ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬਾਦਲ ਦੀ ਸਹਿਮਤੀ ਨਾਲ ਹੋਇਆ ਖਾਲੜੇ ਦਾ ਕਤਲ ?

    6 ਸਤੰਬਰ 1995 ਨੂੰ ਸਵੇਰੇ ਦਸ ਕੁ ਵਜੇ ਦੇ ਕਰੀਬ ਮੈਨੂੰ ਅਮ੍ਰਿਤਸਰੋਂ ਫੋਨ ਆਇਆ ਕਿ ਭਾਈ ਜਸਵੰਤ ਸਿੰਘ ਖਾਲੜੇ ਨੂੰ ਪੁਲਿਸ ਨੇ ਘਰੋਂ ਚੁਕ ਲਿਆ ਹੈ। ਮੈਨੂੰ ਰੋਜਾਨਾ ਅਜੀਤ ਦੇ ਸਹਾਇਕ ਸੰਪਾਦਕ ਸ੍ਰ. ਸਤਨਾਮ ਸਿੰਘ ਮਾਣਕ ਕੋਲੋ ਪਤਾ ਲਗਾ ਕਿ ਅੱਜ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਪੁਛਣ ਉਤੇ ਪਤਾ ਲਗਾ ਕਿ ਇਹ ਮੀਟਿੰੰਗ ਸਕਾਈ ਲਾਰਕ ਹੋਟਲ ਵਿਚ ਹੈ। 'ਅਜੀਤ' ਵਲੋਂ ਸਕਾਈ ਲਾਰਕ ਹੋਟਲ ਵੱਲ ਨੂੰ ਜਾਂਦਿਆ ਮੈਨੂੰ ਬਾਰਾਦਰੀ ਕੋਲ ਸਕਾਈ ਲਾਰਕ ਹੋਟਲ ਵੱਲ ਨੂੰ ਪੈਦਲ ਤੁਰੇ ਜਾਂਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਮਿਲ ਗਏ। ਮੈਂ ਰੁਕ ਕੇ ਉਹਨਾ ਨੂੰ ਭਾਈ ਜਸਵੰਤ ਸਿੰਘ ਖਾਲੜਾ ਦੇ ਪੁਲਿਸ ਵਲੋਂ ਚੁਕੇ ਜਾਣ ਦੀ ਜਾਣਕਾਰੀ ਦਿਤੀ। ਸਕਾਈਲਾਰਕ ਹੋਟਲ ਪਹੁੰਚਣ ਦਾ ਮੈਨੂੰ ਕਹਿ ਕੇ ਉਹਨਾ ਨੇ ਦਸਿਆ ਕਿ ਸ੍ਰ. ਬਾਦਲ ਸਾਹਿਬ ਆਏ ਹੋਏ ਨੇ, ਉਹਨਾ ਨਾਲ ਗੱਲ ਕਰਦੇ ਹਾਂ। ਜਦੋਂ ਮੈਂ ਸਕਾਈਲਾਰਕ ਹੋਟਲ ਪਹੁੰਚਿਆ ਤੇ ਹਾਲ ਵਿਚ ਗਿਆ ਤਾਂ ਉਥੇ ਮੈਨੂੰ ਜਥੇਦਾਰ ਗੁਰਚਰਨ ਸਿੰਘ ਟੌਹਰਾ ਜੀ ਬੈਠੇ ਦਿਸ ਪਏ। ਮੈਂ ਫਟਾਫਟ ਉਹਨਾ ਕੋਲ ਪੁਹੰਚ ਕੇ ਭਾਈ ਖਾਲੜੇ ਬਾਰੇ ਜਾਣਕਾਰੀ ਦਿਤੀ ਅਤੇ ਨਾਲ ਹੀ ਕਿਹਾ ਕਿ ਜੇ ਅੱਜ ਇਥੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਰਿਹਾ ਕਰਨ ਬਾਰੇ ਮਤਾ ਨਾ ਪਾਇਆ ਗਿਆ ਤਾਂ ਉਹਨਾ ਦੀ ਜਾਨ ਨੂੰ ਖਤਰਾ ਹੈ। ਜਥੇਦਾਰ ਟੌਹਰਾ ਨੇ ਮੈਨੂੰ ਸ੍ਰ. ਬਾਦਲ ਨਾਲ ਗੱਲ ਕਰਨ ਲਈ ਕਿਹਾ। ਸ੍ਰ. ਬਾਦਲ ਸਭ ਤੋਂ ਅਗੇ ਬੈਠੇ ਹੋਏ ਸਨ। ਮੈਂ ਬਿਨਾ ਕਿਸੇ ਜਾਬਤੇ ਦੀ ਪ੍ਰਵਾਹ ਕੀਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚ ਕੇ ਉਹਨਾ ਨੂੰ ਭਾਈ ਖਾਲੜੇ ਦੇ ਪੁਲਿਸ ਵਲੋਂ ਚੁਕੇ ਜਾਣ ਦੀ ਜਾਣਕਾਰੀ ਦਿਤੀ ਤੇ ਨਾਲ ਹੀ ਉਹਨਾ ਨੂੰ ਬੇਨਤੀ ਕੀਤੀ ਕਿ ਅੱਜ ਇਥੇ ਵਰਕਿੰਗ ਕਮੇਟੀ ਦੀ ਮੀੰਿਟਗ ਵਿਚ ਭਾਈ ਖਾਲੜਾ ਦੀ ਰਿਹਾਈ ਲਈ ਮਤਾ ਪਾਸ ਕੀਤੇ ਬਗੈਰ ਉਹਨਾ ਦੀ ਜਾਨ ਨਹੀਂ ਬਚ ਸਕਦੀ। ਸ੍ਰ. ਬਾਦਲ ਨੇ ਮੈਨੂੰ ਇਹ ਕਹਿ ਕੇ ਟਰਕਾ ਦਿਤਾ ਕਿ ਸ੍ਰ. ਮੇਜਰ ਸਿੰਘ ਨੂੰ ਮੇਰੇ ਵਲੋਂ ਕਹਿ ਕੇ ਸ੍ਰ. ਖਾਲੜਾ ਦੀ ਰਿਹਾਈ ਲਈ ਖਬਰ ਲੁਆ ਦੇਹ। ਮੈਂ ਕੁਝ ਤਲਖੀ ਭਰੇ ਲਹਿਜੇ ਵਿਚ ਬਾਦਲ ਸਾਹਿਬ ਨੂੰ ਇਹ ਵੀ ਕਿਹਾ ਕਿ ਏਨੀ ਕੁ ਖਬਰ ਤਾਂ ਮੈਂ ਆਪ ਵੀ ਲੁਆ ਸਕਦਾ ਸਾਂ। ਬੜੇ ਸਾਲਾਂ ਬਾਅਦ ਜਾ ਕੇ ਪਤਾ ਲਗਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੁਕ ਕੇ ਮਾਰ ਖਪਾਉਣ ਦੀ ਸ੍ਰ. ਬਾਦਲ ਨੇ ਸਹਿਮਤੀ ਦਿਤੀ ਹੋਈ ਸੀ। ਇਸਦੀ ਪੁਸ਼ਟੀ ਉਕਤ ਸਚਾਈ ਵੀ ਕਰਦੀ ਹੈ ਕਿ ਜਥੇਦਾਰ ਟੌਹਰਾ ਅਤੇ ਜਥੇਦਾਰ ਵਡਾਲਾ ਦੇ ਮੰਗ ਕਰਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਉਸੇ ਦਿਨ ਹੋਈ ਮੀਟਿੰਗ ਵਿਚ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਹਾਈ ਲਈ ਮਤਾ ਪੇਸ਼ ਨਾ ਕੀਤਾ ਗਿਆ, ਜਦੋਂ ਕਿ ਭਾਈ ਜਸਵੰਤ ਸਿੰਘ ਖਾਲੜਾ ਸ਼੍ਰੋਮਣੀ ਅਕਾਲੀ ਦਲ ਦੇ ਮਨੁਖੀ ਅਧਿਕਾਰ ਵਿੰਗ ਦੇ ਜਨਰਲ ਸਕਤਰ ਸਨ।
    ਗੁਰਬਚਨ ਸਿੰਘ
    (ਸੰਪਾਦਕ , ਦੇਸ ਪੰਜਾਬ ਤੇ ਸਿਆਸੀ ਕਾਰਕੁੰਨ)

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com