ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਭਗਵੰਤ ਮਾਨ ਭਗਵੰਤ ਮਾਨ

  ਅੰਬ ਵੱਢ ਕੇ ਅੱਕਾਂ ਨੂੰ ਵਾੜ ਦੇਂਦਾਂ , ਵੇਲ਼ਾ ਬੀਤੇ ਤੋਂ ਫੇਰ ਪਛਤਾੲੇਂਗਾ ਜੀ

  ਰਾਜਵਿੰਦਰ ਸਿੰਘ ਰਾਹੀ
  ਪਿਛਲੇ ਕੁਛ ਸਮੇ ਤੋੰ ਜੋ ਅਾਮ ਅਾਦਮੀ ਪਾਰਟੀ ਦਾ ਕਲੇਸ਼ ਵਧਿਅਾ ਹੈ , ੳੁਸ ਸਬੰਧ ਚ ਭਗਵੰਤ ਮਾਨ ਨੇ ਦਿੱਲੀ ਦੀ ਲੀਡਰਸ਼ਿੱਪ ਦੇ ਹੱਕ ਵਿਚ ਸਟੈਂਡ ਲੈਂਦਿਅਾਂ ਜੋ ਵਿਚਾਰ ਪ੍ਰਗਟ ਕੀਤੇ ਹਨ, ੳੁਸ ਨਾਲ ੳੁਸ ਦੀ ਸ਼ਖਸ਼ੀਅਤ ਅਤੇ ਸਿਅਾਸੀ ਸਮਝ ਤੇ ਬੜੇ ਵੱਡੇ ਸੁਅਾਲ ਖੜੇ ਹੋ ਗੲੇ ਹਨ! ਮੈਂ ਭਗਵੰਤ ਨੂੰ ੨੦੧੭ ਦੇ ਚੋਣ ਦੰਗਲ ਦਾ ਮਹਾਂ ਨਾੲਿਕ ਕਿਹਾ ਸੀ! ਹੁਣ ਬਹੁਤ ਸਾਰੇ ਮਿੱਤਰ ਮੈਨੂੰ ਠਿੱਠ ਕਰ ਰਹੇ ਹਨ! ਪਰ ਮੈਂ ਅੱਜ ਵੀ ੳੁਸੇ ਗੱਲ ਤੇ ਖੜਾਂ ਹਾਂ, ਕਿੳੁਂ ੳੁਸ ਸਮੇਂ ਭਗਵੰਤ ਨੇ ਜੋ ਜਾਨ ਹੂਲਵਾਂ ਕੰਮ ਕਰਕੇ ਅੈਡੀ ਵੱਡੀ ਹਨੇਰੀ ਲਿਅਾਂਦੀ ਸੀ ੳੁਹ ਭੁੱਲਣ ਵਾਲੀ ਨਹੀੰ ਹੈ!

  ੲਿਸ ਹਨੇਰੀ ਨੂੰ ਰੋਕਣ ਲੲੀ ਬਾਦਲ ਅੈਂਡ ਕੰਪਨੀ , ਮੋਦੀ ਸਰਕਾਰ ਤੇ ਕਾਂਗਰਸ ਨੇ ਅੱਡੀ ਚੋਟੀ ਦਾ ਜੋਰ ਲਗਾੲਿਅਾ ਸੀ! ਮੌੜ ਬੰਬ ਧਮਾਕੇ ਕਰਵਾਕੇ ਅਤੇ ਕੇਜਰੀਵਾਲ ਵਲੋਂ ਕਿਸੇ ਸਾਬਕਾ ਖਾੜਕੂ ਦੇ ਘਰ ਰਾਤ ਕੱਟਣ ਨੂੰ ਹੳੂਅਾ ਬਣਾ ਕੇ ੲਿਹ ਧਿਰਾਂ ਹਿੰਦੂ ਵੋਟਰ ਦਾ ਪਾਸਾ ਪਲਟਣ ਵਿਚ ਕਾਮਯਾਬ ਵੀ ਹੋੲੀਅਾਂ ਹਨ। ਹੁਣ ਵੀ ੲਿਸ ਗੱਲ ਤੋਂ ੲਿਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਂਵੇ ਧਿਰਾਂ ( ਬਾਦਲ+ ਕਾਂਗਰਸੀ) ਖਹਿਰਾ ਸਮਰੱਥਕਾਂ ਅਤੇ ਕੇਜਰੀਵਾਲ ਸਮਰੱਥਕਾਂ ਨੂੰ ਗੁਪਤ ਤੌਰ ਤੇ ੳੁਗਾਸਾ ਦੇ ਰਹੀਅਾਂ ਹਨ!
  ਜਿਵੇਂ ਪਿਛਲੇ ਦਿਨ ਮਹਿਲ ਕਲਾਂ ਹਲਕੇ ਵਿਚ ਅਾਪ ਸਮਰੱਥਕਾਂ ਵਲੋਂ ਭਗਵੰਤ ਦੀ ਗੱਡੀ ਘੇਰਨ ਅਤੇ ਬਾਦ ਚ ੳੁਹਨਾਂ ਤੇ ਪਰਚੇ ਦਰਜ ਕਰਨ ਦੀ ਘਟਨਾ ਨੇ ਬਲ਼ਦੀ ਤੇ ਤੇਲ ਵਾਲਾ ਕੰਮ ਕੀਤਾ ਹੈ! ਭਗਵੰਤ ਅਤੇ ਕੇਜਰੀਵਾਲ ਸਮਰੱਥਕਾਂ ਦਾ ਹੁਣ ਖਹਿਰਾ ਜਾਂ ਕੰਵਰ ਸੰਧੂ ਤੇ ਦੋਸ਼ ਥੱਪਣ ਨਾਲ ਨਹੀਂ ਸਰਨਾਂ , ੳੁਹਨਾਂ ਨੂੰ ਅਾਮ ਵਲੰਟੀਅਰਾਂ ਦੇ ਮਾਨਸਿਕ ਟੈਪਰੈਂਸਰ ਦੀ ਥਾਹ ਪਾੳੁਣੀ ਹੀ ਪੈਣੀ ਹੈ! ਵਲੰਟੀਅਰਾਂ ਵਿਚ ੲਿਹ ਨਰਾਜਗੀ ਅਤੇ ਗੁੱਸਾ ੲਿੱਕ ਦਿਨ ਵਿਚ ਨਹੀਂ ਪੈਦਾ ਹੋੲਿਅਾ, ੲਿਹ ਸ਼ਾਹਕੋਟ ਦੀ ਚੋਣ ਤੋਂ ਹੀ ਸਮਝ ਲੈਣਾਂ ਚਾਹੀਦਾ ਸੀ। ਅਾਮ ਅਾਦਮੀ ਦੇ ਸਮਰੱਥਕਾਂ ਦਾ ੲਿਹ ਕਹਿਣਾ ਜਾੲਿਜ ਹੈ ਪਾਰਟੀ ਪਿੱਛੇ ਲੱਗ ਕੇ ਅਸੀਂ ਦੁਸਮਣੀਅਾਂ ਪਾ ਲੲੀਅਾਂ! ੲਿਹ ਸੱਚ ਵੀ ਹੈ ੨੦੧੪ ਤੇ ੨੦੧੭ ਦੀਅਾਂ ਚੋਣਾਂ ਮੌਕੇ ਬਾਪੂ ਕਿਸੇ ਪਾਸੇ ਬੇਬੇ ਕਿਸੇ ਪਾਸੇ, ਭੈਣ ਕਿਸੇ ਪਾਸੇ ਭਾੲੀ ਕਿਸੇ ਪਾਸੇ, ਤਾੲਿਅਾ ਕਿਸੇ ਪਾਸੇ ਤਾੲੀ ਕਿਸੇ ਪਾਸੇ, ਚਾਚਾ ਕਿਸੇ ਪਾਸੇ ਚਾਚੀ ਕਿਸੇ ਪਾਸੇ, ਮਾਸੜ ਕਿਸੇ ਪਾਸੇ, ਮਾਸੀ ਕਿਸੇ ਪਾਸੇ! ਬਿਕਰਮਜੀਤ ਮਜੀਠੀੲੇ ਨੂੰ ਚਿੱਟੇ ਦਾ ਵਪਾਰੀ ਕਹਿਣ ਦੇ ਮਾਮਲੇ ਤੇ ਸਿਰ ਵੱਢਵੀਅਾਂ ਦੁਸਮਣੀਅਾਂ ਪੲੀਅਾਂ ਹਨ! ਪਰ ਕੇਜਰੀਵਾਲ ਵਲੋਂ ਮਾਫੀ ਮੰਗਣ ਦੀ ਸ਼ਰਮਨਾਕ ਘਟਨਾ ਨੇ ਲੋਕਾਂ ਨੂੰ ਪਟਕਾ ਕੇ ਧਰਤੀ ਨਾਲ ਮਾਰਿਅਾ ਹੈ! ੲਿੱਕ ਹਿੰਦੂ ਖਾਸ ਕਰ ਬਾਣੀੲੇ ਨੂੰ ਸਵੈ ਮਾਣ, ਅਣਖ ਅਤੇ ਗ਼ੈਰਤ ਦਾ ਕੀ ਪਤਾ ਹੈ?
  ਭਗਵੰਤ ਨੂੰ ੲਿੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਨਾਂ ਬੰਦਿਅਾਂ ਨੂੰ ਲੋਕਾਂ ਨੇ ਵਿਧਾੲਿਕ ਜਾਂ ਸੰਸਦ ਮੈੰਬਰ ਬਣਾ ਦਿੱਤਾ ਹੈ ੳੁਹ ਅਾਮ ਹਾਲਤਾਂ ਚ ਪੰਚਾੲਿਤ ਮੈਂਬਰ ਬਣਨ ਦੇ ਕਾਬਲ ਵੀ ਨਹੀਂ ਹਨ! ਪ੍ਰੋ. ਸਾਧੂ ਸਿੰਘ ਫਰੀਦਕੋਟ ਤੇ ਹਰਿੰਦਰ ਸਿੰਘ ਖਾਲਸਾ ਨੇ ਤਾਂ ਚੋਣ ਜਿੱਤਣ ਤੋਂ ਬਾਦ ਲੋਕਾਂ ਨੂੰ ਮੂੰਹ ਵੀ ਨਹੀਂ ਦਿਖਾੲਿਅਾ ਸੀ! ਜੇ ਅਜਿਹੇ ਲੋਕ ਹੁਣ ਦੁਬਾਰਾ ਲੋਕਾਂ ਚ ਜਾਣਗੇ ਕੀ ਲੋਕ ੲਿਹਨਾਂ ਦੇ ਹਾਰ ਪਾੳੁਣ ਗੇ? ਦੂਜਾ ੲਿਹ ਲੋਕ ਸਿਅਾਸੀ ਨਹੀਂ ਸਨ! ਹੁਣ ਚੋਣਾਂ ਹਾਰਨ ਤੋਂ ਬਾਦ ੲਿਹ ਘਰੀਂ ਬੈਠਣਗੇ! ਜਿਵੇਂ ੧੯੯੨ ਦੇ ਚੋਣ ਬਾੲੀਕਾਟ ਮੌਕੇ ਬਸਪਾ ਦੇ ਕੲੀ ਵਿਧਾੲਿਕ ਬਣ ਗੲੇ ਸਨ ਪਰ ਅੱਜ ੳੁਹਨਾਂ ਦਾ ਕਿਤੇ ਨਾਂ ਨਿਸ਼ਾਨ ਵੀ ਨਹੀਂ ਹੈ ! ੳੁਹਨਾਂ ਵਾਂਗ ਹੀ ਅਾਮ ਅਾਦਮੀ ਦੇ ਵਿਧਾੲਿਕ ਪੈਨਸਨਖੋਰ ਬਣ ਜਾਣਗੇ! ਸਿਅਾਸਤ ਚ ੳੁਹੀ ਲੋਕ ਭਿੜਦੇ ਹਨ, ਸਿਅਾਸਤ ਜਿਨਾਂ ਦੇ ਖੂਨ ਚ ਰਚੀ ਹੋਵੇ!ਮੈਨੂੰ ਭਗਵੰਤ ਦੀ ਸੁਹਿਰਦਤਾ ਤੇ ਕੋੲੀ ਸ਼ੱਕ ਨਹੀਂ , ੳੁਸ ਦੀ " ਕੁਲਫੀ ਗਰਮਾ ਗਰਮ " ਕਾਮੇਡੀ ਕੈਸਿਟ ਨੇ ਹੀ ਮੈਨੂੰ ਅਚੰਭੇ ਚ ਪਾ ਦਿੱਤਾ ਸੀ! ੲਿੱਕ ਪਾਸੇ ਤਾਂ ਜਸਵਿੰਦਰ ਭੱਲੇ ਦੀ ਦੋ ਅਰਥੀ ਕਮੇਡੀ ਛਣਕਾਟਾ ਸੀ ਜਿਸ ਨੇ ਚਾਚੇ ਭਤੀਜੀ ਦੇ ਪਵਿੱਤਰ ਰਿਸ਼ਤੇ ਨੂੰ ਲੱਚਰ ਰੰਗ ਚਾੜ ਦਿੱਤਾ ਦਿਤਾ ਸੀ ਪਰ ਭਗਵੰਤ ਦੀ ਕਮੇਡੀ ਤਾਂ ਸਿੱਧਾ ਸਿਸਟਮ ਤੇ ਡੈਂਟ ਪਾਂੳੁਦੀ ਸੀ! ੳੁਸ ਤੋਂ ਪਤਾ ਲੱਗਦਾ ਸੀ ਕਿ ਭਗਵੰਤ ਦੇ ਡੂੰਘ ਅੰਦਰ ਕਿਤੇ ਲੋਕਾਂ ਦਾ ਦਰਦ ਹੈ , ੳੁਸ ਨੇ ਅਾਪਣੀ ਕਲਾ ਨੂੰ ਮਨੋਰੰਜਨ ਦੇ ਹਲਕੇ ਪੱਧਰ ਤੋਂ ੳੁਪਰ ਚੁੱਕ ਕੇ ਸਮਾਜਕ ਸਰੋਕਾਂਰਾਂ ਨਾਲ ਜੋੜਿਅਾ ਸੀ! ੳੁਸ ਦੀ ਕਲਾ ਵਿਚ ਧਾਰਦਾਰ ਵਿਅੰਗ ਸੀ ਜੋ ਵੱਡੇ ਵੱਡੇ ਨਾਢੂ ਖਾਨਾਂ ਦੀਅਾਂ ਗੋਡਣੀਅਾਂ ਲਵਾੳੁਣ ਦੇ ਸਮਰੱਥ ਸੀ! ੲਿਸੇ ਕਲਾ ਨੇ ੨੦੧੭ ਚ ਗੋਡਣੀਅਾਂ ਲਵਾੲੀਅਾਂ ਵੀ ਹਨ!
  ਭਗਵੰਤ ਨੂੰ ੲਿਹ ਗੱਲ ਵੀ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਅਾਮ ਅਾਦਮੀ ਪਾਰਟੀ ਨੂੰ ਸਿੱਖਾਂ ਵਲੋਂ ਜਬਰਦਸਤ ਹਮਾੲਿਤ ਮਿਲੀ ਸੀ ੳੁਹ ੳੁਹਨਾਂ ਦੇ ਮੁੱਦਿਅਾਂ ਤੇ ਮਸਲਿਅਾਂ ਕਾਰਨ ਹੀ ਮਿਲੀ ਸੀ! ਬਾਦਲ ਅੈਂਡ ਕੰਪਨੀ ਨੇ ਜਿਸ ਤਰਾਂ ਸਿੱਖਾਂ ਨਾਲ ਵਿਸਾਹਘਾਤ ਕਰਕੇ ਦਸ ਸਾਲਾਂ ਚ ਧਰਮ ਅਤੇ ਅਾਰਥਕਤਾ ਦੀ ਬਰਬਾਦੀ ਕੀਤੀ ਸੀ , ੳੁਸ ਨਾਲ ਸਿੱਖਾਂ ਦੇ ਹਿਰਦੇ ਤਪੇ ਪੲੇ ਸਨ! ਦੂਜਾਂ ਵੋਟਾਂ ਖਾਤਰ ਸਰਸੇ ਵਾਲਾ ਮਾਫ ਕਰਨਾ, ਤੀਜਾ, ਥਾਂ ਥਾਂ ਸਿਰੀ ਗੁਰੂ ਗਰੰਥ ਸਾਹਬ ਦੀ ਬੇਅਦਬੀ ਤੇ ਬਰਗਾੜੀ ਦੇ ਗੋਲੀ ਕਾਂਡ ਨੇ ਸਿੱਖ ਜ਼ਜ਼ਬਾਤਾਂ ਨੂੰ ਲਾਂਬੂੰ ਲਾ ਦਿੱਤੇ ਸਨ। ਸਿੱਖ ਕਿਸੇ ਵੀ ਕੀਮਤ ਤੇ ਬਾਦਲ ਅੈਂਡ ਕੰਪਨੀ ਦੇ ਪਾਪਾਂ ਭਰੇ ਬੇੜੇ ਨੂੰ ਡੁਬੋਣਾ ਚਾਹੁੰਦੇ ਸਨ।ਪੰਜਾਬ ਅਤੇ ਸਿੱਖਾਂ ਦੇ ਮੁੱਦੇ ਅੱਜ ਵੀ ਜਿੳੁਂ ਦੇ ਤਿੳੁਂ ਖੜੇ ਹਨ! ਮਸਲਾ ਖਹਿਰੇ ਜਾਂ ਕੰਵਰ ਸੰਧੂ ਦੀ ਖੁਦਮੁਖਤਿਅਾਰੀ ਦਾ ਨਹੀਂ , ੲਿਹ ਪੰਜਾਬ ਦੀ ਖੁਦਮੁਖਤਿਅਾਰੀ ਦਾ ਵੀ ਹੈ! ਬਾਕੀ ਭਾਰਤ ਨਾਲੋਂ ਪੰਜਾਬ ਤੇ ਸਿੱਖਾਂ ਦੇ ਮੁੱਦੇ ਤੇ ਮਸਲੇ ਵੱਖਰੇ ਹਨ। ਦਿੱਲੀ ਜਾਂ ਕੇਂਦਰ ਦੇ ੳੁਚ ਜਾਤੀ ਹਿੰਦੂ ਵਰਗ ਨੂੰ ੲਿਹਨਾਂ ਦੀ ਕੀ ਸਾਰ ਤੇ ਸਮਝ ਹੈ? ਪੰਜਾਬ ਦੇ ਕਮਿੳੁਨਿਸਟਾਂ ਦੀ ਹੋਣੀ ਤੋਂ ਸਿੱਖਣਾਂ ਚਾਹੀਦਾ ਹੈ ਜਿਨਾਂ ਨੇ ਕੇੰਦਰੀ ਲੀਡਰਸ਼ਿੱਪ ਦੇ ਪਿੱਛ ਲੱਗ ਬਣ ਕੇ ਪੰਜਾਬ ਚੋਂ ਅਾਪਣਾ ਬੋਰੀਅਾ ਬਿਸਤਰਾ ਗੋਲ਼ ਕਰਵਾ ਲਿਅਾ ਹੈ!ਸੋ ਕੇਜਰੀਵਾਲ ਲੀਡਰਸ਼ਿੱਪ ਪੰਜਾਬ ਖਾਸ ਕਰ ਸਿੱਖਾਂ ਦੇ ਮੂੰਹੋ ਲਹਿ ਚੁੱਕੀ ਹੈ , ਹੁਣ ੲਿੱਥੇ ਕੇਜਰੀਵਾਲ ਪੱਤਾ ਨਹੀਂ ਚੱਲ਼ਣਾ , ਪੰਜਾਬ ਦੀ ਲੀਡਰਸ਼ਿੱਪ ਖੁਦ ੳੁਭਾਰਨੀ ਚਾਹੀਦੀ ਹੈ! ੳੁਭਰੇਗੀ ੳੁਹੀ ਲੀਡਰਸ਼ਿੱਪ ਜੋ ਬਾਦਲਾਂ ਤੇ ਕੈਪਟਨ ਨਾਲ ਬਰਾਬਰ ਭਿੜ ਸਕੇ!( ਜਿਵੇਂ ਅਾਪ ਕਹਿ ਰਹੀ ਸੀ ਕਿ ਬਾਦਲ ਕੈਪਟਨ ਫਰੈਂਡਲੀ ਮੈਚ ਖੇਡ ਰਹੇ ਹਨ, ਪਾਰਟੀ ਦੀ ੲਿਹ ਦਰੁਸਤ ਲਾੲੀਨ ਸੀ) ਹਾਲਾਂ ਵਿਧਾਨ ਸਭਾ ਚੋਣਾਂ ਚ ਸਾਢੇ ਤਿੰਨ ਸਾਲ ਪੲੇ ਹਨ, ਜੇ ਅਾਮ ਅਾਦਮੀ ਪਾਰਟੀ ਸਰਕਾਰ ਲੰਗੜੀ ( hung AsembLy)ਕਰਨ ਵਿਚ ਵੀ ਕਾਮਯਾਬ ਹੋ ਜਾਂਦੀ ਹੈ ਤਾਂ ੲਿਹ ਬਹੁਤ ਵੱਡੀ ੲਿਤਿਹਾਸਕ ਪ੍ਰਾਪਤੀ ਹੋਵੇਗੀ! ਬਾਬੂ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸਨ ਕਿ ਸਾਨੂੰ ਮਜ਼ਬੂਤ ਸਰਕਾਰ ਨਹੀਂ, ਮਜਬੂਰ ਸਰਕਾਰ ਚਾਹੀਦੀ ਹੈ।ਭਗਵੰਤ ਨੂੰ ੲਿਸ ਪਾਸੇ ਪਹਿਲ ਕਦਮੀ ਕਰਨ ਦੀ ਲੋੜ ਹੈ!

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

  ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

  ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com