ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਫ਼ੌਜ ਮੁਖੀ ਸ੍ਰੀ ਰਾਵਤ ਦੇ ਬਿਆਨ ਪਿੱਛੇ ਬਲਿਊ ਸਟਾਰ ਆਪ੍ਰੇਸ਼ਨ-2 ਦੀ ਸਾਜਿ਼ਸ : ਸਿਮਰਨਜੀਤ ਸਿੰਘ ਮਾਨ

   

  ਜੇਕਰ ਹਿੰਦੂਤਵ ਹੁਕਮਰਾਨਾਂ ਤੇ ਫ਼ੌਜ ਨੇ ਮੰਦਭਾਵਨਾ ਅਧੀਨ ਕੋਈ ਕਾਰਵਾਈ ਕੀਤੀ ਤਾਂ 86 ਮੁਲਕਾਂ ਵਿਚ ਵੱਸੇ ਸਿੱਖ ਦ੍ਰਿੜਤਾ ਨਾਲ ਮੁਕਾਬਲਾ ਕਰਨਗੇ

  ਫ਼ਤਹਿਗੜ੍ਹ ਸਾਹਿਬ - “ਜਦੋਂ 1984 ਦੇ ਸਮੇਂ ਸ. ਬਾਦਲ ਤੇ ਰਵਾਇਤੀ ਆਗੂਆਂ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ, ਬੀਜੇਪੀ-ਆਰ.ਐਸ.ਐਸ. ਨਾਲ ਮਿਲੀਭੁਗਤ ਦੀ ਬਦੌਲਤ ਸਿੱਖ ਕੌਮ ਵਿਚ ਇਨ੍ਹਾਂ ਦੀ ਸਾਂਖ ਖ਼ਤਮ ਹੋ ਗਈ ਸੀ ਤਾਂ ਇਨ੍ਹਾਂ ਰਵਾਇਤੀ ਆਗੂਆਂ ਨੇ ਉਸ ਸਮੇਂ ਪੰਜਾਬ ਦੇ ਗਵਰਨਰ ਕੋਲ ਸਿ਼ਕਾਇਤ ਕੀਤੀ ਕਿ ਅਸੀਂ ਤਾਂ ਹਮੇਸ਼ਾਂ ਇੰਡੀਆਂ ਤੇ ਹਿੰਦੂਤਵ ਹੁਕਮਰਾਨਾਂ ਦੇ ਵਫ਼ਾਦਾਰ ਰਹੇ ਹਾਂ । ਇਸ ਲਈ ਜਿੰਨਾਂ ਸਮਾਂ ਸੰਤ ਭਿੰਡਰਾਂਵਾਲਿਆ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਕੱਢਕੇ ਅਲੱਗ-ਥਲੱਗ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਅਸੀਂ ਸਰਕਾਰ ਨਹੀਂ ਬਣਾ ਸਕਾਂਗੇ । ਇਸ ਲਈ ਮਿਲਟਰੀ ਹਮਲਾ ਕਰਨਾ ਪਵੇਗਾ । ਇਨ੍ਹਾਂ ਦੇ ਮਸਵਰੇ ਨਾਲ ਹੀ ਮਰਹੂਮ ਇੰਦਰਾ ਗਾਂਧੀ ਅਤੇ ਉਸ ਸਮੇਂ ਦੇ ਫ਼ੌਜ ਦੇ ਮੁੱਖੀ ਜਰਨਲ ਵੈਦਿਆ ਨੇ ਬਲਿਊ ਸਟਾਰ ਦਾ ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨਾਲ ਮਿਲਕੇ ਹਮਲਾ ਕੀਤਾ । ਉਸੇ ਤਰ੍ਹਾਂ ਬਲਿਊ ਸਟਾਰ-2 ਕਰਵਾਉਣ ਲਈ ਸ੍ਰੀ ਮੋਦੀ ਤੇ ਜਰਨਲ ਸ੍ਰੀ ਰਾਵਤ ਵੱਲੋਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੁੱਧ ਸਾਜਿ਼ਸ ਰਚੀ ਗਈ ਹੈ । ਤਾਂ ਕਿ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਜਿਵੇਂ ਇੰਦਰਾ ਗਾਂਧੀ ਨੇ ਸਮੁੱਚੇ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਅਤੇ ਸਭ ਹਿੰਦੂਆਂ ਨੂੰ ਆਪਣੇ ਮਗਰ ਲਗਾਉਣ ਲਈ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ, ਉਸੇ ਤਰ੍ਹਾਂ ਹੁਣ ਸ੍ਰੀ ਮੋਦੀ ਅਤੇ ਜਰਨਲ ਰਾਵਤ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਵਿਰੁੱਧ ਉਸੇ ਤਰ੍ਹਾਂ ਦੀ ਕਾਰਵਾਈ ਕਰਨ ਉਤੇ ਅਮਲ ਕਰ ਰਹੇ ਹਨ । ਜੇ ਕੋਈ ਅਜਿਹੀ ਮਨੁੱਖਤਾ ਵਿਰੋਧੀ ਤੇ ਸਿੱਖ ਕੌਮ ਵਿਰੋਧੀ ਕਾਰਵਾਈ ਹੋਈ ਤਾਂ 86 ਜਮਹੂਰੀਅਤ ਪਸੰਦ ਮੁਲਕਾਂ ਵਿਚ ਜਿਥੇ ਵੱਡੀ ਗਿਣਤੀ ਵਿਚ ਸਿੱਖ ਕੌਮ ਵੱਸਦੀ ਹੈ, ਚੁੱਪ ਕਰਕੇ ਨਹੀਂ ਬੈਠਣਗੇ ਅਤੇ ਇਨ੍ਹਾਂ ਹੁਕਮਰਾਨਾਂ ਦੀ ਸਾਜਿ਼ਸ ਦਾ ਡੱਟਕੇ ਮੁਕਾਬਲਾ ਕਰਨਗੇ ਅਤੇ ਇਸਦੇ ਇੰਡੀਆ ਵਿਰੁੱਧ ਨਿਕਲਣ ਵਾਲੇ ਕੌਮਾਂਤਰੀ ਨਤੀਜਿਆ ਲਈ ਹੁਕਮਰਾਨ ਤੇ ਹਿੰਦ ਫ਼ੌਜ ਜਿੰਮੇਵਾਰ ਹੋਣਗੇ ।”

  ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ-ਫ਼ੌਜ ਦੇ ਮੁੱਖੀ ਸ੍ਰੀ ਰਾਵਤ ਅਤੇ ਸ੍ਰੀ ਮੋਦੀ ਵੱਲੋਂ ਸਟੇਟਲੈਸ ਸਿੱਖ ਕੌਮ ਵਿਰੁੱਧ ਤੇ ਪੰਜਾਬ ਸੂਬੇ ਵਿਰੁੱਧ ਰਚੀ ਸਾਜਿ਼ਸ ਦਾ ਗੰਭੀਰ ਤੇ ਸਖ਼ਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ, ਫ਼ੌਜ ਦੇ ਮੁੱਖੀ ਅਤੇ ਰਵਾਇਤੀ ਬਾਦਲ ਦਲੀਏ ਜੋ ਸਿਆਸੀ ਰੰਗਤ ਵਿਚ ਰੰਗੇ ਹੋਏ ਹਨ, ਉਨ੍ਹਾਂ ਨੂੰ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਬਰਗਾੜੀ ਵਿਖੇ ਸ਼ਹੀਦ ਕੀਤੇ ਗਏ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਦੇ ਨਾਮ ਸਪੱਸਟ ਰੂਪ ਵਿਚ ਨਸਰ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਹੈ । ਦੂਸਰਾ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਜਿਸਦੀ ਕਾਨੂੰਨੀ ਮਿਆਦ ਨੂੰ ਖਤਮ ਹੋਇਆ ਦੋ ਸਾਲ ਹੋ ਚੁੱਕੇ ਹਨ, ਨੂੰ ਮੋਦੀ ਹਕੂਮਤ ਵੱਲੋਂ ਜਰਨਲ ਚੋਣਾਂ ਨਹੀਂ ਕਰਵਾਈਆ ਜਾ ਰਹੀਆ । ਪੰਜਾਬ ਦੇ ਵਿਦਿਆਰਥੀਆ ਦੇ ਸਿਲੇਬਸ ਵਿਚ ਸਿੱਖ ਕੌਮ ਦੇ ਇਤਿਹਾਸ ਨੂੰ ਤਰੋੜ-ਮਰੋੜਕੇ ਪੇਸ਼ ਕਰਦੇ ਹੋਏ ਬੇਬੇ ਨਾਨਕੀ ਦਾ ਵਿਆਹ ਇਕ ਮੁਸਲਮਾਨ ਨਾਲ ਕਰਨ, ਰੰਘਰੇਟੇ ਸਿੱਖਾਂ ਨੂੰ ਜ਼ਲੀਲ ਕਰਦੇ ਹੋਏ ਚੌਥੇ ਪੌੜੇ ਲਿਖਣ, ਬਠਿੰਡਾ ਵਿਖੇ ਡੇਰਾ ਰੂਮੀ ਵਿਖੇ ਰੰਘਰੇਟਿਆ ਨੂੰ ਪੰਗਤ ਵਿਚ ਬੈਠਕੇ ਲੰਗਰ ਛਕਣ ਦੀ ਇਜ਼ਾਜਤ ਨਹੀਂ, ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਕਾਸਿ਼ਤ ਕੀਤੀ ਗਈ ਗਿਆਨ ਸਰੋਵਰ ਕਿਤਾਬ ਵਿਚ ਤੱਥਾਂ ਤੋਂ ਉਲਟ ਸਾਡੇ ਇਤਿਹਾਸ ਨੂੰ ਲਿਖਿਆ ਗਿਆ ਹੈ । ਇਥੋਂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕੀਤੇ ਗਏ ‘ਅੰਮ੍ਰਿਤ’ ਨੂੰ ਹਿੰਦੂ ਦੇਵੀ-ਦੇਵਤਿਆ ਵੱਲੋਂ ਸਮੁੰਦਰ ਰਿੜਕ ਕੇ ਕੱਢਿਆ ਦਰਸਾਇਆ ਗਿਆ ਹੈ, ਜੋ ਕਿ ਸਿੱਖ ਕੌਮ ਅਤੇ ਹੋਰਨਾਂ ਕੌਮਾਂ ਵਿਚ ਸਿੱਖ ਕੌਮ ਵਿਚ ਦੁਬਿਧਾ ਪੈਦਾ ਕਰਨ ਵਾਲੀਆ ਕਾਰਵਾਈਆ ਹੋ ਰਹੀਆ ਹਨ । ਇਹ ਸਭ ਕੁਝ ਬਾਦਲ ਹਕੂਮਤ ਵੇਲੇ ਹੋਇਆ ਹੈ । ਲੇਕਿਨ ਨਾ ਸ. ਬਾਦਲ ਨਾ ਕਿਸੇ ਹੋਰ ਮੁੱਖ ਮੰਤਰੀ ਨੇ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਨੂੰ ਰੋਕਣ ਲਈ ਕੋਈ ਉਦਮ ਕੀਤਾ ਹੈ । ਜਦੋਂ ਸਿੱਖ ਕੌਮ ਅਜਿਹੇ ਵਿਤਕਰਿਆ ਤੇ ਬੇਇਨਸਾਫ਼ੀਆ ਵਿਰੁੱਧ ਅਮਨਮਈ ਤਰੀਕੇ ਬਰਗਾੜੀ ਵਿਖੇ ਇਕੱਤਰ ਹੋ ਕੇ ਰੋਸ ਕਰ ਰਹੀ ਹੈ, ਤਾਂ ਸਿੱਖ ਕੌਮ ਦੀਆਂ ਜਾਇਜ ਤੇ ਵਿਧਾਨਿਕ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ, ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਾਜ਼ਾਵਾਂ ਦਿਵਾਉਣ ਅਤੇ 25-25 ਸਾਲਾ ਤੋਂ ਬੰਦੀ ਸਿੱਖਾਂ ਤੇ ਹੋਰਨਾਂ ਨੂੰ ਰਿਹਾਅ ਕਰਨ ਦੇ ਅਮਲ ਕਰਨ ਦੀ ਬਜਾਇ ਹੁਕਮਰਾਨਾਂ ਅਤੇ ਫ਼ੌਜ ਵੱਲੋਂ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਸਾਜਿ਼ਸਾ ਰਚੀਆ ਜਾ ਰਹੀਆ ਹਨ । ਜੋ ਕਿ ਸਿੱਖ ਕੌਮ ਨੂੰ ਬਦਨਾਮ ਕਰਕੇ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ਮਨਸੂਬੇ ਹਨ । ਜਿਸ ਨੂੰ ਸਿੱਖ ਕੌਮ ਕਤਈ ਸਫ਼ਲ ਨਹੀਂ ਹੋਣ ਦੇਵੇਗੀ । ਇਹ ਵੀ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਬਾਹਰਲੇ ਮੁਲਕਾਂ ਦੇ ਸਿੱਖਾਂ ਦੀ ਦਖਲ ਅੰਦਾਜੀ ਵੱਧਣ ਦੇ ਕਾਰਨ ਬ਼ਗਾਵਤ ਵਾਲੇ ਹਾਲਤ ਬਣੇ ਹੋਏ ਹਨ ਜੋ ਕਿ ਬਿਲਕੁਲ ਤੱਥਾਂ ਤੋਂ ਰਹਿਤ ਹੁਕਮਰਾਨਾਂ ਦਾ ਅਤੇ ਫ਼ੌਜ ਮੁੱਖੀ ਦਾ ਕੋਰਾ ਝੂਠ ਹੈ । ਜੇਕਰ ਕੋਈ ਅਜਿਹਾ ਦਸਤਾਵੇਜ ਹੁਕਮਰਾਨਾਂ ਕੋਲ ਹੈ, ਤਾਂ ਉਹ ਜਮਹੂਰੀਅਤ ਪਸ਼ੰਦ ਮੁਲਕਾਂ ਅਤੇ ਸਿੱਖ ਕੌਮ ਸਾਹਮਣੇ ਲਿਆਉਣ, ਨਾ ਕਿ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਲਈ ਅਤੇ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਫਿਰ ਤੋਂ ਬਲਿਊ ਸਟਾਰ ਆਪ੍ਰੇਸ਼ਨ-2 ਕਰਨ ਦਾ ਬਹਾਨਾ ਲੱਭਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਗਵਰਨਰ ਪੰਜਾਬ ਨੂੰ ਇੰਡੀਆ ਦੇ ਵਿਧਾਨ ਦੀ ਧਾਰਾ 161 ਰਾਹੀ ਇਹ ਅਧਿਕਾਰ ਪ੍ਰਾਪਤ ਹਨ ਕਿ ਜਿਸ ਜੇਲ੍ਹ ਵਿਚ ਬੰਦੀ ਨੂੰ ਉਹ ਚਾਹੁਣ ਰਿਹਾਅ ਕਰ ਸਕਦੇ ਹਨ ਤੇ ਉਸਦੀ ਸਜ਼ਾ ਘਟਾ ਸਕਦੇ ਹਨ । ਇਸੇ ਤਰ੍ਹਾਂ ਸਦਰ-ਏ-ਹਿੰਦ ਨੂੰ ਵਿਧਾਨ ਦੀ ਧਾਰਾ 71 ਰਾਹੀ ਉਪਰੋਕਤ ਅਧਿਕਾਰ ਪ੍ਰਾਪਤ ਹਨ । ਇਸ ਲਈ ਸਿੱਖ ਕੌਮ ਨਾਲ ਹੋਈਆ ਬੇਇਨਸਾਫ਼ੀਆ ਨੂੰ ਮੁੱਖ ਰੱਖਕੇ ਗਵਰਨਰ ਪੰਜਾਬ ਅਤੇ ਸਦਰ-ਏ-ਹਿੰਦ ਸਿੱਖ ਕੌਮ ਨਾਲ ਸੰਬੰਧਤ ਬੰਦੀਆ ਨੂੰ ਰਿਹਾਅ ਕਰਕੇ ਇਨਸਾਫ਼ ਦੇਣ ।

  ਫ਼ੌਜ ਦੇ ਮੁੱਖੀ ਸ੍ਰੀ ਰਾਵਤ ਨੂੰ ਅਸੀਂ ਪੁੱਛਣਾ ਚਾਹਵਾਂਗੇ ਕਿ ਜਦੋਂ ਪੰਜਾਬ ਵਿਚ ਅਮਨ-ਅਮਾਨ ਹੈ ਅਤੇ 158 ਦਿਨਾਂ ਤੋਂ ਚੱਲ ਰਹੇ ਬਰਗਾੜੀ ਮੋਰਚੇ ਦੌਰਾਨ ਕੋਈ ਵੀ ਅਣਸੁਖਾਵੀ, ਗੈਰ-ਕਾਨੂੰਨੀ ਕਾਰਵਾਈ ਨਹੀਂ ਹੋਈ, ਪੂਰਾ ਅਨੁਸਾਸਿਤ ਢੰਗ ਨਾਲ ਹੋ ਰਿਹਾ ਹੈ ਤਾਂ ਸ੍ਰੀ ਰਾਵਤ ਨੂੰ ਇਹ ਸੁਪਨਾ ਕਿੱਥੋ ਆ ਗਿਆ ਕਿ ਸਿੱਖ ਕੌਮ ਤੇ ਪੰਜਾਬ ਵਿਚ ਬਗਾਵਤ ਵਾਲੇ ਆਸਾਰ ਬਣ ਗਏ ਹਨ । ਫਿਰ ਹਰ ਸਾਲ ਲਦਾਖ ਅਤੇ ਉਤਰਾਖੰਡ ਵਿਚ ਚੀਨ ਫ਼ੌਜ ਦਾਖਲ ਹੋ ਜਾਂਦੀ ਹੈ, ਪੂਰਬੀ ਸੂਬਿਆਂ ਵਿਚ ਵੀ ਅਜਿਹਾ ਹੋ ਰਿਹਾ ਹੈ, ਉਥੇ ਤਾਂ ਸ੍ਰੀ ਰਾਵਤ ਦੀ ਫ਼ੌਜ ਕੁਝ ਨਹੀਂ ਕਰ ਸਕੀ । ਪਰ ਸਟੇਟਲੈਸ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬੀਜੇਪੀ-ਆਰ.ਐਸ.ਐਸ. ਦੀ ਮੰਦਭਾਵਨਾ ਭਰੀ ਸੋਚ ਤੇ ਪਹਿਰਾ ਦਿੰਦੇ ਹੋਏ ਬਲਿਊ ਸਟਾਰ-2 ਕਰਵਾਉਣ ਦੀ ਸਾਜਿ਼ਸ ਦੇ ਮੋਹਰੀ ਕਿਉਂ ਬਣ ਗਏ ਹਨ ? ਜੇਕਰ ਸ੍ਰੀ ਮੋਦੀ ਦੀ ਮੁਤੱਸਵੀ ਹਕੂਮਤ ਜਾਂ ਹਿੰਦ ਫ਼ੌਜ ਨੇ ਅਜਿਹੀਆ ਸਾਜਿ਼ਸਾ ਤੇ ਅਮਲ ਕਰਨ ਦੀ ਕੋਸਿ਼ਸ਼ ਕੀਤੀ ਤਾਂ ਇੰਡੀਆ ਦਾ ਹਸਰ ਕੌਮਾਂਤਰੀ ਪੱਧਰ ਤੇ ਬਹੁਤ ਭੈੜਾ ਹੋਵੇਗਾ ਜਿਸ ਲਈ ਇਹ ਜਿੰਮੇਵਾਰ ਹੋਣਗੇ।

  Last modified on Monday, 05 November 2018 11:06

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com