ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬਾਲਾ ਪ੍ਰਗਟ ਹੋਅਅਅਅਅਅਅਅਅ

  ਇਹ ਖਬਰ ਸਿੱਖ ਧਰਮ ਨਾਲ ਦਿਲੋਂ ਜੁੜੇ ਹੋਏ ਸਿੱਖਾਂ ਲਈ ਅਤੀਅੰਤ ਮਾੜੀ ਹੈ ਕਿ ਪਟਿਆਲਾ ਯੂਨੀਵਰਸਿਟੀ ਦੇ ਬੁਧੀਜੀਵੀ ਇਕ ਨਵਾਂ ਭਾਈ ਬਾਲਾ ਪੈਦਾ ਕਰ ਰਹੇ ਹਨ ਜੋ ਗੁਰੂ ਨਾਨਕ ਪਿਤਾ ਦੇ ਬਿਖੜੇ ਰਾਹਾਂ ਦਾ ਸਾਥੀ ਹੋਵੇਗਾ ਜਿਸ ਨੂੰ ਭਾਈ ਗੁਰਦਾਸ ਜੀ ਨਹੀਂ ਮੰਨਦੇ ਜਾਂ ਜਿਸ ਬਾਰੇ ਭਾਈ ਗੁਰਦਾਸ ਜੀ ਨੂੰ ਵੀ ਤੀਜੇ ਅਤੇ ਚੌਥੇ ਗੁਰੂ ਸਹਿਬਾਨ ਤੋਂ ਵੀ ਸੁਣਨ ਦਾ ਮੌਕਾ ਨਹੀਂ ਮਿਲਿਆ। ਪਰ ਇਹ ਬੁਧੀਜੀਵੀ ਭਾਈ ਗੁਰਦਾਸ ਨਾਲੋਂ ਵੀ ਅੱਗੇ ਲੰਘ ਕੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਬਾਰੇ ਜਾਣਕਾਰੀ ਰੱਖਦੇ ਹਨ। ਆਉਣ ਵਾਲੇ ਸੱਤਾਂ ਕੁ ਮਹੀਨਿਆਂ ਬਾਅਦ ਗੁਰੂ ਨਾਨਕ ਪਿਤਾ ਦਾ ਆਉਣ ਵਾਲਾ ਬਣਾਉਟੀ (550) ਪੰਜ ਸੌ ਪੰਜਾਹਵਾਂ ਜਨਮ ਦਿਨ ਮਨਾਇਆ ਜਾਵੇਗਾ ਜਦੋਂ ਕਿ ਅਸਲੀਅਤ ਵਿਚ ਤਿੰਨ ਵੈਸਾਖ ਨੂੰ (14 ਅਪ੍ਰੈਲ 2019) ਨੂੰ ਮਨਾਇਆ ਜਾ ਚੁਕਿਆ ਹੈ। ਅਖੰਡ ਪਾਠਾਂ ਤੇ ਅਖੰਡ ਪਾਠ ਕੀਤੇ ਜਾਣਗੇ, ਲੰਗਰਾਂ ਤੇ ਲੰਗਰਾ ਲਗਾਏ ਜਾਣਗੇ, ਅਸ਼ਤਬਾਜ਼ੀਆਂ ਚਲਾ ਕੇ ਅਸਮਾਨ ਖਰਾਬ ਕੀਤਾ ਜਾਵੇਗਾ, ਬਹੁਤ ਸਾਰੇ ਭੀੜ-ਭੜੱਕੇ ਦੇ ਰੌਲੇ ਗਉਲੇ ਵਿਚ ਸਰਕਾਰ ਦੇ ਚਮਚੇ-ਕੜਛੀਆਂ ਤੁਹਾਡੇ ਧਰਮ ਨਾਲ ਕੀ ਖਲਵਾੜ ਕਰਦੇ ਹਨ, ਤੁਹਾਨੂੰ ਸਿੱਖ ਧਰਮ ਦੀ ਅਸਲੀਅਤ ਨਾਲੋਂ ਕਿਵੇ ਤੋੜਦੇ ਹਨ, ਦਾ ਤੁਹਾਨੂੰ ਉਹ ਪਤਾ ਵੀ ਨਹੀਂ ਲੱਗਣ ਦੇਣਗੇ। ਅਸੀਂ ਆਪਣਾ ਖਾਲੀ ਖੀਸਾ ਫਰੋਲਦੇ ਫਰੋਲਦੇ ਥੱਕ ਹਾਰ ਕੇ ਘਰ ਨੂੰ ਫਿਰ ਮੁੜ ਆਵਾਂਗੇ ਤੇ ਉਹ ਭਾਈ ਗੁਰਦਾਸ ਜੀ ਦੀ ਬਾਣੀ:
  ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ॥
  ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥ ਵਾਰ 1, ਪਉੜੀ 35॥ ਨੂੰ ਕਿਵੇਂ ਝੂਠਾ ਸਾਬਤ ਕਰਦੇ ਹਨ ਸਾਨੂੰ ਪਤਾ ਵੀ ਨਹੀਂ ਲੱਗੇਗਾ।
  ਡਾ. ਸੁਖਦਿਆਲ ਸਿੰਘ ਜੀ ਨੇ ਇਸ ਕੁਕਰਮ ਕਰਨ ਵਿਚ ਪਹਿਲ ਕਰ ਦਿੱਤੀ ਹੈ ਅਤੇ ਡਾ. ਅਨੁਰਾਗ ਸਿੰਘ, ਜਿਸਦੇ ਪਿਤਾ ਸਿਰੀ ਡਾ. ਤਰਲੋਚਨ ਸਿੰਘ ਵੀ “ਦਸਮ ਗ੍ਰੰਥ” ਨੂੰ ਮੰਨਣ ਵਾਲੇ ਸਨ, ਵੀ ਸਿੱਖ ਧਰਮ ਦੀ ਮਿੱਟੀ ਪਲੀਤ ਕਰਨ ਵਿਚ ਆਪਣਾ ਪੂਰਾ ਪੂਰਾ ਯੋਗਦਾਨ ਪਾਉਣ ਲਈ ਕਮਰ-ਕਸੇ ਕਸੀ ਬੈਠੇ ਹਨ। ਡਾ. ਸੁਖਦਿਆਲ ਸਿੰਘ ਜੀ ਨੇ “ਗੁਰੂ ਨਾਨਕ ਜੀਵਨ” ਕਿਤਾਬ ਲਿਖ ਕੇ ਭਾਈ ਬਾਲੇ ਨੂੰ ਗੁਰੂ ਜੀ ਦਾ ਪੱਕਾ ਸਾਥੀ ਬਣਾ ਧਰਿਆ ਹੈ ਜਿਸਦਾ ਭਾਈ ਗੁਰਦਾਸ ਜੀ ਨੂੰ ਵੀ ਪਤਾ ਨਹੀਂ ਲੱਗਿਆ। ਵਲੈਤ ਵਾਲੀ ਜਨਮ ਸਾਖੀ, ਪੁਰਾਤਨ ਜਨਮ ਸਾਖੀ, ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜੀ ਗਈ ਜਨਮ ਸਾਖੀ ਅਤੇ ਹਾਫਜਾਬਾਦ ਵਾਲੀ ਜਨਮ ਸਾਖੀਆਂ ਦੇ ਕਿਸੇ ਲਿਖਾਰੀ ਨੂੰ ਭਾਈ ਬਾਲੇ ਦਾ ਗੁਰੂ ਨਾਨਕ ਦੇ ਸਾਥੀ ਹੋਣ ਦਾ ਸੁਪਨਾ ਤਕ ਨਹੀਂ ਆਉਂਦਾ ਪਰ ਹੁਣ ਬੁਰਕੀ ਦੇ ਭੁਖੀਆਂ ਨੂੰ ਬੁਰਕੀ ਮਿਲਣ ਅਤੇ ਆਪਣਾ ਵੱਡਾ ਢਿੱਡ ਭਰਨ ਦਾ ਪੂਰਾ ਪੂਰਾ ਮੌਕਾ ਹੱਥ ਲੱਗਿਆ ਹੈ ਅਤੇ ਉਹ ਇਸ ਮੌਕੇ ਨੂੰ ਚੰਗੀ ਤਰ੍ਹਾਂ ਕੈਸ਼ ਕਰਨ ਦੀਆਂ ਸਕੀਮਾਂ ਘੜੀ ਬੈਠੇ ਹਨ। ਉਹ ਆਪਣੀਆਂ ਸਕੀਮਾਂ ਨੂੰ ਅੰਤਮ ਛੋਹਾਂ ਦੇਣ ਦੀਆਂ ਤਿਆਰੀਆਂ ਵਿਚ ਹਨ ਪਰ ਸਿੱਖ ਕੌਮ ਬਗੈਰ ਕਿਸੇ ਵਾਲੀ ਵਾਰਸ ਦੇ ਘੂਕ ਸੁੱਤੀ ਪਈ ਨਜ਼ਰ ਆਉਂਦੀ ਹੈ। ਪਿਛਲੇ ਵਰਿਆਂ ਵੱਲ ਧਿਆਨ ਮਾਰਦਾ ਹਾਂ ਤਾਂ ਖਿਆਲ ਆਉਂਦਾ ਹੈ ਕਿ ਕਿਸੇ ਆਲਤੂ ਪਾਲਤੂ ਜੁਤੇਦਾਰ ਦੀ ਗੱਲ ਕੀ ਕਰਨੀ ਹੈ ਕਿਉਂਕਿ ਉਹ ਵੀ ਤਾਂ ਇਸ ਬੁਰਕੀ ਨੂੰ ਬੁਰਕ ਮਾਰਨਗੇ ਅਤੇ ਆਪਣੀਆਂ ਲਿਬੜੀਆਂ ਹੋਈਆ ਬਰਾਸ਼ਾਂ ਨੂੰ ਬਾਰ ਬਾਰ ਚੱਟ ਕੇ ਸੁਆਦ ਲੈਣ ਦਾ ਭੁਸ ਪੂਰਾ ਕਰਨਗੇ।
  ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ 1964-65 ਵਿਚ ਜਦੋਂ ਕਿਤੇ ਜਨ-ਸੰਘ ਵਾਲੇ ਅਪਣੀ ਜੀਪ ਤੇ ਲਾਉਡ-ਸਪੀਕਰ ਲਾ ਕੇ ਪਿੰਡਾਂ ਵਿਚ ਪ੍ਰਚਾਰ ਕਰਨ ਆਉਂਦੇ ਤਾਂ ਬਸ ਲਾਲਟਨ ਦਾ ਨਿਸ਼ਾਨ ਦੇਖ ਕੇ ਪਿੰਡਾਂ ਦੇ ਬੱਚੇ ਉਨ੍ਹਾਂ ਉਪਰ ਰੋੜਿਆਂ ਦੀ ਬਾਰਸ਼ ਕਰਨ ਲੱਗ ਪੈਂਦੇ ਅਤੇ ਉਹ ਯੱਕ-ਦਮ ਰਫੂ ਚੱਕਰ ਹੋ ਜਾਂਦੇ ਪਰ ਅੱਜ-ਕੱਲ੍ਹ ਪਿੰਡਾਂ ਪਿੰਡਾਂ ਵਿਚ ਬੀਜੇਪੀ ਦੀਆਂ ਸਾਖਾਂ ਲੱਗਦੀਆਂ ਹਨ। ਇਹ ਕਦੋਂ ਤੋਂ ਲੱਗਣੀਆਂ ਸ਼ੁਰੂ ਹੋਈਆਂ?
  ਹੁਣ ਯਾਦ ਕਰੋ 1999 ਦੀ ਵੈਸਾਖੀ ਨੂੰ ਜਦੋਂ ਅਨੰਦਪੁਰ ਵਿਚ ਖਾਲਸੇ ਦਾ 300 ਸਾਲਾ ਜਨਮ ਦਿਨ ਮਨਾੲਆ ਗਿਆ ਸੀ। ਸਿੱਖਾਂ ਦੀ ਸਟੇਜ ਤੇ ਬਾਦਲ ਕਿਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੂੰ ਮੁਖ ਮਹਿਮਾਨ ਬਣਾ ਕੇ ਨਿਵਾਜਿਆ ਜਿਸ ਨੇ ਇੰਦਰਾ ਗਾਂਧੀ ਨੂੰ 1984 ਦੇ ਕਤਲੇਆਮ ਤੋਂ ਬਾਅਦ ‘ਦੁਰਗਾ ਮਾਤਾ’ ਨਾਲ ਸੰਬੋਧਨ ਕੀਤਾ ਸੀ। ਇਨਾਮ ਵਜੋਂ ਦਿੱਲੀ ਸਰਕਾਰ ਨੇ 300ਕਰੋੜ ਰੁਪੈ ਦਿੱਤੇ। ਜਿਸ ਵਿਚੋਂ ਅੱਧੇ ਜਾਂ ਇਸਤੋਂ ਵੀ ਘੱਟ ਰੁਲਦਾ ਸਿੰਘ, ਜੋ ਰਾਸ਼ਟਰੀਏ ਸਿੱਖ ਸੰਗਤ (ਆਰ.ਐਸ.ਐਸ. ਦਾ ਬਦਲਵਾਂ ਰੂਪ) ਦਾ ਪ੍ਰਧਾਨ ਸੀ ਪਰ ਪਟਿਆਲਾ ਵਿਚ ਕਿਸੇ ਅਣਪਛਾਤੇ ਨੇ ਗੋਲੀਆਂ ਮਾਰਕੇ ਮਾਰ ਦਿੱਤਾ, ਨੂੰ ਮਿਲੇ ਤੇ ਬਾਕੀ ਦੇ ਅਕਾਲੀ ਸਰਕਾਰ ਸੂਪ ਬਣਾ ਕੇ ਪੀ ਗਈ। ਰੁਲਦਾ ਸਿੰਘ ਨੇ ਪੰਜਾਬ ਦੇ ਪਿੰਡਾਂ ਪਿੰਡਾਂ ਵਿਚ ਸਾਖਾਂ ਬਣਾਉਣ ਦਾ ਕੰਮ ਕੀਤਾ ਅਤੇ ਅਕਾਲੀਆਂ ਨੇ ਇਸ ਤੇ ਪਹਿਰਾ ਦੇਣ ਦਾ ਕੰਮ ਇਸ ਲਈ ਕੀਤਾ ਕਿ ਪੰਜਾਬ ਵਿਚੋਂ ਗੁਰੂ ਸਿਧਾਂਤ ਨੂੰ ਖਤਮ ਕਰਕੇ ਜਿਹੜੀ ਪੰਜਾਬੀ ਪਾਰਟੀ ਪ੍ਰਕਾਸ਼ ਸਿੰਘ ਬਾਦਲ ਨੇ 1978 ਵਿਚ ਮੋਗਾ ਵਿਚ ਬਣਾਈ ਸੀ ਨੂੰ ਕਾਮਯਾਬ ਕਰਕੇ ਅਗਲੇ 25 ਸਾਲ ਪੰਜਾਬੀਆਂ ਦੀ ਧੌੜੀ ਲਾਉਣ ਲਈ ਰਾਜ ਕਿਵੇਂ ਕਰੀਏ।
  ਇਸ ਤੋਂ ਬਾਅਦ 2008 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ 300ਸਾਲਾ ਪੁਰਬ ਮਨਾਇਆ ਗਿਆ। ਦਸਮ ਗ੍ਰੰਥ ਨੂੰ ਉਛਾਲਿਆ ਗਿਆ। ਦੀਨੇ ਕਾਂਗੜ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਪ੍ਰਕਾਸ਼ ਕਰਕੇ, ਜਦੋਂ ਕਿ ਇਹ ਸਿੱਖ ਰਹਿਤ ਮਰਯਾਦਾ ਦੇ ਬਿਲਕੁੱਲ ਉਲਟ ਹੈ, ਦਾ ਅਖੰਡ ਪਾਠ ਕੀਤਾ ਗਿਆ। ਗੋਬਿੰਦ ਸਦਨ ਵਾਲੇ ਬਾਬਾ ਵਿਰਸਾ ਸਿੰਘ ਵਲੋਂ ਦਸਮ ਗ੍ਰੰਥ ਛਪਵਾ ਕੇ ਕਾਫੀ ਮਾਤਰਾ ਵਿਚ ਮੁਫਤ ਵੰਡਿਆ ਗਿਆ। ਇਸਦੇ ਨਾਲ ਨਾਲ ਜੁਤੇਦਾਰ ਜੋਗਿੰਦਰ ਸਿੰਘ ਵੈਦਾਂਤੀ ਅਤੇ ਪਟਿਆਲਾ ਯੂਨੀਵਰਸਿਟੀ ਦੇ ਡਾ. ਅਮਰਜੀਤ ਸਿੰਘ ਹੋਰਾਂ ਵਲੋਂ ਪੁਨਰ ਸੰਪਾਦਨ ਕਰਵਾ ਕਿ “ਗੁਰ ਬਿਲਾਸ ਪਾਤਸ਼ਾਹੀ ਛੇਵੀਂ” ਬਜ਼ਾਰ ਵਿਚ ਉਤਾਰੀ ਗਈ ਅਤੇ ਬੱਬਰ ਸ਼ੇਰ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਲੋਂ ਇਸ ਗੁਰੂ ਸਿਧਾਂਤ ਵਿਰੋਧੀ ਕਿਤਾਬ ਦਾ ਚੀਰ ਹਰਣ ਕਰਣ ਤੇ ਇਸ ਨੂੰ ਵਾਪਸ ਲਿਆ ਗਿਆ। ਤੇ ਜੁਤੇਦਾਰ ਵੇਦਾਂਤੀ ਦਾ ਕੰਮ ਸਾਰਥਕ ਨਾ ਹੋ ਪਾਇਆ। ਜਿਸ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀ ਭੂਮਕਾ ਵਿਚ ਜੁਤੇਦਾਰ ਜੋਗਿੰਦਰ ਸਿੰਘ ਵੇਦਾਂਤੀ ਇਹ ਲਿਖਦੇ ਹਨ: ਜੇਕਰ ਇਸ ਗ੍ਰੰਥ ਦੀ ਕਥਾ ਗੁਰ ਦੁਆਰਿਆਂ ਵਿਚ ਮੁੜ ਤੋਂ ਸ਼ੁਰੂ ਕਰਵਾਈ ਜਾ ਸਕੇ ਤਾਂ ਮੈਂ ਆਪਣੇ ਕੀਤੇ ਕੰਮ ਨੂੰ ਸਾਰਥਕ ਸਮਝਾਂਗਾ” ਉਸ ਕਿਤਾਬ ਦੀ ਕਥਾ ਧਾਰਮਕ ਸਥਾਨਾਂ ਤੇ ਸਿਆਣੇ ਵਿਦਵਾਨਾਂ ਵਲੋਂ 1920 ਵਿਚ ਬੰਦ ਕਰਵਾਈ ਜਾ ਚੁਕੀ ਸੀ। ‘ਕੀਤੇ ਕੰਮ ਨੂੰ ਸਾਰਥਕ ਸਮਝਣ’ ਦਾ ਮਤਲਬ ਹੈ ਮੈਂ ਜਿਤਨੇ ਪੈਸੇ ਲੈ ਚੁਕਿਆ ਹਾਂ ਉਤਨਾ ਇਵਜ਼ਾਨਾ ਵਾਪਸ ਕਰ ਦਿੱਤਾ ਹੈ।
  ਠੀਕ ਇਸੇ ਤਰ੍ਹਾਂ ਹੁਣ ਸਾਡੇ ਨਾਲ ਹੋਵੇਗਾ। ਵਿਕਾਊ ਮਾਲ ਡਾ. ਸੁਖਦਿਆਲ ਕਮਰ ਸਿੰਘ ਹਿਸਟੋਰੀਆਨ ਦੀ ਕਿਤਾਬ “ਕਤਕ ਕਿ ਵੈਸਾਖ” ਬਾਰੇ ਆਪਣੀ ਕਿਤਾਬ, “ ਗੁਰੂ ਨਾਨਕ ਜੀਵਨ” ਵਿਚ ਲਿਖਦਾ ਹੈ ਕਿ ਕਰਮ ਸਿੰਘ ਹਿਸਟੋਰੀਅਨ ਦੀਆ ਸਾਰੀਆਂ ਦਲੀਲਾਂ ਗਲਤ ਹਨ। ਜਿਵੇਂ ਡਾ. ਹਰਭਜਨ ਸਿੰਘ ਡੇਹਰਾਦੂਨ ਵਾਲਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਰਾਗਮਾਲਾ ਨੂੰ ਠੀਕ ਮੰਨ ਕੇ ਮਾਧਵ ਨਲ ਕਾਮ ਕੰਦਲਾ ਦੀ ਪੂਰੀ ਦੀ ਪੂਰੀ ਕਿਤਾਬ ਨੂੰ ਗਲਤ ਸਾਬਤ ਕਰਦਾ ਹੈ। ਜਦੋਂ ਕਿ ਇਹ ਬਿਲਕੁੱਲ ਝੂਠ ਹੈ। ਡਾ. ਸੁਖਦਿਆਲ ਜੀ ਤੁਹਾਡੀ ਨਿਰਮੂਲ ਮੰਨਤ ਨੂੰ ਜੇਕਰ ਸੱਚ ਕਰਕੇ ਮੰਨ ਵੀ ਲਈਏ ਤਾਂ ਵੀ ਸਾਡੇ ਕੋਲ ਹੋਰ ਬਹੁਤ ਸਬੂਤ ਹਨ ਜਿਨ੍ਹਾਂ ਦਾ ਜਵਾਬ ਤੁਹਾਡੇ ਕੋਲ ਨਹੀਂ। ਸਾਖੀ ਮਹਿਲ ਪਹਿਲੇ ਕੀ, ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ ਆਪਣੀ ਇਸ ਕਿਤਾਬ ਦੇ ਪੰਨਾ 103 ਤੇ ਗੁਰੂ ਨਾਨਕ ਪਾਤਸ਼ਾਹ ਦੀ ਬੰਸ ਵਿਚੋਂ ਦਸਵੇ ਥਾਂ ਬਾਬਾ ਸੁਖਬੰਸੀ ਦੇ ਗ੍ਰੰਥ ਦਾ ਹਵਾਲਾ ਦੇ ਕੇ ਗੁਰੂ ਨਾਨਕ ਪਿਤਾ ਜੀ ਦਾ ਜਨਮ ਪੁਰਬ ਵੈਸਾਖ ਸੁਦੀ ਤੀਜ ਹੋਣ ਬਾਰੇ ਇਉਂ ਲਿਖਦੇ ਹਨ:
  “ ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ ਤੀਜ ਤਿਥਿ ਮਾਸ ਬਰ ਮਾਧਵਿ ਪ੍ਰਗਟੇ ਈਸ”॥
  ਅਤੇ ਇਸੇ ਪੰਨੇ ਤੇ ਸਿਰੀ ਚੰਦ ਦਾ ਜਨਮ ਕਤਕ ਵਿਚ ਹੋਣ ਦੀ ਸੂਚਨਾ ਵੀ ਦਰਜ਼ ਹੈ:
  “ ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ”॥
  ਹੁਣ ਜਦੋਂ ਡਾ. ਸੁਖਦਿਆਲ ਜੀ ਨੂੰ ਸਵਾਲ ਪੁੱਛਦੇ ਹਾਂ ਤਾਂ ਉਹ ਬਲਾਕ ਕਰ ਦਿੰਦਾ ਹੈ। ਸਿੱਖ ਭਰਾਵੋ! ਹੁਣ ਤੁਹਾਡੀ ਜਾਗਣ ਦੀ ਵਾਰੀ ਹੈ। ਜਦੋਂ ਤੁਸੀਂ ਜਾਗ ਗਏ ਤਾਂ ਆਪਾਂ ਇਨ੍ਹਾਂ ਬੁਧੀਜੀਵੀਆਂ ਨੂੰ ਬਲਾਕ ਕਰ ਦੇਵਾਂਗੇ। ਮੈਨੂੰ ਉਮੀਦ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦੇ ਵਿਦਿਆਰਥੀ ਜਾਗਣਗੇ ਅਤੇ ਅਜਿਹੀਆਂ ਖੋਜਾਂ ਆਪਣੇ ਹੱਥਾਂ ਵਿਚ ਲੈ ਲੈਣਗੇ। ਧੰਨਵਾਦ ਜੀਓ!
  ਗੁਰੂ ਦੇ ਪੰਥ ਦਾ ਦਾਸ,
  ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com