ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸ. ਇਕਬਾਲ ਸਿੰਘ ਟਿਵਾਣਾ ਸ. ਇਕਬਾਲ ਸਿੰਘ ਟਿਵਾਣਾ

  ਗਿੱਲ ਨੂੰ ‘ਬੁੱਚੜ’ ਕਰਾਰ ਦੇਣ ਉਤੇ ਲਕਛਮੀ ਕਾਂਤ ਚਾਵਲਾ ਵਰਗੀ ਫਿਰਕੂ ਆਗੂ ਵੱਲੋਂ ਗੈਰ-ਦਲੀਲ ਵਿਰੋਧ ਕਰਨਾ ਮਨੁੱਖਤਾ ਵਿਰੋਧੀ : ਟਿਵਾਣਾ

  ਫ਼ਤਹਿਗੜ੍ਹ ਸਾਹਿ - “ਬੀਜੇਪੀ-ਆਰ.ਐਸ.ਐਸ. ਦੀ ਸੋਚ ਦੀ ਪੈਰੋਕਾਰ ਆਗੂ ਬੀਬੀ ਲਕਛਮੀ ਕਾਂਤ ਚਾਵਲਾ ਵੱਲੋਂ ਕੇ.ਪੀ.ਐਸ. ਗਿੱਲ ਵਰਗੇ ਸਿੱਖ ਕੌਮ ਦੇ ਕਾਤਲ ਨੂੰ ਇਕ ਕਿਤਾਬ ਵਿਚ ਬੁੱਚੜ ਕਰਾਰ ਦੇਣ ਉਤੇ ਬੀਬੀ ਵੱਲੋਂ ਗੈਰ-ਦਲੀਲ ਵਿਰੋਧ ਕਰਨ ਪਿੱਛੇ ਕੇਵਲ ਤੇ ਕੇਵਲ ਬੀਜੇਪੀ-ਆਰ.ਐਸ.ਐਸ. ਦੀ ਸਿੱਖ ਵਿਰੋਧੀ ਨਫ਼ਰਤ ਭਰੀ ਸੋਚ ਹੀ ਹੈ । ਜਦੋਂਕਿ ਸਮੁੱਚੇ ਪੰਜਾਬੀਆਂ, ਇਨਸਾਫ਼ ਪਸੰਦ ਸਖਸੀਅਤਾਂ, ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਸੱਚ ਉਤੇ ਪਹਿਰਾ ਦੇਣ ਵਾਲੀਆ ਸਖਸ਼ੀਅਤਾਂ ਨੂੰ ਇਹ ਪੂਰਨ ਜਾਣਕਾਰੀ ਹੈ ਕਿ ਮਰਹੂਮ ਕੇ.ਪੀ.ਐਸ. ਗਿੱਲ ਪਿੱਛੇ ਉਸ ਸਮੇਂ ਹਿੰਦੂਤਵ ਹੁਕਮਰਾਨ ਅਤੇ ਮੁਤੱਸਵੀ ਜਮਾਤਾਂ ਢਾਲ ਬਣਕੇ ਖੜ੍ਹੀਆ ਸਨ, ਜਿਸ ਦੀ ਬਦੌਲਤ ਮਰਹੂਮ ਕੇ.ਪੀ.ਐਸ. ਗਿੱਲ ਨੇ ਗੈਰ-ਇਨਸਾਨੀਅਤ ਅਤੇ ਅਣਮਨੁੱਖੀ ਢੰਗਾਂ ਦੀ ਵਰਤੋਂ ਕਰਕੇ ਵੱਡੀ ਗਿਣਤੀ ਵਿਚ ਸਿੱਖ ਨੌਜ਼ਵਾਨੀ, ਉਨ੍ਹਾਂ ਦੇ ਪਰਿਵਾਰਾਂ, ਉਨ੍ਹਾਂ ਦੇ ਸਮਰਥਕਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਅਤੇ ਅਣਮਨੁੱਖੀ ਤਸੱਦਦ ਕਰਕੇ ਸ਼ਹੀਦ ਕੀਤਾ ਸੀ ਅਤੇ ਪੰਜਾਬ ਵਿਚ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡੀ ਸੀ । ਜੇਕਰ ਸਿੱਖ ਸੰਘਰਸ਼ ਨੂੰ ਅੱਖੀ ਦੇਖਣ ਵਾਲੇ ਸ. ਸਰਬਜੀਤ ਸਿੰਘ ਘੁੰਮਣ ਨੇ ਆਪਣੇ ਵੱਲੋਂ ਲਿਖੀ ਕਿਤਾਬ ‘ਅੰਮ੍ਰਿਤਸਰ ਦੇ ਬੁੱਚੜ’ ਵਿਚ ਮਰਹੂਮ ਕੇ.ਪੀ.ਐਸ. ਗਿੱਲ ਨੂੰ ਬੁੱਚੜ ਕਰਾਰ ਦਿੱਤਾ ਹੈ, ਤਾਂ ਬੀਬੀ ਲਕਛਮੀ ਕਾਂਤ ਚਾਵਲਾ ਅਤੇ ਉਨ੍ਹਾਂ ਵਰਗੇ ਹੋਰ ਮੁਤੱਸਵੀਆਂ ਨੂੰ ਮਨੁੱਖਤਾ ਦੇ ਕਾਤਲਾਂ ਨਾਲ ਕਿਸ ਦਲੀਲ ਨਾਲ ਹਮਦਰਦੀ ਕੀਤੀ ਜਾ ਰਹੀ ਹੈ ਅਤੇ ਮਨੁੱਖਤਾ ਦੇ ਕਾਤਲ ਲਈ ‘ਬੁੱਚੜ’ ਸ਼ਬਦ ਵਰਤਨ ਤੇ ਇਨ੍ਹਾਂ ਦੀ ਮਰੀ ਜ਼ਮੀਰ ਨੂੰ ਕਿਉਂ ਦੁੱਖ ਪਹੁੰਚ ਰਿਹਾ ਹੈ ?”
  ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਸੋਚ ਦੀ ਮਾਲਕ ਬੀਬੀ ਲਕਛਮੀ ਕਾਂਤ ਚਾਵਲਾ ਵੱਲੋਂ ਮਰਹੂਮ ਕੇ.ਪੀ.ਐਸ. ਗਿੱਲ ਸੰਬੰਧੀ ਇਕ ਕਿਤਾਬ ਵਿਚ ਬੁੱਚੜ ਸ਼ਬਦ ਵਰਤਨ ਉਤੇ ਗੈਰ-ਦਲੀਲ ਢੰਗ ਨਾਲ ਵਿਰੋਧਤਾ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੇ ਮੁਤੱਸਵੀਆਂ ਦੀ ਬਦੌਲਤ ਹੀ ਬੀਤੇ ਸਮੇਂ ਵਿਚ ਪੰਜਾਬ ਵਿਚ ਖੂਨ ਖਰਾਬਾ ਹੋਣ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਣ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਜਦੋਂ ਮਰਹੂਮ ਇੰਦਰਾ ਗਾਂਧੀ ਅਤੇ ਬੀਜੇਪੀ ਦੇ ਮੁਤੱਸਵੀ ਆਗੂਆਂ ਨੂੰ ਹਿੰਦੂਤਵ ਸੋਚ ਅਧੀਨ ਇਕ ਹੋ ਕੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਉਪਰੋਕਤ ਸਥਾਨਾਂ ਸ਼ਹੀਦ ਕੀਤੇ ਅਤੇ ਉਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਏ ਨਿਰਦੋਸ਼ ਅਤੇ ਨਿਹੱਥੇ 25 ਹਜ਼ਾਰ ਦੇ ਕਰੀਬ ਸਿੱਖ ਸਰਧਾਲੂਆਂ ਨੂੰ ਬਿਨ੍ਹਾਂ ਵਜਹ ਗੋਲੀ ਦਾ ਨਿਸ਼ਾਨਾਂ ਬਣਾਕੇ ਸ਼ਹੀਦ ਕਰ ਦਿੱਤੇ, ਉਸ ਸਮੇਂ ਬੀਬੀ ਲਕਛਮੀ ਕਾਂਤ ਚਾਵਲਾ ਵਰਗਿਆ ਦੀ ਆਤਮਾ ਕਿਉਂ ਸੁੱਤੀ ਪਈ ਰਹੀ ? ਇਕ ਧਾਰਮਿਕ ਅਸਥਾਂਨ ਵਿਖੇ ਹੋਏ ਕਤਲੇਆਮ ਸਮੇਂ ਅਜਿਹੇ ਆਗੂਆ ਨੇ ਸਰਕਾਰੀ ਦਹਿਸਤਗਰਦੀ ਵਿਰੁੱਧ ਆਵਾਜ਼ ਕਿਉਂ ਨਾ ਉਠਾਈ? ਕੀ ਬੀਬੀ ਚਾਵਲਾ ਇਸ ਗੱਲ ਤੋਂ ਅਣਜਾਣ ਹੈ ਕਿ ਮਰਹੂਮ ਕੇ.ਪੀ.ਐਸ. ਗਿੱਲ ਨੇ 25 ਹਜ਼ਾਰ ਦੇ ਕਰੀਬ ਅਣਪਛਾਤੀਆ ਲਾਸਾ ਗਰਦਾਨਕੇ ਸਿੱਖ ਨੌਜ਼ਵਾਨੀ ਨੂੰ ਜਾਂ ਤਾਂ ਨਹਿਰਾਂ ਤੇ ਦਰਿਆਵਾਂ ਵਿਚ ਰੋੜ੍ਹ ਦਿੱਤਾ ਸੀ ਜਾਂ ਫਿਰ ਉਨ੍ਹਾਂ ਦੇ ਗੈਰ-ਰਸਮੀ ਢੰਗ ਨਾਲ ਸੰਸਕਾਰ ਕਰਵਾ ਦਿੱਤੇ ਸਨ । ਇਸ ਤਰ੍ਹਾਂ ਨਵੰਬਰ 1984 ਵਿਚ ਹਿੰਦ ਦੇ ਵੱਖ-ਵੱਖ ਸਥਾਨਾਂ ਤੇ ਸਿੱਖ ਕੌਮ ਦਾ ਬੇਰਹਿੰਮੀ ਨਾਲ ਹੋਏ ਕਤਲੇਆਮ ਸਮੇਂ ਬੀਬੀ ਚਾਵਲਾ ਅਤੇ ਇਨ੍ਹਾਂ ਵਰਗੇ ਹੋਰ ਮੁਤੱਸਵੀ ਕਾਤਲਾਂ ਦੀਆਂ ਟੋਲੀਆ ਅਤੇ ਆਗੂਆਂ ਦੀਆਂ ਪਿੱਠਾਂ ਥਪਥਪਾ ਰਹੇ ਸਨ । ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਅਜਿਹੇ ਆਗੂ ਸਿੱਖ ਕੌਮ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੇ ਹੋਏ ਹੀ ਅਜਿਹੀਆ ਗੈਰ-ਸਿਧਾਤਿਕ ਅਤੇ ਗੈਰ-ਇਨਸਾਨੀਅਤ ਕਾਰਵਾਈਆ ਵਿਚ ਮਸਰੂਫ ਹਨ ।
  ਸ. ਟਿਵਾਣਾ ਨੇ ਇਸ ਗੱਲ ਤੇ ਗਹਿਰਾ ਦੁੱਖ ਤੇ ਅਫ਼ਸੋਸ ਜਾਹਰ ਕੀਤਾ ਕਿ ਅਜਿਹੇ ਮੁਤੱਸਵੀ ਆਗੂ ਜਨਮੇ ਵੀ ਪੰਜਾਬ ਦੀ ਧਰਤੀ ਤੇ ਹਨ, ਪੰਜਾਬ ਸੂਬੇ ਦਾ ਹੀ ਖਾਂਦੇ-ਪੀਦੇ ਹਨ ਅਤੇ ਵੱਧ-ਫੁੱਲ ਵੀ ਇਸ ਧਰਤੀ ਤੇ ਰਹੇ ਹਨ, ਲੇਕਿਨ ਇਨ੍ਹਾਂ ਦੇ ਮਨ-ਆਤਮਾ ਵਿਚ ਪੰਜਾਬ ਸੂਬੇ, ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ, ਗੁਰੂ ਸਾਹਿਬਾਨ ਅਤੇ ਸਿੱਖ ਨੌਜ਼ਵਾਨੀ ਪ੍ਰਤੀ ਐਨੀ ਨਫ਼ਰਤ ਭਰੀ ਹੋਈ ਹੈ ਕਿ ਬਿਨ੍ਹਾਂ ਕਿਸੇ ਦਲੀਲ, ਸਿਧਾਤ ਦੇ ਸਿੱਖ ਕੌਮ ਨਾਲ ਸੰਬੰਧਤ ਹਰ ਗੱਲ ਦੀ ਵਿਰੋਧਤਾ ਕਰਦੇ ਆ ਰਹੇ ਹਨ । ਅਜਿਹੇ ਆਗੂਆਂ ਨੂੰ ਕੋਈ ਹੱਕ ਨਹੀਂ ਕਿ ਉਹ ਅਜਿਹੇ ਗੈਰ-ਇਨਸਾਨੀਅਤ ਅਮਲ ਕਰਕੇ ਅਤੇ ਸਿੱਖ ਕੌਮ ਵਿਰੁੱਧ ਨਫ਼ਰਤ ਫੈਲਾਕੇ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਉਤਸਾਹਿਤ ਕਰਕੇ, ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸਾ ਦੀ ਇਸ ਪੰਜਾਬ ਦੀ ਧਰਤੀ ਜੋ ਸਾਨੂੰ ਇਨਸਾਨੀਅਤ ਕਦਰਾ-ਕੀਮਤਾ ਉਤੇ ਪਹਿਰਾ ਦੇਣ ਦਾ ਸੰਦੇਸ਼ ਦਿੰਦੀ ਹੈ, ਉਥੇ ਰਹਿਕੇ ਉਸ ਪਵਿੱਤਰ ਧਰਤੀ ਨੂੰ ਅਤੇ ਇਥੋਂ ਦੇ ਮਹਾਨ ਇਤਿਹਾਸ ਨੂੰ ਦਾਗੀ ਕਰਨ । ਸ. ਟਿਵਾਣਾ ਨੇ ਸਮੁੱਚੇ ਇਨਸਾਫ਼ ਪਸੰਦ, ਅਮਨ-ਚੈਨ ਚਾਹੁਣ ਵਾਲੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਕੋਲ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਬਹੁਤ ਮਜ਼ਬੂਤ ਅਤੇ ਦਲੀਲ ਵਾਲੀ ਸੋਚ ਹੈ ਅਤੇ ਗੁਰੂ ਸਾਹਿਬਾਨ ਨੇ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਸਵਾਲ ਦਾ ਜੁਆਬ ਬਾਦਲੀਲ ਢੰਗ ਨਾਲ ਦੇਣ ਤੇ ਆਪਣੀਆ ਸਿੱਖੀ ਤੇ ਕੌਮੀ ਕਦਰਾ-ਕੀਮਤਾ ਉਤੇ ਪਹਿਰਾ ਦੇਣ ਦੀ ਪ੍ਰੇਰਣਾ ਦਿੱਤੀ ਹੈ । ਉਸ ਰਾਹੀ ਅਸੀਂ ਅਜਿਹੇ ਮੁਤੱਸਵੀਆ ਅਤੇ ਇਨਸਾਨੀਅਤ ਵਿਰੁੱਧ ਪ੍ਰਚਾਰ ਕਰਨ ਵਾਲੇ ਆਗੂਆਂ ਤੇ ਸਿਆਸੀ ਪਾਰਟੀਆ ਨੂੰ ਜੁਆਬ ਦੇ ਸਕਦੇ ਹਾਂ । ਇਸ ਲਈ ਹਰ ਗੁਰਸਿੱਖ ਅਜਿਹੇ ਆਗੂਆ ਨਾਲ ਸਿੰਝਣ ਲਈ ਜਿਥੇ ਗੁਰੂ ਸਾਹਿਬ ਜੀ ਦੀ ਬਾਣੇ ਅਤੇ ਬਾਣੀ ਦੀ ਅਗਵਾਈ ਲੈਦੇ ਹੋਏ ਕੌਮਾਂਤਰੀ ਪੱਧਰ ਤੇ ਆਪਣੀਆ ਕੌਮੀ ਅਤੇ ਪੰਥਕ ਜਿੰਮੇਵਾਰੀਆ ਨਿਭਾਉਣ । ਅਜਿਹੇ ਗੁੱਝੇ ਦੁਸ਼ਮਣਾਂ ਨੂੰ ਅੰਤ ਖ਼ਾਲਸਾ ਪੰਥ ਦੀ ਸ਼ਰਨ ਵਿਚ ਵੀ ਆਉਣਾ ਪਵੇਗਾ ਅਤੇ ਖ਼ਾਲਸਾ ਪੰਥ ਦੀ ‘ਸਰਬੱਤ ਦੇ ਭਲੇ’ ਵਾਲੀ ਸੋਚ ਨੂੰ ਪ੍ਰਵਾਨ ਕਰਦੇ ਹੋਏ ਉਸਦੀ ਫ਼ਤਹਿ ਨੂੰ ਵੀ ਪ੍ਰਵਾਨ ਕਰਨਾ ਪਵੇਗਾ ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com