ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਸਿੱਖ ਰਾਜ ਦਾ ਉਹ ਸਿੱਕਾ ਜਿਸਨੂੰ ਸਿੱਖ ਰਾਜ ਦੇ ਵਿਰੋਧੀਆਂ ਵੱਲੋਂ ਮੋਰਾਂ ਨਾਚੀ ਦੇ ਨਾ ਨਾਲ ਜੋੜ ਕੇ ਮੋਰਾਂ ਸ਼ਾਹੀ ਆਖ ਕੇ ਪਰਚਾਰਿਆ ਗਿਆ ! ਸਿੱਖ ਰਾਜ ਦਾ ਉਹ ਸਿੱਕਾ ਜਿਸਨੂੰ ਸਿੱਖ ਰਾਜ ਦੇ ਵਿਰੋਧੀਆਂ ਵੱਲੋਂ ਮੋਰਾਂ ਨਾਚੀ ਦੇ ਨਾ ਨਾਲ ਜੋੜ ਕੇ ਮੋਰਾਂ ਸ਼ਾਹੀ ਆਖ ਕੇ ਪਰਚਾਰਿਆ ਗਿਆ !

    'ਮੋਰਾਂ ਸ਼ਾਹੀ ਸਿੱਕੇ' ਵਾਲੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਬਦਨਾਮ ਕਰਨ ਲਈ ਘੜੀ ਗਈ

    -ਕੁਲਜੀਤ ਸਿੰਘ ਖੋਸਾ
    ਸਾਡੇ ਕੁਝ ਕੁ ਇਤਿਹਾਸਕਾਰਾਂ ਤੇ ਲੇਖਕਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਜਾਰੀ ਕੀਤੇ ਹੋਏ ਸਿੱਕਿਆ ਦੀ ਵੀ ਬੜੀ ਗਲਤ ਵਿਆਖਿਆ ਕੀਤੀ ਹੈ ! ਤੇ ਇਹ ਵਿਆਖਿਆ ਸਿਰਫ ਅੰਗਰੇਜਾਂ ਦੀਆਂ ਲਿਖਤਾਂ ਦੇ ਅਧਾਰ ਤੇ ਹੀ ਕੀਤੀ ਹੈ ! ਇਕ ਸਿੱਕੇ ਤੇ ਆਰਸੀ ਅਤੇ ਮੋਰ ਦੇ ਖੰਭ ਦੀ ਬਣੀ ਤਸਵੀਰ ਨੂੰ ਮੋਰਾਂ ਸ਼ਾਹੀ ਸਿੱਕਾ ਕਿਹਾ ਗਿਆ ਅਖੇ ਜੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਦੇ ਨਾਂ ਤੇ ਜਾਰੀ ਕੀਤਾ ਸੀ ! ਜਦਕਿ ਸੱਚ ਇਹ ਆ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੋਈ ਵੀ ਸਿੱਕਾ ਮੋਰਾਂ ਦੇ ਨਾਂ ਤੇ ਜਾਰੀ ਕੀਤਾ ਹੀ ਨਹੀਂ ਗਿਆ ।


    ਡਾ ਸੁਖਦਿਆਲ ਸਿੰਘ ਇਸ ਸਿੱਕੇ ਬਾਰੇ ਆਪਣੀ ਕਿਤਾਬ “ਪੰਜ ਦਰਿਆਵਾਂ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ” ਵਿਚ ਕੁਝ ਇਸ ਤਰਾਂ ਲਿਖਦੇ ਨੇ - “ਰਣਜੀਤ ਸਿੰਘ ਨੇ ਆਪਣੇ ਇਕ ਸਿੱਕੇ ਉਪਰ ਦਰਬਾਰ ਸਾਹਿਬ ਦੀ ਉਸ ਚਾਨਣੀ ਦੀ ਤਸਵੀਰ ਉਕਰਵਾਈ ਸੀ ਜਿਹੜੀ ਹੈਦਰਾਬਾਦ ਦੇ ਨਵਾਬ ਵੱਲੋਂ, ਰਣਜੀਤ ਸਿੰਘ ਵੱਲੋਂ ਕੀਤੀ ਗਈ ਮਦਦ ਦੇ ਸ਼ੁਕਰਾਨੇ ਵਜੋਂ ਭੇਟਾ ਕੀਤੀ ਗਈ ਸੀ । ਇਹ ਚਾਨਣੀ ਬਹੁਤ ਕੀਮਤੀ ਸੀ । ਰਣਜੀਤ ਸਿੰਘ ਨੇ ਇਸ ਚਾਨਣੀ ਨੂੰ ਬਹੁਤ ਹੀ ਖੂਬਸੂਰਤ ਅਤੇ ਕੀਮਤੀ ਸਮਝਦੇ ਹੋਏ ਆਪਣੇ ਉਪਰ ਝੁਲਾਉਣ ਦੀ ਥਾਂ ਸ੍ਰੀ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਝੁਲਾਉਣ ਲਈ ਭੇਟਾ ਕਰ ਦਿੱਤੀ ਗਈ ਸੀ । ਉਸਨੇ ਇਸ ਮਹਾਨ ਯਾਦਗਾਰ ਨੂੰ ਸਦਾ ਲਈ ਕਾਇਮ ਰੱਖਣ ਲਈ ਇਸ ਦੀ ਤਸਵੀਰ ਆਪਣੇ ਇਕ ਸਿੱਕੇ ਉਪਰ ਛਪਵਾ ਦਿੱਤੀ ਸੀ । ਇਸ ਤਸਵੀਰ ਨੂੰ ਸਾਡੇ ਇਤਿਹਾਸਕਾਰਾਂ ਨੇ ਆਰਸੀ ਵਾਲਾ ਸਿੱਕਾ ਕਹਿ ਦਿੱਤਾ ਹੈ । ਕਈਆਂ ਸਿੱਕਿਆਂ ਉੱਪਰ ਇਹ ਤਸਵੀਰ ਕੁਝ ਇਸ ਤਰਾਂ ਬਣਾਈ ਗਈ ਹੈ ਜਿਸਨੂੰ ਇਨ੍ਹਾਂ ਇਤਿਹਾਸਕਾਰਾਂ ਨੇ ਮੋਰ ਦਾ ਖੰਭ ਕਹਿ ਦਿੱਤਾ ਹੈ । ਇਸ ਆਰਸੀ ਅਤੇ ਮੋਰ ਦੇ ਖੰਭ ਨੂੰ ਹੀ ਮੋਰਾਂ ਸ਼ਾਹੀ ਸਿੱਕਾ ਕਹਿ ਦਿੱਤਾ ਹੈ । ਨਾ ਕਿਸੇ ਸਿੱਕੇ ਉਪਰ ਮੋਰਾਂ ਲਿਖਿਆ ਹੈ ਅਤੇ ਨਾ ਹੀ ਕਿਸੇ ਸਿੱਕੇ ਉਪਰ ਕਿਸੇ ਕੁੜੀ ਜਾਂ ਔਰਤ ਦੀ ਸ਼ਕਲ ਹੈ । ਬੱਸ, ਅੰਗਰੇਜਾਂ ਨੇ ਲਿਖ ਦਿੱਤਾ ਸੀ ਕਿ ਰਣਜੀਤ ਸਿੰਘ ਨੇ ਮੋਰਾਂ ਨਾਚੀ ਦੇ ਨਾਂ ਤੇ ਸਿੱਕਾ ਜਾਰੀ ਕੀਤਾ ਸੀ ਇਸ ਲਈ ਸਾਡੇ ਇਤਿਹਾਸਕਾਰ ਇਸ ਮਹਾਨ ਤੱਥ ਨੂੰ ਕਿਵੇਂ ਅਣਗੌਲਿਆ ਕਰ ਸਕਦੇ ਸਨ । ਉਨ੍ਹਾਂ ਨੇ ਵੀ ਮਹਾਨ ਤੱਥ ਅਧਾਰਿਤ ਇਤਿਹਾਸਕਾਰ ਬਣਦੇ ਹੋਏ ਲਿਖ ਦਿੱਤਾ ਹੈ ਕਿ ਰਣਜੀਤ ਸਿੰਘ ਨੇ ਮੋਰਾਂ ਨਾਚੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ ਸੀ । ਮੋਰਾਂ ਸ਼ਾਹੀ ਕਹੇ ਜਾਣ ਵਾਲੇ ਸਿੱਕਿਆ ਨੂੰ ਰੱਦ ਕਰਨ ਲਈ ਇਤਨਾ ਹੀ ਕਹਿਣਾ ਕਾਫੀ ਹੈ ਕਿ ਨਾਂ ਤਾਂ ਕਿਸੇ ਸਿੱਕੇ ਉਪਰ ਮੋਰਾਂ ਸ਼ਬਦ ਲਿਖਿਆ ਹੈ ਅਤੇ ਨਾ ਹੀ ਕਿਸੇ ਕੁੜੀ ਜਾਂ ਔਰਤ ਦੀ ਹੀ ਤਸਵੀਰ ਹੈ । ਸਿਰਫ ਆਰਸੀ ਤੇ ਇਕ ਖੰਭ ਦੀ ਸ਼ਕਲ ਨੂੰ ਵੇਖਕੇ ਹਵਾਈ ਤੀਰ ਛੱਡੀ ਜਾਣਾ ਤਾਂ ਕੋਈ ਦਲੀਲ ਨਹੀ ਹੈ । ਜੇ ਲਿਖਤੀ ਸਬੂਤ ਦੀ ਗੱਲ ਤੇ ਹੀ ਜਿੱਦ ਕਰੀ ਜਾਣਾ ਹੈ ਤਾਂ ਇਸ ਲਈ ਇਹੀ ਇਕ ਦਲੀਲ ਸਭ ਗੱਲਾਂ ਨੂੰ ਰੱਦ ਕਰ ਦਿੰਦੀ ਹੈ ਕਿ ਇਸ ਤਰਾਂ ਦੀ ਕੋਈ ਵੀ ਜਾਣਕਾਰੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਲੇਖਕ ਮੁਨਸ਼ੀ ਸੋਹਣ ਲਾਲ ਸੂਰੀ ਦੀ ਲਿਖਤ ਵਿਚ ਕਿਤੇ ਵੀ ਨਹੀ ਹੈ । ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ?
    ਸਿੱਕਿਆਂ ਦੇ ਵਿਸ਼ੇ ਦੇ ਮਾਹਿਰ ਸਰਦਾਰ ਸੁਰਿੰਦਰ ਸਿੰਘ ਆਪਣੀ ਕਿਤਾਬ “Sikh Coinage ( Symbol of Sikh Sovereignty) ਵਿਚ ਲਿਖਦੇ ਹਨ ਕਿ “ ਮਹਾਰਾਜਾ ਰਣਜੀਤ ਸਿੰਘ ਦੇ ਇਕ ਸਿੱਕੇ ਨੂੰ ਜਿਸ ਉਪਰ ਆਰਸੀ ਤੇ ਮੋਰ ਦੇ ਖੰਭ ਦੀ ਸ਼ਕਲ ਬਣੀ ਹੈ, ਰਣਜੀਤ ਸਿੰਘ ਦੇ ਵਿਰੋਧੀਆਂ ਵੱਲੋਂ ਉਸਨੂੰ ਮੋਰਾਂਸ਼ਾਹੀ ਕਹਿ ਕੇ “ਮੋਰਾਂ” ਨਾਲ ਜੋੜਨਾ ਮਹਿਜ ਇਕ ਬਕਵਾਸ ਹੈ” ਉਹ ਅੱਗੇ ਲਿਖਦੇ ਨੇ ਕਿ :-
    ਇਕ ਵਾਰ ਧਿਅਾਨ ਸਿੰਘ ਕਹਿਣ ਲੱਗਾ,"ਮਹਾਰਾਜ ਕੀ ਤੁਸੀਂ ਨੌਕਰਾਂ ਵਾਂਗ ਹਰ ਵੇਲੇ ਲੱਕ ਨਾਲ ਕੱਪੜਾ ਬੰਨ੍ਹੀਂ ਰੱਖਦੇ ਹੋ।ਤੁਸੀਂ ਬਾਦਸ਼ਾਹ ਹੋ ਬਣ ਠਣ ਕੇ ਰਿਹਾ ਕਰੋ"।
    ਰਣਜੀਤ ਸਿੰਘ ਨੇ ਕਿਹਾ,"ਧਿਅਾਨ ਸਿੰਹਾਂ ਰਾਜ ਵਿੱਚ ਸਿੱਕਾ ਗੁਰੂ ਨਾਨਕ ਦੇ ਨਾਮ ਦਾ ਚੱਲਦਾ ਹੈ।ਬਾਦਸ਼ਾਹ ਗੁਰੂ ਨਾਨਕ ਹੈ। ਮੈਂ ਨੌਕਰ ਹਾਂ ਮੈਨੂੰ ਏਵੇਂ ਹੀ ਨੌਕਰਾਂ ਵਾਲੀ ਅੌਕਾਤ ਵਿੱਚ ਰਹਿਣਾ ਯੋਗ ਹੈ"।
    ਜੋ ਗੁਰੂ ਨੂੰ ਮੱਥੇ ਤੇ ਰੱਖ ਕੇ ਤੁਰਦਾ ਹੋਵੇ ਸ੍ਰੀ ਅਕਾਲ ਤਖ਼ਤ ਤੇ ਕੋੜੇ ਖਾਣ ਨੂੰ ਕੰਡ ਨੰਗੀ ਕਰਨ ਦੀ ਨਿਮਰਤਾ ਰੱਖਦਾ ਹੋਵੇ ਅਜਿਹੇ ਸਿੱਖ ਦੇ ਵਿਰੋਧੀਆਂ ਦੀਆਂ ਘੜੀਆਂ ਘਾੜਤਾਂ ਹੀ ਹਨ ਜੋ ਮੋਰਾਂ ਦੇ ਨਾਮ ਤੇ ਘੜੀਆਂ ਗਈਆਂ ਹਨ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com