ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸੌਦਾ ਸਾਧ ਸਾਰੀ ਉਮਰ ਜੇਲ੍ਹ 'ਚੋਂ ਨਹੀਂ ਆ ਸਕੇਗਾ ਬਾਹਰ, ਤਿੰਨ ਸਾਥੀਆਂ ਸਮੇਤ ਉਮਰ ਕੈਦ ਦੀ ਸਜਾ

    ਚੰਡੀਗੜ/ਪੰਚਕੂਲਾ - ਪੰਚਕੂਲਾ ਦੀ ਸੀਬੀਆਈ ਦੀ ਵਿਸੇਸ਼ ਅਦਾਲਤ ਨੇ ਪੱਤਰਕਾਰ ਛਤਰਪਤੀ ਹੱਤਿਆਕਾਂਡ ਦੇ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਅਤੇ ਉਸਦੇ ਤਿੰਨ ਸਾਥੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇਹ ਚਾਰੇ ਜਣੇ ਲੰਘੀ 11 ਜਨਵਰੀ ਨੂੰ ਇਸ ਹੱਤਿਆ ਕਾਂਡ ਵਿਚ ਦੋਸ਼ੀ ਕਰਾਰ ਦਿੱਤੇ ਸਨ। ਪੱਤਰਕਾਰ ਛਤਰਪਤੀ ਹੱਤਿਆਕਾਂਡ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਡੇਰਾ ਮੁੱਖੀ ਤਾਂ ਰੋਹਤਕ ਦੀ ਸੁਨਾਰੀਆਂ ਜੇਲ ਵਿਚ ਹੀ ਸਨ, ਜਦਕਿ ਉਨ•ਾਂ ਦੇ ਤਿੰਨ ਲੋਕ ਨਿਰਮਲ, ਕੁਲਦੀਪ ਅਤੇ ਕ੍ਰਿਸ਼ਨ ਲਾਲ ਨੂੰ ਅੰਬਾਲਾ ਦੀ ਜੇਲ ਵਿਚ ਰੱਖਿਆ ਗਿਆ ਸੀ। ਇਹ ਪਹਿਲਾਂ ਮੌਕਾ ਸੀ ਕਿ ਸੀਬੀਆਈ ਦੀ ਅਦਾਲਤ ਨੇ ਆਨ-ਲਾਇਨ, ਵੀਡਿਉਂ ਕਾਨਫਰੰਸਿੰਗ ਰਾਹੀ ਸਜਾ ਸੁਣਾਈ। ਡੇਰਾ ਮੁੱਖੀ ਪਹਿਲਾਂ ਹੀ ਸਾਧਵੀ ਯੋਨ ਸ਼ੋਸ਼ਨ ਮਾਮਲੇ ਵਿਚ 20 ਸਾਲ ਦੀ ਸਜਾ ਅਧੀਨ ਰੋਹਤਕ ਦੀ ਸੁਣਾਰੀਆਂ ਜੇਲ ਵਿਚ ਸਜਾ ਕੱਟ ਰਹੇ ਹਨ। ਸੁਣਵਾਈ ਦੌਰਾਨ ਡੇਰਾ ਮੁੱਖੀ ਸਿਰ ਝੁਕਾ ਕੇ ਖੜੇ ਰਹੇ। ਉਨ•ਾਂ ਵੱਲੋਂ ਜੁਆਬ ਹੀ ਵਕੀਲ ਵੱਲੋਂ ਦਿੱਤਾ ਗਿਆ। ਪੀੜਤ ਪੱਖ ਦੀ ਦਲੀਲ ਸੀ ਕਿ ਡੇਰਾ ਮੁੱਖੀ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ, ਜਦਕਿ ਡੇਰਾ ਮੁੱਖੀ ਦੀ ਵਕੀਲਾਂ ਵੱਲੋਂ ਡੇਰਾ ਮੁੱਖੀ ਦੀ ਉਮਰ ਅਤੇ ਡੇਰੇ ਵੱਲੋਂ ਕਰਵਾਈ ਵੱਖ ਵੱਖ ਸਮਾਜਿਕ ਕਾਰਜਾਂ ਦੇ ਆਧਾਰ 'ਤੇ ਡੇਰਾ ਮੁੱਖੀ ਨੂੰ ਸਜਾ ਵਿਚ ਰਿਆਇਤ ਦੇਣ ਦੀ ਅਪੀਲ ਕੀਤੀ ਗਈ ਸੀ।
    ਸੀਬੀਆਈ ਅਦਾਲਤ ਵਿਚ ਸੁਣਵਾਈ 10.15 ਵਜੇ ਸਵੇਰੇ ਸ਼ੁਰੂ ਹੋਈ। ਸੀਬੀਆਈ ਦੀ ਵਿਸੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਸਵੇਰੇ 10 ਵਜੇ ਪੂਰੀ ਸੁਰੱਖਿਆ ਅਧੀਨ ਅਦਾਲਤ ਪੁੱਜ ਗਏ ਹਨ। ਇਸ ਮਾਮਲੇ 'ਤੇ ਦੋਹਾਂ ਪੱਖਾਂ ਵੱਲੋਂ ਸਜਾ ਬਾਰੇ ਦਲੀਲਾਂ ਦਿੱਤੀਆਂ ਗਈਆ। ਕਿਉਂਕੀ ਮਾਮਲਾ ਤਕਨੀਕੀ ਤੌਰ 'ਤੇ ਪੇਚੀਦਾ ਸੀ ਇਸ ਲਈ ਆਰਜੀ ਅਦਾਲਤ ਵਿਚ ਤਕਨੀਕੀ ਲੋਕਾਂ ਦੀ ਮੌਜੂਦਗੀ ਵੀ ਨਾਲ ਰੱਖੀ ਗਈ ਸੀ। ਕਰੀਬ ਸਾਢੇ ਚਾਰ ਵਜੇ ਸ਼ਾਮ ਤਕ ਅਦਾਲਤ ਨੇ ਸਜਾ ਦੇ ਮਾਮਲੇ ਵਿਚ ਬਹਿਸ ਦੀ ਕਾਰਵਾਈ ਪੂਰੀ ਕੀਤੀ ਅਤੇ ਇਸਤੋਂ ਬਾਅਦ ਦੇਰ ਸ਼ਾਮ ਕਰੀਬ 6.30 ਵਜੇ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ। ਅਦਾਲਤ ਕੰਪਲੈਕਸ ਨੇੜੇ ਕਿਸੇ ਨੂੰ ਵੀ ਜਾਣ ਦੀ ਇਜਾਜਤ ਨਹੀ ਸੀ, ਇੱਥੋਂ ਤਕ ਕਿ ਮੀਡੀਆ ਨੂੰ ਵੀ ਅਦਾਲਤ ਤੋਂ 200 ਮੀਟਰ ਦੂਰ ਰੱਖਿਆ ਗਿਆ ਸੀ।
    ਅਦਾਲਤ ਦੇ ਫੈਸਲੇ ਵਾਲੇ ਦਿਨ ਵੀਰਵਾਰ ਨੂੰ ਰੋਹਤਕ ਸਥਿੱਤ ਸੁਨਾਰੀਆਂ ਜੇਲ ਤੋਂ ਲੈ ਕੇ ਸਿਰਸਾ ਅਤੇ ਅਦਾਲਤ ਵਾਲੇ ਸ਼ਹਿਰ ਪੰਚਕੂਲਾ ਤਕ ਇਹ ਹਲਕੇ ਪੁਲਿਸ ਛਾਉਣੀ ਬਣੇ ਹੋਏ ਸਨ। ਜਦਕਿ ਉਪਰੋਕਤ ਤਿੰਨ ਸ਼ਹਿਰਾਂ ਦੇ ਨਾਲ ਨਾਲ ਕੈਥਲ, ਫਤਿਹਬਾਦ ਸਮੇਤ ਅੱਧਾ ਦਰਜ਼ਨ ਜਿਲਿਆ ਵਿਚ ਅਲਰਟ ਜਾਰੀ ਸੀ। ਪੰਚਕੂਲਾ ਵਿਚ ਵੱਡੇ ਵੱਡੇ ਬੈਰੀਕੇਡ ਲਾਏ ਹੋਏ ਸਨ ਅਤੇ ਕੰਡੇਦਾਰ ਤਾਰ ਲੱਗੀ ਹੋਈ ਸੀ। ਹਰਿਆਣਾ ਸਰਕਾਰ ਦੀ ਇਹ ਸਖ਼ਤੀ ਡੇਰਾ ਮੁੱਖੀ ਵਿਰੁੱਧ 25 ਅਪ੍ਰੈਲ, 2017 ਨੂੰ ਆਏ ਫੈਸਲੇ ਦੌਰਾਨ ਵਰਤੀ ਗਈ ਲਾਪਰਵਾਈ ਦਾ ਸਿੱਟਾ ਸੀ, ਜਿਸ ਵਿਚ 41 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਕਰੌੜਾਂ ਰੁਪਏ ਦਾ ਸਰਕਾਰੀ ਅਤੇ ਗੈਰ ਸਰਕਾਰੀ ਮਾਲੀ ਨੁਕਸਾਨ ਹੋਇਆ ਸੀ। ਸਿਰਸਾ ਵਿਚ ਵੀ ਪੂਰੀ ਸਖਤੀ ਸੀ ਅਤੇ ਪੁਲਿਸ ਦੀਆਂ 12 ਅਤੇ ਨੀਮ ਫੌਜੀਆਂ ਦੀਆਂ 2 ਕੰਪਨੀਆਂ ਤੈਨਾਤ ਕੀਤੀਆ ਗਈਆ ਸਨ ਅਤੇ ਸਵੇਰ ਤੋਂ ਹੀ ਪੁਲਿਸ ਵੱਲੋਂ ਫਲੈਗ ਮਾਰਚ ਜਾਰੀ ਸੀ। ਸਿਰਸਾ ਵਿਚ ਧਾਰਾ 144 ਲਾਗੂ ਸੀ। ਸਿਰਸਾ ਤੋਂ ਡੇਰਾ ਤਕ ਜਾਨ ਵਾਲੀ ਸੜਕ 'ਤੇ 6 ਨਾਕੇ ਲਾਏ ਹੋਏ ਸਨ ਅਤੇ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਸੀ। ਸਿਰਸਾ ਵਿਚ ਪਹਿਲਾਂ ਤੋਂ ਹੀ ਧਾਰਾ 144 ਲਾਗੂ ਸੀ। ਜਦਕਿ ਸੁਰੱਖਿਆ ਨੂੰ ਮੁੱਖ ਰੱਖਦਿਆ ਪ੍ਰਸਾਸ਼ਨ ਨੇ ਪਹਿਲਾਂ ਹੀ ਡੇਰੇ ਨੂੰ ਖਾਲੀ ਕਰਵਾਇਆ ਹੋਇਆ ਸੀ। ਕਿਉਂਕੀ ਪੰਜਾਬ ਦੇ ਮਾਲਵਾ ਖੇਤਰ ਦੇ 8 ਜਿਲਿ•ਆ ਵਿਚ ਵੀ ਡੇਰੇ ਦਾ ਮਾਕੂਲ ਪ੍ਰਭਾਵ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਵੀ ਇਨ•ਾਂ ਜਿਲਿ•ਆਂ ਵਿਚ ਅਲਰਟ ਜਾਰੀ ਕੀਤਾ ਹੋਇਆ ਸੀ।
    ਅਸਲ ਵਿਚ 24 ਅਕਤੂਬਰ, 2002 ਨੂੰ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ 'ਤੇ ਫਾਇਰਿੰਗ ਕੀਤੀ ਗਈ ਸੀ, ਜਿਸ ਵਿਚ ਜਖ਼ਮੀ ਹੋਏ ਪੱਤਰਕਾਰ ਛਤਰਪਤੀ ਦੀ 21 ਨਵੰਬਰ, 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿਖੇ ਮੌਤ ਹੋ ਗਈ ਸੀ। ਇਸਤੋਂ ਇਲਾਵ ਕਤਲ ਦੀ ਸਾਜਿਸ਼ ਬਾਰੇ ਖੱਟਾ ਸਿੰਘ ਨੇ ਅਦਾਲਤ ਵਿਚ ਬਿਆਨ ਦਿੱਤੇ ਸਨ। ਜਦਕਿ ਇਸ ਘਟਨਾ ਦੇ ਚਸ਼ਮਦੀਦ ਗਵਾਹ ਰਾਮਚੰਦਰ ਦੇ ਬੇਟੇ ਅੰਸ਼ੁਲ ਅਤੇ ਅਦਿਰਮਨ ਸਨ, ਜਿਨ•ਾਂ ਨੇ ਅਦਾਲਤ ਵਿਚ ਇਸ ਬਾਰੇ ਬਿਆਨ ਦਿੱਤੇ ਸਨ। ਇਸ ਮਾਮਲੇ ਵਿਚ ਬਚਾਅ ਪੱਖ ਦਾ ਦਾਅਵਾ ਸੀ ਕਿ ਰਾਮ ਰਹੀਮ ਦਾ ਨਾਂਅ ਪਹਿਲੀ ਵਾਰ ਇਸ ਕੇਸ ਵਿਚ ਸਾਲ 2007 ਵਿਚ ਆਇਆ ਸੀ, ਜਦਕਿ ਇਸਤੋਂ ਇਲਾਵਾ ਕਿਸੇ ਵੀ ਦੋਸ਼ੀ ਦੀ ਪਹਿਚਾਨ ਨਹੀਂ ਹੋਈ ਸੀ।
    ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਆਪਣੇ ਪਤਾ ਦੇ ਕਤਲ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ। ਇਸ ਬਾਰੇ ਰਾਮ ਚੰਦਰ ਛਤਰਪਤੀ ਨੇ ਸਾਧਵੀਆਂ ਦਾ ਖ਼ਤ ਆਪਣੇ ਅਖਬਾਰ ਵਿੱਚ ਛਾਪਆਿ ਸੀ। ਦੋਸ਼ ਹੈ ਕਿ ਇਸ ਮਗਰੋਂ ਰਾਮ ਰਹੀਮ ਨੇ ਸਾਜ਼ਸ਼ਿ ਨਾਲ ਛਤਰਪਤੀ ਦੀ ਹੱਤਿਆ ਕਰਾਈ ਸੀ। ਅੰਸ਼ੁਲ ਛਤਰਪਤੀ ਨੇ ਦੱਸਆਿ ਕਿ ਉਨ੍ਹਾਂ ਦੇ ਪਤਾ ਰਾਮਚੰਦਰ ਛਤਰਪਤੀ ਨੇ ਸਭ ਤੋਂ ਪਹਲਾਂ ਸਾਲ ੨੦੦੨ ਵਿੱਚ ਗੁਰਮੀਤ ਰਾਮ ਰਹੀਮ ਦੇ ਖਲਾਫ ਓਦੋਂ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਪੀੜਤ ਸਾਧਵੀ ਦੀ ਚਿਠੀ ਛਾਪੀ ਸੀ।
    ਅਦਾਲਤ ਨੇ ਰਾਮ ਰਹੀਮ ਨੂੰ 50,000 ਰੁਪਏ ਤੇ ਬਾਕੀ ਤਿੰਨਾਂ ਨੂੰ ਆਰਮਜ਼ ਐਕਟ ਤਹਿਤ ਪੰਜ-ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਹੁਕਮ ਦਿੱਤੇ ਹਨ ਕਿ ਬਲਾਤਕਾਰ ਦੇ ਕੇਸ ਵਿੱਚ 20 ਸਾਲ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਰਾਮ ਰਹੀਮ ਦੀ ਪੱਤਰਕਾਰ ਕਤਲ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ ਅਤੇ ਉਹ ਵੀ ਤਾ-ਉਮਰ। ਇਸ ਤੋਂ ਸਾਫ ਹੈ ਕਿ ਰਾਮ ਰਹੀਮ ਉਮਰ ਭਰ ਜੇਲ੍ਹ ਦੇ ਬਾਹਰ ਆਉਣਾ ਤਕਰੀਬਨ ਨਾਮੁਮਕਿਨ ਹੈ।
    ਸੌਦਾ ਸਾਧ ਲਈ ਸੀਬੀਆਈ ਨੇ ਮੰਗੀ ਸੀ ਫ਼ਾਂਸੀ ਦੀ ਸਜ਼ਾ
    ਸੀਬੀਆਈ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਹਾਲਾਂਕਿ, ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ ਹੈ, ਪਰ ਜਾਂਚ ਏਜੰਸੀ ਯਾਨੀ ਸੀਬੀਆਈ ਨੇ ਸਭ ਤੋਂ ਸਖ਼ਤ, ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਡੇਰੇ ਦੇ ਸਾਬਕਾ ਮੈਨੇਜਰ ਕ੍ਰਿਸ਼ਨ ਲਾਲ ਅਤੇ ਡੇਰਾ ਪ੍ਰੇਮੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੂੰ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਹਰਿਆਣਾ ਦੀ ਪੰਚਕੂਲਾ ਸਥਿਤ ਸੀਬੀਆਈ ਅਦਾਲਤ ਕੁਝ ਹੀ ਸਮੇਂ ਵਿੱਚ ਚਾਰਾਂ ਦੀ ਸਜ਼ਾ ਦਾ ਐਲਾਨ ਕਰ ਦੇਵੇਗੀ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com