ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਗੁਰਪਤਵੰਤ ਸਿੰਘ ਪੰਨੂ ਦੀ ਡੀਜੀਪੀ ਅਰੋੜਾ ਨੂੰ ਲਲਕਾਰਿਆ


    ਕਿਹਾ ਮੈਨੂੰ ਪਤਾ ਹੈ ਤੁਸੀ ਕਦੋਂ ਰਿਟਾਇਰ ਹੋ ਰਹੇ ਹੋ ਤੇ ਉਸ ਵੇਲੇ ਤੁਹਾਡੇ ਕੋਲ ਸੁਰੱਖਿਆ ਵੀ ਨਹੀਂ ਹੋਵੇਗੀ
    ਚੰਡੀਗੜ੍ਹ : ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ, ਆਪਣੀ ਸੰਸਥਾ ਦੇ ਇੱਕ ਪ੍ਰਚਾਰਕ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਪੁਲਿਸ ਵਲੋਂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਜਾਣ ਦੇ ਦਾਅਵੇ ਤੋਂ ਭੜਕ ਪਿਆ ਹੈ। ਪੰਨੂ ਨੇ ਯੂਟਿਊਬ ਤੇ ਇੱਕ ਵੀਡੀਓ ਸੰਦੇਸ਼ ਪਾ ਕੇ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਇਸਦੇ ਨਤੀਜੇ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਕਾਨੂੰਨੀ ਤੌਰ ਤੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਆਪਣੇ ਇਸ ਵੀਡੀਓ ਸੰਦੇਸ਼ ਵਿੱਚ ਗੁਰਪਤਵੰਤ ਪੰਨੂ ਨੇ ਪਟਿਆਲਾ ਪੁਲਿਸ ਵਲੋਂ ਸ਼ਬਨਮਦੀਪ ਸਿੰਘ ਦੀ ਗ੍ਰਿਫਤਾਰੀ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਸਨੂੰ ਪਤਾ ਹੈ ਕਿ ਡੀਜੀਪੀ ਅਰੋੜਾ ਦੀ ਸੇਵਾਮੁਕਤੀ ਨਜ਼ਦੀਕ ਆ ਰਹੀ ਹੈ ਤੇ ਅਜਿਹੇ ਸਮੇਂ ਉਸ ਕੋਲ ਕੋਈ ਜ਼ਿਆਦਾ ਮਾਲੀ ਤੇ ਹੋਰ ਸੁਰੱਖਿਆ ਨਹੀਂ ਹੋਵੇਗੀ।
    ਕੁੱਲ 2 ਮਿੰਟ 37 ਸਕਿੰਟ ਦੀ ਇਸ ਵੀਡੀਓ ਵਿੱਚ ਗੁਰਪਤਵੰਤ ਸਿੰਘ ਪੰਨੂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਖਿਲਾਫ਼ ਸਖਤ ਲਹਿਜ਼ੇ ਵਿਚ ਬੋਲਦਾ ਨਜ਼ਰ ਆ ਰਿਹਾ ਹੈ ਤੇ ਪੰਨੂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੂੰ ਉਸਨੇ ਸਮਾਂ ਅਤੇ ਜਗ੍ਹਾ ਦੱਸ ਕੇ ਕਿਹਾ ਸੀ ਕਿ ਉਹ ਲੋਕ ਤੁਰਕੀ ਵਿੱਚ ਆ ਰਹੇ ਹਨ ਤੇ ਉੱਥੇ ਆ ਕੇ ਉਸਨੇ ਕੈਪਟਨ ਖਿਲਾਫ਼ ਕੇਸ ਵੀ ਪਾਇਆ ਸੀ। ਗੁਰਪਤਵੰਤ ਸਿੰਘ ਪੰਨੂ ਬੜੇ ਤਲਖ ਲਹਿਜੇ ਵਿੱਚ ਕਹਿੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਪਹਿਲਾਂ ਇਹ ਕਹਿ ਰਿਹਾ ਸੀ ਕਿ ਉਹ ਤੁਰਕੀ ਵਿੱਚ 30 ਘੰਟੇ ਰੁਕੇਗਾ ਉਹ ਉਸਦੇ (ਪੰਨੂ) ਦੇ ਉੱਥੇ ਪਹੁੰਚਣ ਤੋਂ ਬਾਅਦ 30 ਮਿੰਟ ਵੀ ਉੱਥੇ ਨਹੀਂ ਰੁਕਿਆ। ਪੰਨੂ ਦਾ ਇਹ ਦੋਸ਼ ਹੈ ਕਿ ਇਸੇ ਖੁੰਦਕ ਕਾਰਨ ਪੰਜਾਬ ਪੁਲਿਸ ਦਾ ਡੀਜੀਪੀ ਅਰੋੜਾ ਉਨ੍ਹਾਂ ਦੇ ਰਿਫਰੈਂਡਮ 2020 ਵਾਲੇ ਨੌਜਵਾਨਾਂ ’ਤੇ ਹਥਿਆਰਾਂ ਦੇ ਝੂਠੇ ਕੇਸ ਪਾ ਰਿਹਾ ਹੈ।
    ਇਸ ਵੀਡੀਓ ਸੰਦੇਸ਼ ਵਿੱਚ ਗੁਰਪਤਵੰਤ ਸਿੰਘ ਪੰਨੂ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਅਤੇ ਦੂਜੇ ਅਧਿਕਾਰੀਆਂ ਨੂੰ ਸ਼ਰੇਆਮ ਧਮਕਾਉਂਦਿਆਂ ਹੋਇਆ ਕਹਿ ਰਿਹਾ ਹੈ ਕਿ ਉਨ੍ਹਾਂ ਲੋਕਾਂ ਨੂੰ ਇਹ ਖੁੱਲਾ ਸੰਦੇਸ਼ ਹੈ ਕਿ ਭਾਰਤ ਅਤੇ ਪੰਜਾਬ ਦੇ ਜਿਹੜੇ ਵੀ ਸਿਆਸਤਦਾਨ ਪਿਛਲੇ ਸਮੇਂ ਦੌਰਾਨ ਵਿਦੇਸ਼ੀ ਦੌਰਿਆਂ ਸਮੇਂ ਇਹ ਕਹਿ ਕੇ ਬਚਣ ਦੀ ਕੋਸ਼ਿਸ਼ ਕਰਦੇ ਰਹੇ ਹਨ ਕਿ ਉਹ ਸਰਕਾਰੀ ਹਨ। ਸਿੱਖਸ ਫਾਰ ਜਸਟਿਸ ਦੇ ਵਕੀਲ ਅਨੁਸਾਰ ਇਹ ਸਭ ਉਨ੍ਹਾਂ ਦਾ ਭੁਲੇਖਾ ਸੀ ਕਿ ਉਹ ਲੋਕ ਬਚ ਸਕਦੇ ਹਨ। ਪੰਨੂ ਨੇ ਮੁੜ ਧਮਕੀ ਦਿੰਦਿਆਂ ਕਿਹਾ ਕਿ ਉਸਨੇ ਡੀਜੀਪੀ ਅਰੋੜਾ ਨੂੰ ਪਹਿਲਾਂ ਵੀ ਸਲਾਹ ਦਿੱਤੀ ਸੀ ਕਿ ਕ੍ਰਿਪਾ ਕਰਕੇ ਰਿਫਰੈਂਡਮ 2020 ਦੇ ਪ੍ਰਚਾਰਕਾਂ ਵਿਰੁੱਧ ਝੂਠੇ ਪਰਚੇ ਦਰਜ ਕਰਨੇ ਬੰਦ ਕਰੋ, ਪਰ ਉਨ੍ਹਾਂ ਨੇ ਆਪਣੇ ਰਾਜਨੀਤਕ ਆਕਾਵਾਂ ਨੂੰ ਖੁਸ਼ ਕਰਨ ਲਈ ਪਟਿਆਲਾ ਵਿਖੇ ਸ਼ਬਨਮਦੀਪ ਸਿੰਘ ਨਾਮ ਦੇ ਇੱਕ ਸਿੰਘ ਤੇ ਗਰਨੇਡ ਦਾ ਕੇਸ ਪਾ ਕੇ ਉਸ ਦਾ (ਪੰਨੂ ਦਾ) ਨਾਮ ਵੀ ਇਸ ਕੇਸ ਵਿੱਚ ਪਾ ਦਿੱਤਾ ਹੈ ਜਿਸਦਾ ਨਤੀਜਾ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਾਨੂੰਨੀ ਤੌਰ ਤੇ ਅੰਤਰ ਰਾਸ਼ਟਰੀ ਅਦਾਲਤਾਂ ਵਿੱਚ ਭੁਗਤਣਾ ਪਵੇਗਾ ਤੇ ਡੀਜੀਪੀ ਅਰੋੜਾ ਨੂੰ ਇਨ੍ਹਾਂ ਕੇਸਾਂ ਤੋਂ ਬਚਾਉਣ ਲਈ ਕਿਸੇ ਕੈਪਟਨ ਜਾਂ ਕਿਸੇ ਮੋਦੀ ਨੇ ਨਹੀਂ ਆਉਣਾ।
    ਗੁਰਪਤਵੰਤ ਸਿੰਘ ਪੰਨੂ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਖਾਸ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਹ ਕਰਨਾ ਨਹੀਂ ਚਾਹੁੰਦਾ ਸੀ, ਪਰ ਲਗਦਾ ਹੈ ਕਿ ਇਹ ਕਾਨੂੰਨੀ ਜੰਗ ਉਸਨੂੰ ਅਰੋੜਾ ਨਾਲ ਲੜਨੀ ਹੀ ਪੈਣੀ ਹੈ ਤੇ ਇਸਦੇ ਨਾਲ ਹੀ ਉਸਨੇ ਮੁੜ ਧਮਕੀ ਦਿੰਦਿਆਂ ਕਿਹਾ ਕਿ ਉਸਨੂੰ ਪਤਾ ਹੈ ਕਿ ਅਰੋੜਾ ਦੀ ਨੌਕਰੀ ਵਾਲੀ ਸੇਵਾਮੁਕਤੀ ਵੀ ਨਜ਼ਦੀਕ ਆ ਰਹੀ ਹੈ ਤੇ ਉਸਨੇ ਇਹ ਦੇਖਿਆ ਹੈ ਕਿ ਸੇਵਾਮੁਕਤੀ ਤੋਂ ਬਾਅਦ ਨਾ ਤਾਂ ਅਰੋੜਾ ਕੋਲ ਕੋਈ ਮਾਲੀ ਤੇ ਨਾ ਹੀ ਕੋਈ ਹੋਰ ਸੁਰੱਖਿਆ ਹੋਣੀ ਹੈ, ਕਿਉਂਕਿ ਜਦੋਂ ਅਰੋੜਾ ਦੀ ਜਗ੍ਹਾ ਤੇ ਕੋਈ ਨਵਾਂ ਚਿਹਰਾ ਸਾਹਮਣੇ ਆਵੇਗਾ ਤੇ ਸਰਕਾਰਾਂ ਅਰੋੜਾ ਵਰਗਾ ਕੋਈ ਨਵਾਂ ਹਥਿਆਰ ਖੜ੍ਹਾ ਕਰ ਲੈਣਗੀਆਂ ਤਾਂ ਉਸ ਵੇਲੇ ਸੁਰੇਸ਼ ਅਰੋੜਾ ਵਰਗੇ ਅਧਿਕਾਰੀਆਂ ਦੀ ਪੁੱਛ ਘੱਟ ਜਾਂਦੀ ਹੈ ਪਰ ਉਹ (ਪੰਨੂ) ਉਸ ਹਾਲਤ ਵਿਚ ਵੀ ਕਾਨੂੰਨੀ ਤੌਰ ਤੇ ਅਰੋੜਾ ਨੂੰ ਛੱਡੇਗਾ ਨਹੀਂ। ਪੰਨੂ ਕਹਿੰਦਾ ਹੈ ਕਿ ਉਸਦਾ ਇਹ ਸੰਦੇਸ਼ ਡੀਜੀਪੀ ਅਰੋੜਾ ਵਾਸਤੇ ਹੈ ਕਿ ਸਮਾਂ ਮਿੱਥ ਕੇ ਟਾਈਮ ਦੱਸ ਕੇ ਜਗ੍ਹਾ ਦੱਸ ਕੇ ਅੰਤਰਰਾਸ਼ਟਰੀ ਅਦਾਲਤਾਂ ਵਿਚ ਅਰੋੜਾ ਨੂੰ ਇਸਦੇ ਨਤੀਜੇ ਹੁਣ ਭੁਗਤਣੇ ਹੀ ਪੈਣਗੇ।

     

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com