ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਮਹਾਤਮਾ ਰਾਵਣ ਗੁਰਬਾਣੀ ਅਨੁਸਾਰ ਮੂਰਖ ਰਾਵਣ ਕਿਉਂ?

    ਦੰਡ: ਸ਼ਾਸਿਤ ਪ੍ਰਜਾ ਸ੍ਰਵੋ:ਦੰਡ ਏਵਾ ਭਿਰਕਸ਼ਿਤੀ॥
    ਦੰਡ: ਸੁਪਤੇਸ਼ੁ,ਜਾਗ੍ਰਿਤਿ ਦੰਡ ਧ੍ਰਮ ਵਿਦੁਬੁਰਿਧਾ॥ (ਚਾਣਕਿਆ)
    ਲੰਕੇਸ਼ ਰਾਵਣ ਦਹਿਨ ਸਮੇਂ ਅਵਾਮੀ ਜਰੀਏ ਉਪਰ ਅਨੇਕਾਂ ਤਰ੍ਹਾਂ ਦੇ ਖਿਆਲਾਤ ਪ੍ਰਗਟ ਕੀਤੇ ਜਾ ਰਹੇ ਹਨ,ਕੋਈ ਉਜ਼ਰ ਨਹੀਂ ਹਰੇਕ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਹੈ ਪਰ ਮੇਰੇ ਜ਼ਿਹਨ ਅੰਦਰ ਚਾਣਕਿਆ ਸੂਤਰ ਦੀਆਂ ਉਪਰੋਕਤ ਸਤਰਾਂ ਬਾਰ ਬਾਰ ਪ੍ਰਸੂਤੀ ਪੀੜਾਂ ਵਾਂਗ ਬੇਤਾਬ ਹਨ ਜੋ ਵਿਆਖਿਆ ਬਣ ਜਨਮ ਲੈਣਾ ਚਾਹੁੰਦੀਆਂ ਹਨ।ਸਮੁੱਚੇ ਵਰਤਾਰੇ ਦੇ ਭਾਵਅਰਥ ਜੇਕਰ ਸਮਝ ਆ ਜਾਣ ਤਾਂ ਇਹੀ ਇਹਨਾਂ ਸਤਰਾਂ ਦੀ ਵਿਆਖਿਆ ਹੋਵੇਗੀ ਜੋ ਕਿ ਆਪਣੇ ਗਰਭ ਅੰਦਰ ਇਕ ਅਹਿਮ ਨੀਤੀ ਅਤੇ ਸੂਤਰ ਨੂੰ ਸਮੋਈ ਬੈਠੀਆਂ ਹਨ।
    ਯੁਧਨੀਤੀ ਦੇ ਭਵਿੱਖੀ ਪੜਾਅ ਦਾ ਅਹਿਮ ਸੂਤਰ ਹੁੰਦਾ ਹੈ ਆਪਣੀ ਉਮੱਤ ਨੂੰ ਮਾਨਸਿਕ ਪੱਧਰ ਉਪਰ ਤਿਆਰ ਕਰਨਾ, ਸਿਰ ਧਰਿ ਤਲੀ ਦੀ ਮਾਨਸਕਿ ਸਿਖ਼ਰਤਾ ਹੀ ਸਾਡੀ ਅਠਾਰਵੀਂ ਸਦੀ ਦੇ ਸੰਘਰਸ਼ ਦਾ ਮਿਆਰ ਨਿਯਤ ਕਰਦੀ ਹੈ।ਬਿਪਰਵਾਦੀ ਮਾਨਸਿਕਤਾ ਨੂੰ ਗੁਰਬਾਣੀ ਦੀ ਰੋਸ਼ਨੀ ਤੋਂ ਬਿਨਾਂ ਸਮਝਿਆ ਹੀ ਨਹੀਂ ਜਾ ਸਕਦਾ।

    ਅੱਜ ਭਾਵੇਂ ਕਿ ਰਾਵਣ ਦੇ ਸਾੜਨ ਦੀ ਪਾਬੰਦੀ ਬਾਰੇ ਜਨ ਮਾਨਸਿਕਤਾ ਵਿੱਚ ਵੱਖ ਵੱਖ ਤਰਾਂ ਦੀਆਂ ਵਿਚਾਰਧਾਰਾਵਾਂ ਜਨਮ ਲੈ ਰਹੀਆਂ ਹਨ,ਕਿਸੇ ਦਾ ਮਰਕਜ਼ ਵਾਤਾਵਰਣ ਹੈ, ਕਿਸੇ ਦਾ ਆਰੀਅਨ ਦ੍ਰਾਵਿੜ ਯੁੱਧ ਅਤੇ ਕਿਸੇ ਦਾ ਸਮਾਜਿਕ (ਭੈਣ ਭਰਾ ਰਿਸ਼ਤਾ) ਨਜ਼ਰੀਆ ਹੈ। ਕੇਵਲ ਰਾਵਣ ਦਹਨ ਦਾ ਵਿਰੋਧ ਹੀ ਕਰਨਾ ਹੋਵੇ ਤਾਂ ਤਾਂ ਸਾਰੇ ਨਜ਼ਰੀਏ ਸੰਤੁਸ਼ਟੀਜਨਕ ਹਨ ਪਰ ਸਾਡਾ ਮਾਨਸਿਕ ਮਰਕਜ਼ ਏਥੋਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਤਾਂ ਰਾਵਣ ਦਹਨ ਉਪਰ ਤਾਂ ਸ਼ਾਇਦ ਪਾਬੰਦੀ ਲੱਗ ਜਾਵੇ, ਪਰੰਤੂ ਬਿਪਰਵਾਦੀ ਰਾਸ਼ਟਰਵਾਦ ਨੂੰ ਸਮਝਣ ਵਿੱਚ ਨਾਕਾਮ ਰਹਾਂਗੇ, ਸ਼ਾਇਦ ਇਹੀ ਗਲਤੀ ਹੀ ਰਾਵਣ ਨੇ ਕੀਤੀ ਸੀ ਕਿ ਗੁਰਬਾਣੀ ਨੇ ਉਸ ਦਾ ਨਿਰਣਾ ਮੂਰਖ ਰਾਵਣ ਦੇ ਰੂਪ ਵਿੱਚ ਕੀਤਾ।ਹੈ ਤਾਂ ਗੁੰਝਲਦਾਰ ਬੁਝਾਰਤ ਪਰ ਸਮਝਣੀ ਬਹੁਤ ਜ਼ਰੂਰੀ ਹੈ।ਪਹਿਲੀ ਗੱਲ ਸਮਝਣੀ ਤਾਂ ਇਹ ਜ਼ਰੂਰੀ ਹੈ ਕਿ ਬਿਪਰਵਾਦ ਹਮੇਸ਼ਾਂ ਆਪਣੇ ਅਣ ਪ੍ਰਭਾਸ਼ਿਤ ਧਰਮ ਦੇ ਦੁਸ਼ਮਣਾ ਦਾ ਸੂਚੀਕਰਨ ਕਰਦਾ ਹੈ ਅਤੇ ਉਹਨਾਂ ਦੀ ਸ਼ਕਤੀ ਅਤੇ ਕਮਜ਼ੋਰੀ ਦਾ ਅਧਿਐਨ ਬਾਰੀਕੀ ਨਾਲ ਕਰਦਾ ਹੋਇਆ ਅਤੇ ਵਰਗੀ ਕ੍ਰਿਤ ਕਰ ਪ੍ਰਭਾਸ਼ਿਤ ਕਰਦਾ ਹੈ।ਉਸ ਦਾ ਨਿਸ਼ਾਨਾ ਦੁਸ਼ਮਣ ਦੇ ਸਾਹਿਤ ਅਤੇ ਸਰੂਪ ਉਪਰ ਵੱਖ ਵੱਖ ਤਰ੍ਹਾਂ ਨਾਲ ਕੇਂਦਰਿਤ ਹੁੰਦਾ ਹੈ।ਉਸ ਦੇ ਸਾਹਿਤ ਅੰਦਰ ਰਾਵਣ ਦਾ ਪ੍ਰਭਾਸ਼ਿਤ ਸਰੂਪ ਬ੍ਰਾਹਮਣ ਹੈ ਜੋ ਕਿ ਚਾਰ ਵੇਦਾਂ ਅਤੇ ਛੇ ਸ਼ਾਸਤਰਾਂ ਦਾ ਗਿਆਤਾ ਹੈ ਜਿਸ ਦੇ ਪ੍ਰਤੀਕ ਉਸ ਦੇ ਦਸ ਸਿਰ ਹਨ। ਇਸ ਸਾਹਿਤ ਵਿੱਚ ਉਹ ਆਪਣੇ ਦੁਸ਼ਮਣ ਦੀ ਤਾਕਤ ਦੇ ਸਰੋਤਾਂ ਦਾ ਅਧਿਐਨ ਕਰਦਾ ਹੈ, ਜਿਸ ਅਨੁਸਾਰ ਉਹ ਸਿਖਿਅਕ,ਧਰਮੀ,ਇਖ਼ਲਾਕੀ,ਬਹਾਦਰ, ਦ੍ਰਿੜ,ਸੰਗੀਤ ਪ੍ਰੇਮੀ,ਬਚਨ ਦਾ ਬਲੀ,ਆਰਥਿਕ ਤੌਰ ਉਪਰ ਆਤਮਨਿਰਭਰ,ਰਾਜਸੀ ਸੂਝ ਦਾ ਮਾਲਕ ਅਤੇ ਏਕਾਕੇਂਦਰਿਕ ਰਾਜ ਦਾ ਮਾਲਕ ਹੈ।ਉਸ ਦੇ ਰਾਜ ਦੀ ਸਥਾਪਤੀ ਬਿਪਰਵਾਦੀ ਵਿਚਾਰਧਾਰਾ ਅਧੀਨ ਚਲਦੇ ਰਾਮਰਾਜ ਲਈ ਵੰਗਾਰ ਹੈ,ਸੋ ਬਿਪਰਵਾਦ ਉਸ ਦੇ ਸਰਬ ਗੁਣਾਂ ਦਾ ਅਧਿਐਨ ਕਰ ਉਪਰੰਤ ਉਸ ਦੀ ਕਮਜ਼ੋਰੀ ਉਪਰ ਧਿਆਨ ਕੇਂਦਰਿਤ ਕਰਦਾ ਹੈ ਜੋ ਕਿ ਉਸ ਦਾ ਆਰਥਿਕ ਆਧਾਰ ਹੈ ਜਿਸ ਉਪਰ ਉਸਦਾ ਕਬਜ਼ਾ ਏਕਾਕੇਂਦਰਿਤ ਹੈ।ਕਮਜ਼ੋਰੀ ਉਸ ਦੇ ਖਾਤਮੇ ਦਾ ਕਾਰਨ ਬਣ ਸਕਦੀ ਹੈ ਪਰ ਉਸ ਦੇ ਗੁਣਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਉਸ ਆਪਣੇ ਸਾਹਿਤ ਅੰਦਰ ਰਾਵਣ ਨੂੰ ਉਚ ਦਰਜ਼ੇ ਦੇ ਗਿਆਨਵਾਨ ਬ੍ਰਾਹਮਣ ਦੇ ਰੂਪ ਵਿੱਚ ਸਿਰਜਦਾ ਹੈ।ਸੋ ਹੁਣ ਜਦੋਂ ਸਾਡਾ ਤਾਣ ਉਸ ਰਾਵਣ ਨੂੰ ਮਹਾਤਮਾ ਰਾਵਣ ਸਾਬਤ ਕਰਨ ਲਈ ਲੱਗਾ ਹੋਇਆ ਹੈ ਤਾਂ ਪਹਿਲਾ ਫਰਜ਼ ਬਣਦਾ ਹੈ ਰਾਵਣ ਸਹਿੰਤਾ ਤੋਂ ਲੈ ਕੇ ਸਾਮ ਵੇਦ ਤੱਕ ਸਾਰੇ ਸਰੋਤਾਂ ਦਾ ਅਧਿਐਨ ਜੋ ਕਿ ਉਸ ਨੂੰ ਉਚ ਕੋਟੀ ਦੇ ਬ੍ਰਾਹਮਣ ਦੇ ਰੂਪ ਵਿੱਚ ਸਿਰਜਦੇ ਹਨ।ਕਿਉਂ ਕਿ ਬ੍ਰਾਹਮਣ ਇਹ ਕਦੀਂ ਵੀ ਪ੍ਰਵਾਨ ਕਰ ਸਕਦਾ ਕਿ ਉਸ ਦਾ ਦੁਸ਼ਮਣ ਜੋ ਉਸ ਦੇ ਨਾਇਕ ਰਾਮ ਦੇ ਸਾਹਮਣੇ ਉਚ ਕੋਟੀ ਦੇ ਗੁਣਾਂ ਦਾ ਮਾਲਕ ਹੋਵੇ ਉਹ ਗ਼ੈਰ ਬ੍ਰਾਹਮਣ ਜਾਂ ਦ੍ਰਾਵਿੜ ਹੋਵੇ।ਇਸੇ ਹੀ ਕੜੀ ਦਾ ਹਿੱਸਾ ਹੈ ਕਿ ਰਾਵਣ ਨੂੰ ਸ਼ਿਵ ਦਾ ਉਪਾਸ਼ਕ ਸਿੱਧ ਕੀਤਾ ਜਾਂਦਾ ਹੈ, ਜਿਸ ਬਾਰੇ ਕੁਝ ਸਰੋਤ ਸਿੱਧ ਕਰਦੇ ਹਨ ਕਿ ਉਹ ਵੀ ਦ੍ਰਾਵਿੜ ਸੀ ਸੋ ਹੁਣ ਇਸ ਕੜੀ ਉੁਪਰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਬਿਪਰਵਾਦੀ ਧਰਮ ਬੇਸ਼ਕ ਗ਼ੈਰ ਪ੍ਰਭਾਸ਼ਿਤ ਹੈ ਪਰੰਤੂ ਸੰਕੀਰਨ ਨਹੀਂ ਹੈ ਉਸ ਵਿੱਚ ਲਚਕਤਾ ਏਨੀ ਹੈ ਕਿ ਆਪਣੇ ਦੁਸ਼ਮਣ ਨੂੰ ਹੜੱਪਣ ਵਾਸਤੇ ਜਿੰਨਾਂ ਮੂੰਹ ਖੋਹਲਣਾ ਚਾਹੇ ਖੋਹਲ ਸਕਦਾ ਹੈ।
    ਰਾਮ ਦਾ ਦੁਸ਼ਮਣ ਰਾਵਣ ਦ੍ਰਾਵਿੜ ਹੋਣ ਦੇ ਬਾਵਜ਼ੂਦ ਉਸ ਨੂੰ ਬ੍ਰਾਹਮਣ ਦੇ ਤੌਰ ਉਪਰ ਪ੍ਰਵਾਨ ਹੈ ਅਤੇ ਸ਼ਿਵ ਦ੍ਰਵਿੜ ਹੋਣ ਦੇ ਬਾਵਜ਼ੂਦ ਵੀ ਉਸ ਨੂੰ ਦੇਵ ਰੂਪ ਵਿੱਚ ਸਵੀਕਾਰ ਹੈ ਕਿਉਂ ਕਿ ਦੋਵੇਂ ਹੀ ਬ੍ਰਾਹਮਣ ਹੱਥੋਂ ਵਰਤੇ ਜਾਂਦੇ ਹਨ।ਜਾਂ ਕਹਿ ਲਓ ਕਿ ਬ੍ਰਾਹਮਣ ਦੋਵਾਂ ਦੀ ਕਮਜ਼ੋਰੀ ਦਾ ਅਧਿਐਨ ਕਰ ਚੁੱਕਾ ਹੈ…ਭਾਵ ਇਖ਼ਲਾਕੀ ਹੋਣਾ ਵੀ ਅਤੇ ਇਖ਼ਲਾਕਹੀਣ ਹੋਣਾਂ ਵੀ।ਬਿਪਰਵਾਦ ਦੀ ਪਹਿਲੀ ਨੀਤੀ ਹੈ ਰਾਵਣ ਦੀ ਆਰਥਿਕ ਪ੍ਰਨਾਲੀ ਦੀ ਏਕਾਕੇਂਦਰਿਤ ਨੀਤੀ।ਗੁਰਬਾਣੀ ਦੀ ਹੇਠ ਲਿਖੀ ਪੰਕਤੀ ਇਸ ਘੁੰਡੀ ਨੂੰ ਖੋਹਲਦੀ ਹੈ,
    ਲੰਕਾ ਗਢੁ ਸੋਨੇ ਕਾ ਭਇਆ ॥ ਮੂਰਖੁ ਰਾਵਨੁ ਕਿਆ ਲੇ ਗਇਆ ॥੩॥
    ਲੰਕਾਪਤੀ ਰਾਵਣ ਦੇ ਆਰਥਿਕ ਸਰੋਤ ਸੋਨੇ ਦੇ ਰੂਪ ਵਿੱਚ ਬਹੁਤ ਹਨ ਪਰੰਤੂ ਅਧਿਕਾਰ ਏਕਾਕੇਂਦਰਿਤ ਹੈ ਜਿਸ ਵਿੱਚ ਬਗਾਵਤੀ ਸੰਨ੍ਹ ਬੜੀ ਸੋਖੀ ਲਗਾਈ ਜਾ ਸਕਦੀ ਹੈ, ਇਥੇ ਰਾਵਣ ਮੂਰਖ ਹੈ ਕਿ ਉਸ ਨੇ ਆਪਣੇ ਸਰੋਤਾਂ ਨੂੰ ਬਹੁਕੇਂਦਿਰਿਤ ਰੂਪ ਵਿੱਚ ਵਿਸਤ੍ਰਿਤ ਨਹੀਂ ਕੀਤਾ ਅਤੇ ਇਹੀ ਕਾਰਨ ਹੈ ਕਿ ਵਿਭੀਖਣ ਨੂੰ ਉਸ ਦੇ ਖਿਲਾਫ਼ ਕਰਨਾ ਬਿਪਰ ਵਾਸਤੇ ਔਖਾ ਕਾਰਜ਼ ਨਹੀਂ ਹੈ।
    ਦੂਸਰਾ ਪੱਖ ਉਸ ਦਾ ਕਿਲ੍ਹਾ ਅਤੇ ਕਿਲ੍ਹੇ ਦੀ ਸੁਰੱਖਿਆ ਤਾਂ ਬਹੁਤ ਉਮਦਾ ਸੀ ਪ੍ਰੰਤੂ ਖ਼ੁਫੀਆ ਤੰਤਰ ਬਹੁਤ ਹੀ ਕਮਜ਼ੋਰ ਸੀ, ਹਨੂੰਮਾਨ ਦੀ ਉਸ ਦੇ ਰਾਜ ਅੰਦਰ ਸਹਿਜੇ ਘੁਸਪੈਠ ਉਸ ਦੀ ਇਸ ਕਮਜ਼ੋਰੀ ਦਾ ਸੰਕੇਤ ਸੀ,
    ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ ਤਿਹ ਰਾਵਨ ਘਰ ਖਬਰਿ ਨ ਪਾਈ॥
    ਤੀਸਰਾ ਪੱਖ ਕਿ ਭਾਵੇਂ ਕਿ ਉਸ ਵਿੱਚ ਬਹੁਤ ਸਾਰੇ ਗੁਣ ਸਨ ਅਤੇ ਉਸ ਦੇ ਬਹੁਤ ਸਾਰੇ ਸਾਥੀ ਵੀ ਉਸ ਦੀ ਸਹਾਇਤਾ ਲਈ ਤਿਆਰ ਸਨ ਪਰੰਤੂ ਸੱਤਾ ਦੇ ਏਕਾਕੇਂਦਰਿਤ ਵਿਧਾਨ ਨੇ ਆਮ ਜਨ ਮਾਨਸ ਵਿੱਚ ਮੋਹ ਜ਼ਰੂਰ ਭੰਗ ਕੀਤਾ ਹੋਇਆ ਸੀ,ਜਿਸ ਨੂੰ ਸਮਝਣ ਵਿੱਚ ਬਿਪਰਵਾਦ ਅਵੇਸਲਾ ਨਹੀਂ ਸੀ।ਸੋ ਲੋਕਾਂ ਵਿੱਚ ਇਸ ਪੱਖ ਦੀ ਨਿਰਾਸ਼ਾ ਦਾ ਫਾਇਦਾ ਬਿਪਰਵਾਦ ਨੇ ਵਿਭੀਖਣ ਨੂੰ ਆਗੂ ਥਾਪ ਕੇ ਉਠਾਇਆ,ਇਹ ਉਸ ਦੇ ਹਾਰਨ ਦਾ ਅਹਿਮ ਪੱਖ ਹੈ ਜਿਸ ਦਾ ਅਧਿਐਨ ਗੁਰਮਤਿ ਵਿਚਾਰਧਾਰਾ ਦੀ ਰੋਸ਼ਨੀ ਵਿੱਚ ਹੀ ਕੀਤਾ ਜਾ ਸਕਦਾ ਹੈ,
    ਲੰਕਾ ਲੂਟੀ ਦੈਤ ਸੰਤਾਪੈ ॥
    ਗੁਰਬਾਣੀ ਵਿੱਚ ਵਿਭੀਖਣ ਵਾਸਤੇ ਗੁਰਮੁਖਿ ਸ਼ਬਦ ਵਰਤਿਆ ਗਿਆ ਹੈ ਜਦ ਕਿ ਆਪ ਜਨ ਮਾਨਸਿਕਤਾ ਵਿੱਚ ਉਹ ਵੱਡਾ ਗੱਦਾਰ ਹੈ,
    ਰਾਮਚੰਦਿ ਮਾਰਿਓ ਅਹਿ ਰਾਵਣੁ ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥
    ਦਰਅਸਲ ਵਿਭੀਖਣ ਦਾ ਦਾ ਨਿਸ਼ਾਨਾ ਕੇਵਲ ਰਾਜਾ ਰਾਮ ਦੀ ਮਦਦ ਹੀ ਨਹੀਂ ਉਸ ਦਾ ਨਿਸ਼ਾਨਾ ਰਾਵਣ ਦੇ ਏਕਾਕੇਂਦਰਿਤ ਰਾਜ ਦਾ ਅੰਤ ਕਰਕੇ ਬਹੁਤਕੇਂਦਰਿਤ ਰਾਜ ਦੀ ਸਥਾਪਨਾ ਕਰਨੀ ਹੈ ਅਤੇ ਉਹ ਰਾਵਣ ਦੀ ਏਕਾਕੇਂਦਰਿਤ ਪ੍ਰਨਾਲੀ ਦੀ ਸਤਾਈ ਹੋਈ ਜਨਤਾ ਦੀ ਪ੍ਰਤੀਨਿਧਤਾ ਹੀ ਕਰ ਰਿਹਾ ਹੈ ਉਸ ਦਾ ਮੰਤਵ ਸ਼ਾਇਦ ਲੰਕਾ ਵਿੱਚ ਬਹੁਕੇਂਦਰਿਤ ਸੱਤਾ ਦੀ ਸਥਾਪਨਾ ਕਰਨਾ ਹੈ, ਪਰੰਤੂ ਬਿਪਰਵਾਦੀ ਚਾਲ ਦਾ ਉਹ ਵੀ ਸਹਿਜੇ ਹੀ ਸ਼ਿਕਾਰ ਹੋ ਜਾਂਦਾ ਹੈ।ਬਿਪਰਵਾਦ ਜਾਣਦਾ ਹੈ ਕਿ ਇਹ ਰਾਜ ਪ੍ਰਨਾਲੀ ਤਾਂ ਉਸ ਲਈ ਏਕਾਕੇਂਦਰਿਤ ਤੋਂ ਵੀ ਵਧੇਰੇ ਖਤਰਨਾਕ ਸਾਬਿਤ ਹੋਵੇਗੀ ਸੋ ਉਹ ਉਸ ਦੀ ਵਿਚਾਰਧਾਰਾ ਨੂੰ ਉਸ ਦੀ ਹਿਮਾਇਤੀ ਜਨ ਮਾਨਸਿਕਤਾ ਵਿੱਚ ਖਤਮ ਕਰ ਦਿੰਦਾ ਹੈ ਜਦੋਂ ਉਸ ਬਾਰੇ ਇਹ ਪ੍ਰਚਾਰ ਕਰ ਦਿੱਤਾ ਜਾਂਦਾ ਹੈ ਕਿ ਜਿਹੜਾ ਆਪਣਿਆਂ ਦਾ ਨਹੀਂ ਬਣਿਆ ਉਹ ਜਨਤਾ ਦਾ ਕਿਵੇਂ ਭਲਾ ਕਰ ਸਕਦਾ ਹੈ। ਸੋ ਜਨ ਮਾਨਸ ਦਾ ਨਾਇਕ ਬਣਨ ਦਾ ਸੁਪਨਾ ਲੈਣ ਵਾਲਾ ਵਿਭੀਖਣ ਬਿਪਰਵਾਦ ਦੀ ਅਹਿਸਾਨਫਰਾਮੋਸ਼ੀ ਨੀਤੀ ਦਾ ਸ਼ਿਕਾਰ ਹੋ ਜਾਂਦਾ ਹੈ।ਰਾਵਣ ਦੇ ਰਾਜ ਦੀ ਵਿਨਾਸ਼ਕਾਰੀ ਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਭੀਖਣ ਨੂੰ ਬਿਪਰਵਾਦੀ ਸਾਹਿਤ ਤਾਂ ਇਕ ਮੁਹਾਵਰੇ ਵਿੱਚ ਵੀ ਆਮ ਜਨ ਮਾਨਸਿਕਤਾ ਵਿੱਚ ਖਤਮ ਕਰਕੇ ਰੱਖ ਦਿੰਦਾ ਹੈ ਕਿ,
    ਘਰ ਦਾ ਭੇਦੀ ਲੰਕਾ ਢਾਏ
    ਸੋ ਕੋਈ ਸ਼ੱਕ ਨਹੀਂ ਰਾਵਣ ਵਿੱਚ ਸਾਰੇ ਗੁਣ ਸਨ ਪ੍ਰੰਤੂ ਬਿਪਰਵਾਦੀ ਨੀਤੀਆਂ ਨੂੰ ਨਾ ਸਮਝਣ ਕਰਕੇ ਉਹ ਮੂਰਖ ਸਾਬਤ ਹੋ ਗਿਆ।

    ਦਰਅਸਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤ ਦਾ ਮੂਲ ਕਰਨ ਵੀ ਪੰਚ ਪ੍ਰਧਾਨੀ ਢਾਂਚੇ ਨੂੰ ਖਤਮ ਕਰਕੇ ਏਕਾਕੇਂਦਰਿਤ ਰਾਜ ਸਥਾਪਤੀ ਦੀ ਭਾਵਨਾ ਸੀ । ਵਰਤਾਰਾ ਬਿਲਕੁਲ ਰਾਵਣ ਰਾਜ ਵਰਗਾ ਹੀ ਵਾਪਰਿਆ,ਰਣਜੀਤ ਸਿੰਘ ਦੇ ਏਕਾਕਂੇਦਰਿਤ ਰਾਜ ਦਾ ਪੱਤਾ ਵੀ ਬਿਪਰ ਹੀ ਖੇਡ ਰਿਹਾ ਸੀ ਅਤੇ ਉਸ ਦੀ ਸਥਾਪਤੀ ਵਿਰੋਧੀ ਬਹੁਕੇਂਦਰਿਤ ਰਾਜਸੀ ਪ੍ਰਨਾਲੀ ਦੇ ਆਗੂਆਂ ਦਾ ਸਲਾਹਕਾਰ ਵੀ ਉਹੀ ਸੀ।ਰਾਜ ਵਿੱਚ ਵੀ ਉਹੀ ਬੈਠਾ ਸੀ ਅਤੇ ਵਿਦਰੋਹ ਵਿੱਚ ਵੀ ਉਹੀ ਬੈਠਾ ਸੀ।ਰਾਵਣ ਅਤੇ ਵਿਭੀਖਣ ਦੋਵੇਂ ਹੀ ਬਿਪਰਵਾਦੀ ਮਾਨਸਿਕਤਾ ਦੇ ਸ਼ਿਕਾਰ ਹੋ ਚੁੱਕੇ ਸਨ।
    ਹੁਣ ਸ਼ਾਇਦ ਤਹਾਨੂੰ ਚਾਣਕਿਆ ਦੇ ਅਰਥ ਸੂਤਰ ਦੇ ਅਰਥ ਸਮਝ ਆ ਸਕਣ ਜਿਥੋਂ ਮੈਂ ਆਪਣੇ ਲੇਖ ਨੂੰ ਆਰੰਭ ਕੀਤਾ ਸੀ।
    ਦੰਡ: ਸ਼ਾਸਿਤ ਪ੍ਰਜਾ ਸ੍ਰਵੋ:ਦੰਡ ਏਵਾ ਭਿਰਕਸ਼ਿਤੀ॥
    ਦੰਡ: ਸੁਪਤੇਸ਼ੁ,ਜਾਗ੍ਰਿਤਿ ਦੰਡ ਧ੍ਰਮ ਵਿਦੁਬੁਰਿਧਾ॥ (ਚਾਣਕਿਆ)
    ਵਿਰੋਧੀ ਨੂੰ ਸਰੋਤਾਂ ਦਾ ਖਾਤਮਾ ਕਰਕੇ ਸਜ਼ਾ ਹੀ ਮੂਲ ਧਰਮ ਹੈ,ਇਹ ਚੇਤਨਾ ਸੁਤਿਆਂ ਹੋਇਆਂ ਵੀ ਜਾਗਰਿਤ ਰਹਿਣੀ ਚਾਹੀਦੀ ਹੈ।ਵਿਦਵਤਾ ਅਨੁਸਾਰ ਰਾਜ ਸੱਤਾ ਹੀ ਧਰਮ ਨਹੀਂ, ਹਰ ਯੋਗ ਵਸੀਲੇ ਨਾਲ ਕਿਸੇ ਦੇ ਰਾਜ ਦਾ (ਦੰਡ) ਖਾਤਮਾ ਵੀ ਧਰਮ ਹੈ।
    ਇਹ ਬਿਪਰਵਾਦੀ ਨੀਤੀ ਦਾ ਅਹਿਮ ਪੱਖ ਸੀ ਜਿਸ ਦਾ ਸ਼ਿਕਾਰ ਰਾਵਣ ਵਰਗਾ ਮਹਾਤਮਾ ਵੀ ਹੋਇਆ ਅਤੇ ਉਸ ਦਾ ਰਾਜਸੀ ਵਿਰੋਧੀ ਵਿਭੀਖਣ ਵੀ ਹੋਇਆ।
    ਡਾ:ਸੁਖਪ੍ਰੀਤ ਸਿੰਘ ਉਦੋਕੇ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com