ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਕੀ ਪੰਜਾਬ ਦੇ ਹਿੰਦੂ ਆਟੇ ਦੇ ਦੀਵੇ ਹਨ ?

  ― ਗੁਰਤੇਜ ਸਿੰਘ IAS
  ਕਦੇ-ਕਦਾਈਂ ਲੋੜ ਪੈਣ ਉੱਤੇ, ਰੌਸ਼ਨੀ ਦੀ ਥੋੜ੍ਹਚਿਰੀ ਲੋੜ ਪੂਰੀ ਕਰਨ ਲਈ, ਸੁਆਣੀਆਂ ਆਟੇ ਦੇ ਦੀਵੇ ਬਣਾ ਲੈਂਦੀਆਂ ਸਨ। ਲੋਗੜ ਦੀ ਬੱਤੀ ਰੱਖ ਕੇ, ਸਰ੍ਹੋਂ ਦਾ ਤੇਲ ਪਾ ਕੇ ਇਹ ਤੁਰੰਤ ਵਰਤਣ ਲਈ ਤਿਆਰ ਹੁੰਦੇ ਸਨ। ਆਟੇ ਦੇ ਦੀਵਿਆਂ ਬਾਰੇ ਕਈ ਅਖਾਣ ਵੀ ਬਣੇ। ਇਹ ਨਾ ਤਾਂ ਬਾਹਰ ਮਹਿਫ਼ੂਜ਼ ਸਨ ਨਾ ਹੀ ਕਮਰੇ ਦੇ ਅੰਦਰ। ਅੰਦਰ ਤੇਲ ਅਤੇ ਆਟਾ ਇਕੱਠਾ ਹੋਣ ਕਾਰਣ ਚੂਹਿਆਂ ਦਾ ਮਨਭਾਉਂਦਾ ਖਾਜਾ ਸਨ; ਬਾਹਰ ਕਾਂ ਇਹਨਾਂ ਨੂੰ ਸਮੋਸੇ ਸਮਝ ਕੇ ਝੱਟ ਖਾ ਜਾਂਦੇ ਸਨ।


  ਮੁਲਕ ਦੀ ਸਿਆਸਤ ਨੇ ਕੁਝ ਅਜਿਹਾ ਹਾਲ ਪੰਜਾਬ ਦੇ ਅਤੇ ਦੇਸ ਦੇ ਹਿੰਦੂਆਂ ਦਾ ਕਰ ਛੱਡਿਆ ਹੈ। ਅਦੁੱਤੀ ਵਿਅੰਗਕਾਰ ਲਕਸ਼ਮਣ ਨੇ ਇੱਕ ਵਾਰ ਦੋ ਵੱਡੀ-ਵੱਡੀ ਬੋਦੀ ਵਾਲੇ ਪੰਡਤਾਂ ਨੂੰ ਆਪਸ ਵਿੱਚ ਬੜੇ ਫ਼ਿਕਰਮੰਦ ਲਹਿਜੇ ਵਿੱਚ ਗੱਲਬਾਤ ਕਰਦਿਆਂ ਵਿਖਾਇਆ ਸੀ। ਇੱਕ ਦੂਜੇ ਨੂੰ ਆਖ ਰਿਹਾ ਸੀ, ‘ਸਿਰਫ਼ 80 ਪ੍ਰਤੀ ਸੌ ਦੀ ਆਬਾਦੀ ਹੁੰਦਿਆਂ, ਵਿਚਾਰੇ ਹਿੰਦੂ ਕਿਵੇਂ ਬਚ ਸਕਦੇ ਹਨ ?’ ਸਤੰਬਰ 2018 ਵਿੱਚ ਸ਼ਿਕਾਗੋ ਵਿਖੇ ਆਰ.ਐਸ.ਐਸ. ਦੀ ਆਲਮੀ ਹਿੰਦੂ ਮਿਲਣੀ’ ਵਿੱਚ ਵੀ ਇੱਕ ਫ਼ਿਕਰਮੰਦ ਸੱਜਣ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਤਜਵੀਜ਼ ਰੱਖੀ ਹੈ ਕਿ ਹਿੰਦੂਆਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ ― ਨਹੀਂ ਤਾਂ ਇਹਨਾਂ ਦੀ ਆਬਾਦੀ ਘੱਟਦੀ-ਘੱਟਦੀ ਇੱਕ ਦਿਨ ਖ਼ਤਮ ਹੋ ਜਾਵੇਗੀ।’ ਇਹ ਫ਼ਿਕਰ ਅਤੇ ਫ਼ਿਕਰਾ ਮੁਸਲਮਾਨ ਵਿਰੋਧੀ ਹੈ ਅਤੇ ਤਕਰੀਬਨ ਹਰ ਹਿੰਦੂ ਮਹਿਫ਼ਿਲ ਵਿੱਚ ਸੁਣਾਈ ਦਿੰਦਾ ਹੈ।
  ਏਸੇ ਨਾਅਰੇ ਹੇਠ ਗਰਮ ਸਿਆਸਤਦਾਨ ਹਿੰਦੂਆਂ ਦੀ (ਜਾਂ ਜਾਤੀ) ਸਰਦਾਰੀ ਕਾਇਮ ਰੱਖਣ ਲਈ ਨਿੱਤ ਨਵੀਆਂ ਤਰਕੀਬਾਂ ਘੜਦੇ ਰਹਿੰਦੇ ਹਨ। ਨਿਰੰਤਰ ਹੋ ਰਹੇ ਮੁਸਲਮਾਨਾਂ ਦੇ ਘਾਣ ਦੇ ਅਮਲ ਬਾਰੇ ਖੁੱਲ੍ਹ ਕੇ ਤਾਂ ਘੱਟ ਹੀ ਗੱਲ ਹੁੰਦੀ ਹੈ ਪ੍ਰੰਤੂ ਏਸ ਦੀ ਗੂੰਜ ਕਈ ਸਿਆਸੀ ਪ੍ਰਵਚਨਾਂ ਵਿੱਚੋਂ ਸੁਣਾਈ ਦਿੰਦੀ ਹੈ। ਬੋਧੀਆਂ, ਜੈਨੀਆਂ ਨੂੰ ਘਰ ਦੀ ਮੁਰਗੀ ਸਮਝ ਕੇ ਹਿੰਦੂ ਧਰਮ ਨਾਲ ਰਲਗੱਡ ਕਰਨ ਨਾਲ ਇਹ ਮਸਲਾ ਹੱਲ ਹੋ ਗਿਆ ਤਸੱਵਰ ਕੀਤਾ ਜਾਂਦਾ ਹੈ। ਕਾਨੂੰਨੀ ਤੌਰ ਉੱਤੇ ਤਾਂ ਸਿੱਖਾਂ ਨੂੰ ਵੀ ਬੋਧੀਆਂ, ਜੈਨੀਆਂ ਵਾਂਗ ਹੀ ਧਾਰਾ 25 ਵਿੱਚ ਨਰੜ ਕੇ ਨਿਗਲਿਆ ਜਾ ਚੁੱਕਾ ਹੈ ਪਰ ਅਜੇ ਤੱਕ ਇਹਨਾਂ ਨੂੰ ਵੀ ਬੋਧੀਆਂ, ਜੈਨੀਆਂ ਵਾਂਗ ਬਿਲਕੁਲ ਨਿੱਸਲ ਨਹੀਂ ਕੀਤਾ ਜਾ ਸਕਿਆ। ਏਸ ਲਈ ਸਿੱਖਾਂ ਤੋਂ ‘ਨਿਰੰਤਰ ਕਾਇਮ ਖ਼ਤਰੇ’ ਦੇ ਮਿੱਥ ਦਾ ਭਰਪੂਰ ਫ਼ਾਇਦਾ ਉਠਾਇਆ ਜਾਂਦਾ ਹੈ ਅਤੇ ਸਿੱਖਾਂ ਨੂੰ ਨਿਰੰਤਰ ਬਲੀ ਦੇ ਬੱਕਰੇ ਬਣਾਉਣ ਦਾ ਅਮਲ ਕਦੇ ਵੀ ਮੱਠਾ ਨਹੀਂ ਹੋਇਆ।
  ਸਿਰਦਾਰ ਕਪੂਰ ਸਿੰਘ ਵੱਲੋਂ ਨਸ਼ਰ ਕੀਤੇ 8 ਅਕਤੁਬ 1947 ਦੇ ਗੁਪਤ ਗਸ਼ਤੀ-ਪੱਤਰ ਤੋਂ ਹੀ ਏਸ ਕਹਾਣੀ ਦਾ ਆਧੁਨਿਕ ਦੌਰ ਆਰੰਭ ਹੋ ਜਾਂਦਾ ਹੈ। ਗਸ਼ਤੀ-ਪੱਤਰ ਦੀ ਸ਼ਬਦਾਵਲੀ ਦਾ ਇੱਕ ਹਿੱਸਾ (ਜ਼ਰਾਇਮ ਪੇਸ਼ਾ ਹਨ) ਤਾਂ ਬਹੁਤ ਪ੍ਰਚੱਲਤ ਹੋ ਚੁੱਕਾ ਹੈ ਲੇਕਿਨ ਦੂਸਰੇ ਵੱਲ ਅਜੇ ਤਵੱਜੋ ਨਹੀਂ ਦਿਵਾਈ ਜਾ ਸਕੀ। ਉਹ ਹੈ ਕਿ ਸਿੱਖ ‘ਅਮਨ ਪਸੰਦ ਹਿੰਦੂਆਂ ਲਈ ਵੱਡਾ ਖ਼ਤਰਾ ਹਨ।’ ਸਰਕਾਰ ਹਿੰਦ ਨੇ ਸਾਡੇ ਵੱਲੋਂ ਅੰਗਰੇਜ਼ੀ ਰਾਜ ਨੂੰ ਸਮੇਟਣ ਲਈ ਨਿਭਾਈ ਪ੍ਰਮੁੱਖ ਭੂਮਿਕਾ ਦਾ ਇਹ ਪਹਿਲਾ ਸਿਲਾ ਸਾਨੂੰ ਦਿੱਤਾ ਸੀ। ਏਸ ਵਿੱਚ ਸਿੱਖਾਂ ਨੂੰ ਖੂੰਖਾਰ ਅਤੇ ਹਿੰਦੂਆਂ ਨੂੰ ਨਿਰਬਲ, ਨਿਤਾਣੇ ਬਣਾ ਕੇ ਪੇਸ਼ ਕੀਤਾ ਗਿਆ ਸੀ। ਇਹ ਧਾਰਨਾ ਸੱਚਾਈ ਤੋਂ ਕੋਹਾਂ ਦੂਰ ਸੀ। ਹਿੰਦ ਦੀ ਰਾਜਸੀ ਸੱਤਾ ਹਿੰਦੂਆਂ ਕੋਲ ਸੀ ਅਤੇ ਓਸ ਵੇਲੇ ਦੇ ਪੰਜਾਬ ਵਿੱਚ ਵੀ ਹਿੰਦੂ ਬਹੁਗਿਣਤੀ ਵਿੱਚ ਸਨ। ਹਿੰਦੂਆਂ, ਸਿੱਖਾਂ ਦੇ ਆਪਸੀ ਸਬੰਧ ਓਸ ਵੇਲੇ ਸਭ ਤੋਂ ਸੁਖਾਵੇਂ ਸਨ। ਪਰ ਪੰਜਾਬ ਦੇ ਆਰੀਆ ਸਮਾਜੀਆਂ ਨੂੰ ਇਹ ਧਾਰਨਾ ਬਹੁਤ ਰਾਸ ਆਈ। ਪਾਕਿਸਤਾਨੋਂ ਮਾਰ ਖਾ ਕੇ ਆਏ ਹਿੰਦੂਆਂ ਨੇ ਵੀ ਏਸ ਵਿਚਾਰ ਨੂੰ ਹੁੰਗਾਰਾ ਦਿੱਤਾ!
  ਪੰਜਾਬ ਦੇ ਅਜੋਕੇ ਇਤਿਹਾਸ ਵਿੱਚ ਏਸ ਵਿਚਾਰਧਾਰਾ ਨੂੰ ਬਾਰ-ਬਾਰ ਵਰਤਿਆ ਗਿਆ ਅਤੇ ਵਰਤਿਆ ਜਾ ਰਿਹਾ ਹੈ। ਅਕਾਲੀ-ਭਾਜਪਾ ਦਾ ਗੱਠਜੋੜ ਵੀ ਏਸੇ ਨੀਹ ਉੱਤੇ ਹੋਇਆ। ਹਿੰਦੂਆਂ ਨੂੰ ਜਾਪਿਆ ਕਿ ਉਹ ਸਿੱਖਾਂ ਨੂੰ ਕਾਬੂ ਰੱਖ ਸਕਣ ਵਾਲੀ ਜਮਾਤ ਨਾਲ ਗੱਠਜੋੜ ਕਰ ਕੇ ਹੀ ਸੁਰੱਖਿਅਤ ਹਨ ― ਵਰਨਾ ਤਾਂ ਕਦੋਂ ਦਾ ਆਟੇ ਦੇ ਦੀਵੇ ਨੇ ਨਿਗਲਿਆ ਜਾਣਾ ਸੀ। ਸਿੱਖ ਤਾਂ ਏਸ ਰਹੱਸ ਨੂੰ ਹੁਣ ਤੱਕ ਸਮਝ ਨਹੀਂ ਸਕੇ ਪਰ ਹਿੰਦੂਆਂ ਨੇ ਝੱਟ ਭਾਂਪ ਲਿਆ। ਉਹ ਸਮਝ ਗਏ ਕਿ ਨਵੇਂ ਪੰਜਾਬ ਵਿੱਚ ਨਿਗੂਣੀ ਗਿਣਤੀ ਹੁੰਦਿਆਂ ਉਹ ਕੇਵਲ ਉਹਨਾਂ ਗੱਦਾਰ ਅਕਾਲੀ ਆਗੂਆਂ ਰਾਹੀਂ ਹੀ ਰਾਜ ਕਰ ਸਕਦੇ ਹਨ ਜੋ ਆਪਣੇ ਲੋਕਾਂ ਨੂੰ ਦਬਾ ਕੇ ਰੱਖਣ, ਗਾਹੇ-ਬਗਾਹੇ ਘੱਲੂਘਾਰਿਆਂ ਵਿੱਚ ਝੋਕਦੇ ਰਹਿਣ ਅਤੇ ਆਪਣੇ ਰਾਜ ਦੌਰਾਨ ਰੱਜ ਕੇ ਕੁੱਟ-ਮਾਰ ਕਰਨ ਜਿਵੇਂ ਕਿ ਅਕਾਲੀ-ਭਾਜਪਾ ਦੇ ਪਿਛਲੇ ਦਸ ਸਾਲਾ ਰਾਜ ਵਿੱਚ ਹੋਇਆ। 24 ਸਤੰਬਰ 2018 ਦੇ ਅੰਗ੍ਰੇਜ਼ੀ ਟ੍ਰਿਬਿਊਨ ਵਿੱਚ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਦਾ ਲੇਖ ਏਸੇ ਧਾਰਨਾ ਨੂੰ ਪ੍ਰਚਾਰ ਰਿਹਾ ਹੈ। ਅਕਾਲੀ ਦਲ ਵੀ ਬਾਰ-ਬਾਰ ਆਪਣੇ-ਆਪ ਨੂੰ ਹਿੰਦੂਆਂ ਦਾ ਮਸੀਹਾ, ਹਿੰਦੂ-ਸਿੱਖ ਏਕਤਾ ਦਾ ਜਾਮਨ ਅਤੇ ਬਰਗਾੜੀ ’ਚ ਬੈਠੇ ਅਮਨ-ਸ਼ਾਂਤੀ ਨਾਲ ਨਿਆਂ ਮੰਗਦੇ ਮਜ਼ਲੂਮਾਂ ਨੂੰ ‘ਖਾੜਕੂ, ਮਿਲੀਟੈਂਟ, ਅਤਿਵਾਦੀ’ ਪ੍ਰਚਾਰ ਰਿਹਾ ਹੈ । ਕੌਂਗਰਸ ਵੀ, ਮੁੱਖ ਮੰਤਰੀ ਦੇ ਬਿਆਨ ਅਨੁਸਾਰ, ਅਕਾਲੀਆਂ ਦਾ ਪੱਖ ਪੂਰ ਰਹੀ ਹੈ। 25 ਸਤੰਬਰ 2018 ਦਾ ਪੰਜਾਬੀ ਟ੍ਰਿਬਿਊਨ ਵੀ ਸ਼ਹਿਰੀਆਂ (ਹਿੰਦੂਆਂ) ਨੂੰ ਬਰਗਾੜੀ ਮੋਰਚੇ ਤੋਂ ਭੈ-ਭੀਤ ਦੱਸ ਰਿਹਾ ਹੈ।
  ਪਿੱਛੇ ਜਾਈਏ ਤਾਂ ਇੰਦਰਾ ਗਾਂਧੀ ਨੇ ਆਪਣਾ ਸਿਆਸੀ ਜੀਵਨ ਏਸੇ ਮਰਹਲੇ ਤੋਂ ਸ਼ੁਰੂ ਕੀਤਾ ਸੀ। ਆਪਣੀ ਸ੍ਵੈ-ਜੀਵਨੀ ਵਿੱਚ ਉਹ ਲਿਖਦੀ ਹੈ ਕਿ ਹੁਕਮ ਸਿੰਘ ਕਮੇਟੀ ਪੰਜਾਬੀ ਸੂਬੇ ਦੇ ਹੱਕ ਵਿੱਚ ਫ਼ੈਸਲਾ ਦੇਣ ਜਾ ਰਹੀ ਸੀ। ‘ਮੈਨੂੰ ਬੜਾ ਫ਼ਿਕਰ ਹੋਇਆ ਕਿ ਪੰਜਾਬ ਦੇ ਹਿੰਦੂਆਂ ਦਾ ਕੀ ਬਣੇਗਾ?’ ਹਿੰਦੂ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਤੋਂ ਮੁਨਕਰ ਹੋਣ ਲਈ ਵੀ ਆਰੀਆ ਸਮਾਜੀ ਪ੍ਰੈਸ ਨੇ ਸੰਭਾਵੀ ਪੰਜਾਬੀ ਸੂਬੇ ਵਿੱਚੋਂ ਉਜਾੜੇ ਜਾਣ ਦਾ ਡਰਾਵਾ ਦੇ ਕੇ ਹੀ ਤਿਆਰ ਕੀਤਾ ਸੀ। ਆਰੀਆ ਸਮਾਜੀ ਗੁਲਜ਼ਾਰੀ ਲਾਲ ਨੰਦਾ ਨੇ ਇਹ ਯਕੀਨੀ ਬਣਾਇਆ ਕਿ ਮੰਗੇ ਗਏ ਹਿੰਦੂ ਬਹੁਗਿਣਤੀ ਵਾਲੇ ਪੰਜਾਬੀ ਸੂਬੇ ਦੀ ਥਾਂਵੇਂ ‘ਸਿੱਖ ਸੂਬੀ’ ਬਣੇ ਜਿਸ ਦਾ ਖ਼ੇਤਰਫਲ ਘੱਟ ਹੋਵੇ ਅਤੇ ਸਿੱਖ ਆਬਾਦੀ ਪੱਖੋਂ ਬਹੁਗਿਣਤੀ ਵਿੱਚ ਹੋਣ।
  1984 ਦੇ ਦਰਬਾਰ ਸਾਹਿਬ ਉੱਤੇ ਕੀਤੇ ਫ਼ੌਜੀ ਹਮਲੇ ਦੀ ਪਿੱਠ-ਭੂਮੀ ਵਿੱਚ ਵੀ ਪੰਜਾਬੀ ਹਿੰਦੂਆਂ ਨੂੰ ਮਜ਼ਲੂਮ ਬਣਾ ਕੇ ਪੇਸ਼ ਕਰਨ ਦਾ ਪੈਂਤੜਾ ਕਾਫ਼ੀ ਕਾਮਯਾਬ ਰਿਹਾ। ਕਾਤਲ ਕਦੇ ਵੀ ਗ੍ਰਿਫ਼ਤਾਰ ਨਾ ਕੀਤੇ ਗਏ ― ਸਰਕਾਰ ਕਹਿੰਦੀ ਰਹੀ ਕਿ ਦਰਬਾਰ ਸਾਹਿਬ ਤੋਂ ਆਉਂਦੇ ਹਨ। ਸੰਤ ਲੌਂਗੋਵਾਲ ਆਖਦਾ ਰਿਹਾ ਕਿ ਪੁਲਸ ਠਾਣਿਆਂ ਵਿੱਚੋਂ ਕਾਤਲ ਵਾਰਦਾਤ ਕਰਨ ਲਈ ਨਿਕਲਦੇ ਹਨ ਅਤੇ ਕਤਲੋਗਾਰਤ ਤੋਂ ਬਾਅਦ ਠਾਣਿਆਂ ਵਿੱਚ ਹੀ ਜਜ਼ਬ ਹੋ ਜਾਂਦੇ ਹਨ। ਆਲਮ ਸੈਨਾ, ਵਿਰਕ ਸੈਨਾ, ਸੰਤੋਖਾ ਕਾਲਾ, ਦਲਬੀਰ ਗੈਂਗ ਆਦਿ ਦਾ ਵੇਰਵਾ ਤਾਂ ਜੂਲੀਓ ਰੀਬੀਰੋ ਵੇਲੇ ਪਤਾ ਲੱਗਿਆ ਸੀ। ਬੀਬੀ ਇੰਦਰਾ ਨੇ ਪੰਜਾਬ ਦੇ ਹਿੰਦੂਆਂ ਦੀ ਸੁਰੱਖਿਆ ਬਾਰੇ ਚਿੰਤਤ ਕਰ ਕੇ ਸਮੁੱਚੇ ਹਿੰਦੋਸਤਾਨ ਦੇ ਹਿੰਦੂਆਂ ਨੂੰ ਥਰ-ਥਰ ਕੰਬਣ ਲਾ ਦਿੱਤਾ ਸੀ। ਓਸ ਦਾ ਪੈਂਤੜਾ ਕਾਮਯਾਬ ਰਿਹਾ ਅਤੇ ਦਰਬਾਰ ਸਾਹਿਬ ਵਿੱਚ ਬੈਠੇ ਚਾਲੀ ਕੁ ਨਿਰਦੋਸ਼ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਹਿੰਦ ਦੀ ਫ਼ੌਜ ਝੋਕ ਦਿੱਤੀ ਗਈ ਸੀ। ਏਸ ਘੋਰ ਨਮੋਸ਼ੀ ਨੂੰ ਬਾਅਦ ਵਿੱਚ ਆਲਮੀ ਫ਼ਤਹਿ ਪ੍ਰਚਾਰਿਆ ਗਿਆ ਸੀ।
  ਪੁਲਸ ਨੇ ਬਹੁਤੇ ਸਿੱਖ ਏਹੀ ਆਖ ਕੇ ਕਤਲ ਕੀਤੇ ਹਨ ਕਿ ਇਹ ਹਿੰਦੂਆਂ ਲਈ ਖ਼ਤਰਾ ਬਣੇ ਹੋਏ ਸਨ। ਜਸਪਾਲ ਸਿੰਘ ਚੌੜ ਸਿਧਵਾਂ ਵਾਲੇ ਭੋਲ਼ੇ ਜਿਹੇ ਨੌਜਵਾਨ ਦੇ ਕਤਲ ਤੋਂ ਬਾਅਦ ਹੋਈ ਪੜਤਾਲੀਆ ਰਪਟ ਵਿੱਚ ਇਹ ਬਾਰ-ਬਾਰ ਲਿਖਿਆ ਮਿਲਦਾ ਹੈ ਕਿ ਇਸ ਗੱਭਰੂ ਤੋਂ ‘ਅਮਨ ਪਸੰਦ’ ਹਿੰਦੂ ਵੱਡਾ ਖ਼ਤਰਾ ਮਹਿਸੂਸ ਕਰ ਰਹੇ ਸਨ। ਹੁਣੇ-ਹੁਣੇ ਆਈ ਜੱਜ ਰਣਜੀਤ ਸਿੰਘ ਕਮਿਸ਼ਨ ਦੀ ਰਪਟ ਵਿੱਚ ਵੀ ਇੱਕ ਥਾਂ ਲਿਖਿਆ ਹੈ ਕਿ ਫਲਾਣੇ ਠਾਣੇਦਾਰ ਨੂੰ ਪੁਲਸ ਦੀ ਨਫ਼ਰੀ ਲੈ ਕੇ ਸ਼ਹਿਰ ਵਿੱਚ ਮਾਰਚ ਕਰਨ ਲਈ ਭੇਜਿਆ ਗਿਆ ਤਾਂ ਕਿ ਅਮਨ ਪਸੰਦ ਹਿੰਦੂ ਡਰ ਨਾ ਜਾਣ ― ਹਾਲਾਂਕਿ ਕੋਟਕਪੂਰੇ ਚੌਂਕ ਉੱਤੇ ਪੁਲਸ ਘੇਰੇ ਵਿੱਚ ਨਿਹੱਥੇ ਬੈਠੇ ਸਿੱਖਾਂ ਕੋਲ ਤਾਂ ਗੁਲੇਲ ਵੀ ਨਹੀਂ ਸੀ ਅਤੇ ਨਾ ਹੀ ਸਿੱਖਾਂ ਦਾ ਹਿੰਦੂਆਂ ਉੱਤੇ ਹਮਲਾ ਕਰਨ ਦਾ ਇਤਹਾਸ ਹੈ।
  ਜ਼ਾਹਰ ਹੈ ਕਿ ਇਹ ਡਰਾਵੇ ਉਹਨਾਂ ਹਿੰਦੂਆਂ ਦੇ ਸਹਿਜੇ ਹੀ ਮੇਚ ਆ ਜਾਂਦੇ ਹਨ ਜਿਹੜੇ ਜਾਣੇ-ਅਣਜਾਣੇ ਜਾਂ ਮੱਕਾਰੀ ਨਾਲ ਆਟੇ ਦੇ ਦੀਵਿਆਂ ਦੀ ਹੈਸੀਅਤ ਅਖ਼ਤਿਆਰ, ਕਬੂਲ ਕਰ ਚੁੱਕੇ ਹਨ। ਕਿਸੇ ਨੂੰ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਆਟੇ ਦੇ ਦੀਵਿਆਂ ਉਦਾਲੇ ਇੱਕੀਵੀਂ ਸਦੀ ਦੀ ਸਿੱਖ ਸਿਆਸਤ ਦਾ ਬਿਰਤਾਂਤ ਸਿਰਜਿਆ ਜਾਵੇਗਾ! ਪਰ ਅੱਜ ਇਹ ਹੋ ਰਿਹਾ ਹੈ ― ਖ਼ਤਰਨਾਕ ਹੱਦ ਤੱਕ ਹੋ ਵੀ ਚੁੱਕਾ ਹੈ। ਸਿੱਖ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਹਿੰਦੂ ਸਮਾਜ ਨੂੰ, ਸਰਕਾਰ ਨੂੰ ਅਤੇ ਬਾਦਲਕਿਆਂ ਨੂੰ ਮੁਖਾਤਬ ਹੋਣ ਅਤੇ ਪੁੱਛਣ ਕਿ ਏਸ ਬੇਤੁਕੇ ਬਿਰਤਾਂਤ ਨੂੰ ਪ੍ਰਚਾਰਨ ਦਾ ਕੀ ਕਾਰਣ ਹੈ? ਹੋਰ ਵੀ ਹਨ ਪਰ ਏਸ ਸਿਹ ਦੇ ਤੱਕਲੇ ਨੂੰ ਪੰਜਾਬ ਦੇ ਵਿਹੜੇ ਵਿੱਚੋਂ ਤੁਰੰਤ ਕੱਢ ਦੇਣਾ ਚਾਹੀਦਾ ਹੈ। ਜੇ ਨਾ ਕੀਤਾ ਗਿਆ ਤਾਂ ਏਥੇ ਫ਼ੇਰ ‘ਸ਼ਹੀਦੀਆਂ ਦੇ ਅੰਬਾਰ’ ਲਗਾਉਣ ਦੇ ਢੋਲ ਵੱਜਣਗੇ ਅਤੇ ਫੋਕੇ ਨਾਅਰੇ ਉਹਨਾਂ ਦੇ ਮੂੰਹਾਂ ਵਿੱਚ ਪਾ ਕੇ ਮਾਵਾਂ ਦੇ ਕੜੀਆਂ ਵਰਗੇ ਗੱਭਰੂ ਪੁੱਤ ਕਤਲ ਕਰਵਾਏ ਜਾਣਗੇ। ਇਹ ਧਰਤੀ ਤਾਂ ਪਹਿਲਾਂ ਹੀ ਖ਼ੂਨੋ-ਖ਼ੂਨ ਹੋਈ ਪਈ ਹੈ:
  ਦਿੱਲੀ ਹੈਸਿਆਰੀਏ ਤੈਂ ਰੱਤ ਧੜੀ ਲਵਾਈ ।
  ਤੂੰ ਮਾਸ ਖਾਏਂ ਇਉਂ ਪੁਤਰਾਂ ਜਿਉਂ ਬਕਰ ਕਸਾਈ ।
  ਪੰਜਾਬ ਦੇ ਹਿੰਦੂ ਸਮਝ ਲੈਣ ਕੇ ਸਿੱਖਾਂ ਦੀ ਦੇਖ-ਰੇਖ ਵਿੱਚ ਤਾਂ ਹਿੰਦੂਆਂ ਨੂੰ ਕਦੇ ਖ਼ਤਰਾ ਨਹੀਂ ਹੋਇਆ ― ਜਦੋਂ ਉਹ ਵੀ ਗ਼ੁਲਾਮ ਸਨ ਅਤੇ ਸਿੱਖ ਵੀ, ਤਾਂ ਵੀ ਸਿੱਖ ਹਿੰਦੂਆਂ ਦੇ ਹੱਕ ਵਿੱਚ ਭੁਗਤਦੇ ਰਹੇ। ਹੁਣ ਜਦੋਂ ਤੁਹਾਡੇ ਕੋਲ ਵੱਡੀ ਫ਼ੌਜੀ ਤਾਕਤ ਦਾ ਆਸਰਾ ਹੈ ਤਾਂ ਤੁਹਾਨੂੰ ਨਾ ਅੰਦਰ (ਪੰਜਾਬ ਵਿੱਚ) ਖ਼ਤਰਾ ਹੈ ਨਾ ਬਾਹਰ (ਹਿੰਦੋਸਤਾਨ ਵਿੱਚ)। ਖ਼ਤਰਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਖ਼ਤਰੇ ਦੇ ਢੋਲ ਵਜਾ ਕੇ ਤੁਹਾਨੂੰ ਵੀ ਲੁੱਟਣਾ ਹੈ ਅਤੇ ਸਾਨੂੰ ਵੀ ― ਬਾਹਰ ਵੀ ਅੰਦਰ ਵੀ। ਪੰਜਾਬ ਦੇ ਸਿੱਖ ਆਗੂ ਵੀ ਤੁਹਾਡਿਆਂ ਨੇ ਆਪਣੇ ਵਰਗੇ ਬਣਾ ਲਏ ਹਨ। ਜੇ ਸਾਰੇ ਏਸ ਖੇਡੀ ਜਾ ਰਹੀ ਬਾਜ਼ੀ ਨੂੰ ਸਮਝ ਲੈਣ ਤਾਂ ਸਾਰੀ ਹਿੰਦ ਉੱਤੋਂ ਖ਼ਤਰੇ ਦੇ ਬੱਦਲ ਤੁਰੰਤ ਹਟ ਸਕਦੇ ਹਨ। ਸਿੱਖ ਗੁਰੂ ਦੇ ਪਾਵਨ ਉਪਦੇਸ਼ (ਸਭ ਕੋ ਮੀਤੁ ਹਮ ਅਪਨਾ ਕੀਨਾ ਹਮ ਸਭਨਾ ਕੇ ਸਾਜਨ) ਅਨੁਸਾਰ ਸੰਸਾਰ ਦੇ ਹਰ ਮਨੁੱਖ ਨਾਲ ਮੇਲ-ਜੋਲ ਕਰ ਕੇ ਰਹਿਣਾ ਚਾਹੁੰਦੇ ਹਨ। ਤੁਸੀਂ ਵੀ ‘ਵਸੂਧੈਵ ਕਟੁੰਭਕਮ” ਨੂੰ ਲਫ਼ਜ਼ਾਂ ਤੋਂ ਪਰ੍ਹੇ ਸਮਝੋ ਤਾਂ ਵੇਖੋਗੇ ਕਿ ਤੁਸੀਂ ਆਟੇ ਦੇ ਦੀਵੇ ਨਹੀਂ। ਨਾ ਤੁਹਾਨੂੰ ਬਾਹਰ ਖ਼ਤਰਾ ਹੈ ਨਾ ਅੰਦਰ।
  ਏਸ ਲੇਖ ਦਾ ਇਹੋ ਸੁਨੇਹਾ ਹੈ ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com