ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  - ਆਤਮਜੀਤ ਸਿੰਘ, ਕਾਨਪੁਰ
  ਇੰਨੀ ਸੌਖੀ ਜਿਹੀ ਗੱਲ ਸਾਨੂੰ ਕਿੰਨ੍ਹੇ ਵਰ੍ਹਿਆਂ ਤੋਂ ਸਮਝ ਨਹੀਂ ਆ ਰਹੀਂ 'ਕਿ ਬਾਲਾ ਨਾਂ ਦਾ ਕੋਈ ਸ਼ਖਸ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਇਆ ਹੀ ਨਹੀਂ .. ਸੋਚਣ ਵਾਲੀ ਗੱਲ ਹੈ ਜੇ ਕੋਈ ਬਾਲਾ ਹੋਇਆ ਹੁੰਦਾ 'ਤੇ ਗੁਰੂ ਨਾਨਕ ਸਾਹਿਬ ਨੇ ਉਨਾਂ ਸਤਿਕਾਰ ਭਾਈ ਬਾਲੇ ਨੂੰ ਦੇਣਾ ਨਹੀਂ ਦੇਣਾ ਸੀ ਜਿੰਨਾ ਭਾਈ 'ਮਰਦਾਨੇ' ਨੂੰ ਦਿੱਤਾ ..?
  ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਹੇਠ 'ਗੁਰ ਗ੍ਰੰਥ ਸਾਹਿਬ' ਜੀ ਵਿਚ ਦੋ ਸਲੋਕ ਦਰਜ ਕੀਤੇ ਹਨ ..

  -ਗੁਰਮੀਤ ਕੌਰ

  ਐਟਲਾਂਟਾ (ਅਮਰੀਕਾ) 

  ਇਸ ਸਾਲ ਦੇ ਸ਼ੁਰੂ ਵਿਚ ਮੈਨੂੰ ਆਪਣੇ ਵਡੇਰਿਆਂ ਦੀ ਸਰਜ਼ਮੀਨ ਲਹਿੰਦੇ ਪੰਜਾਬ ਪਹਿਲੀ ਵਾਰ ਜਾਵਣ ਦਾ ਸੁਭਾਗ ਹੋਇਆ। ਮੈਂ ਕਰਮਾਂਵਾਲ਼ੀ ਆਂ ਕਿ ਪੰਜਾਹਾਂ ਨੂੰ ਢੁਕਣ ਵੇਲੇ ਗੁਰੂ ਨੇ ਮੇਰੇ ’ਤੇ ਮਿਹਰ ਕੀਤੀ। ਮੇਰੇ ਵਡੇਰੇ ਵਿੱਛੜੇ ਗੁਰਧਾਮਾਂ, ਜੱਦੀ ਥਾਵਾਂ ਨੂੰ ਮੁੜ ਜਾਵਣ ਨੂੰ ਤਰਸਦਿਆਂ ਮਰ-ਮੁੱਕ ਗਏ, ਜਿਹੜੀਆਂ ਥਾਵਾਂ ਉਹ ਸੰਨ ਸੰਤਾਲ਼ੀ ਵੇਲੇ ਖ਼ਾਲੀ ਹੱਥ ਪਿੱਛੇ ਛੋੜ ਆਏ ਸਨ। ਜਿੰਨੀ ਅੰਨ੍ਹੀ ਨਫ਼ਰਤ ਉਨ੍ਹਾਂ ਜਰੀ ਸੀ; ਜੋ ਕ਼ਤਲੇਆਮ ਉਨ੍ਹਾਂ ਤੱਕੇ ਸਨ; ਜੋ ਘਰ ਤੇ ਘਰ ਦੇ ਜੀਅ ਉਨ੍ਹਾਂ ਤੋਂ ਖੁੱਸ ਗਏ ਸਨ, ਉਸ ਸਭ ਕਾਸੇ ਨੂੰ ਬਖ਼ਸ਼ਣ ਵਾਸਤੇ ਮੈਨੂੰ ਕਿਤਨੇ ਹੌਸਲੇ ਤੋਂ ਕੰਮ ਲੈਣਾ ਪਿਆ। ਆਪਣੇ ਦਾਦਕਿਆਂ-ਨਾਨਕਿਆਂ ’ਚੋਂ ਮੈਂ ਪਹਿਲੀ ਸਾਂ ਤੇ ਨਾਲ਼ ਮੇਰਾ ਪੁੱਤਰ ਸੀ।

  ਦੰਡ: ਸ਼ਾਸਿਤ ਪ੍ਰਜਾ ਸ੍ਰਵੋ:ਦੰਡ ਏਵਾ ਭਿਰਕਸ਼ਿਤੀ॥
  ਦੰਡ: ਸੁਪਤੇਸ਼ੁ,ਜਾਗ੍ਰਿਤਿ ਦੰਡ ਧ੍ਰਮ ਵਿਦੁਬੁਰਿਧਾ॥ (ਚਾਣਕਿਆ)
  ਲੰਕੇਸ਼ ਰਾਵਣ ਦਹਿਨ ਸਮੇਂ ਅਵਾਮੀ ਜਰੀਏ ਉਪਰ ਅਨੇਕਾਂ ਤਰ੍ਹਾਂ ਦੇ ਖਿਆਲਾਤ ਪ੍ਰਗਟ ਕੀਤੇ ਜਾ ਰਹੇ ਹਨ,ਕੋਈ ਉਜ਼ਰ ਨਹੀਂ ਹਰੇਕ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਹੈ ਪਰ ਮੇਰੇ ਜ਼ਿਹਨ ਅੰਦਰ ਚਾਣਕਿਆ ਸੂਤਰ ਦੀਆਂ ਉਪਰੋਕਤ ਸਤਰਾਂ ਬਾਰ ਬਾਰ ਪ੍ਰਸੂਤੀ ਪੀੜਾਂ ਵਾਂਗ ਬੇਤਾਬ ਹਨ ਜੋ ਵਿਆਖਿਆ ਬਣ ਜਨਮ ਲੈਣਾ ਚਾਹੁੰਦੀਆਂ ਹਨ।ਸਮੁੱਚੇ ਵਰਤਾਰੇ ਦੇ ਭਾਵਅਰਥ ਜੇਕਰ ਸਮਝ ਆ ਜਾਣ ਤਾਂ ਇਹੀ ਇਹਨਾਂ ਸਤਰਾਂ ਦੀ ਵਿਆਖਿਆ ਹੋਵੇਗੀ ਜੋ ਕਿ ਆਪਣੇ ਗਰਭ ਅੰਦਰ ਇਕ ਅਹਿਮ ਨੀਤੀ ਅਤੇ ਸੂਤਰ ਨੂੰ ਸਮੋਈ ਬੈਠੀਆਂ ਹਨ।
  ਯੁਧਨੀਤੀ ਦੇ ਭਵਿੱਖੀ ਪੜਾਅ ਦਾ ਅਹਿਮ ਸੂਤਰ ਹੁੰਦਾ ਹੈ ਆਪਣੀ ਉਮੱਤ ਨੂੰ ਮਾਨਸਿਕ ਪੱਧਰ ਉਪਰ ਤਿਆਰ ਕਰਨਾ, ਸਿਰ ਧਰਿ ਤਲੀ ਦੀ ਮਾਨਸਕਿ ਸਿਖ਼ਰਤਾ ਹੀ ਸਾਡੀ ਅਠਾਰਵੀਂ ਸਦੀ ਦੇ ਸੰਘਰਸ਼ ਦਾ ਮਿਆਰ ਨਿਯਤ ਕਰਦੀ ਹੈ।ਬਿਪਰਵਾਦੀ ਮਾਨਸਿਕਤਾ ਨੂੰ ਗੁਰਬਾਣੀ ਦੀ ਰੋਸ਼ਨੀ ਤੋਂ ਬਿਨਾਂ ਸਮਝਿਆ ਹੀ ਨਹੀਂ ਜਾ ਸਕਦਾ।

  ਡਾ. ਸਤਿੰਦਰ ਪਾਲ ਸਿੰਘ
  ਗੁਰਬਾਣੀ ਅੰਦਰ ਆਤਮਿਕ ਅਵਸਥਾ ਸਿਰਜਨ ਲਈ ਕੁਦਰਤ ਦੇ ਸਾਰੇ ਰੰਗ ਬੜੇ ਹੀ ਮਨ ਖਿੱਚਵੇਂ ਢੰਗ ਨਾਲ ਵਰਤੇ ਗਏ ਹਨ। ਮਹੀਨੇ, ਤਿਥੀਆਂ, ਵਾਰ, ਰੁੱਤਾਂ ਆਦਿ ਸ੍ਰਿਸ਼ਟੀ ਦੇ ਨਿਯਮ ਇਕ ਨਿਰੰਤਰਤਾ ਬਣਾਉਣ ਵਾਲੇ ਹਨ। ਗੁਰਬਾਣੀ ਦੀ ਕੋਸ਼ਿਸ਼ ਵੀ ਮਨੁੱਖ ਦੀ ਅੰਤਰ ਪ੍ਰੇਰਨਾ ਨੂੰ ਸਦਾ ਬਣਾਏ ਰੱਖਣ ਦੀ ਹੈ। ਸ੍ਰਿਸ਼ਟੀ ਦੀ ਹਰ ਘਟਨਾ, ਹਰ ਬਦਲਾਅ ਨੂੰ ਇਕ ਸੁਨੇਹੇ ਦੇ ਤੌਰ 'ਤੇ ਵੇਖਣਾ ਗੁਰਬਾਣੀ ਦੀ ਬੇਮਿਸਾਲ ਸ੍ਰੇਸ਼ਟਤਾਈ ਹੈ। ਸਾਵਣ ਦਾ ਮਹੀਨਾ ਮਨ ਪ੍ਰਫੁੱਲਤ ਕਰਨ ਵਾਲਾ ਮੰਨਿਆ ਗਿਆ ਹੈ। ਗੁਰਬਾਣੀ ਦਾ ਮੰਤਵ ਵੀ ਅੰਤਰ ਮਨ ਨੂੰ ਵਿਕਾਰਾਂ, ਦੁੱਖਾਂ, ਕਲੇਸ਼ਾਂ ਤੋਂ ਮੁਕਤ ਕਰ ਖੇੜੇ 'ਚ ਲਿਆਉਣਾ ਹੈ। ਮਨ ਦੀ ਪ੍ਰਫੁੱਲਤਾ ਪ੍ਰੀਤਮ ਦੇ ਸੰਗ ਬਿਨਾਂ ਨਹੀਂ ਬਣਦੀ। ਪ੍ਰੀਤਮ ਸੰਗ ਹੋਵੇ ਤਾਂ ਘਨਘੋਰ ਕਾਲੇ ਬੱਦਲ ਸੁਹਾਵਣੇ ਬਣ ਜਾਂਦੇ ਹਨ। ਬਿਜਲੀ ਦੀ ਚਮਕ ਦੀ ਗਰਜਣ ਪ੍ਰੀਤ ਵਧਾਉਣ ਵਾਲੀ ਬਣ ਜਾਂਦੀ ਹੈ। ਪ੍ਰੀਤਮ ਕੋਲ ਨਾ ਹੋਵੇ ਤਾਂ ਕਾਲੇ ਬੱਦਲ ਤੇ ਬਿਜਲੀ ਦੀ ਗਰਜ ਡਰ ਪੈਦਾ ਕਰਦੀ ਹੈ।
  ਪਿਰੁ ਘਰਿ ਨਹੀ ਆਵੈ ਮਰੀਐ
  ਹਾਵੈ ਦਾਮਨਿ ਚਮਕਿ ਡਰਾਏ॥
  ਸੇਜ ਇਕੇਲੀ ਖਰੀ ਦੁਹੇਲੀ
  ਮਰਣੁ ਭਇਆ ਦੁਖੁ ਮਾਏ॥
  (ਅੰਗ ੧੧੦੮)
  ਪਰਮਾਤਮਾ ਬਿਨਾਂ ਮਨੁੱਖ ਦਾ ਜੀਵਨ ਦੁਖਦਾਈ ਹੈ। ਕਿੰਨੇ ਹੀ ਸੁਖ ਸਾਧਨ ਹੋਣ, ਸਮਰੱਥਾ ਤੇ ਸੰਕਲਪ ਹੋਣ, ਮਨ ਟਿਕਦਾ ਨਹੀਂ। ਵਿਜੋਗ ਦਾ ਸੰਤਾਪ ਔਖੇ ਹਾਲਾਤ ਬਣਾ ਦਿੰਦਾ ਹੈ। ਕੰਤ ਤੋਂ ਵਿਛੜੀ ਹੋਈ ਸੁਹਾਗਣ ਨੂੰ ਸੁੰਦਰ ਸੇਜ, ਕੀਮਤੀ ਵਸਤਰ ਵੀ ਨਹੀਂ ਸੁਹਾਂਦੇ। ਉਸ ਨੂੰ ਤਾਂ ਆਪਣੇ ਕੰਤ ਦੀ ਉਡੀਕ ਬਿਹਬਲ ਕਰ ਰਹੀ ਹੈ ਜੋ ਪਰਦੇਸ ਗਿਆ ਹੋਇਆ ਹੈ। ਕੰਤ ਦੀ ਉਡੀਕ ਵਿਜੋਗ 'ਚ ਤਪ ਰਹੀ ਨਾਰੀ ਨੂੰ ਆਸ ਵਧਾਉਣ ਵਾਲੀ ਹੈ। ਪਰਮਾਤਮਾ ਤੋਂ ਵਿਛੜੇ ਹੋਏ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਤੇ ਉਸ ਨੂੰ ਮਿਲਣ ਦੀ ਆਸ ਹੀ ਜੀਵਨ ਦਾ ਨਿਸ਼ਾਨ ਹੈ। ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਸਰਸ ਬਣਾਉਣ ਵਾਲੀ ਹੈ।
  ਸਾਵਣਿ ਸਰਸੀ ਕਾਮਣੀ
  ਚਰਨ ਕਮਲ ਸਿਉ ਪਿਆਰੁ॥
  ਮਨੁ ਤਨੁ ਰਤਾ ਸਚ ਰੰਗਿ
  ਇਕੋ ਨਾਮੁ ਅਧਾਰੁ॥ (ਅੰਗ ੧੩੪)
  ਸੁਹਾਗਣ ਨਾਰੀ ਅੰਦਰ ਕੰਤ ਲਈ ਪ੍ਰੇਮ ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਇਸ ਤਾਕਤ ਨਾਲ ਹੀ ਉਹ ਵਿਜੋਗ ਦਾ ਸਮਾਂ ਪਾਰ ਕਰਦੀ ਹੈ। ਘਨਘੋਰ ਬੱਦਲ ਉਸ ਨੂੰ ਡਰਾਉਂਦੇ ਨਹੀਂ, ਬਿਜਲੀ ਦੀ ਚਮਕ, ਗਰਜ ਉਸ ਨੂੰ ਕੰਬਾਉਂਦੀ ਨਹੀਂ। ਕੰਤ ਲਈ ਪ੍ਰੇਮ ਦਾ ਭਾਵ ਉਸ ਨੂੰ ਸਾਵਨ ਦੀ ਸਰਸਤਾ ਨਾਲ ਜੋੜ ਦਿੰਦਾ ਹੈ। ਪਰਮਾਤਮਾ ਲਈ ਪ੍ਰੇਮ ਸੁੱਖਾਂ ਨੂੰ ਵਧਾਉਣ ਵਾਲਾ ਹੈ। ਹਾਲਾਤ ਜਿਹੋ ਜਿਹੇ ਹੋਣ, ਆਪ ਹੀ ਸੁਖਾਵੇਂ ਲੱਗਣ ਲੱਗ ਜਾਂਦੇ ਹਨ।
  ਸਾਵਣਿ ਸਰਸ ਮਨਾ
  ਘਣ ਵਰਸਹਿ ਰੁਤਿ ਆਏ॥
  (ਅੰਗ ੧੧੦੮)
  ਪਰਮਾਤਮਾ ਲਈ ਪ੍ਰੇਮ ਸਾਰੀ ਸ੍ਰਿਸ਼ਟੀ ਨਾਲ ਪ੍ਰੇਮ ਪੈਦਾ ਕਰਨ ਵਾਲਾ ਹੈ। ਸੰਸਾਰ ਅੰਦਰ ਵਰਤ ਰਹੀ ਹਰ ਘਟਨਾ ਪ੍ਰੇਮ ਦੀ ਭਾਵਨਾ ਨੂੰ ਦ੍ਰਿੜ੍ਹ ਕਰਦੀ ਹੈ ਤੇ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਂਦੀ ਹੈ। ਮਨ ਅੰਦਰ ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਇਕ ਮਨੋਰਥ ਦੇਣ ਵਾਲੀ ਸਿੱਧ ਹੁੰਦੀ ਹੈ। ਪਰਮਾਤਮਾ ਨਾਲ ਮੇਲ ਬਿਨਾਂ ਸਬਰ ਨਹੀਂ ਆਉਂਦਾ।
  ਜਬ ਲਗੁ ਦਰਸੁ ਨ ਪਰਸੈ
  ਪ੍ਰੀਤਮ ਤਬ ਲਗੁ ਭੂਖ ਪਿਆਸੀ॥
  ਦਰਸਨੁ ਦੇਖਤ ਹੀ ਮਨੁ ਮਾਨਿਆ
  ਜਲ ਰਸਿ ਕਮਲ ਬਿਗਾਸੀ॥
  (ਅੰਗ ੧੧੯੭)
  ਪਰਮਾਤਮਾ ਨਾਲ ਮਨ ਦਾ ਜੁੜਨਾ ਹੀ ਸੁੱਖਾਂ ਦੀ ਰਾਹ ਹੈ। ਬੱਦਲ ਘਿਰ-ਘਿਰ ਕੇ ਆਉਂਦੇ ਹਨ ਤੇ ਗਰਜ-ਚਮਕ ਨਾਲ ਵਰ੍ਹਦੇ ਹਨ, ਤਾਂ ਹੀ ਵਨਸਪਤੀਆਂ ਤੇ ਜੀਵ ਆਨੰਦ ਨਾਲ ਭਰ ਜਾਂਦੇ ਹਨ। ਮੋਰ ਨਿਰਤ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੀ ਮਿਹਰ ਦੀ ਵੀ ਇਹੋ ਜਿਹੀ ਕਰਾਮਾਤ ਹੈ।
  ਘਨਿਹਰ ਬਰਸਿ ਸਗਲ
  ਜਗੁ ਛਾਇਆ॥
  ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ
  ਅਨਦ ਮੰਗਲ ਸੁਖ ਪਾਇਆ॥ (ਅੰਗ ੧੨੬੮)
  ਚੜ੍ਹ-ਚੜ੍ਹ ਆਏ ਕਾਲੇ ਬੱਦਲ ਵਰ੍ਹਦੇ ਹਨ ਤੇ ਸਾਰੀ ਧਰਤੀ ਜਲ ਅੰਦਰ ਡੁੱਬ ਜਾਂਦੀ ਹੈ। ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਪੂਰੀ ਸ੍ਰਿਸ਼ਟੀ ਨਿਹਾਲ-ਨਿਹਾਲ ਹੋ ਜਾਂਦੀ ਹੈ। ਬੱਦਲ ਵੀ ਆਪਣੀ ਮਰਜ਼ੀ ਨਾਲ ਨਹੀਂ, ਪਰਮਾਤਮਾ ਦੇ ਹੁਕਮ ਅੰਦਰ ਵਸਦੇ ਹਨ। ਪਰਮਾਤਮਾ ਦੀ ਆਗਿਆ ਅੰਦਰ ਵਸਣ ਨਾਲ ਹੀ ਬੱਦਲ ਸੁਖਦਾਈ ਸਾਬਤ ਹੁੰਦੇ ਹਨ। ਮਨ ਦਾ ਆਨੰਦ ਵੀ ਪਰਮਾਤਮਾ ਦੀ ਆਗਿਆ ਅੰਦਰ ਰਹਿਣ ਨਾਲ ਹੀ ਹੈ। ਗੁਰਬਾਣੀ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਨੂੰ ਘਨਘੋਰ ਬੱਦਲਾਂ ਵਾਂਗੂੰ ਬਣਾਉਣ ਲਈ ਪ੍ਰੇਰਨਾ ਕਰਦੀ ਹੈ, ਜੋ ਵਰ੍ਹਨ 'ਤੇ ਧਰਤੀ ਨੂੰ ਜਲ ਨਾਲ ਸਰਾਬੋਰ ਕਰਨ ਲਈ ਤਿਆਰ ਹਨ।
  ਘਨ ਘੋਰ ਪ੍ਰੀਤਿ ਮੋਰ॥
  ਚਿਤੁ ਚਾਤ੍ਰਿਕ ਬੂੰਦ ਓਰ॥
  ਐਸੋ ਹਰਿ ਸੰਗੇ ਮਨ ਮੋਹ॥
  ਤਿਆਗਿ ਮਾਇਆ ਧੋਹ॥
  (ਅੰਗ ੧੨੭੨)
  ਮੇਘ ਵੱਸਦੇ ਹਨ ਤਾਂ ਜਲ ਦੀਆਂ ਅਣਗਿਣਤ ਬੂੰਦਾਂ ਧਰਤੀ 'ਤੇ ਆਉਂਦੀਆਂ ਹਨ। ਚਾਤ੍ਰਿਕ ਪੰਛੀ ਨੂੰ ਕਿਸੇ ਖਾਸ ਬੂੰਦ ਦੀ ਆਸ ਹੁੰਦੀ ਹੈ। ਮੀਂਹ ਦੀਆਂ ਅਸੰਖ ਬੂੰਦਾਂ ਉਸ ਦੇ ਆਲੇ-ਦੁਆਲੇ ਆ ਪੈਂਦੀਆਂ ਹਨ ਪਰ ਚਾਤ੍ਰਿਕ ਲਈ ਉਨ੍ਹਾਂ ਦਾ ਕੋਈ ਮੁੱਲ ਨਹੀਂ। ਇਨ੍ਹਾਂ ਨਾਲ ਉਹ ਆਪਣੀ ਪਿਆਸ ਨਹੀਂ ਮਿਟਾਉਂਦਾ। ਉਸ ਦੀ ਪਿਆਸ ਖਾਸ ਸਵਾਤੀ ਦੀ ਬੂੰਦ ਨਾਲ ਹੀ ਮਿਟਦੀ ਹੈ। ਸੰਸਾਰ ਅੰਦਰ ਸੁਖ ਤੇ ਆਨੰਦ ਦੇ ਭਿੰਨ-ਭਿੰਨ ਰੂਪ ਹਨ। ਪਰਮਾਤਮਾ ਅੰਦਰ ਵਿਸ਼ਵਾਸ ਰੱਖਣ ਵਾਲੇ ਮਨ ਨੂੰ ਪਰਮਾਤਮਾ ਦੀ ਪ੍ਰੀਤਿ ਦੀ ਹੀ ਭਾਲ ਹੁੰਦੀ ਹੈ। ਇਸ ਲਈ ਉਹ ਸਾਰੇ ਸੰਸਾਰਕ ਸੁਖ ਤਿਆਗ ਦਿੰਦਾ ਹੈ। ਮਨੁੱਖ ਵੀ ਆਪਣਾ ਸਾਰਾ ਧਿਆਨ ਪਰਮਾਤਮਾ ਵੱਲ ਲਾਉਂਦਾ ਹੈ। ਉਸ ਨੂੰ ਗਿਆਤ ਹੈ ਕਿ ਜਦੋਂ ਪਰਮਾਤਮਾ ਦਿਆਲ ਹੋਵੇਗਾ, ਜਨਮਾਂ-ਜਨਮਾਂ ਦੀ ਪਿਆਸ ਮਿਟ ਜਾਏਗੀ। ਜੀਵਨ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਏਗਾ।
  ਪਰਮੇਸਰੁ ਹੋਆ ਦਇਆਲੁ॥
  ਮੇਘੁ ਵਰਸੈ ਅੰਮ੍ਰਿਤ ਧਾਰ॥
  ਸਗਲੇ ਜੀਅ ਜੰਤ ਤ੍ਰਿਪਤਾਸੇ॥
  ਕਾਰਜ ਆਏ ਪੂਰੇ ਰਾਸੇ॥ (ਅੰਗ ੧੨੭੧)
  ਗੁਰਬਾਣੀ ਦੀ ਪ੍ਰੇਰਨਾ ਧਾਰਨ ਕਰਦਿਆਂ ਮਨ ਕੰਤ ਦੇ ਪ੍ਰੇਮ 'ਚ ਰੱਤੀ ਸੁਹਾਗਣ ਨਾਰ ਬਣ ਜਾਏ, ਸਵਾਤੀ ਦੀ ਬੂੰਦ ਲਈ ਵਿਲਾਪ ਕਰਦਾ ਚਾਤ੍ਰਿਕ ਪੰਛੀ ਬਣ ਜਾਏ, ਸੂਰਜ ਲਈ ਤਰਸਦੀ ਚਕਵੀ ਬਣ ਜਾਏ 'ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ ਨੀਂਦ ਨ ਪਾਈ'। ਮਨ ਅੰਦਰ ਪਰਮਾਤਮਾ ਲਈ ਪ੍ਰੀਤਿ ਤੇ ਮਿਲਣ ਦੀ ਵਿਕਲਤਾ ਹੀ ਗੁਰਮੁਖਤਾਈ ਹੈ।
  ਤਿਸੁ ਬਿਨੁ ਘੜੀ ਨਹੀ ਜਗਿ
  ਜੀਵਾ ਐਸੀ ਪਿਆਸ ਤਿਸਾਈ॥
  (ਅੰਗ ੧੨੭੩)
  ਮਿਲਣ ਦੀ ਇਸ ਅਨੰਤ ਪਿਆਸ ਵਿਚ ਵੀ ਸੁਖ ਹੈ 'ਗੁਣ ਸੰਗ੍ਰਹਿ ਪ੍ਰਭੂ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ'। ਮਨੁੱਖੀ ਜੀਵਨ ਸਾਵਨ ਦਾ ਮਹੀਨਾ ਹੈ। ਇਹ ਅਉਸਰ ਹੈ ਪਰਮਾਤਮਾ ਦੀ ਪ੍ਰੀਤਿ 'ਚ ਮਨ ਨੂੰ ਰੰਗਣ ਤੇ ਉਸ ਦੀ ਕਿਰਪਾ ਪਾਉਣ ਦਾ। ਜੀਵਨ ਦਾ ਰਸ ਸਾਵਨ ਦੇ ਮਹੀਨੇ ਵਰਗਾ ਹੈ, ਜਿਨ੍ਹਾਂ ਅੰਦਰ ਕੰਤ ਪਰਮਾਤਮਾ ਵਸਿਆ ਹੋਇਆ ਹੈ।
  -ਈ-1716, ਰਾਜਾਜੀਪੁਰਮ, ਲਖਨਊ-226017. ਮੋਬਾ: 94159-60533

  ਪ੍ਰੀਤਮ ਸਿੰਘ (ਪ੍ਰੋ.)

  ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ (1621-1675) ਵੱਲੋਂ ਦਿੱਤੇ ਗਏ ਬਲੀਦਾਨ ਨੂੰ ਭਾਰਤੀ ਮੱਧਕਾਲੀ ਇਤਿਹਾਸ ’ਚ ਨਿਵੇਕਲਾ ਸਥਾਨ ਹਾਸਲ ਹੈ। ਉਨ੍ਹਾਂ ਵੱਲੋਂ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਨਾਲ ਦਿੱਲੀ ਵਿੱਚ ਨਵੰਬਰ 1675 ਨੂੰ ਦਿੱਤੀ ਗਈ ਕੁਰਬਾਨੀ ਨੂੰ ਸਿੱਖਾਂ ਦੇ ਨਾਲ-ਨਾਲ ਪੂਰੀ ਕੌਮ ਅਦਬ ਤੇ ਸਤਿਕਾਰ ਨਾਲ ਯਾਦ ਕਰਦੀ ਹੈ। ਮੁਗ਼ਲ ਹਕੂਮਤ ਦੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਸ਼ਹੀਦੀ ਪ੍ਰਾਪਤ ਕਰਨ ਦੇ ਮੰਤਵ ਪਿਛਲੇ ਅਸਲ ਤੇ ਉਚੇਚੇ ਅਰਥਾਂ ਬਾਰੇ ਅਜੇ ਤਕ ਸਹੀ ਅਧਿਐਨ ਨਹੀਂ ਕੀਤਾ ਗਿਆ ਅਤੇ ਨਾ ਹੀ ਸਹੀ ਪਰਿਪੇਖ ਤੋਂ ਘੋਖਿਆ ਗਿਆ ਹੈ। ਪਿਛਲੇ ਕੁਝ ਦਹਾਕਿਆਂ ਤੋਂ ਮਨੁੱਖੀ ਹੱਕਾਂ ਬਾਰੇ ਆਲਮੀ ਅੰਦੋਲਨਾਂ ਦੇ ਉਭਾਰ ਨਾਲ ਹੁਣ ਸਾਨੂੰ ਮਹਾਨ ਗੁਰੂ ਦੀ ਸ਼ਹੀਦੀ ਪਿਛਲੇ ਉੱਚ ਮਾਨਵੀ ਅਧਿਕਾਰਾਂ ਦੇ ਅਰਥਾਂ ਦੀ ਖੋਜ ਕਰਨ ਦਾ ਮੌਕਾ ਮਿਲਿਆ ਹੈ।
  ਮਨੁੱਖੀ ਅਧਿਕਾਰਾਂ ਨੂੰ ਦੋ ਨਜ਼ਰੀਆਂ ਨਾਲ ਦੇਖਿਆ ਜਾਂਦਾ ਹੈ- ਸਹਾਇਕ ਜਾਂ ਕਾਨੂੰਨੀ ਪਹੁੰਚ ਅਤੇ ਸੁਭਾਵਿਕ ਪਹੁੰਚ। ਪਹਿਲੀ ਤਰ੍ਹਾਂ ਦੀ ਪਹੁੰਚ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਕੁਝ ਸਿਆਸੀ ਟੀਚਿਆਂ ਨੂੰ ਹਾਸਲ ਕਰਨ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਹੈ ਅਤੇ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਚਰਚਾ ਕਰਦੇ ਸਮੇਂ ਫਿਰਕੂਵਾਦ ਫੁੱਟ ਪੈਂਦਾ ਹੈ। ਫਿਰਕੂ ਸੋਚ ਪਨਪਣ ਦਾ ਨਤੀਜਾ ਇਹ ਹੁੰਦਾ ਹੈ ਕਿ ਮਨੁੱਖੀ ਹੱਕਾਂ ਦੇ ਰਖਵਾਲੇ ਆਪਣੇ ਭਾਈਚਾਰੇ, ਆਪਣੀ ਕੌਮ, ਵਿਚਾਰਧਾਰਾ ਅਤੇ ਸਿਆਸੀ ਸਹਿਯੋਗੀਆਂ ਦੇ ਹੱਥ ਠੋਕੇ ਬਣ ਕੇ ਰਹਿ ਜਾਂਦੇ ਹਨ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਇਸ ਸੋਚ ਤਹਿਤ ਕਿਸੇ ਵਿਰੋਧੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਹੈ ਜਾਂ ਵਿਰੋਧੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਦਾ ਵਿਰੋਧ ਹੋਣ ਲੱਗ ਪੈਂਦਾ ਹੈ।
  ਇਸ ਦੇ ਉਲਟ ਸੁਭਾਵਿਕ ਪਹੁੰਚ ਤਹਿਤ ਮਨੁੱਖੀ ਅਧਿਕਾਰਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਕਦਰ ਕੀਤੀ ਜਾਂਦੀ ਹੈ। ਉਹ ਭਾਵੇਂ ਆਪਣੇ ਹੋਣ ਜਾਂ ਵਿਰੋਧੀ ਖੇਮੇ ਦੇ। ਇਸ ਸੋਚ ਦੀ ਦਲੀਲ ਹੈ ਕਿ ਮਨੁੱਖ ਹੋਣ ਦੇ ਨਾਤੇ ਸਾਰੇ ਇਨਸਾਨ ਵਿਸ਼ੇਸ਼ ਹੱਕਾਂ ਦੇ ਹੱਕਦਾਰ ਹਨ। ਇਹ ਪਹੁੰਚ ਮਨੁੱਖੀ ਹੱਕਾਂ ਦੀ ਸਰਵ ਵਿਆਪਕਤਾ ਦੀ ਧਾਰਨਾ ਨੂੰ ਜਨਮ ਦਿੰਦੀ ਹੈ, ਜਿਸ ਤਹਿਤ ਨਸਲ, ਧਰਮ, ਕੌਮ, ਲਿੰਗ ਜਾਂ ਵਿਚਾਰਧਾਰਾ ਦਾ ਕੋਈ ਸਥਾਨ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਸੇ ਅੰਤਰੀਵੀ ਸੋਚ ਨੂੰ ਤਾਕਤ ਬਖ਼ਸ਼ਦੀ ਹੈ ਅਤੇ ਨਾਲ ਹੀ ਮਨੁੱਖੀ ਹੱਕਾਂ ਦੀ ਸਰਵ ਵਿਆਪਕ ਧਾਰਨਾ ਨੂੰ ਬਲ ਦਿੰਦੀ ਹੈ।
  ਗੁਰੂ ਜੀ ਵੱਲੋਂ ਆਪਣਾ ਬਲੀਦਾਨ ਦੇਣ ਦੇ ਫੈਸਲੇ ਪਿਛਲੇ ਕਾਰਨਾਂ ਉੱਤੇ ਝਾਤ ਮਾਰਨਾ ਜ਼ਰੂਰੀ ਹੈ। ਕਸ਼ਮੀਰੀ ਪੰਡਿਤਾਂ (ਬ੍ਰਾਹਮਣਾਂ) ਨੂੰ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਅੌਰੰਗਜ਼ੇਬ ਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹ ਗੁਰੂ ਜੀ ਤੋਂ ਸਹਾਇਤਾ ਮੰਗਣ ਆਏ ਸਨ। ਉਹ ਇਸ ਆਸ ਨਾਲ ਗੁਰੂ ਜੀ ਕੋਲ ਆਏ ਸਨ ਕਿ ਰੂਹਾਨੀ ਸ਼ਖ਼ਸੀਅਤ ਵਜੋਂ ਉਨ੍ਹਾਂ ਦਾ ਅਹਿਮ ਰੁਤਬਾ ਹੈ ਅਤੇ ਵਿਚੋਲਾ ਬਣ ਕੇ ਅਤੇ ਮੁਗ਼ਲ ਬਾਦਸ਼ਾਹ ਨੂੰ ਸਮਝਾ ਕੇ ਉਨ੍ਹਾਂ ਨੂੰ ਮੁਸੀਬਤ ਵਿੱਚੋਂ ਕੱਢਣਗੇ। ਅਸੀਂ ਸਮਝ ਸਕਦੇ ਹਾਂ ਕਿ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਜੀ ਦੀ ਹਮਾਇਤ ਲੈਣ ਦਾ ਫੈਸਲਾ ਉਨ੍ਹਾਂ ਲਈ ਬਹੁਤੀਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ। ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਨ ਅਤੇ ਉਨ੍ਹਾਂ ਨੇ ਸਮਾਜ ਤੇ ਸਭਿਆਚਾਰ ਵਿੱਚ ਜਾਤੀ ਪ੍ਰਥਾ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਬ੍ਰਾਹਮਣਵਾਦੀ ਸੋਚ ਨੂੰ ਨਕਾਰਦੀਆਂ ਸਨ। ਸਿੱਖ ਧਰਮ ਨੇ ਲੰਗਰ, ਸੰਗਤ ਅਤੇ ਪੰਗਤ ਦੀ ਪ੍ਰਥਾ ਰਾਹੀਂ ਸਮਾਜਿਕ ਅਤੇ ਧਾਰਮਿਕ ਬਰਾਬਰੀ ਨੂੰ ਉਤਸ਼ਾਹਤ ਕੀਤਾ। ਇਸ ਰਾਹੀਂ ਉਨ੍ਹਾਂ ਛੂਤਛਾਤ ਦੀ ਬੁਰਾਈ ਨੂੰ ਭੰਡਿਆ, ਜਿਸ ਦੀ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਵਕਾਲਤ ਕਰਦੇ ਸਨ। ਸਿੱਖ ਧਰਮ ਦੀਆਂ ਇਨ੍ਹਾਂ ਸਾਰੀਆਂ ਸਿੱਖਿਆਵਾਂ ਕਰਕੇ ਕਸ਼ਮੀਰੀ ਬ੍ਰਾਹਮਣ ਵਿਚਾਰਧਾਰਕ ਤੌਰ ’ਤੇ ਗੁਰੂ ਤੇਗ ਬਹਾਦਰ ਜੀ ਦੇ ਵਿਰੋਧੀ ਸਨ। ਬ੍ਰਾਹਮਣਾਂ ਦੇ ਧਾਰਮਿਕ ਹੱਕਾਂ ਦੀ ਰਾਖੀ ਲਈ ਡਟਣ ਦਾ ਫੈਸਲਾ ਕਰਕੇ ਗੁਰੂ ਜੀ ਨੇ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਹੱਕਾਂ ਦੀ ਰਾਖੀ ਦੀ ਹਾਮੀ ਭਰੀ। ਵਿਚਾਰਧਾਰਕ ਵਿਰੋਧੀਆਂ ਦੀ ਰੱਖਿਆ ਲਈ ਉਨ੍ਹਾਂ ਨੂੰ ਆਪਣੀ ਕੁਰਬਾਨੀ ਦੇਣੀ ਪਈ।
  ਮਨੁੱਖੀ ਇਤਿਹਾਸ ਅਜਿਹੀਆਂ ਕਈ ਮਿਸਾਲਾਂ ਨਾਲ ਭਰਿਆ ਹੋਇਆ ਹੈ ਜਿੱਥੇ ਲੋਕਾਂ ਨੇ ਆਪਣੇ ਭਾਈਚਾਰੇ, ਕੌਮ ਜਾਂ ਵਿਚਾਰਧਾਰਾ ਲਈ ਜਾਨਾਂ ਵਾਰੀਆਂ। ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਅਜਿਹੇ ਲੋਕਾਂ ਨੇ ਨੈਤਿਕ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਪਰ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਹੱਕਾਂ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇ ਕੇ ਜਿਸ ਨੈਤਿਕ-ਰੂਹਾਨੀ ਬੁਲੰਦੀ ਨੂੰ ਛੋਹਿਆ, ਉਸ ਦੀ ਮਿਸਾਲ ਮਨੁੱਖੀ ਇਤਿਹਾਸ ’ਚ ਕਿਤੇ ਨਹੀਂ ਮਿਲਦੀ। ਇਸ ਲਈ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਹੱਕਾਂ ਦੀ ਬ੍ਰਹਿਮੰਡੀ ਵਿਚਾਰਧਾਰਾ ਦੇ ਮੋਢੀਆਂ ’ਚੋਂ ਇਕ ਗਿਣਿਆ ਜਾ ਸਕਦਾ ਹੈ।
  ਗੁਰੂ ਤੇਗ ਬਹਾਦਰ ਜੀ ਦੇ ਲਾਮਿਸਾਲ ਬਲੀਦਾਨ ਨੂੰ ਦੇਖਦਿਆਂ ਆਲਮੀ ਮਨੁੱਖੀ ਅਧਿਕਾਰ ਸੰਸਥਾਵਾਂ ਵੀ ਉਨ੍ਹਾਂ ਨੂੰ ਆਪਣੇ ਮੋਢੀਆਂ ਵਿੱਚੋਂ ਇਕ ਦਾ ਦਰਜਾ ਦੇ ਰਹੀਆਂ ਹਨ। ਕੁਝ ਵਰ੍ਹੇ ਪਹਿਲਾਂ ਮੈਂ ਮਨੁੱਖੀ ਅਧਿਕਾਰਾਂ, ਸਿਧਾਂਤ ਅਤੇ ਅਮਲ ਸਬੰਧੀ ਇਕ ਖੋਜ ਪੱਤਰ ਲਿਖਿਆ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਵਿਸ਼ਵ-ਵਿਆਪੀ ਨਜ਼ਰੀਏ ਅਤੇ ਪਰਿਪੇਖ ਤੋਂ ਪ੍ਰੇਰਿਤ ਸੀ। ਇਹ ਖੋਜ ਪੱਤਰ ਗੁਰੂ ਜੀ ਦੀ ਯਾਦ ਨੂੰ ਸਮਰਪਿਤ ਸੀ।
  ਲੰਡਨ ਆਧਾਰਤ ਮਨੁੱਖੀ ਅਧਿਕਾਰ ਜਥੇਬੰਦੀ ਅਮਨੈਸਟੀ ਇੰਟਰਨੈਸ਼ਨਲ ਨੇ ਇਸ ਖੋਜ ਪੱਤਰ ਦਾ ਅਧਿਐਨ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖੀ ਹੱਕਾਂ ਦੀ ਮਹੱਤਤਾ ਨਾਲ ਜੋੜ ਕੇ ਉਸ ਬਾਰੇ ਮੇਰੇ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਸੀ। ਅਮਨੈਸਟੀ ਇੰਟਰਨੈਸ਼ਨਲ ਉਸ ਸਮੇਂ ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਐਲਾਨਨਾਮੇ ਦੀ 50ਵੀਂ ਜੈਅੰਤੀ ਮੌਕੇ ਆਲਮੀ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਬਾਰੇ ਇਕ ਕਿਤਾਬ ਤਿਆਰ ਕਰਵਾ ਰਹੀ ਸੀ। ਜਥੇਬੰਦੀ ਵੱਲੋਂ ਇਸ ਪ੍ਰਾਜੈਕਟ ਦਾ ਉਦੇਸ਼ ਹਰੇਕ ਸਦੀ ’ਚ ਮਨੁੱਖੀ ਹੱਕਾਂ ਦੇ ਅਲੰਬਰਦਾਰਾਂ ਦੀ ਪਛਾਣ ਕਰਨਾ ਸੀ। ਇਸ ਕਿਤਾਬ ਦਾ ਸਿਰਲੇਖ ‘ਦਿ ਲੌਂਗ ਮਾਰਚ ਟੂ ਫਰੀਡਮ’ ਸੀ ਅਤੇ ਇਸ ’ਚ 17ਵੀਂ ਸਦੀ ਦੇ ਪੰਜ ਉੱਘੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ’ਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਵੀ ਸ਼ਾਮਲ ਹੈ। ਬਾਕੀ ਚਾਰਾਂ ’ਚ ਜੌਹਨ ਲਿਲਬਰਨ (1617-57), ਜੌਹਨ ਲੌਕ (1632-1704), ਵਿਲੀਅਮ ਪੈੱਨ (1644-1718) ਅਤੇ ਵੋਲਟੇਅਰ (1694-1778) ਸ਼ਾਮਲ ਹਨ।
  ਕੁਝ ਵਿਚਾਰਵਾਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦੂ ਧਰਮ ਦੀ ਰਾਖੀ ਖ਼ਾਤਰ ਦਿੱਤੀ ਕੁਰਬਾਨੀ ਦਸਦੇ ਹਨ। ਇਸੇ ਲਈ ‘ਹਿੰਦ ਦੀ ਚਾਦਰ’ ਸ਼ਬਦ ਵਰਤੇ ਜਾਂਦੇ ਹਨ। ਗੁਰੂ ਜੀ ਦੇ ਬਲੀਦਾਨ ਦੀ ਅਜਿਹੀ ਵਿਆਖਿਆ ਉਨ੍ਹਾਂ ਦੇ ਬ੍ਰਹਿਮੰਡੀ ਨਜ਼ਰੀਏ ਨੂੰ ਛੁਟਿਆਉਣ ਵਾਂਗ ਹੈ। ਮੇਰੀ ਧਾਰਨਾ ਹੈ ਕਿ ਜੇਕਰ ਕੋਈ ਹਿੰਦੂ ਹੁਕਮਰਾਨ, ਆਪਣੀ ਮੁਸਲਿਮ ਪ੍ਰਜਾ ਉੱਤੇ ਜ਼ੁਲਮ ਢਾਹ ਰਿਹਾ ਹੁੰਦਾ ਤਾਂ ਗੁਰੂ ਜੀ ਨੇ ਉਦੋਂ ਵੀ ਆਪਣਾ ਆਪਾ ਵਾਰਨ ਦੇ ਰਾਹ ਹੀ ਤੁਰਨਾ ਸੀ। ਉਨ੍ਹਾਂ ਦੀ ਸ਼ਹਾਦਤ ਪਿੱਛੇ ਜੋ ਸੰਕਲਪ ਸੀ, ਉਹ ਕਿਸੇ ਧਰਮ ਵਿਸ਼ੇਸ਼ ਤਕ ਸੀਮਤ ਨਹੀਂ ਸੀ। ਇਹੀ ਤੱਥ ਉਨ੍ਹਾਂ ਦੀ ਸ਼ਹਾਦਤ ਨੂੰ ਵੱਧ ਮਹਾਨ ਬਣਾਉਂਦਾ ਹੈ।
  ਇਸੇ ਨਜ਼ਰੀਏ ਤੋਂ ਦਿੱਲੀ ਦੇ ਇਤਿਹਾਸਕ ਚਾਂਦਨੀ ਚੌਕ ਜਿਸ ਥਾਂ ’ਤੇ ਇਸ ਮਹਾਨ ਗੁਰੂ ਦਾ ਸੀਸ ਉਤਾਰਿਆ ਗਿਆ ਸੀ, ਸਥਿਤ ਗੁਰਦੁਆਰਾ ਸੀਸ ਗੰਜ ਸਹਿਬ ਨੂੰ ਸਿਰਫ਼ ਸਿੱਖਾਂ ਜਾਂ ਹਿੰਦੂਆਂ ਲਈ ਅਹਿਮ ਧਾਰਮਿਕ ਅਸਥਾਨ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਅਸਥਾਨ ਨੂੰ ਤਾਂ ਵਿਸ਼ਵ ਵਿਆਪੀ ਮਨੁੱਖੀ ਅਧਿਕਾਰ ਲਹਿਰ ਦੇ ਤੀਰਥ ਅਸਥਾਨ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਇਹ ਕਦਮ ਮਹਾਨ ਗੁਰੂ ਦੀ ਗ਼ੈਰ-ਸੰਪਰਦਾਇਕ ਤੇ ਬ੍ਰਹਿਮੰਡੀ ਮਾਨਵੀ ਹੱਕਾਂ ਵਾਲੇ ਦ੍ਰਿਸ਼ਟੀਕੋਣ ਨੂੰ ਮਾਨਤਾ ਤੇ ਅਕੀਦਤ ਦੇਣ ਵੱਲ ਦੇਰ ਨਾਲ ਚੁੱਕਿਆ, ਪਰ ਅਤਿਅੰਤ ਢੁਕਵਾਂ ਕਦਮ ਹੋਵੇਗਾ।
  – ਲੇਖਕ ਆਕਸਫੋਰਡ ਬਰੁਕਸ ਯੂਨੀਵਰਸਿਟੀ, ਆਕਸਫੋਰਡ (ਯੂ.ਕੇ.) ਵਿੱਚ ਇਕਨਾਮਿਕਸ ਦਾ ਪ੍ਰੋਫੈਸਰ ਹੈ।

  ਜਗਤਾਰ ਸਿੰਘ ਜਾਚਕ, ਨਿਊਯਾਰਕ। 
  ਰੱਬੀ ਗਿਆਨ ਦੇ ਸੋਮੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਗੰਮ ਅਪਾਰ ਫ਼ਲਸਫ਼ੇ ਨੂੰ ਸਟੇਜੀ ਤੇ ਕਿਤਾਬੀ ਰੂਪ ਵਿੱਚ ਪ੍ਰਚਾਰਨ ਵਾਲੇ ਸਾਰੇ ਗੁਰਸਿੱਖ ਭੈਣ ਭਰਾਵਾਂ ਤੇ ਸੰਸਥਾਵਾਂ ਦਾ ਦਾਸ ਸਦਾ ਹੀ ਪ੍ਰਸੰਸਕ ਰਿਹਾ ਹੈ । ਜਿਸ ਕਿਸੇ ਨੇ ਵੀ ਇਸ ਪਾਸੇ ਕਦਮ ਪੁੱਟਿਆ, ਮੈਂ ਸਦਾ ਹੀ ਉਸ ਦਾ ਉਤਸ਼ਾਹ ਵਧਾਇਆ ਤੇ ਸਾਥ ਦਿੱਤਾ ਹੈ । ਕਈ ਪ੍ਰਚਾਰਕ ਸੰਸਥਾਵਾਂ ਦੀ ਸਥਾਪਨਾ ਵਿੱਚ ਵੀ ਸਮਰਥਾ ਮੁਤਾਬਿਕ ਹਿੱਸਾ ਪਾਇਆ ਹੈ । ਪਰ, ਕੁਝ ਸਮੇਂ ਤੋਂ ਜਾਗਰੂਕ ਸਮਝੇ ਜਾਣ ਵਾਲੇ ਨੌਜਵਾਨ ਪ੍ਰਚਾਰਕਾਂ ਦੇ ਵਖਿਆਨ ਤੇ ਲਿਖਤਾਂ ਪੜ੍ਹ ਸੁਣ ਕੇ ਦਾਸਰੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਉਪਾਸ਼ਕਾਂ ਅੰਦਰ ਘਬਰਾਹਟ ਪੈਦਾ ਹੋ ਰਹੀ ਹੈ । ਕਿਉਂਕਿ ਉਹ, ਸਿੱਖੀ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ “ਜਾਗਸਿ, ਜੀਵਣ, ਜਾਗਣਹਾਰਾ” ॥ (ਅੰ.1330) ਨਿਰੰਕਾਰੀ ‘ਕਰਤਾਰ’ ਅਤੇ ਉਸ ਦਾ ਗੁਣਾਤਮਿਕ ਸਰੂਪ ਹੋ ਕੇ ਲੋਕਾਈ ਨੂੰ ਉਹਦੀ ਸੋਝੀ ਕਰਾਉਣ ਵਾਲੇ ‘ਗੁਰੂ’ ਦੀ ਨਿਵੇਕਲੀ ਹੋਂਦ ਤੋਂ ਇਨਕਾਰੀ ਹੋਣ ਦੇ ਰਾਹ ਤੁਰੇ ਜਾਪਦੇ ਹਨ । ਇਹ ਰੁਝਾਨ ਸਿੱਖੀ ਲਈ ਡੇਰੇਦਾਰਾਂ ਦੀ ਸੰਪਰਦਾਇਕ ਵਿਚਾਰਧਾਰਾ ਤੋਂ ਵੀ ਘਾਤਕ ਹੈ ।

  ਕਿਉਂਕਿ, ਐਸੇ ਸੱਜਣ ‘ਹੁਕਮ’ ਅਥਵਾ ‘ਕੁਦਰਤੀ ਨਿਯਮਾਂ’ ਦੀ ਗੱਲ ਕਰਦੇ ਤਾਂ ਜ਼ੋਰ-ਸ਼ੋਰ ਨਾਲ ਕਰਦੇ ਹਨ, ਪਰ ਹੁਕਮ ਬੁੱਝ ਤੇ ਮੰਨ ਕੇ ਜਿਸ ‘ਹੁਕਮੀ’ ਨਾਲ ਜੁੜਣਾ ਹੈ, ਉਸ ਪੱਖੋਂ ਚੁੱਪ ਧਾਰਨ ਕਰੀ ਰੱਖਦੇ ਹਨ । “ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ ॥ ” ਦੀ ਵਿਆਖਿਆ ਕਰਦੇ ਹੋਏ “ਹੁਕਮਿ ਰਜਾਈ ਚਲਣਾ ; ਨਾਨਕ ! ਲਿਖਿਆ ਨਾਲਿ ॥” (ਜਪੁ, ਅੰ.1) ਦੀ ਤਾਂ ਜ਼ਬਰਦਸਤ ਪ੍ਰੇਰਨਾ ਕਰਦੇ ਹਨ । ਪਰ, ਸ਼ਾਇਦ ਇਹ ਭੁੱਲ ਜਾਂਦੇ ਹਨ ਕਿ “ਹੁਕਮੁ ਸਾਜਿ, ਹੁਕਮੈ ਵਿਚਿ ਰਖੈ ; ਨਾਨਕ ! ਸਚਾ ਆਪਿ ॥” (ਅੰਗ 145) ਗੁਰਵਾਕ ਮੁਤਾਬਿਕ ਕੋਈ ਹੁਕਮੀ ਕਰਤਾਰ ਵੀ ਹੈ, ਜਿਹੜਾ ਇਨ੍ਹਾਂ ਕੁਦਰਤੀ ਨਿਯਮਾਂ (ਹੁਕਮ) ਦੀ ਸਿਰਜਨਾ ਕਰਕੇ ਆਪਣੀ ਸਾਜੀ ਕੁਦਰਤ ਨੂੰ ਕਾਬੂ ਵਿੱਚ ਰਖਦਾ ਹੈ । “ਹੁਕਮੀ ਹੁਕਮੁ, ਚਲਾਏ ਰਾਹੁ ॥” (ਜਪੁ,ਅੰ 2) ਗੁਰਵਾਕ ਅਨੁਸਾਰ ਕੋਈ ਹੁਕਮੀ ਕਰਤਾਪੁਰਖ ਵੀ ਹੈ ; ਜਿਸ ਦਾ ਹੁਕਮ, ਸੰਸਾਰ ਦਾ ਇਹ ਸਾਰਾ ਸਿਲਸਲਾ ਚਲਾ ਰਿਹਾ ਹੈ ।
  ਇਹ ਨੌਜਵਾਨ ਪ੍ਰਚਾਰਕ “ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥ (ਜਪੁ,ਅੰ.1) ਅਤੇ “ਵਿਣੁ ਗੁਣ ਕੀਤੇ, ਭਗਤਿ ਨ ਹੋਇ ॥” (ਜਪੁ, ਅੰ. 4) ਅਥਵਾ “ਜਿਨ ਗੁਣ, ਤਿਨ ਸਦ ਮਨਿ ਵਸੈ ; ਅਉਗੁਣਵੰਤਿਆ ਦੂਰਿ ॥” (ਅੰ.27) ਆਦਿਕ ਗੁਰਵਾਕਾਂ ਦੀ ਰੌਸ਼ਨੀ ਵਿੱਚ ਗੁਣ ਗ੍ਰਹਿਣ ਕਰਕੇ ਸੱਚੇ ਸੁੱਚੇ ਅਚਾਰ ਵਾਲੇ ਸਚਿਆਰ ਹੋਣ ਦਾ ਬਲੰਦ ਹੋਕਾ ਦਿੰਦੇ ਹਨ । ਵਧੀਆ ਗੱਲ ਹੈ, ਪਰ “ਗੁਣਾ ਕਾ ਨਿਧਾਨੁ ਏਕੁ ਹੈ ; ਆਪੇ ਦੇਇ, ਤਾ ਕੋ ਪਾਏ ॥” (ਅੰ.559) ਵਰਗੇ ਗੁਰਵਾਕ ਉਹ ਪ੍ਰਗਟ ਨਹੀਂ ਕਰਦੇ, ਜਿਨ੍ਹਾਂ ਤੋਂ ਇਹ ਸਚਾਈ ਪ੍ਰਗਟ ਹੁੰਦੀ ਹੋਵੇ ਕਿ ਸਚਿਆਰ ਮਨੁੱਖ ਅੰਦਰਲੇ ਇਨ੍ਹਾਂ ਸਾਰੇ ਗੁਣਾਂ ਦਾ ਖਜ਼ਾਨਾ ਇੱਕ ਅਕਾਲਪੁਰਖੁ ਹੈ । ਜਿਸ ਮਨੁਖ ਨੂੰ ਉਹ ਆਪਣੇ ਦੈਵੀ ਗੁਣ ਬਖ਼ਸ਼ਦਾ ਹੈ, ਉਸ ਦੀ ਸ਼ਖ਼ਸੀਅਤ ਹੀ ਗੁਣ ਭਰਪੂਰ ਹੁੰਦੀ ਹੈ ।
  ਹੁਣ ਤਾਂ ਹੱਦ ਹੋ ਗਈ, ਜਦੋਂ ਇਕ ਉਤਸ਼ਾਹੀ ਨੌਜਵਾਨ ਨੇ ਸਪਸ਼ਟ ਲਫ਼ਜ਼ਾਂ ਵਿੱਚ ਲਿਖ ਦਿੱਤਾ ਕਿ ਕੁਦਰਤੀ ਨਿਯਮ ਹੀ ਰੱਬ ਹਨ, ਨਾ ਕਿ ਕੋਈ ਗੈਬੀ ਸ਼ਕਤੀ । ਕੁਦਰਤਿ ਰਚਨਾ ਨੂੰ ਖੋਜਣਾ, ਸਮਝਣਾ ਤੇ ਕੁਦਰਤੀ ਜੀਵਨ ਜੀਣਾ ਹੀ ਆਸਤਕਪੁਣਾ ਹੈ ਅਤੇ ਇਸ ਦੇ ਉੱਲਟ ਚੱਲਣਾ ਨਾਸਤਕ ਹੋਣਾ । ਜਦੋਂ ਕਿ ਇਸ ਪੱਖ ਦੀ ਸਪਸ਼ਟਤਾ ਲਈ ਜੋ ਗੁਰਵਾਕ ਪ੍ਰਮਾਣਾਂ ਵਜੋਂ ਵਰਤੇ ਹਨ, ਉਨ੍ਹਾਂ ਦੇ ਅਰਥ-ਭਾਵ ਉਪਰੋਕਤ ਕਿਸਮ ਦੀ ਸਾਰੀ ਵਿਚਾਰਧਾਰਾ ਦਾ ਖੰਡਨ ਕਰਦੇ ਹਨ । ਕਿਉਂਕਿ, ਗੁਰਬਾਣੀ ਦਾ ਐਸਾ ਕੋਈ ਸ਼ਬਦ ਜਾਂ ਪਦਾ ਨਹੀਂ, ਜੋ ਸਾਡੀ ਸੁਰਤਿ ਨੂੰ ਸਿਰਜਨਹਾਰ ਕਰਤਾਰ ਨਾਲ ਨਾ ਜੋੜੇ । ਜਿਵੇਂ :
  ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥
  ਅਰਥ : ਹੇ ਗੁਣਾਂ ਦੇ ਖ਼ਜ਼ਾਨੇ ! ਹੇ ਸੋਹਣੇ ਗੋਬਿੰਦ ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ ।
  ਮਃ 1 ॥ ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ ਪੀਣਾ ਪੈਨ੍‍ਣੁ ਕੁਦਰਤਿ ਸਰਬ ਪਿਆਰੁ ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥2॥ {ਪੰਨਾ 464}
  ਨੋਟ : ਇਸ ਸ਼ਬਦ ਨੂੰ ਪ੍ਰਮਾਣਿਕ ਅਧਾਰ ਬਨਾਉਣ ਵੇਲੇ ਸਾਰੰਸ਼ ਰੂਪ ਅੰਤਲੀਆਂ ਤੁਕਾਂ ਨੂੰ ਅਣਗੌਲਿਆਂ ਕਰਨ ਕਰਕੇ ਹੀ ਕੁਦਰਤ ਨੂੰ ਕਾਦਰ ਸਮਝਣ ਦੀ ਭੁੱਲ ਹੋ ਰਹੀ ਹੈ ।
  ਸ਼ਬਦ ਦੇ ਸਪੂੰਰਨ ਅਰਥ ਇਸ ਪ੍ਰਕਾਰ ਹਨ :-(ਹੇ ਪ੍ਰਭੂ !) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ । ਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ ।
  ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ; (ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ ।
  ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ, (ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ-ਇਹ ਤੇਰਾ ਅਚਰਜ ਕੌਤਕ ਹੈ ।
  ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ । (ਹੇ ਪ੍ਰਭੂ !) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ ।
  ਹੇ ਨਾਨਕ ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ ।2।
  ਇਸ ਸ਼੍ਰੇਣੀ ਦੇ ਵਿਦਵਾਨ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਗੁਰਵਾਕ “ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥” ਦੁਆਰਾ ਕਰਤਾਪੁਰਖੁ ਦੀ ਪ੍ਰਗਟ ਹੁੰਦੀ ਅਕਾਲ-ਮੂਰਤੀ ਹੋਂਦ ਤੋਂ ਮੁਨਿਕਰ ਹੋਣ ਦੇ ਰਾਹ ਪੈ ਕੇ ਗੁਰੂ ਨਾਨਕ-ਸਰੂਪ ਦਸ ਗੁਰੂ ਸਾਹਿਬਾਨ ਦੇ ਰੂਪ ਵਿੱਚ ‘ਗੁਰੂ’ ਦੀ ਨਿਵੇਕਲੀ ਹੋਂਦ ਮੰਨਣ ਤੋਂ ਵੀ ਇਨਕਾਰੀ ਹੋ ਰਹੇ ਹਨ । ਇਹੀ ਕਾਰਣ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਂ ਨਾਲ ‘ਗੁਰੂ’ ਵਿਸ਼ੇਸ਼ਣ ਲਾਉਣਾ ਮੁਸ਼ਕਲ ਹੋ ਰਿਹਾ ਹੈ । ਇਸ ਲਈ ਉਹ ਗੁਰੂ ਸਾਹਿਬ ਜੀ ਨੂੰ ‘ਬਾਬਾ ਨਾਨਕ’ ਜਾਂ ‘ਨਾਨਕ ਪਾਤਸ਼ਾਹ’ ਆਖਣ ਲੱਗ ਪਏ ਹਨ । ਹੋਰ ਹਾਨੀਕਾਰਕ ਪੱਖ ਇਹ ਹੈ ਕਿ ਉਪਰੋਕਤ ਨੁਕਤੇ ਨੂੰ ਅਧਾਰ ਬਣਾ ਕੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਨੂੰ ਗੁਰੂ ਦਾ ਦਰਜਾ ਦੇਣ ਵਾਲੇ ਕੁਝ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਪੋਥੀ ਸਾਹਿਬ’ ਪ੍ਰਚਾਰਣਾ ਸ਼ੁਰੂ ਕਰ ਦਿੱਤਾ ਹੈ ।

  ਰੱਬ ਅਤੇ ਗੁਰੂ ਦੀ ਨਿਵੇਕਲੀ ਹੋਂਦ ਤੋਂ ਮਨੁਕਰ ਹੋਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਬਖ਼ਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ “ੴ ਤੋਂ ਗੁਰਪ੍ਰਸਾਦਿ” ਤੱਕ ਦਾ ਆਦਿ ਮੰਗਲਾਚਰਨ ਧਿਆਨ ਵਿੱਚ ਰੱਖ ਕੇ ਉਨ੍ਹਾਂ ਦਾ ਆਸਾ ਦੀ ਵਾਰ ਵਿੱਚਲਾ ਹੇਠ ਲਿਖਿਆ ਐਲਾਨ-ਨਾਮਾ ਗਹੁ ਤੇ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ :

  ਬਿਨੁ ਸਤਿਗੁਰ, ਕਿਨੈ ਨ ਪਾਇਓ ; ਬਿਨੁ ਸਤਿਗੁਰ, ਕਿਨੈ ਨ ਪਾਇਆ ॥ ਸਤਿਗੁਰ ਵਿਚਿ, ਆਪੁ ਰਖਿਓਨੁ ; ਕਰਿ ਪਰਗਟੁ ਆਖਿ ਸੁਣਾਇਆ ॥ ਸਤਿਗੁਰ ਮਿਲਿਐ, ਸਦਾ ਮੁਕਤੁ ਹੈ ; ਜਿਨਿ, ਵਿਚਹੁ ਮੋਹੁ ਚੁਕਾਇਆ ॥ ਉਤਮੁ ਏਹੁ ਬੀਚਾਰੁ ਹੈ ; ਜਿਨਿ, ਸਚੇ ਸਿਉ ਚਿਤੁ ਲਾਇਆ ॥ ਜਗਜੀਵਨੁ ਦਾਤਾ ਪਾਇਆ ॥6॥ {ਅੰ. 466}
  ਅਰਥ :-ਕਿਸੇ ਮਨੁੱਖ ਨੂੰ (‘ਜਗ ਜੀਵਨੁ ਦਾਤਾ’) ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ (‘ਜਗ ਜੀਵਨ ਦਾਤਾ’) ਨਹੀਂ ਮਿਲਿਆ । (ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ । ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ । (ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ ।6।
  ਸਪਸ਼ਟ ਹੈ ਕਿ ਮਾਇਆ ਦੇ ਮੋਹ ਤੋਂ ਮੁਕਤ ਹੋਣ ਕਾਰਣ ਜਿਸ ਵਡਭਾਗੇ ਵਿਅਕਤੀ ਦੇ ਅੰਦਰ ਅਕਾਲਪੁਰਖੁ ਆਪਣੇ ਗੁਣਾਤਮਿਕ ਰੂਪ ਵਿੱਚ ਪ੍ਰਗਟ ਹੁੰਦਾ ਹੈ, ਉਹ ਗੁਰੂ ਹੈ ਅਤੇ ਉਸ ਦੀ ਸੰਗਤ ਕਾਰਨ ਵਾਲਾ ਮਨੁੱਖ ਵੀ ਵਿਕਾਰੀ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ । ਹਜ਼ੂਰ ਨੇ ਆਪਣੇ ਪੰਜਵੇਂ ਸਰੂਪ ਵਿੱਚ ਇਸ ਪੱਖ ਨੂੰ ਹੋਰ ਸਰਲਾਂ ਸ਼ਬਦਾਂ ਵਿੱਚ ਇਉਂ ਆਖਿਆ ਹੈ :
  ਸਤਿ ਪੁਰਖੁ, ਜਿਨਿ ਜਾਨਿਆ ; ਸਤਿਗੁਰੁ ਤਿਸ ਕਾ ਨਾਉ ॥
  ਤਿਸ ਕੈ ਸੰਗਿ, ਸਿਖੁ ਉਧਰੈ ; ਨਾਨਕ ! ਹਰਿ ਗੁਨ ਗਾਉ ॥ (ਅੰ. 286)
  ਸਾਡੇ ਦਸ ਗੁਰੂ ਸਾਹਿਬਾਨ ਉਪਰੋਕਤ ਕੋਟੀ ਦੇ ਰੱਬ-ਰੂਪ ਗੁਰੂ ਸਨ । ਜਦੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਹੇਠ ਲਿਖੇ ਬਚਨਾਂ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਪ੍ਰਗਟ ਕਰਦੇ ਹਨ ਤਾਂ ਕਿਸੇ ਪ੍ਰਕਾਰ ਦੀ ਸ਼ੰਕਾ ਨਹੀਂ ਰਹਿ ਜਾਂਦੀ । ਹਜ਼ੂਰ ਦੇ ਫ਼ਰਮਾਨ ਹਨ :
  ਸਭੇ ਇਛਾ ਪੂਰੀਆ, ਜਾ ਪਾਇਆ ਅਗਮ ਅਪਾਰਾ ॥
  ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ; ਤੇਰਿਆ ਚਰਣਾ ਕਉ ਬਲਿਹਾਰਾ ॥ {ਅੰ. 746}
  ਅਰਥ :-ਹੇ ਅਪਹੁੰਚ ਪ੍ਰਭੂ ! ਹੇ ਬੇਅੰਤ ਪ੍ਰਭੂ ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ) । ਹੇ ਪ੍ਰਭੂ ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ । ਹੇ ਭਾਈ ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ ।
  ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ; ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ; ਜਿਨਿ, ਕਲ ਰਾਖੀ ਮੇਰੀ ॥ (ਅੰ. 750)
  ਅਰਥ :- ਹੇ ਮੇਰੇ ਮਾਲਕ-ਪ੍ਰਭੂ ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ । ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ।
  ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੋਂ ਵਰੋਸਾਏ ਤੇ ਗੁਰੂ ਦ੍ਰਿਸ਼ਟੀ ਵਿਚ ਪ੍ਰਵਾਨ ਚੜ੍ਹ ਕੇ ਬੰਧਨ ਮੁਕਤ ਹੋਏ ਭੱਟ ਸਾਹਿਬਾਨ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਗੁਰਮਤਿ ਦੇ ਮੁੱਢਲੇ ਤੇ ਪ੍ਰਮਾਣੀਕ ਵਿਆਖਿਆਕਾਰ, ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਸਰੂਪ ਬਾਕੀ ਗੁਰੂ ਸਾਹਿਬਾਨ ਦੇ ਨਾਵਾਂ ਨਾਲ ‘ਗੁਰੂ’ ਜਾਂ ‘ਸਤਿਗੁਰੂ’ ਵਿਸ਼ੇਸ਼ਣ ਲਗਾਉਣ ਕਦੇ ਵੀ ਸੰਕੋਚ ਨਹੀ ਕੀਤਾ । ਇਸ ਪੱਖੋਂ ਦਰਜਨਾਂ ਪ੍ਰਮਾਣ ਪੇਸ਼ ਕੀਤੇ ਜਾ ਸਕਦੇ ਹਨ । ਜਿਵੇਂ :
  ਸਤਿਗੁਰੂ ਧੰਨੁ ਨਾਨਕੁ, ਮਸਤਕਿ ਤੁਮ ਧਰਿਓ ਜਿਨਿ ਹਥੋ ॥ (ਭਟ ਕਲ੍ਹ, ਅੰ. 1391)
  ਸਤਿਗੁਰ ਨਾਨਕ ਦੇਉ, ਗੁਰਾ ਗੁਰੁ ਹੋਇਆ। (ਭਾਈ ਗੁਰਦਾਸ ਜੀ, ਵਾਰ 3 ਪਉੜੀ 12)

  ਇਹ ਵੀ ਇੱਕ ਸੱਚ ਹੈ ਕਿ ਮਾਇਆ ਮੋਹ ਤੋਂ ਮੁਕਤ ਹੋਈ ਗੁਰੂ ਸ਼ਖਸੀਅਤ ਅੰਦਰ ਕਿਸੇ ਵੀ ਕਿਸਮ ਦੀ ਵਿਅਕਤੀਗਤ ਹਉਂ ਵੀ ਨਹੀਂ ਰਹਿੰਦੀ । ਉਸ ਅੰਦਰ ਗੁਰੂ ਨਾਨਕ ਸਾਹਿਬ ਵਾਂਗ ਇਹੀ ਇੱਛਾ ਪ੍ਰਬਲ ਹੋਈ ਰਹਿੰਦੀ ਹੈ ਕਿ : “ਨਾ ਹਉ, ਨਾ ਮੈ, ਨਾ ਹਉ ਹੋਵਾ ; ਨਾਨਕ ! ਸਬਦੁ ਵੀਚਾਰਿ ॥” (ਅੰ. 139) ਉਹ ਇਹ ਹਕੀਕਤ ਵੀ ਸਮਝ ਲੈਂਦੇ ਹਨ ਕਿ ਜਿਵੇਂ ਕੋਈ ਪਾਣੀ ਨੂੰ ਸੰਭਾਲਣ ਲਈ ਘੜ੍ਹਾ ਲੋੜੀਂਦਾ ਹੈ, ਪਰ ਪਿਆਸੇ ਦੀ ਪਿਆਸ ਪਾਣੀ ਹੀ ਮਿਟਾਉਂਦਾ ਹੈ, ਘੜ੍ਹਾ ਨਹੀਂ । ਤਿਵੇਂ “ਗੁਰ ਕਾ ਸਬਦੁ, ਗੁਰ ਥੈ ਟਿਕੈ ; ਹੋਰ ਥੈ, ਪਰਗਟੁ ਨ ਹੋਇ ॥” (ਅੰ. 1249) ਗੁਰਵਾਕ ਮੁਤਾਬਿਕ ਆਦਿ ਗੁਰੂ ਨਿਰੰਕਾਰ ਦਾ ਸ਼ਬਦ ਅ੍ਰਥਾਤ ਗਿਆਨ ਟਿਕਾਉਣ ਅਤੇ ਬਾਣੀ ਤੇ ਕਰਣੀ ਰੂਪ ਵਿੱਚ ਪ੍ਰਗਟਾਉਣ ਲਈ ਸਰੀਰ ਦੀ ਲੋੜ ਹੈ । ਪਰ, ਜਗਿਆਸੂ-ਜਨਾਂ ਦੀ ਰੱਬੀ ਪਿਆਸ ਗੁਰੂ ਸ਼ਬਦ ਨੇ ਮਿਟਾਉਣੀ ਹੈ । ਸਰੀਰ ਦਾ ਮਹਤਵ ਤਾਂ ਘੜ੍ਹੇ ਵਰਗਾ ਹੈ, ਜੋ ਕਾਲ ਦੇ ਠਨਕੇ ਨਾਲ ਕਦੇ ਵੀ ਟੁੱਟ ਭੱਜ ਸਕਦਾ ਹੈ । ਇਸ ਲਈ ਉਹ ਸਰੀਰ ਨੂੰ ਸੰਬੋਧਨ ਹੋ ਕੇ ਗੁਰੂ ਨਾਨਕ ਸਾਹਿਬ ਵਾਂਗ ਅਜਿਹੇ ਬਚਨ ਕਰਦੇ ਰਹਿੰਦੇ ਹਨ : ਤੂੰ ਕਾਇਆ, ਮੈ ਰੁਲਦੀ ਦੇਖੀ ; ਜਿਉ, ਧਰ ਉਪਰਿ ਛਾਰੋ ॥ (ਅੰ. 154)
  ਇਹੀ ਕਾਰਣ ਹੈ ਕਿ ਗੁਰੂ ਅਵਸਥਾ ਨੂੰ ਪ੍ਰਾਪਤ ਸ਼ਖ਼ਸੀਅਤਾਂ, ਸਰੀਰ ਨੂੰ ਗੁਰੂ ਕਹਿ ਕੇ ਪੁਜਵਾਉਣ ਦੀ ਥਾਂ ਗੁਰ ਗਿਆਨ ਸਰੂਪ ਸ਼ਬਦ ਬਾਣੀ ਨੂੰ ਗੁਰੂ ਕਹਿ ਕੇ ਸਤਿਕਾਰਦੇ ਹਨ । ਜਿਵੇਂ, ਪ੍ਰਸਿੱਧ ਗੁਰਵਾਕ ਹੈ :

  ਬਾਣੀ ਗੁਰੂ, ਗੁਰੂ ਹੈ ਬਾਣੀ ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ ਗੁਰੁ, ਬਾਣੀ ਕਹੈ ; ਸੇਵਕੁ ਜਨੁ ਮਾਨੈ ; ਪਰਤਖਿ ਗੁਰੂ ਨਿਸਤਾਰੇ ॥ (ਅੰ. 982)
  ਅਰਥ :-(ਹੇ ਭਾਈ ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ । (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ । ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ । ਗੁਰੂ, ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ।
  ਆਮ ਜਨਤਾ ਨੂੰ ਕਿਸੇ ਦੀਵਾਰ ’ਤੇ ਇਸ਼ਤਿਹਾਰ ਆਦਿਕ ਲਗਾਉਣ ਲਈ ਮਨ੍ਹਾ ਕਰਨਾ ਹੋਵੇ ਤਾਂ ਉਥੇ ਲਿਖਣਾ ਪੈਂਦਾ ਹੈ “ਇਥੇ ਇਸ਼ਤਿਹਾਰ ਲਗਾਉਣਾ ਮਨ੍ਹਾ ਹੈ” । ਭਾਵੇਂ ਕਿ ਆਪਣੇ ਆਪ ਵਿੱਚ ਉਹ ਲਿਖਤ ਵੀ ਇੱਕ ਇਸ਼ਤਿਹਾਰ ਹੀ ਹੁੰਦਾ ਹੈ । ਇਸੇ ਤਰ੍ਹਾਂ ਸਾਡੇ ਦਸ ਗੁਰੂ ਸਾਹਿਬਾਨ ਦੇ ਵਿਅਕਤਵ, ਲੋਕਾਈ ਨੂੰ ਰੱਬੀ ਗਿਆਨ ਕਰਾਉਣ ਤੇ ਸ਼ਬਦ ਗੁਰੂ ਦੀ ਸਚਾਈ ਨੂੰ ਸਮਝਾਉਣ ਲਈ ਦੀਵਾਰ ’ਤੇ ਮਨਾਹੀ ਦੇ ਇਸ਼ਤਿਹਾਰ ਵਾਂਗ ਹੀ ਸਨ । ਕਿਉਂਕਿ, ਮਨੁੱਖਤਾ ਨੂੰ ਮਨੁੱਖੀ ਭਾਸ਼ਾ ਵਿੱਚ ਹੀ ਕੋਈ ਸਚਾਈ ਸਮਝਾਈ ਜਾ ਸਕਦੀ ਹੈ, ਹੋਰ ਕੋਈ ਚਾਰਾ ਨਹੀਂ । ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖੀ ਵਿੱਚ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਦਾ ਲਈ ਖ਼ਤਮ ਕਰਕੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕਰਨਾ, ਉਪਰੋਕਤ ਸਚਾਈ ਦਾ ਅਕੱਟ ਪ੍ਰਮਾਣ ਹੈ । ਸਤਿਗੁਰੂ ਜੀ ਦੇ ਇਸ ਉਪਕਾਰੀ ਉਪਰਾਲੇ ਤੇ ਦੂਰਦਰਸ਼ੀ ਅੰਤਮ ਹੁਕਮ ਨੂੰ ਆਪਣੀ ਸਿਮ੍ਰਤੀ ਦਾ ਅੰਗ ਬਣਾਈ ਰੱਖਣ ਲਈ ਹੀ ਪੰਥ ਵਿੱਚ ਹਰੇਕ ਦੀਵਾਨ ਦੀ ਸਮਾਪਤੀ ਵੇਲੇ ਗਿਆਨੀ ਗਿਆਨ ਸਿੰਘ ਜੀ ਰਚਿਤ ਹੇਠ ਲਿਖਿਆ ਦੋਹਰਾ ਦਹੁਰਾਉਣ ਦੀ ਪਰੰਪਰਾ ਕਾਇਮ ਹੋਈ ਹੈ :
  ਆਗਿਆ ਭਾਈ ਅਕਾਲ ਕੀ, ਤਬੀ ਚਲਾਇਓ ਪੰਥ ।
  ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ । (ਪੰਥ ਪ੍ਰਕਾਸ਼)
  ਇਥੇ ਪਹੁੰਚ ਕਿ ਪ੍ਰਚਾਰਿਆ ਜਾ ਰਿਹਾ ਉਹ ਖ਼ਿਆਲ ਵੀ ਥੋਥਾ ਤੇ ਗੁੰਮਰਾਹਕੁੰਨ ਜਾਪਣ ਲਗਦਾ ਹੈ ਕਿ ਸ਼ਬਦ-ਗੁਰੂ ਉਹ ਧੁਨੀ ਹੈ, ਜਿਹੜੀ ਸੰਸਾਰ ਦੀ ਸਿਰਜਨਾ ਦੇ ਆਰੰਭ ਵਿੱਚ ਹੋਈ । ਕਿਉਂਕਿ, ਐਸੀ ਕੋਈ ਵੀ ਧੁਨੀ (ਅਵਾਜ਼) ਜਿਹੜੀ ਕਿਸੇ ਮਨੁਖੀ ਭਾਸ਼ਾ ਵਿੱਚ ਕੁਝ ਸਮਝਾਉਣ ਦੇ ਸਮਰਥ ਨਹੀਂ, ਉਹ ਮਨੁੱਖਤਾ ਨੂੰ ਅਗਵਾਈ ਦੇਣ ਵਾਲੀ ਗੁਰੂ ਨਹੀਂ ਮੰਨੀ ਜਾ ਸਕਦੀ । ਅਜਿਹੀ ਵਿਚਾਰਧਾਰਾ ਤਾਂ ਗੁਰਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕਰਨ ਵਾਲੀ ਇੱਕ ਚਾਲ ਹੀ ਮੰਨੀ ਜਾ ਸਕਦੀ ਹੈ ।
  ਇਸ ਲਈ ਮੈਂ ਅੰਤ ਵਿੱਚ ਆਪਣੇ ਅਤਿ ਸਤਿਕਾਰਯੋਗ ਤੇ ਪਿਆਰੇ ਗੁਰਸਿੱਖ ਵਿਦਵਾਨ ਪ੍ਰਚਾਰਕਾਂ ਤੇ ਨਵੀਨ ਲੇਖਕਾਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਨੀ ਚਹੁੰਦਾ ਹਾਂ ਕਿ ਗੁਰਬਾਣੀ ਦੇ ਪਾਠ, ਗਾਇਨ ਤੇ ਵੀਚਾਰ ਦੁਆਰਾ ਰੱਬੀ ਹੁਕਮ ਨੂੰ ਬੁੱਝਦਿਆਂ ਸਚਿਆਰ ਹੋਣ ਅਤੇ ਦੈਵੀ ਗੁਣ ਗ੍ਰਹਿਣ ਕਰਕੇ ਜੀਊਣ ਦੀ ਪ੍ਰੇਰਨਾ ਜਮ ਜਮ ਕਰੋ । ਕਿਉਂਕਿ, ਮਨੁਖੀ ਭਾਈਚਾਰੇ ਨੂੰ ਦੰਭੀ ਗੁਰੂਆਂ ਦੇ ਮੱਕੜ ਜਾਲ ਦੀਆਂ ਰੱਬੀ ਮਿਲਾਪ ਵਾਲੀਆਂ ਕਥਿਤ ਜੋਗ-ਜੁਗਤੀਆਂ ਅਤੇ ਮਾਲਾ ਵਾਲੇ ਗਿਣਤੀ ਦੇ ਜਾਪ ਚਕ੍ਰਵਿਊ ਚੋਂ ਕੱਢਣ ਲਈ ਐਸਾ ਉਦਮ ਅਤਿਅੰਤ ਲੁੜੀਂਦਾ ਹੈ । ਪਰ, ਪਾਠਕਾਂ ਤੇ ਸ੍ਰੋਤਿਆਂ ਦੀ ਸੁਰਤਿ ਨੂੰ ਹੁਕਮ ਸਾਜਣ ਵਾਲੇ ਗੁਣਨਿਧਾਨ ਹੁਕਮੀ ਪ੍ਰਭੂ ਨਾਲ ਜੋੜਣ ਅਤੇ ਗੁਰਪ੍ਰਸਾਦਿ ਦੇ ਪਾਤਰ ਬਣਾਈ ਰੱਖਣ ਲਈ ਉਨ੍ਹਾਂ ਅੰਦਰ ਇਹ ਭਾਵਨਾ ਭਰਨੀ ਵੀ ਅਤਿਅੰਤ ਜ਼ਰੂਰੀ ਹੈ ਕਿ ਉਹ ਜਪਦੇ ਰਹਿਣ “ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥” (ਜਪੁ, ਅੰ. 5) ਪ੍ਰਭੂ ਜੀ ! ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਆਪਣੇ ਬਲਬੋਤੇ ਤੇਰੇ ਗੁਣ ਗਾ ਸਕਾਂ । ਜੇ ਮੈਂ ਗੁਣ ਗਾਉਂਦਾ ਹੋਇਆ ਤੇਰੇ ਗੁਣ ਗ੍ਰਹਿਣ ਕਰ ਰਿਹਾਂ ਹਾਂ ਤਾ ਇਹ ਸਭ ਤੇਰੀਆਂ ਹੀ ਵਡਿਆਈਆਂ (ਮਿਹਰਾਂ) ਹਨ । ਕਿਉਂਕਿ, ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ ਤਾਂ ਮੈਥੋਂ ਤੇਰੀ ਭਗਤੀ ਹੋ ਸਕਣੀ ਅਸੰਭਵ ਹੈ ।

  ਕੁਦਰਤਿ ਕਰਿ ਕੈ ਵਸਿਆ ਸੋਇ ॥ (ਅੰ. 83) ਗੁਰਵਾਕ ਦੀ ਰੌਸ਼ਨੀ ਵਿੱਚ ਪਾਠਕਾਂ ਤੇ ਸ੍ਰੋਤਿਆਂ ਨੂੰ ਕੁਦਰਤੀ ਨਿਯਮਾਂ ਨੂੰ ਖੋਜਣ ਤੇ ਸਮਝ ਕੇ ਜੀਊਣ ਦੀ ਪ੍ਰੇਰਨਾ ਕਰੋ ; ਮੁਬਾਰਕ । ਕਿਉਂਕਿ, ਕਰਤੇ ਕੁਦਰਤੀ ਮੁਸਤਾਕੁ ॥ (ਅੰਗ 724) ਗੁਰਵਾਕ ਦੇ ਰੂਪ ਵਿੱਚ ਸਤਿਗੁਰਾਂ ਦਾ ਕਥਨ ਹੈ : ਹੇ ਕਰਤਾਰ ! ਤੇਰੀ ਕੁਦਰਤ ਨੂੰ ਸਮਝ ਕੇ ਹੀ ਮੈਂ ਤੇਰੇ ਦਰਸ਼ਨਾਂ ਦਾ ਅਭਿਲਾਖੀ ਬਣਿਆ ਹਾਂ । ਇਹ ਵੀ ਸੱਚ ਹੈ ਕਿ ਵਿਗਿਆਨੀਆਂ ਨੇ ਮਨੁਖਤਾ ਲਈ ਜਿਨ੍ਹੀਆਂ ਵੀ ਸੁਖ ਸਹੂਲਤਾਂ ਪੈਦਾ ਕੀਤੀਆਂ ਹਨ, ਉਹ ਕੁਦਰਤੀ ਨਿਯਮਾਂ ਨੂੰ ਸਮਝਣ ਦਾ ਹੀ ਸਿੱਟਾ ਹਨ । ਪ੍ਰੰਤੂ, ਗੁਰਮਤਿ ਦ੍ਰਿਸ਼ਟੀਕੋਨ ਤੋਂ ਇਸ ਨਾਲੋਂ ਵੀ ਜ਼ਰੂਰੀ ਹੈ ਹੇਠ ਲਿਖੇ ਗੁਰਵਾਕ ਦੁਆਰਾ ਸਤਿਸੰਗੀਆਂ ਨੂੰ ਕੁਦਰਤ ਦੇ ਕਾਦਰ ਕਰੀਮ ਕਰਤੇ ਦੀ ਯਾਦ ਦਿਵਾਉਣਾ, ਜੋ ਆਪਣੀ ਸਾਰੀ ਰਚਨਾ ਨੂੰ ਹੁਕਮ ਵਿੱਚ ਰੱਖ ਕੇ ਬਗੀਚੇ ਦੇ ਮਾਲੀ ਵਾਂਗ ਦੇਖ-ਭਾਲ ਕਰ ਰਿਹਾ ਹੈ :
  ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ ; ਪਾਕੀ ਨਾਈ ਪਾਕੁ ॥
  ਨਾਨਕ ! ਹੁਕਮੈ ਅੰਦਰਿ ਵੇਖੈ ; ਵਰਤੈ ਤਾਕੋ ਤਾਕੁ ॥ (ਅੰ. 464)

  ਮਨੁੱਖੀ ਜ਼ਿੰਦਗੀ ਦੀ ਵੱਡੀ ਸਮਸਿਆ ਹੀ ਇਹੀ ਹੈ ਕਿ ਉਹ ਅਗਿਆਨਤਾ ਵੱਸ ਕਰਤਾਪੁਰਖ ਨੂੰ ਭੁੱਲ ਕੇ ਆਪਣੇ ਆਪ ਨੂੰ ਹੀ ਸਭ ਕੁਝ ਕਰਨ ਦੇ ਸਮਰਥ ਸਮਝਣ ਲਗਦਾ ਹੈ ਤੇ ਇਹ ਅਭਿਮਾਨ ਉਸ ਅੰਦਰੋਂ ਕਦੇ ਦੂਰ ਨਹੀਂ ਹੁੰਦਾ । ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਣ ਵਿੱਚ ਇਸੇ ਲਈ ਆਉਂਦੇ ਹਾਂ ਕਿ ਮੂਲਮੰਤਰ ਅੰਦਰਲੇ ਕਰਤਾਪੁਰਖੁ ਦੇ ਸਿਧਾਂਤ ਨੂੰ ਸਮਝਦਿਆਂ ਕਰਤੇ ਹੋਣ ਦਾ ਅਭਿਮਾਨ ਮਿਟਾ ਕੇ ਸਦਾ ਲਈ ਗੁਰਪ੍ਰਸਾਦਿ ਦੇ ਪਾਤਰ ਬਣੇ ਰਹੀਏ । ਤਾਂ ਕਿ ਸਾਡੇ ਅੰਦਰ ਵੀ “ਕਬੀਰ ! ਤੂੰ ਤੂੰ ਕਰਤਾ ਤੂ ਹੂਆ, ਮੁਝ ਮਹਿ ਰਹਾ ਨ ਹੂੰ ॥” (1375) ਗੁਰਵਾਕ ਵਾਲਾ ਅਨੁਭਵੀ ਅਜਪਾ ਜਾਪ ਸ਼ੁਰੂ ਹੋ ਜਾਵੇ । ਪਰ, ਜੇਕਰ ਅਸੀਂ ਕਾਮਰੇਡਾਂ ਵਾਂਗ ਕੇਵਲ ਇਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਕੁਦਰਤ ਅਥਵਾ ਕੁਦਰਤੀ ਨਿਯਮ ਹੀ ਸਭ ਕੁਝ ਹਨ । ਇਹੀ ਰੱਬ ਹੈ, ਹੋਰ ਕੁਝ ਨਹੀਂ ; ਤਾਂ ਇਸ ਮੂਰਖਤਾ ਕਾਰਨ ਸਾਡੇ ਪੱਲੇ ਵਿਕਾਰੀ ਖ਼ੁਆਰੀ ਤੋਂ ਬਗੈਰ ਹੋਰ ਕੁਝ ਨਹੀਂ ਬਚੇਗਾ । ਇਹ ਤਾਂ ਸਿੱਖੀ ਦੀਆਂ ਜੜ੍ਹਾਂ ਤੇ ਆਪ ਹੀ ਕੁਹਾੜਾ ਚਲਾਉਣ ਵਾਲੀ ਭੁੱਲ ਹੋਏਗੀ । ਕਿਉਂਕਿ, ਰੱਬੀ ਹੋਂਦ ਦਾ ਵਿਸ਼ਵਾਸ਼ ਹੀ ਗੁਰੂ ਨਾਨਕ ਦੇ ਆਸਤਕਵਾਦ ਦਾ ਸਭ ਤੋਂ ਵੱਡਾ ਥੰਮ ਹੈ । ਇਸ ਲਈ ਆਓ ਭਰਾਵੋ ! ਹੋਈਆਂ ਭੁੱਲਾਂ ਬਖ਼ਸ਼ਾਈਏ ਅਤੇ ਰੱਬੀ ਬਖ਼ਸ਼ਿਸ਼ ਦੇ ਪਾਤ੍ਰ ਬਣਨ ਲਈ ਗੁਰੂ ਨਾਲ ਮਿਲ ਕੇ ਇਹ ਗਾਉਂਦੇ ਹੋਏ ਅਰਦਾਸ ਕਰੀਏ :
  ਆਪੇ ਕਰੇ ਕਰਾਏ ਕਰਤਾ ; ਜਿਨਿ ਏਹ ਰਚਨਾ ਰਚੀਐ ॥
  ਹਰਿ ! ਅਭਿਮਾਨੁ ਨ ਜਾਈ ਜੀਅਹੁ ; ਅਭਿਮਾਨੇ ਪੈ ਪਚੀਐ ॥ (ਅੰ.1344)
  ਗੁਣਵੰਤਿਆਂ ਪਾਛਾਰ : ਜਗਤਾਰ ਸਿੰਘ ਜਾਚਕ, ਨਿਊਯਾਰਕ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com