ਦੇ ਤਤਕਾਲੀ ਜ਼ਲ੍ਹਿ‌ਾ ਪੁਲੀਸ ਮੁਖੀ ਚਰਨਜੀਤ ਸਿੰਘ ਸ਼ਰਮਾ, ਸਿਪਾਹੀ ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਐਸ.ਐਚ.ਓ. ਲਾਡੋਵਾਲ ਇੰਸਪੈਕਟਰ ਹਰਪਾਲ ਸਿੰਘ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕਰਨ ਦੀ ਸਿਫਾਰਸ਼ ਕੀਤੀ ਹੈ। ਇਹੀ ਨਹੀਂ ਪੁਲੀਸ ਕਮਾਂਡੋਜ਼ ਦੀ ਭੂਮਿਕਾ ਨੂੰ ਵੀ ਜਾਂਚਣ ਲਈ ਕਿਹਾ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਭਾਰਤ ਭੂਸ਼ਣ ਆਸ਼ੂ, ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਣੀਤ ਕੌਰ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

  ਚਾਰ ਹਿੱਸਿਆਂ ’ਚ ਹੋਵੇਗੀ ਕਮਿਸ਼ਨ ਦੀ ਰਿਪੋਰਟ
  ਕਮਿਸ਼ਨ ਵੱਲੋਂ ਸਰਕਾਰ ਨੂੰ ਸੌਂਪੀ 182 ਸਫ਼ਿਆਂ ਦੀ ਰਿਪੋਰਟ ਨਾਲ ਹਜ਼ਾਰਾਂ ਪੰਨੇ ਸਬੂਤਾਂ ਦੇ ਵੀ ਹਨ ਅਤੇ ਇਹ ਰਿਪੋਰਟ ਚਾਰ ਹਿੱਸਿਆਂ ਵਿੱਚ ਹੋਵੇਗੀ, ਜਨ੍ਹਿ‌ਾਂ ਨੂੰ ਕਾਰਵਾਈ ਰਿਪੋਰਟ ਨਾਲ ਸਦਨ ਵਿੱਚ ਪੇਸ਼ ਕੀਤਾ ਜਾਵੇਗਾ। ਰਿਪੋਰਟ ਦੇ ਪਹਿਲੇ ਹਿੱਸੇ ਵਿੱਚ ਕਮਿਸ਼ਨ ਨੇ 1 ਜੂਨ, 2015, 26 ਸਤੰਬਰ, 2015 ਅਤੇ 12 ਅਕਤੂਬਰ, 2015 ਦੇ ਨੇੜਲੇ ਸਮੇਂ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਅਤੇ ਮੱਲਕੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਹੈ। ਇਸ ਤਰ੍ਹਾਂ 14 ਅਕਤੂਬਰ, 2015 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਗੋਲੀਕਾਂਡ ਸਮੇਤ ਪੁਲੀਸ ਕਾਰਵਾਈ ਨੂੰ ਜਾਂਚ ਦਾ ਹਿੱਸਾ ਬਣਾਇਆ ਹੈ।

  ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸੈਣੀ ਨੂੰ ਠਹਿਰਾਇਆ ਜ਼ਿੰਮੇਵਾਰ
  ਚੰਡੀਗੜ੍ਹ -  ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਲਈ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਮਿਸ਼ਨ ਨੇ ਆਈਜੀ ਪਰਮਜੀਤ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਹਿਲ ਅਤੇ ਤਿੰਨ ਐਸਐਸਪੀਜ਼ ਐਸ ਐਸ ਮਾਨ, ਚਰਨਜੀਤ ਸ਼ਰਮਾ ਅਤੇ ਰਘਬੀਰ ਸਿੰਘ ਤੇ ਦੋ ਗੰਨਮੈਨਾਂ ਖਿਲਾਫ਼ ਵੀ ਉਂਗਲ ਉਠਾਈ ਹੈ। ਕਮਿਸ਼ਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ’ਚ ਗੋਲੀ ਚਲਾਉਣ ਦੀ ਉੱਕਾ ਹੀ ਲੋੜ ਨਹੀਂ ਸੀ। ਕਮਿਸ਼ਨ ਮੁਤਾਬਕ ਪੁਲੀਸ ਕਾਰਵਾਈ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੇ ਡੀਜੀਪੀ ਸੈਣੀ ਵਿਚਕਾਰ ਕਿਸੇ ਗੱਲਬਾਤ ਦਾ ਉਂਜ ਕੋਈ ਸਬੂਤ ਨਹੀਂ ਮਿਲਦਾ ਪਰ ਸੰਕੇਤ ਮਿਲਦੇ ਹਨ ਕਿ ਦੋਹਾਂ ਨੇ ਗੱਲ ਕੀਤੀ ਸੀ। ਜਾਣਕਾਰੀ ਮੁਤਾਬਕ ਸੈਣੀ ਦਾ ਗੋਲ-ਮੋਲ ਜਵਾਬ ਮਿਲਣ ਮਗਰੋਂ ਕਮਿਸ਼ਨ ਸਰਕਾਰ ਨੂੰ ਪੂਰਕ ਰਿਪੋਰਟ ਸੌਂਪਣ ਦੀ ਤਿਆਰੀ ’ਚ ਹੈ। ਰਿਪੋਰਟ ’ਚ ਉਸ ਵੇਲੇ ਦੇ ਮੁੱਖ ਮੰਤਰੀ ਦੀ ਭੂਮਿਕਾ ਬਾਰੇ ਵੀ ਜ਼ਿਕਰ ਹੋਣ ਦੀ ਸੰਭਾਵਨਾ ਹੈ। ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਦੇ ਆਉਂਦੇ ਇਜਲਾਸ ’ਚ ਪੇਸ਼ ਕੀਤਾ ਜਾਵੇਗਾ। ਕਮਿਸ਼ਨ ਦਾ ਮੰਨਣਾ ਹੈ ਕਿ ਜੇਕਰ ਪੁਲੀਸ ਜਾਂ ਡੀਜੀਪੀ ਨੇ ਕੁਝ ਸੰਜਮ ਵਰਤਿਆ ਹੁੰਦਾ ਤਾਂ ਹਾਲਾਤ ਵਿਗੜਨ ਤੋਂ ਬਚਾਏ ਜਾ ਸਕਦੇ ਸਨ।

   

  ਡਾ. ਸਤਿੰਦਰ ਪਾਲ ਸਿੰਘ
  ਗੁਰਬਾਣੀ ਅੰਦਰ ਆਤਮਿਕ ਅਵਸਥਾ ਸਿਰਜਨ ਲਈ ਕੁਦਰਤ ਦੇ ਸਾਰੇ ਰੰਗ ਬੜੇ ਹੀ ਮਨ ਖਿੱਚਵੇਂ ਢੰਗ ਨਾਲ ਵਰਤੇ ਗਏ ਹਨ। ਮਹੀਨੇ, ਤਿਥੀਆਂ, ਵਾਰ, ਰੁੱਤਾਂ ਆਦਿ ਸ੍ਰਿਸ਼ਟੀ ਦੇ ਨਿਯਮ ਇਕ ਨਿਰੰਤਰਤਾ ਬਣਾਉਣ ਵਾਲੇ ਹਨ। ਗੁਰਬਾਣੀ ਦੀ ਕੋਸ਼ਿਸ਼ ਵੀ ਮਨੁੱਖ ਦੀ ਅੰਤਰ ਪ੍ਰੇਰਨਾ ਨੂੰ ਸਦਾ ਬਣਾਏ ਰੱਖਣ ਦੀ ਹੈ। ਸ੍ਰਿਸ਼ਟੀ ਦੀ ਹਰ ਘਟਨਾ, ਹਰ ਬਦਲਾਅ ਨੂੰ ਇਕ ਸੁਨੇਹੇ ਦੇ ਤੌਰ 'ਤੇ ਵੇਖਣਾ ਗੁਰਬਾਣੀ ਦੀ ਬੇਮਿਸਾਲ ਸ੍ਰੇਸ਼ਟਤਾਈ ਹੈ। ਸਾਵਣ ਦਾ ਮਹੀਨਾ ਮਨ ਪ੍ਰਫੁੱਲਤ ਕਰਨ ਵਾਲਾ ਮੰਨਿਆ ਗਿਆ ਹੈ। ਗੁਰਬਾਣੀ ਦਾ ਮੰਤਵ ਵੀ ਅੰਤਰ ਮਨ ਨੂੰ ਵਿਕਾਰਾਂ, ਦੁੱਖਾਂ, ਕਲੇਸ਼ਾਂ ਤੋਂ ਮੁਕਤ ਕਰ ਖੇੜੇ 'ਚ ਲਿਆਉਣਾ ਹੈ। ਮਨ ਦੀ ਪ੍ਰਫੁੱਲਤਾ ਪ੍ਰੀਤਮ ਦੇ ਸੰਗ ਬਿਨਾਂ ਨਹੀਂ ਬਣਦੀ। ਪ੍ਰੀਤਮ ਸੰਗ ਹੋਵੇ ਤਾਂ ਘਨਘੋਰ ਕਾਲੇ ਬੱਦਲ ਸੁਹਾਵਣੇ ਬਣ ਜਾਂਦੇ ਹਨ। ਬਿਜਲੀ ਦੀ ਚਮਕ ਦੀ ਗਰਜਣ ਪ੍ਰੀਤ ਵਧਾਉਣ ਵਾਲੀ ਬਣ ਜਾਂਦੀ ਹੈ। ਪ੍ਰੀਤਮ ਕੋਲ ਨਾ ਹੋਵੇ ਤਾਂ ਕਾਲੇ ਬੱਦਲ ਤੇ ਬਿਜਲੀ ਦੀ ਗਰਜ ਡਰ ਪੈਦਾ ਕਰਦੀ ਹੈ।
  ਪਿਰੁ ਘਰਿ ਨਹੀ ਆਵੈ ਮਰੀਐ
  ਹਾਵੈ ਦਾਮਨਿ ਚਮਕਿ ਡਰਾਏ॥
  ਸੇਜ ਇਕੇਲੀ ਖਰੀ ਦੁਹੇਲੀ
  ਮਰਣੁ ਭਇਆ ਦੁਖੁ ਮਾਏ॥
  (ਅੰਗ ੧੧੦੮)
  ਪਰਮਾਤਮਾ ਬਿਨਾਂ ਮਨੁੱਖ ਦਾ ਜੀਵਨ ਦੁਖਦਾਈ ਹੈ। ਕਿੰਨੇ ਹੀ ਸੁਖ ਸਾਧਨ ਹੋਣ, ਸਮਰੱਥਾ ਤੇ ਸੰਕਲਪ ਹੋਣ, ਮਨ ਟਿਕਦਾ ਨਹੀਂ। ਵਿਜੋਗ ਦਾ ਸੰਤਾਪ ਔਖੇ ਹਾਲਾਤ ਬਣਾ ਦਿੰਦਾ ਹੈ। ਕੰਤ ਤੋਂ ਵਿਛੜੀ ਹੋਈ ਸੁਹਾਗਣ ਨੂੰ ਸੁੰਦਰ ਸੇਜ, ਕੀਮਤੀ ਵਸਤਰ ਵੀ ਨਹੀਂ ਸੁਹਾਂਦੇ। ਉਸ ਨੂੰ ਤਾਂ ਆਪਣੇ ਕੰਤ ਦੀ ਉਡੀਕ ਬਿਹਬਲ ਕਰ ਰਹੀ ਹੈ ਜੋ ਪਰਦੇਸ ਗਿਆ ਹੋਇਆ ਹੈ। ਕੰਤ ਦੀ ਉਡੀਕ ਵਿਜੋਗ 'ਚ ਤਪ ਰਹੀ ਨਾਰੀ ਨੂੰ ਆਸ ਵਧਾਉਣ ਵਾਲੀ ਹੈ। ਪਰਮਾਤਮਾ ਤੋਂ ਵਿਛੜੇ ਹੋਏ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਤੇ ਉਸ ਨੂੰ ਮਿਲਣ ਦੀ ਆਸ ਹੀ ਜੀਵਨ ਦਾ ਨਿਸ਼ਾਨ ਹੈ। ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਸਰਸ ਬਣਾਉਣ ਵਾਲੀ ਹੈ।
  ਸਾਵਣਿ ਸਰਸੀ ਕਾਮਣੀ
  ਚਰਨ ਕਮਲ ਸਿਉ ਪਿਆਰੁ॥
  ਮਨੁ ਤਨੁ ਰਤਾ ਸਚ ਰੰਗਿ
  ਇਕੋ ਨਾਮੁ ਅਧਾਰੁ॥ (ਅੰਗ ੧੩੪)
  ਸੁਹਾਗਣ ਨਾਰੀ ਅੰਦਰ ਕੰਤ ਲਈ ਪ੍ਰੇਮ ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਇਸ ਤਾਕਤ ਨਾਲ ਹੀ ਉਹ ਵਿਜੋਗ ਦਾ ਸਮਾਂ ਪਾਰ ਕਰਦੀ ਹੈ। ਘਨਘੋਰ ਬੱਦਲ ਉਸ ਨੂੰ ਡਰਾਉਂਦੇ ਨਹੀਂ, ਬਿਜਲੀ ਦੀ ਚਮਕ, ਗਰਜ ਉਸ ਨੂੰ ਕੰਬਾਉਂਦੀ ਨਹੀਂ। ਕੰਤ ਲਈ ਪ੍ਰੇਮ ਦਾ ਭਾਵ ਉਸ ਨੂੰ ਸਾਵਨ ਦੀ ਸਰਸਤਾ ਨਾਲ ਜੋੜ ਦਿੰਦਾ ਹੈ। ਪਰਮਾਤਮਾ ਲਈ ਪ੍ਰੇਮ ਸੁੱਖਾਂ ਨੂੰ ਵਧਾਉਣ ਵਾਲਾ ਹੈ। ਹਾਲਾਤ ਜਿਹੋ ਜਿਹੇ ਹੋਣ, ਆਪ ਹੀ ਸੁਖਾਵੇਂ ਲੱਗਣ ਲੱਗ ਜਾਂਦੇ ਹਨ।
  ਸਾਵਣਿ ਸਰਸ ਮਨਾ
  ਘਣ ਵਰਸਹਿ ਰੁਤਿ ਆਏ॥
  (ਅੰਗ ੧੧੦੮)
  ਪਰਮਾਤਮਾ ਲਈ ਪ੍ਰੇਮ ਸਾਰੀ ਸ੍ਰਿਸ਼ਟੀ ਨਾਲ ਪ੍ਰੇਮ ਪੈਦਾ ਕਰਨ ਵਾਲਾ ਹੈ। ਸੰਸਾਰ ਅੰਦਰ ਵਰਤ ਰਹੀ ਹਰ ਘਟਨਾ ਪ੍ਰੇਮ ਦੀ ਭਾਵਨਾ ਨੂੰ ਦ੍ਰਿੜ੍ਹ ਕਰਦੀ ਹੈ ਤੇ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਂਦੀ ਹੈ। ਮਨ ਅੰਦਰ ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਇਕ ਮਨੋਰਥ ਦੇਣ ਵਾਲੀ ਸਿੱਧ ਹੁੰਦੀ ਹੈ। ਪਰਮਾਤਮਾ ਨਾਲ ਮੇਲ ਬਿਨਾਂ ਸਬਰ ਨਹੀਂ ਆਉਂਦਾ।
  ਜਬ ਲਗੁ ਦਰਸੁ ਨ ਪਰਸੈ
  ਪ੍ਰੀਤਮ ਤਬ ਲਗੁ ਭੂਖ ਪਿਆਸੀ॥
  ਦਰਸਨੁ ਦੇਖਤ ਹੀ ਮਨੁ ਮਾਨਿਆ
  ਜਲ ਰਸਿ ਕਮਲ ਬਿਗਾਸੀ॥
  (ਅੰਗ ੧੧੯੭)
  ਪਰਮਾਤਮਾ ਨਾਲ ਮਨ ਦਾ ਜੁੜਨਾ ਹੀ ਸੁੱਖਾਂ ਦੀ ਰਾਹ ਹੈ। ਬੱਦਲ ਘਿਰ-ਘਿਰ ਕੇ ਆਉਂਦੇ ਹਨ ਤੇ ਗਰਜ-ਚਮਕ ਨਾਲ ਵਰ੍ਹਦੇ ਹਨ, ਤਾਂ ਹੀ ਵਨਸਪਤੀਆਂ ਤੇ ਜੀਵ ਆਨੰਦ ਨਾਲ ਭਰ ਜਾਂਦੇ ਹਨ। ਮੋਰ ਨਿਰਤ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੀ ਮਿਹਰ ਦੀ ਵੀ ਇਹੋ ਜਿਹੀ ਕਰਾਮਾਤ ਹੈ।
  ਘਨਿਹਰ ਬਰਸਿ ਸਗਲ
  ਜਗੁ ਛਾਇਆ॥
  ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ
  ਅਨਦ ਮੰਗਲ ਸੁਖ ਪਾਇਆ॥ (ਅੰਗ ੧੨੬੮)
  ਚੜ੍ਹ-ਚੜ੍ਹ ਆਏ ਕਾਲੇ ਬੱਦਲ ਵਰ੍ਹਦੇ ਹਨ ਤੇ ਸਾਰੀ ਧਰਤੀ ਜਲ ਅੰਦਰ ਡੁੱਬ ਜਾਂਦੀ ਹੈ। ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਪੂਰੀ ਸ੍ਰਿਸ਼ਟੀ ਨਿਹਾਲ-ਨਿਹਾਲ ਹੋ ਜਾਂਦੀ ਹੈ। ਬੱਦਲ ਵੀ ਆਪਣੀ ਮਰਜ਼ੀ ਨਾਲ ਨਹੀਂ, ਪਰਮਾਤਮਾ ਦੇ ਹੁਕਮ ਅੰਦਰ ਵਸਦੇ ਹਨ। ਪਰਮਾਤਮਾ ਦੀ ਆਗਿਆ ਅੰਦਰ ਵਸਣ ਨਾਲ ਹੀ ਬੱਦਲ ਸੁਖਦਾਈ ਸਾਬਤ ਹੁੰਦੇ ਹਨ। ਮਨ ਦਾ ਆਨੰਦ ਵੀ ਪਰਮਾਤਮਾ ਦੀ ਆਗਿਆ ਅੰਦਰ ਰਹਿਣ ਨਾਲ ਹੀ ਹੈ। ਗੁਰਬਾਣੀ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਨੂੰ ਘਨਘੋਰ ਬੱਦਲਾਂ ਵਾਂਗੂੰ ਬਣਾਉਣ ਲਈ ਪ੍ਰੇਰਨਾ ਕਰਦੀ ਹੈ, ਜੋ ਵਰ੍ਹਨ 'ਤੇ ਧਰਤੀ ਨੂੰ ਜਲ ਨਾਲ ਸਰਾਬੋਰ ਕਰਨ ਲਈ ਤਿਆਰ ਹਨ।
  ਘਨ ਘੋਰ ਪ੍ਰੀਤਿ ਮੋਰ॥
  ਚਿਤੁ ਚਾਤ੍ਰਿਕ ਬੂੰਦ ਓਰ॥
  ਐਸੋ ਹਰਿ ਸੰਗੇ ਮਨ ਮੋਹ॥
  ਤਿਆਗਿ ਮਾਇਆ ਧੋਹ॥
  (ਅੰਗ ੧੨੭੨)
  ਮੇਘ ਵੱਸਦੇ ਹਨ ਤਾਂ ਜਲ ਦੀਆਂ ਅਣਗਿਣਤ ਬੂੰਦਾਂ ਧਰਤੀ 'ਤੇ ਆਉਂਦੀਆਂ ਹਨ। ਚਾਤ੍ਰਿਕ ਪੰਛੀ ਨੂੰ ਕਿਸੇ ਖਾਸ ਬੂੰਦ ਦੀ ਆਸ ਹੁੰਦੀ ਹੈ। ਮੀਂਹ ਦੀਆਂ ਅਸੰਖ ਬੂੰਦਾਂ ਉਸ ਦੇ ਆਲੇ-ਦੁਆਲੇ ਆ ਪੈਂਦੀਆਂ ਹਨ ਪਰ ਚਾਤ੍ਰਿਕ ਲਈ ਉਨ੍ਹਾਂ ਦਾ ਕੋਈ ਮੁੱਲ ਨਹੀਂ। ਇਨ੍ਹਾਂ ਨਾਲ ਉਹ ਆਪਣੀ ਪਿਆਸ ਨਹੀਂ ਮਿਟਾਉਂਦਾ। ਉਸ ਦੀ ਪਿਆਸ ਖਾਸ ਸਵਾਤੀ ਦੀ ਬੂੰਦ ਨਾਲ ਹੀ ਮਿਟਦੀ ਹੈ। ਸੰਸਾਰ ਅੰਦਰ ਸੁਖ ਤੇ ਆਨੰਦ ਦੇ ਭਿੰਨ-ਭਿੰਨ ਰੂਪ ਹਨ। ਪਰਮਾਤਮਾ ਅੰਦਰ ਵਿਸ਼ਵਾਸ ਰੱਖਣ ਵਾਲੇ ਮਨ ਨੂੰ ਪਰਮਾਤਮਾ ਦੀ ਪ੍ਰੀਤਿ ਦੀ ਹੀ ਭਾਲ ਹੁੰਦੀ ਹੈ। ਇਸ ਲਈ ਉਹ ਸਾਰੇ ਸੰਸਾਰਕ ਸੁਖ ਤਿਆਗ ਦਿੰਦਾ ਹੈ। ਮਨੁੱਖ ਵੀ ਆਪਣਾ ਸਾਰਾ ਧਿਆਨ ਪਰਮਾਤਮਾ ਵੱਲ ਲਾਉਂਦਾ ਹੈ। ਉਸ ਨੂੰ ਗਿਆਤ ਹੈ ਕਿ ਜਦੋਂ ਪਰਮਾਤਮਾ ਦਿਆਲ ਹੋਵੇਗਾ, ਜਨਮਾਂ-ਜਨਮਾਂ ਦੀ ਪਿਆਸ ਮਿਟ ਜਾਏਗੀ। ਜੀਵਨ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਏਗਾ।
  ਪਰਮੇਸਰੁ ਹੋਆ ਦਇਆਲੁ॥
  ਮੇਘੁ ਵਰਸੈ ਅੰਮ੍ਰਿਤ ਧਾਰ॥
  ਸਗਲੇ ਜੀਅ ਜੰਤ ਤ੍ਰਿਪਤਾਸੇ॥
  ਕਾਰਜ ਆਏ ਪੂਰੇ ਰਾਸੇ॥ (ਅੰਗ ੧੨੭੧)
  ਗੁਰਬਾਣੀ ਦੀ ਪ੍ਰੇਰਨਾ ਧਾਰਨ ਕਰਦਿਆਂ ਮਨ ਕੰਤ ਦੇ ਪ੍ਰੇਮ 'ਚ ਰੱਤੀ ਸੁਹਾਗਣ ਨਾਰ ਬਣ ਜਾਏ, ਸਵਾਤੀ ਦੀ ਬੂੰਦ ਲਈ ਵਿਲਾਪ ਕਰਦਾ ਚਾਤ੍ਰਿਕ ਪੰਛੀ ਬਣ ਜਾਏ, ਸੂਰਜ ਲਈ ਤਰਸਦੀ ਚਕਵੀ ਬਣ ਜਾਏ 'ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ ਨੀਂਦ ਨ ਪਾਈ'। ਮਨ ਅੰਦਰ ਪਰਮਾਤਮਾ ਲਈ ਪ੍ਰੀਤਿ ਤੇ ਮਿਲਣ ਦੀ ਵਿਕਲਤਾ ਹੀ ਗੁਰਮੁਖਤਾਈ ਹੈ।
  ਤਿਸੁ ਬਿਨੁ ਘੜੀ ਨਹੀ ਜਗਿ
  ਜੀਵਾ ਐਸੀ ਪਿਆਸ ਤਿਸਾਈ॥
  (ਅੰਗ ੧੨੭੩)
  ਮਿਲਣ ਦੀ ਇਸ ਅਨੰਤ ਪਿਆਸ ਵਿਚ ਵੀ ਸੁਖ ਹੈ 'ਗੁਣ ਸੰਗ੍ਰਹਿ ਪ੍ਰਭੂ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ'। ਮਨੁੱਖੀ ਜੀਵਨ ਸਾਵਨ ਦਾ ਮਹੀਨਾ ਹੈ। ਇਹ ਅਉਸਰ ਹੈ ਪਰਮਾਤਮਾ ਦੀ ਪ੍ਰੀਤਿ 'ਚ ਮਨ ਨੂੰ ਰੰਗਣ ਤੇ ਉਸ ਦੀ ਕਿਰਪਾ ਪਾਉਣ ਦਾ। ਜੀਵਨ ਦਾ ਰਸ ਸਾਵਨ ਦੇ ਮਹੀਨੇ ਵਰਗਾ ਹੈ, ਜਿਨ੍ਹਾਂ ਅੰਦਰ ਕੰਤ ਪਰਮਾਤਮਾ ਵਸਿਆ ਹੋਇਆ ਹੈ।
  -ਈ-1716, ਰਾਜਾਜੀਪੁਰਮ, ਲਖਨਊ-226017. ਮੋਬਾ: 94159-60533

  ਡਾ. ਰਾਜਵਿੰਦਰ ਕੌਰ ਹੁੰਦਲ
  ਰਾਤ ਦੇ ਠੀਕ ਬਾਰਾਂ ਵਜੇ ਫ਼ੋਨ ਦੀ ਘੰਟੀ ਖੜਕੀ। ਸਕਰੀਨ ਉੱਤੇ ਕੈਨੇਡਾ ਰਹਿੰਦੀ ਬੇਟੀ ਜੱਨਤ ਦਾ ਨਾਮ ਦਿਖਾਈ ਦੇ ਰਿਹਾ ਸੀ। ਫੋਨ ਚੁੱਕਦਿਆਂ ਹੀ ਉਧਰੋਂ ਆਵਾਜ਼ ਆਈ, ‘‘ਹੈਲੋ ਮਾਮਾ, ਜਨਮ ਦਿਨ ਦੀਆਂ ਵਧਾਈਆਂ।’’ ‘‘ਸ਼ੁਕਰੀਆ ਬੇਟਾ, ਪਰ ਮੇਰਾ ਜਨਮ ਦਿਨ ਤਾਂ ਕੱਲ੍ਹ ਹੈ।’’ ‘‘ਨਹੀਂ ਮਾਮਾ, ਬਾਰਾਂ ਵਜੇ ਤੋਂ ਬਾਅਦ ਅਗਲਾ ਦਿਨ ਸ਼ੁਰੂ ਹੋ ਗਿਆ ਹੈ, ਤੁਹਾਡਾ ਜਨਮ ਦਿਨ ਸ਼ੁਰੂ ਹੈ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਦੇਣ ਲਈ ਇਸ ਵੇਲੇ ਫ਼ੋਨ ਕੀਤਾ ਹੈ।’’ ‘‘ਬਹੁਤ ਬਹੁਤ ਸ਼ੁਕਰੀਆ ਬੇਟਾ।’’ ਬੇਟੀ ਪੁੱਛਦੀ ਹੈ, ‘‘ਮਾਮਾ, ਜਨਮ ਦਿਨ ਮੌਕੇ ਅੱਜ ਵਿਸ਼ੇਸ਼ ਕੀ ਕਰ ਰਹੇ ਹੋ?’’ ‘‘ਬੇਟਾ, ਹਰ ਵਾਰ ਦੀ ਤਰ੍ਹਾਂ ਕੇਕ ਕੱਟਾਂਗੇ ਤੇ ਬਾਹਰ ਖਾਣਾ ਖਾ ਆਵਾਂਗੇ।’’ ‘‘ਇੱਕ ਹੋਰ ਗੱਲ ਕਰਨੀ ਭੁੱਲ ਨਾ ਜਾਣਾ।’’ ‘‘ਉਹ ਕਿਹੜੀ ਬੇਟਾ ਜੀ?’’ ‘‘ਉਹੀ, ਹਰ ਖ਼ੁਸ਼ੀ ਦੇ ਮੌਕੇ ਨੂੰ ਪੌਦੇ ਲਗਾ ਕੇ ਜਸ਼ਨ ਮਨਾਉਣ ਵਾਲੀ ਗੱਲ।’’

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com