ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    Punjab-da-Butcher Book Punjab-da-Butcher Book

    ਕੇਪੀਐਂਸ ਗਿੱਲ ਬਾਰੇ ਸੱਚ ਬਿਆਨ ਕਰਦੀ ਕਿਤਾਬ ਖ਼ਿਲਾਫ਼ ਬੀਬੀ ਚਾਵਲਾ ਨੇ ਪਾਈ ਹਾਲ-ਦੁਹਾਈ

    ਭਦੌੜ, (ਸਾਹਿਬ ਸੰਧੂ) - ਬੀਤੇ ਦਿਨ ਦਲ ਖ਼ਾਲਸਾ ਨਾਲ ਸਬੰਧਿਤ ਲੇਖਕ ਸਰਬਜੀਤ ਸਿੰਘ ਘੁਮਾਣ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਕੇਪੀਐਸ ਗਿੱਲ ਦੇ ਵਰਦੀ ਦੀ ਆੜ 'ਚ ਨਿਭਾਏ ਘਿਣਾਉਣੇ ਕਿਰਦਾਰ ਬਾਬਤ ''ਪੰਜਾਬ ਦਾ ਬੁੱਚੜ ਕੇਪੀਐਸ ਗਿੱਲ'' ਕਿਤਾਬ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈਂਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਰਾਹੀਂ ਸਰਬਜੀਤ ਸਿੰਘ ਘੁਮਾਣ ਦੀ ਕਲਮ ਰਾਹੀਂ ਖਾੜਕੂਵਾਦ ਦੌਰਾਨ ਸਿੱਖ ਪਰਿਵਾਰਾਂ ਤੇ ਕੀਤੇ ਹੱਦੋਂ ਨੀਵੇਂ ਦਰਜੇ ਦੇ ਘਿਣਾਉਣੇ ਜ਼ੁਲਮਾਂ ਨੂੰ ਬਿਆਨ ਕੀਤਾ ਗਿਆ ਹੈ।
    ਗਿੱਲ ਵੱਲੋਂ ਅਣਗਿਣਤ ਨਿਰਦੋਸ਼ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਮਾਰ ਦਿੱਤਾ ਗਿਆ ਤੇ ਉਨ੍ਹਾਂ ਦੀ ਭਾਲ ਵਿਚ ਆਉਂਦੇ ਮਾਪਿਆਂ ਨੂੰ ਵੀ ਖਪਾ ਦਿੱਤਾ ਜਾਂਦਾ ਸੀ। ਗਿੱਲ ਦੁਆਰਾ ਕਤਲ ਹੋਏ ਨਿਰਦੋਸ਼ ਨੌਜਵਾਨਾਂ ਦੇ ਹੱਕ ਵਿਚ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕਿਸੇ ਨੇ ਆਵਾਜ਼ ਤਾਂ ਕੀ ਚੁੱਕਣੀ ਸੀ ਸਗੋਂ ਗਿੱਲ ਦੀਆਂ ਕਰਤੂਤਾਂ ਨੂੰ ਨੰਗਾ ਕਰਦੀ ‘ਪੰਜਾਬ ਦਾ ਬੁੱਚੜ’ ਕਿਤਾਬ ਦੇ ਲੇਖਕ ਨੂੰ ਜੇਲ੍ਹ ਸੁੱਟਣ ਦੀ ਕਾਰਵਾਈ ਦੀ ਮੰਗ ਕਰਨ 'ਚ ਪੰਜਾਬ ਦੀ ਇਕ ਮਹਿਲਾ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਫੇਸਬੁੱਕ ਰਾਹੀਂ ਸਾਹਮਣੇ ਆਈ ਹੈ।
    ਭਾਜਪਾ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਆਪਣੇ ਫੇਸਬੁੱਕ ਪੇਜ ਰਾਹੀਂ ‘ਪੰਜਾਬ ਦਾ ਬੁੱਚੜ’ ਕਿਤਾਬ ਦੇ ਲੇਖਕ ਖ਼ਿਲਾਫ਼ ਦੋ ਮਿੰਟ 14 ਸਕਿੰਟ ਦੀ ਵੀਡੀਓ ਪਾ ਪੰਜਾਬ, ਭਾਰਤ ਸਰਕਾਰ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੂੰ ਆਖਿਆ ਹੈ ਕਿ ਕੇਪੀਐਸ ਗਿੱਲ ਨੇ ਪੰਜਾਬ ਵਿਚੋਂ ਖਾੜਕੂਵਾਦ ਖ਼ਤਮ ਕਰਨ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ, ਅਜਿਹੇ ਵਿਅਕਤੀ ਲਈ ‘ਪੰਜਾਬ ਦਾ ਬੁੱਚੜ’ ਸ਼ਬਦ ਇਸਤੇਮਾਲ ਕਰਨਾ ਠੀਕ ਨਹੀਂ ਹੈ ਤੇ ਇਸ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੀਬੀ ਚਾਵਲਾ ਨੇ ਗਿੱਲ ਨੂੰ ਹੀਰੋ ਦੱਸਦਿਆਂ ਉਕਤ ਕਿਤਾਬ ਦੇ ਲੇਖਕ ਖ਼ਿਲਾਫ਼ ਕਾਫ਼ੀ ਅੱਗ ਕੱਢੀ ਹੈ।
    ਬੀਬੀ ਚਾਵਲਾ ਦੀ ਵੀਡੀਓ ਜਨਤਕ ਹੁੰਦਿਆਂ ਹੀ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੇ ਉਨ੍ਹਾਂ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦਿਆਂ ਸਾਬਕਾ ਮੰਤਰੀ ਸਾਹਿਬਾ ਦੇ ਪੇਜ ਤੇ ਜਾ ਲਾਹਨਤਾਂ ਪਾਉਣ ਦੀ ਝੜੀ ਲਗਾ ਦਿੱਤੀ ਤੇ ਕਿਤਾਬ ਪੰਜਾਬ ਦਾ ਬੁੱਚੜ ਦੀ ਮੰਗ ਕਰਦਿਆਂ ਇਸ ਦਾ ਹਿੰਦੀ ਅਨੁਵਾਦ ਕਰਨ ਦੀ ਗੱਲ ਆਖੀ।
    ਕਿਤਾਬ ਦੇ ਲੇਖਕ ਸਰਬਜੀਤ ਸਿੰਘ ਘੁਮਾਣ ਨੇ ਆਖਿਆ ਸੀ ਕਿ ਇਹ ਕਿਤਾਬ ਕੇ.ਪੀ.ਐੱਸ ਗਿੱਲ ਦੇ ਉਨ੍ਹਾਂ ਜ਼ੁਲਮਾਂ ਨੂੰ ਬਿਆਨ ਕਰਦੀ ਹੈ ਜੋ ਉਸ ਨੇ ਸਿੱਖ ਨੌਜਵਾਨਾਂ 'ਤੇ ਢਾਹੇ ਸਨ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com