ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸੋਸ਼ਲ ਮੀਡੀਆ ਨੂੰ ਪੰਜਾਬੀ ਵਿਚ ਵਰਤਣਾ ਜਰੂਰੀ ਕਿਉਂ ਹੈ !

    ਪੰਜਾਬੀ ਲੋਕਧਾਰਾ ਫੇਸਬੁੱਕ ਗਰੁੱਪ ਵਿਚ ਜਸਵਿੰਦਰ ਕੌਰ ਜੱਸੀ ਨੇ ਆਪਣੇ ਫੇਸਬੁੱਕ ਖਾਤੇ ਦਾ ਨਾਮ ਪੰਜਾਬੀ ਵਿਚ ਰੱਖਣ ਦੀ ਪੋਸਟ ਪਾ ਕੇ ਉਸਾਰੂ ਬਹਿਸ ਛੇੜ ਦਿੱਤੀ ਹੈ। ਇਸ ਦਾ ਵੱਡਾ ਫਾਇਦਾ ਇਹ ਹੋਇਆ ਕਿ ਕਈਆਂ ਨੇ ਆਪਣੇ ਨਾਮ ਪੰਜਾਬੀ ਵਿਚ ਕਰ ਲਏ ਹਨ। ਪੰਜਾਬੀ ਵਿਚ ਨਾਮ ਨਾ ਰੱਖਣ ਦੇ ਵਿਰੋਧ ਵਿਚ ਜਿਹੜੀਆਂ ਦਲੀਲਾਂ ਆਈਆਂ ਹਨ ਉਹਨਾ ਵਿਚ ਜਿਆਦਾਤਰ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾ ਦੇ ਦੋਸਤ ਹੋਰ ਭਾਸ਼ਾਵਾਂ ਵਾਲੇ ਹੋਰ ਕਰਕੇ ਪੰਜਾਬੀ ਵਿਚ ਨਾਮ ਨੂੰ ਲੱਭ ਨਹੀਂ ਸਕਦੇ ਇਸ ਲਈ ਅੰਗਰੇਜੀ ਵਿਚ ਨਾਮ ਰੱਖਣਾ ਉਹਨਾਂ ਦੀ ਮਜਬੂਰੀ ਹੈ। ਕਈਆਂ ਨੇ ਇਸ ਬਹਿਸ ਨੂੰ ਵਿਵਾਦ ਬਣਾਉਣ ਦਾ ਯਤਨ ਵੀ ਕੀਤਾ ਹੈ। ਆਓ ਇਸ ਬਾਰੇ ਹੋਰ ਵਿਚਾਰ ਕਰੀਏ ਕਿ ਸਾਨੂੰ ਆਪਣਾ ਨਾਮ ਪੰਜਾਬੀ ਵਿਚ ਕਿਉਂ ਰੱਖਣਾ ਚਾਹੀਦਾ ਹੈ।


    ਪਹਿਲੀ ਗੱਲ ਸਾਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਪੰਜਾਬੀ ਦੁਨੀਆ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ 10ਵੇਂ ਨੰਬਰ ਤੇ ਹੈ। ਦੁਨੀਆ ਵਿਚ ਪੰਜਾਬੀ ਨੂੰ 10 ਕਰੋੜ ਤੋਂ ਵੱਧ ਲੋਕ ਬੋਲਦੇ ਹਨ । ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਦੀ ਆਪਣੀ ਲਿੱਪੀ ਅਤੇ ਵਿਆਕਰਨ ਹੈ ਜਿਹੜੀ ਹਰ ਭਾਸ਼ਾ ਦੇ ਲੋਕਾਂ ਕੋਲ ਨਹੀਂ ਹੁੰਦੀ। ਇਥੋਂ ਤੱਕ ਕਿ ਅੰਗਰੇਜੀ ਭਾਸ਼ਾ ਦੀ ਵੀ ਕੋਈ ਲਿੱਪੀ ਨਹੀਂ ਹੈ ਇਸ ਨੂੰ ਲਿਖਣ ਲਈ ਰੋਮਨ ਲਿੱਪੀ ਦਾ ਸਹਾਰਾ ਲੈਣਾ ਪੈਂਦਾ ਹੈ। ਭਾਰਤ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਵੀ ਸੰਪੂਰਨ ਭਾਸ਼ਾ ਨਹੀਂ ਹੈ । ਹਿੰਦੀ ਕੋਲ ਤਾਂ ਕਿਰਿਆਵਾਂ ਦਾ ਖਾਲ ਪਿਆ ਹੋਇਆ ਹੈ। ਕੀ ਇਹ ਮਾਣ ਵਾਲੀ ਗੱਲ ਨਹੀਂ ਕਿ ਪੰਜਾਬੀ ਜਿਹੀ ਸੰਪੂਰਨ ਬੋਲ਼ੀ ਸਾਡੀ ਆਪਣੀ ਹੈ !
    ਪਹਿਲਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਇਹ ਦਲੀਲਾਂ ਦਿੰਦੇ ਹਨ ਕਿ "ਮੇਰਾ ਮੇਲ-ਜੋਲ ਬਾਹਰਲੇ ਮੁਲਕਾਂ ਜਾਂ ਪੂਰੇ ਦੇਸ਼ ਵਿਚ ਹੋਣ ਕਰਕੇ ਮੈਨੂੰ ਅੰਗਰੇਜੀ ਵਿਚ ਲਿਖ ਕੇ ਲੱਭਣਾ ਸੌਖਾ ਹੈ! ਜਾਂ ਪੰਜਾਬੀ ਵਿਚ ਲਿਖਿਆ ਉਹ ਲੱਭ ਨਹੀਂ ਸਕਦੇ"
    ਇਸ ਦਲੀਲ ਵਿਚ ਭੋਰਾ ਵੀ ਦਮ ਨਹੀਂ ਹੈ। ਸਾਨੂੰ ਸਭ ਨੂੰ ਪਤਾ ਹੈ ਜਦੋਂ ਅਸੀਂ ਸ਼ੋਸ਼ਟ ਸਾਈਟਾਂ ਤੇ ਆਪਣਾ ਖਾਤਾ ਬਣਾਉਦੇ ਹਾਂ ਤਾਂ ਫਾਰਮ ਭਰਨ ਸਮੇਂ ਕੰਪਨੀ ਇਕ ਵਾਰ ਤੁਹਾਡਾ ਨਾਲ ਅੰਗਰੇਜੀ ਦੇ ਵੱਡੇ ਅੱਖਰਾਂ ਵਿਚ ਜਰੂਰ ਭਰਵਾਉਂਦੀ ਹੈ। ਬੇਸ਼ੱਕ ਇਹ ਨਾਮ ਬਾਹਰ ਨਹੀਂ ਵੀ ਦਿਸਦਾ ਪਰ ਖਾਤੇ ਦੇ ਪਿੱਛੇ ਇਹ 'ਸਰਚ-ਇੰਜਣਾ' ਦੇ ਲੱਭਣ ਲਈ ਪਿਆ ਹੁੰਦਾ ਹੈ। ਜੇ ਤੁਹਾਡਾ ਨਾਮ ਪੰਜਾਬੀ ਵਿਚ ਲਿਖਿਆ ਹੈ ਤਾਂ ਵੀ ਉਹ ਅੰਗਰੇਜੀ ਵਿਚ ਲਿਖ ਕੇ ਲੱਭਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗੂਗਲ ਜਿਹੀਆਂ ਵੱਡੀਆਂ ਕੰਪਨੀਆਂ ਕੋਲ ਜਬਰਦਸਤ ਭਾਸ਼ਾ ਬਦਲੂ ਸ਼ਾਫਟਵੇਅਰ ਹਰ ਸਮੇਂ ਕਿਰਿਆ ਵਿਚ ਹਨ ਜਿਹੜੇ ਤੁਰੰਤ ਉਸ ਨੂੰ 200 ਤੋਂ ਵੱਧ ਬੋਲੀਆਂ/ਲਿਪੀਆਂ ਵਿਚ ਤੁਰਤ ਅਨੁਵਾਦ ਕਰ ਦਿੰਦੇ ਹਨ। ਇਸ ਲਈ ਪੰਜਾਬੀ ਵਿਚ ਰੱਖੇ ਨਾਮ ਨੂੰ ਅੰਗਰੇਜੀ ਵਿਚ ਲੱਭਣ ਵਾਲਿਆਂ ਨੂੰ ਕੋਈ ਮੁਸ਼ਕਲ ਨਹੀਂ ਆਉੰਦੀ।
    ਹੁਣ ਪਹਿਲੀ ਗੱਲ ਵੱਲ ਫਿਰ ਮੁੜਦੇ ਹਾਂ। ਸਾਨੂੰ ਆਪਣਾ ਨਾਮ ਪੰਜਾਬੀ ਵਿਚ ਕਿਉਂ ਲਿਖਣਾ ਚਾਹੀਦਾ ਹੈ ? ਜਾਂ ਸਾਨੂੰ ਫੇਸਬੁੱਕ ਖਾਤਾ ਪੰਜਾਬੀ ਵਿਚ ਕਿਉਂ ਵਰਤਣਾ ਚਾਹੀਦਾ ਹੈ?
    ਫੇਸਬੁੱਕ, ਗੂਗਲ, ਮਾਈਕਰੋਸ਼ਾਫਟ, ਟਵੀਟਰ ਮੋਜਲਾ, ਵਟਸਐਪ, ਜੂਮਲਾ, ਯੂਟਿਊਬ, ਵਰਡਪ੍ਰੈੱਸ, ਲਿੰਕਡਇਨ, ਔਰਕੁਟ, ਮਾਈਸਪੇਸ, ਸਕਾਈਪ, ਅਡੌਬੀ, ਕੁਆਰਕ ਐਕਸਪ੍ਰੈੱਸ,ਫਿਲਕਰ, ਫਾਇਲਜਿਲਾ, ਹਾਈਕ, ਇੰਸਟਾਗਰਾਮ ਆਦਿ 'ਸਮਾਜਿਕ ਮੇਲ-ਜੋਲ ਸੇਵਾ' (Social networking service) ਵਾਲੀਆਂ ਅੰਤਰਰਾਸ਼ਟਰੀ ਕੰਪਨੀਆਂ ਆਪਣਾ ਕਾਰੋਬਾਰ ਵਧਾਉਣ ਲਈ ਖੇਤਰੀ ਭਾਸ਼ਾਵਾਂ ਵਿਚ ਸੇਵਾ ਦਿੰਦੀਆਂ ਹਨ ਇਸ ਕੰਮ ਲਈ ਉਹਨਾਂ ਨੂੰ ਉਸ ਭਾਸ਼ਾ ਦੇ ਸੈਕੜੇ ਲੋਕਾਂ ਨੂੰ ਨੌਕਰੀ ਦੇਣੀ ਪੈਂਦੀ ਹੈ। ਜਿਸ ਨਾਲ ਇਹਨਾਂ ਕੰਪਨੀਆਂ ਦਾ ਕਰੋੜਾਂ ਰੁਪਏ ਮਹੀਨਾ ਖਰਚ ਆਉਂਦਾ ਹੈ । ਕੰਪਨੀ ਇਹ ਖਰਚ ਤਾਂ ਕਰੇਗੀ ਜੇ ਉਸ ਖੇਤਰੀ ਭਾਸ਼ਾ ਨੂੰ ਵਰਤਣ ਵਾਲੇ ਲੋਕ ਵੀ ਵੱਧ ਗਿਣਤੀ ਵਿਚ ਹੋਣਗੇ। ਇਸ ਫਾਇਦਾ ਅਸੀਂ ਪੰਜਾਬੀ ਵਾਲੇ ਉਠਾ ਸਕਦੇ ਹਾਂ। ਜਿੱਥੇ ਇਸ ਨਾਲ ਪੰਜਾਬੀ ਭਾਸ਼ਾ ਸਮੇਂ ਦੇ ਹਾਣ ਦੀ ਹੋਵੇਗੀ ਉੱਥੇ ਇਹ ਰੁਜਗਾਰ ਦੀ ਭਾਸ਼ਾ ਵੀ ਬਣ ਜਾਵੇਗੀ। ਪੰਜਾਬੀ ਦਾ ਵਿਕਾਸ਼ ਨਵੀਂ ਪੀੜ੍ਹੀ ਵਿਚ ਹੋਵੇਗਾ। ਅਸੀਂ ਇਹਨਾਂ ਸਮਾਜਿਕ ਸੇਵਾਵਾਂ ਨੂੰ ਸਹਿਜੇ ਹੀ ਪੰਜਾਬੀ ਵਿਚ ਵਰਤ ਕੇ ਆਪਣੀ ਮਾਂ ਬੋਲੀ ਦੇ ਪ੍ਰਚਾਰ ਲਈ ਚੰਗਾ ਉਪਰਾਲਾ ਕਰ ਰਹੇ ਹੋਵਾਂਗੇ। -ਗੁਰਸੇਵਕ ਸਿੰਘ ਧੌਲਾ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com