ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਗੁਰਸ਼ਰਨ ਸਿੰਘ ਕਸੇਲ
    ਗੁਰੂ ਨਾਨਕ ਜੀ ਨੇ ਤਕਰੀਬਨ ਪੰਜ ਸੌ ਸਾਲ ਪਹਿਲਾਂ ਲੋਕਾਈ ਨੂੰ ਅਖੌਤੀ ਧਾਰਮਿਕ ਪ੍ਰਚਾਰਕਾਂ ਦੇ ਚੁੰਗਲ ਵਿੱਚੋਂ ਮੁਕਤ ਕਰਾਉਣ ਲਈ ਸ਼ਲਾਘਾ ਯੋਗ ਕਦਮ ਚੁੱਕੇ ਸਨ, ਜਿਹੜੇ ਉਹਨਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ ਭਰਮਾਂ, ਤੇ ਕਰਮਕਾਂਡਾਂ ਵਿੱਚ ਪਾ ਰਹੇ ਸਨ । ਗੁਰੂ ਨਾਨਕ ਪਾਤਸ਼ਾਹ ਇਸ ਮਿਸ਼ਨ ਵਿੱਚ ਪੂਰਨ ਤੌਰ 'ਤੇ ਕਾਮਯਾਬ ਵੀ ਹੋਏ। ਇਸ ਦਾ ਸਬੂਤ ਸਿੱਖ ਧਰਮ ਦਾ ਹੋਂਦ ਵਿੱਚ ਆਉਣਾ ਹੈ । ਇਸ ਧਰਮ ਦੇ ਪੈਰੋਕਾਰਾਂ ਨੂੰ 'ਸ਼ਬਦ ਗੁਰੂ' ਤੋਂ ਜੀਵਨ ਜਾਚ ਦੀ ਸਿਖਿਆ ਲੈ ਕੇ ਹਰੇਕ ਕਾਰਜ ਲਈ ਸਿਰਫ ਅਕਾਲ ਪੁਰਖ 'ਤੇ ਓਟ ਰੱਖਣ ਦਾ ਉਪਦੇਸ਼ ਹੈ । ਉਸ ਸਮੇਂ ਦੇ ਪੇਸ਼ਾਵਰ ਧਾਰਮਿਕ ਪ੍ਰਚਾਰਕ ਜਿਹੜੇ ਆਪਣੀ ਰੋਜ਼ੀ ਰੋਟੀ ਲਈ ਜਨਤਾ ਨੂੰ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਵਿੱਚ ਪਾ ਕੇ ਉਹਨਾਂ ਦੀ ਲਹੂ ਪਸੀਨੇ ਦੀ ਕੀਤੀ ਕਮਾਈ 'ਤੇ ਐਸ਼ ਕਰਦੇ ਸਨ; ਪਰ ਦੁੱਖ ਦੀ ਗੱਲ ਹੈ ਕਿ ਅੱਜ ਵੀ ਓਹੀ ਕੁਝ ਹੋ ਰਿਹਾ ਹੈ। ਇਸ ਸਮੇਂ ਅਸੀਂ ਅਗਾਹ ਵਧੂ ਖਿਆਲਾਂ ਦੀਆਂ ਸ਼ੇਖੀਆਂ ਤਾਂ ਬਹੁਤ ਮਾਰਦੇ ਹਾਂ, ਸਾਇੰਸ ਨੇ ਕੀਤੀ ਤਰੱਕੀ ਦੀਆਂ ਗੱਲਾਂ ਵੀ ਕਰਦੇ ਹਾਂ ਜੋ ਵਾਕਿਆ ਹੀ ਫ਼ਖ਼ਰ ਕਰਨ ਵਾਲੀ ਗੱਲ ਹੈ ।

    ਪ੍ਰੋ. ਬ੍ਰਹਮਜਗਦੀਸ਼ ਸਿੰਘ
    ਬਾਬਾ ਸ਼ੇਖ਼ ਫ਼ਰੀਦ (1173-1266 ਈ.) ਚਿਸ਼ਤੀ ਸਿਲਸਿਲੇ ਦੇ ਸੂਫ਼ੀ ਫ਼ਕੀਰ ਸਨ। ਪੰਜਾਬ ਦੀ ਸਰਜ਼ਮੀਨ ’ਤੇ ਪੈਦਾ ਹੋਣ ਵਾਲੇ ਉਹ ਪਹਿਲੇ ਸੂਫ਼ੀ ਦਰਵੇਸ਼ ਸਨ। ਉਨ੍ਹਾਂ ਤੋਂ ਪਹਿਲਾਂ ਹਜ਼ਰਤ ਦਾਤਾ ਗੰਜ ਬਖ਼ਸ਼ ਹੁਜਵੀਰੀ, ਹਜ਼ਰਤ ਮੂਈਨੁਦੀਨ ਚਿਸ਼ਤੀ, ਖੁਆਜਾ ਕੁਤਬੁਦੀਨ ਬਖ਼ਤਿਆਰ ਕਾਕੀ ਵਰਗੇ ਮਹਾਨ ਸੂਫ਼ੀ ਵੀ ਪੰਜਾਬ ਵਿੱਚ ਕਾਫ਼ੀ ਸਮਾਂ ਵਿਚਰੇ ਪਰ ਉਨ੍ਹਾਂ ਦਾ ਜਨਮ ਪੰਜਾਬ ਤੋਂ ਬਾਹਰ ਗ਼ਜ਼ਨੀ, ਚਿਸ਼ਤ ਅਤੇ ਫਰਗਾਨਾ ਵਰਗੇ ਨਗਰਾਂ ਵਿੱਚ ਹੋਇਆ ਸੀ। ਫਰੀਦ ਜੀ ਮੁਲਤਾਨ ਦੇ ਨਜ਼ਦੀਕ ਪਿੰਡ ਕੋਠੇਵਾਲ ਵਿੱਚ ਜੰਮੇ-ਪਲੇ।

    ਗੁਰਸ਼ਰਨ ਸਿੰਘ ਕਸੇਲ
    ਹਰ ਧਰਮ ਦੇ ਲੋਕਾਂ ਨੇ ਸਮਾਜ ਨੂੰ ਅਤੇ ਇਨਸਾਨ ਦੇ ਜੀਵਨ ਨੂੰ ਚੰਗਾ ਬਣਾਉਣ ਲਈ ਕੁਝ ਅਸੂਲ (ਨਿਯਮ) ਬਣਾਏ ਹੋਏ ਹਨ । ਜਿਹੜੇ ਉਹਨਾ ਅਸੂਲਾਂ ਨੂੰ ਮੰਨਦੇ ਹਨ, ਸਮਾਜ ਉਹਨਾਂ ਨੂੰ ਚੰਗਾ ਸਮਝਦਾ ਹੈ । ਪਰ ਕਈ ਸ਼ੈਤਾਨ ਬਿਰਤੀ ਵਾਲੇ ਲੋਕ ਵੀ ਹੁੰਦੇ ਹਨ, ਜਿਹਨਾ ਦੀ ਸੋਚ ਚੰਗੀ ਤਾਂ ਨਹੀਂ ਹੁੰਦੀ ਪਰ ਉਹ ਲੋਕਾਈ ਨੂੰ ਠਗਣ ਲਈ ਆਪਣੇ ਪਹਿਰਾਵੇ ਅਤੇ ਬੋਲਚਾਲ ਤੋਂ ਉਹਨਾ ਮਨੁੱਖਾਂ ਵਰਗੇ ਬਣ ਕੇ ਲੋਕਾਂ ਸਾਹਮਣੇ ਆਉਂਦੇ ਹਨ, ਜਿਹਨਾ ਦਾ ਲੋਕਾਂ ਵਿਚ ਬਹੁਤ ਸਤਿਕਾਰ ਹੁੰਦਾ ਹੈ । ਲੋਕ ਉਹਨਾ ਦਾ ਬਾਹਰੀ ਪੈਰਾਵਾ ਅਤੇ ਮੂੰਹ ਤੋਂ ਸਤਿਕਾਰ ਵਾਲੇ ਇਨਸਾਨਾਂ ਵਰਗੇ ਬੋਲ ਸੁਣ ਕੇ ਉਹਨਾ ਨੂੰ ਵੀ ਸੱਚੇ ਸੁੱਚੇ ਇਨਸਾਨ ਸਮਝਣ ਦਾ ਧੋਖਾ ਖਾ ਲੈਂਦੇ ਹਨ ।

    -: ਜਗਤਾਰ ਸਿੰਘ ਜਾਚਕ, ਨਿਊਯਾਰਕ 
    ‘ਪੂਜਾ’ ਪਦ (ਲਫ਼ਜ਼) ਸੰਸਕ੍ਰਿਤ ਨਾਂਵ ‘ਪੂਜ੍‍’ ਦਾ ਦੇਵਨਾਗਰੀ ਤੇ ਪੰਜਾਬੀ ਰੂਪ ਹੈ । ਅਰਥ ਹੈ : ਪੂਜਣ ਦੀ ਕ੍ਰਿਆ । ‘ਪੂਜਾਰੀ’ ਆਖਿਆ ਜਾਂਦਾ ਹੈ ‘ਪੂਜਾ ਕਰਨ ਵਾਲੇ ਨੂੰ ਅਤੇ ਪੂਜਾ ਦੇ ਇਵਜ਼ ਵਜੋਂ ਇਸ਼ਟ-ਦੇਵ ਦੀ ਚੜ੍ਹਤ ਦੇ ਪਦਾਰਥਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ । ‘ਪੂਜਾਰੀਵਾਦ’ ਨਾਂ ਹੈ ਵੱਖ ਵੱਖ ਮਜ਼ਹਬੀ ਪੂਜਾਰੀਆਂ ਦੇ ਉਸ ਸਾਰੇ ਕਰਮਕਾਂਡੀ ਤੇ ਗੁੰਮਰਾਹਕੁੰਨ ਲੋਟੂ ਪਸਾਰੇ ਦਾ, ਜਿਹੜਾ ਰੱਬੀ-ਪ੍ਰੇਮ ਤੋਂ ਰਹਿਤ ਉਨ੍ਹਾਂ ਪੂਜਾ-ਵਿਧੀਆਂ ਦੇ ਰੂਪ ਵਿੱਚ ਨਿੱਜੀ ਸੁਆਰਥਾਂ ਅਧੀਨ ਪਸਾਰਿਆ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਵਿੱਚ ਪੌਰਾਣਿਕ ਦ੍ਰਿਸ਼ਟੀ ਤੋਂ ਦੇਵ ‘ਪੂਜਾ’ ਦੀ ਪ੍ਰੀਭਾਸ਼ਤ ਵਿਆਖਿਆ ਕਰਦਿਆਂ ਲਿਖਿਆ ਹੈ :- “ਇਸ਼ਟ ਪ੍ਰਤਿ ਭਗਤੀ ਅਤੇ ਸ਼ਰਧਾਪੂਰਵਕ ਸੇਵਾ ਹੀ ‘ਪੂਜਾ’ ਹੈ । ਇਸ ਨੂੰ ਕਾਮ੍‍ਯ (ਕਾਮਨਾ-ਯੁਕਤ) ਯੱਗ ਦੇ ਅੰਤਰਗਤਿ ਮੰਨਿਆ ਜਾਂਦਾ ਹੈ । ਪੂਜਾ ਲਈ ਇਸ਼ਟ ਦੇਵ ਦੇ ਪ੍ਰਤੀਕ ਜਾਂ ਮੂਰਤੀ ਦੀ ਮਜੂਦਗੀ ਜ਼ਰੂਰੀ ਸਮਝੀ ਜਾਂਦੀ ਹੈ” । {ਪੰਨਾ 225}

    -ਤੀਰਥ ਸਿੰਘ ਢਿੱਲੋਂ*

    ਕੀਰਤਨ ਦੀ ਪ੍ਰੰਪਰਾ ਦੇ ਮੋਢੀ ਗੁਰੂ ਨਾਨਕ ਦੇਵ ਨੇ ਰਬਾਬੀ ਭਾਈ ਮਰਦਾਨੇ ਨੂੰ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਆਪਣੇ ਨਾਲ ਰੱਖਿਆ ਤੇ ਉਸ ਨੂੰ ਭਾਈ ਦਾ ਖਿਤਾਬ ਦੇ ਕੇ ਨਵਾਜਿਆ। ਉਥੋਂ ਹੀ ਰਬਾਬੀ ਪ੍ਰੰਪਰਾ ਦੀ ਸ਼ੁਰੂਆਤ ਹੋਈ। ਗੁਰੂ ਸਾਹਿਬ ਨੇ ਰਬਾਬ ਦੇ ਜ਼ਰੀਏ ਕੀਰਤਨ ਗਾਇਨ ਕਰਕੇ ਇੱਕ ਪ੍ਰਕਾਰ ਨਾਲ ਤੰਤੀ ਸਾਜਾਂ ਨਾਲ ਕੀਰਤਨ ਦੀ ਪ੍ਰੰਪਰਾ ਦੀ ਨੀਂਹ ਰੱਖੀ। ਅੱਜ ਉਹ ਪ੍ਰੰਪਰਾ ਅਲੋਪ ਹੋਣ ਦੇ ਕੰਢੇ ਹੈ। ਇਸ ਪ੍ਰੰਪਰਾ ਨੂੰ ਸੁਰਜੀਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1999 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਦਾ ਸ਼ਲਾਘਾਯੋਗ ਕਾਰਜ ਕੀਤਾ ਗਿਆ। ਇਸ ਦਾ ਸੁਝਾਅ ਉਸ ਵੇਲੇ ਦੇ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਪ੍ਰੋ. ਮਨਜੀਤ ਸਿੰਘ ਨੇ ਦਿੱਤਾ ਸੀ, ਜਿਸ ਨੂੰ ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਨੇ ਪ੍ਰਵਾਨ ਕਰਦਿਆਂ ਇਸ ਦੀ ਸਥਾਪਨਾ ਦੇ ਆਦੇਸ਼ ਜਾਰੀ ਕੀਤੇ। 17 ਦਸੰਬਰ 1999 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਅਕੈਡਮੀ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ, ਜਿਸ ਵਿੱਚ ਸਿੱਖ ਪੰਥ ਦੀਆਂ ਨਾਮਵਰ ਹਸਤੀਆਂ ਨੇ ਹਿੱਸਾ ਲਿਆ। ਮਹਾਨ ਸੰਗੀਤ ਅਚਾਰੀਆ ਅਤੇ ਸ਼੍ਰੋਮਣੀ ਰਾਗੀ ਪ੍ਰੋ. ਕਰਤਾਰ ਸਿੰਘ ਨੂੰ ਇਸ ਦੇ ਬਾਨੀ ਡਾਇਰੈਕਟਰ ਨਿਯੁਕਤ ਕੀਤਾ ਗਿਆ, ਜਿਹੜੇ ਹੁਣ ਤੱਕ ਬਹੁਤ ਲਗਨ, ਉੱਦਮ ਅਤੇ ਵਡੇਰੀ ਉਮਰ ਦੇ ਬਾਵਜੂਦ ਪੂਰੇ ਸਮਰਪਣ ਨਾਲ ਇਹ ਸੇਵਾ ਬਾਖੂਬੀ ਨਿਭਾ ਰਹੇ ਹਨ।

    -: ਗਿਆਨੀ ਜਗਤਾਰ ਸਿੰਘ
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਂਝੀ ਤੇ ਸਮਦ੍ਰਿਸ਼ਟ ਵਿਚਾਰਾਧਾਰਾ ‘ਗੁਰੂ ਨਾਨਕ ਦ੍ਰਿਸ਼ਟੀਕੋਨ’ ਹੀ ਮੰਨਿਆ ਜਾਂਦਾ ਹੈ ; ਕਿਉਂਕਿ ‘ੴ ਤੋਂ ਗੁਰਪ੍ਰਸਾਦਿ’ ਤੱਕ ਦਾ ਵਾਰਤਕ ਮਹਾਂਵਾਕ ਸਮੁੱਚੀ ਬਾਣੀ ਦਾ ਅਧਾਰ ਰੂਪ ਆਦਿ ਮੰਗਲਾਚਰਨ ਹੈ । ਇਸ ਵਿੱਚ ਗੁਰੂ ਨਾਨਕ-ਜੋਤਿ-ਜੁਗਤਿ ਦੇ ਵਾਰਸ 6 ਗੁਰੂ ਸਾਹਿਬਾਨਾਂ ਅਤੇ ਦੇਸ਼ ਭਰ ਦੇ ਵੱਖ ਵੱਖ ਕਥਿਤ ਜਾਤੀਆਂ ਦੇ 15 ਭਗਤਾਂ, 11 ਭਟਾਂ, 2 ਮਰਦਾਨਾ ਵੰਸ਼ੀ ਰਬਾਬੀਆਂ ਤੇ ਇੱਕ ਸਿੱਖ ਸੇਵਕ ਦੀਆਂ ਰੂਹਾਨੀ ਰਚਨਾਵਾਂ ਅੰਕਿਤ ਹਨ । ਉਨ੍ਹਾਂ ਨੇ ‘ਧੁਰ ਕੀ ਬਾਣੀ’ ਵਿੱਚ ਇਤਿਹਾਸਕ ਤੇ ਮਿਥਿਹਾਸਕ ਉਦਾਹਰਣੀ ਹਵਾਲਿਆਂ ਤੋਂ ਇਲਾਵਾ ਸਮਕਾਲੀ ਸਮਾਜ ਵਿੱਚ ਪ੍ਰਚਲਿਤ ਕਈ ਮਨੌਤਾਂ, ਮੁਹਾਵਰਿਆਂ ਤੇ ਅਲੰਕਾਰਾਂ ਦੀ ਕਾਵਿਕ ਵਰਤੋਂ ਵੀ ਕੀਤੀ ਹੈ ।

    ਸਿਰੀਰਾਗੁ ਮਹਲਾ ੧
    ਸੁਖ ਕਉ ਮਾਗੈ ਸਭੁ ਕੋ
    ਦੁਖੁ ਨ ਮਾਗੈ ਕੋਇ॥
    ਸੁਖੈ ਕਉ ਦੁਖੁ ਅਗਲਾ
    ਮਨਮੁਖਿ ਬੂਝ ਨ ਹੋਇ॥
    ਸੁਖ ਦੁਖ ਸਮ ਕਰਿ ਜਾਣੀਅਹਿ
    ਸਬਦਿ ਭੇਦਿ ਸੁਖੁ ਹੋਇ॥ ੫॥
    ਬੇਦੁ ਪੁਕਾਰੇ ਵਾਚੀਐ
    ਬਾਣੀ ਬ੍ਰਹਮ ਬਿਆਸੁ॥

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com