ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਕਾਮਰੇਡ ਜਤਿੰਦਰ ਪੰਨੂ ਅਤੇ ਕੇਪੀਐੱਸ ਗਿੱਲ ਇਕ ਪ੍ਰੈੱਸ ਸਮਾਗਮ ਵਿਚ। ਕਾਮਰੇਡ ਜਤਿੰਦਰ ਪੰਨੂ ਅਤੇ ਕੇਪੀਐੱਸ ਗਿੱਲ ਇਕ ਪ੍ਰੈੱਸ ਸਮਾਗਮ ਵਿਚ।

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡੀਓ ਚਰਚਾ ਵਿਚ ਹੈ ਜਿਸ ਵਿਚ ਪੰਨੂ ਇਕ ਕਨਵੋਕੇਸ਼ਨ ਸਮਾਗਮ ਸਮੇਂ 'ਜ਼ਮੀਰ' ਦੀਆਂ ਗੱਲਾਂ ਕਰ ਰਿਹਾ ਹੈ। ਸਵਾਲ ਹੈ ਕਿ ਕੀ ਜਤਿੰਦਰ ਪੰਨੂ ਵਿਚ ਵੀ ਕੋਈ 'ਜ਼ਮੀਰ' ਨਾਮ ਦੀ ਚੀਜ਼ ਹੈ।
    ਇਸ ਸਬੰਧੀ ਸਿੱਖ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਨੇ ਕੁੱਝ ਸਾਲ ਪਹਿਲਾਂ ਇਸ ਪੰਨੂ ਬਾਰੇ ਲਾਈਨਾਂ ਲਿਖੀਆਂ ਸਨ ਜਿਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਫਿਰ ਤੋਂ ਸਾਹਮਣੇ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾਂ ਵੱਲੋਂ ਉਠਾਏ ਕੁੱਝ ਸਵਾਲ ਵੀ ਸ਼ਾਮਲ ਹਨ।
    1. ਜਦ 1988 ਵਿਚ ਕੇਪੀਐੱਸ ਗਿੱਲ ਨੇ ਰੂਪਨ ਦਿਉਲ ਬਜਾਜ ਨਾਲ ਛੇੜਖ਼ਾਨੀ ਕੀਤੀ ਤਾਂ ਪੰਨੂ ਤੇ ਕਾਮਰੇਡ ਜਗਜੀਤ ਸਿੰਘ ਅਨੰਦ ਨੇ ਗਿੱਲ ਦੀ ਪਿੱਠ ਠੋਕੀ।
    2. ਜਦ 1992 ਵਿਚ ਗਿੱਲ ਤੇ ਬੇਅੰਤ ਸਿੰਘ ਦੀ ਜੋੜੀ ਨੇ ਹਰ ਥਾਣਾ, ਚੌਕੀ ਬੁੱਚੜਖ਼ਾਨਾ ਬਣਾ ਦਿੱਤਾ ਤਾਂ ਪੰਨੂ ਨੇ ਝੂਠੇ ਮੁਕਾਬਲਿਆਂ ਦੀਆਂ ਖ਼ਬਰਾਂ ਲਾਈਆਂ।
    3. ਜਦ 1988 ਚ ਅੰਤਰਰਾਸ਼ਟਰੀ ਦਬਾਅ ਤਹਿਤ ਸੁਪਰੀਮ ਕੋਰਟ ਨੇ ਸੀ.ਬੀ.ਆਈ ਤੋਂ ” ਜ਼ਿਆਦਤੀਆਂ” ਦੀ ਜਾਂਚ ਕਰਵਾਈ ਤਾਂ ਏਜੰਸੀ ਨੇ 400 ਪੁਲਸ ਵਾਲੇ ਦੋਸ਼ੀ ਕਰਾਰ ਦਿੱਤੇ ।ਪੰਨੂ ਨੇ ਕਥਿਤ ਤੌਰ ਤੇ ਉਨ੍ਹਾਂ ਦੀ ” ਜਿੰਦਾ ਸ਼ਹੀਦ ਪੁਲਸ ਐਸੋਸੀਏਸ਼ਨ ” ਬਣਾ ਕੇ ਬਿਆਨ ਜਾਰੀ ਕੀਤੇ ਕਿ ਜੇ ਸਾਡੇ ਤੇ ਕੇਸ ਚਲਾਏ ਤਾਂ ਅਸੀਂ ਬਹਾਦਰੀ ਦੇ ਮੈਡਲ ਵਾਪਸ ਕਰਾਂਗੇ। ਮੈਡਲ ਜੋ ਸਿੱਖ ਨੌਜਵਾਨ ਮਾਰਨ ਕਰਕੇ ਮਿਲੇ ਹੋਏ ਸਨ।
    4. ਪੰਨੂ ਤੇ ਅਨੰਦ ਨੇ ਇਨ੍ਹਾਂ ਪੁਲਸ ਵਾਲਿਆਂ ਦੇ ਕੇਸ ਖ਼ਾਰਜ ਕਰਵਾਉਣ ਲਈ ਪ੍ਰਧਾਨ ਮੰਤਰੀ ਵਾਜਪਾਈ ਤੱਕ ਪਹੁੰਚ ਕੀਤੀ।
    5. ਪੰਨੂ ਦੀ ਸਿੱਖ ਨੌਜੁਆਨਾਂ ਕਾਤਲ ਸ਼.ਸ਼.ਫ ਅਜੀਤ ਸਿੰਘ ਸੰਧੂ, ਗੋਬਿੰਦ ਰਾਮ, ਸੀਤਲ ਦਾਸ ਆਦਿ ਦਰਜਨਾਂ ਅਫ਼ਸਰਾਂ ਨਾਲ ਯਾਰੀ ਸੀ । ਹਾਜ਼ਰ ਜੁਆਬ ਹੋਣ ਕਰਕੇ ਪੰਨੂ ਮਹਿਫ਼ਲਾਂ ਦਾ ਸ਼ਿੰਗਾਰ ਹੋਇਆ ਕਰਦਾ ਸੀ। ਇਸਦੇ ਲੁੱਚੇ ਚੁਟਕਲਿਆਂ ਨਾਲ ਅਫ਼ਸਰ 'ਰਿਲੈਕਸ' ਮਹਿਸੂਸ ਕਰਦੇ ਸਨ। ਉਹ ਇਸ ਕੋਲ ਇਹ ਸਾਰੇ ਭੇਤ ਖ਼ੋਲ ਦਿੰਦੇ ਸਨ ਕਿ ਕਿਹੜੇ ਮੁੰਡੇ ਕਿਥੇ ਖਪਾਏ ਹਨ।
    6. ਜੋ ਨੌਜਵਾਨ ਜਾਂ ਲੋਕ ਲਾਪਤਾ ਹਨ ਪੰਨੂ ਨੂੰ ਉਨ੍ਹਾਂ ਬਾਰੇ ਸਭ ਪਤਾ ਹਨ ਕਿ ਉਹ ਕਿੱਥੇ ਖਪਾਏ ਹਨ।
    7. ਹਿਟਲਰ ਦੇ ਨਵੀਆਂ ਤੇ ਜਿਵੇਂ 'ਨਿਉਰਮਬਰਗ ਟਰਾਇਲ' ਚੱਲਿਆ ਸੀ, ਇਹਨਾਂ ਲੋਕਾਂ ਤੇ ਵੀ ਅੰਤਰ ਰਾਸ਼ਟਰੀ ਅਦਾਲਤਾਂ ਚ ਮੁਕੱਦਮਾ ਚੱਲਣਾ ਚਾਹੀਦਾ ਹੈ
    8. ਜਤਿੰਦਰ ਪੰਨੂ ਨੂੰ ਇਸ ਜਾਂਚ ਚ ਸ਼ਾਮਲ ਕਰਕੇ ਲਾ ਪਤਾ ਲੋਕਾਂ ਬਾਰੇ ਪੁੱਛਗਿੱਛ ਹੋਣੀ ਚਾਹੀਦੀ ਹੈ
    9. ਪੰਨੂ ਦੀ ਹਰ ਮਸਲੇ ਤੇ ਰਾਇ ਲੈਣ ਬਾਰੇ ਚੈਨਲਾਂ ਨੂੰ ਇਹਨਾਂ ਦੋਸ਼ਾਂ ਬਾਰੇ ਹੁਣ ਉਸਨੂੰ ਸੁਆਲ ਪੁੱਛਣੇ ਚਾਹੀਦੇ ਹਨ।
    - ਰਾਜਵਿੰਦਰ ਸਿੰਘ ਰਾਹੀ

    -----------


    - ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਵੱਲੋਂ ਪੰਨੂ ਨੂੰ ਕੁੱਝ ਸਵਾਲ


    ਥੋੜਾ ਜਿਹਾ ਸੱਚ ਹੋਰ ਬੋਲ ਦਿਓ ਪੰਨੂ ਸਾਹਿਬ!
    ਪੰਨੂ ਸਾਹਿਬ ਦੱਸ ਨੀ ਸਕੇ ਕਿ ਜਿਹੜਾ ਪਾਣੀ ਹੇਠਾਂ ਚਲਾ ਗਿਆ, ਉਹਨੂੰ ਰੋਕਣ ਲਈ ਪੰਜਾਬ ਦੇ ਸਿਰਲੱਥ ਸਪੂਤ ਉੱਠੇ ਸਨ, ਜਿਨ੍ਹਾਂ ਰਾਿੲਪੇਰੀਅਨ ਕਨੂੰਨ ਰਾਹੀਂ ਪਾਣੀ ਵਰਤਣ ਦਾ ਹੱਕ ਮੰਗਿਆ ਸੀ ਤੇ ਪੰਨੂ ਸਾਹਿਬ ਵਰਗੀਆਂ ਕਲਮਾਂ ਨੇ ਉਨ੍ਹਾਂ ਨੂੰ ਅੱਤਵਾਦੀ ਲਿਖ ਲਿਖ ਭੰਡਿਆ ਸੀ। ਸਿਰਫ ਭੰਡਿਆ ਹੀ ਨਹੀਂ ਸੀ, ਸਰਕਾਰਾਂ ਨਾਲ ਬਗਲਗੀਰ ਹੋ ਕੇ ਪੰਜਾਬ ਦੇ ਉਹ ਸਪੂਤ ਖਤਮ ਕਰਵਾਏ ਸਨ ਤੇ ਮਰਨ ‘ਤੇ ਕਾਮਰੇਡ ਜੁੰਡਲ਼ੀ ਨਾਲ ਮਿਲ ਕੇ ਖੁਸ਼ੀਆਂ ਮਨਾਈਆਂ ਸਨ।
    ਜੇ ਨਹਿਰੀ ਪਾਣੀ ਪੰਜਾਬ ਨੂੰ ਮਿਲਦਾ ਰਹਿੰਦਾ ਤਾਂ ਜ਼ਮੀਨੀ ਪਾਣੀ ਹੇਠਾਂ ਨਾ ਜਾਂਦਾ ਪੰਨੂ ਸਾਹਿਬ ਤੇ ਤੁਹਾਨੂੰ ਅੱਜ ਵੀ ਪਾਣੀ ਦੇ ਥੱਲੇ ‘ਤੇ ਪਿਆ ਸਿੱਕਾ ਦਿਸਦਾ ਹੁੰਦਾ।
    ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਲਈ ਜੋ ਮਨਸੂਬੇ ਕੇਂਦਰ ਨੇ ਘੜੇ, ਪੰਜਾਬ ਦੇ ਜੁਝਾਰੂ ਪੁੱਤ ਉਨ੍ਹਾਂ ਵਿਰੁੱਧ ਲੜੇ-ਮਰੇ, ਤੁਸੀਂ ਉਨ੍ਹਾਂ ਦੀ ਬਜਾਏ ਸਰਕਾਰਾਂ ਦਾ ਸਾਥ ਦਿੱਤਾ ਪੰਨੂ ਸਾਹਿਬ, ਵਰਨਾ ਬਤਾਊਂ ਹਾਲੇ ਵੀ ਬਿਨਾ ਕੀੜੇ ਤੇ ਬਿਨਾ ਦਵਾਈ ਲੱਭ ਜਾਂਦਾ।
    ਮੈਨੂੰ ਯਕੀਨ ਹੈ ਪੰਨੂ ਸਾਹਿਬ ਜਦੋਂ ਤੁਸੀਂ ਸਵੇਰੇ ਪਾਣੀ ਦਾ ਛਿੱਟਾ ਮਾਰ ਕੇ ਸ਼ੀਸ਼ੇ ਵਿਚਲੀਆਂ ਅੱਖਾਂ ਰਾਹੀਂ ਆਪਣੀ ਜ਼ਮੀਰ ਵੇਖਦੇ ਹੋਵੋਂਗੇ ਤਾਂ ਇਹ ਕੁਝ ਹੋਰ ਵੀ ਕਹਿੰਦੀਆਂ ਹੋਣਗੀਆਂ। ਜਿਹੜੇ ਗੁਨਾਹ ਤੁਸੀਂ ਕਬੂਲੇ ਹਨ, ਇਸਤੋੰ ਵੱਧ ਗੁਨਾਹ ਕਬੂਲਣ ਲਈ ਜ਼ੋਰ ਪਾਉੰਦੀਆਂ ਹੋਣਗੀਆਂ।
    ਇਹ ਗੁਨਾਹ ਬਹੁਤ ਵੱਡੇ ਸਨ ਪੰਨੂ ਸਾਹਿਬ, ਉਮੀਦ ਹੈ ਕਿ ਕਬੂਲ ਕੇ ਭਾਰ ਲਾਹ ਲਓਂਗੇ। ਨਵੀਂ ਪੀੜ੍ਹੀ ਤੁਹਾਡੀਆਂ ਚਿਕਨੀਆਂ ਚੋਪੜੀਆਂ ਗੱਲਾਂ ‘ਚ ਬੇਸ਼ੱਕ ਆ ਜਾਵੇ ਪਰ ਪੰਨੂ ਸਾਹਿਬ ਸਾਡੇ ਤੋਂ ਭੁੱਲ ਨੀ ਹੋ ਰਿਹਾ ਕਿ ਜਦੋਂ ਪੰਜਾਬ ਨੂੰ ਮਾਰਿਆ ਜਾ ਰਿਹਾ ਸੀ ਤਾਂ ਤੁਸੀਂ ਪੰਜਾਬ ਦੇ ਕਾਤਲਾਂ ਨਾਲ ਖੜ੍ਹੇ ਸੀ।
    ਪੱਤਰਕਾਰ ਜਤਿੰਦਰ ਪੰਨੂ ਸਾਹਿਬ ਦੀ ਇਹ ਵੀਡੀਓ ਬੜੀ ਵਾਇਰਲ ਹੋਈ ਹੈ, ਉਹ ਨਵੀਂ ਪੀੜ੍ਹੀ ਸਾਹਵੇਂ ਆਪਣੇ (ਓਸ ਪੀੜ੍ਹੀ ਦੇ) ਗੁਨਾਹ ਕਬੂਲ ਰਹੇ ਹਨ। ਪਰ ਪਤਾ ਨੀ ਮੈਨੂੰ ਇੰਝ ਕਿਓਂ ਲੱਗ ਰਿਹਾ ਹੈ ਕਿ ਉਹ ਇਸਤੋਂ ਵੀ ਅੱਗੇ ਆਪਣੇ ਨਿੱਜੀ ਗੁਨਾਹ ਕਬੂਲਣੇ ਚਾਹੁੰਦੇ ਸਨ। ਬੱਚਿਆਂ ਅੱਗੇ ਸ਼ਰਮਾ ਗਏ ਜਾਂ ਜੁਰਅਤ ਨਾ ਪਈ।

    https://www.facebook.com/gurpreet.sahotalucky/videos/10155619247795916/

    Last modified on Sunday, 30 December 2018 09:31

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com