ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸੇਵਾ ਦੇ ਪੁੰਜ ਭਾਈ ਕਨ੍ਹੱਈਆ ਜੀ

    ਕਰਨੈਲ ਸਿੰਘ
    ਭਾਈ ਕਨ੍ਹੱਈਆ ਜੀ ਦਾ ਜਨਮ 1648ਈ. (ਸੰਮਤ 1705 ਬਿਕਰਮੀ) ਨੂੰ ਪਿਤਾ ਭਾਈ ਨੱਥੂ ਰਾਮ ਖੱਤਰੀ ਅਤੇ ਮਾਤਾ ਸੁੰਦਰੀ ਦੇ ਘਰ ਵਜ਼ੀਰਾਬਾਦ ਲਾਗੇ ਸਿਆਲਕੋਟ (ਪਾਕਿਸਤਾਨ) ਦੇ ਪਿੰਡ ਸੋਦਰਾ ਵਿੱਚ ਹੋਇਆ।
    ਗੁਰੂ ਗੋਬਿੰਦ ਸਿੰਘ ਸਮੇਂ ਭਾਈ ਕਨ੍ਹੱਈਆ ਜੀ ਨੇ ਅਨੰਦਪੁਰ ਦੀਆਂ ਜੰਗਾਂ ਵਿੱਚ ਜ਼ਖ਼ਮੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਸਮਭਾਵ ਨਾਲ ਜਲ ਪਿਆ ਕੇ ਅਤੇ ਮਲ੍ਹਮ-ਪੱਟੀ ਕਰਕੇ ਸਤਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕੀਤੀ।

    ਕਲਗੀਧਰ ਪਾਤਸ਼ਾਹ ਨੇ ਉਨ੍ਹਾਂ ਨੂੰ ਆਪਣਾ ਦਸਤੀ ਰੁਮਾਲ ਬਖ਼ਸ਼ ਕੇ ਮਹੰਤ ਥਾਪਿਆ। ਇਸ ਗੱਦੀ ’ਤੇ ਸਹਿਜ ਰਾਮ, ਰਾਣਾ ਰਾਮ, ਲਖਮਨ ਰਾਮ, ਨਰਾਇਣ ਰਾਮ, ਸਾਹਿਬ ਰਾਮ, ਭੱਦਰ ਰਾਮ, ਸੰਤੋਖ ਰਾਮ, ਅੱਡਣ ਸ਼ਾਹ ਅਤੇ ਸੇਵਾ ਰਾਮ ਆਦਿ ਮਹੰਤ ਹੋਏ। ਅੱਡਣ ਸ਼ਾਹ ਅਤੇ ਸੇਵਾ ਰਾਮ ਮਹਾਂਪ੍ਰਤਾਪੀ ਅਤੇ ਕਰਨੀ ਵਾਲੇ ਮਹਾਂਪੁਰਸ਼ ਹੋਏ ਹਨ। ਇਸ ਲਈ ਭਾਈ ਕਨ੍ਹੱਈਆ ਜੀ ਦੀ ਸੰਪਰਦਾਇ ਦਾ ਨਾਂ ‘ਅੱਡਣਸ਼ਾਹੀ’ ਅਤੇ ‘ਸੇਵਾਪੰਥੀ’ ਪ੍ਰਸਿੱਧ ਹੋ ਗਿਆ। ਸੇਵਾਪੰਥੀਆਂ ਦਾ ਮਸ਼ਹੂਰ ਗੁਰਦੁਆਰਾ/ਡੇਰਾ ਥਲ (ਸੰਧ ਸਾਗਰ ਦੋਆਬ) ਵਿੱਚ ਹੈ। ਅੱਡਣਸ਼ਾਹੀ ਸਿੱਖ ਸਾਧੂ ਧਰਮ ਕਿਰਤ ਕਰਕੇ ਜੀਵਨ ਨਿਰਬਾਹ ਕਰਦੇ ਹਨ। ਪੁਰਾਣੇ ਲਿਖਾਰੀ ਅੱਡਣਸ਼ਾਹੀਆਂ ਦੀ ਬਣਾਈ ਸਿਆਹੀ (ਰੋਸ਼ਨਾਈ) ਵਰਤਿਆ ਕਰਦੇ ਸਨ ਅਤੇ ਇਸ ਦਾ ਨਾਂ ਹੀ ‘ਅੱਡਣਸ਼ਾਹੀ ਸਿਆਹੀ’ ਪ੍ਰਸਿੱਧ ਸੀ।
    ਭਾਈ ਕਨ੍ਹੱਈਆ ਜੀ ਦੀ 12 ਸਾਲ ਦੀ ਉਮਰ ਵਿੱਚ ਹੀ ਭਗਤ ਨਨੂਆ ਨਾਲ ਭੇਟ ਹੋਈ। ਭਗਤ ਨਨੂਆ ਜੀ ਕੋਲੋਂ ਉਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਅਤੇ ਗਰੁਇਤਿਹਾਸ ਸੁਣਿਆ। ਉਨ੍ਹਾਂ ਨੂੰ ਆਪਣੀ ਤੜਪ ਦੱਸਣ ’ਤੇ ਭਗਤ ਨਨੂਆ ਨੇ ਕਿਹਾ ਕਿ ਪਰਮਪਦ ਤੱਕ ਪਹੁੰਚਣ ਲਈ ਧਰੂ ਭਗਤ ਦੀ ਤਰ੍ਹਾਂ ਸਾਧਨਾ ਕਰਨ ਦੀ ਲੋੜ ਹੈ। ਭਾਈ ਕਨ੍ਹੱਈਆ ਰਾਮ ਸਾਧਨਾ ਲਈ ਉਨ੍ਹਾਂ ਦੀ ਸ਼ਰਨ ਆ ਗਏ ਪਰ ਉਨ੍ਹਾਂ ਦੀ ਸ਼ਰਨ ਬਹੁਤਾ ਸਮਾਂ ਨਾ ਮਿਲ ਸਕੀ। ਭਗਤ ਨਨੂਆ ਜੀ ਸੱਚ-ਖੰਡ ਜਾ ਬਿਰਾਜੇ। ਮਗਰੋਂ ਭਾਈ ਕਨ੍ਹੱਈਆ ਰਾਮ ਵਾਪਸ ਪਿੰਡ ਆ ਗਏ। ਘਰ ਪਹੁੰਚਣ ’ਤੇ ਪਿਤਾ ਨੱਥੂ ਰਾਮ ਅਕਾਲਾ ਚਲਾਣਾ ਕਰ ਗਏ। ਇਸ ਮਗਰੋਂ ਪਰਿਵਾਰ ਦਾ ਅਤੇ ਕਾਰੋਬਾਰ ਦਾ ਸਾਰਾ ਬੋਝ ਭਾਈ ਕਨ੍ਹੱਈਆ ਦੇ ਮੋਢਿਆਂ ’ਤੇ ਆ ਪਿਆ ਪਰ ਉਹ ਆਪ ਘਰ ਦਾ ਸਾਰਾ ਕੁੱਝ ਤਿਆਗ ਕੇ ਜੰਗਵਾਂ ਵੱਲੋ ਚਲੇ ਗਏ ਅਤੇ ਭੁੱਖੇ-ਭਾਣੇ ਕਈ ਦਿਨ ਜੰਗਲਾਂ ਦੀ ਖਾਕ ਛਾਣਦੇ ਫਿਰਦੇ ਰਹੇ।
    1674 ਈ. ਨੂੰ ਉਹ ਅਨੰਦਪੁਰ ਸਾਹਿਬ ਚਲੇ ਗਏ, ਉੱਥੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ। ਜਦ ਗੁਰੂ ਸਾਹਿਬ ਨੇ ਉਨ੍ਹਾਂ ਦੀ ਇੱਛਾ ਪੁੱਛੀ ਤਾਂ ਉਨ੍ਹਾਂ ਕਿਹਾ, ‘ਮੈਨੂੰ ਸੇਵਾ ਤੇ ਸਿਮਰਨ ਦਾ ਬਲ ਬਖਸ਼ੋ।’ ਗੁਰੂ ਜੀ ਨੇ ਉਨ੍ਹਾਂ ਨੂੰ ਨਦੀ ਤੋਂ ਪਾਣੀ ਭਰ ਕੇ ਲਿਆਉਣ ਲਈ ਕਿਹਾ। ਭਾਈ ਕਨ੍ਹੱਈਆ ਜੀ ਨਦੀ ਤੋਂ ਜਦ ਪਾਣੀ ਦਾ ਘੜਾ ਭਰ ਕੇ ਲੈ ਆਏ ਤਾਂ ਗੁਰੂ ਸਾਹਿਬ ਨੇ ਹੱਥ ਧੋ ਕੇ ਬਾਕੀ ਸਾਰਾ ਪਾਣੀ ਡੋਲ੍ਹ ਦਿੱਤਾ। ਗੁਰੂ ਸਾਹਿਬ ਨੇ ਫਿਰ ਉਨ੍ਹਾਂ ਨੂੰ ਪਾਣੀ ਭਰ ਕੇ ਲਿਆਉਣ ਲਈ ਕਿਹਾ। ਭਾਈ ਕਨ੍ਹੱਈਆ ਜੀ ਜਦ ਪਾਣੀ ਦਾ ਘੜਾ ਭਰ ਲਿਆਏ ਤਾਂ ਫਿਰ ਗੁਰੂ ਸਾਹਿਬ ਨੇ ਚਰਨ ਧੋ ਕੇ ਬਾਕੀ ਸਾਰਾ ਪਾਣੀ ਡੋਲ੍ਹ ਦਿੱਤਾ। ਦੂਜੇ ਦਿਨ ਫਿਰ ਇੰਝ ਹੀ ਹੋਇਆ, ਇਸ ਤਰ੍ਹਾਂ ਕਈ ਦਿਨ ਹੁੰਦਾ ਰਿਹਾ।
    ਭਾਈ ਸਾਹਿਬ ਨੇ ਨਾ ਕੋਈ ਉਜ਼ਰ ਕੀਤਾ ਤੇ ਨਾ ਹੀ ਗੁੱਸਾ-ਗਿਲਾ, ਮੱਥੇ ’ਤੇ ਵੱਟ ਤੱਕ ਨਹੀਂ ਪਾਇਆ। ਹਰ ਰੋਜ਼ ਸਤਬਚਨ ਕਹਿ ਕੇ ਹੀ ਜਲ ਲਿਆਉਂਦੇ ਰਹੇ। ਭਾਈ ਕਨ੍ਹੱਈਆ ਨੂੰ ਇਸ ਤਰ੍ਹਾਂ ਜਲ ਢੋਣ ਦਾ ਚੰਗਾ ਅਭਿਆਸ ਹੋ ਗਿਆ। ਕਦੇ ਲੰਗਰ ਪਕਾਉਣ ਲਈ ਤੇ ਕਦੇ ਸੰਗਤ ਜਲ ਛਕਾਉਣ ਦੀ ਸੇਵਾ ਕਰਦੇ।
    ਇੱਕ ਦਿਨ ਗੁਰੂ ਜੀ ਨੇ ਭਾਈ ਕਨ੍ਹੱਈਆ ਜੀ ਨੂੰ ਕਿਹਾ, ‘ਤੁਹਾਡੀ ਸੇਵਾ ਥਾਇ ਪਈ ਹੈ, ਜਾਓ! ਆਪ ਨਾਮ ਜਪੋ ਤੇ ਹੋਰਨਾਂ ਨੂੰ ਜਪਾਓ।’ ਗੁਰੂ ਜੀ ਦਾ ਹੁਕਮ ਮੰਨ ਕੇ ਉਨ੍ਹਾਂ ਸੇਵਾਪੰਥੀਆਂ ਦੀ ਪਹਿਲੀ ਧਰਮਸ਼ਾਲਾ ਲਾਹੌਰ ਅਤੇ ਪਿਸ਼ਾਵਰ ਦੇ ਵਿਚਕਾਰ ਜ਼ਿਲ੍ਹਾ ਕੈਮਲਪੁਰ (ਪਾਕਿਸਤਾਨ) ਦੇ ਪਿੰਡ ‘ਕਹਵਾ’ ਵਿੱਚ (1675-76) ਬਣਾਈ।
    ਭਾਈ ਕਨ੍ਹੱਈਆ ਜੀ ਦਾ 30 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਮਿਲਾਪ ਹੋਇਆ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਹ ਸੇਵਾ ਵਿੱਚ ਲੱਗ ਗਏ। 35 ਸਾਲ ਦੀ ਉਮਰ ਵਿੱਚ ਉਨ੍ਹਾਂ ਸੇਵਾ ਰਾਮ ਨਾਲ ਪਹਿਲੀ ਮਿਲਣੀ ਹੋਈ ਅਤੇ 50 ਸਾਲ ਦੀ ਉਮਰ ਵਿੱਚ ਨੂਰਪੁਰ ਥਲ (ਪਾਕਿਸਤਾਨ) ਵਿੱਚ ਧਰਮਸ਼ਾਲਾ ਸਥਾਪਿਤ ਕੀਤੀ ਗਈ।
    ਗੁਰੂ ਗੋਬਿੰਦ ਸਿੰਘ ਵੱਲੋਂ 1704 ਵਿੱਚ ਅੰਦਰਪੁਰ ਸਾਹਿਬ ਵਿੱਚ ਜ਼ਬਰ, ਜ਼ੁਲਮ ਦੇ ਖ਼ਾਤਮੇ ਅਤੇ ਗ਼ਰੀਬਾਂ, ਮਜ਼ਲੂਮਾਂ ਦੀ ਰੱਖਿਆ ਈ ਯੁੱਧ ਹੋ ਰਹੇ ਸਨ। ਭਾਈ ਕਨ੍ਹੱਈਆ ਜੀ ਦੀ ਉਮਰ ਉਸ ਸਮੇਂ 56 ਸਾਲ ਸੀ। ਯੁੱਧ ਵਿੱਚ ਸਿੰਘ ਅਤੇ ਦੁਸ਼ਮਣ ਦੋਵੇਂ ਹੀ ਜ਼ਖ਼ਮੀ ਹੋ ਕੇ ਜਲ ਦੀ ਮੰਗ ਕਰ ਰਹੇ ਸਨ। ਭਾਈ ਕਨ੍ਹੱਈਆ ਜੀ ਨੇ ਪਿੰਡ ਮੋਹੀਵਾਲ ਦੀਆਂ ਬਾਉਲੀਆਂ, ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਬਾਉਲੀ ਤੇ ਹੋਰ ਸਥਾਨਕ ਖੂਹਾਂ ਤੋਂ ਚਮੜੇ ਦੀ ਮਸ਼ਕ ਜਲ ਦੀ ਭਰ ਕੇ ਸਭ ਵਿੱਚ ਸਰਬ-ਵਿਆਪਕ ਇੱਕ ਜੋਤ ਜਾਣ ਕੇ ਜਲ ਛਕਾਉਣਾ ਸ਼ੁਰੂ ਕਰ ਦਿੱਤਾ। ਜਿੱਥੋਂ ਕਿਤੋਂ ਵੀ ਜਲ ਦੀ ਆਵਾਜ਼ ਸੁਣਦੇ, ਜਲ ਛਕਾ ਆਉਂਦੇ, ਭਾਵੇਂ ਕੋਈ ਗੁਰੂ ਦਾ ਸਿੰਘ ਸੀ, ਭਾਵੇਂ ਦੁਸ਼ਮਣ ਦਾ ਸਿਪਾਹੀ। ਗੁਰੂ ਜੀ ਕੋਲ ਕੁਝ ਸਿੰਘਾਂ ਨੇ ਸ਼ਿਕਾਇਤ ਕੀਤੀ ‘ਅਸੀ ਮੁਗ਼ਲਾਂ ਨੂੰ ਜ਼ਖ਼ਮੀ ਕਰਦੇ ਹਾਂ ਪਰ ਭਾਈ ਕਨ੍ਹੱਈਆ, ਇਨ੍ਹਾਂ ਨੂੰ ਪਾਣੀ ਪਿਆ ਕੇ ਮੁੜ ਜੀਵਤ ਕਰ ਦਿੰਦੇ ਹਨ।’ ਜਦੋਂ ਉਨ੍ਹਾਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਕਿਹਾ ‘ਮੈਂ ਕਿਸੇ ਵੈਰੀ-ਮਿੱਤਰ ਦੇ ਮੂੰਹ ਵਿੱਚ ਪਾਣੀ ਨਹੀਂ ਪਾਇਆ, ਮੈਨੂੰ ਤਾਂ ਹਰ ਇੱਕ ਵਿੱਚ ਆਪ ਦਾ ਹੀ ਰੂਪ ਦਿਖਾਈ ਦਿੰਦਾ ਹੈ। ਮੈਂ ਤਾਂ ਆਪ ਜੀ ਨੂੰ ਪਾਣੀ ਪਿਆਉਂਦਾ ਹਾਂ।’
    ਗੁਰੂ ਸਾਹਿਬ ਨੇ ਭਾਈ ਕਨ੍ਹੱਈਆ ਨੂੰ ਗਲ ਨਾਲ ਲਾਇਆ ਅਤੇ ਮਲ੍ਹ ਦੀ ਡੱਬੀ ਸੌਂਪ ਕੇ ਕਿਹਾ ਕਿ ਜਿੱਥੇ ਪਾਣੀ ਪਿਆਉਣ ਦੀ ਸੇਵਾ ਕਰਦੇ ਹੋ, ਉੱਥੇ ਜ਼ਖ਼ਮੀਆਂ ਦੇ ਜ਼ਖ਼ਮਾਂ ’ਤੇ ਮਲ੍ਹਮ-ਪੱਟੀ ਕਰਨ ਦੀ ਸੇਵਾ ਵੀ ਕਰਿਆ ਕਰੋ।
    ਕਲਗੀਧਰ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਤਾਂ ਉਨ੍ਹਾਂ ਭਾਈ ਕਨ੍ਹੱਈਆ ਜੀ ਨੂੰ ਆਪਣੇ ਪਿੰਡ ‘ਸੋਦਰਾ’ ਜਾ ਕੇ ਪ੍ਰਚਾਰ ਕਰਨ ਲਈ ਕਿਹਾ। ਭਾਈ ਕਨ੍ਹੱਈਆ ਜੀ ਨੇ ਆਪਣੇ ਜੀਵਨ ਦੇ ਅਖੀਰਲੇ 10 ਕੁ ਸਾਲ ਪਿੰਡ ਵਿੱਚ ਹੀ ਬਿਤਾਏ। ਪਿੰਡ ਸੋਦਰਾ ਵਿੱਚ ਥਾਂ-ਥਾਂ ਜਾ ਕੇ ਗੁਰਮਤਿ ਪ੍ਰਚਾਰ ਕਰਦੇ ਰਹੇ। ਇੱਕ ਦਿਨ ਭਾਈ ਕਨ੍ਹੱਈਆ ਜੀ ਦੀ ਸਿਹਤ ਕੁਢ ਢਿੱਲੀ ਹੋ ਗਈ। ਉਨ੍ਹਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪਰੰਤ ਪੰਜ ਬਾਣੀਆਂ ਦਾ ਪਾਠ ਕਰਕੇ ਸਮਾਧੀ ਲਾਈ। ਭਾਈ ਕਨ੍ਹੱਈਆ ਜੀ ਦਾ ਇਹ ਅਸੂਲ ਸੀ ਕਿ ਉਹ ਕੰਧ ਨਾਲ ਢੋਅ ਲਾ ਕੇ ਨਹੀਂ ਬੈਠਦੇ ਸਨ ਪਰ ਅੱਜ ਉਨ੍ਹਾਂ ਕੰਧ ਨਾਲ ਢੋਅ ਲਾ ਲਈ। ਰਬਾਬੀ ਕੀਰਤਨ ਕਰਦੇ-ਕਰਦੇ ਥੱਕਗਏ। ਇਹ ਇਹ ਵੇਖ ਰਹੇ ਸਨ ਕਿ ਭਾਈ ਕਨ੍ਹੱਈਆ ਜੀ ਹੁਕਮ ਕਰਨ ਤਾਂ ਹੀ ਭੋਗ ਪਾਈਏ। ਇੱਕ ਪ੍ਰੇਮੀ ਨੇ ਕਿਹਾ ਕਿ ਕੰਧ ਦਾ ਆਸਰਾ ਹੋਣ ਕਰਕੇ ਭਾਈ ਨੂੰ ਜੀ ਸਾਇਦ ਨੀਂਦ ਆ ਗਈ ਹੋਵੇਗੀ। ਇਹ ਵਿਚਾਰ ਕਰਦਿਆਂ ਉਸ ਨੇ ਜਗਾਉਣ ਵਾਸਤੇ ਭਾਈ ਕਨ੍ਹੱਈਆ ਜੀ ਦੇ ਚਰਨ ਫੜੇ ਤਾਂ ਚਰਨ ਠੰਡੇ ਹੋਏ ਪਏ ਸਨ। ਭਾਈ ਭਾਈ ਕਨ੍ਹੱਈਆ ਜੀ ਕੀਰਤਨ ਸੁਣਦੇ-ਸੁਣਦੇ ਹੀ ਆਪਣੇ ਪਿੰਡ ਸੋਦਰੇ ਵਿੱਚ 20 ਸਤੰਬਰ 1718 ਨੂੰ 70 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
    ਭਾਈ ਕਨ੍ਹੱਈਆ ਜੀ ਦਾ 300 ਸਾਲਾ ਜੋਤੀ-ਜੋਤਿ ਦਿਵਸ 18,19 ਤੇ 20 ਸਤੰਬਰ ਨੂੰ ਭਾਈ ਕਨ੍ਹੱਈਆ ਜੀ ਸੇਵਾ ਸਥਾਨ, ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾਪੰਥੀ ਅੱਡਣ ਸ਼ਾਹੀ ਸਭਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਜਥੇਬੰਦੀਆਂ, ਸਿੰਘ ਸਭਾਵਾਂ ਤੇ ਸਿੱਖ ਸੰਪਰਦਾਵਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com