ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪੰਜਾਬੀ ਦੀ ਸਥਿਤੀ ਅਤੇ ਸੰਭਾਵਨਾਵਾਂ

  ਪ੍ਰੋ: ਜਸਪ੍ਰੀਤ ਕੌਰ, 94178-31583
  ਮਾਂ ਬੋਲੀ ਮਾਂ ਦੇ ਅੰਮ੍ਰਿਤ ਵਰਗੇ ਦੁੱਧ ਵਾਂਗ ਕਿੰਨੀ ਮਿੱਠੀ, ਪਿਆਰੀ, ਸਚਿਆਰੀ, ਹੁਸੀਨ, ਰਿਸ਼ਟਪੁਸ਼ਟ ਤੇ ਸ਼ਕਤੀਸ਼ਾਲੀ ਹੈ, ਇਸ ਦਾ ਅਹਿਸਾਸ ਮਾਂ ਬੋਲੀ ਨਾਲ ਸੱਚੇ ਦਿਲੋਂ ਪਿਆਰ ਕਰਕੇ ਹੁੰਦਾ ਹੈ। ਮਾਂ ਬੋਲੀ ਸਾਡੇ ਵਜੂਦ ਦਾ, ਸਾਡੀ ਸਖਸ਼ੀਅਤ ਦਾ ਇੱਕ ਅਟੁੱਟ ਅੰਗ ਹੁੰਦੀ ਹੈ। ਮਾਂ ਬੋਲੀ ਕਿਸੇ ਮਜ੍ਹਬ, ਜਾਤ, ਧਰਮ, ਰੰਗ, ਨਸਲ ਦੀ ਨਹੀਂ ਹੁੰਦੀ, ਬਲਕਿ ਕਿਸੇ ਖਿੱਤੇ ਦੇ ਲੋਕਾਂ ਦੀ ਸਾਂਝੀ ਮਾਂ ਬੋਲੀ ਹੁੰਦੀ ਹੈ। ਇਹ ਉਸ ਇਲਾਕੇ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ।
  ਮਾਂ ਬੋਲੀ ਦੀ ਇਸ ਮਹੱਤਤਾ ਕਰਕੇ ਹੀ ਯੁਨੈਸਕੋ ਨੇ 21 ਫਰਵਰੀ ਨੂੰ ਮਾਂ ਬੋਲੀ ਦਿਵਸ ਮਨਾਉਣ ਦਾ ਮਹੱਤਵਪੂਰਨ ਤੇ ਇਤਿਹਾਸਕ ਫੈਸਲਾ ਦਿੱਤਾ। ਇਹ ਦਿਨ ਸਾਡੇ ਗੁਆਂਢੀ ਮੁਲਕ ਬੰਗਲਾ ਦੇਸ਼ ਦੀ ਦੇਣ

  ਹੈ। ਪੂਰਬੀ ਬੰਗਾਲ ਜਿਸਨੂੰ ਪੁਰਬੀ ਪਾਕਿਸਤਾਨ ਕਿਹਾ ਜਾਂਦਾ ਸੀ, ਉੱਥੇ ਪੱਛਮੀ ਪਾਕਿਸਤਾਨ ਵਾਲੇ ਉਰਦੂ ਤੇ ਫਾਰਸੀ ਲਾਗੂ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਮਾਂ ਬੋਲੀ ਬੰਗਾਲੀ ਸੀ ਅਤੇ ਉਨ੍ਹਾਂ ਨੇ ਇਸ ਗੱਲ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਾਂ ਬੋਲੀ ਦੇ ਸਨਮਾਨ ਲਈ ਵਿੱਢੇ ਇਸ ਸੰਘਰਸ਼ ਨੂੰ ਸਰਕਾਰ ਨੇ ਸਖਤੀ ਨਾਲ ਦਬਾਉਣਾ ਸ਼ੁਰੂ ਕਰ ਦਿੱਤਾ ਅਤੇ ਸ਼ਾਂਤੀ ਨਾਲ ਮੁਜਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉੱਤੇ ਪਾਕਿਸਤਾਨੀ ਸੁਰੱਖਿਆ ਫੋਰਸਾਂ ਵੱਲੋਂ 21 ਫਰਵਰੀ, 1952 ਨੂੰ ਗੋਲੀ ਚਲਾਈ ਗਈ, ਜਿਸ ਵਿੱਚ ਅਨੇਕਾਂ ਲੋਕ ਸ਼ਹੀਦ ਹੋ ਗਏ। ਇਹ ਦਿਨ ਪੂਰਬੀ ਪਾਕਿਸਤਾਨ ਦੇ ਇਤਿਹਾਸ ਵਿੱਚ ‘ਟਰਨਿੰਗ ਪੁਆਇੰਟ’ ਸਾਬਿਤ ਹੋਇਆ। 29 ਫਰਵਰੀ 1956 ਨੂੰ ਪਾਕਿਸਤਾਨ ਨੇ ਸੰਵਿਧਾਨ ਵਿੱਚ ਤਰਮੀਮ ਕਰਕੇ ਬੰਗਾਲੀ ਤੇ ਉਰਦੂ ਦੋਵਾਂ ਨੂੰ ਲਾਗੂ ਕਰਨ ਦੀ ਸਹਿਮਤੀ ਦਿੱਤੀ ਪਰ ਬੰਗਾਲੀ ਦਾ ਦਮਨ ਫਿਰ ਵੀ ਜਾਰੀ ਰਿਹਾ ਤੇ ਮਾਤ ਭਾਸ਼ਾ ਪ੍ਰੇਮੀਆਂ ਅੰਦਰ ਵਿਦਰੋਹ ਦੀ ਚਿੰਗਾੜੀ ਭੱਖਦੀ ਰਹੀ ਤੇ 1971 ਵਿੱਚ ਭਾਂਬੜ ਬਣ ਕੇ ਉੱਠੀ ਤੇ ਪੂਰਬੀ ਪਾਕਿਸਤਾਨ ਪੱਛਮੀ ਪਾਕਿਸਤਾਨ ਤੋਂ ਆਜਾਦ ਹੋ ਕੇ ਬੰਗਲਾ ਦੇਸ਼ ਬਣ ਗਿਆ। 21 ਫਰਵਰੀ 1972 ਨੂੰ ਬੰਗਲਾ ਦੇਸ਼ ਦੇ ਸੰਵਿਧਾਨ ਮੁਤਾਬਕ ਬੰਗਾਲੀ ਨੂੰ ਰਾਸ਼ਟਰੀ ਭਾਸ਼ਾ ਬਣਾਇਆ ਗਿਆ। ਬੰਗਲਾ ਦੇਸ਼ ਵਲੋਂ ਯੁਨੈਸਕੋ ਨੂੰ ਫੌਰਨ ਇਹ ਸੁਝਾਅ ਭੇਜਿਆ ਗਿਆ ਕਿ ਸਾਡੀ ਮਾਤ ਭਾਸ਼ਾ ਨੂੰ ਇਸ ਦਿਨ ਬਣਦਾ ਸਤਿਕਾਰ ਮਿਲਿਆ ਹੈ, ਇਸ ਲਈ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਵੇ। 17 ਨਵੰਬਰ 1999 ਨੂੰ ਜਨਰਲ ਕਾਨਫਰੰਸ ਵਿੱਚ ਯੁਨੈਸਕੋ ਵੱਲੋਂ 21 ਫਰਵਰੀ ਨੂੰ ਮਾਂ ਬੋਲੀ ਦਿਵਸ ਵੱਜੋਂ ਮਨਾਉਣ ਦਾ ਸਮਰਥਨ ਦੇ ਦਿੱਤਾ ਗਿਆ। ਇਸ ਦਿਨ ਸੰਸਾਰ ਪੱਧਰ ‘ਤੇ ਹਰ ਖਿੱਤੇ ਵਿੱਚ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ।
  ਅਸੀਂ ਪੰਜਾਬੀ ਹਾਂ ਤੇ ਸਾਡੀ ਮਾਂ ਬੋਲੀ ਪੰਜਾਬੀ ਹੈ। 1967 ਵਿੱਚ ਭਾਵੇਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲ ਗਿਆ ਪਰ 11 ਨਵੰਬਰ 1966 ਤੋਂ ਲੇ ਕੇ ਹੁਣ ਤੱਕ 36 ਵਰਿਆਂ ਤੱਕ ਵੀ ਪੰਜਾਬੀ ਨੂੰ ਆਪਣੇ ਵਿਹੜੇ ਵਿੱਚ ਵੀ ਉਹ ਸਤਿਕਾਰ ਨਹੀਂ ਮਿਲ ਸਕਿਆ, ਜਿਸ ਦੀ ਇਹ ਹੱਕਦਾਰ ਸੀ। ਬਾਦਲ ਸਰਕਾਰ ਨੇ ਵੀ ਅਕਤੂਬਰ, 2008 ਵਿੱਚ ਪੰਜਾਬੀ ਦੀ ਅਣਦੇਖੀ ਤੇ ਉਲੰਘਣਾ ਕਰਨ ਲਈ ਸਜਾ ਦੀ ਮਦ 8 (1) ਜੋੜ ਕੇ ਨਵਾਂ ਵਿਧਾਨਕ ਕਾਨੂੰਨ ਪਾਸ ਕੀਤਾ।
  ਪਰ ਪੰਜਾਬੀ ਨਾਲ ਨੇੜਤਾ ਦੇ ਰੁਝਾਨ ਵਿੱਚ ਬਹੁਤ ਕਮੀ ਆਈ ਹੈ। ਪੰਜਾਬੀ ਵਰਗੀ ਅਮੀਰ ਤੇ ਮਿੱਠੀ ਭਾਸ਼ਾ ਦੇ ਨਾਲ ਵਿਤਕਰਾ ਕੋਈ ਆਧੁਨਿਕ ਸਮੇਂ ਦੀ ਦੇਣ ਨਹੀਂ ਹੈ, ਸਗੋਂ ਪੁਰਾਤਨ ਕਾਲ ਤੋਂ ਇਹ ਧਰੋਹ ਆਪਣਿਆਂ ਵਲੋਂ ਹੀ ਕਮਾਇਆ ਜਾ ਰਿਹਾ ਹੈ। ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਪੰਜਾਬੀ ਨੂੰ ਪੇਂਡੂ ਤੇ ਗੰਵਾਰ ਲੋਕਾਂ ਦੀ ਭਾਸ਼ਾ ਮੰਨਦੇ ਹਨ ਤੇ ਉਨ੍ਹਾਂ ਨੂੰ ਹਿੰਦੀ ਜਾਂ ਅੰਗਰੇਜੀ ਬੋਲਣ ਨਾਲ ਆਪਣੇ ਉੱਚ ਪੱਧਰੀ ਹੋਣ ਦਾ ਅਹਿਸਾਸ ਹੁੰਦਾ ਹੈ।
  ਕਿਸੇ ਵੀ ਬੋਲੀ ਦੇ ਮਰਨ ਦੇ ਕੁੱਝ ਮੋਟੇ ਕਾਰਨ ਸਾਹਮਣੇ ਆਉਂਦੇ ਹਨ:- ਜਦੋਂ ਕਿਸੇ ਬੋਲੀ ਨੇ ਖਤਮ ਹੋਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਵਿੱਚ ਮੁਹਾਵਰਾ ਖਤਮ ਹੁੰਦਾ ਹੈ ਤੇ ਉਹ ਬੋਲੀ ਠੇਠ ਹੋਣ ਦਾ ਗੁਣ ਗੁਆਉਣਾ ਸ਼ੁਰੂ ਕਰ ਦਿੰਦੀ ਹੈ। ਅੱਜ ਕੱਲ੍ਹ ਰਸਦਾਰ, ਮੁਹਾਵਰੇਦਾਰ ਠੇਠ ਬੋਲੀ ਪਿੰਡ ਦੇ ਬਜੁਰਗਾਂ ਤੋਂ ਹੀ ਸੁਣਨ ਨੂੰ ਮਿਲਦੀ ਹੈ। ਇਸ ਵਰਤਾਰੇ ਨਾਲ ਬੋਲੀ ਦੇ ਸ਼ਬਦ ਭੰਡਾਰ ਦਾ ਘੇਰਾ ਛੋਟਾ ਹੋਣ ਲਗਦਾ ਹੈ ਤੇ ਹੋਰ ਬੋਲੀ ਦੇ ਸ਼ਬਦ ਗੈਰ ਪ੍ਰਚਲਿਤ ਹੋ ਗਏ ਸਬਦਾਂ ਦੀ ਥਾਂ ਲੈ ਲੈਂਦੇ ਹਨ। ਦੂਸਰਾ ਕਾਰਨ: ਸੱਭਿਆਚਾਰਕ ਸਾਮਰਾਜਵਾਦ ਹੈ, ਜੇ ਅਸੀਂ ਹਿੰਦੀ ਅਤੇ ਅੰਗਰੇਜੀ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਪੰਜਾਬੀ ਲੋਕ ਅੰਗਰੇਜੀ ਦੇ ਲਫਜਾਂ ਨੂੰ ਅਚੇਤ ਪੱਧਰ ਤੇ ਅੰਗਰੇਜੀ ਦੇ ਲਫਜ ਹੀ ਮੰਨਦੇ ਹਨ। ਪਰ ਹਿੰਦੀ ਦੇ ਸੰਬੰਧ ਵਿੱਚ ਇਹ ਗੱਲ ਗੌਰ ਕਰਨ ਯੋਗ ਹੈ ਕਿ ਹਿੰਦੀ ਦੇ ਲਫਜਾਂ ਨੂੰ ਪੰਜਾਬੀਆਂ ਨੇ ਸੁਚੇਤ ਪੱਧਰ ਤੇ ਪੰਜਾਬੀ ਦੇ ਹੀ ਲਫਜ ਮੰਨ ਲਿਆ ਹੈ- ਭਾਖਾ-ਭਾਸ਼ਾ, ਮਹਿਕਮਾ ‐ ਵਿਭਾਗ, ਦਿਹਾੜੇ ‐ ਦਿਵਸ, ਕੌਮ ‐ ਰਾਸ਼ਟਰ, ਅਧਿਆਦੇਸ਼।
  ਬੋਲੀ ਦੇ ਮਰਨ ਦਾ ਇੱਕ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਜਦੋਂ ਬੰਦੇ ਆਪਣੀ ਮਾਂ ਬੋਲੀ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਕਰਨ ਲੱਗਦੇ ਹਨ, ਤਾਂ ਉਸ ਬੋਲੀ ਦੀ ਉਮਰ ਘਟ ਜਾਂਦੀ ਹੈ। ਕੁਝ ਇਹ ਮੰਨਦੇ ਹਨ ਕਿ ਪੰਜਾਬੀ ਬੋਲੀ ਰੁਜਗਾਰ ਤੇ ਆਰਥਿਕ ਪੱਖ ਤੋਂ ਲਾਹੇਵੰਦ ਨਹੀਂ ਰਹੀ, ਪਰ ਇਥੇ ਕਸੂਰ ਬੋਲੀ ਦਾ ਨਹੀਂ। ਸਗੋਂ ਬੋਲਣ ਵਾਲਿਆਂ ਦੀ ਸਮਰੱਥਾ ਤੇ ਇੱਛਾ ਸ਼ਕਤੀ ਦਾ ਹੈ। ਇੱਕ ਚਿੰਤਕ ਨੇ ਲਿਖਿਆ ਸੀ ਕਿ ਜਪਾਨ ਵਰਗਾ ਛੋਟਾ ਜਿਹਾ ਮੁਲਕ ਵਪਾਰ ਵਿੱਚ ਅਮਰੀਕਾ ਨੂੰ ਵੀ ਅੱਖਾਂ ਦਿਖਾ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਜਪਾਨੀਆਂ ਨੇ ਆਪਣੀ ਬੋਲੀ ਵਿੱਚ ਗਿਆਨ ਪੈਦਾ ਕੀਤਾ ਹੈ ਤਾਂ ਹੀ ਉਹ ਦੂਸਰਿਆਂ ਤੋਂ ਬਿਹਤਰ ਹਨ।
  ਪੰਜਾਬੀ ਭਾਸ਼ਾ ਦੀ ਵਰਤੋਂ ਤੇ ਬਣਤਰ ਦੇ ਵਿਗਾੜ ਦੀਆਂ ਉਦਾਹਰਣਾਂ ਵੀ ਸਾਹਮਣੇ ਆ ਰਹੀਆਂ ਹਨ। ਅਖਬਾਰਾਂ ਵਿੱਚ ਵੀ ਟੀ.ਵੀ. ਚੈੱਨਲਾਂ ਤੇ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਖਬਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਤੇ ਸ਼ਬਦ ਜੋੜਾਂ ਵਿੱਚ ਬਹੁਤ ਗਲਤੀਆਂ ਪਾਈਆਂ ਜਾਂਦੀਆਂ ਹਨ। ਦੂਰਦਰਸ਼ਨ ਜਲੰਧਰ ਦੇ ਕੁੱਝ ਸੰਚਾਲਕਾਂ ਨੂੰ ਅਸ਼ੁੱਧ ਬੋਲਦੇ ਸੁਣਿਆ ਜਾ ਸਕਦਾ ਹੈ ਪਰ ਜੀ.ਟੀ.ਵੀ., ਪੀ.ਟੀ.ਸੀ. ਵਰਗੇ ਚੈਨਲਾਂ ਉਪਰ ਤਾਂ ਵਾਕ ਬਣਤਰ ਦੀਆਂ ਗਲਤੀਆਂ ਤੋਂ ਇਲਾਵਾ ਕਨੌੜੇ ਦਾ, ਸਿਹਾਰੀ ਦਾ, ਬਿਹਾਰੀ ਦਾ ਅਸ਼ੁੱਧ ਉਚਾਰਣ ਆਮ ਹੀ ਸੁਣਿਆ ਜਾ ਸਕਦਾ ਹੈ। ਅਸਲ ਵਿੱਚ ਭਾਸ਼ਾ ਦੇ ਵਿਗਾੜ ਨਾਲ ਸੱਭਿਆਚਾਰਕ ਵਿਗਾੜ ਵੀ ਪੈਦਾ ਹੁੰਦਾ ਹੈ। ਇਸ ਲਈ ਜਰੂਰੀ ਹੈ ਕਿ ਅਖ਼ਬਾਰ ਤੇ ਟੈਲੀਵਿਜਨ ਦੇ ਭਾਸ਼ਾਈ ਪੱਖ ਦਾ ਪੂਰਾ ਧਿਆਨ ਰੱਖਿਆ ਜਾਵੇ। ਕਿਉਂਕਿ ਮੀਡੀਆ ਰਾਹੀਂ ਹੀ ਸਾਰੀ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਹੈ।
  ਇਸ ਸਮੇਂ ਦੁਨੀਆਂ ਪੱਧਰ ਤੇ 6900 ਤੇ ਭਾਰਤ ਵਿੱਚ 427 ਜੁਬਾਨਾਂ ਬੋਲੀਆਂ ਜਾਂਦੀਆਂ ਹਨ। ਯੁਨੈਸਕੋ ਦੀ ਰਿਪੋਰਟ ਅਨੁਸਾਰ ਅਗਲੇ 50 ਸਾਲਾਂ ਵਿੱਚ ਜਿਹੜੀਆਂ ਭਾਸ਼ਾਵਾਂ ਅਲੋਪ ਹੋਣ ਦੇ ਖਤਰੇ ਨੂੰ ਹੰਢਾ ਰਹੀਆਂ ਹਨ। ਉਨ੍ਹਾਂ ਵਿੱਚ ਪੰਜਾਬੀ ਵੀ ਸ਼ਾਮਿਲ ਹੈ ਪਰ ਇਹ ਗੱਲ ਤੱਥਾਂ ਤੇ ਆਧਾਰਿਤ ਨਹੀਂ ਜਾਪਦੀ। ਉਂਝ ਇਸ ਰਿਪੋਰਟ ਤੋਂ ਸਥਿਤੀ ਨਾਜੁਕ ਜਾਪਦੀ ਹੈ ਪਰ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਹਾਂ ਚਿੰਤਾ ਜਰੂਰ ਕਰਨੀ ਚਾਹੀਦੀ ਹੈ। ਫਿਰ ਵੀ ਪੰਜਾਬੀ ਦਾ ਭਵਿੱਖ ਅਜੇ ਵੀ ਸੰਭਾਵਨਾ ਭਰਿਆ ਹੈ।
  ਪੰਜਾਬੀ ਲਗਭਗ 133 ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। 12 ਕਰੋੜ ਪੰਜਾਬੀਆਂ ਦੀ ਬੋਲੀ ਹੈ ਤੇ ਬੋਲੇ ਜਾਣ ਦੇ ਪੱਖੋਂ ਇਸ ਦਾ ਬਾਰ੍ਹਵਾਂ ਸਥਾਨ ਹੈ। ਬ੍ਰਿਟੇਨ ਵਿੱਚ ਦੂਜੀ ਵੱਡੀ ਜੁਬਾਨ ਦਾ ਰੁਤਬਾ ਹਾਸਲ ਕਰ ਚੁੱਕੀ ਹੈ। 23 ਲੱਖ ਲੋਕ ਪੰਜਾਬੀ ਬੋਲਦੇ ਹਨ।ਕੈਨੇਡਾ ਵਿੱਚ ਇੰਗਲਿਸ਼, ਫਰੈਂਚ ਤੇ ਚਾਇਨਾ ਤੋਂ ਬਾਅਦ ਚੌਥੀ ਵੱਡੀ ਭਾਸ਼ਾ ਬਣ ਗਈ। ਅਮਰੀਕਾ ਵਿੱਚ 6½ ਲੱਖ, ਯੂ.ਏ.ਈ. ਵਿੱਚ 7¼ ਲੱਖ, ਸਾਉਦੀ ਅਰਬ ਵਿੱਚ 6¼ ਲੱਖ, ਹਾਂਗਕਾਂਗ ਵਿੱਚ 2½ ਮਲੇਸੀਆਂ ਵਿੱਚ ਪੌਣੇ ਦੋ ਲੱਖ, ਫਰਾਂਸ ਵਿੱਚ 1 ਲੱਖ ਲੋਕਾਂ ਦੀ ਜੁਬਾਨ ਪੰਜਾਬੀ ਹੈ।
  ਪੰਜਾਬੀ ਦੇ ਸਤਿਕਾਰ ਵਿੱਚ ਉਸ ਸਮੇਂ ਹੋਰ ਵੀ ਵਾਧਾ ਹੋਇਆ ਜਦੋਂ ਹਰਿਆਣਾ ਵਿੱਚ ਭੁਪਿੰਦਰ ਸਿੰਘ ਹੁੱਡਾ ਨੇ 27 ਜਨਵਰੀ, 2010 ਨੂੰ ਪੰਜਾਬੀ ਨੂੰ ਰਾਜ ਦੀ ਦੂਜੀ ਭਾਸ਼ਾ ਦਾ ਖਿਤਾਬ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ।
  ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿੱਚ 1974 ਵਿੱਚ ਭਾਰਤੀ ਭਾਸ਼ਾ ਕੇਂਦਰ ਬਣਿਆ। 2004 ਤੱਕ ਹਿੰਦੀ ਤੇ ਉਰਦੂ ਹੀ ਇਸ ਦਾ ਹਿੱਸਾ ਬਣ ਕੇ ਰਹੀਆ। 2004 ਵਿੱਚ ਉਪ ਕੁਲਪਤੀ ਜੀ.ਕੇ. ਚੱਢਾ ਨੇ ਬੰਗਾਲੀ, ਤਾਮਿਲ, ਮਰਾਠੀ ਤੇ ਪੰਜਾਬੀ ਨੂੰ ਭਾਰਤੀ ਭਾਸ਼ਾ ਕੇਂਦਰ ਦਾ ਹਿੱਸਾ ਬਣਾ ਲਿਆ।
  ਹੁਣ ਦੇਖਣਾ ਇਹ ਹੈ ਕਿ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਸਥਾਪਤ ਕੀਤੇ ਅਦਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ, ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਕਸ਼ਨਰੀ ਵਿਭਾਗ ਨੇ ਅੱਜ ਤੱਕ ਕਿੰਨੀ ਕੁ ਬੁਨਿਆਦੀ ਭਾਸ਼ਾ ਸਮੱਗਰੀ ਉਪਲਬਧ ਕਰਵਾਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਕਿਸ ਸੇਧ ਨਾਲ ਕੰਮ ਕਰ ਰਹੇ ਹਨ। ਬੁੱਧੀਜੀਵੀ, ਚਿੰਤਕ ਤੇ ਸਾਹਿਤਕਾਰ ਉਪਰੋਕਤ ਅਦਾਰਿਆਂ ਦੇ ਕੀਤੇ ਕਾਰਜਾਂ ਦਾ ਮੁਲਾਂਕਣ ਕਰਨ ਤੇ ਉਸਾਰੂ ਸੁਝਾਅ ਪੇਸ਼ ਕਰਨ।
  ਜਦੋਂ ਅਸੀਂ ਦੂਸਰੀਆਂ ਭਾਸ਼ਾਵਾਂ ਦੇ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਇਸਦਾ ਇਹ ਮਤਲਬ ਬਿਲਕੁਲ ਨਹੀਂ ਲੈਣਾ ਚਾਹੀਦਾ ਹੈ ਕਿ ਮਾਤ ਭਾਸ਼ਾ ਤੋਂ ਬਿਨਾਂ ਹੋਰ ਭਾਸ਼ਾਵਾਂ ਸਿਖੀਆਂ ਹੀ ਨਾ ਜਾਣ, ਇਸ ਤਰ੍ਹਾਂ ਦੀ ਸੋਚ ਸੰਕੀਰਨਤਾ ਭਰੀ ਸੋਚ ਹੈ। ਅੰਗਰੇਜੀ ਦੀ ਜੇ ਗੱਲ ਕਰੀਏ ਵਿਦੇਸ਼ਾਂ ਵਿੱਚ ਸਾਇੰਸ, ਤਕਨਾਲੋਜੀ ਤੇ ਸਿੱਖਿਆ ਬਾਰੇ ਗਿਆਨ ਸਾਨੂੰ ਅੰਗਰੇਜੀ ਭਾਸ਼ਾ ਦੇ ਗਿਆਨ ਨਾਲ ਹੀ ਹੁੰਦਾ ਹੈ। ਭਾਸ਼ਾਵਾਂ ਦਾ ਗਿਆਨ ਵੱਧ ਤੋਂ ਵੱਧ ਹੋਣਾ ਚਾਹੀਦਾ ਹੈ ਪਰ ਉਨਾਂ ਦਾ ਸਤਿਕਾਰ ਮਾਂ ਬੋਲੀ ਨੂੰ ਵਿਸਾਰ ਕੇ ਜਾ ਛੁੱਟਿਆ ਕੇ ਨਹੀਂ।
  ਪੰਜਾਬੀ ਬੋਲੀ ਗੁਰੂਆਂ, ਸੂਫੀਆਂ, ਪੀਰਾਂ, ਫਕੀਰਾਂ ਤੇ ਸੰਤਾਂ ਦੀ ਬੋਲੀ ਹੈ। ਸਭ ਤੋਂ ਵੱਡੀ ਗੱਲ ਪੰਜਾਬੀ ਭਾਸ਼ਾ ਨੂੰ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰਹਿੰਦੀ ਦੁਨੀਆਂ ਤੱਕ ਅਟੱਲ ਰਹਿਣਾ ਹੈ, ਉਸੇ ਤਰ੍ਹਾਂ ਪੰਜਾਬੀ ਭਾਸ਼ਾ ਵੀ ਰਹਿੰਦੀ ਦੁਨੀਆਂ ਤੱਕ ਹੀ ਅਟੱਲ ਰਹੇਗੀ।
  ਮਾਤ ਭਾਸ਼ਾ ਅਸਲ ਵਿੱਚ ਮਹਾਨ ਹੁੰਦੀ ਹੈ। ਦੂਜੀਆਂ ਭਾਸ਼ਾਵਾਂ ਵੀ ਅਸਾਨੀ ਨਾਲ ਸਿਖੀਆਂ ਜਾ ਸਕਦੀਆਂ ਹਨ ਜੇ ਆਪਣੀ ਮਾਤ ਭਾਸ਼ਾ ਵਿੱਚ ਮੁਹਾਰਤ ਹਾਸਲ ਹੋਵੇ। ਗਿਆਨ ਤੇ ਵਿਦਵਤਾ ਦੇ ਖੇਤਰ ਵਿੱਚ ਵੀ ਪੰਜਾਬੀ ਅੱਜ ਸਾਰੀਆਂ ਰੋਕਾਂ ਨੂੰ ਤੋੜ ਕੇ ਬਹੁਤ ਅੱਗੇ ਲੰਘ ਚੁੱਕੀ ਹੈ। ਪੰਜਾਬੀ ਦੀਆਂ ਕਿਤਾਬਾਂ ਨੂੰ ਕਿਸੇ ਵੀ ਜੁਬਾਨ ਦੇ ਸਾਹਿਤ ਦੇ ਮੁਕਾਬਲੇ ਲਈ ਪੇਸ਼ ਕੀਤਾ ਜਾ ਸਕਦਾ ਹੈ। ਨਵੀਂ ਇੰਟਰਨੈੱਟ ਤੇ ਸੂਚਨਾ ਤਕਨਾਲੋਜੀ ਨੇ ਅੰਗਰੇਜੀ ਦਾ ਬੋਲਬਾਲਾ ਵੀ ਕੀਤਾ ਹੈ ਪਰ ਕਿਸੇ ਵੀ ਖੇਤਰ ਵਿੱਚ ਪੰਜਾਬੀ ਦਾ ਅਖਬਾਰ, ਟੀ.ਵੀ. ਚੈਨਲ ਤੇ ਰੇਡੀਓ ਪ੍ਰੋਗਰਾਮ ਸੁਣੇ ਜਾ ਸਕਦੇ ਹਨ। ਹੁਣ ਤਾਂ ਗੂਗਲ ਵਰਗੇ ਪੋਰਟਲ ਨੇ ਵੀ ਰੋਮਨ ਰਾਹੀਂ ਗੁਰਮੁਖੀ ਲਿੱਪੀ ਵਿੱਚ ਪੰਜਾਬੀ ਲਿਖਣ ਅਤੇ ਈ-ਮੇਲ ਪੰਜਾਬੀ ਵਿੱਚ ਕਰਨ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ।
  ਅਖੀਰ ਵਿੱਚ ਮੈਂ ਇਹੋ ਕਹਾਂਗੀ ਕਿ ਕੁੱਝ ਸ਼ਬਦਾਂ ਦੇ ਮਰਨ ਨਾਲ ਕੋਈ ਭਾਸ਼ਾ ਅਲੋਪ ਨਹੀਂ ਹੋ ਜਾਂਦੀ। ਪਾਤਰ ਦੀਆਂ ਇਹ ਸਤਰਾਂ ‘ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮੁੱਕੇਗੀ ਸਾਡੀ ਭਾਸ਼ਾ’ ਇਸ ਗੱਲ ਦਾ ਖੂਬਸੂਰਤ ਨਿਬੇੜਾ ਕਰਦੀਆਂ ਹਨ। ਐਮਰਸਨ ਨੇ ਕਿਹਾ ਹੈ ਕਿ ਭਾਸ਼ਾ ਇੱਕ ਸ਼ਹਿਰ ਹੈ। ਜਿਸ ਦੀ ਉਸਾਰੀ ਵਿੱਚ ਹਰ ਕੋਈ ਪੱਥਰ ਜੋੜਦਾ ਹੈ। ਹਰੇਕ ਪੰਜਾਬੀ ਦਾ ਫਰਜ਼ ਹੈ ਕਿ ਉਹ ਮਾਂ ਬੋਲੀ ਦੀ ਸੇਵਾ ਵਿੱਚ ਆਪਣੇ-ਆਪਣੇ ਹਿੱਸੇ ਦੇ ਪੱਥਰ ਜੋੜੇ। ਆਓ ਉਮੀਦ ਕਰੀਏ ਪੰਜਾਬੀ ਦੇ ਵਿਕਾਸ ਦਾ ਸੁਪਨਾ 21ਵੀਂ ਸਦੀ ਦੀਆਂ ਬਰੂਹਾਂ ਤੇ ਆ ਕੇ ਸੁਪਨੇ ਦੀ ਤਾਮੀਰ ਵਿੱਚ ਬਦਲ ਜਾਵੇ। ਆਮੀਨ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com