ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਦੇਸ਼ ਲਈ ਮੈਡਲ ਜਿੱਤਣ ਵਾਲਾ 86 ਸਾਲ ਦਾ ‘ਜਵਾਨ’ ਬਾਬਾ ਇੰਦਰ ਸਿੰਘ ਸਿੱਧੂ

    ਕੋਈ ਸਮਾਂ ਸੀ ਜਦੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰੱਤਾ ਟਿੱਬਾ ਦੇ ਲੋਕ ਬਾਬਾ ਇੰਦਰ ਸਿੰਘ ਸਿੱਧੂ ਦੇ ਪਰਿਵਾਰ ਨੂੰ ਮਖੌਲਾਂ ਕਰਦੇ ਸਨ ਕਿ ਤੁਹਾਡੇ ਬੁੱਢੇ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ, ਜਿਹੜਾ ਸਵੇਰੇ ਸੜਕਾਂ ’ਤੇ ਭੱਜਿਆ ਫਿਰਦਾ ਹੈ। ਅੱਜ ਉਸੇ ਬਾਬੇ ਨੂੰ ਸਾਰਾ ਪਿੰਡ ਸਤਿਕਾਰ ਨਾਲ ‘ਬਾਪੂ ਜੀ’ ਕਹਿ ਕੇ ਬੁਲਾਉਂਦਾ ਹੈ ਕਿਉਂਕਿ ਉਹੀ ਬਾਬਾ ਹੁਣ ਅੰਤਰ-ਰਾਸ਼ਟਰੀ ਮਾਸਟਰ ਅਥਲੈਟਿਕ ਵਿੱਚ ਸੋਨ ਤਗ਼ਮੇ ਫੁੰਡ ਰਿਹਾ ਹੈ। ਇਨ੍ਹਾਂ ਪ੍ਰਾਪਤੀਆਂ ਕਾਰਨ ਜ਼ਿਲ੍ਹੇ ਦੇ ਉੱਚ- ਅਧਿਕਾਰੀ ਉਸ ਦਾ ਲਗਾਤਾਰ ਸਨਮਾਨ ਕਰ ਰਹੇ ਹਨ।
    ਬਾਬਾ ਇੰਦਰ ਸਿੰਘ ਸਿੱਧੂ ਦੱਸਦਾ ਹੈ ਕਿ ਉਸ ਦਾ ਜਨਮ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਚੂਨੀ (ਹੁਣ ਪਾਕਿਸਤਾਨ) ਅਧੀਨ ਪੈਂਦੇ ਪਿੰਡ ਬੀਰਾ ਸਿੰਘ ਵਾਲਾ ਵਿੱਚ ਪਹਿਲੀ ਅਪਰੈਲ, 1932 ਨੂੰ ਮਾਤਾ ਜੁਆਲ ਕੌਰ

    ਤੇ ਪਿਤਾ ਜੰਗਾ ਸਿੰਘ ਦੇ ਘਰ ਹੋਇਆ ਸੀ। ਦੇਸ਼ ਦੀ ਵੰਡ ਸਮੇਂ ਉਹ ਡੀ ਏ ਵੀ ਹਾਈ ਸਕੂਲ ਕੋਟ ਰਾਧਾ ਕ੍ਰਿਸ਼ਨ ਉਪਰ ਕੱਚੀ ਕੋਠੀ ਵਿਖੇ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ। ਵੰਡ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਪਿੰਡ ਚੱਕ ਪੱਖ਼ੀ ਵਿਖੇ ਆਰਜ਼ੀ ਜ਼ਮੀਨ ਅਲਾਟ ਕੀਤੀ ਗਈ ਸੀ। 1950 ਵਿੱਚ ਉਨ੍ਹਾਂ ਨੂੰ ਰੱਤੇ ਖ਼ੇੜੇ ਜ਼ਮੀਨ ਦਿੱਤੀ ਗਈ। ਉਸ ਨੇ ਦਸਵੀਂ ਕਲਾਸ 1952 ਵਿੱਚ ਪਾਸ ਕੀਤੀ। ਉਨ੍ਹਾਂ ਸਕੂਲ ਪੱਧਰ ਤੱਕ ਹਾਕੀ ਵੀ ਖੇਡੀ। 2014 ਵਿੱਚ ਉਸ ਦੀ ਜ਼ਿੰਦਗੀ ਨੇ ਫਿਰ ਕਰਵਟ ਲਈ। ਉਸ ਨੂੰ ਮਲੋਟ ਵਸਦੇ ਮੁਖਤਿਆਰ ਸਿੰਘ ਨੇ ਪ੍ਰੇਰਿਤ ਕਰਕੇ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਹੋਣ ਵਾਲੀਆਂ ਮਾਸਟਰ ਅਥਲੈਟਿਕਸ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ। ਪਹਿਲਵੀ ਵਾਰ ਅੱਸੀ ਸਾਲਾ ਬਾਬੇ ਨੇ ਬਿਨਾਂ ਤਿਆਰੀ ਤੋਂ 100, 200 ਅਤੇ 400 ਮੀਟਰ ਦੌੜ ਵਿੱਚ ਸੋਨ ਤਗ਼ਮੇ ਜਿੱਤ ਲਏ। ਇਸ ਤੋਂ ਉਤਸ਼ਾਹਤ ਹੋ ਕੇ ਬਾਬਾ ਇੰਦਰ ਸਿੰਘ ਨੇ ਲਗਾਤਾਰ ਅਭਿਆਸ ਸ਼ੁਰੂ ਕੀਤਾ। 2015 ਦੌਰਾਨ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ 200 ਮੀਟਰ ਦੌੜ ਵਿੱਚੋਂ ਗੋਲਡ ਮੈਡਲ ਲੈ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਇਸੇ ਤਰ੍ਹਾਂ ਇਲਾਹਾਬਾਦ ਵਿੱਚ 24 ਮਾਰਚ 2017 ਨੂੰ ਹੋਈ 38ਵੀ ਨੈਸ਼ਨਲ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਦੀ 200 ਮੀਟਰ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਬੀਤੇ ਸਾਲ ਮਸਤੂਆਣਾ ਸਾਹਿਬ ਦੇ ਸਟੇਡੀਅਮ ਵਿੱਚ ਬਾਬਾ ਇੰਦਰ ਸਿੰਘ ਸਿੱਧੂ ਨੇ ਲੰਬੀ ਛਾਲ ਅਤੇ 200 ਮੀਟਰ ਦੌੜ ਵਿੱਚ ਵੀ ਗੋਲਡ ਮੈਡਲ ਹੀ ਹਾਸਲ ਕੀਤਾ। ਇਸੇ ਤਰ੍ਹਾਂ ਹੀ ਇਸ ਸਾਲ 14 ਫਰਵਰੀ ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਈ ਇੰਡੋ-ਬੰਗਲਾਦੇਸ਼ ਮਾਸਟਰਜ਼ ਅਥਲੈਟਿਕ ਮੀਟ ਵਿੱਚ ਵੀ ਬਾਬਾ ਇੰਦਰ ਸਿੰਘ ਨੇ ਜਿੱਤ ਦੇ ਝੰਡੇ ਗੱਡੇ ਅਤੇ 100, 400 ਮੀਟਰ ਰਿਲੇਅ ਦੌੜ ਵਿੱਚੋਂ 85 ਸਾਲ ਦੇ ਉਮਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਦੇਸ਼ ਦੀ ਝੋਲੀ ਗੋਲਡ ਮੈਡਲ ਪਾਇਆ।
    ਖ਼ੁਰਾਕ ਦੇ ਮਾਮਲੇ ਸਬੰਧੀ ਉਹ ਕਹਿੰਦਾ ਉਹ ਪੰਜ ਸੱਤ ਗਿਰੀਆਂ ਬਾਦਾਮ, ਕਾਲੇ ਛੋਲੇ ਭਿਉਂਕੇ ਖ਼ਾਂਦਾ ਹੈ ਅਤੇ ਦੁੱਧ-ਦਹੀਂ-ਲੱਸੀ ਵੱਧ ਮਾਤਰਾ ਵਿੱਚ ਲੈਂਦਾ ਹੈ। ਸਵੇਰੇ-ਸ਼ਾਮ ਦੋ-ਦੋ ਘੰਟੇ ਕਸਰਤ ਕਰਦਾ ਹੈ। ਉਹ ਸੁਨੇਹਾ ਦਿੰਦਾ ਹੈ ਕਿ ਪੰਜਾਬ ਸਰਕਾਰ ਸਕੂਲੀ ਪੱਧਰ ’ਤੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਪਾਵੇ ਅਤੇ ਉਨ੍ਹਾਂ ਲਈ ਵਧੀਆ ਖ਼ੁਰਾਕ ਦਾ ਪ੍ਰਬੰਧ ਕਰੇ। ਡੂੰਘਾ ਹਾਉਂਕਾ ਭਰ ਕੇ ਦੁਖੀ ਮਨ ਨਾਲ ਉਹ ਕਹਿੰਦਾ ਹੈ ਕਿ ਕਦੇ ਕੋਈ ਸਮਾਂ ਹੁੰਦਾ ਸੀ, ਜਦੋਂ ਪੰਜਾਬ ਦੀ ਖੇਡਾਂ ਵਿੱਚ ਝੰਡੀ ਹੁੰਦੀ ਸੀ, ਪਰ ਹੁਣ ਨਸ਼ਿਆਂ ਵਿੱਚ ਝੰਡੀ ਹੈ। ਖੇਤਰ ਵਿੱਚ ਹਰਿਆਣਾ ਭਾਵੇਂ ਪੰਜਾਬ ਨਾਲੋਂ ਕਿਤੇ ਛੋਟਾ ਹੈ, ਪਰ ਖੇਡਾਂ ਵਿੱਚ ਸਾਨੂੰ ਪਿੱਛੇ ਛੱਡ ਗਿਆ ਹੈ। ਬਾਬੇ ਨੂੰ ਆਪਣੇ ਪੋਤਰੇ ਧਰਮਿੰਦਰ ਸਿੰਘ ’ਤੇ ਮਾਣ ਹੈ, ਜੋ ਖੇਡਾਂ ਵਿੱਚ ਭਾਗ ਲੈਂਦਾ ਹੈ।
    -ਮਾਲਵਿੰਦਰ ਤਿਉਣਾ ਪੁਜਾਰੀਆਂ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com