ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਬਰਗਾੜੀ ਮੋਰਚਾ... ਕੀ ਖੱਟਿਆ, ਕੀ ਗੁਆਇਆ...?

    ਬਰਗਾੜੀ ਮੋਰਚੇ ਦਾ ਪਹਿਲਾ ਪੜਾਅ ਸਿੱਖ ਕੌਮ ਨੂੰ ਨਿਰਾਸ਼ਤਾ ਦੀ ਡੂੰਘੀ ਖੱਡ ਵਿਚ ਸੁੱਟ ਕੇ ਸਮਾਪਤ ਹੋ ਗਿਆ ਹੈ। ਜਿਵੇਂ ਅਸੀਂ ਪਹਿਲਾ ਹੀ ਖ਼ਦਸ਼ਾ ਜਾਹਰ ਕੀਤਾ ਸੀ ਕਿ ਸਰਕਾਰਾਂ ਨੇ ਮੱਕਾਰ ਹਿੰਦੂਤਵੀ ਤਾਕਤਾਂ ਨਾਲ ਮਿਲ ਕੇ ਸਿੱਖ ਆਗੂਆਂ ਨੂੰ ਆਪਣੇ ਸ਼ੈਤਾਨੀ ਜਾਲ ਵਿਚ ਜਿਹੜਾ ''ਸਾਮ, ਦਾਮ, ਦੰਡ, ਭੇਦ'' ਦੇ ਹਥਿਆਰਾਂ ਨਾਲ ਲੈਸ ਹੈ, ਫ਼ਸਾ ਲੈਣਾ ਹੈ। ਉਹ ਖ਼ਦਸ਼ਾ ਇਕ ਵਾਰ ਫ਼ਿਰ ਸੱਚ ਸਾਬਿਤ ਹੋਇਆ ਹੈ। ਕੈਪਟਨ ਸਰਕਾਰ ਵਲੋਂ ਮੂੰਹ ਜ਼ੁਬਾਨੀ ਵਾਅਦਿਆਂ ਦੇ ਸਹਾਰੇ ਮੋਰਚੇ ਦੀ ਸਮਾਪਤੀ ਦਾ ਐਲਾਨ ਕਰਾ ਦਿੱਤਾ ਗਿਆ ਹੈ। ਉਸ ਸਰਕਾਰ ਦੇ ਮੂੰਹ ਜ਼ੁਬਾਨੀ ਲਾਰੇ ਮੰਨ ਲਏ ਗਏ, ਜਿਸ ਦਾ ਮੁਖੀ ਪਵਿੱਤਰ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਚੁੱਕੀਆਂ ਸਹੁੰਆਂ ਤੋਂ ਭੱਜ ਗਿਆ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਡਟਵੀਂ ਵਿਰੋਧਤਾ ਕਰ ਰਿਹਾ ਹੈ।

    ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਫੜ ਲਏ ਹਨ। ਪਰ ਇਹ ਗ੍ਰਿਫ਼ਤਾਰੀਆਂ ਤੋਂ ਬਹੁਤ ਪਹਿਲਾਂ ਹੋ ਗਈਆ ਸਨ, ਫ਼ਿਰ ਨਵੀਂ ਸਿੱਟ ਕਿਉਂ ਬਣਾਈ ਗਈ ਸੀ? ਗ੍ਰਿਫ਼ਤਾਰ ਕੀਤੇ ਗਏ ਲਗਭਗ ਸਾਰੇ ਦੋਸ਼ੀ ਸੌਦਾ ਸਾਧ ਦੇ ਚੇਲੇ ਚਾਟੜੇ ਹਨ। ਦੁਨੀਆਂ ਜਾਣਦੀ ਹੈ ਕਿ ਇਹ ਤਾਂ ਸਿਰਫ਼ ਮੋਹਰੇ ਸਨ। ਇਨ੍ਹਾਂ ਮੋਹਰਿਆਂ ਨੂੰ ਖਿਡਾਉਣ ਵਾਲਾ ਕੌਣ ਸੀ? ਇਨ੍ਹਾਂ ਦੀ ਸਰਪ੍ਰਸਤੀ ਕਿਸਨੇ ਕੀਤੀ ਸੀ। ਉਹ ਅਸਲ ਦੋਸ਼ੀ ਕਦੋਂ ਸਾਹਮਣੇ ਲਿਆਂਦੇ ਜਾਣਗੇ? ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਬਾਰੇ ਸਰਕਾਰ ਦੀ ਸਫ਼ਾਈ ਹੈ ਕਿ ਮਾਮਲਾ ਅਦਾਲਤ ਵਿਚ ਚਲਾ ਗਿਆ ਹੈ। ਉਨ੍ਹਾਂ ਦੋਸ਼ੀ ਪੁਲਿਸ ਵਾਲਿਆਂ ਨੂੰ ਅਦਾਲਤ ਵਿਚ ਜਾਣ ਦਾ ਸਮਾਂ ਕਿਸਨੇ ਤੇ ਕਿਉਂ ਦਿੱਤਾ? ਇਸ ਸੁਆਲ ਦਾ ਜਵਾਬ ਕੌਣ ਦੇਵੇਗਾ ਤੇ ਕੌਣ ਲਵੇਗਾ? ਬੰਦੀ ਸਿੰਘਾਂ ਦੀ ਰਿਹਾਈ ਲਈ ਆਖਿਆ ਗਿਆ ਹੈ ਕਿ ਦੂਜੇ ਸੂਬਿਆਂ ਨਾਲ ਖੱਤੋਂ ਖਿਤਾਬਿਤ ਸ਼ੁਰੂ ਕਰ ਦਿੱਤੀ ਗਈ ਹੈ।
    ਇਹੋ ਕੁੱਝ ਤਾਂ ਬਾਦਲ ਸਰਕਾਰ ਵੀ ਕਹਿੰਦੀ ਰਹੀ ਸੀ ਅਤੇ ਕੈਪਟਨ ਸਰਕਾਰ ਵਲੋਂ ਵੀ ਅਜਿਹੇ ਵਾਅਦੇ ਮੋਰਚੇ ਦੇ ਪਹਿਲੇ ਦਿਨਾਂ ਵਿਚ ਹੀ ਕੀਤੇ ਗਏ ਸਨ। ਇਸਦਾ ਅਰਥ ਹੈ ਕਿ ਹੁਣ ਸਰਕਾਰ ਨੇ ਸਿਰਫ਼ ਤੇ ਸਿਰਫ਼ 'ਲੱਕੜ ਦਾ ਮੁੰਡਾ' ਦਿੱਤਾ ਹੈ। ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਦੀ ਕਾਹਲ ਆਖ਼ਰ ਕਿਉਂ ਹੋਈ? ਬਰਗਾੜੀ ਮੋਰਚੇ ਦੀ ਸਮਾਪਤੀ ਦਾ ਲਾਭ ਕਿਸਨੂੰ ਮਿਲਿਆ? ਬਰਗਾੜੀ ਮੋਰਚੇ ਦੇ ਪ੍ਰਬੰਧਕ ਸੰਗਤਾਂ ਦੀ ਘੱਟਦੀ ਗਿਣਤੀ ਦਾ ਬਹਾਨਾ ਵੀ ਬਣਾ ਸਕਦੇ ਹਨ। ਪ੍ਰੰਤੂ ਬਰਗਾੜੀ ਵਿਖੇ ਹੋਏ ਲੱਖਾਂ ਦੇ ਇਕੱਠ ਆਖ਼ਰ ਕਿਹੜੇ ਖ਼ਾਤੇ ਪਾਏ ਗਏ ਹਨ। ਬਿਨ੍ਹਾਂ ਸ਼ੱਕ ਬਰਗਾੜੀ ਮੋਰਚੇ ਨੇ ਕੌਮ ਵਿਚ ਵੱਡੀ ਪੱਧਰ ਤੇ ਜਾਗਰੂਕਤਾ ਪੈਦਾ ਕੀਤੀ। ਬਾਦਲਕੇ ਪੂਰੀ ਤਰ੍ਹਾਂ ਨੰਗੇ ਤੇ ਕੌਮ 'ਚੋਂ ਅਲੱਗ ਥਲੱਗ ਕੀਤੇ। ਕੈਪਟਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾਈ। ਸਿੱਖਾਂ ਵਿਚ ਜਿਹੜੀ ਚੇਤੰਨਤਾ ਮੋਰਚੇ ਨੇ ਪੈਦਾ ਕੀਤੀ ਉਸ ਤੋਂ ਹੀ ਸਮੇਂ ਦੀਆਂ ਸਰਕਾਰਾਂ, ਚਾਹੇ ਉਹ ਕੈਪਟਨ ਸਰਕਾਰ ਹੈ ਚਾਹੇ ਮੋਦੀ ਸਰਕਾਰ, ਦੋਵੇਂ ਡਰੀਆਂ ਹੋਈਆ ਸਨ, ਉਨ੍ਹਾਂ ਨੂੰ ਜਾਪਿਆ ਹੋਇਆ ਸੀ ਕਿ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸਿੱਖ ਕੌਮ ਇਕ ਜੁੱਟ ਹੋ ਰਹੀ ਹੈ ਤੇ ਇਕਜੁੱਟਤਾ ਦੀ ਇਹ ਚਿਣਗ ਕਿਸੇ ਸਮੇਂ ਵੀ ਭਾਂਬੜ ਬਣ ਸਕਦੀ ਹੈ। ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖ ਕੇ ਪਾਕਿਸਤਾਨ ਸਿੱਖਾਂ ਦੀ ਹਮਦਰਦੀ ਲੁੱਟ ਰਿਹਾ ਹੈ। ਅਜਿਹੇ ਸਮੇਂ ਪੰਜਾਬ ਵਿਚ ਸਿੱਖਾਂ ਦਾ ਇਕਜੁੱਟ ਹੋਣਾ ਤੇ ਇਨਸਾਫ਼ ਦੀ ਲੜਾਈ ਲੜਨਾ, ਸਮੇਂ ਦੀਆਂ ਸਰਕਾਰਾਂ, ਹਿੰਦੂਤਵੀ ਤਾਕਤਾਂ ਅਤੇ ਖੁਫ਼ੀਆਂ ਏਜੰਸੀਆਂ ਨੂੰ ਹਜ਼ਮ ਨਹੀਂ ਹੋ ਰਿਹਾ ਸੀ। ਇਸ ਲਈ ਕਮਜ਼ੋਰ ਕੜੀਆਂ ਲੱਭੀਆਂ ਗਈਆ, ਸਾਰੇ ਹਥਿਆਰ ਵਰਤੇ ਗਏ ਤੇ ਸਰਕਾਰ ਵਿਰੁੱਧ ਜ਼ਹਿਰ ਉਗਲਣ ਵਾਲੇ ਆਗੂਆਂ ਦੇ ਮੂੰਹੋ ਸਰਕਾਰਾਂ ਲਈ ਸਲੋਹਤਾਂ ਸੁਣੀਆਂ ਗਈਆ। ਕੌਮ ਇਕ ਵਾਰ ਫ਼ਿਰ ਹਾਰ ਗਈ।
    ਕਦੇ ਸਿੱਖ ਆਗੂਆਂ ਨੇ ਪਲੇਟ ਵਿਚ ਪਾ ਕੇ ਸਿੱਖ ਰਾਜ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਸੀ। ਕਦੇ ਸਿੱਖ ਆਗੂਆਂ ਨੇ ਥਾਲੀ ਵਿਚ ਪਾ ਕੇ ਸਿੱਖਾਂ ਦੀ ਹੋਣੀ ਹਿੰਦੂਤਵੀ ਨਹਿਰੂ-ਗਾਂਧੀ ਨੂੰ ਸੌਂਪ ਦਿੱਤੀ ਸੀ। ਹਰ ਸੰਘਰਸ਼ ਜਿਸ ਵਿਚ ਕੌਮ ਨੇ ਸਿਰ ਧੱੜ ਦੀ ਬਾਜ਼ੀ ਲਾ ਕੇ ਉਸਨੂੰ ਸਿਖ਼ਰਾਂ ਤੇ ਪਹੁੰਚਾਇਆ, ਉਸੇ ਸੰਘਰਸ਼ ਨੂੰ ਆਗੂਆਂ ਦੀ ਕਮਜ਼ੋਰੀ ਨੇ ਮਿੱਟੀ ਵਿਚ ਰੋਲਿਆ। ਇਕ ਹੋਰ ਸੰਘਰਸ਼ ਆਗੂਆਂ ਦੀ ਭੇਂਟ ਚੜ੍ਹ ਗਿਆ। ਹਾਂ! ਇਕ ਆਸ ਦੀ ਕਿਰਨ ਬਾਕੀ ਹੈ। ਸੰਗਤਾਂ ਤੇ ਰੋਹ ਤੇ ਰੋਸ ਨੂੰ ਦੇਖਦਿਆਂ ਜਥੇਦਾਰ ਧਿਆਨ ਸਿੰਘ ਮੰਡ ਨੇ ''ਸੰਘਰਸ਼ ਜਾਰੀ ਹੈ'' ਜਿਹੜਾ ਐਲਾਨ ਕੀਤਾ ਹੈ, ਉਹ ਕਿਤੇ ਨਾ ਕਿਤੇ ਥੋੜਾ ਧਰਵਾਸ ਜ਼ਰੂਰ ਦਿੰਦਾ ਹੈ। ਭਾਂਵੇ ਕਿ ਅੱਧਵਾਟਿਉ ਟੁੱਟਿਆ ਸੰਘਰਸ਼ ਦੁਬਾਰਾ ਖੜ੍ਹਾ ਨਹੀਂ ਕੀਤਾ ਜਾ ਸਕਦਾ। ਪ੍ਰੰਤੂ ਜੇ ਜਥੇਦਾਰ ਮੰਡ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸਾਰਾ ਸੱਚ ਕੌਮ ਦੇ ਸਾਹਮਣੇ ਰੱਖ ਕੇ, ਕੌਮ ਨੂੰ ਆਪਣੇ ਸੱਚ ਦਾ ਭਰੋਸਾ ਦਿਵਾਉਣ ਵਿਚ ਸਫ਼ਲ ਹੋ ਜਾਂਦੇ ਹਨ ਤਾਂ ਕੌਮ ਅਗਲੇ ਪੜਾਅ ਲਈ ਤਿਆਰ ਹੋ ਸਕਦੀ ਹੈ। ਸੰਘਰਸ਼, ਵਾਅਦਿਆਂ ਤੇ ਲਾਰਿਆਂ ਨਾਲ ਸਮਾਪਤ ਨਹੀਂ ਹੁੰਦੇ, ਇਹ ਠੋਸ ਪ੍ਰਾਪਤੀਆਂ ਨਾਲ ਸਮਾਪਤ ਹੋਣ ਤਾਂ ਹੀ ਸਫ਼ਲ ਮੰਨੇ ਜਾਂਦੇ ਹਨ। ਇਸ ਸਮੇਂ ਕੌਮ ਦੇ ਪੱਲੇ ਸਿਵਾਏ ਨਿਰਾਸ਼ਤਾ ਤੋਂ ਹੋਰ ਕੁੱਝ ਨਹੀਂ ਪਿਆ। ਜਥੇਦਾਰ ਮੰਡ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੌਮ ਦੀ ਇਸ ਨਿਰਾਸ਼ਤਾ ਨੂੰ ਦੂਰ ਕਰਨ। ਅੱਜ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਨੂੰ ਅਗਲੇਰਾ ਠੋਸ ਪ੍ਰੋਗਰਾਮ ਜ਼ਰੂਰ ਦੇਣ। ਜੇ ਸਮਾਂ ਟਾਲ ਦਿੱਤਾ ਗਿਆ ਤਾਂ ਕੌਮ ਜਿਵੇਂ ਆਪਣੇ ਆਪ ਨੂੰ ਅੱਜ ਠੱਗੀ ਮਹਿਸੂਸ ਕਰ ਰਹੀ ਹੈ, ਉਹ ਭਾਵਨਾ ਹੋਰ ਗੂੜੀ ਹੋ ਜਾਵੇਗੀ ਤੇ ਫ਼ਿਰ ਨਵੇ ਸਿਰੇ ਤੋਂ ਸੰਘਰਸ਼ ਆਰੰਭਣਾ ਮੁਸ਼ਕਿਲ ਹੀ ਨਹੀਂ ਅਸੰਭਵ ਹੋ ਜਾਵੇਗਾ। -ਜਸਪਾਲ ਸਿੰਘ ਹੇਰਾਂ

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਭਾਰਤ ਦੇ ਹੁਕਮਰਾਨ ਸੰਘਰਸ਼ੀਲ ਕੌਮਾਂ ਨੂੰ ‘ਵੱਖ ਹੋਣ ਦਾ ਹੱਕ’ ਦੇਣ: ਦਲ ਖਾਲਸਾ

    ਮੋਗਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com