ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਲੋਕ ਗਾਇਕ ਹਰਭਜਨ ਸ਼ੇਰਾ ਲੋਕ ਗਾਇਕ ਹਰਭਜਨ ਸ਼ੇਰਾ

    ਸਭਿਆਚਾਰ ਲੋਕ ਗਾਇਕੀ ਦਾ ਸੁਰੀਲਾ ਫ਼ਨਕਾਰ - ਹਰਭਜਨ ਸ਼ੇਰਾ

    ਹਰਮਿੰਦਰ ਸਿੰਘ ਭੱਟ, ਮੋ: 09914062205

    ਸੰਗੀਤ ਸਾਡੇ ਰੂਹ ਦੀ ਖ਼ੁਰਾਕ ਹੈ, ਇਹ ਕਲਾ ਪ੍ਰਮਾਤਮਾ ਵੱਲੋਂ ਬਖ਼ਸ਼ਿਆ ਇਕ ਕੁਦਰਤੀ ਤੋਹਫ਼ਾ ਹੈ, ਜਿਸ ਨੂੰ ਗੌਡ ਗਿਫ਼ਟ ਵੀ ਕਿਹਾ ਜਾਂਦਾ ਹੈ ਪਰ ਕੰਨਾਂ ਨੂੰ ਸਕੂਨ ਦੇਣ ਵਾਲੀ ਗਾਇਕੀ ਕਿਸੇ ਵਿਰਲੇ ਟਾਂਵੇਂ ਦੇ ਹੀ ਹਿੱਸੇ ਆਉਂਦੀ ਹੈ।ਇਕ ਅਜਿਹਾ ਹੀ ਸੋਹਣਾ- ਸੁਨੱਖਾ ਸਾਡੀ ਸਭਿਆਚਾਰ ਪੰਜਾਬੀ ਲੋਕ ਗਾਇਕੀ ਦਾ ਸੁਰੀਲਾ ਫ਼ਨਕਾਰ ਹੈ ਹਰਭਜਨ ਸ਼ੇਰਾ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਕਿਉਂਕਿ ਹਰਭਜਨ ਸ਼ੇਰਾ ਪੰਜਾਬੀ ਲੋਕ ਗਾਇਕੀ ਦਾ ਉਹ ਹਸਤਾਖ਼ਰ ਹੈ। ਜਿਸ ਨੇ ਆਪਣੀ ਪਹਿਲੀ ਕੈਸੇਟ ‘ਤੇਰੀ ਯਾਦ ਚੰਦਰੀਏ’ ਰਾਹੀ ਸੰਗੀਤ ਜਗਤ ਵਿਚ ਤਰਥੱਲੀ ਮਚਾਈ ਸੀ ਤੇ ਉਸ ਨੇ ਹਮੇਸ਼ਾ ਸਾਡੀ ਮਾਂ ਬੋਲੀ ਤੇ ਪਰਿਵਾਰਕ ਸਭਿਆਚਾਰ ਵਿਰਸੇ ਵਾਲੀ ਗਾਇਕੀ ਨੂੰ ਹੀ ਤਰਜੀਹ ਦਿੱਤੀ ਹੈ।

    ਉਸ ਦੇ ਸਾਫ਼-ਸੁਥਰੇ ਗੀਤਾਂ ਦੇ ਬੋਲ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹੇ ਹੋਏ ਨੇ।ਤਾਂਈਓ ਤਾਂ ਉਨ੍ਹਾਂ ਦੇ ਗੀਤਾਂ ਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ।ਕਿਉਂਕਿ ਉਸ ਦੇ ਗਲੇ ਵਿਚ ਮਿਠਾਸ ਤੇ ਸੁਰੀਲਾਪਣ ਆਪ ਮੁਹਾਰੇ ਝਲਕਦਾ ਹੈ ਤੇ ਉਸ ਦੀ ਆਵਾਜ਼ ਵਿਚ ਵੱਖਰਾ ਪਣ ਤੇ ਇੱਕ ਵੱਖਰੀ ਕਸਕ ਹੈ, ਜੋ ਸੁਣਨ ਵਾਲੇ ਨੂੰ ਮੰਤਰ ਮੁਗਧ ਕਰਦੀ ਹੈ। ਲੋਕ ਗਾਇਕ ਹਰਭਜਨ ਸ਼ੇਰਾ ਦਾ ਪਿਛੋਕੜ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਮੁੱਲਾਂਪੁਰ ਨਾਲ ਜੁੜਿਆ ਹੋਇਆ ਹੈ।ਪਰ ਸ਼ੇਰੇ ਦਾ ਜਨਮ ਪਿਤਾ ਲੈਫ਼ਟੀਨੈਂਟ ਕਿਰਪਾਲ ਸਿੰਘ ਗਿੱਲ ਸਾਹਿਬ ਦੇ ਘਰ ਮਾਤਾ ਜਗਮੀਤ ਕੌਰ ਦੀ ਕੁੱਖੋਂ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਇਆ।ਕਿਉਂਕਿ ਹਰਭਜਨ ਸ਼ੇਰਾ ਜੀ ਦੇ ਪਿਤਾ ਜੀ ਏਅਰਫੋਰਸ ‘ਚ ਸਰਵਿਸ ਕਰਦੇ ਸਨ।ਉਸ ਸਮੇਂ ਉਨ੍ਹਾਂ ਦੀ ਡਿਊਟੀ ਦਿੱਲੀ ਵਿਚ ਸੀ।ਫਿਰ ਉਨ੍ਹਾਂ ਦੀ ਪੋਸਟਿੰਗ ਚੰਡੀਗੜ੍ਹ ਦੀ ਹੋ ਗਈ ਤੇ ਚੰਡੀਗੜ੍ਹ ਸ਼ਹਿਰ ਵਿਚ ਹੀ ਹਰਭਜਨ ਸ਼ੇਰਾ ਜੀ ਦਾ ਬਚਪਨ ਬੀਤਿਆਂ ਪਰ ਚੰਡੀਗੜ੍ਹ ਸ਼ਹਿਰ ‘ਚ ਰਹਿੰਦੇ ਹੋਏ ਵੀ ਉਹ ਆਪਣੇ ਪਿਛੋਕੜ ਨੂੰ ਕਦੇ ਨਹੀਂ ਭੁੱਲਦਾ ਤੇ ਪਿੰਡਾਂ ਨਾਲ ਉਸ ਦਾ ਡਾਢਾ ਮੋਹ ਹੈ।ਉਹ ਅਕਸਰ ਹੀ ਵਿੱਸਰੀਆਂ ਯਾਦਾਂ ਨੂੰ ਚੇਤੇ ਕਰਕੇ ਚਿੰਤਤ ਹੋ ਜਾਂਦਾ ਹੈ ਤੇ ਆਪਣੇ ਇਸ ਗੀਤ ਨੂੰ ਗੁਣ ਗੁਨ੍ਹਾਉਂਦਾ ਰਹਿੰਦਾ ਹੈ।ਕਿ ‘ਧੂੜ ਵੀ ਚੰਗੀ ਲੱਗਦੀ ਸੀ, ਮੇਰੇ ਪਿੰਡ ਦੀਆਂ ਗਲੀਆਂ ਦੀ।’
    ਇਸ ਸ਼ਹਿਰ ਵਿਚ ਹੀ ਪੜ੍ਹਿਆ ਤੇ ਪੜ੍ਹ ਕੇ ਜੁਆਨ ਹੋਇਆ ਤੇ ਆਪਣੀ ਮਾਖਿਓ ਮਿੱਠੀ ਗਾਇਕੀ ਦਾ ਸਫ਼ਰ ਵੀ ਬਚਪਨ ਵਿਚ ਹੀ ਉਸ ਨੇ ਉਸਤਾਦ ਹਰਪਾਲ ਸਨੇਹੀ ਜੀ ਤੋਂ ਤਾਲੀਮ ਲੈ ਕੇ ਇਸ ਸ਼ਹਿਰ ਤੋਂ ਹੀ ਸ਼ੁਰੂ ਕੀਤਾ ਤੇ ਆਪਣੀ ਇਸ ਸਾਫ਼ ਸੁਥਰੀ ਗਾਇਕੀ ਨੂੰ ਦੇਸਾਂ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ।ਹਰਭਜਨ ਸ਼ੇਰਾ ਨੂੰ ਬਚਪਨ ਵਿਚ ਹੀ ਸਕੂਲ ਸਮੇਂ ਗਾਉਣ ਦਾ ਸ਼ੌਕ ਪੈ ਗਿਆ ਸੀ ਤੇ ਉ¤ਘੇ ਗਾਇਕ ਜਨਾਬ ਮੁਹੰਮਦ ਸਦੀਕ ਜੀ ਨਾਲ ਰਹਿ ਕੇ ਵੀ ਉਨ੍ਹਾਂ ਤੋਂ ਗਾਇਕੀ ਬਾਰੇ ਕਾਫ਼ੀ ਗੁਰ ਸਿੱਖੇ।ਹਰਭਜਨ ਸ਼ੇਰਾ ਜੀ ਨੇ ਜਦ 1994 ਵਿਚ ਆਪਣੀ ਪਹਿਲੀ ਕੈਸੇਟ ‘ਤੇਰੀ ਯਾਦ ਚੰਦਰੀਏ’ ਸੀ. ਐ¤ਮ. ਸੀ ਕੰਪਨੀ ਦੇ ਲੋਗੋ ਹੇਠ ਮਾਰਕੀਟ ਵਿਚ ਲਿਆਂਦੀ ਸੀ ਤਾਂ ਉਸ ਸਮੇਂ ਇਸ ਕੈਸੇਟ ਨੇ ਹਰਭਜਨ ਸ਼ੇਰੇ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਤੇ ਰਿਕਾਰਡ ਤੋੜ ਸਫਲਤਾ ਪ੍ਰਾਪਤ ਕੀਤੀ।ਭਾਵੇਂ ਉਸ ਸਮੇਂ ਸੋਸ਼ਲ ਮੀਡੀਏ ਤੇ ਐਡ ਵਗ਼ੈਰਾ ਦੇ ਕੋਈ ਖ਼ਾਸ ਪ੍ਰਬੰਧ ਨਹੀਂ ਸਨ।ਪਰ ਇਸ ਦੇ ਬਾਵਜੂਦ ਵੀ ਇਹ ਕੈਸੇਟ ਸੁਪਰ ਸਾਬਤ ਹੋਈ ਸੀ।ਇਸ ਤੋਂ ਬਾਅਦ ਦਰਜਨਾਂ ਦੇ ਕਰੀਬ ਕੈਸੇਟਾਂ ਅਤੇ ਐਲਬੰਬਾਂ ਤੇ ਧਾਰਮਿਕ ਭੇਟਾਂ ਵੀ ਮਾਰਕੀਟ ਵਿਚ ਆਈਆਂ।ਜਿਸ ਨੂੰ ਸਰੋਤਿਆਂ ਨੇ ਮਣਾਂ ਮੂੰਹੀਂ ਪਿਆਰ ਦਿੱਤਾ ਹੈ ਤੇ ਬਾਲੀਵੁੱਡ ਫ਼ਿਲਮ ‘ਸਾਹਿਬ ਬੀਵੀ ਔਰ ਗੈਂਗਸਟਰ ਰੀਟਰਨਜ਼’ ਵਿਚ ਵੀ ਇੰਨਾਂ ਦਾ ਸੌਂਗ ‘ਦੁੱਖ ਤੋੜਤੇ ਜੁਗਨੀਏ ਤੂੰ’ ਆ ਚੁੱਕਿਆ ਹੈ।
    ਇਸ ਤੋਂ ਇਲਾਵਾ ਉਸ ਦੇ ਸੁਪਰ ਹਿੱਟ ਗੀਤ ‘ਤੇਰੀ ਯਾਦ ਚੰਦਰੀਏ, ਆਜਾ ਆਜਾ ਨੀ ਪੜੋਸਣੇ, ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ, ਗੋਰੀ ਗੋਰੀ ਵੀਣੀ ਨੂੰ, ਕੀ ਕੀ ਤੈਨੂੰ ਦੁੱਖ ਦੱਸੀਏ, ਖ਼ਤ ਮੋੜ ਕੇ ਕਹਿੰਦੀ ਖ਼ਤ ਮੇਰੇ ਦੇ ਜਾਵੀਂ, ਆਜਾ ਵੇ ਮਾਹੀਆ, ਦੋ ਪਿੱਗ ਲਾਕੇ ਲੱਗਦਾ ਏ ਸਾਰਾ ਪਿੰਡ ਮਿੱਤਰਾਂ ਦਾ, ਕੰਮੋ ਨੀ ਤੇਰੇ ਨਖ਼ਰੇ ਨੇ, ਅਸੀਂ ਖੁਸ਼ੀਆਂ ਨੂੰ ਕਦ ਮਿਲੀਏ, ਜੀ ਆਇਆ ਨੂੰ, ਤੇਰੀ ਤਸਵੀਰ, ਮੌਸਮ, ਖਜਾਨਾ ਮੇਰੇ ਪਿੰਡ ਦਾ, ਸਾਥੋਂ ਕੀ ਕਸੂਰ ਹੋ ਗਿਆ, ਪਿੰਡ ਵਿੱਚ ਮਿੱਤਰਾਂ ਦੇ, ਅੱਜ ਕੱਲ ਤੇਰੀਆਂ ਨਜ਼ਰਾਂ ਅੜੀਏ ਨੀਵੀਂ ਥਾਂ ਨਹੀਂ ਠਹਿਰਦੀਆਂ, ਡੀ. ਜੇ ਉ¤ਤੇ ਹੀਰ,ਘਰ ਪੁੱਛ ਕੇ ਮੋੜ ਤੋਂ, ਅਲੀ ਮੋਲਾ, ਚੰਨਾਂ ਵੇ ਚੰਨਾਂ ਖੋਲ ਪਿਆਰ ਦਾ ਪੰਨਾ, ਨਾ ਹੈਲੋ ਹੈਲੋ ਕਰਿਆ ਕਰ ਆਦਿ ਹੋਰ ਅਣਗਿਣਤ ਗੀਤਾਂ ਨੂੰ ਸਰੋਤਿਆਂ ਨੇ ਖਿੜੇ ਮੱਥੇ ਕਬੂਲ ਕੀਤਾ।
    ਹਰਭਜਨ ਸ਼ੇਰਾ ਜੀ ਇਸ ਖੇਤਰ ‘ਚ ਕਈ ਸਭਿਆਚਾਰਕ ਮੇਲਿਆਂ ਤੇ ਸੰਸਥਾਵਾਂ ਵੱਲੋਂ ਮਾਣ ਸਨਮਾਨ ਹਾਸਲ ਕਰ ਚੁੱਕਿਆ ਹੈ ਤੇ ਉਹ ਆਪਣੀ ਗਾਇਕੀ ਦੇ ਜੌਹਰ ਅਮਰੀਕਾ, ਕੈਨੇਡਾ, ਇਟਲੀ ਆਦਿ ਕਈ ਯੂਰਪ ਦੇਸਾਂ ‘ਚ ਵਿਖਾ ਚੁੱਕੇ ਹਨ ਤੇ ਹੁਣ ਉਹ ਆਪਣੇ ਨਵੇਂ ਗਾਣਿਆਂ ਦੇ ਵੀਡੀਓ ਬਣਾਉਣ ਲਈ ਇੰਗਲੈਂਡ ਤੇ ਮਲੇਸ਼ੀਆ ਦੀ ਤਿਆਰੀ ਵਿੱਚ ਜੁਟੇ ਹੋਏ ਹਨ।ਮੈਂ ਦਿਲੋਂ ਇਹੀ ਕਾਮਨਾ ਕਰਦਾ ਹਾਂ ਕਿ ਪੰਜਾਬੀ ਲੋਕ ਗਾਇਕੀ ਦਾ ਇਹ ਅਨਮੋਲ ਰਤਨ ਆਪਣੀ ਮਾਖਿਓ ਮਿੱਠੀ ਗਾਇਕੀ ਵਿੱਚ ਹਮੇਸਾਂ ਸਫ਼ਲ ਰਹੇ ਤੇ ਇਸੇ ਤਰ੍ਹਾਂ ਹੀ ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਜਰੀਏ ਦੇਸਾਂ ਵਿਦੇਸ਼ਾਂ ਚ ਵਸਦੇ ਸਮੂਹ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਅਤੇ ਸਾਡੇ ਸਭਿਆਚਾਰ ਤੇ ਸਾਡੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ।
    ਹਰਮਿੰਦਰ ਸਿੰਘ ਭੱਟ
    ਪਿੰਡ- ਬਈਏਵਾਲ (ਸੰਗਰੂਰ)
    ਮੋ: 09914062205

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com