ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਲੰਡਨ - ਇੰਗਲੈਂਡ ਦੇ ਪੱਛਮੀ ਮਿੱਡਲੈਂਡਜ਼ ਖੇਤਰ ਦੇ ਸਮੈਥਵਿੱਕ ਸ਼ਹਿਰ ’ਚ ਪਹਿਲੀ ਸੰਸਾਰ ਜੰਗ ’ਚ ਹਿੱਸਾ ਲੈਣ ਵਾਲੇ ਭਾਰਤੀ ਫੌਜੀਆਂ ਦੀ ਯਾਦ ’ਚ ਬਣਾਈ ਗਈ ਯਾਦਗਾਰ ਤੋਂ ਅੱਜ ਪਰਦਾ ਹਟਾਇਆ ਗਿਆ।
    ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਨੇ ਇਸ ਯਾਦਗਾਰ ਨੂੰ ‘ਵੱਡੀ ਜੰਗ ਦੇ ਸ਼ੇਰ’ ਨਾਂ ਦਿੱਤਾ ਹੈ। ਪਹਿਲੀ ਸੰਸਾਰ ਜੰਗ ਸਮੇਂ ਬਰਤਾਨਵੀ ਭਾਰਤੀ ਫੌਜ ਦੇ ਜਵਾਨਾਂ ਨੇ ਬਰਤਾਨੀਆ ਵੱਲੋਂ ਜੰਗ ’ਚ ਹਿੱਸਾ ਲਿਆ ਸੀ।
    ਗੁਰੂ ਨਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ, ‘ਸਾਨੂੰ ਇਸ ਗੱਲ ਦਾ ਮਾਣ ਹੈ ਕਿ ਆਪਣੇ ਵਤਨ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਬੇਗਾਨੇ ਮੁਲਕ ਲਈ ਆਪਣੀਆਂ ਜਾਨਾਂ ਦੇਣ ਵਾਲੇ ਭਾਰਤੀ ਜਵਾਨਾਂ ਦੀ ਯਾਦ ’ਚ ਇੱਥੇ ਯਾਦਗਾਰ ਉਸਾਰੀ ਗਈ ਹੈ।’
    ਸਮੈਥਵਿੱਕ ਹਾਈ ਸਟ੍ਰੀਟ ’ਚ ਇਹ ਯਾਦਗਾਰ ਪਹਿਲੀ ਸੰਸਾਰ ਜੰਗ (ਨਵੰਬਰ 1918) ਦੀ 100ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਉਸਾਰੀ ਗਈ ਹੈ। ਇਹ ਬੁੱਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਸੈਂਡਵੈੱਲ ਕਾਊਂਸਲ ਦੇ ਸਹਿਯੋਗ ਨਾਲ ਹਾਈ ਸਟ੍ਰੀਟ ਤੇ ਟੌਲਹਾਊਸ ਵੇਅ ਵਿਚਾਲੇ ਸਥਾਪਤ ਕੀਤਾ ਗਿਆ ਹੈ।
    ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬੁੱਤ ਲਈ 20 ਹਜ਼ਾਰ ਪਾਊਂਡ ਦਾ ਯੋਗਦਾਨ ਦਿੱਤਾ ਤੇ ਕਾਊਂਸਲ ਨੇ ਇੱਥੇ ਲੋਕਾਂ ਦੇ ਬੈਠਣ ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਹੈ। ਸੈਂਡਵੈੱਲ ਕਾਊਂਸਲ ਦੇ ਆਗੂ ਸਟੀਵ ਐਲਿੰਗ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹਨ।

    नई दिल्ली - गाँधी परिवार के ऐसे ऐसे राज हैं जो कभी दुनिया के सामने आ ही नहीं सके। लेकिन, जितने भी राज अभी तक सामने आये हैं वो हमेशा से दुनिया और देश के लोगों के लिए बेहद चौंकाने वाले रहे हैं। आज हम आपको एक ऐसा ही राज बताने जा रहे हैं, जिसके सामने आने पर काफी बवाल मचा था। ये बात तो हम सभी जानते हैं कि सालों तक देश पर राज करने वाले गांधी परिवार का इतिहास हमेशा से विवादों में रहा है। चाहे वो इंदिरा गांधी का समय हो या फिर राजीव गांधी का समय हो गांधी परिवार शुरू से लेकर अब तक नए-नए राज देश से छिपाता आ रहा है। लेकिन, अभी जो बात सामने आई है वो जानकर आप भी दंग रह जाएंगे।

    ਚੋਹਲਾ ਸਾਹਿਬ - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਹੋ ਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਬਾਗ਼ੀ ਸੁਰਾਂ ਅਪਣਾਈ ਬੈਠੇ ਮਾਝੇ ਦੇ ਜਰਨੈਲ ਕਹਾਏ ਜਾਂਦੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਕਸਬਾ ਚੋਹਲਾ ਸਾਹਿਬ ਵਿਖੇ ਅਕਾਲੀ ਵਰਕਰਾਂ ਦਾ ਪ੍ਰਭਾਵਸ਼ਾਲੀ ਇਕੱਠ ਹੋਇਆ | ਇਸ ਮੌਕੇ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਸਿੱਧੇ ਸਿਆਸੀ ਹਮਲੇ ਕਰਦਿਆਂ ਉਨ੍ਹਾਂ ਨੂੰ ਬਰਗਾੜੀ ਗੋਲੀ ਕਾਂਡ ਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿੱਤੇ ਜਾਣ ਦੇ ਮਾਮਲੇ ਵਿਚ ਜ਼ਿੰਮੇਵਾਰ ਠਹਿਰਾਉਂਦਿਆਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਤਾਰੀਫ਼ਾਂ ਤਾਂ ਕੀਤੀਆਂ, ਪਰ ਉਨ੍ਹਾਂ ਨੂੰ ਪੁੱਤਰ ਮੋਹ ਵਿਚ ਬੇਵੱਸ ਦੱਸਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਰਹੇ ਘਾਣ ਲਈ ਦੋਸ਼ੀ ਠਹਿਰਾਇਆ | ਇਸ ਦੇ ਨਾਲ ਹੀ ਜਥੇ. ਬ੍ਰਹਮਪੁਰਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੀਵਾਲੀ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਪਾਰਟੀ ਵਰਕਰਾਂ ਤੇ ਆਪਣੇ ਸਾਥੀਆਂ ਨਾਲ ਗੱਲਬਾਤ ਤੋਂ ਬਾਅਦ ਕੋਈ ਫ਼ੈਸਲਾ ਲੈਣਗੇ | ਚੋਹਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਅਕਾਲੀ ਵਰਕਰਾਂ ਦੇ ਭਰਵੇਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਸਟੇਜ ਤੋਂ ਹਰ ਆਗੂ ਨੇ ਸ. ਬ੍ਰਹਮਪੁਰਾ ਨਾਲ ਖੜ੍ਹੇ ਹੋਣ ਦਾ ਜਿਥੇ ਅਹਿਦ ਕੀਤਾ ਉਥੇ ਔਖੀ ਘੜੀ 'ਚ ਉਨ੍ਹਾਂ ਦਾ ਸਾਥ ਛੱਡਣ ਵਾਲਿਆਂ ਨੂੰ ਮੌਕਾਪ੍ਰਸਤ ਦੱਸਿਆ | ਇਕੱਠ ਨੂੰ ਸੰਬੋਧਨ ਕਰਦਿਆਂ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਫ਼ਿਲਮ ਪੰਜਾਬ ਵਿਚ ਰਿਲੀਜ਼ ਕਰਵਾਉਣ ਲਈ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਉੱਪਰ ਡੇਰਾ ਸਿਰਸਾ ਵਲੋਂ ਦਬਾਅ ਪਾਇਆ ਜਾ ਰਿਹਾ ਸੀ ਤੇ ਫ਼ਿਲਮ ਨਾ ਰਿਲੀਜ਼ ਹੋਣ 'ਤੇ ਡੇਰੇ ਦੇ ਪ੍ਰੇਮੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦੀਆਂ ਧਮਕੀਆਂ ਲਗਾਈਆਂ ਗਈਆਂ ਸਨ, ਜਿਸ ਨੂੰ ਉਸ ਸਮੇਂ ਸਾਡੀ ਸਰਕਾਰ ਨੇ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਤੇ ਇਸ ਸਬੰਧ ਵਿਚ ਕੁਝ ਵੀ ਨਹੀਂ ਕੀਤਾ | ਜਦੋਂ ਡੇਰਾ ਪ੍ਰੇਮੀਆਂ ਵਲੋਂ ਗੁਰਮੀਤ ਰਾਮ ਰਹੀਮ ਦੀ ਫ਼ਿਲਮ ਨੂੰ ਰਿਲੀਜ਼ ਕਰਵਾਉਣ ਲਈ ਜਗ੍ਹਾ-ਜਗ੍ਹਾ 'ਤੇ ਧਰਨੇ ਦਿੱਤੇ ਗਏ ਤਾਂ ਉਸ ਸਮੇਂ ਕਿਸੇ ਵੀ ਪੁਲਿਸ ਕਰਮਚਾਰੀ ਜਾਂ ਅਧਿਕਾਰੀ ਨੇ ਉਨ੍ਹਾਂ ਨੂੰ ਡੰਡਾ ਤੱਕ ਨਹੀਂ ਮਾਰਿਆ | ਉਨ੍ਹਾਂ ਕਿਹਾ ਕਿ ਜਦੋਂ ਸੋਚੀ ਸਮਝੀ ਸਾਜਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ-ਜਗ੍ਹਾ ਬੇਅਦਬੀ ਕੀਤੀ ਗਈ ਤਾਂ ਬਰਗਾੜੀ ਵਿਖੇ ਸ਼ਾਂਤੀਪੂਰਵਕ ਢੰਗ ਨਾਲ ਸਰਕਾਰ ਪ੍ਰਤੀ ਆਪਣਾ ਰੋਸ ਜਾਹਿਰ ਕਰਨ ਵਾਲੀ ਸੰਗਤ 'ਤੇ ਬਿਨਾਂ ਕਾਰਨ ਹੀ ਗੋਲੀਆਂ ਵਰ੍ਹਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਕਈ ਜ਼ਖ਼ਮੀ ਹੋ ਗਏ | ਇਹ ਸਭ ਅਕਾਲੀ ਸਰਕਾਰ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਹੋਇਆ | ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਢੰਗ ਜੋ ਅਕਾਲੀ ਦਲ ਵਲੋਂ ਅਪਣਾਇਆ ਗਿਆ ਹੈ, ਉਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਵੱਡੀ ਢਾਹ ਲੱਗ ਰਹੀ ਹੈ ਤੇ ਆਪਣੀ ਮਰਜ਼ੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਐਲਾਨ ਕਰਵਾਏ ਜਾਂਦੇ ਰਹੇ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਕਹਿਣ 'ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫੀ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਤੇ ਬਾਅਦ 'ਚ ਜਦੋਂ ਦੇਸ਼-ਵਿਦੇਸ਼ 'ਚ ਇਸ ਦਾ ਜ਼ੋਰਦਾਰ ਵਿਰੋਧ ਹੋਇਆ ਤਾਂ ਉਕਤ ਆਗੂਆਂ ਦੇ ਕਹਿਣ 'ਤੇ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਵਲੋਂ ਆਪਣਾ ਦਿੱਤਾ ਗਿਆ ਫ਼ੈਸਲਾ ਵਾਪਸ ਲੈ ਲਿਆ ਗਿਆ | ਉਨ੍ਹਾਂ ਕਿਹਾ ਕਿ ਵੋਟਾਂ ਦੀ ਖ਼ਾਤਿਰ ਸਾਡੇ ਵਿਧਾਇਕ ਪਾਰਟੀ ਪ੍ਰਧਾਨ ਦੇ ਕਹਿਣ 'ਤੇ ਹਨੇਰੇ-ਸਵੇਰੇ ਡੇਰਾ ਸਮਰਥਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਡੇਰਾ ਮੁਖੀ ਕੋਲ ਜਾਂਦੇ ਰਹੇ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਾਲ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਜਿਹੜੇ 20 ਉਮੀਦਵਾਰਾਂ ਵਲੋਂ ਡੇਰੇ ਜਾ ਕੇ ਵੋਟਾਂ ਮੰਗੀਆਂ ਗਈਆਂ ਉਨ੍ਹਾਂ ਨੂੰ ਤਾਂ ਤਲਬ ਕਰਕੇ ਸਜ਼ਾਵਾਂ ਸੁਣਾਈਆਂ ਗਈਆਂ, ਪਰ ਜਿੰਨਾਂ ਉਨ੍ਹਾਂ ਨੂੰ ਡੇਰੇ ਵੋਟਾਂ ਮੰਗਣ ਲਈ ਭੇਜਿਆ, ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਬਜਾਇ ਮਾਣ-ਸਨਮਾਨ ਦਿੱਤਾ ਗਿਆ | ਜਥੇਦਾਰ ਬ੍ਰਹਮਪੁਰਾ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿਚ ਕਿਹਾ ਕਿ ਬਰਗਾੜੀ ਕਾਂਡ ਤੇ ਡੇਰਾ ਸਿਰਸਾ ਨੂੰ ਨਿੱਜੀ ਹਿੱਤਾਂ ਲਈ ਮੁਆਫ਼ ਕਰਨਾ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਭ ਤੋਂ ਵੱਡੀਆਂ ਗ਼ਲਤੀਆਂ ਹਨ, ਜਿਸ ਕਾਰਨ ਪੂਰੀ ਦੁਨੀਆਂ ਵਿਚ ਪਾਰਟੀ ਦਾ ਗ੍ਰਾਫ਼ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਹੇਠਾਂ ਡਿੱਗ ਚੁੱਕਾ ਹੈ | ਉਨ੍ਹਾਂ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਬਰਗਾੜੀ ਕਾਂਡ ਅਤੇ ਡੇਰਾ ਸਿਰਸਾ ਮਾਮਲੇ ਵਿਚ ਉਹ ਕੋਰ ਕਮੇਟੀ ਦੀਆਂ ਮੀਟਿੰਗਾਂ ਵਿਚ ਪਹਿਲਾਂ ਵੀ ਬੋਲਦੇ ਸਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ | ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਬੰਧੀ ਉਨ੍ਹਾਂ ਕਿਹਾ ਕਿ ਸ. ਬਾਦਲ ਨਾਲ ਉਨ੍ਹਾਂ ਦਾ 50 ਸਾਲ ਪੁਰਾਣਾ ਰਿਸ਼ਤਾ ਹੈ ਤੇ ਸ. ਬਾਦਲ ਨੂੰ ਉਨ੍ਹਾਂ ਜੋ ਵੀ ਕਿਹਾ, ਉਨ੍ਹਾਂ ਕਦੇ ਨਾਰਾਜ਼ ਨਹੀਂ ਕੀਤਾ, ਪਰ ਜਦੋਂ ਵੀ ਉਹ ਪਾਰਟੀ ਦੀ ਡਿਗ ਰਹੀ ਸ਼ਾਖ਼ ਤੇ ਉਕਤ ਮਾਮਲਿਆਂ ਸਬੰਧੀ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਕਿਸੇ ਹੋਰ ਪੁਰਾਣੇ ਤੇ ਯੋਗ ਅਕਾਲੀ ਆਗੂ ਨੂੰ ਜਿੰਮੇਵਾਰੀ ਦੇਣ ਦੀ ਗੱਲ ਕਰਦੇ ਤਾਂ ਸ. ਬਾਦਲ 'ਮੇਰੇ ਵੱਸ ਦੀ ਗੱਲ ਨਹੀਂ' ਕਹਿ ਕੇ ਟਾਲ ਦਿੰਦੇ, ਜਿਸ ਤੋਂ ਬਾਅਦ ਉਨ੍ਹਾਂ ਸ. ਬਾਦਲ ਨੂੰ ਫਤਿਹ ਬੁਲਾਉਣਾ ਹੀ ਸਹੀ ਸਮਝਿਆ | ਜਥੇ. ਬ੍ਰਹਮਪੁਰਾ ਨੇ ਅਕਾਲੀ ਸਰਕਾਰ ਮੌਕੇ ਰੇਤਾ, ਬੱਜਰੀ, ਟਰਾਂਸਪੋਰਟ, ਕੇਬਲ, ਜਾਇਦਾਦਾਂ ਆਦਿ ਦੀ ਹੋਈ ਲੁੱਟਮਾਰ ਸਬੰਧੀ ਪਾਰਟੀ ਆਗੂਆਂ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਸਾਲ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਵੱਡੀ ਹਾਰ ਲਈ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ | ਸ਼ੋ੍ਰਮਣੀ ਅਕਾਲੀ ਦਲ ਦੇ ਮੁਖੀ ਵਲੋਂ ਪੰਥਕ ਏਜੰਡਾ ਛੱਡ ਕੇ ਪਾਰਟੀ ਨੂੰ ਆਪਣੀ ਜੇਬ ਵਿਚ ਪਾ ਕੇ ਕੁਰਬਾਨੀ ਕਰਨ ਵਾਲੇ ਆਗੂਆਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ | ਪਾਰਟੀ ਇਸ ਸਮੇਂ ਬਹੁਤ ਹੀ ਮੁਸ਼ਕਿਲ ਹਾਲਾਤ ਵਿਚ ਹੈ, ਜਿਸ ਨੂੰ ਬਚਾਉਣ ਲਈ ਉਹ ਯਤਨ ਕਰ ਰਹੇ ਹਨ | ਉਨ੍ਹਾਂ ਬਾਦਲ ਪਰਿਵਾਰ ਨੂੰ ਕਿਹਾ ਕਿ ਉਹ ਆਪਣੀ ਪਾਰਟੀ ਦੇ ਆਗੂਆਂ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਕੇ ਮੁਆਫ਼ੀ ਮੰਗਣ ਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਤੋਂ ਦੂਰ ਕਰਕੇ ਅਕਾਲੀ ਦਲ ਨੂੰ ਪਹਿਲਾਂ ਦੀ ਤਰ੍ਹਾਂ ਲੋਕਾਂ ਵਿਚ ਹਰਮਨ ਪਿਆਰਾ ਕਰਨ ਲਈ ਟਕਸਾਲੀ ਅਕਾਲੀ ਆਗੂਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਹ ਧਰਮ, ਸਿੱਖੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣ ਲਈ ਲੜਾਈ ਲੜ ਰਹੇ ਹਨ ਅਤੇ ਇਸ ਨੂੰ ਜਾਰੀ ਰੱਖਣਗੇ |

     

    ਜੇਕਰ ਹਿੰਦੂਤਵ ਹੁਕਮਰਾਨਾਂ ਤੇ ਫ਼ੌਜ ਨੇ ਮੰਦਭਾਵਨਾ ਅਧੀਨ ਕੋਈ ਕਾਰਵਾਈ ਕੀਤੀ ਤਾਂ 86 ਮੁਲਕਾਂ ਵਿਚ ਵੱਸੇ ਸਿੱਖ ਦ੍ਰਿੜਤਾ ਨਾਲ ਮੁਕਾਬਲਾ ਕਰਨਗੇ

    ਫ਼ਤਹਿਗੜ੍ਹ ਸਾਹਿਬ - “ਜਦੋਂ 1984 ਦੇ ਸਮੇਂ ਸ. ਬਾਦਲ ਤੇ ਰਵਾਇਤੀ ਆਗੂਆਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ, ਬੀਜੇਪੀ-ਆਰ.ਐਸ.ਐਸ. ਨਾਲ ਮਿਲੀਭੁਗਤ ਦੀ ਬਦੌਲਤ ਸਿੱਖ ਕੌਮ ਵਿਚ ਇਨ੍ਹਾਂ ਦੀ ਸਾਂਖ ਖ਼ਤਮ ਹੋ ਗਈ ਸੀ ਤਾਂ ਇਨ੍ਹਾਂ ਰਵਾਇਤੀ ਆਗੂਆਂ ਨੇ ਉਸ ਸਮੇਂ ਪੰਜਾਬ ਦੇ ਗਵਰਨਰ ਕੋਲ ਸਿ਼ਕਾਇਤ ਕੀਤੀ ਕਿ ਅਸੀਂ ਤਾਂ ਹਮੇਸ਼ਾਂ ਇੰਡੀਆਂ ਤੇ ਹਿੰਦੂਤਵ ਹੁਕਮਰਾਨਾਂ ਦੇ ਵਫ਼ਾਦਾਰ ਰਹੇ ਹਾਂ । ਇਸ ਲਈ ਜਿੰਨਾਂ ਸਮਾਂ ਸੰਤ ਭਿੰਡਰਾਂਵਾਲਿਆ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਕੱਢਕੇ ਅਲੱਗ-ਥਲੱਗ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਅਸੀਂ ਸਰਕਾਰ ਨਹੀਂ ਬਣਾ ਸਕਾਂਗੇ । ਇਸ ਲਈ ਮਿਲਟਰੀ ਹਮਲਾ ਕਰਨਾ ਪਵੇਗਾ । ਇਨ੍ਹਾਂ ਦੇ ਮਸਵਰੇ ਨਾਲ ਹੀ ਮਰਹੂਮ ਇੰਦਰਾ ਗਾਂਧੀ ਅਤੇ ਉਸ ਸਮੇਂ ਦੇ ਫ਼ੌਜ ਦੇ ਮੁੱਖੀ ਜਰਨਲ ਵੈਦਿਆ ਨੇ ਬਲਿਊ ਸਟਾਰ ਦਾ ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨਾਲ ਮਿਲਕੇ ਹਮਲਾ ਕੀਤਾ । ਉਸੇ ਤਰ੍ਹਾਂ ਬਲਿਊ ਸਟਾਰ-2 ਕਰਵਾਉਣ ਲਈ ਸ੍ਰੀ ਮੋਦੀ ਤੇ ਜਰਨਲ ਸ੍ਰੀ ਰਾਵਤ ਵੱਲੋਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੁੱਧ ਸਾਜਿ਼ਸ ਰਚੀ ਗਈ ਹੈ । ਤਾਂ ਕਿ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਜਿਵੇਂ ਇੰਦਰਾ ਗਾਂਧੀ ਨੇ ਸਮੁੱਚੇ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਅਤੇ ਸਭ ਹਿੰਦੂਆਂ ਨੂੰ ਆਪਣੇ ਮਗਰ ਲਗਾਉਣ ਲਈ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ, ਉਸੇ ਤਰ੍ਹਾਂ ਹੁਣ ਸ੍ਰੀ ਮੋਦੀ ਅਤੇ ਜਰਨਲ ਰਾਵਤ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਵਿਰੁੱਧ ਉਸੇ ਤਰ੍ਹਾਂ ਦੀ ਕਾਰਵਾਈ ਕਰਨ ਉਤੇ ਅਮਲ ਕਰ ਰਹੇ ਹਨ । ਜੇ ਕੋਈ ਅਜਿਹੀ ਮਨੁੱਖਤਾ ਵਿਰੋਧੀ ਤੇ ਸਿੱਖ ਕੌਮ ਵਿਰੋਧੀ ਕਾਰਵਾਈ ਹੋਈ ਤਾਂ 86 ਜਮਹੂਰੀਅਤ ਪਸੰਦ ਮੁਲਕਾਂ ਵਿਚ ਜਿਥੇ ਵੱਡੀ ਗਿਣਤੀ ਵਿਚ ਸਿੱਖ ਕੌਮ ਵੱਸਦੀ ਹੈ, ਚੁੱਪ ਕਰਕੇ ਨਹੀਂ ਬੈਠਣਗੇ ਅਤੇ ਇਨ੍ਹਾਂ ਹੁਕਮਰਾਨਾਂ ਦੀ ਸਾਜਿ਼ਸ ਦਾ ਡੱਟਕੇ ਮੁਕਾਬਲਾ ਕਰਨਗੇ ਅਤੇ ਇਸਦੇ ਇੰਡੀਆ ਵਿਰੁੱਧ ਨਿਕਲਣ ਵਾਲੇ ਕੌਮਾਂਤਰੀ ਨਤੀਜਿਆ ਲਈ ਹੁਕਮਰਾਨ ਤੇ ਹਿੰਦ ਫ਼ੌਜ ਜਿੰਮੇਵਾਰ ਹੋਣਗੇ ।”

    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ-ਫ਼ੌਜ ਦੇ ਮੁੱਖੀ ਸ੍ਰੀ ਰਾਵਤ ਅਤੇ ਸ੍ਰੀ ਮੋਦੀ ਵੱਲੋਂ ਸਟੇਟਲੈਸ ਸਿੱਖ ਕੌਮ ਵਿਰੁੱਧ ਤੇ ਪੰਜਾਬ ਸੂਬੇ ਵਿਰੁੱਧ ਰਚੀ ਸਾਜਿ਼ਸ ਦਾ ਗੰਭੀਰ ਤੇ ਸਖ਼ਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ, ਫ਼ੌਜ ਦੇ ਮੁੱਖੀ ਅਤੇ ਰਵਾਇਤੀ ਬਾਦਲ ਦਲੀਏ ਜੋ ਸਿਆਸੀ ਰੰਗਤ ਵਿਚ ਰੰਗੇ ਹੋਏ ਹਨ, ਉਨ੍ਹਾਂ ਨੂੰ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਬਰਗਾੜੀ ਵਿਖੇ ਸ਼ਹੀਦ ਕੀਤੇ ਗਏ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਦੇ ਨਾਮ ਸਪੱਸਟ ਰੂਪ ਵਿਚ ਨਸਰ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਹੈ । ਦੂਸਰਾ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਜਿਸਦੀ ਕਾਨੂੰਨੀ ਮਿਆਦ ਨੂੰ ਖਤਮ ਹੋਇਆ ਦੋ ਸਾਲ ਹੋ ਚੁੱਕੇ ਹਨ, ਨੂੰ ਮੋਦੀ ਹਕੂਮਤ ਵੱਲੋਂ ਜਰਨਲ ਚੋਣਾਂ ਨਹੀਂ ਕਰਵਾਈਆ ਜਾ ਰਹੀਆ । ਪੰਜਾਬ ਦੇ ਵਿਦਿਆਰਥੀਆ ਦੇ ਸਿਲੇਬਸ ਵਿਚ ਸਿੱਖ ਕੌਮ ਦੇ ਇਤਿਹਾਸ ਨੂੰ ਤਰੋੜ-ਮਰੋੜਕੇ ਪੇਸ਼ ਕਰਦੇ ਹੋਏ ਬੇਬੇ ਨਾਨਕੀ ਦਾ ਵਿਆਹ ਇਕ ਮੁਸਲਮਾਨ ਨਾਲ ਕਰਨ, ਰੰਘਰੇਟੇ ਸਿੱਖਾਂ ਨੂੰ ਜ਼ਲੀਲ ਕਰਦੇ ਹੋਏ ਚੌਥੇ ਪੌੜੇ ਲਿਖਣ, ਬਠਿੰਡਾ ਵਿਖੇ ਡੇਰਾ ਰੂਮੀ ਵਿਖੇ ਰੰਘਰੇਟਿਆ ਨੂੰ ਪੰਗਤ ਵਿਚ ਬੈਠਕੇ ਲੰਗਰ ਛਕਣ ਦੀ ਇਜ਼ਾਜਤ ਨਹੀਂ, ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਕਾਸਿ਼ਤ ਕੀਤੀ ਗਈ ਗਿਆਨ ਸਰੋਵਰ ਕਿਤਾਬ ਵਿਚ ਤੱਥਾਂ ਤੋਂ ਉਲਟ ਸਾਡੇ ਇਤਿਹਾਸ ਨੂੰ ਲਿਖਿਆ ਗਿਆ ਹੈ । ਇਥੋਂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕੀਤੇ ਗਏ ‘ਅੰਮ੍ਰਿਤ’ ਨੂੰ ਹਿੰਦੂ ਦੇਵੀ-ਦੇਵਤਿਆ ਵੱਲੋਂ ਸਮੁੰਦਰ ਰਿੜਕ ਕੇ ਕੱਢਿਆ ਦਰਸਾਇਆ ਗਿਆ ਹੈ, ਜੋ ਕਿ ਸਿੱਖ ਕੌਮ ਅਤੇ ਹੋਰਨਾਂ ਕੌਮਾਂ ਵਿਚ ਸਿੱਖ ਕੌਮ ਵਿਚ ਦੁਬਿਧਾ ਪੈਦਾ ਕਰਨ ਵਾਲੀਆ ਕਾਰਵਾਈਆ ਹੋ ਰਹੀਆ ਹਨ । ਇਹ ਸਭ ਕੁਝ ਬਾਦਲ ਹਕੂਮਤ ਵੇਲੇ ਹੋਇਆ ਹੈ । ਲੇਕਿਨ ਨਾ ਸ. ਬਾਦਲ ਨਾ ਕਿਸੇ ਹੋਰ ਮੁੱਖ ਮੰਤਰੀ ਨੇ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਨੂੰ ਰੋਕਣ ਲਈ ਕੋਈ ਉਦਮ ਕੀਤਾ ਹੈ । ਜਦੋਂ ਸਿੱਖ ਕੌਮ ਅਜਿਹੇ ਵਿਤਕਰਿਆ ਤੇ ਬੇਇਨਸਾਫ਼ੀਆ ਵਿਰੁੱਧ ਅਮਨਮਈ ਤਰੀਕੇ ਬਰਗਾੜੀ ਵਿਖੇ ਇਕੱਤਰ ਹੋ ਕੇ ਰੋਸ ਕਰ ਰਹੀ ਹੈ, ਤਾਂ ਸਿੱਖ ਕੌਮ ਦੀਆਂ ਜਾਇਜ ਤੇ ਵਿਧਾਨਿਕ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ, ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਾਜ਼ਾਵਾਂ ਦਿਵਾਉਣ ਅਤੇ 25-25 ਸਾਲਾ ਤੋਂ ਬੰਦੀ ਸਿੱਖਾਂ ਤੇ ਹੋਰਨਾਂ ਨੂੰ ਰਿਹਾਅ ਕਰਨ ਦੇ ਅਮਲ ਕਰਨ ਦੀ ਬਜਾਇ ਹੁਕਮਰਾਨਾਂ ਅਤੇ ਫ਼ੌਜ ਵੱਲੋਂ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਸਾਜਿ਼ਸਾ ਰਚੀਆ ਜਾ ਰਹੀਆ ਹਨ । ਜੋ ਕਿ ਸਿੱਖ ਕੌਮ ਨੂੰ ਬਦਨਾਮ ਕਰਕੇ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ਮਨਸੂਬੇ ਹਨ । ਜਿਸ ਨੂੰ ਸਿੱਖ ਕੌਮ ਕਤਈ ਸਫ਼ਲ ਨਹੀਂ ਹੋਣ ਦੇਵੇਗੀ । ਇਹ ਵੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਬਾਹਰਲੇ ਮੁਲਕਾਂ ਦੇ ਸਿੱਖਾਂ ਦੀ ਦਖਲ ਅੰਦਾਜੀ ਵੱਧਣ ਦੇ ਕਾਰਨ ਬ਼ਗਾਵਤ ਵਾਲੇ ਹਾਲਤ ਬਣੇ ਹੋਏ ਹਨ ਜੋ ਕਿ ਬਿਲਕੁਲ ਤੱਥਾਂ ਤੋਂ ਰਹਿਤ ਹੁਕਮਰਾਨਾਂ ਦਾ ਅਤੇ ਫ਼ੌਜ ਮੁੱਖੀ ਦਾ ਕੋਰਾ ਝੂਠ ਹੈ । ਜੇਕਰ ਕੋਈ ਅਜਿਹਾ ਦਸਤਾਵੇਜ ਹੁਕਮਰਾਨਾਂ ਕੋਲ ਹੈ, ਤਾਂ ਉਹ ਜਮਹੂਰੀਅਤ ਪਸ਼ੰਦ ਮੁਲਕਾਂ ਅਤੇ ਸਿੱਖ ਕੌਮ ਸਾਹਮਣੇ ਲਿਆਉਣ, ਨਾ ਕਿ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਲਈ ਅਤੇ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਫਿਰ ਤੋਂ ਬਲਿਊ ਸਟਾਰ ਆਪ੍ਰੇਸ਼ਨ-2 ਕਰਨ ਦਾ ਬਹਾਨਾ ਲੱਭਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਗਵਰਨਰ ਪੰਜਾਬ ਨੂੰ ਇੰਡੀਆ ਦੇ ਵਿਧਾਨ ਦੀ ਧਾਰਾ 161 ਰਾਹੀ ਇਹ ਅਧਿਕਾਰ ਪ੍ਰਾਪਤ ਹਨ ਕਿ ਜਿਸ ਜੇਲ੍ਹ ਵਿਚ ਬੰਦੀ ਨੂੰ ਉਹ ਚਾਹੁਣ ਰਿਹਾਅ ਕਰ ਸਕਦੇ ਹਨ ਤੇ ਉਸਦੀ ਸਜ਼ਾ ਘਟਾ ਸਕਦੇ ਹਨ । ਇਸੇ ਤਰ੍ਹਾਂ ਸਦਰ-ਏ-ਹਿੰਦ ਨੂੰ ਵਿਧਾਨ ਦੀ ਧਾਰਾ 71 ਰਾਹੀ ਉਪਰੋਕਤ ਅਧਿਕਾਰ ਪ੍ਰਾਪਤ ਹਨ । ਇਸ ਲਈ ਸਿੱਖ ਕੌਮ ਨਾਲ ਹੋਈਆ ਬੇਇਨਸਾਫ਼ੀਆ ਨੂੰ ਮੁੱਖ ਰੱਖਕੇ ਗਵਰਨਰ ਪੰਜਾਬ ਅਤੇ ਸਦਰ-ਏ-ਹਿੰਦ ਸਿੱਖ ਕੌਮ ਨਾਲ ਸੰਬੰਧਤ ਬੰਦੀਆ ਨੂੰ ਰਿਹਾਅ ਕਰਕੇ ਇਨਸਾਫ਼ ਦੇਣ ।

    ਫ਼ੌਜ ਦੇ ਮੁੱਖੀ ਸ੍ਰੀ ਰਾਵਤ ਨੂੰ ਅਸੀਂ ਪੁੱਛਣਾ ਚਾਹਵਾਂਗੇ ਕਿ ਜਦੋਂ ਪੰਜਾਬ ਵਿਚ ਅਮਨ-ਅਮਾਨ ਹੈ ਅਤੇ 158 ਦਿਨਾਂ ਤੋਂ ਚੱਲ ਰਹੇ ਬਰਗਾੜੀ ਮੋਰਚੇ ਦੌਰਾਨ ਕੋਈ ਵੀ ਅਣਸੁਖਾਵੀ, ਗੈਰ-ਕਾਨੂੰਨੀ ਕਾਰਵਾਈ ਨਹੀਂ ਹੋਈ, ਪੂਰਾ ਅਨੁਸਾਸਿਤ ਢੰਗ ਨਾਲ ਹੋ ਰਿਹਾ ਹੈ ਤਾਂ ਸ੍ਰੀ ਰਾਵਤ ਨੂੰ ਇਹ ਸੁਪਨਾ ਕਿੱਥੋ ਆ ਗਿਆ ਕਿ ਸਿੱਖ ਕੌਮ ਤੇ ਪੰਜਾਬ ਵਿਚ ਬਗਾਵਤ ਵਾਲੇ ਆਸਾਰ ਬਣ ਗਏ ਹਨ । ਫਿਰ ਹਰ ਸਾਲ ਲਦਾਖ ਅਤੇ ਉਤਰਾਖੰਡ ਵਿਚ ਚੀਨ ਫ਼ੌਜ ਦਾਖਲ ਹੋ ਜਾਂਦੀ ਹੈ, ਪੂਰਬੀ ਸੂਬਿਆਂ ਵਿਚ ਵੀ ਅਜਿਹਾ ਹੋ ਰਿਹਾ ਹੈ, ਉਥੇ ਤਾਂ ਸ੍ਰੀ ਰਾਵਤ ਦੀ ਫ਼ੌਜ ਕੁਝ ਨਹੀਂ ਕਰ ਸਕੀ । ਪਰ ਸਟੇਟਲੈਸ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬੀਜੇਪੀ-ਆਰ.ਐਸ.ਐਸ. ਦੀ ਮੰਦਭਾਵਨਾ ਭਰੀ ਸੋਚ ਤੇ ਪਹਿਰਾ ਦਿੰਦੇ ਹੋਏ ਬਲਿਊ ਸਟਾਰ-2 ਕਰਵਾਉਣ ਦੀ ਸਾਜਿ਼ਸ ਦੇ ਮੋਹਰੀ ਕਿਉਂ ਬਣ ਗਏ ਹਨ ? ਜੇਕਰ ਸ੍ਰੀ ਮੋਦੀ ਦੀ ਮੁਤੱਸਵੀ ਹਕੂਮਤ ਜਾਂ ਹਿੰਦ ਫ਼ੌਜ ਨੇ ਅਜਿਹੀਆ ਸਾਜਿ਼ਸਾ ਤੇ ਅਮਲ ਕਰਨ ਦੀ ਕੋਸਿ਼ਸ਼ ਕੀਤੀ ਤਾਂ ਇੰਡੀਆ ਦਾ ਹਸਰ ਕੌਮਾਂਤਰੀ ਪੱਧਰ ਤੇ ਬਹੁਤ ਭੈੜਾ ਹੋਵੇਗਾ ਜਿਸ ਲਈ ਇਹ ਜਿੰਮੇਵਾਰ ਹੋਣਗੇ।


    ਕਿਹਾ ਮੈਨੂੰ ਪਤਾ ਹੈ ਤੁਸੀ ਕਦੋਂ ਰਿਟਾਇਰ ਹੋ ਰਹੇ ਹੋ ਤੇ ਉਸ ਵੇਲੇ ਤੁਹਾਡੇ ਕੋਲ ਸੁਰੱਖਿਆ ਵੀ ਨਹੀਂ ਹੋਵੇਗੀ
    ਚੰਡੀਗੜ੍ਹ : ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ, ਆਪਣੀ ਸੰਸਥਾ ਦੇ ਇੱਕ ਪ੍ਰਚਾਰਕ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਪੁਲਿਸ ਵਲੋਂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਜਾਣ ਦੇ ਦਾਅਵੇ ਤੋਂ ਭੜਕ ਪਿਆ ਹੈ। ਪੰਨੂ ਨੇ ਯੂਟਿਊਬ ਤੇ ਇੱਕ ਵੀਡੀਓ ਸੰਦੇਸ਼ ਪਾ ਕੇ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਇਸਦੇ ਨਤੀਜੇ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਕਾਨੂੰਨੀ ਤੌਰ ਤੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਆਪਣੇ ਇਸ ਵੀਡੀਓ ਸੰਦੇਸ਼ ਵਿੱਚ ਗੁਰਪਤਵੰਤ ਪੰਨੂ ਨੇ ਪਟਿਆਲਾ ਪੁਲਿਸ ਵਲੋਂ ਸ਼ਬਨਮਦੀਪ ਸਿੰਘ ਦੀ ਗ੍ਰਿਫਤਾਰੀ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਸਨੂੰ ਪਤਾ ਹੈ ਕਿ ਡੀਜੀਪੀ ਅਰੋੜਾ ਦੀ ਸੇਵਾਮੁਕਤੀ ਨਜ਼ਦੀਕ ਆ ਰਹੀ ਹੈ ਤੇ ਅਜਿਹੇ ਸਮੇਂ ਉਸ ਕੋਲ ਕੋਈ ਜ਼ਿਆਦਾ ਮਾਲੀ ਤੇ ਹੋਰ ਸੁਰੱਖਿਆ ਨਹੀਂ ਹੋਵੇਗੀ।
    ਕੁੱਲ 2 ਮਿੰਟ 37 ਸਕਿੰਟ ਦੀ ਇਸ ਵੀਡੀਓ ਵਿੱਚ ਗੁਰਪਤਵੰਤ ਸਿੰਘ ਪੰਨੂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਖਿਲਾਫ਼ ਸਖਤ ਲਹਿਜ਼ੇ ਵਿਚ ਬੋਲਦਾ ਨਜ਼ਰ ਆ ਰਿਹਾ ਹੈ ਤੇ ਪੰਨੂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੂੰ ਉਸਨੇ ਸਮਾਂ ਅਤੇ ਜਗ੍ਹਾ ਦੱਸ ਕੇ ਕਿਹਾ ਸੀ ਕਿ ਉਹ ਲੋਕ ਤੁਰਕੀ ਵਿੱਚ ਆ ਰਹੇ ਹਨ ਤੇ ਉੱਥੇ ਆ ਕੇ ਉਸਨੇ ਕੈਪਟਨ ਖਿਲਾਫ਼ ਕੇਸ ਵੀ ਪਾਇਆ ਸੀ। ਗੁਰਪਤਵੰਤ ਸਿੰਘ ਪੰਨੂ ਬੜੇ ਤਲਖ ਲਹਿਜੇ ਵਿੱਚ ਕਹਿੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਪਹਿਲਾਂ ਇਹ ਕਹਿ ਰਿਹਾ ਸੀ ਕਿ ਉਹ ਤੁਰਕੀ ਵਿੱਚ 30 ਘੰਟੇ ਰੁਕੇਗਾ ਉਹ ਉਸਦੇ (ਪੰਨੂ) ਦੇ ਉੱਥੇ ਪਹੁੰਚਣ ਤੋਂ ਬਾਅਦ 30 ਮਿੰਟ ਵੀ ਉੱਥੇ ਨਹੀਂ ਰੁਕਿਆ। ਪੰਨੂ ਦਾ ਇਹ ਦੋਸ਼ ਹੈ ਕਿ ਇਸੇ ਖੁੰਦਕ ਕਾਰਨ ਪੰਜਾਬ ਪੁਲਿਸ ਦਾ ਡੀਜੀਪੀ ਅਰੋੜਾ ਉਨ੍ਹਾਂ ਦੇ ਰਿਫਰੈਂਡਮ 2020 ਵਾਲੇ ਨੌਜਵਾਨਾਂ ’ਤੇ ਹਥਿਆਰਾਂ ਦੇ ਝੂਠੇ ਕੇਸ ਪਾ ਰਿਹਾ ਹੈ।
    ਇਸ ਵੀਡੀਓ ਸੰਦੇਸ਼ ਵਿੱਚ ਗੁਰਪਤਵੰਤ ਸਿੰਘ ਪੰਨੂ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਅਤੇ ਦੂਜੇ ਅਧਿਕਾਰੀਆਂ ਨੂੰ ਸ਼ਰੇਆਮ ਧਮਕਾਉਂਦਿਆਂ ਹੋਇਆ ਕਹਿ ਰਿਹਾ ਹੈ ਕਿ ਉਨ੍ਹਾਂ ਲੋਕਾਂ ਨੂੰ ਇਹ ਖੁੱਲਾ ਸੰਦੇਸ਼ ਹੈ ਕਿ ਭਾਰਤ ਅਤੇ ਪੰਜਾਬ ਦੇ ਜਿਹੜੇ ਵੀ ਸਿਆਸਤਦਾਨ ਪਿਛਲੇ ਸਮੇਂ ਦੌਰਾਨ ਵਿਦੇਸ਼ੀ ਦੌਰਿਆਂ ਸਮੇਂ ਇਹ ਕਹਿ ਕੇ ਬਚਣ ਦੀ ਕੋਸ਼ਿਸ਼ ਕਰਦੇ ਰਹੇ ਹਨ ਕਿ ਉਹ ਸਰਕਾਰੀ ਹਨ। ਸਿੱਖਸ ਫਾਰ ਜਸਟਿਸ ਦੇ ਵਕੀਲ ਅਨੁਸਾਰ ਇਹ ਸਭ ਉਨ੍ਹਾਂ ਦਾ ਭੁਲੇਖਾ ਸੀ ਕਿ ਉਹ ਲੋਕ ਬਚ ਸਕਦੇ ਹਨ। ਪੰਨੂ ਨੇ ਮੁੜ ਧਮਕੀ ਦਿੰਦਿਆਂ ਕਿਹਾ ਕਿ ਉਸਨੇ ਡੀਜੀਪੀ ਅਰੋੜਾ ਨੂੰ ਪਹਿਲਾਂ ਵੀ ਸਲਾਹ ਦਿੱਤੀ ਸੀ ਕਿ ਕ੍ਰਿਪਾ ਕਰਕੇ ਰਿਫਰੈਂਡਮ 2020 ਦੇ ਪ੍ਰਚਾਰਕਾਂ ਵਿਰੁੱਧ ਝੂਠੇ ਪਰਚੇ ਦਰਜ ਕਰਨੇ ਬੰਦ ਕਰੋ, ਪਰ ਉਨ੍ਹਾਂ ਨੇ ਆਪਣੇ ਰਾਜਨੀਤਕ ਆਕਾਵਾਂ ਨੂੰ ਖੁਸ਼ ਕਰਨ ਲਈ ਪਟਿਆਲਾ ਵਿਖੇ ਸ਼ਬਨਮਦੀਪ ਸਿੰਘ ਨਾਮ ਦੇ ਇੱਕ ਸਿੰਘ ਤੇ ਗਰਨੇਡ ਦਾ ਕੇਸ ਪਾ ਕੇ ਉਸ ਦਾ (ਪੰਨੂ ਦਾ) ਨਾਮ ਵੀ ਇਸ ਕੇਸ ਵਿੱਚ ਪਾ ਦਿੱਤਾ ਹੈ ਜਿਸਦਾ ਨਤੀਜਾ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਾਨੂੰਨੀ ਤੌਰ ਤੇ ਅੰਤਰ ਰਾਸ਼ਟਰੀ ਅਦਾਲਤਾਂ ਵਿੱਚ ਭੁਗਤਣਾ ਪਵੇਗਾ ਤੇ ਡੀਜੀਪੀ ਅਰੋੜਾ ਨੂੰ ਇਨ੍ਹਾਂ ਕੇਸਾਂ ਤੋਂ ਬਚਾਉਣ ਲਈ ਕਿਸੇ ਕੈਪਟਨ ਜਾਂ ਕਿਸੇ ਮੋਦੀ ਨੇ ਨਹੀਂ ਆਉਣਾ।
    ਗੁਰਪਤਵੰਤ ਸਿੰਘ ਪੰਨੂ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਖਾਸ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਹ ਕਰਨਾ ਨਹੀਂ ਚਾਹੁੰਦਾ ਸੀ, ਪਰ ਲਗਦਾ ਹੈ ਕਿ ਇਹ ਕਾਨੂੰਨੀ ਜੰਗ ਉਸਨੂੰ ਅਰੋੜਾ ਨਾਲ ਲੜਨੀ ਹੀ ਪੈਣੀ ਹੈ ਤੇ ਇਸਦੇ ਨਾਲ ਹੀ ਉਸਨੇ ਮੁੜ ਧਮਕੀ ਦਿੰਦਿਆਂ ਕਿਹਾ ਕਿ ਉਸਨੂੰ ਪਤਾ ਹੈ ਕਿ ਅਰੋੜਾ ਦੀ ਨੌਕਰੀ ਵਾਲੀ ਸੇਵਾਮੁਕਤੀ ਵੀ ਨਜ਼ਦੀਕ ਆ ਰਹੀ ਹੈ ਤੇ ਉਸਨੇ ਇਹ ਦੇਖਿਆ ਹੈ ਕਿ ਸੇਵਾਮੁਕਤੀ ਤੋਂ ਬਾਅਦ ਨਾ ਤਾਂ ਅਰੋੜਾ ਕੋਲ ਕੋਈ ਮਾਲੀ ਤੇ ਨਾ ਹੀ ਕੋਈ ਹੋਰ ਸੁਰੱਖਿਆ ਹੋਣੀ ਹੈ, ਕਿਉਂਕਿ ਜਦੋਂ ਅਰੋੜਾ ਦੀ ਜਗ੍ਹਾ ਤੇ ਕੋਈ ਨਵਾਂ ਚਿਹਰਾ ਸਾਹਮਣੇ ਆਵੇਗਾ ਤੇ ਸਰਕਾਰਾਂ ਅਰੋੜਾ ਵਰਗਾ ਕੋਈ ਨਵਾਂ ਹਥਿਆਰ ਖੜ੍ਹਾ ਕਰ ਲੈਣਗੀਆਂ ਤਾਂ ਉਸ ਵੇਲੇ ਸੁਰੇਸ਼ ਅਰੋੜਾ ਵਰਗੇ ਅਧਿਕਾਰੀਆਂ ਦੀ ਪੁੱਛ ਘੱਟ ਜਾਂਦੀ ਹੈ ਪਰ ਉਹ (ਪੰਨੂ) ਉਸ ਹਾਲਤ ਵਿਚ ਵੀ ਕਾਨੂੰਨੀ ਤੌਰ ਤੇ ਅਰੋੜਾ ਨੂੰ ਛੱਡੇਗਾ ਨਹੀਂ। ਪੰਨੂ ਕਹਿੰਦਾ ਹੈ ਕਿ ਉਸਦਾ ਇਹ ਸੰਦੇਸ਼ ਡੀਜੀਪੀ ਅਰੋੜਾ ਵਾਸਤੇ ਹੈ ਕਿ ਸਮਾਂ ਮਿੱਥ ਕੇ ਟਾਈਮ ਦੱਸ ਕੇ ਜਗ੍ਹਾ ਦੱਸ ਕੇ ਅੰਤਰਰਾਸ਼ਟਰੀ ਅਦਾਲਤਾਂ ਵਿਚ ਅਰੋੜਾ ਨੂੰ ਇਸਦੇ ਨਤੀਜੇ ਹੁਣ ਭੁਗਤਣੇ ਹੀ ਪੈਣਗੇ।

     

    ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਅੱਜ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਨੂੰ ਮੁਅੱਤਲ ਕਰ ਦਿੱਤਾ ਹੈ ਜਿਸ ਨਾਲ ਪਾਰਟੀ ਦੋਫਾੜ ਹੋਣ ਦਾ ਰਾਹ ਸਾਫ਼ ਹੋ ਗਿਆ ਹੈ।
    ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਸ੍ਰੀ ਖਹਿਰਾ ਅਤੇ ਸ੍ਰੀ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ ਅਤੇ ਲਗਾਤਾਰ ਕੇਂਦਰੀ ਅਤੇ ਸੂਬਾ ਲੀਡਰਸ਼ਿਪ ’ਤੇ ਸ਼ਬਦੀ ਹਮਲੇ ਕਰਦੇ ਰਹੇ ਹਨ। ਪੰਜਾਬ ਦੀ ਕੋਰ ਕਮੇਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਪਾਰਟੀ ਵੱਲੋਂ ਆਪਣੇ ਪੱਧਰ ’ਤੇ ਹਰ ਸੰਭਵ ਯਤਨ ਕਰ ਕੇ ਦੋਵਾਂ ਆਗੂਆਂ ਨੂੰ ਸਮਝਾਉਣ ਤੋਂ ਅਸਫ਼ਲ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਫ਼ੌਰੀ ਤੌਰ ’ਤੇ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪਾਰਟੀ ਨੇ ਕਿਹਾ ਕਿ ਕਿਸੇ ਵੀ ਪੱਧਰ ’ਤੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਆਗੂਆਂ ਅਤੇ ਵਾਲੰਟੀਅਰਾਂ ਨੂੰ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਦੱਸਣਯੋਗ ਹੈ ਕਿ ਪਾਰਟੀ ਨੇ ਸ੍ਰੀ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਸੀ ਤਾਂ ਉਨ੍ਹਾਂ ਬਗਾਵਤ ਦਾ ਝੰਡਾ ਚੁੱਕ ਲਿਆ ਸੀ ਅਤੇ 2 ਅਗਸਤ ਨੂੰ ਬਠਿੰਡਾ ਵਿਚ ਬਾਗੀ ਧਿਰ ਦੀ ਕਾਨਫਰੰਸ ਕਰਕੇ ਪੰਜਾਬ ਇਕਾਈ ਨੂੰ ਆਪਣੇ ਪੱਧਰ ’ਤੇ ਹੀ ਰੱਦ ਕਰਕੇ ਪਾਰਟੀ ਵਿਰੁੱਧ ਹੋਰ ਕਈ ਸਖ਼ਤ ਮਤੇ ਪਾਸ ਕੀਤੇ ਸਨ। ਸੂਤਰਾਂ ਅਨੁਸਾਰ ਜਦੋਂ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਨਵੰਬਰ ਨੂੰ ਚੰਡੀਗੜ੍ਹ ਆਏ ਸਨ ਤਾਂ ਉਨ੍ਹਾਂ ਨੇ ਪੰਜਾਬ ਦੇ ਚੋਣਵੇਂ ਆਗੂਆਂ ਨਾਲ ਮੀਟਿੰਗ ਕਰਕੇ ਸ੍ਰੀ ਖਹਿਰਾ ਬਾਰੇ ਗੰਭੀਰ ਚਰਚਾ ਕਰਨ ਉਪਰੰਤ ਕਿਹਾ ਸੀ ਕਿ ਇਸ ਮਾਮਲੇ ਨੂੰ ਤੁਰੰਤ ਇਕ ਪਾਸੇ ਲਾਇਆ ਜਾਵੇ। ਸੂਤਰਾਂ ਅਨੁਸਾਰ ਇਸ ਤੋਂ ਬਾਅਦ ਪੰਜਾਬ ਦੀ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਬਣਾਈ ਗਈ 22 ਮੈਂਬਰੀ ਕੋਰ ਕਮੇਟੀ ਨੇ ਤੁਰੰਤ ਸ੍ਰੀ ਖਹਿਰਾ ਤੇ ਸ੍ਰੀ ਸੰਧੂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਅਤੇ ਇਸ ਸਬੰਧ ਵਿਚ ਹਾਈਕਮਾਂਡ ਨੂੰ ਸੂਚਿਤ ਕੀਤਾ ਗਿਆ। ਹਾਈਕਮਾਂਡ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਕੋਰ ਕਮੇਟੀ ਨੇ ਸ੍ਰੀ ਖਹਿਰਾ ਤੇ ਸ੍ਰੀ ਸੰਧੂ ਨੂੰ ਮੁਅੱਤਲ ਕਰਨ ਦੇ ਐਲਾਨ ਕਰ ਦਿੱਤਾ।

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਨੇ ਮਾਝੇ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵੱਲੋਂ ਖੁੱਲ੍ਹੇਆਮ ਬਗ਼ਾਵਤ ਕਰਨ ਤੋਂ ਬਾਅਦ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਮਾਝੇ ਦੇ ਤਿੰਨ ਸੀਨੀਅਰ ਅਕਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਜਥੇਦਾਰ ਸੇਖਵਾਂ ਨੇ ਪਿਛਲੇ ਕਰੀਬ ਇਕ ਮਹੀਨੇ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਖੁੱਲ੍ਹੇਆਮ ਬਗ਼ਾਵਤ ਦਾ ਝੰਡਾ ਚੁੱਕਿਆ ਹੋਇਆ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸੀ ਸੰਕਟ ਦਾ ਸ਼ਿਕਾਰ ਅਕਾਲੀ ਦਲ ਵੱਲੋਂ ਬਗ਼ਾਵਤ ਦੀ ਸੁਲਗ ਰਹੀ ਅੱਗ ਸ਼ਾਂਤ ਕਰਨ ਲਈ ਬਾਗ਼ੀ ਨੇਤਾਵਾਂ ਨੂੰ ਕੱਢਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੁਰੁੂਆਤ ਅੱਜ ਸੇਵਾ ਸਿੰੰਘ ਸੇਖਵਾਂ ਤੋਂ ਕੀਤੀ ਗਈ। ਜਥੇਦਾਰ ਸੇਖਵਾਂ ਨੇ ਅੱਜ ਦਿਨੇ ਪਾਰਟੀ ਦੀ ਕੋਰ ਕਮੇਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਲਾ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢੀ। ਜਥੇਦਾਰ ਸੇਖਵਾਂ ਦੀ ਇਸ ਕਾਰਵਾਈ ਤੋਂ ਬਾਅਦ ਤੁਰੰਤ ਅਨੁਸ਼ਾਸਨੀ ਕਾਰਵਾਈ ਦਾ ਐਲਾਨ ਕਰ ਦਿੱਤਾ ਗਿਆ।
    ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਥੇਦਾਰ ਸੇਖਵਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਵੇਖਦੇ ਹੋਏ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਨੂੰ ਖਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਚਾਰ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਸੇਖਵਾਂ ਨੇ ਮੌਕਾਪ੍ਰਸਤ ਵਾਂਗ ਵਿਵਹਾਰ ਕੀਤਾ ਹੈ ਅਤੇ ਉਹ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਪੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਉਸ ਨੇ ਪਾਰਟੀ ਪ੍ਰਤੀ ਨਾਸ਼ੁਕਰਗੁਜ਼ਾਰੀ ਵਿਖਾਈ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਮਾਝੇ ਨਾਲ ਹੀ ਸਬੰਧਤ ਤਿੰਨ ਹੋਰ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਪਰ ਅਕਾਲੀ ਦਲ ਵੱਲੋਂ ਇਨ੍ਹਾਂ ਆਗੂਆਂ ਖਿਲਾਫ਼ ਕਾਰਵਾਈ ਕਰਨ ਤੋਂ ਹਾਲ ਦੀ ਘੜੀ ਗੁਰੇਜ਼ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਇਸ ਕਾਰਵਾਈ ਨਾਲ ਬਗ਼ਾਵਤ ਦੀ ਹਵਾ ਦਾ ਰੁਖ਼ ਦੇਖਣ ਤੋਂ ਬਾਅਦ ਹੀ ਪਾਰਟੀ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਬ੍ਰਹਮਪੁਰਾ ਵੱਲੋਂ ਭਲਕੇ 4 ਨਵੰਬਰ ਨੂੰ ਸ਼ਕਤੀ ਪ੍ਰਦਰਸ਼ਨ ਕੀਤਾ ਜਾਣਾ ਹੈ। ਅਕਾਲੀ ਦਲ ਵੱਲੋਂ ਮਾਝੇ ਦੇ ਇਸ ਜਰਨੈਲ ਦਾ ਸ਼ਕਤੀ ਪ੍ਰਦਰਸ਼ਨ ਦੇਖ ਕੇ ਬਾਗ਼ੀ ਅਕਾਲੀਆਂ ਖਿਲਾਫ਼ ਕਾਰਵਾਈ ਦੀ ਰਣਨੀਤੀ ਅਖਤਿਆਰ ਕੀਤੀ ਜਾਣੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ 29 ਸਤੰਬਰ ਨੂੰ ਦਿੱਤੇ ਅਸਤੀਫੇ ਤੋਂ ਬਾਅਦ ਬਗ਼ਾਵਤ ਦੀ ਅੱਗ ਸੁਲਗ਼ਣ ਲੱਗ ਗਈ ਸੀ ਤੇ ਇਸ ਕਤਾਰ ਵਿਚ ਮਾਝੇ ਦੇ ਆਗੂ ਵੀ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਬਾਗ਼ੀ ਅਕਾਲੀਆਂ ਵੱਲੋਂ ਬਾਦਲ ਪਰਿਵਾਰ ’ਤੇ ਹਮਲਾ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਅਕਾਲੀ ਦਲ ਵੱਲੋਂ ਸਿਆਸੀ ਤੌਰ ’ਤੇ ਉਖੜੇ ਪੈਰ ਲਾਉਣ ਲਈ ਕੋਈ ਪ੍ਰੋਗਰਾਮ ਐਲਾਨਿਆ ਹੁੰਦਾ ਹੈ। ਜਥੇਦਾਰ ਸੇਖਵਾਂ ਵੱਲੋਂ ਅੱਜ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਿਆਂ ਦਾ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਪਾਰਟੀ ਵੱਲੋਂ ’84 ਦੇ ਦੰਗਿਆਂ ਦੇ ਮੁੱਦੇ ’ਤੇ ਕਾਂਗਰਸ ਖਿਲਾਫ਼ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਸ੍ਰੀ ਢੀਂਡਸਾ ਵੱਲੋਂ ਵੀ ਅਸਤੀਫਾ ਪਟਿਆਲਾ ਦੀ ਵੱਕਾਰੀ ਰੈਲੀ ਤੋਂ ਕੁੱਝ ਦਿਨ ਪਹਿਲਾਂ ਦਿੱਤਾ ਗਿਆ ਸੀ। ਜਥੇਦਾਰ ਬ੍ਰਹਮਪੁਰਾ ਨੇ ਵੀ ਅਸਤੀਫਾ ਦੇਣ ਦਾ ਐਲਾਨ ਉਸ ਸਮੇਂ ਕੀਤਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਆਗੂ ਪੰਜਾਬ ਦੇ ਰਾਜਪਾਲ ਨੂੰ ਮਿਲਕੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਮੰਗ ਕਰਨ ਲਈ ਜ਼ੋਰ-ਅਜ਼ਮਾਈ ਕਰਨ ਪਹੁੰਚੇ ਸਨ।
    ਸੁਖਬੀਰ ਅਤੇ ਮਜੀਠੀਆ ਖ਼ਿਲਾਫ਼ ਭੜਾਸ ਕੱਢੀ: ਗੁਰਦਾਸਪੁਰ (ਕੇ ਪੀ ਸਿੰਘ): ਮਾਝੇ ਦੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਪਾਰਟੀ ’ਚੋਂ ਬਰਖ਼ਾਸਤਗੀ ਤੋਂ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢੀ। ਗੁਰਦਾਸਪੁਰ ਸਥਿਤ ਡਾਲਾ ਐਨਕਲੇਵ ਵਿੱਚ ਮਾਝੇ ਦੇ ਟਕਸਾਲੀ ਨੇਤਾ ਖਡੂਰ ਸਾਹਿਬ ਤੋਂ ਰਾਜ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਐਮਪੀ ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਲੜਕੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਦੇ ਨਾਲ ਪੱਤਰਕਾਰਾਂ ਨੂੰ ਮੁਖ਼ਾਤਬ ਹੁੰਦਿਆਂ ਸ੍ਰੀ ਸੇਖਵਾਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਜੋ ਵਾਪਰਦਾ ਰਿਹਾ ਹੈ, ਉਹ ਬਰਦਾਸ਼ਤ ਤੋਂ ਬਾਹਰ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਹ ਆਪਣਾ ਅਸਤੀਫ਼ਾ ਦੇਰੀ ਨਾਲ ਦੇ ਰਹੇ ਹਨ ਪਰ ਪਾਰਟੀ ਵਿਚ ਆਏ ਨਿਘਾਰ ਬਾਰੇ ਉਹ ਸਮੇਂ ਸਮੇਂ ਸਮੇਂ ’ਤੇ ਆਵਾਜ਼ ਬੁਲੰਦ ਕਰਦੇ ਰਹੇ ਸਨ ਅਤੇ ਹੁਣ ਪਾਣੀ ਸਿਰੋਂ ਲੰਘ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਰਾਜ-ਭਾਗ ਦੇ ਨਸ਼ੇ ਵਿੱਚ ਕਿਸੇ ਦੇ ਸੁਝਾਅ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸੌਦਾ ਸਾਧ ਨਾਲ ਮੁੰਬਈ ਵਿਚ ਮੀਟਿੰਗ ਕਰਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪ੍ਰਵਾਹ ਵੀ ਨਹੀਂ ਕੀਤੀ। ਸ੍ਰੀ ਸੇਖਵਾਂ ਨੇ ਕਿਹਾ ਕਿ ਸੌਦਾ ਸਾਧ ਦੀ ਮੁਆਫ਼ੀ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚੋਂ 93 ਲੱਖ ਰੁਪਏ ਦੇ ਇਸ਼ਤਿਹਾਰ ਦੁਆਏ ਗਏ। ਇਸ ਦੇ ਬਾਵਜੂਦ ਸਾਧ ਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ ਕਰਕੇ ਉਨ੍ਹਾਂ ਦਾ ਨਿਰਾਦਰ ਕੀਤਾ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੀ ਜਾਂਚ ਲਈ ਬਣੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ। ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਪਾਰਟੀ ਦੀ ਕਮਾਨ ਐਸੇ ਨੇਤਾ ਦੇ ਹੱਥ ਹੋਣੀ ਚਾਹੀਦੀ ਹੈ ਜੋ ਪਾਰਟੀ ਦੇ ਇਤਿਹਾਸ ਅਤੇ ਨੀਤੀਆਂ ਨੂੰ ਸਮਝਦਾ ਹੋਵੇ ਅਤੇ ਲਾਗੂ ਕਰਨ ਦੀ ਸਮਰੱਥਾ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਸੁਖਬੀਰ ਅਤੇ ਮਜੀਠੀਆ ਦੇ ਕਬਜ਼ੇ ਤੋਂ ਪਾਰਟੀ ਨੂੰ ਆਜ਼ਾਦ ਕਰਵਾਇਆ ਜਾਵੇ ਕਿਉਂਕਿ ਉਨ੍ਹਾਂ ਪਾਰਟੀ ਨੂੰ ਜੇਬ ਵਿਚ ਪਾ ਕੇ ਰੱਖਿਆ ਹੈ। ਬ੍ਰਹਮਪੁਰਾ ਨੇ ਕਿਹਾ ਕਿ ਜਦ ਉਹ ਪਹਿਲੀ ਵਾਰ 1961 ਵਿਚ ਜੇਲ੍ਹ ਗਏ ਸਨ ਤਾਂ ਸੁਖਬੀਰ ਬਾਦਲ ਦਾ ਤਾਂ ਉਦੋਂ ਜਨਮ ਵੀ ਨਹੀਂ ਹੋਇਆ ਸੀ।

    ਅੰਮ੍ਰਿਤਸਰ - ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸ਼ਾਮ ਇਥੇ ਦਲ ਖਾਲਸਾ ਸਿੱਖ ਜਥੇਬੰਦੀ ਵੱਲੋਂ ਮਸ਼ਾਲ ਮਾਰਚ ਕੱਢਿਆ ਗਿਆ । ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਕੰਪਲੈਕਸ ਵਿਚ 1984 ਮੋਮਬੱਤੀਆਂ ਜਗਾ ਕੇ ਸਿੱਖ ਕਤਲੇਆਮ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ ਗਈ।
    ਦਲ ਖਾਲਸਾ ਵੱਲੋਂ ਸਿੱਖ ਕਤਲੇਆਮ ਦੀ 34ਵੀਂ ਵਰ੍ਹੇ ਗੰਢ ਮੌਕੇ ਕੱਢੇ ਗਏ ਮਸ਼ਾਲ ਮਾਰਚ ਨੂੰ ‘ਹੱਕ, ਇਨਸਾਫ ਅਤੇ ਆਜ਼ਾਦੀ’ ਮਾਰਚ ਦਾ ਨਾਂ ਦਿੱਤਾ ਗਿਆ ਸੀ। ਆਗੂਆਂ ਨੇ ਆਖਿਆ ਕਿ ਇਹ ਘਟਨਾਵਾਂ ਨੇ ਸਿੱਖ ਕੌਮ ਦੀ ਰੂਹ ਨੂੰ ਜ਼ਖ਼ਮੀ ਕੀਤਾ ਹੈ ਅਤੇ ਕਦੇ ਨਾ ਭਰਨ ਵਾਲੇ ਜ਼ਖ਼ਮ ਦਿੱਤੇ ਹਨ। ਭੰਡਾਰੀ ਪੁਲ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਕੱਢੇ ਗਏ ਮਾਰਚ ਵਿਚ ਔਰਤਾਂ ਵੀ ਸ਼ਾਮਲ ਸਨ। ਕਾਰਕੁਨਾਂ ਨੇ ਮਸ਼ਾਲਾਂ, ਮੋਮਬੱਤੀਆਂ ਅਤੇ ਸਿੱਖ ਕਤਲੇਆਮ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਇਨ੍ਹਾਂ ਵੱਲੋਂ ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੱਖੀ ਨਾਅਰੇਬਾਜ਼ੀ ਵੀ ਕੀਤੀ ਗਈ। ਮਾਰਚ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਪੁੱਜਣ ’ਤੇ ਕਤਲੇਆਮ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਅਰਦਾਸ ਕੀਤੀ ਗਈ। ਇਹ ਅਰਦਾਸ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕੀਤੀ। ਉਪਰੰਤ ਇਥੇ ਹਰਿਮੰਦਰ ਸਾਹਿਬ ਦੇ ਮੁਖ ਪ੍ਰਵੇਸ਼ ਦੁਆਰ ਦੇ ਬਾਹਰ ਕਾਰਕੁਨਾਂ ਨੇ 1984 ਮੋਮਬਤੀਆਂ ਜਗਾਈਆਂ।
    ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪਿਛਲੇ 34 ਸਾਲਾਂ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਮਾਮਲੇ ਵਿਚ ਸਿੱਖਾਂ ਨੂੰ ਨਿਆਂ ਨਹੀਂ ਦਿੱਤਾ ਜਾਵੇਗਾ, ਇਸ ਲਈ ਦਲ ਖਾਲਸਾ ਹੁਣ ਇਸ ਲੜਾਈ ਨੂੰ ਦਿੱਲੀ ਤੋਂ ਜਨੇਵਾ ਵਿਖੇ ਤਬਦੀਲ ਕਰੇਗਾ। ਉਨ੍ਹਾਂ ਆਖਿਆ ਕਿ ਜਲਦੀ ਹੀ ਸੰਯੁਕਤ ਰਾਸ਼ਟਰ ਦੇ ਦਿੱਲੀ ਸਥਿਤ ਦਫਤਰ ਵਿਖੇ ਇਸ ਸਬੰਧੀ ਇਕ ਪੱਤਰ ਅਤੇ ਮਸ਼ਾਲ ਮਾਰਚ ਦੀ ਰਿਪੋਰਟ ਸੌਂਪੀ ਜਾਵੇਗੀ। ਉਨ੍ਹਾਂ ਆਖਿਆ ਕਿ ਜਥੇਬੰਦੀ ਚਾਹੁੰਦੀ ਹੈ ਕਿ ਨਵੰਬਰ 1984 ਸਿੱਖ ਕਤਲੇਆਮ ਦੀ ਕੌਮਾਂਤਰੀ ਜਾਂਚ ਹੋਵੇ। ਇਹ ਮਾਮਲਾ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਕਤਰ ਜਨਰਲ ਅੰਤੋਨੀਓ ਗੁਟੇਰੇਜ਼ ਜੋ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ, ਕੋਲ ਵੀ ਰੱਖਿਆ ਸੀ। ਪਾਰਟੀ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਵਿਚ ਸੰਯੁਕਤ ਰਾਸ਼ਟਰ ਵੀ ਚੁੱਪ ਹੈ ਪਰ ਸਿੱਖ ਜਥੇਬੰਦੀ ਸੰਯੁਕਤ ਰਾਸ਼ਟਰ ਨੂੰ ਮਜਬੂਰ ਕਰੇਗੀ ਕਿ ਉਹ ਪੱਖਪਾਤ ਤੇ ਭੇਦਭਾਵ ਵਾਲੀ ਨੀਤੀ ਛੱਡ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ।
    ਇਸ ਮਾਰਚ ਵਿਚ ਅਕਾਲ ਫੈਡਰੇਸ਼ਨ ਦੇ ਭਾਈ ਨਰੈਣ ਸਿੰਘ, ਭਾਈ ਮੋਹਕਮ ਸਿੰਘ, ਸਿੱਖ ਕਤਲੇਆਮ ਦੀ ਗਵਾਹ ਬੀਬੀ ਜਗਦੀਸ਼ ਕੌਰ, ਕਾਸ਼ਤੀਵਾਲ ਟਰਸੱਟ ਦੀ ਬੀਬੀ ਸੰਦੀਪ ਕੌਰ, ਗੁਰਿੰਦਰਜੀਤ ਸਿੰਘ ਬਾਜਵਾ ਸਮੇਤ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਪਾਰਟੀ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਪਾਉਂਟਾ ਸਾਹਿਬ, ਜਸਬੀਰ ਸਿੰਘ ਤੇ ਹੋਰ ਹਾਜ਼ਰ ਸਨ।

    ਸੰਗਰੂਰ - ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਤੋਂ ਸੰਸਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਸ਼ਹਿਰ ਦੇ ਬੱਗੂਆਣਾ ਇਲਾਕੇ ਵਿਚ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰਨ ਉਪਰੰਤ ਹਲਕੇ ਦੇ ਆਗੂਆਂ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸੰਗਰੂਰ ਪਾਰਲੀਮੈਂਟ ਹਲਕੇ ਦੇ ਆਗੂਆਂ ਦਾ ਹੁਕਮ ਮੰਨਦਿਆਂ ਉਨ੍ਹਾਂ ਸੰਗਰੂਰ ਹਲਕੇ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਪੂਰੀ ਤਰ੍ਹਾਂ ਹਿੰਦੂਤਵ ਰੰਗ ਵਿਚ ਰੰਗ ਕੇ ਕੇਂਦਰੀ ਹਕੂਮਤ ਅਤੇ ਪੰਜਾਬ ਸਰਕਾਰ ਸੂਬੇ ਦੇ ਸੱਭਿਆਚਾਰ, ਸਿੱਖ ਧਾਰਮਿਕ ਪ੍ਰੰਪਰਾਵਾਂ ਬੋਲੀ ਲਿਪੀ ਅਤੇ ਸਿੱਖ ਇਤਿਹਾਸ ਨੂੰ ਮਲੀਆਮੇਟ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਮਾਨਸਰੋਵਰ ਲਈ ਚੀਨ ਤੋਂ ਰਸਤਾ ਲਿਆ ਜਾ ਸਕਦਾ ਹੈ ਤਾਂ ਕਰਤਾਰਪੁਰ ਲਈ ਤਿੰਨ ਕਿਲੋਮੀਟਰ ਦਾ ਟੋਟਾ ਕਿਉਂ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਥੋਂ ਪਤਾ ਚਲਦਾ ਹੈ ਕਿ ਦੇਸ਼ ’ਚ ਹਿੰਦੂਤਵ ਸੋਚ ਭਾਰੂ ਹੈ, ਪ੍ਰੰਤੂ ਅਕਾਲੀ ਦਲ ਅੰਮ੍ਰਿਤਸਰ ਅਜਿਹੀਆਂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਨੇ ਸੰਗਰੂਰ ਹਲਕੇ ਦੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਸੰਤਾਂ ਮਹਾਂਪੁਰਸ਼ਾਂ ਅਤੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਭਲਾਈ ਲਈ ਸ੍ਰੀ ਮਾਨ ਦਾ ਸਮਰਥਨ ਕਰਨ। ਇਸ ਮੌਕੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ, ਬਰਨਾਲਾ ਦੇ ਪ੍ਰਧਾਨ ਰਣਜੀਤ ਸਿੰਘ ਸੰਘੇੜਾ, ਪ੍ਰੋ. ਮਹਿੰਦਰ ਪਾਲ, ਮਾਸਟਰ ਕਰਨੈਲ ਸਿੰਘ ਆਦਿ ਹਾਜ਼ਰ ਸਨ।

    ਅੰਮ੍ਰਿਤਸਰ - ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤਾ ਧਰਨਾ ਅੱਜ 48 ਘੰਟਿਆਂ ਮਗਰੋਂ ਸਮਾਪਤ ਹੋ ਗਿਆ। ਸਮਾਪਤੀ ਸਮਾਗਮ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ। ਸ਼੍ਰੋਮਣੀ ਕਮੇਟੀ ਨੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਲਈ ਹੁਣ ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ 9 ਨਵੰਬਰ ਨੂੰ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸੱਦੀ ਹੈ। ‘ਹੈਰੀਟੇਜ ਸਟਰੀਟ’ ਵਿਚ ਗੁਰਦੁਆਰਾ ਸੰਤੋਖਸਰ ਸਾਹਿਬ ਨੇੜੇ ਦਿੱਤੇ ਗਏ ਇਸ ਰੋਸ ਧਰਨੇ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ’ਤੇ ਅਰਦਾਸ ਕਰਕੇ ਕੀਤੀ ਸੀ ਅਤੇ ਅੱਜ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਰਦਾਸ ਕੀਤੀ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਬਾਰੇ ਕਾਰਵਾਈ ਨਹੀਂ ਹੁੰਦੀ, ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਇਸ ਮਾਮਲੇ ਦਾ ਜ਼ਿੰਮੇਵਾਰ ਕਾਂਗਰਸ ਸਰਕਾਰ ਨੂੰ ਠਹਿਰਾਇਆ।
    ਧਰਨੇ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਤਿਹਾਸ ਨਾਲ ਛੇੜਛਾੜ ਬੱਜਰ ਗਲਤੀ ਹੈ ਤੇ ਅਗਲੀਆਂ ਪੀੜ੍ਹੀਆਂ ਤੱਕ ਗਲਤ ਤੱਥ ਪੁੱਜਦੇ ਹਨ। ਉਨ੍ਹਾਂ ਇਸ ਮਾਮਲੇ ਨੂੰ ਉਭਾਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਗੁਰਤੇਜ ਸਿੰਘ ਢੱਡੇ, ਗੁਰਮੀਤ ਸਿੰਘ ਬੂਹ, ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਰਜਿੰਦਰ ਸਿੰਘ ਮਹਿਤਾ, ਪਰਮਜੀਤ ਸਿੰਘ ਖਾਲਸਾ, ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਹੋਰ ਹਾਜ਼ਰ ਸਨ।

     

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com