ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅਨੰਦਪੁਰ ਸਾਹਿਬ ਦੇ ਮਤੇ ਨੂੰ ਅਕਾਲੀ ਕਦੇ ਯਾਦ ਕਰਨਗੇ...

  28 ਅਗਸਤ 1977 ਨੂੰ ਸ਼ੋ੍ਰਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ, ਭਾਵੇਂ ਕਿ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਇਸ ਮਤੇ ਨੂੰ ਸ਼ੋ੍ਰਮਣੀ ਅਕਾਲੀ ਨੇ ਖਾਲਸਾ ਪੰਥ ਦੀ ਜਨਮ-ਭੂਮੀ ਵਿਖੇ 1972 ’ਚ ਪਾਸ ਕੀਤਾ ਸੀ, ਜਿਸ ਕਾਰਣ ਇਸਦਾ ਨਾਮ ਆਨੰਦਪੁਰ ਸਾਹਿਬ ਦਾ ਮਤਾ ਪੈ ਗਿਆ ਸੀ। ਅੱਜ ਤੋਂ ਚਾਰ ਦਹਾਕੇ ਪਹਿਲਾ ਅਕਾਲੀ ਦਲ ਨੇ ਇਸ ਮਤੇ ਨੂੰ ਸਾਰੇ ‘ਦੁੱਖਾਂ ਦਾ ਦਾਰੂ’ ਵਜੋਂ ਪ੍ਰਵਾਨ ਕੀਤਾ ਸੀ, ਪ੍ਰੰਤੂ ਅੱਜ 46 ਸਾਲ ਬਾਅਦ, ਸ਼ਾਇਦ ਕਿਸੇ ਅਕਾਲੀ ਨੂੰ ਇਸ ਮਤੇ ਦੀ ਯਾਦ ਹੀ ਨਹੀਂ ਹੋਣੀ ਕਿ ਇਹ ਮਤਾ ਕਿਉਂ ਸਾਰੇ ‘ਦੁੱਖਾਂ ਦਾ ਦਾਰੂ’ ਮੰਨਿਆ ਗਿਆ ਸੀ ਅਤੇ ਇਸ ਦੀ ਪ੍ਰਾਪਤੀ ਤੋਂ ਬਾਅਦ ਪੰਜਾਬ ਅਤੇ ਸਿੱਖਾਂ ਦੀ ਧਾਰਮਿਕ, ਆਰਥਿਕ ਤੇ ਸਮਾਜਿਕ ਹਾਲਤ ’ਚ ਕੀ ਤਬਦੀਲੀ ਆਉਣੀ ਸੀ।

  ਆਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਵਿਲੱਖਣ, ਮਿਆਰੀ, ਵੱਖਰੀ ਹੋਂਦ, ਹਸਤੀ, ਕੌਮੀਅਤ ਨੂੰ ਕਾਇਮ ਰੱਖਣ ਅਤੇ ਗੁਲਾਮੀ ਦੀਆਂ ਜ਼ਜੀਰਾਂ ਤੋੜ ਕੇ ਖਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਦਾ ਸਿੱਧਾ ਰਾਹ ਸੀ, ਜਿਹੜਾ ਸਿੱਖ ਕੌਮ ਨੇ ਵੱਡੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ, ਸਿੱਖ ਆਗੂਆਂ ਦੀਆਂ ਬੇਵਕੂਫੀਆਂ, ਗਲਤੀਆਂ, ਨਿੱਜੀ ਲਾਲਸਾ ਤੇ ਨਲਾਇਕੀ ਕਾਰਣ, ਗੁਆ ਲਿਆ ਸੀ। ਪਹਿਲਾ ਅੰਗਰੇਜ਼ਾਂ ਹੱਥ ਆਪਣਾ ਰਾਜ ਭਾਗ ਗੁਆ ਲੈਣ ਵਾਲੇ ਸਿੱਖ, ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਅਥਾਹ ਕੁਰਬਾਨੀਆਂ ਦੇ ਕੇ ਵੀ ਦੇਸ਼ ਦੀ ਅਜ਼ਾਦੀ ਸਮੇਂ ਵੰਡ ਵੇਲੇ ਸ਼ਾਤਰ ਹਿੰਦੂਆਂ ਅੱਗੇ ਵੀ ਮੁੜ ਅਜ਼ਾਦੀ ਪ੍ਰਾਪਤੀ ਦਾ ਵੇਲਾ ਖੁੰਝਾ ਬੈਠੇ ਸਨ, ਇਹ ਮਤਾ, ਉਨਾਂ ਸਾਰੀਆਂ ਗ਼ਲਤੀਆਂ ਨੂੰ ਸੁਧਾਰਨ ਦਾ ਇਕ ਵੱਡਾ ਮੌਕਾ ਸੀ, ਭਾਵੇਂ ਕਿ ਇਸ ਮਤੇ ਦੀਆਂ ਵੀ ਆਪਣੀਆਂ ਹੱਦਾਂ, ਸੀਮਾਵਾਂ ਹਨ, ਕਿਉਂਕਿ ਇਹ ਪੂਰਨ ਪ੍ਰਭੂਸੱਤਾ ਦਾ ਖੁੱਲ ਕੇ ਨਾਅਰਾ ਨਹੀਂ ਮਾਰਦਾ, ਪ੍ਰੰਤੂ ਇਸ ਮਤੇ ਦਾ ਰਾਜਸੀ ਨਿਸ਼ਾਨਾ, ‘‘ਖਾਲਸਾ ਜੀ ਦੇ ਬੋਲ-ਬਾਲੇ, ਲੋੜੀਂਦਾ ਦੇਸ਼ ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਨਾ’’ ਸਿੱਖਾਂ ਲਈ ਪੂਰਨ ਪ੍ਰਭੂਸੱਤਾ ਦੇ ਨਿਸ਼ਾਨੇ ਵੱਲ ਸਿੱਧਾ ਜਾਣ ਦਾ ਮਾਰਗ ਜ਼ਰੂਰ ਹੈ।
  ਅੱਜ ਜਦੋਂ ਦੇਸ਼ ’ਚ ਰਾਜਸੀ ਉਥਲ-ਪੁਥਲ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਉਸ ਸਮੇਂ ਜੇ ਅਕਾਲੀ ਆਪਣੇ ਪੁਰਾਤਨ ਵਿਰਸੇ ਅਤੇ ਰਾਜਸੀ ਖਜ਼ਾਨੇ ਨੂੰ ਯਾਦ ਕਰ ਲੈਣ ਅਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਜਾਗ ਪੈਣ ਤਾਂ ਸੱਚੀ-ਮੁੱਚੀ ਪੰਜਾਬ ਨੂੰ ਉਸਦੇ ਸਾਰੇ ਦੁੱਖਾਂ ਦੀ ਦਾਰੂ ਮਿਲ ਸਕਦੀ ਹੈ। ਅੱਜ ਪੰਜਾਬ ਦੀ ਆਰਥਿਕਤਾ ਡਾਵਾਂਡੋਲ ਹੈ ਅਤੇ ਸੂਬੇ ਦੇ ਜਕੜੇ ਹੋਏ ਹੱਥਾਂ ਕਾਰਣ ਸੂਬੇ ’ਚ ਖੇਤੀ ਦੀ ਹਾਲਤ ਵੀ ਦਿਨੋ-ਦਿਨ ਚਿੰਤਾਜਨਕ ਹੋ ਰਹੀ ਹੈ। ਸੂਬੇ ਦੇ ਕੁਦਰਤੀ ਸਾਧਨਾਂ ਦੀ ਨੰਗੀ ਚਿੱਟੀ ਲੁੱਟ ਰਹੀ ਹੈ। ਪ੍ਰੰਤੂ ਕਿਉਂਕਿ ਅਕਾਲੀਆਂ ਦੇ ‘ਸੰਗੀਆਂ’ ਨੂੰ ਆਨੰਦਪੁਰ ਸਾਹਿਬ ਦਾ ਨਾਮ ਚੁੱਭਦਾ ਹੈ, ਇਸ ਲਈ ਉਨਾਂ ਅਕਾਲੀਆਂ ਨੂੰ ਆਨੰਦਪੁਰ ਸਾਹਿਬ ਦੇ ਮਤੇ ਦਾ ਨਾਮ ਲੈਣ ਤੋਂ ਵੀ ਸਖ਼ਤੀ ਨਾਲ ਰੋਕਿਆ ਹੈ। ਧਰਮ ਯੁੱਧ ਮੋਰਚਾ, ਜਿਸ ’ਚ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਇਹ ਮੋਰਚਾ ਹੀ, ਹਜ਼ਾਰਾਂ ਸਿੱਖ ਨੌਜਵਾਨਾਂ ਦੀ ਸ਼ਹਾਦਤ ਦੀ ਬੁਨਿਆਦ ਬਣਿਆ ਸੀ, ਉਸ ਮੋਰਚੇ ’ਚ ਅਕਾਲੀ ‘ਆਨੰਦਪੁਰ ਸਾਹਿਬ ਦੇ ਮਤੇ’ ਦੀ ਪੂਰਨ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੇ ਦਮਗਜੇ ਮਾਰਦੇ ਸਨ। ਪ੍ਰੰਤੂ ਅੱਜ ਅਕਾਲੀ ਦਲ, ਜਿਹੜਾ ਅਸਲ ’ਚ ਹੁਣ ਬਾਦਲ ਦਲ ਬਣ ਚੁੱਕਾ ਹੈ, ਉਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਪੂਰੀ ਤਰਾਂ ਭੁੱਲ ਵਿਸਰ ਗਿਆ ਹੈ। ਇਸ ਲਈ ਕਿਸੇ ਅਕਾਲੀ ਨੂੰ ਯਾਦ ਨਹੀਂ ਆਉਣਾ ਕਿ ਅੱਜ ਤੋਂ ਪਹਿਲਾ ਸਾਰੇ ਦੁੱਖਾਂ ਦੀ ਲੱਭੀ ਦਾਰੂ, ਆਖ਼ਰ ਹੁਣ ਕਿਧਰੇ ਗੁਆਚ ਕਿਉਂ ਗਈ ਹੈ?
  ਅਸੀਂ ਚਾਹੁੰਦੇ ਹਾਂ ਕਿ ਅੱਜ ਦੀ ਵਰਤਮਾਨ ਪੀੜੀ ਜਿਸਨੂੰ ਪੰਜਾਬ ਦੇ ਅਸਮਾਨ ਤੋਂ ਡੂੰਘੀ ਦਲਦਲ ਤੱਕ ਡਿੱਗਣ ਦੇ ਕਾਰਣਾਂ, ਕੌਮ ਦੇ ਅਜ਼ਾਦ ਤੋਂ ਗੁਲਾਮ ਹੋਣ ਦੀ ਕਾਲੀ ਦਾਸਤਾਨ ਦਾ ਗਿਆਨ ਨਹੀਂ, ਉਸਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਕਿ ਕਿਵੇਂ ਤੇ ਕਿਉਂ ਸਾਡੀ ਕੌਮ ਨੇ ਰਾਜ ਭਾਗ ਗੁਆਇਆ, ਫਿਰ ਦੂਜੇ ਦੇ ਝਾਂਸੇ ’ਚ ਆ ਕੇ, ਆਪਣਾ ਹਿੱਸਾ ਛੱਡਿਆ ਤੇ ਉਸ ਤੋਂ ਬਾਅਦ ਆਪਣੇ ਹੱਕਾਂ ਦੀ ਰਾਖ਼ੀ ਲਈ ਜਿਸ ਮਤੇ ਨੂੰ ਖੁਦ ਹੀ ਪ੍ਰਵਾਨ ਕੀਤਾ, ਉਸਨੂੰ ਗੈਰਾਂ ਦੀ ਧੌਂਸ ਕਾਰਣ ਭੁੱਲ ਵਿਸਰ ਗਏ। ਅਕਾਲੀ ਦਲ ਵੱਲੋਂ ਪ੍ਰਵਾਨ ਕੀਤਾ, ਇਹ ਆਨੰਦਪੁਰ ਸਾਹਿਬ ਦਾ ਮਤਾ ‘ਨੀਤੀ ਪੱਤਰ’ ਵੱਧ ਅਧਿਕਾਰਾਂ ਦੀ ਵਕਾਲਤ ਕਰਦਾ ਹੈ ਅਤੇ ਕੇਂਦਰ ਕੋਲ ਸੁਰੱਖਿਆ ਵਿਦੇਸ਼ੀ ਮਾਮਲੇ, ਡਾਕ-ਤਾਰ, ਰੇਲਵੇ ਅਤੇ ਕਰੰਸੀ ਦੇ ਚਾਰ ਵਿਭਾਗ ਛੱਡ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਸੌਂਪਣ ਦੀ ਮੰਗ ਕਰਦਾ ਹੈ। ਅੱਜ ਆਪਣੇ ਰਾਜਸੀ ਲਾਹੇ ਲਈ ਜਾਂ ਕਾਂਗਰਸ ਨੂੰ ਬਦਨਾਮ ਕਰਨ ਲਈ ਬਾਦਲ ਸਾਬ, ਕੇਂਦਰ ਤੇ ਸੂਬਿਆਂ ਨਾਲ ਮਤਰੇਆ ਸਲੂਕ ਕਰਨ ਦਾ ਦੋਸ਼ ਤਾਂ ਹਰ ਥਾਂ ਲਾਉਂਦੇ ਹਨ, ਪ੍ਰੰਤੂ ਇਸ ਦੁੱਖ ਦੇ ਦਾਰੂ, ਆਨੰਦਪੁਰ ਸਾਹਿਬ ਮਤੇ ਦੀ ਗੱਲ ਭੁੱਲ ਕੇ ਵੀ ਨਹੀਂ ਕਰਦੇ। ਅੱਜ ਜਦੋਂ ਇਹ ਸਾਫ਼ ਵਿਖਾਈ ਦੇ ਰਿਹਾ ਹੈ ਕਿ ਦੇਸ਼ ਦੀ ਸਿਆਸਤ ਚ ਸੂਬਿਆਂ ਦੀ ਸ਼ਕਤੀ ਇਕ ਵਾਰ ਭਾਰੂ ਹੋ ਕੇ ਰਹੇਗੀ, ਉਸ ਸਮੇਂ ਵੀ ਜੇ ਅਕਾਲੀ ਦਲ ਆਨੰਦਪੁਰ ਸਾਹਿਬ ਦੇ ਮਤੇ ਨੂੰ ਯਾਦ ਨਹੀਂ ਕਰਦਾ ਤਾਂ ਉਸ ਨੂੰ ਪੰਜਾਬ ਦੀ ਦੁਸ਼ਮਣ ਜਮਾਤ ਕਰਾਰ ਦੇ ਦੇਣਾ ਚਾਹੀਦਾ ਹੈ।

   

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

  ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

  ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

  ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

  Fri, 3 Aug 18

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com