ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਨਵਜੋਤ ਸਿੱਧੂ, ਸਿਆਸਤ ਅਤੇ ਸਿੱਖ

    ਡਾ. ਬਲਕਾਰ ਸਿੰਘ
    ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜੱਫੀ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਸੀ, ਪਰ ਜਿਨ੍ਹਾਂ ਨੇ ਸਿਆਸਤ ਬਣਾ ਦਿੱਤੀ ਹੈ, ਉਨ੍ਹਾਂ ਨੂੰ ਇਸ ਨਾਲ ਜੁੜ ਜਾਣ ਵਾਲੀਆਂ ਅਜਿਹੀਆਂ ਸਿਆਸੀ ਪਰਤਾਂ ਵੀ ਧਿਆਨ ਵਿੱਚ ਰੱਖ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਿੱਖਾਂ ਵਰਗੀਆਂ ਭਾਰਤੀ ਘੱਟ ਗਿਣਤੀਆਂ ਭਾਰਤ ਵਿੱਚ ਲਗਾਤਾਰ ਸਿਆਸਤ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਜੱਫੀ ਦੀ ਸਿਆਸਤ ਨੂੰ ਪੰਜਾਬੀ ਅਤੇ ਸਿੱਖ ਦੀ ਦ੍ਰਿਸ਼ਟੀ ਤੋਂ ਦੇਖ ਸਕਣ ਦੀ ਅਸਮਰੱਥਾ ਵਾਲਿਆਂ ਨੂੰ ਪਤਾ ਲੱਗ ਗਿਆ ਹੈ ਕਿ ਇਸ ਨਾਲ ਨਵਜੋਤ ਸਿੱਧੂ ਦਾ ਕੋਈ ਨੁਕਸਾਨ ਹੋਣ ਵਾਲਾ ਨਹੀਂ ਹੈ। ਇਸ ਕਰਕੇ ਇਸ ਮਸਲੇ ਨੂੰ ਪਹਿਲਾਂ ਕਾਂਗਰਸ ਦੇ ਗਲ ਅਤੇ ਹੁਣ ਰਾਹੁਲ ਗਾਂਧੀ ਦੇ ਗਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਕਿਸ ਨੂੰ ਕੌਣ ਦੱਸੇ ਕਿ ਜੋ ਕੁੱਝ ਉੱਥੇ ਹੋਇਆ, ਉਹ ਸਿਆਸਤ ਕਰਕੇ ਨਹੀਂ, ਆਜ਼ਾਦ ਮੁਲਕ ਦੇ ਪ੍ਰੋਟੋਕੋਲ ਕਰਕੇ ਹੋਇਆ ਹੈ। ਜਨਰਲ ਕਮਰ ਜਾਵੇਦ ਬਾਜਵਾ ਨੂੰ ਕਿਸ ਨੇ ਮਿਲਣਾ ਹੈ, ਕਿਸ ਨੂੰ ਨਹੀਂ ਮਿਲਣਾ, ਇਸ ਦਾ ਫ਼ੈਸਲਾ ਸਿੱਧੂ ਨੇ ਨਹੀਂ, ਉੱਥੋਂ ਦੀ ਸਰਕਾਰ ਨੇ ਕਰਨਾ ਸੀ। ਮੇਜ਼ਬਾਨ ਮੁਲਕ ਦੇ ਪ੍ਰਬੰਧਕਾਂ ਨੇ ਜਿੱਥੇ ਉਸ ਨੂੰ ਬਿਠਾਇਆ, ਉੱਥੇ ਉਸ ਨੂੰ ਬੈਠਣਾ ਪੈਣਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਨੂੰ ਉੱਥੇ ਹੀ ਬੈਠਣਾ ਪਿਆ ਸੀ, ਜਿੱਥੇ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਬਿਠਾਇਆ ਸੀ।
    ਇਹੋ ਜਿਹੇ ਹਵਾਲਿਆਂ ਨੂੰ ਲੈ ਕੇ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਸਿੱਧੂ ਪ੍ਰਧਾਨ ਮੰਤਰੀ ਨਹੀਂ ਹੈ, ਤਾਂ ਇਸੇ ਸੁੱਚ ਵਿੱਚ ਉਹ ਕਾਂਗਰਸ ਵੀ ਨਹੀਂ ਹੈ। ਉਹ ਉੱਥੇ ਸਰਕਾਰੀ ਤੌਰ ’ਤੇ ਨਹੀਂ ਗਿਆ ਸੀ। ਨਵਜੋਤ ਸਿੱਧੂ ਬਾਕੀ ਕ੍ਰਿਕਟ ਖਿਡਾਰੀਆਂ ਵਾਂਗ ਜਵਾਬ ਵੀ ਨਹੀਂ ਦੇ ਸਕਦਾ ਸੀ ਕਿਉਂਕਿ ਪੰਜਾਬੀਆਂ ਨੂੰ ਇੱਧਰਲੇ ਪੰਜਾਬ ਵਾਂਗ ਉੱਧਰਲਾ ਪੰਜਾਬ ਵੀ ਆਪਣਾ ਹੀ ਲੱਗਦਾ ਹੈ, ਬਿਲਕੁੱਲ ਉਵੇਂ ਹੀ ਜਿਵੇਂ ਦੋ ਭਰਾਵਾਂ ਵਿਚਕਾਰ ਕੰਧ ਕੱਢ ਕੇ ਬਣਾਏ ਇੱਕ ਦੇ ਦੋ ਘਰ ਆਪਣੇ ਹੀ ਲੱਗਦੇ ਰਹਿੰਦੇ ਹਨ। ਪਾਕਿਸਤਾਨ ਨੇ ਵੀ ਇਸ ਵਿੱਚ ਕਦੇ ਰੁਕਾਵਟ ਨਹੀਂ ਪਾਈ ਅਤੇ ਸਿੱਖਾਂ ਨੂੰ ਉਨ੍ਹਾਂ ਗੁਰਦੁਆਰਿਆਂ ਤਕ ਪਹੁੰਚਣ ਦੇ ਮੌਕੇ ਦੇਈ ਰੱਖੇ ਹਨ, ਜਿਨ੍ਹਾਂ ਨੂੰ 1947 ਦੀ ਵੰਡ ਨੇ ਸਿੱਖਾਂ ਤੋਂ ਵਿਛੋੜਿਆ ਹੋਇਆ ਹੈ। ਸਿੱਧੂ ਦੇ ਮਨੋਂ ਨਿਕਲੀ ਕਰਤਾਰਪੁਰ ਦੇ ਲਾਂਘੇ ਵਾਲੀ ਗੱਲ ਨੂੰ ਜਿਸ ਤਰ੍ਹਾਂ ਜਨਰਲ ਬਾਜਵਾ ਨੇ ਹੁੰਗਾਰਾ ਭਰਿਆ ਹੈ, ਉਸ ਨਾਲ ਹਰ ਸਿੱਖ ਉਸ ਨੂੰ ਜੱਫੀ ਪਾਉਣ ਵਿੱਚ ਫਖ਼ਰ ਮਹਿਸੂਸ ਕਰੇਗਾ।
    2015 ਵਿੱਚ ਜੈਪੁਰ ਲਿਟਰੇਰੀ ਫੈਸਟ ਵਿੱਚ ਆਈ ਇੱਕ ਪਾਕਿਸਤਾਨੀ ਅਦੀਬਾ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਨੂੰ ਸੁਆਲ ਕੀਤਾ ਸੀ ਕਿ ਅਸੀਂ ਸੁੱਖ ਦਾ ਸਾਹ ਲੈਣ ਲਈ ਭਾਰਤ ਆਉਂਦੇ ਹਾਂ, ਤੁਸੀਂ ਭਾਰਤ ਨੂੰ ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਇਹੀ ਭਾਵਨਾ ਜਦੋਂ ਕਾਂਗਰਸ ਆਗੂ ਤੇ ਲੇਖਕ ਸ਼ਸ਼ੀ ਥਰੂਰ ਨੇ ਪ੍ਰਗਟ ਕੀਤੀ ਤਾਂ ਭਾਜਪਾਈਆਂ ਨੇ ਉਸ ਨੂੰ ਬਿਲਕੁੱਲ ਸਿੱਧੂ ਵਾਂਗ ਹੀ ਸਿਆਸੀ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਪਹਿਲਾਂ ਮਣੀ ਸ਼ੰਕਰ ਅਈਅਰ ਨਾਲ ਇਹੋ ਵਾਪਰਿਆ ਸੀ।
    ਹੁਣ ਕਿਸੇ ਨੂੰ ਭੁਲੇਖਾ ਨਹੀਂ ਰਹਿ ਗਿਆ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕਿਹੜੇ ਰਾਹ ਪੈ ਗਿਆ ਹੈ। ਜਿਵੇਂ ਅਈਅਰ ਅਤੇ ਥਰੂਰ ਦੀ ਟਿੱਪਣੀ ਵਾਲੀ ਸਿਆਸਤ ਸਮੇਂ ਨਾਲ ਠੰਢੀ ਪੈ ਗਈ ਸੀ, ਉਵੇਂ ਸਿੱਧੂ ਦੀ ਜੱਫੀ ਵਾਲੀ ਸਿਆਸਤ ਵੇਲੇ ਸਿਰ ਜੇ ਨਾ ਸੰਭਾਲੀ ਤਾਂ ਮਹਿੰਗੀ ਪੈ ਸਕਦੀ ਹੈ। ਪੰਜਾਬ ਵਿੱਚ ਇੱਕ ਭਾਜਪਾ ਲੀਡਰ ਨੇ ਜਦੋਂ ਕਿਹਾ ਕਿ ਸਿੱਧੂ ਨੂੰ ਪਾਕਿਸਤਾਨ ਚਲਾ ਜਾਣਾ ਚਾਹੀਦਾ ਹੈ, ਤਾਂ ਭਾਜਪਾ ਦੀ ਸਿਆਸੀ ਬਿੱਲੀ ਥੈਲਿਓਂ ਬਾਹਰ ਆ ਗਈ ਸੀ। ਹੁਣ ਤਾਂ ਸਾਰਾ ਪੰਜਾਬ ਸਿੱਧੂ ਦੀ ਪਿੱਠ ’ਤੇ ਆ ਗਿਆ ਹੈ ਅਤੇ ਭਾਜਪਾ ਨਾਲ ਜੁੜੇ ਰਹਿਣ ਦੇ ਲਾਲਚ ਵਿੱਚ ਹੋ ਰਿਹਾ ਵਿਰੋਧ ਵੀ ਮੀਡੀਆ ਚੈਨਲਾਂ ਤਕ ਮਹਿਦੂਦ ਹੋ ਗਿਆ ਹੈ। ਸਿੱਧੂ ਦੀ ਜੱਫੀ ਵਾਲੀ ਸਿਆਸਤ ਵਿੱਚ ਜਦੋਂ ਉਹ ਲੋਕ ਕੁੱਦ ਪਏ, ਜਿਨ੍ਹਾਂ ਨੂੰ ਭਾਰਤ ਦੇ ਸਿੱਖ, ਹਿੰਦੂ, ਬਹੁ-ਗਿਣਤੀ ਵਾਲੀ ਸਿਆਸਤ ਦਾ ਸ਼ਿਕਾਰ ਲੱਗਦੇ ਹਨ ਤਾਂ ਜਿਵੇਂ ਇਸ ਮਸਲੇ ਦੀ ਸਿਆਸਤ ਭਾਜਪਾਈ ਕਰ ਰਹੇ ਹਨ, ਉਵੇਂ ਹੀ ਪਾਕਿਸਤਾਨੀ ਵੀ ਕਰਨ ਲੱਗ ਪੈਣਗੇ।
    ਹਾਲਾਤ ਨੂੰ ਇਸ ਪਾਸੇ ਧੱਕਣ ਵਾਲਿਆਂ ਨੂੰ ਕੌਣ ਸਮਝਾਵੇ ਕਿ ਸਿੱਖਾਂ ਵੱਲੋਂ ਭਾਰਤ ਨੂੰ ਬਚਾਈ ਰੱਖਣ ਵਾਸਤੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਜ਼ਰਾ ਸੋਚੋ ਕਿ ਜੇ ਕਸ਼ਮੀਰੀ ਪੰਡਤਾਂ ਵਾਂਗ ਸਿੱਖ ਵੀ ਜੰਮੂ ਕਸ਼ਮੀਰ ਵਿੱਚੋਂ ਨਿਕਲ ਜਾਣ ਦਾ ਫ਼ੈਸਲਾ ਕਰ ਲੈਣ ਤਾਂ ਭਾਰਤੀ ਕਸ਼ਮੀਰ ਅਤੇ ਪਾਕਿਸਤਾਨੀ ਕਸ਼ਮੀਰ ਵਿੱਚ ਕੀ ਫ਼ਰਕ ਰਹਿ ਜਾਵੇਗਾ? ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਪਾਕਿਸਤਾਨ ਵੱਲ ਪਿੱਠ ਕਰਕੇ ਨਹੀਂ ਖਲੋ ਸਕਦੇ ਕਿਉਂਕਿ ਇਸ ਨਾਲ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰੇ ਗੁਰਧਾਮਾਂ ਵੱਲ ਪਿੱਠ ਹੋ ਜਾਂਦੀ ਹੈ। ਇਸ ਦੇ ਬਾਵਜੂਦ ਪਾਕਿਸਤਾਨ ਨੂੰ ਲੈ ਕੇ ਜਦੋਂ ਮੁਲਕ ਦੀ ਰਾਖੀ ਦਾ ਸਵਾਲ ਪੈਦਾ ਹੁੰਦਾ ਰਿਹਾ ਹੈ, ਸਿੱਖ ਜੀਅ-ਜਾਨ ਨਾਲ ਮੁਲਕ ਦੀ ਰਾਖੀ ਕਰਦੇ ਰਹੇ ਹਨ। ਭਾਜਪਾਈਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਸਿੱਖਾਂ ਨੂੰ ਭਾਰਤ ਆਪਣਾ ਨਹੀਂ ਸਮਝ ਰਿਹਾ, ਉਨ੍ਹਾਂ ਨੂੰ ਪਾਕਿਸਤਾਨ, ਭਾਰਤ ਵਿਰੁੱਧ ਕੀਤੀ ਜਾਣ ਵਾਲੀ ਸਿਆਸਤ ਵਾਸਤੇ ਵਰਤਦਾ ਰਿਹਾ ਹੈ। ਪੈਦਾ ਹੁੰਦੇ ਰਹੇ ਅਜਿਹੇ ਹਾਲਾਤ ਵਿੱਚ ਭਾਰਤ ਨੂੰ ਸਿੱਖਾਂ ਨੇ ਕਦੇ ਪਿੱਠ ਨਹੀਂ ਦਿਖਾਈ। ਇਹੋ ਜਿਹੀ ਹਾਲਤ ਵਿੱਚ ਜੇ ਸਿੱਧੂ ਦੀ ਮੁਹੱਬਤੀ ਫੇਰੀ ਨੂੰ ਭਾਰਤ ਵਿਚਲੀ ਸੌੜੀ ਸਿਆਸਤ ਵਾਸਤੇ ਵਰਤਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਇਸ ਦਾ ਲਾਭ ਭਾਰਤ ਵਿਰੋਧੀਆਂ ਨੂੰ ਹੀ ਮਿਲੇਗਾ। ਇਸ ਵਾਸਤੇ ਜਿਵੇਂ ਨੈਸ਼ਨਲ ਮੀਡੀਆ ਸਿੱਧੂ ਦੀ ਜੱਫੀ ਨੂੰ ਉਛਾਲ ਰਿਹਾ ਹੈ, ਉਸ ਨਾਲ ਵੋਟ ਬੈਂਕ ਪ੍ਰਭਾਵਿਤ ਹੋ ਵੀ ਜਾਵੇ ਤਾਂ ਵੀ ਮੁਲਕ ਨੂੰ ਕੋਈ ਲਾਭ ਨਹੀਂ ਹੋਣ ਵਾਲਾ। ਸਿੱਧੂ ਨੇ ਇਸ ਨੂੰ ਸੌੜੇ ਦਿਲਾਂ ਵਾਲੀ ਪਹੁੰਚ ਕਿਹਾ ਹੈ।
    ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਜੇ ਤਕ ਭਾਰਤ ਬਾਰੇ ਉਹੋ ਜਿਹੀ ਕੋਈ ਟਿੱਪਣੀ ਨਹੀਂ ਕੀਤੀ ਜਿਹੋ ਜਿਹੀਆਂ ਟਿੱਪਣੀਆਂ ਸਾਰਾ ਨੈਸ਼ਨਲ ਮੀਡੀਆ ਲਗਾਤਾਰ ਕਰ ਰਿਹਾ ਹੈ। ਇਹੋ ਜਿਹੀ ਹਾਲਤ ਵਿੱਚ ਸਿੱਧੂ ਨੂੰ ਭਾਰਤੀ ਸ਼ਹਿਰੀ ਦੀ ਥਾਂ ਪੰਜਾਬ ਦੇ ਵਾਸੀ ਵਾਂਗ ਲੈਣ ਦੀ ਵਧੀਕੀ ਜਿਵੇਂ ਕੀਤੀ ਜਾ ਰਹੀ ਹੈ, ਉਵੇਂ ਨਹੀਂ ਕਰਨੀ ਚਾਹੀਦੀ। ਭਾਜਪਾ ਜਿਵੇਂ ਅਕਾਲੀਆਂ ਨੂੰ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਨਾਲ ਭਾਜਪਾ ਨੂੰ ਕਿੰਨਾ ਕੁ ਲਾਭ ਹੋਵਗਾ, ਪਤਾ ਨਹੀਂ, ਪਰ ਇਸ ਨਾਲ ਅਕਾਲੀਆਂ ਦੇ ਸਿੱਖਾਂ ਵਿਚਕਾਰ ਅਕਸ ਨੂੰ ਸੱਟ ਜ਼ਰੂਰ ਵੱਜੇਗੀ। ਦਰਅਸਲ, ਮਸਲਾ ਸਿੱਧੂ ਦੀ ਜੱਫੀ ਦਾ ਨਹੀਂ, 2019 ਵਿੱਚ ਹੋ ਰਹੀਆਂ ਚੋਣਾਂ ਦਾ ਹੈ। ਇਸ ਵਾਸਤੇ ਸਿਆਸੀ ਸੁਰ ਵਿੱਚ ਕੀ ਕੀ ਕੀਤਾ ਜਾ ਸਕਦਾ ਹੈ, ਉਸੇ ਦੀ ਮਿਸਾਲ ਸਿੱਧੂ ਦੀ ਜੱਫੀ ਵਾਲੀ ਸਿਆਸਤ ਹੈ। ਇਸ ਨੂੰ ਜਿੰਨੀ ਛੇਤੀ ਸਮਝ ਲਈਏ, ਓਨਾ ਹੀ ਚੰਗਾ ਹੈ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    ਸੁਖਬੀਰ ਬਾਦਲ ਨੇ ਹੀ ਮੈਨੂੰ ਘਰ ਬੁਲਾ ਕੇ ਡੇਰਾ ਸਾਧ ਦੀ ਮਾਫੀ ਬਾਰੇ ਪਹਿਲਾਂ ਦੱਸਿਆ ਸੀ: ਅਵਤਾਰ ਸਿੰਘ ਮੱਕੜ

    ਸੁਖਬੀਰ ਬਾਦਲ ਨੇ ਹੀ ਮੈਨੂੰ ਘਰ ਬੁਲਾ ਕੇ ਡੇਰਾ ਸਾਧ ਦੀ ਮਾਫੀ ਬਾਰੇ ਪਹਿਲਾਂ ਦੱਸਿਆ ਸੀ: ਅਵਤਾਰ ਸਿੰਘ ਮੱਕੜ

    ਚੰਡੀਗੜ੍ਹ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com