ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    - ਗਿਆਨੀ ਜਗਤਾਰ ਸਿੰਘ ਜਾਚਕ
    ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਰਚਿਤ ‘ਸ੍ਰੀ ਗੁਰੂ ਗ੍ਰੰਥ ਕੋਸ਼’ ਮੁਤਾਬਿਕ ਮਾਨਵ-ਏਕਤਾ ਦੇ ਮੁੱਦਈ ਗੁਰੂ ਨਾਨਕ ਸਾਹਿਬ ਜੀ ਵੇਲੇ ਰਾਸ-ਕੁਮਾਰੀ ਤੋਂ ਹਿਮਾਲਿਆ ਤੱਕ ਅਤੇ ਦਰਾ ਖ਼ੈਬਰ ਤੋਂ ਬਰਮਾ ਤੱਕ ਦੇ ਸਾਰੇ ਇਲਾਕੇ ਅਥਵਾ ਦੇਸ਼ ਨੂੰ ‘ਹਿੰਦੁਸਤਾਨ’ ਆਖਿਆ ਜਾਂਦਾ ਸੀ । ਮਹਾਨ-ਕੋਸ਼ ਅਨੁਸਾਰ ਇਸ ਦੀ ਕੁੱਲ ਲੰਬਾਈ 1900 ਮੀਲ ਅਤੇ ਚੌੜਾਈ 1500 ਮੀਲ ਸੀ । ਧਰਤਿ-ਲੋਕਾਈ ਦੇ ਸੁਧਾਰ ਹਿੱਤ ਪ੍ਰਚਾਰ-ਦੌਰੇ (ਉਦਾਸੀਆਂ) ਕਰਦਿਆ ਜਗਤ ਦਾ ਗ਼ਮਖ਼ਾਰ ਬਾਬਾ ਨਾਨਕ ਸੰਨ 1521 (ਸੰਮਤ 1578) ਨੂੰ ਭਾਈ ਲਾਲੋ ਦੇ ਘਰ ਨਗਰ ਏਮਨਾਬਾਦ (ਸੈਦਪੁਰ) ਜ਼ਿਲਾ ਗੁਜਰਾਂਵਾਲਾ ਵਿੱਚ ਸਨ, ਜਦੋਂ ਬਾਦਸ਼ਾਹ ਬਾਬਰ ਕਾਬਲ ਤੋਂ ਹਿੰਦੁਸਤਾਨ ’ਤੇ ਹਮਲਾਵਰ ਹੋਇਆ । ਸ਼ੇਰ-ਮਰਦ ਗੁਰੂ ਬਾਬੇ ਨੂੰ ਜਿਥੇ ਬਾਬਰ ਦੀ ਜ਼ਾਲਮ ਸੈਨਾ ਨੂੰ ‘ਪਾਪ ਕੀ ਜੰਞ’ ਕਹਿਣ ਦੀ ਦਲੇਰੀ ਦਿਖਾਈ, ਉਥੇ ਨਾਲ ਹੀ ਦੇਸ਼ ਵਾਸੀਆਂ ਦੀ ਡਰਪੋਕ ਤੇ ਭੈ-ਭੀਤ ਮਾਨਸਿਕ ਦਿਸ਼ਾ ਪ੍ਰਗਟਾਉਣ ਅਤੇ ਹਮਲੇ ਨੂੰ ਨਾ ਭੁੱਲਣ ਵਾਲੀ ਘਟਨਾ ਦਰਸਾਉਣ ਹਿੱਤ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ ਸੀ । ਅਜਿਹੇ ਲਫ਼ਜ਼ਾਂ ਵਾਲੇ ਉਹ ਪੂਰੇ ਗੁਰਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਨਾਨਕ-ਬਾਣੀ ਅੰਦਰ ਇਸ ਪ੍ਰਕਾਰ ਅੰਕਿਤ ਹਨ :
    ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ (ਆਸਾ ਮਃ 1, ਪੰਨਾ 360)
    ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ (ਤਿਲੰਗ ਮਃ 1, ਪੰਨਾ 723)
    ਪਰ, ਇਸ ਦਾ ਕਦਾਚਿੱਤ ਵੀ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਸਮੇਂ ਦੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕਹੇ ਹੋਏ ਵਾਕਾਂ ਦੀ ਰੌਸ਼ਨੀ ਵਿੱਚ ਸਿੱਖ ਹੁਣ ਭਾਰਤ (ਇੰਡੀਆ) ਨੂੰ ਵੀ ‘ਹਿੰਦੁਸਤਾਨ ਕਹੀ ਜਾਣ । ਜਿਵੇਂ ਕਿ ਆਰ.ਐਸ.ਐਸ. ਵੱਲੋਂ ਸਿੱਖ ਜਗਤ ਨੂੰ ਗੁੰਮਰਾਹ ਕਰਨ ਲਈ ਬਣਾਈ ਗਈ ‘ਰਾਸ਼ਟਰੀ ਸਿੱਖ ਸੰਗਤ’ ਦੇ ਪ੍ਰਚਾਰਕ ਉਪਰੋਕਤ ਗੁਰਵਾਕਾਂ ਦਾ ਹਵਾਲਾ ਦਿੰਦੇ ਪ੍ਰਚਾਰ ਕਰ ਰਹੇ ਹਨ ਕਿ "ਸਿੱਖਾਂ ਨੂੰ ਤਾਂ ਆਪਣੇ ਆਪ ਨੂੰ ਹਿੰਦੂ-ਸਿੱਖ ਮਾਣ ਨਾਲ ਕਹਿਣਾ ਚਾਹੀਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ ਦਾ ਨਾਂ ‘ਹਿੰਦੁਸਤਾਨ’ ਪ੍ਰਵਾਨ ਕੀਤਾ ਤੇ ਪ੍ਰਚਾਰਿਆ ਹੈ, ਜਿਸ ਦਾ ਇੱਕੋ-ਇੱਕ ਅਰਥ ਹੈ : ਹਿੰਦੂਆਂ ਦੇ ਰਹਿਣ ਦਾ ਸਥਾਨ ।
    ਦੇਸ਼ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਨਾਲ ਦੇਸ਼ ਦੀ ਰਾਜੀਨਤਕ ਤੇ ਸਮਾਜਿਕ ਅਵਸਥਾ ਬਦਲਣ ਵੇਲੇ ਇਸ ਦੇ ਨਾਂ ਵੀ ਬਦਲਦੇ ਰਹੇ ਹਨ । ਜਦੋਂ ਆਰੀਆ ਲੋਕ ਮੱਧ ਏਸ਼ੀਆ ਵਿੱਚੋਂ ਉੱਠ ਕੇ ਇਸ ਦੇਸ਼ ਵਿੱਚ ਆ ਕੇ ਕਾਬਜ਼ ਹੋਏ, ਜਿਹੜੇ ਆਪਣੇ ਆਪ ਨੂੰ ਇਥੋਂ ਦੇ ਮੂਲ ਵਾਸੀ ਦ੍ਰਾਵੜ ਆਦਿਕਾਂ ਨਾਲੋਂ ਸ੍ਰੇਸ਼ਟ ਸਮਝਦੇ ਸਨ ਤਾਂ ਉਨ੍ਹਾਂ ਨੇ ਆਪਣੇ ਰਚਿਤ ਪ੍ਰਚੀਨ ਸੰਸਕ੍ਰਿਤ ਸਹਿਤ ਵਿੱਚ ਰਿਸ਼ੀ ਮਨੂੰ ਮੁਤਾਬਿਕ ਮੁੱਢਲਾ ਨਾਂ ਦਿੱਤਾ ‘ਆਰੀਆਵਰਤ’; ਜਿਸ ਦਾ ਅਰਥ ਹੈ ਸ੍ਰੇਸ਼ਟ ਪੁਰਸ਼ਾਂ ਦਾ ਦੇਸ਼ । ਕਿਉਂਕਿ, ਆਰੀਆ ਦਾ ਅਰਥ ਹੈ : ਸ੍ਰੇਸ਼ਟ, ਉੱਤਮ ।
    ਆਰੀਆ ਲੋਕ ਪਹਿਲਾਂ ਦਰਿਆ ਸਿੰਧ ਦੇ ਕੰਢੇ ਆ ਕੇ ਠਹਿਰੇ ਤੇ ਫਿਰ ਪੰਜਾਬ ਵੱਲ ਵਧੇ । ਇਥੋਂ ਚੱਲ ਕੇ ਅੱਗੇ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ ਵਿੱਚ ਜਾ ਵੱਸੇ । ਸਹਿਜੇ ਸਹਿਜੇ ਇਨ੍ਹਾਂ ਨੇ ਖੁਲ੍ਹੇ ਤੇ ਉਪਜਾਊ ਮੈਦਾਨਾਂ ਵਾਲੇ ਸਾਰੇ ਉੱਤਰੀ ਇਲਾਕੇ ਤੇ ਕਬਜ਼ਾ ਕਰਕੇ ਮੂਲ-ਵਾਸੀ ਦ੍ਰਾਵੜਾਂ ਨੂੰ ਦੱਖਣ ਵੱਲ ਧੱਕ ਦਿੱਤਾ ਤੇ ਫਿਰ ਆਪ ਨਿਚਿੰਤ ਹੋ ਕੇ ਆਪਣਾ ਸਰਬ-ਪੱਖੀ ਵਿਕਾਸ ਕਰਨ ਲੱਗ ਪਏ। ਇਸ ਪ੍ਰਕਾਰ ਜਦੋਂ ਇਨ੍ਹਾਂ ਲੋਕਾਂ ਨੇ ਵੇਦਾਂ, ਸ਼ਾਸਤਰਾਂ, ਸਿਮ੍ਰਤੀਆਂ ਤੇ ਪੁਰਾਣਾਂ ਦੇ ਰੂਪ ਸੰਸਕ੍ਰਿਤ ਸਾਹਿਤ ਦੀ ਰਚਨਾ ਕਰਕੇ ਧਾਰਮਿਕ ਗਿਆਨ, ਫ਼ਿਲਾਸਫ਼ੀ ਤੇ ਰਾਜਨੀਤੀ ਵਿੱਚ ਉੱਨਤੀ ਕੀਤੀ, ਉਸ ਵਕਤ ਇਸ ਦੇਸ਼ ਦਾ ਨਾਂ ‘ਭਾਰਤ’ ਪਿਆ । ਸੰਸਕ੍ਰਿਤ ਵਿੱਚ ਗਿਆਨ ਦੇ ਪ੍ਰਤੀਕ ਪ੍ਰਕਾਸ਼ ਨੂੰ ਕਹਿੰਦੇ ਹਨ ‘ਭਾ’ ਅਤੇ ਪ੍ਰੇਮ ਨੂੰ ‘ਰਤ’ । ਇਸ ਤਰ੍ਹਾਂ ‘ਭਾਰਤ’ ਦਾ ਅਰਥ ਬਣਦਾ ਹੈ : ਗਿਆਨ ਨੂੰ ਪਿਆਰ ਕਰਨ ਵਾਲਾ ਦੇਸ਼ । ਕਈ ਇਤਿਹਾਸਕਾਰਾਂ ਦੀ ਇਹ ਵੀ ਰਾਇ ਹੈ ਕਿ ਰਾਜਾ ਭਰਤ ਨੇ ਇਸ ਇਲਾਕੇ ਤੇ ਰਾਜ ਕੀਤਾ, ਇਸ ਲਈ ਭਰਤ ਤੋਂ ਭਾਰਤ ਨਾਂ ਪ੍ਰਚਲਿਤ ਹੋਇਆ ।
    ਜਦੋਂ ਇਥੇ ਇਸਲਾਮਿਕ ਹਕੂਮਤ ਕਾਇਮ ਹੋਈ ਤਾਂ ਮੁਸਲਮਾਨ ਹਾਕਮਾਂ ਨੇ ਇਥੋਂ ਦੇ ਲੋਕਾਂ ਨੂੰ ‘ਹਿੰਦੂ’ ਕਹਿਣਾ ਸ਼ੁਰੂ ਕੀਤਾ, ਕਿਉਂਕਿ ਉਨ੍ਹਾਂ ਦੀ ਭਾਸ਼ਾ (ਅਰਬੀ ਤੇ ਫ਼ਾਰਸੀ) ਵਿੱਚ ਕਾਲੇ ਰੰਗ ਅਤੇ ਗ਼ੁਲਾਮ ਨੂੰ ਹਿੰਦੂ ਆਖਦੇ ਹਨ । ਇਸ ਤਰ੍ਹਾਂ ਸਦੀਆਂ ਦੀ ਗ਼ੁਲਾਮੀ ਨੇ ਭਾਰਤ ਨੂੰ ਹਿੰਦੁਸਤਾਨ (ਗ਼ੁਲਾਮਾਂ ਦਾ ਦੇਸ਼) ਬਣਾ ਦਿੱਤਾ । ਇਹ ਤਾਂ ਬ੍ਰਾਹਮਣ ਦੀ ਬੇਸ਼ਰਮੀ ਤੇ ਚਲਾਕੀ ਦਾ ਸਿਖਰ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਨੂੰ ਢੱਕਣ ਲਈ ਲੋਹੇ ਦੇ ਜ਼ੰਜੀਰਾਂ ਨੂੰ ਵੀ ਗਹਿਣਿਆਂ ਦੇ ਰੂਪ ਵਿੱਚ ਪੇਸ਼ ਕਰ ਦਿੰਦਾ ਹੈ । ਜਿਵੇਂ ਕਸ਼ਤਰੀ (ਖਤਰੀ) ਰਾਜੇ ਸ੍ਰੀ ਰਾਮਚੰਦਰ ਵੱਲੋਂ ਪਰਸ਼ੁਰਾਮ ਬ੍ਰਾਹਮਣ ਦੇ ਸਜ਼ਾ ਵਜੋਂ ਕੀਤੇ ਮੁੰਡਨ ਨੂੰ ਇੱਕ ਧਾਰਮਿਕ ਸੰਸਕਾਰ ਬਣਾ ਦਿੱਤਾ । ਤਿਵੇਂ ਹੀ ਮੁਸਲਮਾਨ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣ ਲਈ ਦਿੱਤੇ ਗਏ ਨਾਂ ‘ਹਿੰਦੂ’ ਨੂੰ ਆਪਣੀ ਮਜ਼ਹਬੀ ਪਹਿਚਾਣ ਮੰਨ ਕੇ ‘ਵੈਦਿਕ ਧਰਮ’ ਨੂੰ ‘ਹਿੰਦੂ ਧਰਮ’ ਦੇ ਨਾਂ ਹੇਠ ਪ੍ਰਸਿੱਧ ਕਰ ਦਿੱਤਾ । ਵੈਸੇ ਇਨ੍ਹਾਂ ਦੇ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿੱਚ ਕਿਧਰੇ ਵੀ ‘ਹਿੰਦੂ’ ਜਾਂ ‘ਹਿੰਦੁਸਤਾਨ’ ਲਫ਼ਜ਼ ਨਹੀਂ ਮਿਲਦਾ ।
    ਜੌਨ ਡੋਸਨ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇੱਕ ਪ੍ਰਸਿੱਧ ਪੁਸਤਕ ਹੈ ‘ਹਿੰਦੂ ਕਲਾਸੀਕਲ ਡਿਕਸ਼ਨਰੀ’ । ਭਾਸ਼ਾ ਵਿਭਾਗ ਪੰਜਾਬ ਨੇ ਰਾਜਿੰਦਰ ਸਿੰਘ ਸ਼ਾਸਤਰੀ ਪਾਸੋਂ ਇਸ ਦਾ ਪੰਜਾਬੀ ਅਨੁਵਾਦ ਕਰਵਾਇਆ ਤੇ ਸੰਨ 1963 ਵਿੱਚ ਪਹਿਲੀ ਵਾਰ ਪ੍ਰਕਾਸ਼ਤ ਕੀਤਾ । ਇਹ ਪੁਸਤਕ ਸੰਸਕ੍ਰਿਤ ਵੈਦਿਕ ਸਾਹਿਤ, ਰਾਮਾਇਣ, ਮਹਾਂਭਾਰਤ ਤੇ ਲੌਕਿਕ ਸਾਹਿਤ ਦੀ ਜਾਣਕਾਰੀ ਦਾ ਇੱਕ ਵੱਡਮੁੱਲਾ ਖਜ਼ਾਨਾ ਹੈ । ਇਸ ਕੋਸ਼ ਵਿੱਚ ‘ਆਰੀਆਵਰਤ’, ‘ਆਰੀਆ ਸਿਧਾਂਤ’, ‘ਭਾਰਤ’ ਤੇ ‘ਭਾਰਤੀ’ ਨਾਵਾਂ ਦੀ ਵਿਆਖਿਆ ਤਾਂ ਮਿਲਦੀ ਹੈ, ਪਰ 'ਹਿੰਦੂ' ਤੇ 'ਹਿੰਦੁਸਤਾਨ' ਨਾਂਵਾਂ ਨੂੰ ਕੋਈ ਥਾਂ ਪ੍ਰਾਪਤ ਨਹੀਂ । ਇਸ ਦਾ ਮੁੱਖ ਕਾਰਣ ਇਹ ਹੈ ਉਪਰੋਕਤ ਦੋਵੇਂ ਲਫ਼ਜ਼ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿੱਚ ਨਹੀਂ ਸਨ । ਇਹ ਤਾਂ ਬਿਦੇਸ਼ੀ ਹਾਕਮਾਂ ਦਾ ਦਿੱਤਾ ਹੋਇਆ ਨਾਂ ਹੈ ।
    ਯੂਰਪੀਨ ਲੋਕ ਭਾਸ਼ਾਈ ਮਜ਼ਬੂਰੀ ਕਾਰਨ ‘ਸਿੰਧ’ ਦਰਿਆ ਨੂੰ ‘ਇੰਡਸ’ ਆਖਦੇ ਸਨ । ਇਸ ਲਈ ਜਦੋਂ ਉਹ ਦੇਸ਼ ਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ‘ਇੰਡੀਆ’ ਨਾਂ ਦਿੱਤਾ । ਦੂਜੇ ਵਿਸ਼ਵ ਜੁੱਧ ਕਾਰਨ ਕਈ ਪੱਖਾਂ ਤੋਂ ਕਮਜ਼ੋਰ ਹੋਏ ਅੰਗਰੇਜ਼ ਨੇ ਅਗਸਤ 1947 ਵਿੱਚ ਜਦੋਂ ਮਜ਼ਬੂਰੀ ਵੱਸ ਦੇਸ਼ ਨੂੰ ਅਜ਼ਾਦ ਕੀਤਾ ਤਾਂ ‘ਭਾਰਤ’ (ਇੰਡੀਆ) ਤੇ ‘ਪਾਕਿਸਤਾਨ’ ਨਾਂਵਾਂ ਹੇਠ ਦੋ ਟੁੱਕੜੇ ਕਰ ਦਿੱਤੇ । ਇਹੀ ਕਾਰਣ ਹੈ ਕਿ ਅੰਗਰੇਜ਼ੀ ਦੇ ‘ਇੰਡੀਆ’ ਅਤੇ ਹਿੰਦੀ ਦੇ ‘ਭਾਰਤ’ ਨਾਂਵਾਂ ’ਤੇ ਕਿਸੇ ਨੇ ਇਤਰਾਜ਼ ਨਾ ਕੀਤਾ, ਕਿਉਂਕਿ ਇਹ ਨਾਂ ਨਸਲੀ ਤੇ ਮਜ਼ਹਬੀ ਪਿਛੋਕੜ ਤੋਂ ਮੁਕਤ ਸਨ । ‘ਆਰੀਆਵਰਤ’ ਨਾਂ ਦੱਖਣ ਵਿੱਚ ਵਸਦੇ ਦ੍ਰਾਵੜ ਨਸਲ (ਮਾਲਾਬਾਰੀ ਤੇ ਮਦਰਾਸੀ) ਦੇ ਲੋਕਾਂ ਨੂੰ ਪ੍ਰਵਾਨ ਨਹੀਂ ਸੀ, ਕਿਉਂਕਿ ਇਸ ਦਾ ਪਿਛੋਕੜ ਆਰੀਆ ਨਸਲ ਨਾਲ ਜੁੜਿਆ ਹੈ । ‘ਹਿੰਦੁਸਤਾਨ’ ਨਾਂ ਵੀ ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਨੂੰ ਪ੍ਰਵਾਨ ਨਹੀਂ ਸੀ, ਕਿਉਂਕਿ ਇੱਕ ਤਾਂ ਇਹ ਗ਼ੁਲਾਮੀ ਦੇ ਅਰਥ ਰੱਖਦਾ ਸੀ ਤੇ ਦੂਜੇ, ਬ੍ਰਾਹਮਣ ਵੱਲੋਂ ਇਸ ਨੂੰ ਮਜ਼ਹਬੀ ਰੰਗ ਚਾੜ੍ਹਿਆ ਜਾ ਚੁੱਕਾ ਸੀ ।
    ਇਸ ਲਈ ਸਿੱਖ ਜਗਤ ਨੂੰ ਅਜਿਹੇ ਭਰਮ-ਜਾਲ ਵਿੱਚ ਫਸਣ ਦੀ ਲੋੜ ਨਹੀਂ । ਉਨ੍ਹਾਂ ਨੂੰ ਖ਼ਿਖਾਲ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਵੇਲੇ ਦਾ 'ਹਿੰਦੁਸਤਾਨ' ਹੁਣ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਅਤੇ ਮਿਆਂਮਾਰ (ਬਰਮਾ) ਦੇ ਰੂਪ ਵਿੱਚ ਚੌਂਹ ਭਾਗਾਂ ਵਿੱਚ ਵੰਡ ਚੁੱਕਾ ਹੈ । ਉਹ ਇੱਕ ਬਹੁ-ਧਰਮੀ ਤੇ ਬਹੁ-ਭਾਸ਼ਾਈ ਦੇਸ਼ ਬਣ ਚੁੱਕਾ ਹੈ । ਇਥੇ ਹਿੰਦੂਆਂ ਤੋਂ ਇਲਾਵਾ ਮੁਸਲਮਾਨ, ਜੈਨੀ, ਬੋਧੀ, ਸਿੱਖ, ਇਸਾਈ ਤੇ ਪਾਰਸੀਆਂ ਦੇ ਰੂਪ ਵਿੱਚ ਕਈ ਧਰਮਾਂ ਦੇ ਲੋਕ ਵਸਦੇ ਹਨ, ਜਿਹੜੇ ਵੱਖਰੇ ਵੱਖਰੇ ਇਲਾਕਿਆਂ ਵਿੱਚ 222 ਦੇ ਲਗਭਗ ਭਾਸ਼ਾਵਾਂ ਬੋਲਦੇ ਹਨ । ਇਸ ਕਰਕੇ ਦੇਸ਼ ਦਾ ਸਰਬ ਸਾਂਝਾ ਤੇ ਸੰਵਿਧਾਨਕ ਤੌਰ ਤੇ ਪ੍ਰਵਾਨ ਕੀਤਾ ਅੰਗਰੇਜ਼ੀ ਵਿੱਚ ਨਾਂ ਹੈ ਇੰਡੀਆ ਅਤੇ ਹਿੰਦੀ ਵਿੱਚ : ‘ਭਾਰਤ’ । ਇਸ ਦਾ ਅਰਥ ਹੈ : ਗਿਆਨ (ਭਾ=ਪ੍ਰਕਾਸ਼) ਨੂੰ ਪਿਆਰ (ਰਤ) ਕਰਨ ਵਾਲਾ ਦੇਸ਼ । ਇਸ ਲਈ ਕੇਵਲ ਸਿੱਖਾਂ ਨੂੰ ਹੀ ਨਹੀਂ, ਸਗੋਂ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਦਾ ਨਾਂ ‘ਭਾਰਤ’ ਹੀ ਸੱਦਣਾ ਚਾਹੀਦਾ ਹੈ ।
    ਗੁਰੂ ਨਾਨਕ ਸਾਹਿਬ ਜੀ ਨੇ ਉਪਰੋਕਤ ਗੁਰਵਾਕਾਂ ਵਿੱਚ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਆਪਣੇ ਵੇਲੇ ਦੇ ਦੇਸ਼ ਦਾ ਪ੍ਰਚਲਿਤ ਨਾਂ (ਹਿੰਦੁਸਤਾਨ) ਲਿਆ ਹੈ, ਜਿਹੜਾ ਕਿ ਸਦੀਆਂ ਪਹਿਲਾਂ ਤੁਰਕ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਈ ਰੱਖਣ ਲਈ ਦਿੱਤਾ ਗਿਆ ਸੀ । ਇਸ ਲਈ ਭਾਰਤੀ (ਇੰਡੀਆਨ) ਸਿੱਖ, ਭਾਰਤੀ ਮੁਸਲਮਾਨ ਤੇ ਇਸਾਈ ਆਦਿਕ ਕਹਿਣ ਕਹਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ । ਪਰ, ਜਦੋਂ ਮੋਹਨ ਭਾਗਵਤ ਵਰਗੇ ਲੋਕ ਇਸ ਲੋਕਤੰਤਰੀ ਦੇਸ਼ ਨੂੰ ਹਿੰਦੁਸਤਾਨ ਕਹਿੰਦੇ ਹੋਏ ਹਿੰਦੂ ਸਿੱਖ, ਹਿੰਦੂ ਮੁਸਲਮਾਨ, ਹਿੰਦੂ ਇਸਾਈ ਆਖਦੇ ਹਨ ਤਾਂ ਉਨ੍ਹਾਂ ਦੀ ਡਕਟੇਟਰੀ ਸੋਚ ਦਾ ਨਿਸ਼ਾਨਾ ਸਾਰੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਬਣਾ ਕੇ ਦੇਸ਼ ਨੂੰ ਇੱਕ ਹਿੰਦੂ-ਰਾਸ਼ਟਰ ਵਜੋਂ ਉਸਾਰਨਾ ਹੈ । ਬਿਲਕੁਲ ਓਵੇਂ ਹੀ ਜਿਵੇਂ ਔਰੰਗਜ਼ੇਬ ਸਾਰਿਆਂ ਨੂੰ ਜ਼ੋਰ ਨਾਲ ਸਾਰੇ ਹਿੰਦੁਸਤਾਨ ਨੂੰ ਮੁਸਲਮਾਣ ਬਣਾ ਕੇ ਇੱਕ ਇਸਲਾਮਿਕ ਸਟੇਟ ਕਾਇਮ ਕਰਨਾ ਚਹੁੰਦਾ ਸੀ ।
    ਅੰਤ ਵਿੱਚ ਫਿਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ‘ਹਿੰਦੁਸਤਾਨ’ ਲਫ਼ਜ਼ ਦੇਸ਼ ਦੇ ਪ੍ਰਚਲਿਤ ਨਾਂ ਵੱਜੋਂ ਇੰਝ ਹੀ ਵਰਤਿਆ ਸੀ, ਜਿਵੇਂ ਅੱਜ ਕੱਲ ਦੇ ਸਾਹਿਤਕਾਰ ਲੇਖਕ ਤੇ ਕਵੀ ‘ਇੰਡੀਆ’ ਤੇ ‘ਭਾਰਤ’ ਨਾਂ ਦੀ ਵਰਤੋਂ ਕਰਦੇ ਹਨ । ਜਿਹੜਾ ਸ਼ੇਰ ਮਰਦ ਸਤਿਗੁਰੂ, ਗ਼ੁਲਾਮੀ ਦੇ ਪ੍ਰਭਾਵ ਹੇਠ ਆਪਣੀ ਮਾਤ-ਭਾਸ਼ਾ ਛੱਡ ਚੁੱਕੇ ਦੇਸ਼ ਵਾਸੀਆਂ ਅੰਦਰ ਅਜ਼ਾਦੀ ਦੀ ਤਾਂਘ ਪੈਦਾ ਕਰਨ ਲਈ “ਘਰਿ ਘਰਿ ਮੀਆ ਸਭਨਾਂ ਜੀਆਂ, ਬੋਲੀ ਅਵਰ ਤੁਮਾਰੀ ॥” (ਗੁਰੂ ਗ੍ਰੰਥ ਸਾਹਿਬ -ਪੰਨਾ 1191) ਕਹਿ ਕੇ ਜਾਗਰੂਕ ਕਰਨ ਦਾ ਯਤਨ ਕਰਦਾ ਹੈ । ਉਸ ਵੱਲੋਂ ਅਜਿਹੇ ਕਿਸੇ ਨਾਂ ਨੂੰ ਪ੍ਰਵਾਨ ਕਰਨ ਦਾ ਸੁਆਲ ਹੀ ਖੜ੍ਹਾ ਨਹੀਂ ਹੁੰਦਾ, ਜਿਹੜਾ ਦੇਸ਼ ਦੇ ਲੋਕਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਕੇ ਹਾਕਮ ਸ਼੍ਰੇਣੀ ਦਾ ਦੁਬੇਲ ਬਣਾਈ ਰੱਖਣ ਦਾ ਕਾਰਨ ਬਣੇ ।
    ਹੋਰ ਵੱਡਾ ਨੁਕਤਾ ਇਹ ਵੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਵਾਲੇ ਉਪਰੋਕਤ ਗੁਰਵਾਕ, ਜ਼ਿਲਾ ਗੁਜਰਾਂਵਾਲੇ ਜਿਸ ਇਲਾਕੇ ਵਿੱਚ ਕਹੇ, ਉਹ ਹੁਣ ਅਜੋਕੇ ਪਾਕਿਸਤਾਨ ਦਾ ਹਿੱਸਾ ਬਣ ਚੁੱਕਾ ਹੈ । ਜੇ ਕੋਈ ਹੁਣ ਪਾਕਿਸਤਾਨੀ ਭੈਣ ਭਰਾਵਾਂ ਨੂੰ ਕਹੇ ਕਿ ਤੁਸੀਂ ‘ਹਿੰਦੁਸਤਾਨੀ’ ਅਖਵਾਉ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਇਲਾਕੇ ਨੂੰ ‘ਹਿੰਦੁਸਤਾਨ’ ਦਾ ਭਾਗ ਮੰਨਿਆ ਹੈ । ਕੀ ਅਜਿਹਾ ਹੋ ਸਕਦਾ ਹੈ ? ਕਦਾਚਿੱਤ ਨਹੀਂ । ਸੋ ਜਿਵੇਂ ਅਜੋਕੇ ਪਾਕਿਸਤਾਨ, ਬੰਗਲਾ ਦੇਸ਼ ਤੇ ਮਿਆਂਮਾਰ (ਬਰਮਾ) ਨੂੰ ਹਿੰਦੂਸਤਾਨ ਨਹੀਂ ਆਖਿਆ ਜਾ ਸਕਦਾ, ਤਿਵੇਂ ਹੀ ਅਜੋਕੇ ਭਾਰਤ ਨੂੰ ਹਿੰਦੁਸਤਾਨ ਦਾ ਨਾਂ ਨਹੀਂ ਦਿੱਤਾ ਜਾ ਸਕਦਾ । ਅਜਿਹਾ ਕਹਿਣਾ ਤਾਂ ਭਾਰਤੀ ਸੰਵਿਧਾਨ ਦਾ ਵੀ ਨਿਰਾਦਰ ਹੈ, ਜਿਸ ਅਧੀਨ ਸਰਕਾਰੀ ਮੋਹਰ ਵਿੱਚ ਵੀ ਸਪਸ਼ਟ ਤੌਰ ’ਤੇ ‘ਭਾਰਤ ਸਰਕਾਰ’ ਲਿਖਿਆ ਜਾਂਦਾ ਹੈ ।
    ਮੋਹਨ ਭਾਗਵਤ ਦੇ ਬਿਆਨ ਸਬੰਧੀ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਕਿ ਜਿਵੇਂ ਅੰਗਰੇਜ਼ੀ ਵਿੱਚ ਇੰਡੀਆ ਦੇ ਰਹਿਣ ਵਾਲੇ ਨੂੰ ‘ਇੰਡੀਅਨ’ ਕਹਿਆ ਜਾਂਦਾ ਹੈ, ਤਿਵੇਂ ਹਿੰਦੋਸਤਾਨ ਦੇ ਵਾਸੀਆਂ ਨੂੰ ਹਿੰਦੀ ਵਿੱਚ ਹਿੰਦੋਸਤਾਨੀ ਆਖਿਆ ਜਾ ਸਕਦਾ ਹੈ । ਮੇਰਾ ਖ਼ਿਆਲ ਹੈ ਕਿ ਬਾਦਲ ਸਮੇਤ ਕਿਸੇ ਵੀ ਭਾਰਤੀ ਆਗੂ ਵੱਲੋਂ ਅਜਿਹਾ ਬਿਆਨ ਦਿੱਤੇ ਜਾਣਾ, ਮੋਹਨ ਭਾਗਵਤ ਦੀ ਸੁਰ ਵਿੱਚ ਸੁਰ ਮਿਲਾਉਣ ਵਾਲੀ ਗ਼ੁਲਾਮ ਮਾਨਸਕਿਤਾ ਦੀ ਉੱਪਜ ਹੈ ।
    ਹਿੰਦੂਤਵ ਦੇ ਮੁਦੱਈ ਆਰੀਆ ਸਮਾਜ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈਮ ਸੰਘ (ਆਰ.ਐਸ.ਐਸ) ਵਰਗੀਆਂ ਕੱਟੜ ਹਿੰਦੂ ਸੰਸਥਾਵਾਂ ਰੂਪੀ ਅਜਗਰ ਵੱਲੋਂ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਵਾਲੀ ਨੀਤੀ ਕੋਈ ਨਵੀਂ ਨਹੀਂ । ਇਸ ਪੱਖੋਂ ਇਹ ਆਪਣੇ ਮੁੱਢਲੇ ਕਾਲ ਤੋਂ ਹੀ ਯਤਨਸ਼ੀਲ ਹਨ । ਇਹੀ ਕਾਰਣ ਸੀ ਕਿ ਸਿੱਖ ਬੁਧੀ-ਜੀਵੀ ਵਰਗ ਦੇ ਮਹਾਨ ਆਗੂ ਭਾਈ ਕਾਨ੍ਹ ਸਿੰਘ ਨਾਭਾ ਨੂੰ ਵਿਸ਼ੇਸ਼ ਕਿਤਾਬ ਲਿਖਣੀ ਪਈ ‘ਹਮ ਹਿੰਦੂ ਨਹੀਂ’ । ਪਰ, ਮੋਦੀ ਸਰਕਾਰ ਬਣਨ ਉਪਰੰਤ ਇਨ੍ਹਾਂ ਦਾ ਡੰਗ ਤਿੱਖਾ ਹੋ ਗਿਆ ਹੈ ਅਤੇ ਹੁਣ ਉਹ ਨੰਗੇ ਹੋ ਕੇ ਨੱਚਣ ਲੱਗ ਪਏ ਹਨ । ਹਿੰਦੀ ਨੂੰ ਦੇਸ਼ ਦੀ ਰਾਸ਼ਟਰੀ ਭਾਸ਼ਾ ਵੱਜੋਂ ਸਾਰੇ ਸੂਬਿਆਂ’ਤੇ ਜ਼ਬਰਦਸਤੀ ਥੋਪ ਰਹੇ ਹਨ । ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦੇ ਮੁਦੱਈ ਬਣ ਕੇ ਪੰਜਾਬੀ ਸੂਬੇ ਦੀ ਲੜਾਈ ਲੜਣ ਵਾਲਾ ਅਕਾਲੀ ਦਲ ਭਾਜਪਾ ਨਾਲ ਆਪਣੀ ਰਾਜਨੀਤਕ ਭਿਆਲੀ ਕਾਰਨ ਇੱਸ ਧੱਕੇ ਵਿਰੁਧ ਵੀ ਚੁੱਪ ਰਿਹਾ । ਇਸ ਦੇ ਵਿਰੋਧ ਵਿੱਚ ਜੇ ਅਵਾਜ਼ ਉੱਠੀ ਤਾਂ ਤਾਮਿਲ, ਤੇਲਗੂ ਤੇ ਮਲਿਆਲਮ ਆਦਿਕ ਦ੍ਰਾਵੜੀ ਬੋਲੀਆਂ ਬੋਲਣ ਵਾਲੇ ਦੱਖਣੀ ਸੂਬਿਆਂ ਚੋਂ, ਜਿਸ ਕਰਕੇ ਕੇਂਦਰ ਸਰਕਾਰ ਨੂੰ ਇਸ ਪੱਖੋਂ ਤਾਂ ਨੀਤੀ ਤਹਿਤ ਦੜ ਵੱਟਣੀ ਪਈ । ਪਰ, ਭੁੱਲਣਾ ਨਹੀਂ ਚਾਹੀਦਾ ਕਿ ਸਾਰੇ ਦੇਸ਼ ਅੰਦਰ ਸੰਸਕ੍ਰਿਤ ਹਫਤਾ ਮਨਾਉਣ ਦਾ ਆਦੇਸ਼ ਦੇਣਾ ਵੀ ਇਸੇ ਨੀਤੀ ਦਾ ਬਦਲਿਆ ਰੂਪ ਹੈ ।
    ਵੱਡੇ ਅਨਿਆਂ ਦੀ ਗੱਲ ਤਾਂ ਇਹ ਹੈ ਕਿ ਮੋਹਨ ਭਾਗਵਤ ਤੇ ਤੋਗੜੀਆ ਵਰਗੇ ਜਿਹੜੇ ਲੋਕ ਭਾਰਤੀ ਸੰਵਿਧਾਨ ਦੇ ਉਲ਼ੱਟ ਹਿੰਦੀ, ਹਿੰਦੂ, ‘ਹਿੰਦੋਸਤਾਨ’ ਦੇ ਦਿਨ ਰਾਤ ਨਾਹਰੇ ਲਗਾਉਂਦੇ ਹੋਏ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਨਾਉਣ ਲਈ ਯਤਨਸ਼ੀਲ ਹਨ, ਉਹ ਦੇਸ਼ ਭਗਤ । ਪਰ, ਜੇ ਅਜਿਹੀ ਸੰਕੀਰਨ ਸੋਚ ਤੋਂ ਦੁੱਖੀ ਹੋਏ ਅਜ਼ਾਦੀ ਪਸੰਦ ਸਿੱਖ ਨੌਜਵਾਨ ਆਪਣੇ ਹੋਮਲੈਂਡ ਪੰਜਾਬ ਨੂੰ ‘ਖ਼ਾਲਿਸਤਾਨ’ ਕਹਿਣ ਤਾਂ ਉਹ ਦੇਸ਼ ਧ੍ਰੋਹੀ । ਹਿੰਦੂਤਵ ਦੇ ਭਾਜਪਾਈ ਏਜੰਡੇ ਕਾਰਣ ਵੋਟ ਬੈਂਕ ਖੁਰਦਾ ਵੇਖ ਕੇ ਕਾਂਗਰਸ ਵੀ ਹਿੰਦੁਸਤਾਨ, ਹਿੰਦੋਸਤਾਨ ਕੂਕਣ ਲੱਗ ਪਈ ਹੈ । ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਹਰੇ ਲਾਉਣ ਵਾਲੇ ਦਿੱਲੀ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਇਹੀ ਨੀਤੀ ਅਪਨਾਈ ਰੱਖੀ ਅਤੇ ਇਸ ਪੱਖੋਂ ਨਾ ਸੰਭਲੇ ਤਾਂ ਦੇਸ਼ ਨੂੰ ਟੋਟੇ ਟੋਟੇ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ । ਇਸ ਪ੍ਰਕਾਰ ਦੇ ਕਈ ਹੋਰ ਵੀ ਨਾਹਰੇ ਲੱਗਣੇ ਸ਼ੁਰੂ ਹੋ ਜਾਣਗੇ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਭਾਈਚਾਰੇ ਨੂੰ ਬਾਕੀ ਘੱਟ ਗਿਣਤੀ ਕੌਮਾਂ ਦੇ ਸਹਿਯੋਗ ਨਾਲ ਆਰ.ਐਸ.ਐਸ ਦੀ ਅਗਵਾਈ ਵਿੱਚ ਕਾਇਮ ਹੋਈ ਮੋਦੀ ਸਰਕਾਰ ਦੀ ਉਪਰੋਕਤ ਧੱਕੇਸ਼ਾਹੀ ਵਿਰੁਧ ਜ਼ੋਰਦਾਰ ਸ਼ਾਂਤਮਈ ਸਘੰਰਸ਼ ਕਰਨਾ ਚਾਹੀਦਾ ਹੈ । ਗੁਰਬਾਣੀ ਤੇ ਗੁਰਇਤਿਹਾਸ ਤੋਂ ਸਾਨੂੰ ਇਹੀ ਪ੍ਰੇਰਨਾ ਮਿਲਦੀ ਹੈ । ਭੁੱਲ-ਚੁੱਕ ਮੁਆਫ਼ ।
    ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ

    ਸੁਰਿੰਦਰ ਕੋਛੜ, 93561-27771
    ਹਰੀ ਸਿੰਘ ਨਲਵਾ ਦੀ 30 ਅਪਰੈਲ 1837 ਨੂੰ ਜਮਰੋਦ ਵਿੱਚ ਹੋਈ ਸ਼ਹਾਦਤ ਦੀ ਖ਼ਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੁਭਾਅ ਦੇ ਉਲਟ ਸ. ਨਲਵਾ ਦੀ ਮੌਤ ਦਾ ਇੰਨਾ ਦੁੱਖ ਪ੍ਰਗਟ ਕੀਤਾ ਕਿ ਸਭ ਵੇਖਣ ਵਾਲੇ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਕੁਝ ਦੇਰ ਦੀ ਚੁੱਪ ਤੋਂ ਬਾਅਦ ਉਨ੍ਹਾਂ ਕਿਹਾ,‘‘ਮੇਰੇ ਬਹਾਦਰ ਜਰਨੈਲ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖ਼ਾਲਸਾ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ ਹੈ।’’ ਮਹਾਰਾਜੇ ਦੇ ਕਹੇ ਇਹ ਸ਼ਬਦ ਸੱਚ ਸਾਬਿਤ ਹੋਏ ਤੇ ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਨਾਲ ਹੀ ਖ਼ਾਲਸਾ ਰਾਜ ਦੀਆਂ ਨੀਂਹਾਂ ਵਿੱਚ ਤਰੇੜਾਂ ਪੈ ਗਈਆਂ। ਜਲਦੀ ਬਾਅਦ ਵਿੱਚ ਖ਼ਾਲਸਾ ਰਾਜ ਢਹਿ-ਢੇਰੀ ਹੋ ਗਿਆ। ਸਪੱਸ਼ਟ ਸ਼ਬਦਾਂ ਵਿੱਚ ਸ. ਨਲਵਾ ਦੀ ਸ਼ਹਾਦਤ ਖ਼ਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸੀ।

    ਰਾਜਵਿੰਦਰ ਸਿੰਘ ਰਾਹੀ
    ਗ਼ਦਰ ਲਹਿਰ ਦੀ ਸੌ ਸਾਲਾ ਬਰਸੀ ਦੇ ਸ਼ੁਭ ਅਵਸਰ ਤੇ, ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਅਸਲੋਂ ਹੀ ਅਣਗੌਲੀ ਲਿਖਤ ‘ਮੇਰੀ ਰਾਮ ਕਹਾਣੀਂ’ ਪਾਠਕਾਂ ਦੀ ਭੇਟ ਕਰਦਿਆਂ ਖੁਸ਼ੀ ਤੇ ਤਸੱਲੀ ਦਾ ਸੁਖਾਵਾਂ ਅਨੁਭਵ ਹੋ ਰਿਹਾ ਹੈ, ਕਿ ਇਸ ਲਿਖਤ ਨਾਲ ਉਸ ਲਹਿਰ ਦੇ ਕਈ ਅਣਗੌਲੇ ਤੇ ਅਣਛੋਹੇ ਪੱਖਾਂ ਤੇ ਨਵਾਂ ਪ੍ਰਕਾਸ਼ ਪਵੇਗਾ। ਇਸ ਲਿਖਤ ਨਾਲ ਲਹਿਰ ਦੇ ਓਹਲੇ ‘ਚ ਰਹੇ ਤੇ ਅਣਛੋਹੇ ਪੱਖ ਹੀ ਸਾਹਮਣੇ ਨਹੀਂ ਆਉਣਗੇ, ਸਗੋਂ ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਦੇ ਵੀ ਕਈ ਉਹਨਾਂ ਪੱਖਾਂ ਤੇ ਪ੍ਰਕਾਸ਼ ਪਵੇਗਾ ਜੋ ਹੁਣ ਤੱਕ ਪਾਠਕਾਂ ਦੇ ਸਾਹਮਣੇ ਨਹੀਂ ਆ ਸਕੇ । ਇਹਨਾਂ ਨਵੇਂ ਤੱਥਾਂ ਦੀ ਲੋਅ ਵਿਚ ਬਾਬਾ ਜੀ ਦੀ ਮੁਕੰਮਲ ਸ਼ਖਸੀਅਤ ਨੂੰ ਜਾਨਣ ਤੇ ਸਮਝਣ ਵਿਚ ਮਦਦ ਮਿਲੇਗੀ । ਇਹੋ ਹੀ ਨਹੀਂ, ਇਸ ਲਿਖਤ ਦੇ ਬ੍ਰਿਤਾਂਤ, ਬੋਲੀ, ਸ਼ੈਲੀ ਤੇ ਪੇਸ਼ਕਾਰੀ ਨਾਲ ਬਾਬਾ ਜੀ ਅੰਦਰ ਮੌਜੂਦ ਉਸ ਪ੍ਰਤਿਭਾ ਦੇ ਵੀ ਦਰਸ਼ਨ ਹੋਣਗੇ, ਜਿਸ ਸਦਕੇ ਉਹਨਾਂ ਅੰਦਰ ਇੱਕ ਵੱਡਾ ਲੇਖਕ ਬਣਨ ਦੀਆਂ ਸੰਭਾਵਨਾਵਾਂ ਛੁਪੀਆਂ ਪਈਆਂ ਸਨ ਪਰ ਸਿਆਸੀ ਸਰਗਰਮੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਮੁਹਾਣ ਹੋਰ ਪਾਸੇ ਮੋੜ ਦਿੱਤਾ ਸੀ ।

    ਜੂਨ 1984 ਚ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਵਰਤਾਏ ਗਏ ਘਲੂਘਾਰੇ ਤੋਂ ਬਾਅਦ ਇਕ ਸਾਲ ਦੇ ਅੰਦਰ ਅੰਦਰ ਹੀ ਸਿੱਖ ਗੱਭਰੂਆਂ ਨੇ ਦਿੱਲੀ ਹਕੂਮਤ ਨੂੰ ਖਾਲਸਈ ਜਲਵਾ ਵਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਭਾਰਤੀ ਹਕੂਮਤ ਹੱਕੀ-ਬੱਕੀ ਰਹਿ ਗਈ ਕਿ ਇਹ ਕਿਸ ਮਿੱਟੀ ਦੀ ਬਣੇ ਹੋਏ ਹਨ । ਖ਼ਾਲਸਾ ਪ੍ਰਭੂਸੱਤਾ ਨੂੰ ਮੁੜ੍ਹ ਸਥਾਪਤ ਕਰਨ ਲਈ ਗੁਰਬਾਣੀ ਤੇ ਖੰਡੇ ਦੀ ਪਾਹੁਲ ਦੀ ਇਲਾਹੀ ਜੁਗਤ ਵਿਚੋਂ ਜਨਮੇ ਗੁਰੂ ਦੇ ਲਾਲ ਮੈਦਾਨ ਮਲੀ ਬੈਠੇ ਸਨ। ਇਹ ਭਾਵਨਾ ਸਿੱਖ ਚੇਤਨਾ ਵਿੱਚ ਏਨੀ ਡੂੰਘੀ ਧੱਸ ਚੁੱਕੀ ਸੀ ਕਿ 1984 ਤੋਂ ਬਾਅਦ ਲੋਕਤੰਤਰੀ ਤੇ ਹਥਿਆਰਬੰਦ, ਹਰ ਮੁਹਾਜ਼ ਉੱਤੇ ਸਿੱਖ ਪੂਰੀ ਦ੍ਰਿੜਤਾ ਨਾਲ ਖਾਲਸਾਈ ਵਿਚਾਰਧਾਰਾ ਨੂੰ ਪ੍ਰਗਟ ਕਰ ਰਹੇ ਸਨ। ਭਾਰਤ ਦੇ ਅਥਾਹ ਸਾਧਨਾਂ ਤੇ ਸਰਮਾਏ ਮੂਹਰੇ ਭਾਵੇਂ ਖਾਲਿਸਤਾਨੀ ਧਿਰਾਂ ਦਾ ਖੜ੍ਹਨਾ ਤੇ ਲੜਨਾ ਬਹੁਤ ਔਖਾ ਸੀ ਪਰ ਓਹ ਲੜ ਰਹੇ ਸਨ ਕਿਉਂਕਿ ਗੁਰਬਾਣੀ ਦੀ ਰਹਿਮਤ ਸਿੱਖਾਂ ਨੂੰ ਹਰ ਅਸੰਭਵ ਤੇ ਨਾਮੁਮਕਿਨ ਲੜਾਈ ਲੜਨ ਦੇ ਯੋਗ ਬਣਾ ਦਿੰਦੀ ਹੈ। ਗੁਰੂ-ਪਿਆਰ ਨਾਲ ਭਰਪੂਰ ਧਰਮ ਹੇਤ ਸੀਸ ਵਾਰਨ ਲਈ ਤਤਪਰ ਸਿਰਲੱਥ ਯੋਧਿਆਂ ਦੀ ਚੜ੍ਹਤ ਨੇ ਭਾਰਤ ਸਰਕਾਰ ਨੂੰ ਬੌਖਲਾ ਦਿੱਤਾ ਸੀ।

    ਤਰਲੋਚਨ ਸਿੰਘ ਦੁਪਾਲਪੁਰ, ਸਾਬਕਾ ਮੈਂਬਰ ਐੱਸਜੀਪੀਸੀ 
    001-408-915-1268
    ਸ਼ਹਿਰ ਸਰਹਿੰਦ ਵਿੱਚ ਵਾਪਰੇ ਛੋਟੇ ਸਾਹਿਬਜ਼ਾਦਿਆਂ ਦੇ ਖ਼ੂਨੀ ਸਾਕੇ ਨੂੰ ਭਾਵੇਂ ਤਿੰਨ ਸਦੀਆਂ ਤੋਂ ਕੁਝ ਸਾਲ ਉੱਤੇ ਬੀਤ ਗਏ ਹਨ, ਫਿਰ ਵੀ ਸਿੱਖ ਇਤਿਹਾਸ ਬਾਬਤ ਥੋੜ੍ਹੀ ਬਹੁਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਅੱਗੇ ਜਦੋਂ ਇਸ ਸ਼ਹਿਰ ਦਾ ਜ਼ਿਕਰ ਹੋਵੇ ਤਾਂ ਉਸ ਦੇ ਦਿਲ ਦਿਮਾਗ਼ ਵਿੱਚ ਸੁੱਤੇ ਹੀ ਸਰਹਿੰਦ ਦੀਆਂ ਖ਼ੂਨੀ ਨੀਹਾਂ ਆ ਜਾਂਦੀਆਂ ਹਨ ਅਤੇ ਉੱਥੇ ਹੋਏ ਘੋਰ ਜ਼ੁਲਮ ਵਿਰੁੱਧ ਰੋਹ ਦੀਆਂ ਚਿਣਗਾਂ ਵੀ ਫੁੱਟਣ ਲੱਗ ਪੈਂਦੀਆਂ ਹਨ। ਵਧੇ ਹੋਏ ਆਵਾਜਾਈ ਸਾਧਨਾਂ ਸਦਕਾ ਬੇਸ਼ੱਕ ਫਤਹਿਗੜ੍ਹ ਸਾਹਿਬ ਦੇ ਅਸਥਾਨ ਉੱਤੇ ਜੁੜਦੇ ਸ਼ਹੀਦੀ ਜੋੜ ਮੇਲ ਵਿੱਚ ਸੰਗਤਾਂ ਦੇ ਪਹਿਲੇ ਸਮਿਆਂ ਨਾਲੋਂ ਵੱਧ ਇਕੱਠ ਜੁੜਦੇ ਹਨ, ਫਿਰ ਵੀ ਜਿੱਥੇ ਸਾਡੇ ’ਚ ਸ਼ਰਧਾ ਤੇ ਜਜ਼ਬਾ ਘਟਦੇ ਜਾ ਰਹੇ ਹਨ, ਉੱਥੇ ਸੀਨਾ ਬਸੀਨਾ ਤੁਰੀਆਂ ਆ ਰਹੀਆਂ ਰੀਤਾਂ ਰਵਾਇਤਾਂ ਤੋਂ ਵੀ ਅਸੀਂ ਅਣਜਾਣ ਹੁੰਦੇ ਜਾ ਰਹੇ ਹਾਂ।

    ਰਾਜਵਿੰਦਰ ਸਿੰਘ ਰਾਹੀ (98157-51332)
    ਸ਼ਹੀਦ ਕਰਤਾਰ ਸਿੰਘ ਸਰਾਭਾ, ਗ਼ਦਰ ਲਹਿਰ ਦਾ ਅਜਿਹਾ ਮਹਾਂਨਾਇਕ ਹੈ, ਜਿੱਡਾ ਵੱਡਾ ਉਸਦਾ ਇਤਿਹਾਸਕ ਕੰਮ ਹੈ, ਉੱਡਾ ਵੱਡਾ ਉਸਦਾ ਮੁੱਲ ਨਹੀਂ ਪਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਸਾਲ ਪਹਿਲਾਂ ਪਿੰਡ ਵਿਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸਦੀ ਸਰਾਭਾ ਦੇ ਬਚਪਨ ਵਿਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿਚ ਚੰਗੀਆਂ ਨੌਕਰੀਆਂ ‘ਤੇ ਲੱਗੇ ਹੋਏ ਸਨ।

    ਹਰ ਵਰ੍ਹੇ ਇਹ ਖੂਨੀ ਹਫ਼ਤਾ ਆਉਂਦਾ ਹੈ, ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕ ਕੇ ਸਿੱਖ ਦਾ ਮੂੰਹ ਚਿੜਾਉਂਦਾ ਲੰਘ ਜਾਂਦਾ ਹੈ। ਸਾਡੇ ਵਰਗੇ ਕਲਮ ਘੜੀਸਾਂ ਦੀਆਂ ਕਲਮਾਂ, ਇਨਸਾਫ਼ ਦੀ ਦੁਹਾਈ ਦੇ ਕੇ ਆਪਣੀ ਭੜਾਸ ਕੱਢ ਲੈਂਦੀਆਂ ਹਨ। ਜਿਨ੍ਹਾਂ ਨੇ ਉਹ ਵਹਿਸ਼ੀਆਨਾ ਕਤਲੇਆਮ ਆਪਣੇ ਪਿੰਡੇ ਤੇ ਹੰਡਾਇਆ ਹੋਇਆ ਹੈ, ਉਹ ਉਸ ਭਿਆਨਕ ਮੰਜ਼ਰ ਦਾ ਚੇਤਾ ਕਰਕੇ ਕੰਬ ਜਾਂਦੇ ਹਨ। ਫਿਰ ਠੰਡਾ ਹਉਕਾ ਲੈ ਕੇ, ਰੋਜ਼ਾਨਾ ਦੇ ਜੀਵਨ ਦੇ ਕੰਮਕਾਰਾਂ 'ਚ ਗੁਆਚ ਜਾਂਦੇ ਹਨ। ਇਕ-ਅੱਧ ਨਾਲ ਅਜਿਹਾ ਵਹਿਸ਼ੀਆਨਾ ਕਾਰਾ ਹੋਇਆ ਹੋਵੇ ਤੇ ਹਮਲਾਵਰਾਂ ਦੀ ਉੱਚ ਪਹੁੰਚ ਕਾਰਣ, ਪੀੜ੍ਹਤ ਧਿਰ ਨੂੰ ਇਨਸਾਫ਼ ਨਾ ਮਿਲੇ ਸਮਝ 'ਚ ਆਉਂਦਾ ਹੈ।

    - ਤਰਲੋਚਨ ਸਿੰਘ ‘ਦੁਪਾਲਪੁਰ’
    001-408-915-1268
    This email address is being protected from spambots. You need JavaScript enabled to view it.
    ਅਣਖ ਤੇ ਸਵੈਮਾਣ ਦੀ ਬਹਾਲੀ ਲਈ ਲਹੂ-ਭਿੱਜਾ ਇਤਿਹਾਸ ਰਚਣ ਵਾਲੇ ਸ਼ਹੀਦ ਸੂਰਮਿਆਂ ਦੀ ਗਾਥਾ ਲਿਖਣ ਲੱਗਿਆਂ ਕਲਮ ਨੂੰ ਵੀ ਦੰਦਲ਼ਾਂ ਪੈਂਦੀਆਂ ਹਨ! ਦਿਲ ਕਰਦਾ ਹੈ ਕਿ ਸ਼ਹਾਦਤਾਂ ਦੀ ਇਬਾਰਤ ਲਿਖਣ ਲਈ, ਰਵਾਇਤੀ ਸ਼ਬਦ ਲਾਂਭੇ ਕਰਕੇ, ਸ਼ਹੀਦੀ ਮਾਰਗ ਦੀ ਪਾਵਨ ਧੂੜ ਵਿਚੋਂ ਸੁੱਚੇ ਮੋਤੀਆਂ ਜਿਹੇ ਅਣਛੋਹੇ ਸ਼ਬਦ ਲਿਆ ਕੇ, ਸਿਰਲੱਥ ਯੋਧਿਆਂ ਦ ਦਾਸਤਾਨ ਲਿਖੀ ਜਾਵੇ। ਬੇਸ਼ੱਕ ਸ਼ਹੀਦੀ ਦਾ ਸੰਕਲਪ ਇਸਲਾਮਿਕ ਪਰੰਪਰਾ ਦੀ ਗੋਦ ਵਿਚੋਂ ਆਇਆ ਹੈ ਪਰ ਸਿੱਖ ਧਰਮ ਨੇ ਸ਼ਹਾਦਤਾਂ ਦਾ ਇੱਕ ਅਦੁੱਤੀ ਇਤਿਹਾਸ ਸਿਰਜ ਕੇ ਦਿਖਾਇਆ ਕਿ ਪੱਤਝੜਾਂ ਭਾਵੇਂ ਜਿੰਨੀਆਂ ਮਰਜ਼ੀ ਜ਼ਾਲਮ ਹੋਣ, ਪਰ ਬਗ਼ਾਵਤ ਦੇ ਬੀਜ਼ ਉੱਗ ਹੀ ਪੈਂਦੇ ਨੇ। ਸ਼ਹੀਦ ਇਹ ਅਗਮ-ਨਿਗਮ ਦੀ ਗੱਲ ਜਾਣਦਾ ਹੁੰਦਾ ਹੈ ਕਿ ਪਤਝੜ ਦੇ ਹਰ ਉਦਾਸ ਬੁੱਲੇ ਵਿਚ ਬਹਾਰ ਦਾ ਸੁਨੇਹਾ ਵੀ ਲੁਕਿਆ ਹੁੰਦਾ ਹੈ। ਕਹਿੰਦੇ ਨੇ ਜਾਨ ਦੀ ਬਾਜ਼ੀ ਲਾਉਣ ਲੱਗਿਆਂ ਸ਼ਹੀਦ ਨੂੰ ਵਿਉਂਤਾਂ ਲੱਭਣ ਜਾਂ ਜਿਊਣ ਲਈ ਆਸਰੇ ਭਾਲਣ ਕੋਈ ਲੋੜ ਨਹੀਂ ਹੁੰਦੀ। ਉਹ ਮਿਸ਼ਨ ਪ੍ਰਤੀ ਨੱਕ ਦੇ ਸੇਧੇ ਤੁਰਿਆ ਜਾਂਦਾ ਹੈ।

    - ਡਾ. ਧਰਮ ਸਿੰਘ
    ਭਾਈ ਵੀਰ ਸਿੰਘ ਦੇ ਕਈ ਸਮਕਾਲੀ ਸਾਹਿਤਕਾਰ ਹੋਏ ਹਨ, ਜਿਨ੍ਹਾਂ ਨੂੰ ਭਾਈ ਜੀ ਦਾ ਪਰਛਾਵਾਂ ਮਾਤਰ ਰਹਿਣ ਜਾਂ ਕਹਿਣ ਦਾ ਸੰਤਾਪ ਭੋਗਣਾ ਪਿਆ ਹੈ। ਇਨ੍ਹਾਂ ਵਿਚੋਂ ਇਕ ਭਾਈ ਮੋਹਨ ਸਿੰਘ ਵੈਦ ਸਨ। ਉਨ੍ਹਾਂ ਨੇ ਪੰਜਾਬੀ ਨੂੰ ਦੋ ਸੌ ਤੋਂ ਉੱਪਰ ਪੁਸਤਕਾਂ, ਨਾਵਲ, ਟ੍ਰੈਕਟ, ਅਨੁਵਾਦ ਅਤੇ ਕਹਾਣੀਆਂ ਦੇ ਰੂਪ ਵਿਚ ਦਿੱਤੀਆਂ। ਆਪਣੇ ਵਿਚਾਰਾਂ ਦੇ ਪ੍ਰਸਾਰ, ਪ੍ਰਚਾਰ ਲਈ ਉਨ੍ਹਾਂ ਨੇ ‘ਦੁੱਖ ਨਿਵਾਰਨ’ ਰਸਾਲਾ ਵੀ ਜਾਰੀ ਕੀਤਾ ਅਤੇ ਪੱਤਰਕਾਰੀ ਵਿਚ ਬਣਦਾ ਯੋਗਦਾਨ ਵੀ ਦਿੱਤਾ।
    ਵੈਦ ਰਚਿਤ ਨਾਵਲਾਂ ਵਿਚ ‘ਸੁਸ਼ੀਲ ਨੂੰਹ’, ‘ਇਕ ਸਿੱਖ ਘਰਾਣਾ’, ‘ਸ੍ਰੇਸ਼ਠ ਕੁਲਾਂ ਦੀ ਚਾਲ’, ‘ਸੁਖੀ ਪ੍ਰੀਵਾਰ’, ‘ਕੁਲਵੰਤ ਕੌਰ’, ‘ਸੁਘੜ ਨੂੰਹ ਤੇ ਲੜਾਕੀ ਸੱਸ’, ‘ਸੁਖਦੇਵ ਕੌਰ’, ‘ਦੰਪਤੀ ਪਿਆਰ’, ‘ਕਲਹਿਣੀ ਦਿਉਰਾਨੀ’, ‘ਸੁਸ਼ੀਲ ਵਿਧਵਾ’ ਆਦਿ ਪ੍ਰਸਿੱਧ ਹਨ।

    ਸੂਰਬੀਰ ਅਤੇ ਦਲੇਰ ਮਰਦ, ਕੌਮਾਂ ਅਤੇ ਦੇਸ਼ਾਂ ਦੀ ਜਿੰਦ-ਜਾਨ ਹੋਇਆ ਕਰਦੇ ਹਨ। ਉਨ੍ਹਾਂ ਦੇ ਅੰਦਰ ਪੈਦਾ ਹੋਇਆ ਦੇਸ਼ ਪਿਆਰ ਇਕ ਅਜਿਹੀ ਭਾਵਨਾ ਭਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਮੌਤ ਦਾ ਭੈਅ ਹਮੇਸ਼ਾ ਲਈ ਖ਼ਤਮ ਹੋ ਜਾਂਦਾ ਹੈ। ਉਹ ਪ੍ਰਭੂ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦੇ ਹੋਏ ਲੋਕਾਂ ਦਾ ਪਰਉਪਕਾਰ ਕਰਦੇ ਅਨੰਦਮਈ ਜੀਵਨ ਬਸਰ ਕਰਦੇ ਹਨ। ਉਹ ਦੁੱਖ-ਸੁੱਖ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਮੰਜ਼ਿਲ ਵਲ ਵਧਦੇ ਜਾਂਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਪੰਜ ਭੂਤਕ ਸਰੀਰਕ ਸਦਾ ਨਹੀਂ ਰਹਿਣਾ ਇਸ ਲਈ ਉਹ ਨਿਰਭੈਤਾ ਨਾਲ ਜੀਵਨ ਜਿਊਂਦੇ ਹਨ।
    ਜਥੇਦਾਰ ਤੇਜਾ ਸਿੰਘ ਭੁੱਚਰ ਉਨ੍ਹਾਂ ਸੂਰਬੀਰ ਯੋਧਿਆਂ ਵਿਚੋਂ ਇਕ ਹਨ ਜਿਨ੍ਹਾਂ ਦਾ ਜਨਮ 28 ਅਕਤੂਬਰ 1887 ਈ: ਨੂੰ ਆਪਣੇ ਨਾਨਕੇ ਪਿੰਡ ਭਾਈ ਫੇਰੂ, ਜ਼ਿਲ੍ਹਾ ਲਾਹੌਰ ਵਿਚ ਹੋਇਆ।

    Page 1 of 3

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com