ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  -ਜ਼ਹੀਰ ਦੇਹਲਵੀ *
  ਰਾਜਾ ਅਜੀਤ ਸਿੰਘ ਦੇ ਕਿੱਸੇ ਬੜੇ ਦਿਲਚਸਪ ਹਨ। ਉਹ ਉਸ ਸਮੇਂ ਦੇ ਮਹਾਰਾਜਾ ਪਟਿਆਲਾ ਦੇ ਚਾਚਾ ਸਨ। ਉਹ ਆਪਣੀ ਜਵਾਨੀ ਵੇਲੇ ਹੀ ਦਿੱਲੀ ਆਣ ਕੇ ਰਹਿਣ ਲੱਗੇ ਅਤੇ ਦਿੱਲੀ ਦੀ ਮੌਜ-ਮਸਤੀ ਤੇ ਐਸ਼ੋ-ਇਸ਼ਰਤ ਵਿਚ ਇੰਨੇ ਲੀਨ ਹੋ ਗਏ ਕਿ ਦੁਬਾਰਾ ਆਪਣੇ ਪਿਛੋਕੜ ਵੱਲ ਪਰਤੇ ਹੀ ਨਹੀਂ। ਉਨ੍ਹਾਂ ਨੂੰ ਆਪਣੀ ਜਾਗੀਰ ਤੋਂ ਡੇਢ-ਦੋ ਲੱਖ ਰੁਪਏ ਦੀ ਆਮਦਨ ਹੁੰਦੀ ਸੀ। ਜਦੋਂ ਉਨ੍ਹਾਂ ਨੂੰ ਜ਼ਮੀਨਾਂ ਦੇ ਪੈਸੇ ਆਉਂਦੇ ਤਾਂ ਉਹ ਆਪਣੇ ਘਰ ਦਾ ਸਾਰਾ ਕੁਝ ਬਦਲ ਸੁੱਟਦੇ ਅਤੇ ਰਾਜੇ ਵਾਂਗ ਵਿਚਰਦੇ। ਉਨ੍ਹਾਂ ਦੇ ਘਰ ਦੀ ਸਾਰੀ ਸਾਜ-ਸਜਾਵਟ, ਝਾੜ-ਫਾਨੂਸ, ਗੱਡੀਆਂ, ਕੱਪੜੇ ਆਦਿ ਸਾਰਾ ਕੁਝ ਬਦਲ ਕੇ ਨਵਾਂ ਲਿਆਂਦਾ ਜਾਂਦਾ। ਜਿਸ ਇਕੱਤਰਤਾ ਵਿਚ ਸ਼ਾਇਰਾਂ ਤੇ ਕਲਾਕਾਰਾਂ ਉੱਤੇ ਪੈਸੇ ਵਾਰੇ ਜਾ ਰਹੇ ਹੋਣ, ਉੱਥੇ ਉਹ ਆਪਣਾ ਸਾਰਾ ਕੁਝ ਵੰਡ ਦਿੰਦੇ ਅਤੇ ਇਸ ਤਰ੍ਹਾਂ ਕੁਝ ਹੀ ਦਿਨਾਂ ’ਚ ਮੁੜ ਕੰਗਾਲ ਹੋ ਜਾਂਦੇ। ਉਹ ਆਪਣੇ ਕੋਲ ਸੌਣ ਲਈ ਇਕ ਆਮ ਦਰੀ ਤੇ ਕੰਬਲ ਰੱਖਦੇ ਅਤੇ ਆਖਦੇ, ‘‘ਮੈਂ ਤਾਂ ਮੰਗਤਾ ਹਾਂ।’’

  ਰਾਜਵਿੰਦਰ ਸਿੰਘ ਰਾਹੀ
  98157-51332, 98152-43917

  ਲੋਕ ਕਵੀ ਸੰਤ ਰਾਮ ੳੁਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਪਿੰਡ ਰਾੲੇਸਰ ਜ਼ਿਲਾ ਬਰਨਾਲਾ ਚ ਪਿਤਾ ਮੇਹਰ ਸਿੰਘ ਤੇ ਮਾਤਾ ਮਾਲਣ ਕੌਰ ਦੇ ਘਰ ਹੋੲਿਅਾ ਜੋ ਦਲਿਤਾਂ ਚ ਦਲਿਤ ਸਮਝੀ ਜਾਣ ਵਾਲੀ ਮਜ਼ਬੀ ਸਿੱਖ ਜਾਤ ਨਾਲ ਸਬੰਧਤ ਸਨ!ਗੁਰ ਸਿੱਖੀ ਦੇ ਰੰਗ ਵਿਚ ਰੰਗੇ ਹੋੲੇ ੲਿਸ ਪਰਵਾਰ ਤੇ ਜਿਥੇ ਕੂਕਾ ਲਹਿਰ ਦਾ ਪ੍ਰਭਾਵ ਸੀ ੳੁਥੇ ੳੁਹ ਗੁਅਾਂਢ ਪਿੰਡ ਮੂੰਮ ਦੇ ੳੁਦਾਸੀ ਸਾਧੂ ੲੀਸ਼ਰ ਦਾਸ ਦੇ ਵੀ ਸਰਧਾਲੂ ਸਨ, ਜਿਸ ਦੇ ਡੇਰੇ ਵਿਚ ੳੁਦਾਸੀ ਦਾ ਵੱਡਾ ਭਰਾ ਗੁਰਦਾਸ ਸਿੰਘ ਘਾਰੂ ਪੜਦਾ ਰਿਹਾ ਸੀ! ਮਾਪਿਅਾਂ ਨੇ ੳੁਦਾਸੀ ਨੂੰ ਡੇਰੇ ਚੜਾੳੁਣ ਦਾ ਵਚਨ ਕੀਤਾ ਹੋੲਿਅਾ ਸੀ ਪਰ ਸੰਤ ੲੀਸ਼ਰ ਦਾਸ ਨੇ ਕਿਹਾ ਕਿ ੲਿਸ ਨੂੰ ਪਿੰਡ ਦੇ ਸਰਕਾਰੀ ਸਕੂਲ ਚ ਦਾਖਲ ਕਰਵਾ ਦਿੳੁ! ਜਿਥੇ ਦਾਦਾ ਭਗਤ ਸਿੰਘ ਨੇ ਸੰਤ ਰਾਮ ੳੁਦਾਸੀ ਦੇ ਨਾਂ ਤੇ ਦਾਖਲ ਕਰਵਾ ਦਿੱਤਾ ਜਦਕਿ ੳੁਸ ਦੇ ਵੱਡੇ ਭਰਾਵਾਂ ਦੇ ਨਾਂ ਗੁਰਦਾਸ ਸਿੰਘ, ਪਰਕਾਸ਼ ਸਿੰਘ ਤੇ ਹਰਦਾਸ ਸਿੰਘ ਸਨ ।ਛੋਟੇ ਦਾ ਨਾਂ ਗੁਰਦੇਵ ਸਿੰਘ ਕੋੲਿਲ ਹੈ!
  ਸੰਤ ਰਾਮ ੳੁਦਾਸੀ ਨੇ ਛੋਟੀ ੳੁਮਰ ਚ ਹੀ ਲਿਖਣਾ ਸੁਰੂ ਕਰ ਦਿਤਾ ਸੀ,ੳੁਹ ਜੇ.ਬੀ.ਟੀ ਕਰਕੇ ੧੯੬੦ ਦੇ ਨੇੜੇ ਸਰਕਾਰੀ ਅਧਿਅਾਪਕ ਲੱਗ ਗਿਅਾ ਸੀ! ੳੁਸ ੳੁਪਰ ਕਮਿੳੁਨਿਸਟ ਲਹਿਰ ਦਾ ਪ੍ਰਭਾਵ ਸੀ ਤੇ ੳੁਹ ਬਰਨਾਲੇ ਦੀ ਸਾਹਿਤਕ ਲਹਿਰ ਨਾਲ ਜੁੜਿਅਾ ਹੋੲਿਅਾ ਸੀ! ਜਦ ਪੰਜਾਬ ਚ ੧੯੬੯ ਵਿਚ ਹਥਿਅਾਰਬੰਦ ਨਕਸਲਬਾੜੀ ਲਹਿਰ ਚੱਲੀ ਤਾਂ ੳੁਦਾਸੀ ੲਿਸ ਲਹਿਰ ਨਾਲ ਜੁੜ ਗਿਅਾ ! ੳੁਸ ਨੇ ਲਹਿਰ ਨਾਲ ੲਿੱਕ ਸੁਪਨਾ ਸੰਜੋੲਿਅਾ ਹੋੲਿਅਾ ਸੀ, ੳੁਸ ਨੂੰ ਦਲਿਤਾਂ ਸਮੇਤ ਕਿਰਤੀ ਲੋਕਾਂ ਦੀ ਮੁਕਤੀ ੲਿਸ ਲਹਿਰ ਰਾਹੀਂ ਸਾਕਾਰ ਹੁੰਦੀ ਨਜ਼ਰ ਅਾੳੁਂਦੀ ਸੀ। ੳੁਸ ਨੇ ੲਿਸ ਲਹਿਰ ਨੂੰ ੳੁਤੇਜਤ ਕਰਨ ਲੲੀ ਸਾਰਾ ਤਾਣ ਲਗਾ ਦਿਤਾ! ੳੁਸ ਨੇ ਅਾਪਣੇ ਗੀਤਾਂ ਕਵਿਤਾਵਾਂ ਵਿਚ ਸਿੱਖੀ ਦੇ ਜੁਝਾਰੂ ਵਿਰਸੇ ਨੂੰ ਪਰੋਂਦਿਅਾਂ ਭਾਰਤੀ ਸਟੇਟ ਨੂੰ ਹਿੱਕ ਦੇ ਜੋਰ ਨਾਲ ਲਲਕਾਰਿਅਾ ਸੀ! ਜਿਸ ਕਰਕੇ ੳੁਹ ਅੰਨੇ ਪੁਲਸ ਤਸ਼ੱਦਦ ਦਾ ਸ਼ਿਕਾਰ ਹੋੲਿਅਾ ਤੇ ਜੇਲਾਂ ਵਿਚ ਬੰਦ ਰਿਹਾ! ਪਰ ਜਲਦੀ ਹੀ ਨਕਸਲੀ ਲਹਿਰ ਸਟੇਟ ਜਬਰ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਅਾਪਸੀ ਗਰੁਪਾਂ ਚ ਟੁੱਟ ਫੁੱਟ ਦਾ ਸ਼ਿਕਾਰ ਹੋ ਗੲੀ ਤੇ ਜਿਸ ਨਾਲ ਨਿਰਾਸਾ ਤੇ ੲਿੱਕ ਰੋਗੀ ਮਹੌਲ ਪਸਰ ਗਿਅਾ। ੲਿਸ ਹਾਲਤ ਨੇ ੳੁਦਾਸੀ ਤੇ ਬੜਾ ਮਾਰੂ ਅਸਰ ਕੀਤਾ। ਜਿਸ ਲਹਿਰ ਰਾਹੀਂ ੳੁਹ ਨਾੲਿਕ ਬਣ ਕੇ ੳੁਭਰਿਅਾ ਸੀ, ਹੁਣ ੳੁਸ ਦੇ ਲਿਖਣ ਬੋਲਣ ਵਾਲਾ ਕੁਛ ਨਹੀਂ ਸੀ ਬਚਿਅਾ। ੳੁਸ ਨੇ ਜੋ ਲਿਖਣਾ ਸੀ ਲਿਖ ਚੁੱਕਿਅਾ ਸੀ, ਜੋ ਕਹਿਣਾ ਸੀ ਕਹਿ ਚੁੱਕਿਅਾ ਸੀ!ਹੁਣ ਭਾਅ ਜੀ ਗੁਰਸ਼ਰਨ ਸਿੰਘ ਵਾਂਗ ੲਿਨਕਲਾਬ ਦੇ ਫੋਕੇ ਲਲਕਰੇ ਮਾਰਨੇ ੳੁਦਾਸੀ ਨੂੰ ਸ਼ਰਮਸਾਰ ਕਰਦੇ ਸਨ।ਫੋਕੇ ਲਲਕਰੇ ੳੁਸ ਦੀ ਰੂਹ ਦਾ ਰੱਜ ਨਹੀਂ ਸੀ ਬਣ ਸਕਦੇ, ਸੱਚਮੁੱਚ ਦੀ ੲਿਨਕਲਾਬੀ ਲਹਿਰ ਹੀ ੳੁਸ ਦੀ ਰੂਹ ਨੂੰ ਹੁਲਾਰਾ ਦੇ ਸਕਦੀ ਸੀ, ਜੋ ਬੀਤੇ ਦੀ ਬਾਤ ਬਣ ਚੁੱਕੀ ਸੀ!ਹੁਣ ੳੁਦਾਸੀ ੲਿਸ ਲਹਿਰ ਤੋਂ ਪੂਰੀ ਤਰਾਂ ਨਿਰਾਸ ਹੀ ਨਹੀਂ ਬੇਅਾਸ ਵੀ ਹੋ ਚੁੱਕਿਅਾ ਸੀ!
  ਅਾਪਣੀ ਮੌਤ ਤੋਂ ਪਹਿਲਾਂ ਸੰਤ ਰਾਮ ੳੁਦਾਸੀ ਬੁਰੀ ਤਰਾਂ ਮਾਨਸਿਕ ਦਵੰਦ ਦਾ ਸ਼ਿਕਾਰ ਸੀ, ਵਿਚਾਰਧਾਰਕ ਪੱਧਰ ਤੇ ਤਾਂ ੳੁਹ ਹਾਲਾਂ ਖੱਬੇ ਪੱਖੀ ਘੇਰੇ (Frame work) ਵਿਚ ਹੀ ਵਿਚਰਦਾ ਸੀ ਪਰ ਮਾਨਸਿਕ ਪੱਧਰ ਤੇ ਅਕਾਲੀ ਮੋਰਚੇ ਤੇ ਖਾਲਿਸਤਾਨੀ ਲਹਿਰ ਦਾ ਹਿਮਾੲਿਤੀ ਸੀ! ੲਿਸੇ ਮਾਨਸਿਕ ਦਵੰਧ ਦਾ ਸ਼ਿਕਾਰ ੳੁਹ ਨਾ ਤਾਂ ਜਸਵੰਤ ਸਿੰਘ ਕੰਵਲ ਵਾਂਗ ਗੱਜ ਵੱਜ ਕੇ ਖਾੜਕੂ ਲਹਿਰ ਦੇ ਹੱਕ ਚ ਸਟੈਂਡ ਲੈ ਸਕਿਅਾ ਤੇ ਨਾ ਹੀ ਖੱਬੇ ਪੱਖੀ ਘੇਰੇ ਨੂੰ ੳੁਲੰਘ ਸਕਿਅਾ!
  ਸੰਤ ਰਾਮ ੳੁਦਾਸੀ ਦੀ ੳੁਸ ਵਕਤ ਰੇਲ ਗੱਡੀ ਚ ਅਾੳੁਂਦਿਅਾਂ ਮਨਮਾਡ ਸਟੇਸ਼ਨ ਨੇੜੇ ਮੌਤ ਹੋ ਗੲੀ ਜਦ ੳੁਹ ੬ ਨਵੰਬਰ ੧੯੮੬ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਕਵਿਤਾ ਬੋਲ ਕੇ ਵਾਪਸ ਅਾ ਰਿਹਾ ਸੀ!
  ੳੁਦਾਸੀ ਸਬੰਧੀ ਮੈਂ ੲਿਹ ਦੋ ਪੁਸਤਕਾਂ ਸੰਪਾਦਿਤ ਕੀਤੀਅਾਂ ਹਨ! ਸਮੁੱਚੀ ਰਚਨਾ ਵਿਚ ੳੁਸ ਦੀ ਛਪੀ ਅਣਛਪੀ ਸਾਰੀ ਕਵਿਤਾ ਹੈ ਤੇ ਕੰਮੀਅਾਂ ਦੇ ਵਿਹੜੇ ਦਾ ਸੂਰਜ ਸਿਮਰਤੀ ਗਰੰਥ ਹੈ, ਜਿਸ ਵਿਚ ਮੈਂ ਡੂਢ ਸੌ ਪੰਨਿਅਾਂ ਦੀ ਭੂਮਿਕਾ ਲਿਖੀ ਹੈ ਜਿਸ ਵਿਚ ਪਾਸ਼, ੳੁਦਾਸੀ, ਲਾਲ ਸਿੰਘ ਦਿਲ, ਗੁਰਸ਼ਰਨ ਸਿੰਘ ਤੋਂ ਲੈਕੇ ਸਮੁੱਚੀ ਨਕਸਲੀ ਲਹਿਰ ਦਾ ਮੁਲੰਕਣ ਕੀਤਾ ਹੈ! ੲਿਸ ਪੁਸਤਕ ਵਿਚ ੲਿਹ ਵੀ ਦੱਸਿਅਾ ਗਿਅਾ ਹੈ ਕਿ ਕਿਵੇਂ ਨਕਸਲੀਅਾਂ ਦੇ ਕੁਛ ਗਰੁਪ ੳੁਸੇ ਪੁਲਸ ਨਾਲ ਮਿਲ ਕੇ ਖਾੜਕੂ ਮੁੰਡਿਅਾਂ ਨੂੰ ਮਰਵਾੳੁਣ ਲੱਗ ਪੲੇ ਸਨ , ਜਿਸ ਪੁਲਸ ਨੇ ੳੁਹਨਾਂ ਦੇ ਸਾਥੀਅਾਂ ਨੂੰ ਕਤਲ ਕੀਤਾ ਸੀ! ੲਿਸ ਸਾਰੇ ਵਰਤਾਰੇ ਬਾਰੇ ੳੁਦਾਸੀ ਕੀ ਸੋਚਦਾ ਤੇ ਸਮਝਦਾ ਸੀ, ੲਿਸ ਦੇ ਜੁਅਾਬ ੲਿਹਨਾਂ ਪੁਸਤਕਾਂ ਵਿਚ ਦਿੱਤੇ ਗੲੇ ਹਨ! ਅੱਜ ਅਾਰਥਕਵਾਦੀ ਜਿੱਲਣ ਵਿਚ ਫਸ ਚੁੱਕੀ ਖੱਬੀ ਲਹਿਰ ਲੲੀ ੳੁਦਾਸੀ ਕਾਵਿ ਦੀ ਕੀ ਪ੍ਰਸੰਗਤਾ ਹੈ, ੲਿਸ ਦਾ ਵੀ ਮੁਲੰਕਣ ਕੀਤਾ ਗਿਅਾ ਹੈ! ੲਿਹ ਪੁਸਤਕਾਂ ਸੰਗਮ ਪਬਲੀਕੇਸ਼ਨ ਸਮਾਣਾ ਨੇ ਛਾਪੀਅਾਂ ਹਨ , ਜਿਨਾਂ ਨਾਲ ੲਿਸ ਫੂਨ ਨੰ: ਤੇ ਰਾਬਤਾ ਕੀਤਾ ਜਾ ਸਕਦਾ ਹੈ


  'ਪੰਜਾਬ', ਜਿਹੜਾ ਆਪਣੇ ਪਾਣੀਆਂ ਤੇ ਆਪਣੀ ਬੋਲੀ ਕਾਰਨ ਪੰਜਾਬ ਹੈ, ਪ੍ਰੰਤੂ ਬਦਕਿਸਮਤੀ ਨਾਲ ਅੱਜ ਪੰਜਾਬ ਤੋਂ ਉਸਦੇ ਪਾਣੀ ਤੇ ਬੋਲੀ ਦੋਵੇ ਹੀ ਖੋਹ ਲਏ ਗਏ ਹਨ। ਅੱਜ ਪੰਜਾਬ ਦੇ 'ਪੰਜਾਬੀ ਸੂਬਾ' ਬਣਨ ਦੀ ਅਰਧ ਸ਼ਤਾਬਦੀ ਦਾ ਦਿਨ ਹੈ, ਇਹ ਭਾਵੇਂ ਕਿਸੇ ਪੰਜਾਬੀ ਲਈ ਖੁਸ਼ੀ ਦਾ ਦਿਨ ਕਦਾਚਿਤ ਨਹੀਂ ਹੋ ਸਕਦਾ, ਕਿਉਂਕਿ 'ਲੰਗੜਾ ਪੰਜਾਬੀ ਸੂਬਾ' ਅਕਾਲੀ ਭਾਈਆਂ ਨੇ ਆਪਣੀ ਰਾਜਸੀ ਲਾਲਸਾ ਕਾਰਨ, ਹਜ਼ਾਰਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਖੂਹ-ਖਾਤੇ ਸੁੱਟ ਕੇ, ਮੰਨਜ਼ੂਰ ਕਰ ਲਿਆ ਸੀ। ਖੈਰ, ਪੰਜਾਬੀ ਬੋਲੀ ਤੇ ਅਧਾਰਿਤ ਪੰਜਾਬੀ ਸੂਬਾ ਤਾਂ ਬਣ ਗਿਆ, ਪ੍ਰੰਤੂ ਇਸ ਪੰਜਾਬੀ ਸੂਬੇ 'ਚੋਂ ਪੰਜਾਬੀ ਨੂੰ 'ਨਿਕਾਲਾ' ਦੇ ਦਿੱਤਾ ਗਿਆ ਹੈ।

  ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ (ਡਾ)
  ਪੰਜਾਬੀ ਸੂਬਾ ਬਣਨ ਦੀ ਪ੍ਰਕ੍ਰਿਆ ਅਤੇ ਉਸ ਤੋਂ ਬਾਅਦ ਦੇ ਰਾਜਸੀ ਪ੍ਰਭਾਵਾਂ ਬਾਰੇ ਤਾਂ ਬਹੁਤ ਵਿਚਾਰ ਹੋਈ ਹੈ ਪਰ ਇਸ ਦੇ ਆਰਥਿਕ, ਧਾਰਮਿਕ ਅਤੇ ਸਮਾਜ-ਸਭਿਆਚਾਰਕ ਪੱਖਾਂ ਬਾਰੇ ਬਹੁਤ ਘੱਟ ਗੱਲ ਹੋਈ ਹੈ। ਪੰਜਾਬੀ ਸੂਬੇ ਦੀ ਮੰਗ ਪਿੱਛੇ ਕੰਮ ਕਰਦੀਆਂ ਸੱਭਿਆਚਾਰਕ ਅਕਾਂਖਿਆਵਾਂ ਅਤੇ ਸੂਬਾ ਬਣਨ ਬਾਅਦ ਦੇ ਸਭਿਆਚਾਰਕ ਰੂਪਾਂਤਰਣ ਬਾਰੇ ਤਾਂ ਹੀ ਹੋਰ ਵੀ ਘੱਟ ਗੱਲ ਹੋਈ ਹੈ।ਸ਼ਾਹ ਮੁਹੰਮਦ ਦਾ ‘ਰਾਜੀਬਾਜੀ ਵੱਸਦਾ ਪੰਜਾਬ ” ਧਰਮ ਆਧਾਰ ਤੇ ਨਾ ਕੇਵਲ ਵੰਡਿਆ ਹੀ ਗਿਆ ਸਗੋਂ ਪ੍ਰਸਪਰ ਭਿਆਨਕ ਕਤਲੇਆਮ ਨਾਲ ਧਾਰਮਿਕ ਫਿਰਕਿਆਂ ਦਰਮਿਆਨ ਨਫ਼ਰਤ ਦੇ ਬੀਜ ਵੀ ਬੀਜ਼ੇ ਗਏ। ਦੇਸ਼ ਵੰਡ ਨਾਲ ਭਾਰਤੀ ਪੰਜਾਬ ਵਿਚ ਇਕ ਵਾਰ ਹਿੰਦੂ-ਸਿੱਖਾਂ ਨੇ ਰਾਜਸੀ ਹੋਣੀ ਸਾਂਝੀ ਕਰ ਲਈ, ਮਾਲੇਰਕੋਟਲਾ ਮੁਸਲਮਾਨ ਬਹੁਗਿਣਤੀ ਹੋਣ ਦੇ ਬਾਵਜੂਦ ਇਸ ਝੱਖੜ ਝਾਜੇਂ ਵਿਚ ‘ਉਮੀਦ’ ਦਾ ਪ੍ਰਤੀਕਾਤਮਿਕ ਚਿਰਾਗ ਬਣਿਆ ।

  ਕਰਾਂਤੀ ਪਾਲ , ਸੰਪਰਕ: 92165-35617
  17 ਅਕਤੂਬਰ, 1817 ਨੂੰ ਸਰ ਸਯਦ ਅਹਿਮਦ ਖਾਂ ਦਾ ਜਨਮ ਦਿੱਲੀ ਵਿਚ ਹੋਇਆ। 1857 ਦੀ ਤ੍ਰਾਸਦੀ ਵਿਚੋਂ ਉਭਰਨ ਲਈ ਉਨ੍ਹਾਂ ਆਪਣਾ ਪੂਰਾ ਜੀਵਨ ਸਮਾਜ ਅਤੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ; ਖ਼ਾਸ ਕਰ ਕੇ ਭਾਰਤੀ ਮੁਸਲਮਾਨ ਸਮਾਜ ਨੂੰ ਜੋ ਸਿੱਖਿਆ ਦੇ ਖੇਤਰ ਵਿਚ ਸਭ ਤੋਂ ਪਿਛੜੇ ਹੋਏ ਸਨ ਅਤੇ ਆਧੁਨਿਕ ਸਿੱਖਿਆ ਨੂੰ ਇਸਲਾਮ ਵਿਰੋਧੀ ਮੰਨਦੇ ਸਨ। ਉਨ੍ਹਾਂ ਲਈ ਸਿੱਖਿਆ ਦੇ ਖੇਤਰ ਵਿਚ ਚੇਤਨਾ ਲਗਾਈ। 19ਵੀਂ ਸਦੀ ਦਾ ਭਾਰਤ ਸਿਆਸੀ ਅਤੇ ਸਮਾਜੀ ਪੱਖ ਵਿਚ ਗੁਜ਼ਰ ਰਿਹਾ ਸੀ। ਦੋਹਾਂ ਪੱਖਾਂ ਤੋਂ ਕੁਝ ਨਾ ਕੁਝ ਹੋ ਰਿਹਾ ਸੀ। ਅੰਗਰੇਜ਼ ਵੀ ਇਹੀ ਚਾਹੁੰਦੇ ਸਨ ਕਿ ਮੁਸਲਮਾਨ ਸਿੱਖਿਆ ਅਤੇ ਸੰਸਕ੍ਰਿਤੀ ਦੇ ਪੱਖ ਤੋਂ ਪਿਛੜੇ ਰਹਿਣ। ਇਸੇ ਕਰ ਕੇ 1883 ਵਿਚ ਅੰਗਰੇਜ਼ਾਂ ਨੇ ਫ਼ਾਰਸੀ ਦੀ ਥਾਂ ਅੰਗਰੇਜ਼ੀ ਨੂੰ ਅਦਾਲਤ ਦੀ ਭਾਸ਼ਾ ਬਣਾ ਦਿੱਤਾ।

  ਹਰਮਿੰਦਰ ਸਿੰਘ ਭੱਟ, ਮੋ: 09914062205

  ਸੰਗੀਤ ਸਾਡੇ ਰੂਹ ਦੀ ਖ਼ੁਰਾਕ ਹੈ, ਇਹ ਕਲਾ ਪ੍ਰਮਾਤਮਾ ਵੱਲੋਂ ਬਖ਼ਸ਼ਿਆ ਇਕ ਕੁਦਰਤੀ ਤੋਹਫ਼ਾ ਹੈ, ਜਿਸ ਨੂੰ ਗੌਡ ਗਿਫ਼ਟ ਵੀ ਕਿਹਾ ਜਾਂਦਾ ਹੈ ਪਰ ਕੰਨਾਂ ਨੂੰ ਸਕੂਨ ਦੇਣ ਵਾਲੀ ਗਾਇਕੀ ਕਿਸੇ ਵਿਰਲੇ ਟਾਂਵੇਂ ਦੇ ਹੀ ਹਿੱਸੇ ਆਉਂਦੀ ਹੈ।ਇਕ ਅਜਿਹਾ ਹੀ ਸੋਹਣਾ- ਸੁਨੱਖਾ ਸਾਡੀ ਸਭਿਆਚਾਰ ਪੰਜਾਬੀ ਲੋਕ ਗਾਇਕੀ ਦਾ ਸੁਰੀਲਾ ਫ਼ਨਕਾਰ ਹੈ ਹਰਭਜਨ ਸ਼ੇਰਾ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਕਿਉਂਕਿ ਹਰਭਜਨ ਸ਼ੇਰਾ ਪੰਜਾਬੀ ਲੋਕ ਗਾਇਕੀ ਦਾ ਉਹ ਹਸਤਾਖ਼ਰ ਹੈ। ਜਿਸ ਨੇ ਆਪਣੀ ਪਹਿਲੀ ਕੈਸੇਟ ‘ਤੇਰੀ ਯਾਦ ਚੰਦਰੀਏ’ ਰਾਹੀ ਸੰਗੀਤ ਜਗਤ ਵਿਚ ਤਰਥੱਲੀ ਮਚਾਈ ਸੀ ਤੇ ਉਸ ਨੇ ਹਮੇਸ਼ਾ ਸਾਡੀ ਮਾਂ ਬੋਲੀ ਤੇ ਪਰਿਵਾਰਕ ਸਭਿਆਚਾਰ ਵਿਰਸੇ ਵਾਲੀ ਗਾਇਕੀ ਨੂੰ ਹੀ ਤਰਜੀਹ ਦਿੱਤੀ ਹੈ।

  ― ਗੁਰਤੇਜ ਸਿੰਘ IAS
  ਕਦੇ-ਕਦਾਈਂ ਲੋੜ ਪੈਣ ਉੱਤੇ, ਰੌਸ਼ਨੀ ਦੀ ਥੋੜ੍ਹਚਿਰੀ ਲੋੜ ਪੂਰੀ ਕਰਨ ਲਈ, ਸੁਆਣੀਆਂ ਆਟੇ ਦੇ ਦੀਵੇ ਬਣਾ ਲੈਂਦੀਆਂ ਸਨ। ਲੋਗੜ ਦੀ ਬੱਤੀ ਰੱਖ ਕੇ, ਸਰ੍ਹੋਂ ਦਾ ਤੇਲ ਪਾ ਕੇ ਇਹ ਤੁਰੰਤ ਵਰਤਣ ਲਈ ਤਿਆਰ ਹੁੰਦੇ ਸਨ। ਆਟੇ ਦੇ ਦੀਵਿਆਂ ਬਾਰੇ ਕਈ ਅਖਾਣ ਵੀ ਬਣੇ। ਇਹ ਨਾ ਤਾਂ ਬਾਹਰ ਮਹਿਫ਼ੂਜ਼ ਸਨ ਨਾ ਹੀ ਕਮਰੇ ਦੇ ਅੰਦਰ। ਅੰਦਰ ਤੇਲ ਅਤੇ ਆਟਾ ਇਕੱਠਾ ਹੋਣ ਕਾਰਣ ਚੂਹਿਆਂ ਦਾ ਮਨਭਾਉਂਦਾ ਖਾਜਾ ਸਨ; ਬਾਹਰ ਕਾਂ ਇਹਨਾਂ ਨੂੰ ਸਮੋਸੇ ਸਮਝ ਕੇ ਝੱਟ ਖਾ ਜਾਂਦੇ ਸਨ।

  ਬਲਰਾਜ ਸਿੰਘ ਸਿੱਧੂ

  ਜਦੋਂ ਕੋਈ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵਤਨ ਪਰਤ ਆਵੇ ਤਾਂ ਇਹ ਜ਼ਰੂਰ ਆਖਦਾ ਹੈ, ‘‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖ਼ਾਰੇ।’’ ਆਖ਼ਰ ਕੀ ਅਤੇ ਕਿੱਥੇ ਹਨ ਇਹ ਬਲਖ਼ ਅਤੇ ਬੁਖ਼ਾਰਾ, ਜਿਨ੍ਹਾਂ ਨੂੰ ਪੰਜਾਬੀ ਇੰਨੇ ਖ਼ੂਬਸੂਰਤ ਸ਼ਹਿਰ ਮੰਨਦੇ ਹਨ?
  ਬਲਖ਼: ਬਲਖ਼, ਅਫ਼ਗਾਨਿਸਤਾਨ ਦਾ ਇੱਕ ਪੁਰਾਤਨ ਸ਼ਹਿਰ ਹੈ ਜੋ 3,000 ਸਾਲ ਪੁਰਾਣਾ ਹੈ। ਇਹ ਉਜ਼ਬੇਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਤੇ ਮਜ਼ਾਰ-ਏ-ਸ਼ਰੀਫ ਤੋਂ 20 ਕਿਲੋਮੀਟਰ ਦੂਰ ਹੈ। ਕਿਸੇ ਸਮੇਂ ਇਹ ਬੁੱਧ ਅਤੇ ਪਾਰਸੀ ਧਰਮ ਦਾ ਉੱਘਾ ਕੇਂਦਰ ਸੀ।

  ਪ੍ਰੋ: ਜਸਪ੍ਰੀਤ ਕੌਰ, 94178-31583
  ਮਾਂ ਬੋਲੀ ਮਾਂ ਦੇ ਅੰਮ੍ਰਿਤ ਵਰਗੇ ਦੁੱਧ ਵਾਂਗ ਕਿੰਨੀ ਮਿੱਠੀ, ਪਿਆਰੀ, ਸਚਿਆਰੀ, ਹੁਸੀਨ, ਰਿਸ਼ਟਪੁਸ਼ਟ ਤੇ ਸ਼ਕਤੀਸ਼ਾਲੀ ਹੈ, ਇਸ ਦਾ ਅਹਿਸਾਸ ਮਾਂ ਬੋਲੀ ਨਾਲ ਸੱਚੇ ਦਿਲੋਂ ਪਿਆਰ ਕਰਕੇ ਹੁੰਦਾ ਹੈ। ਮਾਂ ਬੋਲੀ ਸਾਡੇ ਵਜੂਦ ਦਾ, ਸਾਡੀ ਸਖਸ਼ੀਅਤ ਦਾ ਇੱਕ ਅਟੁੱਟ ਅੰਗ ਹੁੰਦੀ ਹੈ। ਮਾਂ ਬੋਲੀ ਕਿਸੇ ਮਜ੍ਹਬ, ਜਾਤ, ਧਰਮ, ਰੰਗ, ਨਸਲ ਦੀ ਨਹੀਂ ਹੁੰਦੀ, ਬਲਕਿ ਕਿਸੇ ਖਿੱਤੇ ਦੇ ਲੋਕਾਂ ਦੀ ਸਾਂਝੀ ਮਾਂ ਬੋਲੀ ਹੁੰਦੀ ਹੈ। ਇਹ ਉਸ ਇਲਾਕੇ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ।
  ਮਾਂ ਬੋਲੀ ਦੀ ਇਸ ਮਹੱਤਤਾ ਕਰਕੇ ਹੀ ਯੁਨੈਸਕੋ ਨੇ 21 ਫਰਵਰੀ ਨੂੰ ਮਾਂ ਬੋਲੀ ਦਿਵਸ ਮਨਾਉਣ ਦਾ ਮਹੱਤਵਪੂਰਨ ਤੇ ਇਤਿਹਾਸਕ ਫੈਸਲਾ ਦਿੱਤਾ। ਇਹ ਦਿਨ ਸਾਡੇ ਗੁਆਂਢੀ ਮੁਲਕ ਬੰਗਲਾ ਦੇਸ਼ ਦੀ ਦੇਣ

  ਪਰਮਜੀਤ ਢੀਂਗਰਾ (ਡਾ.)
  94173-58120
  ਭਾਰਤ-ਪਾਕਿਸਤਾਨ ਵੰਡ ਇੱਕ ਅਜਿਹਾ ਨਾਸੂਰ ਹੈ ਜੋ ਸਦੀਆਂ ਤਕ ਰਿਸਦਾ ਰਹੇਗਾ। ਜਿਉਂ ਜਿਉਂ ਇਤਿਹਾਸ ਦੇ ਪੰਨੇ ਖੁੱਲ੍ਹਦੇ ਜਾਣਗੇ, ਨਵੇਂ ਨਵੇਂ ਸਵਾਲ ਪੈਦਾ ਹੁੰਦੇ ਰਹਿਣਗੇ। ਸਦੀਆਂ ਤੋਂ ਇਕੱਠੇ ਰਹਿੰਦੇ, ਇੱਕ ਦੂਜੇ ਨਾਲ ਵਰਤੋਂ ਵਿਹਾਰ ਵਿੱਚ ਸੰਵੇਦਨਾ ਪ੍ਰਗਟ ਕਰਦੇ ਲੋਕਾਂ ਵਿੱਚ ਰਾਤੋ ਰਾਤ ਨਫ਼ਰਤ ਦੀ ਹਨੇਰੀ ਕਿਵੇਂ ਝੁੱਲ ਗਈ ਕਿ ਉਹ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ। ਇੱਕ ਦੂਜੇ ਨਾਲ ਸਬੰਧਾਂ ਵਿੱਚ ਆਏ ਨਿਘਾਰ ਦੀ ਨਿਸ਼ਾਨਦੇਹੀ ਇਤਿਹਾਸ ਨੂੰ ਘੋਖ ਕੇ ਹੀ ਕੀਤੀ ਜਾ ਸਕਦੀ ਹੈ।
  ਦਰਅਸਲ, ਹਿੰਦੂ-ਮੁਸਲਿਮ ਸਬੰਧ ਮੱਧ ਕਾਲ ਤੋਂ ਬੜੇ ਸਹਿਜ ਰੂਪ ਵਿੱਚ ਚੱਲੇ ਆ ਰਹੇ ਸਨ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਬਹੁਤ ਵੱਡੀ ਗਿਣਤੀ ਲੋਕ ਸੂਫ਼ੀ ਸੰਤਾਂ ਦੀ ਪ੍ਰੇਰਨਾ ਸਦਕਾ ਮੁਸਲਿਮ ਬਣੇ।

  Page 1 of 2

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

  ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

  ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

  ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com