ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਪੰਜਾਬ ਦਿਵਸ...!

    'ਪੰਜਾਬ', ਜਿਹੜਾ ਆਪਣੇ ਪਾਣੀਆਂ ਤੇ ਆਪਣੀ ਬੋਲੀ ਕਾਰਨ ਪੰਜਾਬ ਹੈ, ਪ੍ਰੰਤੂ ਬਦਕਿਸਮਤੀ ਨਾਲ ਅੱਜ ਪੰਜਾਬ ਤੋਂ ਉਸਦੇ ਪਾਣੀ ਤੇ ਬੋਲੀ ਦੋਵੇ ਹੀ ਖੋਹ ਲਏ ਗਏ ਹਨ। ਅੱਜ ਪੰਜਾਬ ਦੇ 'ਪੰਜਾਬੀ ਸੂਬਾ' ਬਣਨ ਦੀ ਅਰਧ ਸ਼ਤਾਬਦੀ ਦਾ ਦਿਨ ਹੈ, ਇਹ ਭਾਵੇਂ ਕਿਸੇ ਪੰਜਾਬੀ ਲਈ ਖੁਸ਼ੀ ਦਾ ਦਿਨ ਕਦਾਚਿਤ ਨਹੀਂ ਹੋ ਸਕਦਾ, ਕਿਉਂਕਿ 'ਲੰਗੜਾ ਪੰਜਾਬੀ ਸੂਬਾ' ਅਕਾਲੀ ਭਾਈਆਂ ਨੇ ਆਪਣੀ ਰਾਜਸੀ ਲਾਲਸਾ ਕਾਰਨ, ਹਜ਼ਾਰਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਖੂਹ-ਖਾਤੇ ਸੁੱਟ ਕੇ, ਮੰਨਜ਼ੂਰ ਕਰ ਲਿਆ ਸੀ। ਖੈਰ, ਪੰਜਾਬੀ ਬੋਲੀ ਤੇ ਅਧਾਰਿਤ ਪੰਜਾਬੀ ਸੂਬਾ ਤਾਂ ਬਣ ਗਿਆ, ਪ੍ਰੰਤੂ ਇਸ ਪੰਜਾਬੀ ਸੂਬੇ 'ਚੋਂ ਪੰਜਾਬੀ ਨੂੰ 'ਨਿਕਾਲਾ' ਦੇ ਦਿੱਤਾ ਗਿਆ ਹੈ।

    ਅੱਜ ਸਾਢੇ ਚਾਰ ਦਹਾਕੇ ਦਾ ਸਮਾਂ ਪੰਜਾਬੀ ਸੂਬੇ ਨੂੰ ਬਣਿਆ ਹੋ ਗਿਆ ਹੈ ਅਤੇ ਇਸ ਸੂਬੇ 'ਚ ਦੋ ਦਹਾਕੇ ਪੰਜਾਬੀ ਸੂਬਾ ਬਣਾਉਣ ਵਾਲਿਆਂ ਦੀ ਸਰਕਾਰ ਵੀ ਰਹੀ ਹੈ ਅਤੇ ਅੱਜ ਵੀ ਹੈ। ਪ੍ਰੰਤੂ ਅੱਜ ਤੱਕ ਪੰਜਾਬੀ ਸੂਬੇ 'ਚ ਪੰਜਾਬੀ ਨੂੰ ਰਾਜਭਾਸ਼ਾ ਦਾ ਦਰਜਾ ਨਹੀਂ ਮਿਲ ਸਕਿਆ। ਭਾਵੇਂ ਸਰਕਾਰ ਨੇ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਕਾਗਜ਼ਾਂ 'ਚ ਤਾਂ ਦਰਜਾ ਦਿੱਤਾ ਹੋਇਆ ਹੈ, ਇਸ ਸਬੰਧੀ ਕਾਨੂੰਨ ਵੀ ਬਣਾਏ ਗਏ ਤੇ ਫਿਰ ਉਨ੍ਹਾਂ ਕਾਨੂੰਨਾਂ 'ਚ ਸੋਧ ਵੀ ਕੀਤੀ ਗਈ, ਪ੍ਰੰਤੂ 'ਪੰਜਾਬੀ' ਨੂੰ ਪਹਿਲੀ ਭਾਸ਼ਾ ਦਾ ਦਰਜਾ ਅੱਜ ਤੱਕ ਨਹੀਂ ਮਿਲ ਸਕਿਆ, ਕਿਉਂਕਿ ਹਾਕਮ, ਬੇਈਮਾਨ ਹਨ ਅਤੇ ਉਨ੍ਹਾਂ ਦੀ 'ਹਿੰਦੀ ਦੇ ਸਪੂਤਾਂ' ਨਾਲ ਗੂੜ੍ਹੀ ਯਾਰੀ ਹੈ, ਜਿਹੜੇ ਪੰਜਾਬੀ ਨੂੰ ਚਿਮਟੇ ਨਾਲ ਵੀ ਛੂਹਣ ਲਈ ਤਿਆਰ ਨਹੀਂ। ਇਸ ਕਾਰਨ ਅਕਾਲੀਆਂ ਦੀ ਸਰਕਾਰ ਕਾਗਜ਼ੀ ਕਾਰਵਾਈ 'ਚ ਤਾਂ ਪੰਜਾਬੀ ਦੀ ਪਹਿਰੇਦਾਰ ਬਣ ਜਾਂਦੀ ਹੈ, ਪ੍ਰੰਤੂ ਹਕੀਕਤ 'ਚ ਕੱਖ ਵੀ ਨਹੀਂ ਕਰਦੀ।
    ਅੱਜ ਵੀ ਸਰਕਾਰੀ ਦਫਤਰਾਂ 'ਚ ਅੰਗਰੇਜ਼ੀ ਦੀ ਸਰਦਾਰੀ ਹੈ, ਵੱਡੇ ਅਫ਼ਸਰ ਪੰਜਾਬੀ ਬੋਲਣਾ, ਪੰਜਾਬੀ ਲਿਖਣਾ ਆਪਣੀ ਤੌਹੀਨ ਮੰਨਦੇ ਹਨ, ਉਹ ਪੰਜਾਬੀ ਨੂੰ ਜਾਹਲਾਂ-ਗਵਾਰਾਂ ਦੀ ਬੋਲੀ ਮੰਨਦੇ ਹਨ। ਪੰਜਾਬੀ ਸੂਬੇ 'ਚ ਵੱਡੇ ਅਫ਼ਸਰ 60 ਫ਼ੀਸਦੀ ਗੈਰ ਪੰਜਾਬੀ ਹਨ, ਫਿਰ ਪੰਜਾਬੀ ਕਿਵੇਂ ਲਾਗੂ ਹੋ ਸਕਦੀ ਹੈ? ਪੰਜਾਬ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਦੇ ਹਮਲੇ ਕਾਰਨ, ਹਿੰਦੀ ਖ਼ੁਦ-ਬ-ਖ਼ੁਦ ਭਾਰੂ ਹੋ ਰਹੀ ਹੈ। ਸ਼ਹਿਰਾਂ 'ਚ ਤਾਂ ਹਿੰਦੀ ਦਾ ਬੋਲ-ਬਾਲਾ ਹੈ ਹੀ, ਪਿੰਡਾਂ 'ਚ ਵੀ ਇੱਕ 'ਭਈਆ' ਸਾਰੇ ਪਰਿਵਾਰ ਨੂੰ ਹਿੰਦੀ ਬੋਲਣ ਲਾ ਦਿੰਦਾ ਹੈ। ਅਸੀਂ ਸਿੱਖ ਸਭਿਅਤਾ ਤੇ ਸਿੱਖ ਸੱਭਿਆਚਾਰ ਨੂੰ ਸਥਾਪਤ ਕਰਨ ਦੀ ਥਾਂ ਆਪਣੇ ਪੁਰਾਤਨ ਵਿਰਸੇ ਤੇ ਸਭਿਆਚਾਰ ਦੇ ਖ਼ਾਤਮੇ ਦੇ ਰਾਹ ਤੁਰ ਪਏ ਹਾਂ, ਜਿਸ ਕਾਰਨ ਜਿੱਥੇ ਪੰਜਾਬ 'ਚੋਂ ਪੱਗ ਤੇ ਚੁੰਨੀ ਅਲੋਪ ਹੋਣੀ ਸ਼ੁਰੂ ਹੋਈ ਹੈ, ਉਥੇ ਪੰਜਾਬੀ ਬੋਲੀ ਤੇ ਵੀ ਹਿੰਦੀ-ਅੰਗਰੇਜ਼ੀ ਦਾ ਗ਼ਲਬਾ ਵੱਧ ਗਿਆ ਹੈ। ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਤੇ ਦੱਸਣ ਦੀ ਥਾਂ ਕਿ ਮਾਂ-ਬੋਲੀ ਤੋਂ ਬਿਨਾਂ ਕਿਸੇ ਦੇਸ਼, ਕੌਮ ਜਾਂ ਸੂਬੇ ਨੇ ਕਦੇ ਵੀ ਤਰੱਕੀ ਦੀਆਂ ਉਚਾਈਆਂ ਨੂੰ ਪ੍ਰਾਪਤ ਨਹੀਂ ਕੀਤਾ, ਉਨ੍ਹਾਂ ਨੂੰ 'ਹਿੰਦੀ-ਅੰਗਰੇਜ਼ੀ ਦੇ ਚਾਂਈ-ਚਾਂਈ ਗੁਲਾਮ ਬਣਾਉਣ ਦੇ ਰਾਹ ਤੁਰੇ ਹੋਏ ਹਾਂ। ਪੰਜਾਬੀ ਮਾਂ-ਬੋਲੀ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਵਾਲਿਆਂ ਦੇ ਬੱਚੇ ਵੀ ਅੰਗਰੇਜ਼ੀ ਸਕੂਲਾਂ 'ਚ ਹੀ ਪੜ੍ਹਦੇ ਹਨ ਅਤੇ ਉਨ੍ਹਾਂ ਦੀ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਅੰਗਰੇਜ਼ੀ ਭਾਰੂ ਹੁੰਦੀ ਹੈ।
    ਅਨਪੜ੍ਹ ਪਰਿਵਾਰ ਵੀ ਆਪਣੇ ਘਰ 'ਚ ਹੋ ਰਹੇ ਕਿਸੇ ਸਮਾਗਮ ਦਾ ਸੱਦਾ ਪੱਤਰ 'ਅੰਗਰੇਜ਼ੀ' ਚ ਹੀ ਛਪਵਾਉਂਦਾ ਹੈ। ਉਹ ਬੋਲੀ ਜਿਸ 'ਚ ਦੁਨੀਆ ਦਾ ਸਭ ਤੋਂ ਮਹਾਨ ਆਧੁਨਿਕ ਅਤੇ ਸਰਬ ਸਮਰੱਥ ਗਿਆਨ ਦਾ ਭੰਡਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੋਵੇ, ਬੁੱਲੇਸ਼ਾਹ ਤੇ ਵਾਰਿਸ਼ ਸ਼ਾਹ ਨੇ ਆਪਣਾ ਪ੍ਰੇਮ ਵੰਡਿਆ ਹੋਵੇ, ਭਾਈ ਵੀਰ ਸਿੰਘ ਤੇ ਪ੍ਰੋ. ਪੂਰਨ ਸਿੰਘ ਨੇ ਪੰਜਾਬ ਦੀ ਸਿਫ਼ਤ ਕੀਤੀ ਹੋਵੇ, ਉਸ ਬੋਲੀ ਨੂੰ ਜੇ ਕੋਈ ਅਨਪੜ੍ਹ ਤੇ ਜਾਹਲਾਂ ਦੀ ਬੋਲੀ ਮੰਨਦਾ ਹੈ ਤਾਂ ਉਸ ਤੋਂ ਵੱਡਾ 'ਮੂਰਖ' ਦੁਨੀਆ 'ਚ ਹੋਰ ਕੋਈ ਨਹੀਂ ਹੋ ਸਕਦਾ, ਪ੍ਰੰਤੂ ਅਫਸੋਸ ਹੈ ਕਿ ਅੱਜ ਬਹੁਗਿਣਤੀ ਪੰਜਾਬੀ ਖ਼ੁਦ ਹੀ ਇਨ੍ਹਾਂ ਮੂਰਖਾਂ 'ਚ ਸ਼ਾਮਲ ਹੋ ਚੁੱਕੇ ਹਨ, ਜਿਨ੍ਹਾਂ ਨੇ ਆਪਣੀ ਮਾਂ ਤੋਂ ਹੀ ਮੂੰਹ ਵੱਟ ਲਿਆ ਹੈ। ਅੱਜ ਜਦੋਂ ਤਕਨਾਲੋਜੀ ਦੀ ਕ੍ਰਾਂਤੀ ਵਾਲੀ ਸਦੀ ਦਾ ਪਹਿਲਾ ਦਹਾਕਾ ਲੰਘ ਗਿਆ ਹੈ, ਪ੍ਰੰਤੂ ਪੰਜਾਬੀ ਨੂੰ ਨਵੀਆਂ ਤਕਨੀਕਾਂ ਦਾ ਹਾਣੀ ਬਣਾਉਣ ਤੋਂ ਘੇਸਲ ਵੱਟੀ ਬੈਠੇ ਹਾਂ। ਤਕਨੀਕੀ ਉੱਚ ਵਿੱਦਿਆ ਦਾ ਪੰਜਾਬੀ ਨੂੰ ਮਾਧਿਅਮ ਬਣਾਉਣ ਲਈ ਗੰਭੀਰ ਉਪਰਾਲੇ ਨਹੀਂ ਹੋਏ, ਜਿਸ ਕਾਰਨ ਕਈਆਂ ਨੂੰ ਲੱਗਦਾ ਹੈ ਕਿ ਡਾਕਟਰੀ, ਇੰਜੀਨੀਅਰਿੰਗ ਤੇ ਕੰਪਿਊਟਰ ਦੀ ਪੜ੍ਹਾਈ ਪੰਜਾਬੀ 'ਚ ਹੋ ਹੀ ਨਹੀਂ ਸਕਦੀ, ਜਦੋਂਕਿ ਇਹ ਸੰਭਵ ਹੈ। ਅੱਜ ਜਦੋਂ 'ਪੰਜਾਬ ਦਿਵਸ' ਹੈ, ਸਾਨੂੰ ਇੱਕ ਵਾਰ ਆਪਣੇ ਦਿਲ ਤੇ ਹੱਥ ਧਰ ਕੇ ਆਪਣੇ ਆਪ ਨੂੰ ਇਹ ਸੁਆਲ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਕੀ ਮੈਂ ਸੱਚ-ਮੁੱਚ ਪੰਜਾਬੀ ਮਾਂ ਦਾ ਸਪੂਤ ਹਾਂ? ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਤੇ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨੂੰ ਚਮਕਾਉਣ 'ਚ ਮੇਰਾ ਕੋਈ ਯੋਗਦਾਨ ਹੈ? ਅਸੀਂ ਪੰਜਾਬੀ ਭਾਸ਼ਾ ਲਿਖਣੀ ਭੁੱਲ ਰਹੇ ਹਾਂ, ਸਾਡੇ ਐਮ. ਏ. ਪਾਸ ਨੌਜਵਾਨ ਵੀ ਗਲਤ ਸ਼ਬਦ ਜੋੜਾਂ ਦੀ ਵਰਤੋਂ ਕਰਦੇ ਹਨ, ਥਾਂ-ਥਾਂ ਪੰਜਾਬੀ ਬੋਲੀ ਦੇ ਗਲਤ ਬੋਰਡ ਵਿਖਾਈ ਦਿੰਦੇ ਹਨ, ਅਸੀਂ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਪੰਜਾਬੀ ਦੀ ਥਾਂ ਅੰਗਰੇਜ਼ੀ-ਹਿੰਦੀ ਦੇ ਸ਼ਬਦ ਬੋਲਣਾ ਸਿਖਾਉਣ ਨੂੰ ਆਪਣੀ ਟੋਹਰ ਸਮਝਦੇ ਹਾਂ।
    ਖਾਂਦੇ-ਪੀਂਦੇ ਪੜ੍ਹੇ-ਲਿਖੇ ਪੰਜਾਬੀ ਪਰਿਵਾਰਾਂ 'ਚ ਤਾਂ ਪੰਜਾਬੀ ਬੋਲਣੀ ਆਪਣੀ ਸ਼ਾਨ ਦੇ ਉਲਟ ਸਮਝੀ ਜਾਂਦੀ ਹੈ। ਅਸੀਂ ਹਿੰਦੀ ਫਿਲਮਾਂ ਦੇ ਦੀਵਾਨੇ ਹਾਂ, ਘਰੇਲੁ ਔਰਤਾਂ ਅੱਜ ਕੱਲ੍ਹ ਟੀ.ਵੀ. ਤੇ ਚੱਲਦੇ ਹਿੰਦੀ ਸੀਰੀਅਲ, ਜਿਹੜੇ ਸਾਡੇ ਪੁਰਾਤਨ ਵਿਰਸੇ ਤੇ ਸੱਭਿਆਚਾਰ ਦੀਆਂ ਨੀਹਾਂ ਪੁੱਟ ਰਹੇ ਹਨ, ਦੀਆਂ ਦੀਵਾਨੀਆਂ ਹਨ। ਪੰਜਾਬੀ ਪ੍ਰੇਮ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਸਤਿ ਸ੍ਰੀ ਅਕਾਲ ਦੀ ਥਾਂ ਗੁਡ ਮਾਰਨਿੰਗ ਜਾਂ ਨਮਸਕਾਰ ਲੈ ਰਹੀ ਹੈ। ਪੰਜਾਬੀ ਮਾਧਿਅਮ ਵਾਲੇ ਤਾਂ ਸਿਰਫ਼ ਸਰਕਾਰੀ ਸਕੂਲ ਹੀ ਰਹਿ ਗਏ ਹਨ, ਜਿਹੜੇ ਸਿਰਫ਼ ਹੁਣ ਗਰੀਬਾਂ ਦੇ ਸਕੂਲ ਬਣ ਗਏ ਹਨ। ਸਾਨੂੰ ਸਮੇਂ ਦਾ ਹਾਣੀ ਬਣਨ ਲਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਅਤੇ ਅੰਤਰਰਾਸ਼ਟਰੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ, ਪ੍ਰੰਤੂ ਆਪਣੀ ਮਾਂ-ਬੋਲੀ ਨੂੰ 'ਬੇਦਾਵਾ' ਦੇਣਾ ਸਾਡੀ ਮਾਨਸਿਕ ਗੁਲਾਮੀ ਦਾ ਚਿੰਨ ਹੈ। ਜੇ ਅਸੀਂ ਆਪਣੀ ਮਾਂ-ਬੋਲੀ ਨੂੰ ਸੱਚੀ ਮੁੱਚੀ 'ਪਟਰਾਣੀ' ਬਣਾਉਣਾ ਚਾਹੁੰਦੇ ਹਾਂ ਤਾਂ ਇਸਨੂੰ ਮਾਂ ਵਾਲਾ ਪਿਆਰ ਤੇ ਸਤਿਕਾਰ ਦੇਣਾ ਪਵੇਗਾ ਅਤੇ ਸਾਰਿਆਂ ਨੂੰ ਇਸਦੀ ਤਰੱਕੀ 'ਚ ਵੱਧ ਤੋਂ ਵੱਧ ਹਿੱਸਾ ਪਾਉਣਾ ਪਵੇਗਾ। ਸਿਆਸੀ ਆਗੂਆਂ ਦੀ ਝਾਕ ਛੱਡ ਕੇ ਹਰ ਪੰਜਾਬੀ ਪ੍ਰੇਮੀ ਨੂੰ ਆਪਣੇ ਪੱਧਰ ਤੇ ਜੋ ਕੁਝ ਉਹ ਕਰ ਸਕਦਾ ਹੈ, ਉਹ ਕਰਨਾ ਪਵੇਗਾ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com