ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਸੁਖਪਾਲ ਖਹਿਰਾ ਅਤੇ ਫੂਲਕਾ ਦੇ ਅਸਤੀਫੇ ਮਗਰੋਂ ਪੰਜਾਬ ਵਿਧਾਨਸਭਾ ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 18 ਰਹਿ ਗਈ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਖਹਿਰਾ ਨੇ ਪਾਰਟੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿੱਖ ਕੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬੇਇਜ਼ਤ ਕੀਤਾ। ਸਿਰਫ ਬੇਇਜ਼ਤ ਨਹੀਂ ਬਲਕਿ ਅੰਨਾ ਹਜ਼ਾਰੇ ਮੋਰਚੇ ਦੌਰਾਨ ਬਣੀ ਆਮ ਆਦਮੀ ਪਾਰਟੀ ਆਪਣੇ ਸਿਧਾਂਤਾਂ ਅਤੇ ਵਿਚਾਰਾਂ ਤੋਂ ਭਟਕ ਚੁੱਕੀ ਹੈ। ਜਿਸ ਮਕਸਦ ਕਾਰਨ ਖਹਿਰਾ ਪਾਰਟੀ ਨਾਲ ਜੁੜੇ ਸਨ।
  ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ 100 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ ਪਰ ਸਿਰਫ 20 ਸੀਟਾਂ ਤੇ ਹੀ ਢੇਰ ਹੋ ਗਈ। ਖਹਿਰਾ ਸਮੇਤ ਹੋਰਨਾਂ ਬਾਗੀ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਆਪ ਇਕਾਈ ਦੀ ਹਾਈਕਮਾਨ ਬਾਹਰੀ ਲੋਕਾਂ ਨੂੰ ਸੌਂਪੀ ਗਈ, ਇਸੇ ਕਾਰਨ ਆਪ ਦੀ ਪੰਜਾਬ ਚ ਹਾਰ ਹੋਈ। ਇੰਨੀ ਵੱਡੀ ਹਾਰ ਦੇ ਬਾਵਜੂਦ ਕਿਸੇ ਨੂੰ ਵੀ ਜਿ਼ੰਮੇਵਾਰ ਨਹੀਂ ਠਹਿਰਾਇਆ ਗਿਆ। ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਕਦੇ ਵੀ ਕਿਸੇ ਬਾਹਰੀ ਵਿਅਕਤੀ ਨੂੰ ਸਵਿਕਾਰ ਨਹੀਂ ਕੀਤਾ।

  ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਜਥੇਦਾਰ ਰਛਪਾਲ ਸਿੰਘ (95) ਦਾ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੀ ਸਿੱਖ ਸਿਆਸਤ `ਚ ਬੇਹੱਦ ਅਹਿਮ ਸਥਾਨ ਰੱਖਣ ਵਾਲੇ ਜਥੇਦਾਰ ਰਛਪਾਲ ਸਿੰਘ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦੱਸਣਯੋਗ ਹੈ ਕਿ ਪੰਜਾਬੀ ਸੂਬਾ ਮੋਰਚੇ ਦੌਰਾਨ ਦਿੱਲੀ `ਚ ਜਥੇਦਾਰ ਰਛਪਾਲ ਸਿੰਘ ਨੇ ਸਰਗਰਮ ਅਗਵਾਈ ਕੀਤੀ ਸੀ। ਇਸ ਲਈ ਜਥੇਦਾਰ ਰਛਪਾਲ ਸਿੰਘ ਨੂੰ ਕਈ ਮਹੀਨੇ ਜੇਲ੍ਹ ਚ ਲੰਘਾਉਣੇ ਪਏ ਸਨ। ਇਸ ਦੌਰਾਨ ਉਨ੍ਹਾਂ ਨੂੰ ਕਈ ਸਾਰੇ ਕੇਸਾਂ ਦਾ ਸਾਹਮਣਾ ਕਰਨਾ ਪਿਆ ਸੀ।

  ਮੋਗਾ - ਸਿੱਖਾਂ ਦੇ ਪਵਿੱਤਰ ਗ੍ਰੰਥ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨੇ ਸਿੱਖਾਂ ਦੇ ਹ੍ਰਿਦੇ ਵਲੂੰਧਰ ਕੇ ਰੱਖ ਦਿੱਤੇ ਸਨ। ਸਿੱਖਾਂ ਵੱਲੋਂ ਦੋਸ਼ੀਆਂ ਨੂੰ ਫੜਨ ਦੇ ਚੀਖ ਚੀਖ ਗੁਹਾਰ ਲਾਇ ਜਾ ਰਹੀ ਸੀ। ਇਸੇ ਮਾਮਲੇ ਤਹਿਤ ਜਾਂਚ ਲਈ ਬੈਠੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਕ ਖੁਲ;ਐਸਾ ਕੀਤਾ ਹੈ , ਜਿਸ ਵਿਚ ਸਿੱਟ ਨੇ ਬੇਅਦਬੀ ਮਾਮਲੇ ਦੀਆਂ ਕਰਨ ਦੇ ਹੁਕਮ ਦੀਆਂ ਤਾਰਾ ਡੇਰਾ ਸਿਰਸਾ ਨਾਲ ਜੋੜੀਆਂ ਹਨ। ਇਸਦੀ ਜਾਂਚ ਕਰਦੀ ਸਿੱਟ ਨੇ ਚਲਾਣ ਅਦਾਲਤ ਵਿਚ ਪੇਸ਼ ਕੀਤੇ ਹਨ।
  ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਮੋਗਾ ਦੇ ਪਿੰਡ ਮਲਕੇ ਅਤੇ ਬਠਿੰਡਾ ਦੇ ਪਿੰਡ ਗੁਰੂਸਰ ਵਿਚ ਹੋਈ ਬੇਅਦਬੀ ਦੀ ਘਟਨਾ ਸੰਬੰਧੀ ਬਾਘਾਪੁਰਾਣਾ ਅਤੇ ਫੂਲ ਅਦਾਲਤ ਵਿਚ ਚਲਾਨ ਪੇਸ਼ ਕੀਤੇ ਹਨ। ਮੋਗਾ ਦੇ ਪਿੰਡ ਮਲਕੇ ਵਿਚ ਹੋਏ ਬੇਅਦਬੀ ਮਾਮਲੇ ਸਬੰਧੀ ਸਿੱਟ ਨੇ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਸਮੇਤ ਪੰਜ ਖਿਲਾਫ ਚਲਾਨ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਗੁਰੂਸਰ ਕੇਸ ਸਬੰਧੀ ਛੇ ਜਣਿਆਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਹੈ।
  ਇਸ ਦੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਨੇ ਦਸਿਆ ਇਸ ਮਾਮਲੇ ਦੇ ਵਿਚ ਤਿੰਨ ਦੋਸ਼ੀ ਪ੍ਰਦੀਪ ਕਲੇਰ, ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਅਜੇ ਤੱਕ ਫਰਾਰ ਹਨ, ਜੋ ਕਿ ਡੇਰਾ ਸਿਰਸਾ ਦੇ ਬਹੁਤ ਹੀ ਨਜ਼ਦੀਕ ਹਨ। ਇਹਨਾਂ ਦੋਸ਼ੀਆਂ ਖਿਲਾਫ ਪੁਲਿਸ ਵੱਲੋ ਗ੍ਰਿਫਤਾਰੀ ਲਈ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫੂਲ ਅਦਾਲਤ ਵੱਲੋ ਇਸ ਖਿਲਾਫ ਗੈਰ ਜਮਾਨਤੀ ਵਰੰਟ ਜਾਰੀ ਕੀਤੇ ਹੋਏ ਹਨ। ਜਿਸ ਮਗਰੋਂ ਸਿੱਟ ਇਹਨਾਂ ਦੋਸ਼ੀਆਂ ਖਿਲਾਫ ਆਪਣੇ ਚਲਾਣ ਵੀ ਅਦਾਲਤ ਵਿਚ ਪੇਸ਼ ਕਰੇਗੀ।
  ਖੱਟੜਾ ਨੇ ਦਸਿਆ ਕਿ ਚਲਾਣ ਪੇਸ਼ ਕਰਨ ਦੀ ਮਨਜ਼ੂਰੀ ਪੰਜਾਬ ਸਰਕਾਰ ਤੋਂ ਲੈ ਲਈ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਵਿਚ ਇਹ ਵੀ ਖੁਲਾਸਾ ਹੋਇਆ ਕਿ ਮੁੱਖ ਮੁਲਾਜ਼ਿਮ ਪ੍ਰਿਥੀ ਸਿੰਘ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਹਿਸਾ ਸੀ ਅਤੇ ਉਸਨੂੰ ਹੀ ਡੇਰਾ ਪ੍ਰਬੰਧਕਾ ਤੋਂ ਬੇਅਦਬੀ ਕਰਨ ਦੇ ਹੁਕਮ ਮਿਲੇ ਸਨ।

  ਪੱਟੀ - 1984 ਨਸ਼ਲਕੁਸ਼ੀ ਜਿਸ ਨੂੰ ਦਿੱਲੀ ਦੰਗਿਆਂ ਦਾ ਨਾਂ ਦਿੱਤਾਂ ਗਿਆ ਹੈ। ਉਸ ਦੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਅਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਵੀ ਅੱਜ ਵਿਸ਼ੇਸ਼ ਤੌਰ ਤੇ ਪੱਟੀ ਪੁੱਜੇ ਜਿੱਥੇ ਉਨ੍ਹਾਂ ਨੂੰ ਭਾਈ ਲਾਲੋ ਸਮਾਜ ਸੇਵਾ ਸੰਸਥਾ ਪੱਟੀ ਵੱਲੋਂ ਵਿਸ਼ੇਸ਼ ਸਮਨਾਨ ਦਿੱਤਾ ਗਿਆ। ਇਸ ਮੌਕੇ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ 1984 ਦੇ ਸਿੱਖ ਨਸਲਕੁਸ਼ੀ ਹੋਣ ਤੇ ਮੈਂ 3 ਨਵੰਬਰ 1984 ਨੂੰ ਐੱਫਆਈਆਰ ਦਰਜ ਕਰਾਈ ਸੀ ਅਤੇ 26 ਨਵੰਬਰ ਨੂੰ ਮੇਰੇ ਨਾਲ ਧੋਖਾ ਕਰ ਕੇ ਕਾਗਜ਼ ਦੇ ਦਿੱਤਾ ਗਿਆ ਅਤੇ ਅੱਜ 34 ਸਾਲ ਬਾਅਦ ਇਸੇ ਕਾਗਜ਼ ਦੇ ਟੁੱਕੜੇ 'ਤੇ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ।
  ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਦੇ ਜੇਲ੍ਹ ਜਾਣ ਨਾਲ ਸਾਡਾ ਕੰਮ ਪੂਰਾ ਨਹੀਂ ਹੋਇਆ। ਅਜੇ ਤਾਂ ਕਮਲਨਾਥ ਅਤੇ ਐੱਚਕੇਐੱਲ ਭਗਤ, ਟਾਈਟਲਰ ਵਰਗਿਆਂ ਨੂੰ ਵੀ ਸਜ਼ਾ ਮਿਲਣੀ ਬਾਕੀ ਹੈ। ਉਹ ਵੀ ਬੇਸ਼ੱਕ ਉੱਚ ਅਹੁਦੇ 'ਤੇ ਬੈਠ ਗਿਆ ਹੈ ਪਰ 4 ਦਿਨ ਦਾ ਮਹਿਮਾਨ ਹੈ। ਇਸ ਮੌਕੇ ਫੈਡੇਰਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਸੀਂ 5 ਨਵੰਬਰ 2007 ਨੂੰ ਗੁਰਦੁਆਰਾ ਰਕਾਬ ਗੰਜ ਵਿਖੇ ਅਰਦਾਸ ਕੀਤੀ ਸੀ ਕਿ 1984 ਕਤਲੇਆਮ ਵਿਚ ਬੱਚੇ, ਬਜ਼ੁਰਗਾਂ ਆਦਿ ਨੂੰ ਵੀ ਬਖਸ਼ਿਆਂ ਨਹੀਂ ਗਿਆ। ਅਸਲ ਕਾਤਲਾਂ ਨੂੰ ਸਜ਼ਾ ਜ਼ਰੂਰ ਮਿਲੇ ਕਿਉਂਕਿ ਉਸ ਵੇਲੇ ਦੀ ਸੈਂਟਰ ਸਰਕਾਰ ਨੇ ਨਸਲਕੁਸ਼ੀ ਕਰਾਈ ਹੈ ਸਾਰੇ ਕਾਨੂੰਨ ਦੇ ਦਾਇਰੇ ਵਿਚ ਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨਸਾਫ ਲਈ ਜੰਗ ਜਾਰੀ ਰਹੇਗੀ।

  ਸੰਗਰੂਰ - ਸ਼ਨਿੱਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਚੁੱਪੀ ਤੋੜਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਡੈਮੋਕ੍ਰੇਸੀ ਨਹੀਂ ਹੈ। ਜੋ ਹਾਲ ਕਿਸੇ ਵੇਲੇ ਕਾਂਗਰਸ ਦਾ ਸੀ, ਉਹੀ ਹਾਲ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹੈ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਪਾਰਟੀ ਦੇ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਹਨ। ਇਹੋ ਕਾਰਨ ਹੈ ਕਿ ਪਾਰਟੀ 'ਚ ਅਧਿਕਾਰਾਂ ਦੀ ਵੰਡ ਨਾ ਹੋਣ ਕਾਰਨ ਗੁੱਸੇ-ਗਿਲ਼ੇ ਦਿਨੋਂ-ਦਿਨ ਵਧ ਰਹੇ ਹਨ। ਜੇਕਰ ਟਕਸਾਲੀ ਅਕਾਲੀ ਦਲ ਬਣਿਆ ਹੈ ਤਾਂ ਉਸ ਦਾ ਮੁੱਖ ਕਾਰਨ ਵੀ ਇਹੋ ਹੈ।
  ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਟਕਸਾਲੀ ਅਕਾਲੀਆਂ ਵਾਂਗ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਨਹੀਂ ਕੀਤਾ, ਉਨ੍ਹਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ। ਇਸ ਲਈ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਅਕਾਲੀ ਦਲ ਵਿਚ ਹਨ, ਸਿਰਫ਼ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਚੋਣ ਮਨੋਰਥ ਪੱਤਰਾਂ 'ਚ ਜਿਹੜੀਆਂ ਪਾਰਟੀਆਂ ਵਾਅਦੇ ਕਰਦੀਆਂ ਉਹ ਵਾਅਦੇ ਕਾਨੂੰਨ ਦੇ ਘੇਰੇ 'ਚ ਹੋਣੇ ਚਾਹੀਦੇ ਹਨ। ਜੇਕਰ ਕੋਈ ਪਾਰਟੀ ਝੂਠ ਬੋਲ ਕੇ ਸਰਕਾਰ ਬਣਾਉਣ ਮਗਰੋਂ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਲਈ ਸਜ਼ਾ ਵੀ ਨਿਸ਼ਚਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਦੇ ਵਿਰੁੱਧ ਹਨ। ਕਿਸਾਨਾਂ ਨੂੰ ਫ਼ਸਲਾਂ ਦਾ ਪੂਰਾ ਭਾਅ ਡਾ. ਸਵਾਮੀ ਨਾਥਨ ਰਿਪੋਰਟ ਦੇ ਆਧਾਰ 'ਤੇ ਮਿਲਣਾ ਚਾਹੀਦਾ ਹੈ। ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਨਹੀਂ ਦੇਣੇ ਚਾਹੀਦੇ, ਸਗੋਂ ਉਨ੍ਹਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਕਾਂਝਲਾ ਅਤੇ ਜਗਮੇਲ ਸਿੰਘ ਛਾਜਲਾ ਵੀ ਹਾਜ਼ਰ ਸਨ।

  ਰਾਜਵਿੰਦਰ ਸਿੰਘ ਰਾਹੀ
  ਗ਼ਦਰ ਲਹਿਰ ਦੀ ਸੌ ਸਾਲਾ ਬਰਸੀ ਦੇ ਸ਼ੁਭ ਅਵਸਰ ਤੇ, ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਅਸਲੋਂ ਹੀ ਅਣਗੌਲੀ ਲਿਖਤ ‘ਮੇਰੀ ਰਾਮ ਕਹਾਣੀਂ’ ਪਾਠਕਾਂ ਦੀ ਭੇਟ ਕਰਦਿਆਂ ਖੁਸ਼ੀ ਤੇ ਤਸੱਲੀ ਦਾ ਸੁਖਾਵਾਂ ਅਨੁਭਵ ਹੋ ਰਿਹਾ ਹੈ, ਕਿ ਇਸ ਲਿਖਤ ਨਾਲ ਉਸ ਲਹਿਰ ਦੇ ਕਈ ਅਣਗੌਲੇ ਤੇ ਅਣਛੋਹੇ ਪੱਖਾਂ ਤੇ ਨਵਾਂ ਪ੍ਰਕਾਸ਼ ਪਵੇਗਾ। ਇਸ ਲਿਖਤ ਨਾਲ ਲਹਿਰ ਦੇ ਓਹਲੇ ‘ਚ ਰਹੇ ਤੇ ਅਣਛੋਹੇ ਪੱਖ ਹੀ ਸਾਹਮਣੇ ਨਹੀਂ ਆਉਣਗੇ, ਸਗੋਂ ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਦੇ ਵੀ ਕਈ ਉਹਨਾਂ ਪੱਖਾਂ ਤੇ ਪ੍ਰਕਾਸ਼ ਪਵੇਗਾ ਜੋ ਹੁਣ ਤੱਕ ਪਾਠਕਾਂ ਦੇ ਸਾਹਮਣੇ ਨਹੀਂ ਆ ਸਕੇ । ਇਹਨਾਂ ਨਵੇਂ ਤੱਥਾਂ ਦੀ ਲੋਅ ਵਿਚ ਬਾਬਾ ਜੀ ਦੀ ਮੁਕੰਮਲ ਸ਼ਖਸੀਅਤ ਨੂੰ ਜਾਨਣ ਤੇ ਸਮਝਣ ਵਿਚ ਮਦਦ ਮਿਲੇਗੀ । ਇਹੋ ਹੀ ਨਹੀਂ, ਇਸ ਲਿਖਤ ਦੇ ਬ੍ਰਿਤਾਂਤ, ਬੋਲੀ, ਸ਼ੈਲੀ ਤੇ ਪੇਸ਼ਕਾਰੀ ਨਾਲ ਬਾਬਾ ਜੀ ਅੰਦਰ ਮੌਜੂਦ ਉਸ ਪ੍ਰਤਿਭਾ ਦੇ ਵੀ ਦਰਸ਼ਨ ਹੋਣਗੇ, ਜਿਸ ਸਦਕੇ ਉਹਨਾਂ ਅੰਦਰ ਇੱਕ ਵੱਡਾ ਲੇਖਕ ਬਣਨ ਦੀਆਂ ਸੰਭਾਵਨਾਵਾਂ ਛੁਪੀਆਂ ਪਈਆਂ ਸਨ ਪਰ ਸਿਆਸੀ ਸਰਗਰਮੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਮੁਹਾਣ ਹੋਰ ਪਾਸੇ ਮੋੜ ਦਿੱਤਾ ਸੀ ।

  ਨਵੀਂ ਦਿੱਲੀ - ਆਮ ਆਦਮੀ ਪਾਰਟੀ(ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਦਾਖ਼ਾ ਹਲਕੇ ਤੋਂ ਵਿਧਾਇਕ ਰਹੇ ਐੱਚ.ਐੱਸ ਫੂਲਕਾ ਨੇ ਪਾਰਟੀ ’ਚੋਂ ਅਸਤੀਫ਼ਾ ਦੇ ਦਿੱਤਾ। ਸ੍ਰੀ ਫੂਲਕਾ ਨੇ ਆਪਣਾ ਅਸਤੀਫ਼ਾ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੌਂਪਿਆ। ਇਸ ਦੌਰਾਨ ‘ਆਪ’ ਦੀ ਪੰਜਾਬ ਇਕਾਈ ਦੇ ਮੁੱਖ ਆਗੂਆਂ ਨੇ ਅੱਜ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਬਾਰੇ ਰਣਨੀਤੀ ਵਿਚਾਰੀ ਗਈ। ਸੂਤਰਾਂ ਮੁਤਾਬਕ ਬੈਠਕ ਦੌਰਾਨ ਕਾਂਗਰਸ ਨਾਲ ਕਿਸੇ ਤਰ੍ਹਾਂ ਦੇ ਚੋਣ ਗੱਠਜੋੜ ਬਾਰੇ ਕੋਈ ਚਰਚਾ ਨਹੀਂ ਹੋਈ। ਉਂਜ ਪਾਰਟੀ ਨੇ ਪੰਜ ਲੋਕ ਸਭਾ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ। ਬਾਗ਼ੀ ਵਿਧਾਇਕਾਂ ਬਾਰੇ ਖ਼ਾਸ ਕਰਕੇ ਸ੍ਰੀ ਖਹਿਰਾ ਬਾਰੇ ਪਹਿਲਾਂ ਵਾਲਾ ਹੀ ਪੈਂਤੜਾ ਰਹੇਗਾ।
  ਇਸ ਤੋਂ ਪਹਿਲਾਂ ਸ੍ਰੀ ਫੂਲਕਾ ਨੇ ਅੱਜ ਆਪਣਾ ਅਸਤੀਫ਼ਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ। ਸ੍ਰੀ ਫੂਲਕਾ ਨੇ ਕਿਹਾ ਕਿ ਉਹ ਅਸਤੀਫ਼ੇ ਦੇ ਕਾਰਨਾਂ ਬਾਰੇ ਭਲਕੇ 4 ਜਨਵਰੀ ਨੂੰ ਦਿੱਲੀ ਦੇ ਪ੍ਰੈਸ ਕਲੱਬ ਆਫ ਇੰਡੀਆ ਵਿੱਚ ਖੁਲਾਸਾ ਕਰਨਗੇ ਤੇ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਦੱਸਣਗੇ। ਚੇਤੇ ਰਹੇ ਕਿ ਸ੍ਰੀ ਫੂਲਕਾ ਦਾਖ਼ਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਜੋਂ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ। ਸ੍ਰੀ ਫੂਲਕਾ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਸਰਗਰਮੀਆਂ ਤੋਂ ਦੂਰ ਸਨ ਤੇ ਉਨ੍ਹਾਂ ’84 ਸਿੱੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ਜਿਸ ਵਿੱਚ ਸੱਜਣ ਕੁਮਾਰ ਨੂੰ ਤਾਉਮਰ ਕੈਦ ਦੀ ਸਜ਼ਾ ਹੋਈ ਹੈ, ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਂਜ ਸ੍ਰੀ ਫੂਲਕਾ ਦੇ ਅਸਤੀਫ਼ੇ ਨਾਲ ‘ਆਪ’ ਦੇ ਕਾਂਗਰਸ ਨਾਲ ਗੱਠਜੋੜ ਬਾਰੇ ਚੱਲ ਰਹੇ ਕਿਆਸਾਂ ਨੂੰ ਬਲ ਮਿਲਿਆ ਹੈ। ਦੂਜੇ ਪਾਸੇ ‘ਆਪ’ ਆਗੂ ਨਵਦੀਪ ਸੰਘਾ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਮੈਂਬਰ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸ੍ਰੀ ਫੂਲਕਾ ਨਾਲ ਇਸ ਬਾਰੇ ਗੱਲ ਕਰਨਗੇ।
  ਉਧਰ ਸ੍ਰੀ ਕੇਜਰੀਵਾਲ ਨੇ ਅੱਜ ਪੰਜਾਬ ਦੀ ਲੀਡਰਸ਼ਿਪ ਨਾਲ ਮੁਲਾਕਾਤ ਦੌਰਾਨ ਪਾਰਟੀ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਗੁੱਸੇ-ਗਿਲੇ ਭੁੱਲ ਕੇ ਲੋਕਾਂ ਦੇ ਮੁੱਦਿਆਂ ਉਪਰ ਡੱਟ ਕੇ ਲੜਾਈ ਲੜਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਦਿੱਲੀ ਸਰਕਾਰ ਦੀ ਸਿਹਤ, ਸਿੱਖਿਆ, ਬਿਜਲੀ, ਪਾਣੀ ਤੇ ਲੋਕ ਭਲਾਈ ਯੋਜਨਾਵਾਂ ਦੀ ਹੋਮ ਡਲਿਵਰੀ ਵਰਗੇ ਕੰਮ ਖ਼ੁਦ ਅੱਖੀਂ ਦੇਖਣ। ਉਨ੍ਹਾਂ ਹਰ ਸਮੱਸਿਆ ਲਈ ਦੇਸ਼ ਦੇ ਭ੍ਰਿਸ਼ਟ ਸਿਆਸੀ ਤੰਤਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਅਕਾਲੀ ਦਲ ਅਤੇ ਭਾਜਪਾ ਨੂੰ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਕੈਪਟਨ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਲੋਕਾਂ ’ਚ ਇਸ ਧੋਖੇ ਖ਼ਿਲਾਫ਼ ਬੇਹੱਦ ਗ਼ੁੱਸਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਉਮੀਦ ਹੈ। ਮੀਟਿੰਗ ਵਿੱਚ ‘ਆਪ’ ਦੇ ਸਥਾਨਕ ਤੇ ਸੂਬਾ ਪੱਧਰੀ ਕਰੀਬ ਦੋ ਸੌ ਆਗੂਆਂ ਨੇ ਸ਼ਿਰਕਤ ਕੀਤੀ।

  ਗੁਰਦਾਸਪੁਰ -  ਇੱਥੇ ਪੁੱਡਾ ਗਰਾਊਂਡ ਵਿਚ ਭਾਜਪਾ ਤੇ ਅਕਾਲੀ ਦਲ ਵਲੋਂ ਕਰਵਾਈ ਰੈਲੀ ਵਿਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਬਿਨਾ ਕੁੱਝ ਦਿੱਤੇ ਵਾਪਿਸ ਮੁੜ ਗਏ। ਇਸ ਨਾਲ ਭਾਜਪਾ ਅਤੇ ਅਕਾਲੀ ਆਗੂਆਂ ਪੱਲੇ ਨਿਰਾਸਾ ਹੀ ਪਈ। 
  ਚੁਣਾਵੀ ਲਹਿਜ਼ੇ ਵਿਚ 1984 ਦੇ ਸਿੱਖ ਕਤਲੇਆਮ ਅਤੇ ਕਿਸਾਨਾਂ ਦੀ ਕਰਜ਼ ਮੁਆਫ਼ੀ ਦੇ ਮੁੱਦਿਆਂ ’ਤੇ ਕਾਂਗਰਸ ਉਪਰ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਵੱਡੇ ਵੱਡੇ ਵਾਅਦੇ ਕਰ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਆਪਣੇ ਸਾਢੇ ਚਾਰ ਸਾਲਾਂ ਦੇ ਸ਼ਾਸਨ ਬਾਰੇ ਉਨ੍ਹਾਂ ਇੰਨਾ ਹੀ ਜ਼ਿਕਰ ਕੀਤਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਤੇ ਕੰਮ ਚੱਲ ਰਿਹਾ ਹੈ।
  ਸ੍ਰੀ ਮੋਦੀ ਨੇ ਆਖਿਆ ਕਿ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਆਗੂ ਨੂੰ ਕਾਂਗਰਸ ਪਾਰਟੀ ਨੇ ਹਾਲ ਹੀ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾ ਦਿੱਤਾ ਹੈ। ਉਨ੍ਹਾਂ ਦਾ ਇਸ਼ਾਰਾ ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਕਮਲ ਨਾਥ ਵੱਲ ਸੀ ਜਿਨ੍ਹਾਂ ’ਤੇ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਵਿਚ ਸ਼ਾਮਲ ਹੋਣ ਦੇ ਦੋਸ਼ ਲਗਦੇ ਰਹੇ ਹਨ।
  ਪ੍ਰਧਾਨ ਮੰਤਰੀ ਨੇ ਆਖਿਆ ‘‘ ਇਕ ਪਰਿਵਾਰ ਦੇ ਇਸ਼ਾਰੇ ’ਤੇ ਦੰਗਿਆਂ ਵਿਚ ਸ਼ਾਮਲ ਵਿਅਕਤੀਆਂ ਦੀਆਂ ਫਾਈਲਾਂ ਦਬਾਅ ਦਿੱਤੀਆਂ ਗਈਆਂ ਸਨ ਪਰ ਐਨਡੀਏ ਨੇ ਇਹ ਫਾਈਲਾਂ ਲੱਭ ਕੇ ਐਸਆਈਟੀ ਕਾਇਮ ਕੀਤੀ ਤੇ ਨਤੀਜਾ ਤੁਹਾਡੇ ਸਾਹਮਣੇ ਹੈ।’’ ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਨੇ ਕਰਤਾਰਪੁਰ ਲਾਂਘਾ ਉਸਾਰਨ ਦਾ ਇਤਿਹਾਸਕ ਫੈ਼ਸਲਾ ਕੀਤਾ ਹੈ ਜਿਸ ਨਾਲ ਡੇਰਾ ਬਾਬਾ ਨਾਨਕ ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੁੜ ਜਾਵੇਗਾ।
  ਗੁਰਦਾਸਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਸਵਰਗੀ ਵਿਨੋਦ ਖੰਨਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਇਹ ਕਿਹਾ ਕਿ ਸ਼੍ਰੀ ਖੰਨਾ ਆਪਣੇ ਕਾਰਜਕਾਲ ਦੌਰਾਨ ਇਲਾਕੇ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਹਿੰਦ ਫੀਡਰ ਨਹਿਰ ਦੇ ਪੁਨਰ ਨਿਰਮਾਣ ਲਈ ਗਰਾਂਟ ਮਨਜ਼ੂਰ ਕੀਤੀ ਹੈ। ਇਸ ਨਾਲ ਪੰਜਾਬ ਦੇ ਦੱਖਣੀ ਹਿੱਸੇ ਨੂੰ ਸਿੰਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ। ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
  ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਭਾਜਪਾ ਨੇਤਾ ਪ੍ਰਕਾਸ਼ ਝਾਅ, ਕੈਪਟਨ ਅਭਿਮੰਨਿਊ, ਤਰੁਣ ਚੁੱਘ, ਵਿਜੇ ਸਾਂਪਲਾ, ਰਾਕੇਸ਼ ਰਾਠੌਰ, ਦਿਨੇਸ਼ ਬੱਬੂ, ਅਵਿਨਾਸ਼ ਰਾਏ ਖੰਨਾ, ਕਮਲ ਸ਼ਰਮਾ, ਅਸ਼ਵਨੀ ਸ਼ਰਮਾ, ਕਵਿਤਾ ਖੰਨਾ, ਸਵਰਨ ਸਲਾਰੀਆ, ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਬਿਕਰਮ ਸਿੰਘ ਮਜੀਠੀਆ, ਨਿਰਮਲ ਸਿੰਘ ਕਾਹਲੋਂ, ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਬਚਨ ਸਿੰਘ ਬੱਬੇਹਾਲੀ ਵੀ ਮੌਜੂਦ ਸਨ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਿੰਗਾਪੁਰ ਦੌਰੇ ਦੌਰਾਨ ਉਥੋਂ ਦੀ ਸੰਗਤ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਨਮਾਨ ਕੀਤਾ।
  ਇਸ ਮੌਕੇ ਸੰਬੋਧਨ ਕਰਦੇ ਹੋਏ ਸ੍ਰੀ ਬ੍ਰਹਮਪੁਰਾ ਨੇ ਦੋਸ਼ ਲਾਇਆ ਬਾਦਲ ਪਰਿਵਾਰ ਦੇ ‘ਤਾਨਾਸ਼ਾਹੀ’ ਰਵੱਈਏ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘਰ ਦੀ ਜਾਇਦਾਦ ਬਣਾ ਲਿਆ ਹੈ ਤੇ ਆਪਣੇ ਨਿੱਜੀ ਸਵਾਰਥਾਂ ਲਈ ਇਸ ਸੰਸਥਾ ਦਾ ਰਾਜਸੀਕਰਨ ਕਰ ਦਿੱਤਾ, ਜਿਸ ਨਾਲ ਪੂਰੀ ਸਿੱਖ ਕੌਮ ਅਤੇ ਪੰਥ ਨੂੰ ਵੱਡੀ ਢਾਹ ਲੱਗੀ ਹੈ, ਇਸ ਕਾਰਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰ ਵੀ ਬਾਦਲ ਪਰਿਵਾਰ ਦੇ ਲਿਫਾਫਿਆਂ ’ਚੋਂ ਹੀ ਨਿਕਲਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਸਿੰਘ ਸਾਹਿਬਾਨ ਨੂੰ ਆਪਣੇ ਘਰ ਸੱਦ ਕੇ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗਿਆਂ ਮੁਆਫ਼ੀ ਦਿਵਾ ਦਿੱਤੀ, ਫਿਰ ਸਿੱਖ ਕੌਮ ਦੇ ਰੋਹ ਨੂੰ ਵੇਖਦਿਆਂ ਸਿੰਘ ਸਹਿਬਾਨ ਨੇ ਆਪਣਾ ਫਰਮਾਨ ਵਾਪਸ ਲੈ ਲਿਆ ਅਤੇ ਸ਼੍ਰੋਮਣੀ ਕਮੇਟੀ ਤੇ ਸਿੱਖ ਸਿਧਾਂਤਾਂ ਦਾ ਘਾਣ ਕਰ ਦਿੱਤਾ, ਜਿਸ ਨਾਲ ਸਿੱਖ ਕੌਮ ਦੀ ਭਾਵਨਾਵਾਂ ਨੂੰ ਠੇਸ ਪੁੱਜੀ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕੌਣ ਸਨ? ਇਹ ਉਹ ਲੋਕ ਸਨ, ਜਿਨ੍ਹਾਂ ਨੇ ਬਹਿਬਲ ਕਲਾਂ ਅਤੇ ਬਰਗਾੜੀ ਦੇ ਆਲੇ-ਦੁਆਲੇ ਦੇ ਸੈਂਕੜੇ ਪਿੰਡਾਂ ਵਿਚ ਇਸ਼ਤਿਹਾਰ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਡੇਰਾ ਮੁਖੀ ਦੇ ਪੈਰੋਕਾਰਾਂ ਨੇ ਕਿਹਾ ਸੀ ਕਿ ਜੇਕਰ ਰਾਮ ਰਹੀਮ ਦੀ ਫਿਲਮ ਨਾ ਚਲਾਈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਂਗੇ। ਉਸ ਸਮੇਂ ਬਾਦਲ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ’ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਣ-ਬੁੱਝ ਕੇ ਟਾਲ-ਮਟੋਲ ਦੀ ਨੀਤੀ ’ਤੇ ਕੰਮ ਕਰ ਰਹੀ ਹੈ, ਜੋ ਸਿੱਖ ਕੌਮ ਨਾਲ ਖਿਲਵਾੜ ਹੈ।

  ਨਵੀਂ ਦਿੱਲੀ - ਸੱਜਣ ਕੁਮਾਰ ਦੀ ਮੰਡੋਲੀ ਜੇਲ੍ਹ ਵਿਚ ਪਹਿਲੀ ਰਾਤ ਬੇਚੈਨੀ ਭਰੀ ਰਹੀ। ਉਸ ਨੇ ਨਾ ਖਾਣਾ ਖਾਧਾ ਤੇ ਉਂਜ ਵੀ ਬੇਚੈਨ ਨਜ਼ਰ ਆਏ। ਸੂਤਰਾਂ ਨੇ ਦੱਸਿਆ ਕਿ ਜੇਲ੍ਹ ਦੀ ਵਾਰਡ ਨੰਬਰ 14 ਵਿਚ ਬੰਦ ਸੱਜਣ ਕੁਮਾਰ ਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ। ਰਾਤ ਨੂੰ ਉਸ ਨੂੰ ਮਿਲਣ ਕੋਈ ਵੀ ਨਾ ਆਇਆ। 73 ਸਾਲਾ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੇ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ ਜਿੱਥੋਂ ਉਸ ਨੂੰ ਮੰਡੋਲੀ ਜੇਲ੍ਹ ਭੇਜ ਦਿੱਤਾ ਗਿਆ ਸੀ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com