ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਕੀ ਬਾਦਲ ਕੁਰਬਾਨੀ ਦੇਣਗੇ ...?

    ਜਦੋਂ ਕਦੇ ਬਾਦਲ ਪਰਿਵਾਰ ਦੀ ਸਿਆਸਤ ਨੂੰ ਖਤਰਾ ਹੁੰਦਾ ਹੈ ਤਾਂ ਉਸ ਵੇਲੇ ਪੰਥ ਨੂੰ ਖਤਰੇ ਦਾ ਨਾਹਰਾ ਲਗਾਇਆ ਜਾਂਦਾ ਹੈ। ਸ.ਬਾਦਲ ਆਪਣੇ ਪੰਥਕ ਵਿਰੋਧੀਆਂ ਨੂੰ ਕਾਂਗਰਸ ਦੀ ਬੀ ਟੀਮ ਆਖਕੇ ਬਦਨਾਮ ਕਰਦੇ ਹਨ ਅਤੇ ਕਾਂਗਰਸ ਨੂੰ ਸਿੱਖ ਵਿਰੋਧੀ ਜਮਾਤ ਕਹਿਕੇ ਸਿਖਾਂ ਦੇ ਜਜਬਾਤਾਂ ਦਾ ਲਾਹਾ ਲੈਂਦੇ ਹਨ। ਕਾਂਗਰਸ ਉੱਤੇ ਪੰਜਾਬ ਨਾਲ ਧੱਕੇ,ਵਿਤਕਰੇ ਕਰਨ ਤੋਂ ਇਲਾਵਾ ਮੁਖ ਤੌਰ ਉੱਤੇ ਦਰਬਾਰ ਸਾਹਿਬ ਦੇ ਹਮਲੇ ਅਤੇ ਭਾਰਤ ਵਿਚ ਸਿਖਾਂ ਦੀ ਨਵੰਬਰ 1984 ਵਿਚ ਹੋਈ ਨਸਲਕੁਸ਼ੀ ਦੇ ਮੁੱਦੇ ਨੂੰ ਉਭਾਰਦੇ ਹਨ। ਪਰ ਸਿਆਣੇ ਆਖਦੇ ਹਨ ''ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋ''। ਅੱਜ ਸ.ਬਾਦਲ ਦੇ ਪਾਪਾਂ ਦਾ ਘੜਾ ਨੱਕੋ ਨੱਕ ਭਰ ਗਿਆ ਹੈ ਅਤੇ ਹੁਣ ਜਦੋਂ ਇਹ ਕੰਢਿਆਂ ਦੇ ਉੱਤੋਂ ਦੀ ਵਹਿ ਤੁਰਿਆ ਹੈ ਤਾਂ ਸ.ਬਾਦਲ ਨੂੰ ਕਿਸੇ ਪਾਸੇ ਢੋਈ ਨਜਰ ਨਹੀਂ ਆ ਰਹੀ।

    ਇਸ ਵੇਲੇ ਸਭ ਤੋਂ ਅਖੀਰਲਾ ਹਥਿਆਰ ਵਰਤਦਿਆਂ ਸ.ਬਾਦਲ ਨੇ ਫਰੀਦਕੋਟ ਰੈਲੀ ਵਿਚ ਐਲਾਨ ਕੀਤਾ ਕਿ ਕੋਈ ਮੇਰੀ ਅਤੇ ਸੁਖਬੀਰ ਬਾਦਲ ਦੀ ਜਾਨ ਦਾ ਦੁਸ਼ਮਣ ਹੈ। ਪਰ ਸਾਨੂੰ ਹੁਣ ਜਾਨ ਦੀ ਪ੍ਰਵਾਹ ਨਹੀਂ ਅਸੀਂ ਦੋਹੇ ਪਿਓ ਪੁੱਤ ਕੁਰਬਾਨੀ ਦੇਣ ਨੂੰ ਤਿਆਰ ਹਾਂ।
    ਅੱਜ ਕਿਸੇ ਮਿੱਤਰ ਨੇ ਬੂਥਾਪੋਥੀ (ਫੇਸਬੁੱਕ) ਉੱਤੇ ਇੱਕ ਨੋਟ ਲਿਖਕੇ ਭੇਜਿਆ ਕਿ ਹੁਣੇ ਹੁਣ ਪਤਾ ਲੱਗਿਆ ਹੈ ਕਿ ਅੱਜ ਚੰਡੀਗੜ੍ਹ ਵਿਖੇ ਬਾਦਲ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ, ਅਚਾਨਕ ਸ.ਪ੍ਰਕਾਸ਼ ਸਿੰਘ ਬਾਦਲ ਭੁੱਬੀਂ ਭੁੱਬੀਂ ਰੋ ਪਏ ਅਤੇ ਬੜੇ ਭਾਵੁਕ ਲਹਿਜੇ ਵਿਚ ਕਿਹਾ ਕਿ ਹੁਣ ਪਾਣੀ ਸਿਰੋਂ ਲੰਘ ਚੁੱਕਾ ਹੈ। ਕਾਂਗਰਸ ਸ਼੍ਰੋਮਣੀ ਕਮੇਟੀ ਉੱਤੇ ਕਬਜਾ ਕਰਨਾ ਚਾਹੁੰਦੀ ਹੈ। ਮੈਂ ਬਾਦਲ ਆਪਣੇ ਜਿਉਂਦੇ ਜੀਅ ਅਜਿਹਾ ਨਹੀਂ ਦੇਖ ਸਕਦਾ। ਮੁਖ ਮੰਤਰੀ ਦੀ ਕੁਰਸੀ ਨੂੰ ਮੈਂ ਅੱਜ ਲੱਤ ਮਾਰਦਾ ਹਾਂ। ਮੈਨੂੰ ਅਜਿਹੇ ਰਾਜ ਦੀ ਲੋੜ ਨਹੀਂ। ਮੈਂ ਹੁਣੇ ਮੋਦੀ ਸਾਹਿਬ ਦੇ ਦਰਬਾਰ ਜਾ ਰਿਹਾ ਹਾਂ। ਮੇਰੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਬਚਾਉਣਾ ਹੈ। ਜੇ ਮੋਦੀ ਨੇ ਵੀ ਮੇਰੀ ਨਾ ਸੁਣੀ ਤਾਂ ਫਿਰ ਮੈਂ ਵਾਪਿਸ ਆਕੇ ਅਕਾਲ ਤਖਤ ਸਾਹਿਬ ਉੱਤੇ ਆਪਣੀ ਕੁਰਬਾਨੀ ਦੇ ਦੇਵਾਂਗਾ।
    ਕੁਰਬਾਨੀ,ਸ਼ਹਾਦਤ,ਸ਼ਹੀਦੀ,ਇਹਨਾਂ ਲਫਜਾਂ ਨੂੰ ਬੋਲਣਾ ਬੜਾ ਆਸਾਨ ਹੈ। ਲੇਕਿਨ ਪ੍ਰਣਾਉਣਾ ਜਾਂ ਅਪਣਾਉਣਾ ਹਰ ਜਿਸਮ ਦੇ ਵੱਸ ਦੀ ਗੱਲ ਨਹੀਂ ਹੈ। ਕੁਰਬਾਨੀ ਦੇ ਮੌਕੇ ਬਹੁਤ ਆਏ ਸਨ। ਸ. ਬਾਦਲ ਜੀ ਜਿਹਨਾਂ ਨੇ ਕੁਰਬਾਨੀ ਦੇਣੀ ਸੀ ਉਹ ਭੱਜੇ ਨਹੀਂ,ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ,ਜਰਨਲ ਸ਼ੁਬੇਗ ਸਿੰਘ,ਭਾਈ ਅਮਰੀਕ ਸਿੰਘ ਅਤੇ ਹਜਾਰਾਂ ਹੋਰ ਜੂਝ ਗਏ। ਪਰ ਤੁਸੀਂ ਬਾਦਲ ਪਿੰਡ ਤੋਂ ਨੈਨੀਤਾਲ ਜਾ ਸਿਰੀ ਕੱਢੀ ਸੀ। ਕੁਰਬਾਨ ਹੋਣਾ ਪਤੰਗਿਆਂ ਦਾ ਕੰਮ ਹੈ ਟਿੱਡੀਆਂ ਦਾ ਨਹੀਂ। ਇੱਕ ਵਾਰ ਪਤੰਗੇ ਉੱਡਦੇ ਜਾ ਰਹੇ ਸਨ ਕਿ ਰਸਤੇ ਵਿਚ ਇੱਕ ਟਿੱਡੀ ਮਿਲ ਗਈ ਅਤੇ ਪਤੰਗਿਆਂ ਨੂੰ ਆਖਣ ਲੱਗੀ ਮੇਰੇ ਵੀਰੋ ਮੈਨੂੰ ਵੀ ਨਾਲ ਲੈ ਚੱਲੋ। ਤਾਂ ਪਤੰਗਿਆਂ ਨੇ ਕਿਹਾ ਭੈਣੇ ਤੂੰ ਮੌਜ ਕਰਦੀ ਹੈ। ਸਾਡੀ ਕਿਸਮਤ ਵਿਚ ਤਾਂ ਸ਼ਮ੍ਹਾਂ ਉੱਤੇ ਸੜ੍ਹਣਾ ਲਿਖਿਆ ਹੈ। ਤੂੰ ਕੀਹ ਕਰੇਗੀ ਸਾਡੇ ਨਾਲ। ਤਾਂ ਟਿੱਡੀ ਨੇ ਕਿਹਾ ਮੈਂ ਵੀ ਕੁਰਬਾਨੀ ਕਰੂੰਗੀ। ਇੱਕ ਮੌਕਾ ਤਾਂ ਦਿਓ। ਪਤੰਗਿਆਂ ਨੇ ਕਿਹਾ ਚੰਗਾ ਜਾਹ ਫਿਰ ਨਾਲ ਦੇ ਪਿੰਡ ਜਾਕੇ ਵੇਖ ਕੇ ਆ ਕਿ ਕੋਈ ਦੀਵਾ ਜਗਦਾ ਹੈ। ਟਿੱਡੀ ਭੱਜੀ ਗਈ ਅਤੇ ਝੱਟ ਵਾਪਿਸ ਪਰਤ ਕੇ ਆਖਣ ਲੱਗੀ ਹਾਂ ਬਹੁਤ ਦੀਵੇ ਲਟਲਟ ਜਗ ਰਹੇ ਹਨ। ਤਾਂ ਪਤੰਗੇ ਬੋਲੇ ਟਿਡੀਏ! ਤੇਰਾ ਸਾਡਾ ਮੇਲ ਨਹੀਂ। ਬਸ ਆਹ ਹੀ ਫਰਕ ਹੈ। ਜੇ ਸਾਡੇ ਵਿਚੋਂ ਕੋਈ ਜਾਂਦਾ ਤਾਂ ਦੀਵਾ ਵੇਖਕੇ ਮੁੜਦਾ ਕਦੇ ਨਹੀਂ ਸੀ। ਉਥੇ ਹੀ ਜਲ ਕੇ ਰਾਖ ਹੋ ਜਾਂਦਾ।
    ਸ.ਬਾਦਲ ਸਾਹਿਬ ਤੁਹਾਡੀ ਜਿੰਦਗੀ ਵਿਚ ਬਹੁਤ ਮੌਕੇ ਆਏ। ਪਰ ਤੁਸੀਂ ਟਿੱਡੀ ਬਿਰਤੀ ਤੋਂ ਅੱਗੇ ਨਹੀਂ ਜਾ ਸਕੇ। ਹੁਣ ਤਰਾਨਵੇਂ ਸਾਲ ਦੀ ਉਮਰ ਵਿਚ ਕੁਰਬਾਨੀ ਕੀਹ ਕਰੋਗੇ ? ਜੇ ਸੱਚੀਂ ਪੰਥ ਨਾਲ ਥੋੜਾ ਜਿਹਾ ਪਿਆਰ ਵੀ ਬਚਿਆ ਹੈ ਤਾਂ ਫਿਰ ਇੱਕ ਕੁਰਬਾਨੀ ਦਾ ਮੌਕਾ ਹੈ। ਉਹ ਕਰ ਦਿਓ ਮਰਨਾ ਸਹਿਲਾ ਹੋ ਜਾਵੇਗਾ। ਪੰਥ ਨੂੰ ਆਪਣੇ ਚੁੰਗਲ ਵਿਚੋਂ ਅਜਾਦ ਕਰ ਦਿਓ। ਆਪਣੇ ਆਪ ਨੂੰ ਅਕਾਲੀ ਦਲ ਤੋਂ ਲਾਂਭੇ ਕਰ ਲਵੋ । ਇਸ ਨੂੰ ਛੱਡ ਦਿਓ ਗੁਰੂ ਅਤੇ ਉਸਦੇ ਸਚੇ ਸਿਖਾਂ ਦੇ ਰਹਿਮ ਉੱਤੇ। ਜਾਓ ਅਕਾਲ ਤਖਤ ਉੱਤੇ ਕਬੂਲ ਕਰ ਲਵੋ ਜੋ ਜੋ ਬਜਰਗੁਨਾਹ ਕੀਤੇ ਹਨ। ਪਰਿਵਾਰਕ ਸਿਆਸਤ ਵਾਸਤੇ ਜਿਹੜੇ ਧੋਖੇ ਪੰਥ ਅਤੇ ਪੰਜਾਬ ਨਾਲ ਕੀਤੇ ਹਨ। ਉਹਨਾਂ ਦਾ ਇਕਬਾਲ ਕਰ ਲਵੋ। ਦੱਸ ਦਿਓ ਕਿ ਆਰ.ਐਸ.ਐਸ. ਤੁਹਾਡੇ ਰਾਹੀਂ ਪੰਥ ਦੇ ਵੇਹੜੇ ਕਿਵੇਂ ਦਾਖਲ ਹੋਈ ਹੈ ਅਤੇ ਕਿਥੇ ਤੱਕ ਪੰਥ ਨੂੰ ਘੁਣ ਵਾਂਗੂੰ ਖਾ ਚੁੱਕੀ ਹੈ। ਕਰਦਿਓ ਜਾਹਰ ਕਿ ਤੁਸੀਂ ਚੰਦ ਵੋਟਾਂ ਵਾਸਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਵੀ ਜਰ ਲਿਆ। ਬਸ ਤੁਹਾਡੀ ਇਸ ਉਮਰ ਵਿਚ ਇਸ ਤੋਂ ਵੱਡੀ ਹੋਰ ਕੁਰਬਾਨੀ ਹੋ ਨਹੀਂ ਸਕਦੀ। ਇਹ ਪੰਥ ਬਖਸ਼ਣਹਾਰ ਹੈ। ਸਾਰੇ ਗੁਨਾਹ ਮਾਫ ਹੋ ਜਾਣਗੇ ਅਤੇ ਇਸ ਸੰਸਾਰ ਤੋਂ ਸੁਰਖੁਰੂ ਹੋ ਕੇ ਜਾਓਗੇ ਅਤੇ ਇਤਿਹਾਸ ''ਦੇਰ ਆਏ ਦਰੁਸਤ ਆਏ'' ਦੇ ਪੰਨੇ ਉੱਤੇ ਜਗ੍ਹਾ ਵੀ ਦੇ ਦੇਵੇਗਾ। ਗੁਰੂ ਰਾਖਾ। ਗੁਰਿੰਦਰਪਾਲ ਸਿੰਘ ਧਨੌਲਾ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਅੱਧ-ਪਚੱਧਾ ਸਪੱਸ਼ਟੀਕਰਨ

    ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com