ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਮੋਦੀ ਵੱਲੋਂ ਬਾਦਲ ਨੂੰ ਮੱਥਾ ਟੇਕਿਆ ਹੀ ਜਾਣਾ ਚਾਹੀਦਾ ਸੀ

    ਵਾਰਾਨਸੀ ਤੋਂ ਲੋਕ ਸਭਾ ਚੋਣ ਲੜ ਰਹੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਅਪਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾ ਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਮੌਕੇ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸ੍ਰੀ ਮੋਦੀ ਨੇ ਆਦਰ ਵਜੋਂ ਸ੍ਰੀ ਬਾਦਲ ਅਤੇ ਸ੍ਰੀ ਸ਼ੁਕਲਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਮੋਦੀ ਵੱਲੋਂ ਅਜਿਹਾ ਕਰਨਾ ਹੀ ਚਾਹੀਦਾ ਸੀ।
    ਸਭ ਜਾਣਦੇ ਹਨ ਕਿ ਬੀਜੇਪੀ ਪਾਰਟੀ ਆਰਐੱਸਐੱਸ ਦੀ ਸਿਆਸੀ ਸਾਖਾ ਹੈ। ਨਰਿੰਦਰ ਮੋਦੀ ਬੀਜੇਪੀ ਦੇ ਮੁਢਲੇ ਮੈਂਬਰ ਵੀ ਨਹੀਂ ਰਹੇ ਸਗੋਂ ਇਹ ਸਿੱਧੇ ਆਰਐੱਸਐੱਸ ਵਿਚੋਂ ਆ ਕੇ ਪ੍ਰਧਾਨ ਮੰਤਰੀ ਬਚੇ ਹਨ। ਬੀਜੇਪੀ ਪਾਰਟੀ ਦਾ ਮੁੱਢ ਆਰਐੱਸਐੱਸ ਹੋਣ ਕਰਕੇ ਆਪਣੇ ਉਹਨਾਂ ਆਗੂਆਂ ਨੂੰ ਸਨਮਾਨ ਦਿੰਦੀ ਆਈ ਹੈ ਜਿਨਾ ਦੀ ਬਦੌਲਤ ਅੱਜ ਵੱਡੇ ਦੇਸ਼ ਦੀ ਵਾਗਡੋਰ ਆਰਐੱਸਐੱਸ ਦੇ ਹੱਥ ਆਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਲਈ ਕੋਈ ਛੋਟੀ ਸ਼ਖਸੀਅਤ ਨਹੀਂ ਹਨ। ਬੀਜੇਪੀ ਨੂੰ ਅੱਜ ਦੇਸ਼ ਦੀ ਰਾਜਸਤਾ ਤੇ ਕਾਬਜ ਕਰਵਾਉ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਸ੍ਰੀ ਬਾਦਲ ਦਾ ਨਾਮ ਮੁਢਲੇ ਆਗੂਆਂ ਵਿਚ ਆਉਂਦਾ ਹੈ। ਬਾਦਲ, ਬੀਜੇਪੀ ਦੇ ਉਹ ਆਗੂ ਹਨ ਜਿਨਾ ਤੋਂ ਬਿਨਾ ਪੰਜਾਬ ਵਿਚ ਬੀਜੇਪੀ ਪੈਰ ਨਹੀਂ ਸੀ ਜਮਾ ਸਕਦੀ। ਪੰਜਾਬ ਦੇ ਇਸ ਸਾਬਕਾ ਮੁੱਖ ਮੰਤਰੀ ਨੇ ਆਰਐੱਸਐੱਸ ਲਈ ਉਸ ਦੀ ਆਸ ਤੋਂ ਵੀ ਵੱਧ ਕੰਮ ਕੀਤਾ ਹੈ ਇਸ ਨੇ ਸਿਰਫ ਇਸ ਪਾਰਟੀ ਨੂੰ ਹੀ ਪੰਜਾਬ ਵਿਚ ਕਾਮਯਾਬ ਨਹੀਂ ਕੀਤਾ ਬਲਕਿ ਸਿੱਖ ਕੌਮ ਦਾ ਹਿੰਦੂਕਰਨ ਕਰਨ ਵਿਚ ਵੀ ਆਰਐੱਸਐੱਸ ਦੇ ਮਿਸ਼ਨ ਵਿਚ ਵੱਡਾ ਯੋਗਦਾਨ ਪਾਇਆ ਹੈ। ਆਰਐੱਸਐੱਸ ਬਾਦਲ ਰਾਹੀਂ ਹੀ ਗੁਰੂਘਰਾਂ ਤੇ ਕਾਬਜ ਹੋ ਸਕੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਹ ਗੱਲ ਚੰਗੀ ਤਰਾਂ ਜਾਣਦੇ ਹਨ ਕਿ ਹਿੰਦੂਤਵ ਤੇ ਟੀਚੇ 'ਇਕ ਦੇਸ਼, ਇਕ ਬੋਲੀ, ਇਕ ਧਰਮ'(ਸਿੰਗਲ ਨੇਸ਼ਨ) ਲਈ ਸ੍ਰੀ ਬਾਦਲ ਨੇ ਬੀਜੇਪੀ ਦੇ ਬਜੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਹੁਰਾਂ ਤੋਂ ਵੀ ਵੱਧ ਕੰਮ ਕੀਤਾ ਹੈ।
    ਪੰਜਾਬ ਦੇ ਲੋਕਾਂ, ਖਾਸ਼ਕਰ ਸਿੱਖਾਂ ਨੂੰ ਅਜੇ ਇਸ ਗੱਲ ਦਾ ਵੱਡਾ ਭੁਲੇਖਾ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਮ ਦੀ ਕੋਈ ਰਾਜਸੀ ਪਾਰਟੀ ਵੀ ਹੈ। ਸੱਚਾਈ ਇਹ ਹੈ ਕਿ 'ਸ਼੍ਰੋਮਣੀ ਅਕਾਲੀ ਦਲ' ਦਾ ਹੁਣ ਕੋਈ ਵਜੂਦ ਬਾਕੀ ਨਹੀਂ ਰਿਹਾ। ਬੀਜੇਪੀ ਇਸ ਨੂੰ ਬਾਦਲ ਰਾਹੀਂ ਹੜੱਪ ਕਰ ਚੁੱਕੀ ਹੈ। ਬੀਜੇਪੀ ਸਮਝਦੀ ਹੈ ਕਿ ਜੇ ਬਾਦਲ ਜਿਹੇ ਇਕ ਦਰਜਨ ਆਗੂ ਵੀ ਉਸ ਕੋਲ਼ ਹੋਣ ਤਾਂ ਆਰਐੱਸਐੱਸ ਦੇਸ਼ ਨੂੰ ਕੁੱਝ ਸਾਲਾਂ ਵਿਚ ਹੀ 'ਹਿੰਦੂ ਰਾਸ਼ਟਰ' ਘੋਸ਼ਿਤ ਕਰ ਸਕਦੀ ਹੈ ਇਸ ਲਈ ਉਹ ਕੋਈ ਵੀ ਅਜਿਾ ਮੌਕਾ ਹੱਥੋਂ ਨਹੀਂ ਲੰਘਾਉਣਾ ਚਾਹੁੰਦੀ ਜਦੋਂ ਉਹ ਦੇਸ਼ ਵਾਸੀਆਂ ਨੂੰ ਇਹ ਦੱਸ ਸਕਦੀ ਹੋਵੇ ਕਿ ਸਾਡੇ ਲਈ ਕੰਮ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਵੀ ਮੱਥਾ ਟੇਕ ਕੇ ਕੋਈ ਵੱਡਾ ਕੰਮ ਅਰੰਭ ਕਰਦੇ ਹਨ। ਨਰਿੰਦਰ ਮੋਦੀ ਨੇ ਵਾਰਾਨਸੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾ ਅਜਿਹਾ ਹੀ ਸੁਨੇਹਾ ਦਿੱਤਾ ਹੈ। - ਗੁਰਸੇਵਕ ਸਿੰਘ ਧੌਲਾ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com