ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਰਾਜਵਿੰਦਰ ਕੌਰ ਹੁੰਦਲ ਰਾਜਵਿੰਦਰ ਕੌਰ ਹੁੰਦਲ

    ਧੀਆਂ ਅਤੇ ਧਰੇਕਾਂ

    ਡਾ. ਰਾਜਵਿੰਦਰ ਕੌਰ ਹੁੰਦਲ
    ਰਾਤ ਦੇ ਠੀਕ ਬਾਰਾਂ ਵਜੇ ਫ਼ੋਨ ਦੀ ਘੰਟੀ ਖੜਕੀ। ਸਕਰੀਨ ਉੱਤੇ ਕੈਨੇਡਾ ਰਹਿੰਦੀ ਬੇਟੀ ਜੱਨਤ ਦਾ ਨਾਮ ਦਿਖਾਈ ਦੇ ਰਿਹਾ ਸੀ। ਫੋਨ ਚੁੱਕਦਿਆਂ ਹੀ ਉਧਰੋਂ ਆਵਾਜ਼ ਆਈ, ‘‘ਹੈਲੋ ਮਾਮਾ, ਜਨਮ ਦਿਨ ਦੀਆਂ ਵਧਾਈਆਂ।’’ ‘‘ਸ਼ੁਕਰੀਆ ਬੇਟਾ, ਪਰ ਮੇਰਾ ਜਨਮ ਦਿਨ ਤਾਂ ਕੱਲ੍ਹ ਹੈ।’’ ‘‘ਨਹੀਂ ਮਾਮਾ, ਬਾਰਾਂ ਵਜੇ ਤੋਂ ਬਾਅਦ ਅਗਲਾ ਦਿਨ ਸ਼ੁਰੂ ਹੋ ਗਿਆ ਹੈ, ਤੁਹਾਡਾ ਜਨਮ ਦਿਨ ਸ਼ੁਰੂ ਹੈ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਦੇਣ ਲਈ ਇਸ ਵੇਲੇ ਫ਼ੋਨ ਕੀਤਾ ਹੈ।’’ ‘‘ਬਹੁਤ ਬਹੁਤ ਸ਼ੁਕਰੀਆ ਬੇਟਾ।’’ ਬੇਟੀ ਪੁੱਛਦੀ ਹੈ, ‘‘ਮਾਮਾ, ਜਨਮ ਦਿਨ ਮੌਕੇ ਅੱਜ ਵਿਸ਼ੇਸ਼ ਕੀ ਕਰ ਰਹੇ ਹੋ?’’ ‘‘ਬੇਟਾ, ਹਰ ਵਾਰ ਦੀ ਤਰ੍ਹਾਂ ਕੇਕ ਕੱਟਾਂਗੇ ਤੇ ਬਾਹਰ ਖਾਣਾ ਖਾ ਆਵਾਂਗੇ।’’ ‘‘ਇੱਕ ਹੋਰ ਗੱਲ ਕਰਨੀ ਭੁੱਲ ਨਾ ਜਾਣਾ।’’ ‘‘ਉਹ ਕਿਹੜੀ ਬੇਟਾ ਜੀ?’’ ‘‘ਉਹੀ, ਹਰ ਖ਼ੁਸ਼ੀ ਦੇ ਮੌਕੇ ਨੂੰ ਪੌਦੇ ਲਗਾ ਕੇ ਜਸ਼ਨ ਮਨਾਉਣ ਵਾਲੀ ਗੱਲ।’’


    ਇੱਥੇ ਰਹਿੰਦਿਆਂ ਮੇਰੀ ਬੇਟੀ ਹਰ ਸਾਲ ਆਪਣੇ ਜਨਮ ਦਿਨ ਮੌਕੇ ਇੱਕ-ਦੋ ਬੂਟੇ ਕਲੋਨੀ ਵਿੱਚ ਸੜਕ ਦੇ ਕਿਨਾਰਿਆਂ ’ਤੇ ਪਈ ਖਾਲੀ ਜਗ੍ਹਾ ’ਤੇ ਜ਼ਰੂਰ ਲਗਾਉਂਦੀ ਸੀ। ਜਨਮ ਦਿਨ ਮੌਕੇ ਪੌਦੇ ਲਗਾਉਣ ਦੀ ਪ੍ਰੇਰਨਾ ਉਸ ਨੂੰ ਸਕੂਲ ਵਿੱਚ ਪੜ੍ਹਦਿਆਂ ਉਸ ਦੀ ਪੰਜਾਬੀ ਦੀ ਅਧਿਆਪਕਾ ਵੱਲੋਂ ਵਾਤਾਵਰਣ ਦਿਵਸ ਮੌਕੇ ਦਿੱਤੇ ਗਏ ਵਿਸ਼ੇਸ਼ ਲੈਕਚਰ ਤੋਂ ਮਿਲੀ ਸੀ। ਮੈਨੂੰ ਯਾਦ ਹੈ ਕਿ ਉਸ ਦਿਨ ਜਦੋਂ ਉਹ ਸਕੂਲੋਂ ਘਰ ਪਰਤੀ ਸੀ ਤਾਂ ਮੈਨੂੰ ਕਹਿਣ ਲੱਗੀ, ‘‘ਮਾਮਾ! ਇਸ ਵਾਰੀ ਮੈਂ ਆਪਣੇ ਜਨਮ ਦਿਨ ਮੌਕੇ ਦੋ ਪੌਦੇ ਲਗਾਵਾਂਗੀ। ਸਾਡੇ ਪੰਜਾਬੀ ਵਾਲੇ ਮੈਡਮ ਨੇ ਅੱਜ ਆਪਣੇ ਲੈਕਚਰ ਵਿੱਚ ਦੱਸਿਆ ਸੀ ਕਿ ਰੁੱਖ ਹੀ ਸਾਡੇ ਜੀਵਨ-ਦਾਤਾ ਨੇ, ਰੁੱਖਾਂ ਤੋਂ ਬਿਨਾਂ ਧਰਤੀ ਉੱਤੇ ਜੀਵਨ ਦੀ ਹੋਂਦ ਦਾ ਤਸੱਵਰ ਵੀ ਨਹੀਂ ਕੀਤਾ ਜਾ ਸਕਦਾ। ਇਸ ਲਈ ਘਰ ਵਿੱਚ ਹਰੇਕ ਖ਼ੁਸ਼ੀ ਦੇ ਮੌਕੇ ਨੂੰ ਰੁੱਖ ਲਗਾ ਕੇ ਮਨਾਇਆ ਕਰੋ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਾਡੇ ਦੇਸ਼ ਭਾਰਤ ਵਿੱਚ ਇਸ ਵਕਤ ਪ੍ਰਤੀ ਵਿਅਕਤੀ ਪੰਜ ਰੁੱਖ ਬਚੇ ਹਨ ਜਦੋਂਕਿ ਬਾਕੀ ਮੁਲਕਾਂ ਵਿੱਚ ਇਹ ਅਨੁਪਾਤ ਸੈਂਕੜਿਆਂ ਵਿੱਚ ਹੈ।’’ ਥੋੜ੍ਹਾ ਰੁਕ ਕੇ ਕੁਝ ਸੋਚ ਕੇ ਬੇਟੀ ਨੇ ਫਿਰ ਕਹਿਣਾ ਸ਼ੁਰੂ ਕੀਤਾ, ‘‘ਮਾਮਾ! ਤੁਸੀਂ ਵੀ ਆਪਣੇ ਵਿਦਿਆਰਥੀਆਂ ਨੂੰ ਇਹੋ ਜਿਹੀ ਪ੍ਰੇਰਨਾ ਦਿਆ ਕਰੋ। ਰੁੱਖਾਂ ਦਾ ਮਹੱਤਵ ਦੱਸਿਆ ਕਰੋ ਤੇ ਹਰੇਕ ਖ਼ੁਸ਼ੀ ਮੌਕੇ ਪੌਦੇ ਲਾਉਣ ਲਈ ਉਨ੍ਹਾਂ ਨੂੰ ਪ੍ਰੇਰਿਆ ਕਰੋ।’’ ਬੇਟੀ ਦੇ ਭੋਲ਼ੇ-ਭਾਲ਼ੇ ਮੂੰਹ ’ਚੋਂ ਇੰਨੀਆਂ ਸਿਆਣੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਅੱਥਰੂ ਭਰ ਆਏ। ਮੈਂ ਘੁੱਟ ਕੇ ਉਸ ਨੂੰ ਗਲ਼ ਨਾਲ ਲਗਾਇਆ ਅਤੇ ਮਨ ਹੀ ਮਨ ਉਸ ਦੀ ਅਧਿਆਪਕਾ ਨੂੰ ਨਤਮਸਤਕ ਹੋਈ।
    ਉਦੋਂ ਤੋਂ ਹੁਣ ਤਕ ਉਹ ਲਗਾਤਾਰ ਆਪਣੇ ਜਨਮ ਦਿਨ ਉੱਤੇ ਕਾਲੋਨੀ ਵਿੱਚ ਛਾਂਦਾਰ ਰੁੱਖ ਲਗਾਉਂਦੀ ਆਈ ਸੀ। ਸਾਡੇ ਘਰ ਦੇ ਸਾਹਮਣੇ ਪਾਰਕ ਵਾਲੀ ਸੜਕ ਉੱਤੇ ਉਸ ਵੱਲੋਂ ਲਗਾਈਆਂ ਛਤਰੀਦਾਰ ਧਰੇਕਾਂ ਹਰੇ ਭਰੇ ਛਾਂਦਾਰ ਰੁੱਖ ਬਣ ਚੁੱਕੀਆਂ ਹਨ। ਉਨ੍ਹਾਂ ਧਰੇਕਾਂ ਉੱਤੇ ਚਿੜੀਆਂ ਆਪਣੇ ਆਲ੍ਹਣੇ ਪਾਉਂਦੀਆਂ ਹਨ। ਥੱਕੇ ਹਾਰੇ ਮਜ਼ਦੂਰ ਦੁਪਹਿਰ ਵੇਲੇ ਖਾਣਾ ਖਾਣ ਲਈ ਇਨ੍ਹਾਂ ਧਰੇਕਾਂ ਹੇਠ ਆ ਬਹਿੰਦੇ ਹਨ ਤੇ ਘੜੀ ਦੋ ਘੜੀ ਸੁਸਤਾ ਕੇ ਆਪਣੀ ਥਕਾਵਟ ਕੁਝ ਘੱਟ ਕਰ ਲੈਂਦੇ ਹਨ। ਆਂਢੀ-ਗੁਆਂਢੀ ਇਨ੍ਹਾਂ ਧਰੇਕਾਂ ਹੇਠ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਲੈਂਦੇ ਹਨ। ਚਰਵਾਹੇ ਵਢਾਂਗੀ ਨਾਲ ਕੂਲੇ-ਕੂਲੇ ਨਰਮ ਪੱਤੇ ਲਾਹ ਕੇ ਆਪਣੀਆਂ ਬੱਕਰੀਆਂ ਤੇ ਭੇਡਾਂ ਨੂੰ ਖੁਆਉਂਦੇ ਹਨ। ਮੈਂ ਵੀ ਕਾਲਜ ਤੋਂ ਆ ਕੇ ਆਪਣੀ ਗੱਡੀ ਇਨ੍ਹਾਂ ਧਰੇਕਾਂ ਹੇਠ ਖੜ੍ਹੀ ਕਰ ਦਿੰਦੀ ਹਾਂ ਤੇ ਆਪਣੀ ਬੇਟੀ ਦੀ ਸੋਚ ’ਤੇ ਰਸ਼ਕ ਕਰਦੀ ਹਾਂ। ਮੈਨੂੰ ਯਾਦ ਆਇਆ ਕਿ ਵਿਦੇਸ਼ ਉਡਾਰੀ ਮਾਰਨ ਤੋਂ ਪਹਿਲਾਂ ਉਸ ਨੇ ਮੇਰੇ ਕੋਲੋਂ ਇਹ ਪ੍ਰਣ ਲਿਆ ਸੀ ਕਿ ਅਸੀਂ ਘਰ ਵਿੱਚ ਹਰ ਖ਼ੁਸ਼ੀ ਦੇ ਮੌਕੇ ਪੌਦੇ ਲਗਾ ਕੇ ਜਸ਼ਨ ਮਨਾਇਆ ਕਰਾਂਗੇ।
    ਸਵੇਰੇ ਕਾਲਜ ਜਾਣ ਲੱਗਿਆਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਅੱਜ ਕਾਲਜ ਤੋਂ ਵਾਪਸ ਮੁੜਦਿਆਂ ਚਾਰ-ਪੰਜ ਪੌਦੇ ਲਈ ਆਉਣਾ। ਇਸ ਵਾਰੀ ਨਾ ਅਸੀਂ ਕੇਕ ਕੱਟਣਾ ਹੈ ਅਤੇ ਨਾ ਹੀ ਬਾਹਰ ਖਾਣਾ ਖਾਣ ਜਾਣਾ ਹੈ। ਇਸ ਵਾਰੀ ਮੈਂ ਆਪਣਾ ਜਨਮ ਦਿਨ ਆਪਣੀ ਪਿਆਰੀ ਬੇਟੀ ਦੀ ਸੋਚ ਨੂੰ ਅਰਪਿਤ ਕਰ ਰਹੀ ਹਾਂ… ਪੌਦੇ ਲਗਾ ਕੇ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    ਭਗਵੰਤ ਮਾਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਖਤਰਨਾਕ ਪਰਚਾ ਦਰਜ

    ਭਗਵੰਤ ਮਾਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਖਤਰਨਾਕ ਪਰਚਾ ਦਰਜ

    ਬਰਨਾਲਾ: ਮਹਿਲਕਲਾਂ ਹਲਕੇ ਦੇ ਪਿੰਡ ਪੰਡੋਰੀ ਵਿਖੇ ਭਗਵੰਤ ਮਾਨ ਦਾ ਘਿਰਾਓ ਕਰਨ ਵਾਲੇ...

    ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

    ਬੁੱਢੇ ਦਰਿਆ ਦੀ ਪ੍ਰਦੂਸ਼ਣ ਮੁਕਤੀ ਲਈ ਆਜ਼ਾਦੀ ਦੌੜ

     ਜਸਵੰਤ ਸਿੰਘ ਜ਼ਫ਼ਰ, 96461-18209ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵ...

    ਅੰਬ ਵੱਢ ਕੇ ਅੱਕਾਂ ਨੂੰ ਵਾੜ ਦੇਂਦਾਂ , ਵੇਲ਼ਾ ਬੀਤੇ ਤੋਂ ਫੇਰ ਪਛਤਾੲੇਂਗਾ ਜੀ

    ਅੰਬ ਵੱਢ ਕੇ ਅੱਕਾਂ ਨੂੰ ਵਾੜ ਦੇਂਦਾਂ , ਵੇਲ਼ਾ ਬੀਤੇ ਤੋਂ ਫੇਰ ਪਛਤਾੲੇਂਗਾ ਜੀ

    ਰਾਜਵਿੰਦਰ ਸਿੰਘ ਰਾਹੀ ਪਿਛਲੇ ਕੁਛ ਸਮੇ ਤੋੰ ਜੋ ਅਾਮ ਅਾਦਮੀ ਪਾਰਟੀ ਦਾ ਕਲੇਸ਼ ਵਧਿਅਾ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com