ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਯੂ.ਐਨ.ਓ. ਨੇ ਮਨੁੱਖੀ ਅਧਿਕਾਰਾਂ ਦੇ ਮਤੇ ਵਿੱਚ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਾਮਲ

     

    - ਗੁਰਿੰਦਰਪਾਲ ਸਿੰਘ ਧਨੌਲਾ
    ਸੰਸਾਰ ਦੇ ਸਾਰੇ ਦੇਸ਼ਾਂ ਦੀ ਕੌਮਾਂਤਰੀ ਪੰਚਾਇਤ ਯੂਨਾਈਟਿਡ ਨੇਸ਼ਨ ਨੇ ਦੁਨੀਆਂ ਭਰ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਸਬੰਧੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ ਕਿ ਮਨੁੱਖੀ ਅਧਿਕਾਰਾਂ ਦੇ ਹਨਨ ਨੂੰ ਠੱਲ ਪਾਈ ਜਾਵੇ। ਇਸ ਸਬੰਧ ਵਿਚ ਜਿੱਥੇ ਕੁੱਝ ਵਿਕਸਤ ਅਤੇ ਲੋਕਤੰਤਰੀ ਦੇਸ਼ਾਂ ਦੀਆਂ ਸਰਕਾਰਾਂ ਅਤੇ ਕੁੱਝ ਐਨ.ਜੀਓਜ ਲਗਾਤਾਰ ਯਤਨਸ਼ੀਲ ਹਨ। ਉੱਥੇ ਹੁਣ ਧਾਰਮਿਕ ਆਗੂਆਂ ਅਤੇ ਧਰਮਾਂ ਦੇ ਫਸਲਫ਼ੇ ਵਿਚੋਂ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਦਰਜ ਜਾਮਨੀ ਨੂੰ,ਯੂਨਾਈਟਿਡ ਨੇਸ਼ਨ ਵੱਲੋਂ ਤਿਆਰ ਕੀਤੇ ਜਾ ਰਹੇ ਮਤੇ ''ਫੇਥਫੁੱਲ ਰਾਈਟਸ ਡੈਕਲੇਰੇਸ਼ਨ'' ਵਿੱਚ ਸ਼ਾਮਲ ਕਰਨ ਦਾ ਸੁਝਾਅ ਆਇਆ ਤਾਂ ਇੱਕ ਕਮੇਟੀ ਬਣਾਈ ਗਈ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਧਰਮ ਅਤੇ ਧਾਰਮਿਕ ਆਗੂ ਕਿਵੇਂ ਕਰ ਸਕਦੇ ਹਨ। ਉਸ ਦੀ ਡਰਾਫ਼ਟ ਕਮੇਟੀ ਦੇ ਚੇਅਰਮੈਨ ਡਾ: ਇਕਤਦਾਰ ਚੀਮਾ, ਧਰਮ ਸਾਸਤਰ ਅਤੇ ਧਰਮ ਵਿਭਾਗ, ਡਾਇਰੈਕਟਰ, ਇੰਸਟੀਚਿਊਟ ਫਾਰ ਲੀਡਰਸਪਿ ਐਂਡ ਕੌਮਨਿਟੀ ਡਿਵੈਲਪਮੈਂਟ, ਯੂਕੇ ਆਨਰੇਰੀ ਫੈਲੋ, ਐਡਵਰਡ ਕੈਡਬਰੀ ਸੈਂਟਰ ਨੂੰ ਬਣਾਇਆ ਗਿਆ ਡਾ: ਇਕਤਦਾਰ ਚੀਮਾ ਨੇ ਇਸ ਬਾਰੇ ਸੁਖਰਾਬ ਟੀ.ਵੀ. ਨਾਲ ਆਪਣੇ ਖਿਆਲ ਸਾਂਝੇ ਕੀਤੇ। ਕਿਉਂਕਿ ਉਹਨਾਂ ਤੋਂ ਬਹੁਤ ਸਾਰੇ ਲੋਕ ਪੁੱਛ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਕਿਹੜੀਆਂ ਤੁਕਾਂ ਫੇਥਫੁੱਲ ਰਾਈਟਸ ਡੈਕਲੇਰੇਸ਼ਨ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।

    ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਡਾ: ਇਕਤਦਾਰ ਚੀਮਾ ਨੇ ਦੱਸਿਆ ਯੂ.ਐਨ.ਓ. ਲੋਕਾਂ ਦੀ ਆਗੂ ਨਹੀਂ, ਮੁਲਕਾਂ ਦੀ ਆਗੂ ਹੈ। ਜਿਹੜੀਆਂ ਕੌਮਾਂ ਦਾ ਕਿਸੇ ਦੇਸ਼ ਉੱਤੇ ਰਾਜ ਹੈ। ਉਹਨਾਂ ਨੇ ਆਪਣੇ ਆਪਣੇ ਆਪਣੇ ਧਰਮ ਦੀਆਂ ਕੁੱਝ ਗੱਲਾਂ ਉਸ ਵਿਚ ਪਵਾਈਆਂ। ਜਿਵੇ ਕੁਰਾਨ ਸ਼ਰੀਫ,ਤੁਰਾਤ ਦੀਆਂ ਤੋਰਾ ਅਤੇ ਬਾਈਬਲ ਦੀਆਂ ਕੋਟਸ ਵੀ ਮੌਜੂਦ ਸਨ। ਪ੍ਰੰਤੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਥੇ ਮੌਜੂਦ ਨਹੀਂ ਸੀ। ਕਿਉਂਕਿ ਸਿੱਖਾਂ ਦਾ ਆਪਣਾ ਕੋਈ ਦੇਸ਼ ਹੀ ਨਹੀਂ ਹੈ। ਇਸ ਕਰਕੇ ਕੋਈ ਵੀ ਸਿੱਖਾਂ ਦੀ ਸਟੇਟ ਇਸ ਵੇਲੇ ਯੂ.ਐਨ.ਓ. ਦੀ ਮੈਂਬਰ ਨਹੀਂ ਹੈ। ਜਦੋਂ ਕਿ ਸਿੱਖੀ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਹਨ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਚਾਰਟ ਵਿਚ ਦਰਜ ਹੋਣਾ ਚਾਹੀਦਾ ਹੈ।

    ਮੈਂ ਚਾਰ ਤੁਕਾਂ ਯੂ.ਐਨ.ਓ. ਨੂੰ ਸੁਝਾਈਆਂ ਸਨ। ਪ੍ਰੰਤੂ ਉਹਨਾਂ ਨੇ ਤਿੰਨ ਤੁਕਾਂ ਨੂੰ ਪ੍ਰਵਾਨ ਕਰ ਲਿਆ ਅਤੇ ਯੂਨਾਈਟਿਡ ਨੇਸ਼ਨ ਦੇ ਫੇਥਫੁੱਲ ਰਾਈਟਸ ਡੈਕਲੇਰੇਸ਼ਨ ਵਿਚ ਦਰਜ ਕਰ ਲਿਆ ਹੈ। ਜਿਵੇਂ ''ਹੁਣਿ ਹੁਕਮੁ ਹੋਆ ਮਿਹਰਵਾਣ ਦਾ £ ਪੈ ਕੋਇ ਨ ਕਿਸੈ ਰਞਾਣਦਾ £ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ £੧੩£ ( ਪੰਨਾ 74 )। ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਤਾਂ ਉਹ ਇੱਥੋਂ ਹੀ ਹਲੇਮੀ ਰਾਜ ਦੀ ਗੱਲ ਚੱਲਦੀ ਹੈ। ਫਿਰ ਯੂਨਾਈਟਿਡ ਨੇਸ਼ਨ ਵਿਚ ਤੀਵੀਆਂ ਦੇ ਹੱਕਾਂ ਦੀ ਗੱਲ ਸੀ। ਫੇਥਫੁੱਲ ਰਾਈਟ ਆਫ ਡੈਕਲੇਰੇਸ਼ਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 473 ਉੱਤੇ ਦਰਜ ਹੈ ,''ਮ:੧ £ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ।। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ £ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ।। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।'' ਏਨੀ ਸਪਸ਼ਟਤਾ ਨਾਲ ਇਹ ਦਰਜ ਹੈ।

    ਫਿਰ ਇਸ ਨੂੰ ਵੀ ਯੂਨਾਈਟਿਡ ਨੇਸ਼ਨ ਦੇ ਫੇਥਫੁੱਲ ਰਾਈਟ ਆਫ ਡੈਕਲੇਰੇਸ਼ਨ ਵਿੱਚ ਦਰਜ ਕਰਵਾਇਆ ਅਤੇ ''ਬ੍ਰਹਮ ਗਿਆਨੀ ਸਦਾ ਨਿਰਲੇਪ  ਜੈਸੇ ਜਲ ਮਹਿ ਕਮਲ ਅਲੇਪ।। ਬ੍ਰਹਮ ਗਿਆਨੀ ਸਦਾ ਨਿਰਦੋਖ ।। ਜੈਸੇ ਸੂਰੁ ਸਰਬ ਕਉ ਸੋਖ £ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ।। ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ।।'' ਪੰਨਾ ੨੭੨ ਵੀ ਦਰਜ ਕਰਵਾਇਆ। ਇਹ ਸਾਰਾ ਖਰੜਾ ਫਰੈਂਚ ਅਤੇ ਅਰਬੀ ਵਿੱਚ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸੁਨੇਹਾ ਜੋ ਵਿਸ਼ਵਵਿਆਪੀ ਹੈ ਹੁਣ 193 ਦੇਸ਼ਾਂ ਵਿੱਚ ਫਰੈਂਚ ਅਤੇ ਅਰਬੀ ਤੋਂ ਅਨੁਵਾਦ ਹੋ ਕੇ ਚਲਾ ਜਾਵੇਗਾ। ਇਸ ਸਿੱਖ ਪੰਥ ਵਾਸਤੇ ਬੜੀ ਹੀ ਮਾਣ ਵਾਲੀ ਗੱਲ ਹੈ। ਸਾਨੂੰ ਡਾ: ਇਕਤਦਾਰ ਚੀਮਾ ਦੇ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com