ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    “ਡੇਰੇਦਾਰਾਂ ਤੇ ਅਜੋਕੀ ਸ਼੍ਰੋਮਣੀ ਕਮੇਟੀ ਵੱਲੋਂ ਬਾਦਲ ਬਦਨੀਤੀ ਤੇ ਲਾਲਚੀ ਹਥੌੜੇ ਨਾਲ ਸਿੱਖ ਇਤਿਹਾਸ, ਵਿਰਾਸਤੀ ਯਾਦਗਾਰਾਂ ਅਤੇ ਸਿੱਖ ਲਿਟ੍ਰੇਚਾਰ ਦਾ ਮਲੀਆਮੇਟ”

    - ਅਵਤਾਰ ਸਿੰਘ ਮਿਸ਼ਨਰੀ (5104325827)
    ਜਿੱਥੇ ਕਾਰਸੇਵਾ ਦੇ ਨਾਂ ਤੇ ਟੋਕਰੀਆਂ ਵਿੱਚ ਮਾਇਆ, ਕੰਨਟੇਨਰਾਂ ਵਿੱਚ ਦੁੱਧ ਅਤੇ ਬੋਰੀਆਂ ਵਿੱਚ ਅਨਾਜ ਇਕੱਠਾ ਕਰਨ ਵਾਲੇ ਵਿਹਲੜ ਸੰਤ ਬਾਬੇ, ਇਤਿਹਾਸਕ ਸੋਮੇ, ਇਤਿਹਾਸਕ ਬੀੜਾਂ ਦਾ ਸਸਕਾਰ, ਸਿੱਖ ਗੁਰੂ ਸਹਿਬਾਨਾਂ ਅਤੇ ਸ਼ਹੀਦਾਂ ਦੀਆਂ ਵਿਰਾਸਤੀ ਯਾਦਗਾਰਾਂ ਆਦਿਕ ਇਤਿਹਾਸਕ ਸੋਮਿਆਂ ਤੇ ਅੰਧਵਿਸ਼ਵਾਸ਼, ਨਵੀਨੀਕਰਨ ਅਤੇ ਨਵੀਂ ਬਿਲਡਿੰਗ ਉਸਾਰਨ ਦੀ ਕਮਾਈ ਦੇ ਲਾਲਚ ਦਾ ਬਲਡੋਜਰ ਚਲਾ ਕੇ, ਡੇਰੇਦਾਰ ਸਾਧਾਂ ਦੀ ਗ੍ਰਿਫਤ ਵਿੱਚ ਆ ਚੁੱਕੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ, ਮਲੀਆਮੇਟ ਕਰੀ ਜਾ ਰਹੇ ਹਨ ਓਥੇ ਸਿੱਖੀ ਵਿਰੋਧੀ ਤਾਕਤਾਂ ਤੇ ਸਰਕਾਰਾਂ ਸਿੱਖਾਂ ਦੀ ਬਹਾਦਰੀ ਭਰੇ ਕਾਰਨਾਮੇ ਅਤੇ ਸ਼ਹੀਦੀਆਂ ਦੇ ਇਤਿਹਾਸ ਨੂੰ, ਦਿਨ ਬਾਦਿਨ ਬਦਨੀਤੀ ਦੇ ਤੇਸੇ ਨਾਲ ਛਿੱਲੀ ਅਤੇ ਬੇਇਨਸਾਫੀ ਦੀ ਕਲਮ ਨਾਲ ਲਿਖ ਕੇ, ਵਿਗਾੜੀ ਜਾ ਰਹੀਆਂ ਹਨ। ਬਹੁਤੇ ਇਤਿਹਾਸਕ ਗੁਰਦੁਆਰੇ ਜਿਵੇਂ ਬੇਬੇ ਨਾਨਕੀ ਦਾ ਘਰ, ਅਨੰਦਪੁਰ ਦਾ ਕਿਲਾ, ਚਮਕੌਰ ਦੀ ਕੱਚੀ ਗੜੀ, ਸਰਹੰਦ ਦੀ ਦੀਵਾਰ, ਮਾਤਾ ਗੁਜਰੀ ਦਾ ਠੰਡਾ ਬੁਰਜ, 1984 ਦਾ ਅਕਾਲ ਤਖਤ ਤੇ ਅੱਜ 2019 ਦੇ ਮਾਰਚ ਮਹੀਨੇ ਤਰਨ ਤਾਰਨ ਸਾਹਿਬ ਦਰਬਾਰ ਦੀ ਇਤਿਹਾਸਕ ਦਰਸ਼ਨੀ ਡਿਉੜੀ ਢਾਹੁਣੀ ਆਦਿ। ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਤ ਇਤਿਹਾਸਕ ਪੁਸਤਕਾਂ ਵਿੱਚ ਸਿੱਖ ਗੁਰੂਆਂ ਦਾ ਘਟੀਆ ਕਿਰਦਾਰ ਪੇਸ਼ ਕਰਨਾ, ਧਰਮ ਪੁਸਤਕਾਂ ਵਿੱਚ ਥੋਥੇ ਕਰਮਕਾਂਡ ਤੇ ਅੰਨੀ ਸ਼ਰਧਾ ਵਾਲੀਆਂ ਅਣਹੋਈਆਂ ਕਰਾਮਾਤਾਂ ਦੀਆਂ ਮਨਘੜਤ ਸਾਖੀਆਂ ਦਾ ਰਲਾ ਕਰਨਾ ਅਤੇ ਗੁਰੂ ਨਿੰਦਕ ਗੁਰਬਿਲਾਸ ਪਾਤਸ਼ਾਹੀ 6ਵੀਂ ਅਤੇ ਅਖੌਤੀ ਦਸਮ ਗ੍ਰੰਥ ਵਰਗੀਆਂ ਬਚਿੱਤ੍ਰ ਨਾਟਕੀ ਪੁਸਤਕਾਂ, “ਸ਼ਬਦ ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਪ੍ਰਕਾਸ਼ ਕਰਕੇ, ਉਨ੍ਹਾਂ ਦਾ ਕੀਰਤਨ ਤੇ ਕਥਾ ਕਰਨੀ। ਪੁਰਾਤਨ ਗੁਰੂ ਗ੍ਰੰਥ ਸਾਹਿਬ ਦੀਆਂ ਇਤਿਹਾਸਕ ਬੀੜਾਂ ਤੇ ਹੋਰ ਵਡਮੁੱਲੇ ਇਤਿਹਾਸਕ ਗ੍ਰੰਥ ਸਸਕਾਰ ਕਰਨ ਦੀ ਸ਼ਰਧਾ ਨਾਲ ਸਾੜ ਕੇ ਮਲੀਆਮੇਟ ਕਰਨੇ। ਔਰਤ ਤੇ ਮਰਦ ਦੀ ਧਰਮ ਬਰਾਬਰਤਾ ਖਤਮ ਕਰਨੀ, ਜਾਤਾਂ ਪਾਤਾਂ ਨੂੰ ਬੜਾਵਾ ਦੇਣਾ, ਸੰਪ੍ਰਦਾਵਾਂ, ਡੇਰੇ ਅਤੇ ਟਕਸਾਲਾਂ ਸਿੱਖ ਪੰਥ ਵਿੱਚ ਘਸੋੜਨੀਆਂ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਆਦਿਕ ਸਿੱਖ ਲੀਡਰਸ਼ਿਪ ਕੁਰਸੀ ਪਾਓ ਅਤੇ ਬਚਾਓ ਵੱਲ ਲੱਗੀ ਹੋਈ ਹੈ। ਨੌਜਵਾਨਾਂ ਨੂੰ ਨਸ਼ਿਆਂ ਅਤੇ ਵਿਸ਼ੇ ਵਿਕਾਰਾਂ ਵੱਲ ਧੱਕਿਆ ਜਾ ਰਿਹਾ ਹੈ। ਬਹੁਤਾ ਸਾਧ ਲਾਣਾ ਅਤੇ ਸੰਪ੍ਰਦਾਈ ਪ੍ਰਚਾਰਕ ਸਿੱਖੀ ਦੇ ਸੋਮੇ “ਸ਼ਬਦ ਗੁਰੂ ਗ੍ਰੰਥ ਸਾਹਿਬ” ਨੂੰ ਛੱਡ ਕੇ, ਹੋਰਨਾਂ ਗ੍ਰੰਥਾਂ ਦੇ ਮੱਗਰ ਆਪ ਲੱਗੇ ਅਤੇ ਸੰਗਤ ਨੂੰ ਲਾ ਰਹੇ ਹਨ।
    ਇਸ ਲਈ ਘੱਟ ਤੋਂ ਘੱਟ ਸਿੱਖਾਂ ਨੂੰ ਪੰਜਾਬ ਵਿੱਚ ਆ ਰਹੀਆਂ ਚੋਣਾਂ ਵਿੱਚ ਹਿੱਸਾ ਲੈ ਕੇ, ਸਰਮਾਏਦਾਰ, ਲਾਲਚੀ, ਗਦਾਰਾਂ ਅਤੇ ਬਾਮਣਵਾਦ ਨੂੰ ਜਮੀਰਾਂ ਵੇਚ ਚੁੱਕੇ ਠੱਗ ਲੀਡਰਾਂ ਅਤੇ ਪਾਖੰਡੀ ਸਾਧਾਂ ਤੋਂ ਖਹਿੜਾ ਛਡਾਉਂਣਾ ਚਾਹੀਦਾ ਹੈ। ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਚੰਗੇ ਕਿਰਦਾਰ ਵਾਲੇ, ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਾਇਣ, ਨਸ਼ਿਆਂ ਤੋਂ ਮੁਕਤ, ਪੜ੍ਹੇ ਲਿਖੇ, ਪਰਉਪਕਾਰੀ ਜਨਤਾ ਦੀ ਸੇਵਾ-ਭਾਵਨਾਂ ਵਾਲੇ ਨੌਜਵਾਨ ਸਿੰਘ-ਸਿੰਘਣੀਆਂ ਅਤੇ ਸੇਵਕਾਂ ਨੂੰ ਜਿਤਾ ਕੇ, ਸਿੱਖਾਂ ਦੀ ਸ੍ਰੋਮਣੀ ਸੰਸਥਾ ਦੀ ਵਾਗ ਡੋਰ, ਕਿਰਤੀ ਅਤੇ ਉੱਚੇ ਕਿਰਦਾਰ ਵਾਲੇ ਗੁਰਸਿੱਖਾਂ ਨੂੰ ਸੌਂਪੋ, ਫਿਰ ਹੀ ਇਹ ਇਤਿਹਾਸਕ ਵਿਰਸੇ ਨੂੰ ਮਲੀਆਮੇਟ ਕਰਨ ਵਾਲਿਆਂ ਤੋਂ ਬਚਾਇਆ ਜਾ ਸਕਦੈ ਵਰਨਾ ਸਭ ਕੁਝ ਜਾਂਦਾ ਰਹੇਗਾ।

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    Fri, 3 Aug 18

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com