ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਭਦੌੜ, (ਸਾਹਿਬ ਸੰਧੂ) - ਬੀਤੇ ਦਿਨ ਦਲ ਖ਼ਾਲਸਾ ਨਾਲ ਸਬੰਧਿਤ ਲੇਖਕ ਸਰਬਜੀਤ ਸਿੰਘ ਘੁਮਾਣ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਕੇਪੀਐਸ ਗਿੱਲ ਦੇ ਵਰਦੀ ਦੀ ਆੜ 'ਚ ਨਿਭਾਏ ਘਿਣਾਉਣੇ ਕਿਰਦਾਰ ਬਾਬਤ ''ਪੰਜਾਬ ਦਾ ਬੁੱਚੜ ਕੇਪੀਐਸ ਗਿੱਲ'' ਕਿਤਾਬ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈਂਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਰਾਹੀਂ ਸਰਬਜੀਤ ਸਿੰਘ ਘੁਮਾਣ ਦੀ ਕਲਮ ਰਾਹੀਂ ਖਾੜਕੂਵਾਦ ਦੌਰਾਨ ਸਿੱਖ ਪਰਿਵਾਰਾਂ ਤੇ ਕੀਤੇ ਹੱਦੋਂ ਨੀਵੇਂ ਦਰਜੇ ਦੇ ਘਿਣਾਉਣੇ ਜ਼ੁਲਮਾਂ ਨੂੰ ਬਿਆਨ ਕੀਤਾ ਗਿਆ ਹੈ। ਗਿੱਲ ਵੱਲੋਂ ਅਣਗਿਣਤ ਨਿਰਦੋਸ਼ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਮਾਰ ਦਿੱਤਾ ਗਿਆ ਤੇ ਉਨ੍ਹਾਂ ਦੀ ਭਾਲ ਵਿਚ ਆਉਂਦੇ ਮਾਪਿਆਂ ਨੂੰ ਵੀ ਖਪਾ ਦਿੱਤਾ ਜਾਂਦਾ ਸੀ। ਗਿੱਲ ਦੁਆਰਾ ਕਤਲ ਹੋਏ ਨਿਰਦੋਸ਼ ਨੌਜਵਾਨਾਂ ਦੇ ਹੱਕ ਵਿਚ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕਿਸੇ ਨੇ ਆਵਾਜ਼ ਤਾਂ ਕੀ ਚੁੱਕਣੀ ਸੀ ਸਗੋਂ ਗਿੱਲ ਦੀਆਂ ਕਰਤੂਤਾਂ ਨੂੰ ਨੰਗਾ ਕਰਦੀ ‘ਪੰਜਾਬ ਦਾ ਬੁੱਚੜ’ ਕਿਤਾਬ ਦੇ ਲੇਖਕ ਨੂੰ ਜੇਲ੍ਹ ਸੁੱਟਣ ਦੀ ਕਾਰਵਾਈ ਦੀ ਮੰਗ ਕਰਨ 'ਚ ਪੰਜਾਬ ਦੀ ਇਕ…
  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵਕੀਲ ਤੇ ਕਾਰਕੁੰਨ ਹਰਵਿੰਦਰ ਸਿੰਘ ਫੂਲਕਾ ਇੱਕ ਨਿਰਾਸ਼ ਵਿਅਕਤੀ ਹਨ। ਦਰਅਸਲ, ਜੱਥੇਦਾਰ ਲੌਂਗੋਵਾਲ ਐਤਵਾਰ ਨੂੰ ਸ੍ਰੀ ਫੂਲਕਾ ਦੇ ਉਸ ਬਿਆਨ `ਤੇ ਆਪਣਾ ਪ੍ਰਤੀਕਰਮ ਪ੍ਰਗਟਾ ਰਹੇ ਸਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਸਿ਼ਕੰਜੇ `ਚੋਂ ਛੁਡਾਉਣ ਲਈ ਇੱਕ ਮੁਹਿੰਮ ਚਲਾਉਣਗੇ।ਹਾਲੇ ਦੋ ਕੁ ਹਫ਼ਤੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਲੌਂਗੋਵਾਲ ਨੇ ਐਲਾਨ ਕੀਤਾ ਸੀ ਕਿ ਸੁਪਰੀਮ ਕੋਰਟ ਦੇ ਵਕੀਲ ਸ੍ਰੀ ਫੂਲਕਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ `ਚ ਸਜ਼ਾ ਦਿਵਾਉਣ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਪਰ ਕੱਲ੍ਹ ਸ੍ਰੀ ਫੂਲਕਾ ਨੇ ਜਦੋਂ ਉਪਰੋਕਤ ਬਿਆਨ ਦਿੱਤਾ, ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਸੇ ਭੜਕਾਹਟ `ਚ ਅੱਜ ਸ੍ਰੀ ਫੂਲਕਾ ਬਾਰੇ ਟਿਪਣੀ ਕੀਤੀ।ਜੱਥੇਦਾਰ ਲੌਂਗੋਵਾਲ ਨੇ ਅੱਗੇ ਕਿਹਾ,‘ਸ਼੍ਰੋਮਣੀ ਕਮੇਟੀ ਵਿਰੁੱਧ ਫੂਲਕਾ ਝੁਠਾ ਪ੍ਰਚਾਰ ਕਰ ਰਹੇ…
  ਪੱਟੀ - 1984 ਨਸ਼ਲਕੁਸ਼ੀ ਜਿਸ ਨੂੰ ਦਿੱਲੀ ਦੰਗਿਆਂ ਦਾ ਨਾਂ ਦਿੱਤਾਂ ਗਿਆ ਹੈ। ਉਸ ਦੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਅਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਵੀ ਅੱਜ ਵਿਸ਼ੇਸ਼ ਤੌਰ ਤੇ ਪੱਟੀ ਪੁੱਜੇ ਜਿੱਥੇ ਉਨ੍ਹਾਂ ਨੂੰ ਭਾਈ ਲਾਲੋ ਸਮਾਜ ਸੇਵਾ ਸੰਸਥਾ ਪੱਟੀ ਵੱਲੋਂ ਵਿਸ਼ੇਸ਼ ਸਮਨਾਨ ਦਿੱਤਾ ਗਿਆ। ਇਸ ਮੌਕੇ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ 1984 ਦੇ ਸਿੱਖ ਨਸਲਕੁਸ਼ੀ ਹੋਣ ਤੇ ਮੈਂ 3 ਨਵੰਬਰ 1984 ਨੂੰ ਐੱਫਆਈਆਰ ਦਰਜ ਕਰਾਈ ਸੀ ਅਤੇ 26 ਨਵੰਬਰ ਨੂੰ ਮੇਰੇ ਨਾਲ ਧੋਖਾ ਕਰ ਕੇ ਕਾਗਜ਼ ਦੇ ਦਿੱਤਾ ਗਿਆ ਅਤੇ ਅੱਜ 34 ਸਾਲ ਬਾਅਦ ਇਸੇ ਕਾਗਜ਼ ਦੇ ਟੁੱਕੜੇ 'ਤੇ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ।ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਦੇ ਜੇਲ੍ਹ ਜਾਣ ਨਾਲ ਸਾਡਾ ਕੰਮ ਪੂਰਾ ਨਹੀਂ ਹੋਇਆ। ਅਜੇ ਤਾਂ ਕਮਲਨਾਥ ਅਤੇ ਐੱਚਕੇਐੱਲ ਭਗਤ, ਟਾਈਟਲਰ ਵਰਗਿਆਂ ਨੂੰ ਵੀ ਸਜ਼ਾ ਮਿਲਣੀ ਬਾਕੀ ਹੈ। ਉਹ ਵੀ ਬੇਸ਼ੱਕ ਉੱਚ ਅਹੁਦੇ 'ਤੇ ਬੈਠ ਗਿਆ ਹੈ ਪਰ 4 ਦਿਨ ਦਾ ਮਹਿਮਾਨ ਹੈ। ਇਸ ਮੌਕੇ ਫੈਡੇਰਸ਼ਨ…
  ਨਵੀਂ ਦਿੱਲੀ - ਸਿੱਖ ਕਤਲੇਆਮ ਦੇ ਕੇਸ ’ਚ ਦੋਸ਼ੀ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਨੇ ਕੜਕੜਡੂਮਾ ਦੀ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਤਾਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਉਸ ਨੂੰ 31 ਦਸੰਬਰ ਤਕ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਅਤੇ ਦੋ ਹੋਰ ਦੋਸ਼ੀਆਂ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਹੈ। ਮੰਡੋਲੀ ਜੇਲ੍ਹ ਦੇ ਮੁੱਖ ਗੇਟ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਸੂਤਰਾਂ ਮੁਤਾਬਕ ਉਸ ਨੂੰ 14 ਨੰਬਰ ਜੇਲ੍ਹ ’ਚ ਰੱਖਿਆ ਜਾਵੇਗਾ। ਸਿੱਖ ਆਗੂਆਂ ਵੱਲੋਂ ਕੜਕੜਡੂਮਾ ਅਦਾਲਤ ਕੋਲ ਨਾ ਜਾਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਆਗੂ ਅਤੇ ਸਿੱਖ ਕਤਲੇਆਮ ਦੇ ਪੀੜਤ ਅਦਾਲਤ ਦੇ ਬਾਹਰ ਬਾਣੀ ਦਾ ਜਾਪ ਕਰਦੇ ਰਹੇ।ਸੱਜਣ ਕੁਮਾਰ ਨੇ ਮੈਟਰੋਪਾਲਿਟਨ ਮੈਜਿਸਟਰੇਟ ਅਦਿੱਤੀ ਗਰਗ ਦੀ ਅਦਾਲਤ ਵਿੱਚ ਸਖ਼ਤ ਸੁਰੱਖਿਆ ਪਹਿਰੇ ਹੇਠ ਆਤਮ ਸਮਰਪਣ ਕੀਤਾ। ਇਸ ਮਗਰੋਂ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ…
  ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਇਜਲਾਸ 19 ਜਨਵਰੀ 2019 ਨੂੰ ਦਿਨ ਸ਼ਨਿਚਰਵਾਰ ਸਵੇਰੇ 11 ਵਜੇ ਕਮੇਟੀ ਦੇ ਕਾਨਫਰੰਸ ਹਾਲ ਵਿਖੇ ਬੁਲਾਇਆ ਗਿਆ ਹੈ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਗੁਰੂ ਗੋਬਿੰਦ ਭਵਨ, ਨਵੀਂ ਦਿੱਲੀ ਵਿੱਚ ਇਹ ਇਜਲਾਸ ਦੌਰਾਨ ਨਵੇਂ 5 ਮੁੱਖ ਅਹੁਦੇਦਾਰ ਤੇ ਅੰਤ੍ਰਿਗ ਮੈਂਬਰਾਂ ਦੀ ਚੋਣ ਲਈ ਬੁਲਾਇਆ ਗਿਆ ਹੈ।ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਬੈਠਕ ਦੌਰਾਨ ਨਵੇਂ ਅੰਤਰਿੰਗ ਮੈਂਬਰਾਂ ਦੀ ਚੋਣ ਬਾਰੇ ਚਰਚਾ ਹੋਵੇਗਾ। 6 ਦਸੰਬਰ 2018 ਨੂੰ ਕਮੇਟੀ ਦੇ ਸਾਰੇ 5 ਮੁੱਖ ਅਹੁਦੇਦਾਰਾਂ ਤੇ ਅੰਤਰਿੰਗ ਬੋਰਡ ਦੇ ਮੈਂਬਰਾਂ ਦੇ ਅਸਤੀਫ਼ੇ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਸੌਂਪ ਦਿੱਤੇ ਗਏ ਸਨ ਤੇ ਇਸ ਦਿਨ ਗੁਰਦੁਆਰਾ ਚੋਣ ਬੋਰਡ ਨੂੰ ਵੀ ਹਾਊਸ ਦੀ ਨਵੀਂ ਚੋਣ ਕਰਵਾਉਣ ਦੀ ਅਪੀਲ ਕੀਤੀ ਗਈ ਸੀ।ਹਾਲਾਂ ਕਿ ਅਹੁਦੇਦਾਰਾਂ ਤੇ ਮੈਂਬਰਾਂ ਨੇ ਚੋਣ ਬੋਰਡ ਨੂੰ ਅਸਤੀਫ਼ੇ ਨਹੀਂ ਸੌਂਪੇ ਸਨ ਜਿਸ ਕਰਕੇ ਉਨ੍ਹਾਂ ਅਸਤੀਫ਼ਿਆਂ ਦੀ ਮਾਨਤਾ ਨਹੀਂ ਰਹਿੰਦੀ।ਕਮੇਟੀ ਦੇ 46 ਮੈਂਬਰ ਐਨੇ ਵਾਰਡਾਂ ਵਿੱਚੋਂ ਜਿੱਤ ਕੇ…
  ਚੰਡੀਗੜ੍ਹ - ਸਿੱਖ ਇਤਿਹਾਸ ਵਿਚ ਹੋਈਆਂ ਮਹਾਨ ਸ਼ਹਾਦਤਾਂ ਦੇ ਚੇਤੇ ਵਜੋਂ ਸਮੂਹ ਸਿੱਖ ਜਗਤ ਵਲੋਂ ਸ਼ਹੀਦੀ ਹਫਤਾ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਵਿਚ ਸੰਗਤ ਚਮਕੌਰ ਸਾਹਿਬ ਗੁਰਦੁਆਰਾ ਜੋਤੀ ਸਰੂਪ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਹਫਤੇ ਵਿਚ “ਸਫਰ ਏ ਸ਼ਹਾਦਤ” ਵਜੋਂ ਇਤਿਹਾਸਕ ਅਸਥਾਨਾਂ ਉੱਤੇ ਗੁਰਮਤਿ ਦੀਵਾਨ ਸਜਾਏ ਜਾਂਦੇ ਹਨ। ਬੀਤੇ ਦਿਨੀਂ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਵਲੋਂ, ਜੋ ਕਿ ਆਏ ਸਾਲ ਇਹਨਾਂ ਦੀਵਾਨਾਂ ਵਿਚ ਹਾਜਰੀ ਭਰਨ ਲਈ ਆਉਂਦੇ ਹਨ, ਦੀਵਾਨ ਤੋਂ ਇਹ ਕਿਹਾ ਗਿਆ ਕਿ ” ਉਹਨਾਂ ਨੂੰ ਸੰਗਤਾਂ ਕਵਿਤਾਵਾਂ ਸੁਣਾਉਣ ਤੋਂ ਮਨ੍ਹਾ ਕੀਤਾ ਗਿਆ ਹੈ ਤੇ ਉਹਨਾਂ ਦੇ ਸਮੇਂ ਅਤੇ ਹਾਜਰੀ ਵਿਚ ਵੀ ਕਟੌਤੀ ਕੀਤੀ ਜਾ ਰਹੀ ਹੈ” ਉਹਨਾਂ ਦੱਸਿਆ ਕਿ “ਇਹ ਸਭ ਬੀਤੇ ਦਿਨ ਉਹਨਾਂ ਵਲੋਂ ਗਾਈ ਗਈ ਕਵਿਤਾ ਕਰਕੇ ਕੀਤਾ ਗਿਆ ਹੈ ਜਿਸ ਵਿਚ ਉਹਨਾਂ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ ਅਤੇ ਚੜ੍ਹਦੀਕਲਾ ਵਿੱਚ ਹੋਈਏ ਜੇਕਰ ਅਸੀਂ ਗੁਰੂ ਵਾਲੇ ਨਹੀਂ ਬਣੇ ਤਾਂ ਅਮਲੀ ਹੀ ਸਾਡੇ…
  ਇਸਲਾਮਾਬਾਦ - ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਰਾਹੀਂ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦੇਣ ਲਈ ਭਾਰਤ ਨੂੰ ਕੁਝ ਸਿਫ਼ਾਰਸ਼ਾਂ ਭੇਜੀਆਂ ਹਨ। ਇਹ ਦਾਅਵਾ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਐਕਸਪ੍ਰੈਸ ਨਿਊਜ਼ ਟੀਵੀ ਨੇ ਪਾਕਿਸਤਾਨ ਦੇ ਸਫ਼ਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਨਸ਼ਰ ਕੀਤੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਇਸਲਾਮਾਬਾਦ ਨੇ ਨਵੀਂ ਦਿੱਲੀ ਨੂੰ 59 ਸਫ਼ਿਆਂ ਦਾ ਦਸਤਾਵੇਜ਼ ਭੇਜਿਆ ਹੈ, ਜਿਸ ਵਿੱਚ ਕਰਤਾਰਪੁਰ ਲਾਂਘੇ ਤੋਂ ਦਾਖ਼ਲੇ ਸਬੰਧੀ 14 ਅਹਿਮ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਭਾਰਤੀ ਸ਼ਰਧਾਲੂਆਂ ਨੂੰ ਮੁਫ਼ਤ ਦਾਖ਼ਲਾ ਅਤੇ ਸਰਹੱਦੇ ਦੇ ਦੋਵੇਂ ਪਾਸੇ ਫੈਸਿਲੀਟੇਸ਼ਨ (ਸਹੂਲਤ) ਕੇਂਦਰਾਂ ਤੇ ਸੁਰੱਖਿਆ ਚੌਕੀਆਂ ਦੀ ਸਥਾਪਤੀ ਵੀ ਸ਼ਾਮਲ ਹੈ।ਇਨ੍ਹਾਂ ਸੱਜਰੀਆਂ ਸਿਫ਼ਾਰਿਸ਼ਾਂ ਮੁਤਾਬਕ ਸ਼ਰਧਾਲੂਆਂ ਨੂੰ ਘੱਟੋ-ਘੱਟ ਲੋਕਾਂ ਦੇ ਸਮੂਹ ਵਿੱਚ ਲਾਂਘੇ ਰਾਹੀਂ ਦਾਖ਼ਲੇ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਪਾਕਿਸਤਾਨ ਸਰਕਾਰ ਇਨ੍ਹਾਂ ਸਮੂਹਾਂ ਨੂੰ ਵਿਸ਼ੇਸ਼ ਪਰਮਿਟ ਜਾਰੀ ਕਰੇਗੀ। ਦੋਵੇਂ ਮੁਲਕ ਆਉਣ ਜਾਣ ਵਾਲੇ ਲੋਕਾਂ ਦਾ ਰਿਕਾਰਡ ਦਰਜ ਕਰਨਗੇ, ਜਿਸ ਵਿੱਚ ਉਨ੍ਹਾਂ ਦੇ ਨਾਮ, ਯਾਤਰਾ ਸਬੰਧੀ ਰਿਕਾਰਡ ਤੇ ਹੋਰ ਤਫ਼ਸੀਲ ਸ਼ਾਮਲ ਹੋਵੇਗੀ। ਸਿਫ਼ਾਰਸ਼ਾਂ ’ਚ…
  ਨਵੀਂ ਦਿੱਲੀ - ਭਾਰਤ ਸਰਕਾਰ ਨੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਕ ਹੁਕਮ ਮੁਤਾਬਕ ਕੇਐੱਲਐੱਫ ਤੇ ਪੰਜਾਬ ਸੂਬੇ ਨੂੰ ਭਾਰਤ ਨਾਲੋਂ ਵੱਖ ਕਰਕੇ ‘ਹਿੰਸਕ ਮਨਸੂਬਿਆਂ’ ਨਾਲ ਇਕ ਆਜ਼ਾਦ ਮੁਲਕ ਬਣਾਉਣ ਦਾ ਦੋਸ਼ ਹੈ। ਇਨ੍ਹਾਂ ਮਾਮਲਿਆਂ ਨੂੰ ਹੀ ਕੇਐੱਲਐੱਫ ’ਤੇ ਪਾਬੰਦੀ ਲਾਉਣ ਦਾ ਆਧਾਰ ਬਣਾਇਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਹੁਕਮ ਤਹਿਤ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਤੇ ਇਸ ਨੂੰ ਪ੍ਰਗਟ ਕਰਦੀ ਹਰ ਗਤੀਵਿਧੀ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਗਿਆ ਹੈ। ਇਹ ਵੀ ਦੋਸ਼ ਲਾਇਆ ਹੈ ਕਿ ਇਸ ਜਥੇਬੰਦੀ ਤੇ ਸੂਬੇ ਵਿਚ ਅਤਿਵਾਦ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੇ ਸੰਕੇਤ ਮਿਲੇ ਹਨ।
  ਨਵੀਂ ਦਿੱਲੀ - ਪੰਜਾਬ ਮਗਰੋਂ ਦਿੱਲੀ ਵਿਚ ਰਾਜੀਵ ਚੌਕ ਨੂੰ ਦਰਸਾਉਂਦੇ ਬੋਰਡ ’ਤੇ ਸਿੱਖ ਕਤਲੇਆਮ ਦੇ ਪੀੜਤ ਸੁਰਜੀਤ ਸਿੰਘ ਨੇ ਕਾਲਖ ਪੋਤ ਦਿੱਤੀ। ਤਿਲਕ ਵਿਹਾਰ ਰਹਿੰਦੇ ਪਰਿਵਾਰਾਂ ਦਾ ਇਕ ਗਰੁੱਪ ਕਨਾਟ ਪਲੈਸ ਸਥਿਤ ਰਾਜੀਵ ਚੌਕ ਨੂੰ ਦਰਸਾਉਂਦੇ ਹਰੇ ਬੋਰਡ ਕੋਲ ਆਇਆ ਅਤੇ ਬੋਰਡ ’ਤੇ ਲਿਖੇ ਰਾਜੀਵ ਸ਼ਬਦ ’ਤੇ ਕਾਲਖ ਮਲਣ ਲੱਗ ਪਿਆ। ਕਾਲਖ ਮਲਣ ਵਾਲਿਆਂ ’ਚੋਂ ਸੁਰਜੀਤ ਸਿੰਘ ਨੂੰ ਅਕਸਰ ਦਿੱਲੀ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨਾਲ ਦੇਖਿਆ ਜਾ ਸਕਦਾ ਹੈ।ਕਾਲਖ਼ ਪੋਤਣ ਵੇਲੇ ਸਿੱਖ ਕਤਲੇਆਮ ਦੀਆਂ ਪੀੜਤਾਵਾਂ ਗੰਗਾ ਕੌਰ, ਇੰਦਰਾ ਕੌਰ, ਸ਼ੰਮੀ ਕੌਰ, ਭਾਗੀ ਕੌਰ, ਲਕਸ਼ਮੀ ਕੌਰ, ਪੱਪੀ ਕੌਰ ਤੇ ਉਨ੍ਹਾਂ ਦੇ ਹੋਰ ਸਾਥੀ ਉੱਥੇ ਪੁੱਜੇ ਅਤੇ ਕਾਂਗਰਸ ਖ਼ਿਲਾਫ਼ ਗੁੱਸਾ ਜਾਹਰ ਕੀਤਾ। ਰਾਜੀਵ ਗਾਂਧੀ ਹਾਏ-ਹਾਏ ਦੇ ਨਾਹਰੇ ਲਾਉਂਦੇ ਹੋਏ ਵਿਧਵਾਵਾਂ ਨੇ ਬੋਰਡ ’ਤੇ ਕਾਲਖ ਮਲ ਦਿੱਤੀ।ਸੁਰਜੀਤ ਸਿੰਘ ਨੇ ਮੰਗ ਕੀਤੀ ਕਿ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਸਨਮਾਨ ਵਾਪਸ ਲਿਆ ਜਾਵੇ। ਉਸ ਨੇ ਕਿਹਾ ਕਿ ਇਸ ਸਨਮਾਨ ਦੇ ਸਹੀ ਹੱਕਦਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਨ, ਜਿਨ੍ਹਾਂ ਦੇਸ਼ ਲਈ ਕੁਰਬਾਨੀ…
  ਚੰਡੀਗੜ੍ਹ - ਕਰਤਾਰਪੁਰ ਲਾਂਘੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਭਾਵਿਤ ਗੁਰਦਸਪੂਰ ਨੂੰ 3 ਜਨਵਰੀ ਨੂੰ ਹੋਣ ਵਾਲੇ ਦੌਰੇ ਤੋਂ ਪਹਿਲਾਂ ਹੀ ਪਾਕਿਸਤਾਨ ਨੇ ਆਪਣੇ ਪਾਸੇ ਲਾਂਘੇ ਦੀ ਉਸਾਰੀ ਦੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਇਸਦੇ ਨਾਲ ਹੀ ਪਾਕਿਸਤਾਨ ਦੀ ਇਕ ਏਜੇਂਸੀ ਨੇ ਪਾਕਿਸਤਾਨ ਸਰਕਾਰ ਨੂੰ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਕੁਝ ਪਾਬੰਦੀਨੁਮਾਂ ਸਿਫ਼ਾਰਸ਼ਾਂ ਭੇਜੀਆਂ ਹਨ। ਇਨ੍ਹਾਂ ਮੁਤਾਬਕ ਹਰ ਰੋਜ਼ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲਾਂਘਾ ਖੋਲ੍ਹਿਆ ਜਾਵੇਗਾ। ਰੋਜ਼ਾਨਾ 500 ਦੇ ਕਰੀਬ ਸਿੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ।ਭਾਰਤ ਵਾਲੇ ਪਾਸੇ ਵੀ ਕਰਤਾਰਪੁਰ ਲਾਂਘੇ ਲਈ ਉਸਾਰੀ ਦਾ ਕੰਮ ਜਾਰੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੇ 3 ਜਨਵਰੀ ਦੇ ਪੰਜਾਬ ਦੌਰੇ ਦਾ ਵੇਰਵਾ ਹਾਲੇ ਨਹੀਂ ਆਇਆ ਹੈ , ਪਰ ਸੂਤਰਾਂ ਅਨੁਸਾਰ , ਪ੍ਰਧਾਨ ਮੰਤਰੀ ਲਾਂਘੇ ਵਾਲੇ ਖੇਤਰ ਦਾ ਮੁਆਇਨਾ ਕਰ ਸਕਦੇ ਹਨ। ਭਾਰਤ ਵਿਚ ਇਸ ਲਾਂਘੇ ਬਾਰੇ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਨਿਯਮ ਤਿਆਰ ਕਰਨਗੇ। ਪਰ ਪਾਕਿਸਤਾਨ ਵਿਚ ਭਾਵੇਂ ਉੱਥੋਂ ਦੇ ਪ੍ਰਧਾਨ ਮੰਤਰੀ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com