ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਮਾਸਟਰ ਸੰਜੀਵ ਧਰਮਾਣੀ , ਸ੍ਰੀ ਆਨੰਦਪੁਰ ਸਾਹਿਬ ।
  9478561356
  ਪੰਜਾਬੀ ਲੋਕ ਸੰਗੀਤ ਵਿੱਚ ਤੂੰਬੇ ਦੀ ਖ਼ਾਸ ਅਤੇ ਵਿਸ਼ੇਸ਼ ਥਾਂ ਰਹੀ ਹੈ । ਤੂੰਬੇ ਨੂੰ ਘੁੰਮਚੂ ਅਤੇ ਤੁਨਤੁਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ । ਪ੍ਰਾਚੀਨ ਭਾਰਤੀ ਸਾਜ਼ਾਂ ਵਿੱਚ ਤੂੰਬੇ ਦੀ ਆਪਣੀ ਵਿਸ਼ੇਸ਼ ਥਾਂ ਹੈ । ਜਦੋਂ ਤੂੰਬੇ ਦਾ ਪ੍ਰਯੋਗ ਬੋਲੀਆਂ ਜਾਂ ਲੋਕ ਗੀਤਾਂ ਨਾਲ ਹੁੰਦਾ ਹੈ ਤਾਂ ਇਹ ਸੁਣਨ ਵਿੱਚ ਬਹੁਤ ਆਨੰਦਦਾਇਕ , ਮਿੱਠਾ ਅਤੇ ਮਨਮੋਹਕ ਲੱਗਦਾ ਹੈ । ਸੰਗੀਤ ਦੀ ਦੁਨੀਆਂ ਵਿੱਚ ਢੋਲ ਅਤੇ ਤੂੰਬੇ ਜਾਂ ਅਲਗੋਜ਼ੇ ਅਤੇ ਤੂੰਬੇ ਦਾ ਮੇਲ ਇੱਕ ਵੱਖਰੀ ਹੀ ਦਿੱਖ , ਸੁਰ ਤੇ ਆਨੰਦ ਪ੍ਰਦਾਨ ਕਰ ਜਾਂਦੇ ਹਨ । ਮੇਲਿਆਂ , ਸਟੇਜਾਂ , ਸੱਥਾਂ , ਲੋਕ ਗੀਤਾਂ , ਭੰਗੜਿਆਂ , ਗਿੱਧਿਆਂ , ਬੋਲੀਆਂ ਅਤੇ ਖੁਸ਼ੀਆਂ - ਖੇੜਿਆਂ ਦੀ ਰੌਣਕ ਜੋ ਤੂੰਬੇ ਨਾਲ ਹੁੰਦੀ ਹੈ , ਉਸ ਦੀ ਕੋਈ ਰੀਸ ਨਹੀਂ ਹੋ ਸਕਦੀ । ਤੂੰਬੇ ਨੂੰ " ਸਾਈਆਂ ਦਾ ਗਹਿਣਾ " ਜਾਂ " ਮਾਈ ਦਾ ਸਾਜ਼ " ਨਾਵਾਂ ਨਾਲ ਵੀ ਮਾਣ ਸਤਿਕਾਰ ਦਿੱਤਾ ਗਿਆ ਹੈ ਅਤੇ ਨਿਵਾਜਿਆ ਗਿਆ ਹੈ । ਤੂੰਬਾ ਮਨ ਦੀਆਂ ਤਰੰਗਾਂ ਦੀ ਲਿਵ ਸਾਈਂ ( ਪਰਮਾਤਮਾ ) ਦੇ ਨਾਲ ਜੋੜਨ ਦਾ ਕੰਮ ਕਰਦਾ ਹੈ ।

  ਉਨ੍ਹਾਂ ਜਦੋਂ ਮੈਨੂੰ ਆਵਾਜ਼ ਮਾਰੀ, ਮੈਂ ਸਦਾ ਵਾਂਗ ਪੁਰਾਣੀ ਚਾਦਰ ਭੁੰਜੇ ਵਿਛਾਈ ਲੰਮਾ ਪਿਆ ਹੋਇਆ ਸਾਂ। ਹੁਣ ਤਾਂ ਭੁੰਜੇ ਸੌਣ ਦੀ ਆਦਤ ਬਣ ਗਈ ਸੀ, ਨਹੀਂ ਤੇ ਸ਼ੁਰੂ ਵਿੱਚ ਬੜੀ ਔਖ ਹੁੰਦੀ ਸੀ। ਇੱਕ ਤੇ ਕੁੱਟ ਖਾ ਖਾ ਕੇ ਹੱਡ ਬਿਲਕੁਲ ਪੋਲੇ ਹੋਏ ਪਏ ਸਨ ਤੇ ਦੂਸਰਾ ਸਾਰੀ ਜ਼ਿੰਦਗੀ ਆਰਾਮ ਨਾਲ ਕੱਟੀ ਸੀ। ਸੁੱਖ ਰਹਿਣਾ ਹੋਣ ਕਾਰਨ ਗੁਪਤਵਾਸ ਦੇ ਦਿਨਾਂ ਵਿੱਚ ਵੀ ਮੈਨੂੰ ਮੰਜੀ 'ਤੇ ਸੌਣਾ ਪ੍ਰਵਾਨ ਹੁੰਦਾ ਸੀ, ਨਹੀਂ ਤਾਂ ਬਾਕੀ ਭਾਊਆਂ ਵਾਂਗ ਮੈਂ ਵੀ ਕਮਾਦਾਂ ਵਿੱਚ ਤੜਿਆ ਰਹਿੰਦਾ, ਪਰ ਮੈਂ ਜਥੇਦਾਰਾਂ ਨੂੰ ਸਪੱਸ਼ਟ ਕਿਹਾ ਹੋਇਆ ਸੀ ਕਿ ਮੈਂ ਰਾਤ ਕਿਸੇ ਡੇਰੇ ਕੱਟਿਆ ਕਰਾਂਗਾ। ਜੱਥੇਦਾਰਾਂ ਨੂੰ ਮੇਰੇ ਪੜ੍ਹੇ-ਲਿਖੇ ਹੋਣ ਦਾ ਬੜਾ ਭੈਅ ਸੀ ਤੇ ਉਨ੍ਹਾਂ ਨੂੰ ਉਂਝ ਵੀ ਇਤਰਾਜ਼ ਕੀ ਸੀ? ਉਨ੍ਹਾਂ ਦਾ ਤੇ ਸਗੋਂ ਸਾਰਾ ਕੰਮ ਹੀ ਮੈਂ ਕਰਦਾ ਸਾਂ, ਸਗੋਂ ਛੋਟੇ ਜਥੇਦਾਰ ਵਜੋਂ ਮੇਰੀ ਜ਼ਿਆਦਾ ਭੱਲ ਬਣੀ ਹੋਈ ਸੀ।

  -ਹਰਪਾਲ ਸਿੰਘ
  ਉਸਨੇ ਇੱਕ ਲੰਮਾ ਸਾਹ ਲਿਆ...ਤੇ ਜੂਨ ਮਹੀਨੇ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕੀਤੀ.....
  " ਤੁਸੀਂ ਦੁਰਗਾ ਹੋ "
  ਉਸਨੂੰ ਹੋਂਸਲਾ ਦਿੱਤਾ ਗਿਆ...
  ਪਰ ਉਸਨੂੰ ਹੁਣ ਚੈਨ ਨਹੀਂ ਸੀ...ਉਹ ਹੁਣ ਬੇਚੈਨ ਰਹਿਣ ਲਗੀ ਸੀ...
  " ਸਭ ਨੂੰ ਦੀਵਾਲੀ ਵੰਡ ਦਿੱਤੀ ਹੈ ? " ਇੰਦਰਾ ਨੇ ਆਪਣੇ ਖਾਸਮਖਾਸ ਨੂੰ ਪੁੱਛਿਆ...
  " ਹਾਂ...ਪਰ ਉਨ੍ਹਾਂ ਦੋਵਾਂ ਨੇ ਦੀਵਾਲੀ ਲੈਣ ਤੋੰ ਮਨ੍ਹਾ ਕਰਤਾ..."
  " ਕਿੰਨਾ ਨੇ ? " ਇੰਦਰਾ ਦੀਆਂ ਅੱਖਾਂ ਨੇ ਸੁਆਲ ਕੀਤਾ...
  " ਓਹੀ ਜੋ ਤੁਹਾਡੇ ਦੋ ਸਰਦਾਰ ਅੰਗ ਰਖਿਅਕ ਨੇ "
  ਇੰਦਰਾ ਕੁਛ ਨਾ ਬੋਲੀ...

  -ਡਾ. ਗੁਰਨਾਮ ਸਿੰਘ ਤੀਰ
  ਇੱਕ ਵਾਰ ਮੈਂ ਦਾਣਾ ਮੰਡੀ ਦੀ ਬੋਲੀ ਵਿਚ ਫਸਿਆ ਸਾਂ ਤੇ ਇੱਕ ਵਾਰ ਵਹੁਟੀ ਦੇ ਬੋਲੀ ਮਾਰਨ ਵਿੱਚ ਫਸ ਗਿਆ।
  ਦਾਣਾ ਮੰਡੀ ’ਚ ਕਣਕ ਦੇ ਢੇਰ ਦੀ ਬੋਲੀ ਹੋ ਰਹੀ ਸੀ। ਆੜ੍ਹਤੀਏ ਤੀਂਘ-ਤੀਂਘ ਇਕ ਇਕ ਪੈਸਾ ਉਤਾਂਹ ਚੜ੍ਹਾ ਰਹੇ ਸਨ। ‘‘ਦੋ ਪੈਸੇ, ਦੋ ਪੈਸੇ, ਢਾਈ ਪੈਸੇ, ਢਾਈ ਪੈਸੇ, ਤਿੰਨ ਪੈਸੇ, ਤਿੰਨ ਪੈਸੇ’’ ਉਹ ਬੋਲੀ ਦਿੰਦੇ ਗਏ। ਜਦੋਂ "ਸੋਲਾਂ ਪੈਸੇ, ਸੋਲਾਂ ਪੈਸੇ’’ ਹੋਣ ਲੱਗੇ ਤਾਂ ਆੜ੍ਹਤੀਆਂ ਦੇ ਮੁੜ੍ਹਕੇ ਛੁੱਟ ਪਏ ਤੇ ਰਗਾਂ ਫੁੱਲ ਗਈਆਂ।
  ਉਨ੍ਹਾਂ ਦੀਆਂ ਘਿਗੀਆਂ ਬੈਠਣ ਲੱਗੀਆਂ।
  ਮੈਂ ਸੋਚਿਆ ਹੁਣ ਵੀ ਇਨ੍ਹਾਂ ’ਚੋਂ ਕੋਈ ਮਰਿਆ, ਹੁਣ ਵੀ ਕੋਈ ਮਰਿਆ।
  ਮੈਂ ਕਿਹਾ ਇਹ ਬੰਦੇ ਸ਼ਰੀਫ ਲੱਗਦੇ ਹਨ, ਪਰ ਇਹ ਕੁੱਕੜ ਬਾਂਗ ਜਿਹੀ ’ਚ ਮਾਰੇ ਜਾਣੇ ਹਨ।
  ਉਨ੍ਹਾਂ ਨੂੰ ਮੁਸੀਬਤ ਤੋਂ ਛੁਡਾਉਣ ਲਈ ਮੈਂ ਅੱਗੇ ਵਧਿਆ ਤੇ ਦਾਣਿਆਂ ਦੇ ਢੇਰ ਲਾਗੇ ਜਾ ਕੇ ਕਿਹਾ : ‘‘ਇਕ ਰੁਪਈਆ, ਇਕ ਰੁਪਈਆ।’’ ਮੰਡੀ ਵਿੱਚ ਸੰਨਾਟਾ ਛਾ ਗਿਆ।
  ਸਾਰੇ ਪਸੀਨੇ ਪੂੰਝ ਕੇ ਮੇਰੇ ਵੱਲ ਤੱਕਣ ਲੱਗੇ।
  ਫੇਰ ਉਨ੍ਹਾਂ ਹਿੰਮਤ ਕਰ ਕੇ ਮੈਨੂੰ ਫੜ ਲਿਆ ਤੇ ਕਹਿਣ ਲੱਗੇ, ‘‘ਸਰਦਾਰ, ਤੇਰੀ ਬੋਲੀ ਟੁੱਟ ਗਈ-ਚੁੱਕ ਸਾਰੀ ਕਣਕ। ਨੱਬੇ ਰੁਪਏ ਕੁਐਂਟਲ।’’
  ਮੈਂ ਤਾਂ ਕੁਝ ਹੋਰ ਸੋਚਿਆ ਸੀ ਪਰ ਬਣ ਗਿਆ ਕੁਝ ਹੋਰ।

  ਦਰਸ਼ਨ ਸਿੰਘ ਦਰਸ਼ਨ, ਸਾਬਕਾ ਐਡਵੋਕੇਟ
  ਫ਼ੋਨ: 647-608-1062

  ਮਿਥਿਹਾਸ ਅਨੁਸਾਰ ਧਰਤੀ ਉੱਪਰ ਮਨੁੱਖੀ ਹੋਂਦ ‘ਆਦਮ’ ਅਤੇ ‘ਈਵ’ ਤੋਂ ਹੋਈ ਮੰਨੀ ਜਾਂਦੀ ਹੈ। ਇਹ ਵੀ ਮੰਨਿਆਂ ਜਾਂਦਾ ਹੈ ਕਿ ਜਿ਼ੰਦਗੀ ਦੇ ਵਿਕਾਸ ਲਈ ਹਵਾ ਅਤੇ ਪਾਣੀ ਦੀ ਜ਼ਰੂਰਤ ਹੈ। ਇਸ ਤਰ੍ਹਾਂ ਸੰਸਾਰ ਦੇ ਪਹਿਲੇ ਕਥਿਤ ਜੋੜੇ ਦੀ ਉਤਪਤੀ ਵੀ ਦਰਿਆ ਜਾਂ ਸਮੁੰਦਰ ਦੇ ਕੰਢੇ ਕਿਸੇ ਜੰਗਲ ਵਿਚ ਹੀ ਕਿਆਸੀ ਜਾ ਸਕਦੀ ਹੈ ਜਿੱਥੇ ਪਾਣੀ ਅਤੇ ਹਵਾ ਦੋਵੇਂ ਹੀ ਮੌਜੂਦ ਸਨ। ਜਿਉਂ-ਜਿਉਂ ਮਨੁੱਖਤਾ ਦਾ ਪਸਾਰ ਹੋਇਆ ਹੈ, ਤਿਉਂ-ਤਿਉਂ ਚੌਧਰ ਲਈ ‘ਆਪਸੀ ਵਿਰੋਧ’ ਨੇ ਵੀ ਜਨਮ ਲੈ ਲਿਆ ਹੈ। ਇਹ ਵੀ ਇਕ ਅਟੱਲ ਸਚਾਈ ਹੈ ਕਿ ਇਹ ਵਿਰੋਧ ਕਿਸੇ ਦੂਸਰੇ ਨਾਲ ਘੱਟ ਪਰ ਇੱਕੋ ਢਿੱਡੋਂ ਜੰਮੇਂ ਭਰਾਵਾਂ ਵਿਚਕਾਰ ਵਧੇਰੇ ਵੇਖਣ ਨੂੰ ਮਿਲਦਾ ਹੈ। ਇਤਿਹਾਸ ਗਵਾਹ ਹੈ ਕਿ ਭਰਾ ਨੇ ਭਰਾ ਮਾਰ ਕੇ, ਪੁੱਤ ਨੇ ਪਿਓ ਨੂੰ ਕਤਲ ਕਰਕੇ ਰਾਜ ਪਲਟਾ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਹੈ। ਇਸੇ ਤਰ੍ਹਾਂ ਗੁਰੂਘਰਾਂ ਵਿਚ ਵੀ ‘ਗੁਰ-ਗੱਦੀ’ ਦੀ ਪ੍ਰਾਪਤੀ ਲਈ ਗੁਰੂ ਪੁੱਤਰਾਂ ਵੱਲੋਂ ਵੀ ਆਪਣੇ ਭਰਾਵਾਂ ਦਾ ਵਿਰੋਧ ਹੁੰਦਾ ਰਿਹਾ ਹੈ। ਇਸ ਵਿਰੋਧ ਦਾ ਹੀ ਦੂਸਰਾ ਰੂਪ ‘ਸ਼ਰੀਕਾ’ ਹੈ।

  ਪੁਸਤਕ ਰੀਵਿਊ
  ਕਿਤਾਬ: ਪੰਜਾਬੀ ਲੋਕਧਾਰਾ ਦਾ ਮੁਹਾਂਦਰਾ
  ਸੰਪਾਦਕ: ਪ੍ਰਬੰਧਕ, ਪੰਜਾਬੀ ਲੋਕਧਾਰਾ ਫੇਸਬੁੱਕ ਸਮੂਹ
  ਪੰਨੇ 256, ਮੁੱਲ: 250
  ਰੀਵਿਊਕਾਰ: ਡਾ. ਸੁਖਦੇਵ ਸਿੰਘ ਝੰਡ
  —————————
  ਲੋਕਧਾਰਾ ਅੰਗਰੇਜ਼ੀ ਦੇ ਸ਼ਬਦ ‘ਫੋਕਲੋਰ’ ਦਾ ਪੰਜਾਬੀ ਰੁਪਾਂਤਰਣ ਹੈ ਅਤੇ ਸ਼ਬਦ-ਕੋਸ਼ਾਂ ਵਿਚ ਇਸ ਨੂੰ ‘ਲੋਕ-ਸਮੂਹ’ ਦੇ ਜੀਵਨ ਅਤੇ ਸਭਿਆਚਾਰ ਦਾ ਪ੍ਰਗਟਾਵਾ ਦਰਸਾਇਆ ਗਿਆ ਹੈ। ਕਈਆਂ ਵਿਦਵਾਨਾਂ ਨੇ ਇਸ ਨੂੰ ਕਿਸੇ ਖ਼ਾਸ ਲੋਕ-ਸਮੂਹ ਦੀ ‘ਜੀਵਨ-ਜਾਚ’ ਦਾ ਨਾਂ ਵੀ ਦਿੱਤਾ ਹੈ। ਵੱਖ-ਵੱਖ ਜਨ-ਸਮੂਹਾਂ ਦੀ ਜੀਵਨ-ਜਾਚ ਜਾਂ ਉਨ੍ਹਾਂ ਦੀ ਲੋਕਧਾਰਾ ਵੱਖੋ-ਵੱਖਰੀ ਹੋ ਸਕਦੀ ਹੈ ਅਤੇ ਇਹ ਹੈ ਵੀ। ਦਰਅਸਲ, ਲੋਕਧਾਰਾ ਮਨੁੱਖੀ ਵਰਤਾਰੇ ਦੇ ਨਿੱਤ ਪ੍ਰਤੀ ਕਾਰ-ਵਿਹਾਰ ਅਤੇ ਵਰਤਾਰੇ ਦੀ ਸਮੁੱਚੀ ਤਸਵੀਰ ਹੈ।

  ਖਾਕੇ ਬਾਣੀ ਦੀਆਂ ਸੌਂਹਾਂ ਸੀਗੇ ਕੁਰਸੀ ਤੇ ਬੈਠੇ
  ਹੋਗੇ ਤੀਵੀਆਂ ਦੇ ਵਿੱਚ ਗਲਤਾਨ ਨੀਂ
  ਪਹਿਲਾਂ ਉੱਡਿਆ ਪਤੰਗ, ਫੇਰ ਝਾੜੂ ਪਿੱਛੇ ਪਏ
  ਹੁਣ ਲੱਭਣਗੇ ਤੀਜਾ ਕੋਈ ਨਿਸ਼ਾਨ ਨੀਂ
  ਅੱਜ ਸਿਰ ਤੇ ਬਿਠਾਇਆ, ਕੱਲ੍ਹ ਏਹਵੀ ਭੁੰਜੇ ਲਾਹੁਣਾ
  ਜਿਵੇਂ ਸਿੱਟਿਆ ਸਤੌਜ ਆਲਾ ਮਾਨ ਨੀਂ
  ਛੇ ਕੁੱਟਕੇ ਸਕੋਰ ਮੁੰਡੇ ਚੜ੍ਹਗੇ ਵਲੈਤ
  ਹੋਗੀ ਕਾਲਜਾਂ ਦੇ ਵਿੱਚ ਸੁੰਨ ਸਾਨ ਨੀਂ
  ਪਾ ਲੇ ਘਰ ਘਰਕੀਣਾਂ ਨਾਲੇ ਬੋਲਦੇ ਆ ਗੋਲੇ
  ਜਿਵੇਂ ਹਾੜ੍ਹ ਦੇ ਦੁਪਹਿਰੇ ਸਮਸ਼ਾਨ ਨੀਂ
  ਬਾਲਪੁਣੇ ਵਿੱਚ ਚਾਵਾਂ ਨਾਲ ਲਾਏ ਜਿਹੜੇ ਰੁੱਖ
  ਹੁਣ ਉਹਨ੍ਹਾਂ ਨਾਲ ਈ ਝੂਟਗੇ ਕਿਸਾਨ ਨੀਂ
  ਪੈਲੀ ਟੋਟਿਆਂ ਦੇ ਵਿੱਚ ਬੈਅ ਲੈ ਗਿਆ ਕਰਾੜ੍ਹ
  ਉੱਚੀ ਹੋਗੀ ਹੋਰ ਲਾਲੇ ਦੀ ਦੁਕਾਨ ਨੀਂ
  ਹੱਡਾਂ ਵਿੱਚ ਬਹਿਗੀਆਂ ਨੀਂ ਹਰੀਆਂ ਕ੍ਰਾਂਤੀਆਂ
  ਹੋਗੇ ਗੰਧਲੇ ਜ਼ਮੀਨ ਅਸਮਾਨ ਨੀਂ
  ਤਿੰਨ ਗੱਟਿਆਂ ਤੋਂ ਘੱਟ ਕਹਿੰਦੇ ਉੱਠਦਾ ਨੀਂ ਝੋਨਾ
  ਨਾਲੇ ਅੰਨ੍ਹੇਵਾਹ ਡਿੱਗਦੀ ਪਦਾਨ ਨੀਂ
  ਸਾਡੇ ਮੁੰਡਿਆਂ ਨੂੰ ਘੁੱਦਿਆ ੳਏ ਮਿਲੀਬੱਗ ਪੈਗੀ
  ਫਿਰੇ ਚਿੱਟਾ ਚਿੱਟਾ ਕਰਦਾ ਜਹਾਨ ਨੀਂ
  ਕਿਵੇਂ ਬਚਜੂ ਡਰੱਗ ਤੋਂ ਪੰਜਾਬ ਦੀ ਜਵਾਨੀ
  ਐਥੇ ਨਸ਼ਿਆਂ ਤੇ ਲੱਗੇ ਵਏ ਆ ਵਾਹਣ ਨੀਂ
  ਘੁੱਦਾ ਸਿੰਘ

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com