ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਗੁਰਬਚਨ ਸਿੰਘ,  ੯੦੫ ੯੬੫ ੦੮੭੧

     ਗੁਰੂ ਨਾਨਕ ਜੀ ਦੇ ੫੫੦ ਵੇਂ ਗੁਰਪੂਰਵ ਦੀ ਸਾਰੇ ਨਾਨਕ ਨਾਮ ਲੇਵਾ ਨੂੰ ੲਿਸ 'ਨਾਚੀਜ ਵੱਲੋਂ ਬਹੁਤ ਬਹੁਤ ਵਧਾੲੀਅਾਂ ' ਸਾਰੇ ਸੋਝੀਵਾਨ ਸਤਿਕਾਰਤ ੲਿਨਸਾਨ ਜਨੋਂ ਅਾਓ ਗੁਰੂ ਮਹਾਂਰਾਜ ਵਾਲੇ ਯਾਣ ਤੇ ਬੈਠ ਬਰਾਹਿਮੰਡ  ਦੀ ਸੈਰ ਦਾ ਅਨੰਦ ਮਾਣੀੲੇਂ ।

    " ਸਾਰੇ ਯਾਤਰੀ( ਪਾਠਕ ) ਅਾਪਨੀ ਸੀਟ ਬੈਲਟ ਦਾ ਬੱਕਲ ਲਾ ਲੈਣ (ਕਾਹਲ ਨਹੀਂ ਕਰਨੀ ) ਰੋਸ਼ਨੀਅਾਂ ਜਗਮਗਾ ਰਹੀਅਾਂ ਹਨ । ਸਾਰੇ ਸਜਣ ਯਾਤਰਾ ਦਾ ਅਨੰਦ ਮਾਣੋਂ ।

  ਗੱਲ ਕਰਨ ਲਗੇ ਹਾਂ " ਜੋ ਕੁਝ ਵੀ ਨਾ ਹੋਕੇ ,ਬਹੁਤ ਕੁਝ ਦੀ ।"

       ਅੰਤਰਿ ਸੁੰਨੰ ਬਾਹਰਿ ਸੁੰਨੁੰ ਤਿ੍ਭਵਣ ਸੁੰਨਮਸੁੰਨ ।। ਸੁੰਨੋ ਸੁੰਨੁ ਕਹੈ ਸਭੁ ਕੋੲੀ ਅਨਹਦ ਸੁੰਨੁ ਕਹਾ ਤੇ ਹੋੲੀ ।। ਅੰਗ ੯੪੩ ।। ਸੁੰਨ ਨਿਰੰਤਰਿ ਵਾਸੁ ਲੀਅਾ ।।

     ਲਿੳੁਨਾਰਦੋ ਦਾ ਵਿਨਸੀ ਕਹਿੰਦਾ ਹੈ :-

  ਚੰਡੀਗੜ੍ਹ - ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਅੱਜ ਪੰਜਾਬ ਦਿਹਾੜੇ ਮੌਕੇ ਚੰਡੀਗੜ੍ਹ ਸਥਿਤ ਸਿਹਤ ਅਦਾਰੇ ਪੀਜੀਆਈ ਵਿੱਚ ਮਾਂ-ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਧੱਕੇ ਦਾ ਮਸਲਾ ਚੁੱਕਦਿਆਂ ਅਦਾਰੇ ਦੇ ਨਿਰਦੇਸ਼ਕ ਪ੍ਰੋਫੈਸਰ ਜਗਤ ਰਾਮ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪੀਜੀਆਈ ਵਿੱਚ ਲਾਈਆਂ ਗਈਆਂ ਜਾਣਕਾਰੀ ਦਿੰਦੀਆਂ ਸਾਰੀਆਂ ਤਖਤੀਆਂ (ਬੋਰਡ) ਜੋ ਹਿੰਦੀ ਅਤੇ ਅੰਗਰੇਜੀ ਵਿੱਚ ਹਨ ਉਹਨਾਂ ਉੱਤੇ ਪੰਜਾਬੀ ਭਾਸ਼ਾ ਵਿੱਚ ਵੀ ਜਾਣਕਾਰੀ ਲਿਖੀ ਜਾਵੇ।
  ਮੰਗ ਪੱਤਰ ਵਿੱਚ ਕਿਹਾ ਗਿਆ ਕਿ, "ਪੀਜੀਆਈ ਵਿੱਚ ਲਾਈਆਂ ਗਈਆਂ ਜਾਣਕਾਰੀ ਦਿੰਦੀਆਂ ਸਾਰੀਆਂ ਤਖਤੀਆਂ (ਬੋਰਡ) ਲਗਭਗ ਹਿੰਦੀ ਅਤੇ ਅੰਗਰੇਜੀ ਵਿੱਚ ਲਾਏ ਗਏ ਹਨ ਤੇ ਇਸ ਖਿੱਤੇ ਦੀ ਮਾਂ-ਬੋਲੀ ਪੰਜਾਬੀ ਇਹਨਾਂ ਸੁਨੇਹਾ ਤਖਤੀਆਂ 'ਤੇ ਨਹੀਂ ਹੈ। ਇਹ ਪੰਜਾਬ ਦੇ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੈ। ਲੋਕਾਂ ਨੂੰ ਉਹਨਾਂ ਦੀ ਬੋਲੀ ਵਿੱਚ ਸੇਵਾਵਾਂ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ। ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇੱਕ ਮਹੀਨੇ ਦੇ ਸਮੇਂ ਅੰਦਰ ਇਹਨਾਂ ਸਾਰੀਆਂ ਸੁਨੇਹਾ ਤਖ਼ਤੀਆਂ 'ਤੇ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਲਿਖੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦਾ ਇਹ ਮਨੁੱਖੀ ਹੱਕ ਬਹਾਲ ਹੋ ਸਕੇ ਅਤੇ ਪੰਜਾਬੀ ਪੜ੍ਹਨ ਵਾਲੇ ਲੋਕਾਂ ਨੂੰ ਹੁੰਦੀ ਖੱਜਲ ਖੁਆਰੀ ਖਤਮ ਹੋ ਸਕੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਮੰਨੋਗੇ। ਅਸੀਂ ਤੁਹਾਨੂੰ ਨਿਮਰਤਾ ਸਹਿਤ ਦੱਸਣਾ ਚਾਹੁੰਦੇ ਹਾਂ ਕਿ ਜੇ ਪੰਜਾਬ ਦੇ ਲੋਕਾਂ ਦਾ ਇਹ ਹੱਕ ਬਹਾਲ ਨਾ ਕੀਤਾ ਗਿਆ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕ ਲਈ ਸੰਘਰਸ਼ ਕਰਨ ਦੇ ਰਾਹ ਤੁਰਨਗੇ।"
  ਇਸ ਮੌਕੇ ਸੱਥ ਦੇ ਨੁਮਾਂਇੰਦੇ ਸੁਖਵਿੰਦਰ ਸਿੰਘ, ਜੁਝਾਰ ਸਿੰਘ, ਬਲਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਨੇ ਨਿਰਦੇਸ਼ਕ ਪ੍ਰੋਫੈਸਰ ਜਗਤ ਰਾਮ ਨਾਲ ਵਿਸਤਾਰ ਵਿੱਚ ਗੱਲ ਕੀਤੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਿਰਦੇਸ਼ਕ ਜਗਤ ਰਾਮ ਨੇ ਇਸ ਮੰਗ ਨੂੰ ਬਿਲਕੁਲ ਜਾਇਜ ਦੱਸਦਿਆਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ। ਸੱਥ ਦੀ ਪੰਜਾਬ ਯੂਨੀਵਰਸਿਟੀ ਇਕਾਈ ਦੇ ਮੁੱਖ ਸੇਵਾਦਾਰ ਜੁਝਾਰ ਸਿੰਘ ਨੇ ਕਿਹਾ ਕਿ ਜੇ ਪੀਜੀਆਈ ਵਿੱਚ ਮਾਂ-ਬੋਲੀ ਪੰਜਾਬੀ ਨੂੰ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਉਹ ਵਿਦਿਆਰਥੀਆਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਨਾਲ ਲੈ ਕੇ ਅਗਲਾ ਸੰਘਰਸ਼ ਉਲੀਕਣਗੇ। ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ ਦੇ ਅਧਾਰ 'ਤੇ ਅੱਜ ਦੇ ਦਿਨ 1966 ਵਿੱਚ ਲੰਬੇ ਸੰਘਰਸ਼ ਅਤੇ ਕਈ ਕੁਰਬਾਨੀਆਂ ਤੋਂ ਬਾਅਦ ਪੰਜਾਬ ਸੂਬਾ ਹੋਂਦ ਵਿੱਚ ਆਇਆ ਸੀ ਪਰ ਅੱਜ ਤੱਕ ਮਾਂ-ਬੋਲੀ ਪੰਜਾਬੀ ਨੂੰ ਪੰਜਾਬ ਦੀਆਂ ਸਰਕਾਰਾਂ ਦੀ ਨਲਾਇਕੀ ਅਤੇ ਪੰਜਾਬੀ ਵਿਰੋਧੀਆਂ ਦੀਆਂ ਚਲਾਕੀਆਂ ਕਰਕੇ ਬਣਦਾ ਸਨਮਾਨ ਨਹੀਂ ਮਿਲਿਆ।

  ਇਸਲਾਮਾਬਾਦ - ਪਾਕਿਸਤਾਨ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਬੁੱਧਵਾਰ ਨੂੰ 50 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਫੇਸਬੁੱਕ ’ਤੇ ਸਿੱਕੇ ਦੀ ਤਸਵੀਰ ਸਾਂਝੀ ਕੀਤੀ ਹੈ। ਫੇਸਬੁੱਕ ਪੋਸਟ ’ਤੇ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਹੈ।
  ਕਰਤਾਰਪੁਰ ਸਾਹਿਬ ਲਾਂਘੇ ਦੇ 9 ਨਵੰਬਰ ਨੂੰ ਇਮਰਾਨ ਖ਼ਾਨ ਵੱਲੋਂ ਕੀਤੇ ਜਾਣ ਵਾਲੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਇਹ ਸਿੱਕਾ ਜਾਰੀ ਕੀਤਾ ਹੈ। ਔਕਾਫ਼ ਬੋਰਡ ਦੇ ਮੁਖੀ ਡਾਕਟਰ ਆਮਿਰ ਅਹਿਮਦ ਨੇ ਐਕਸਪ੍ਰੈੱਸ ਟ੍ਰਿਬਿਊਨ ਨੂੰ ਦੱਸਿਆ ਕਿ ਅਗਲੇ ਮਹੀਨੇ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਇਨ੍ਹਾਂ ਯਾਦਗਾਰੀ ਸਿੱਕਿਆਂ ਨੂੰ ਖਰੀਦ ਸਕੇਗੀ। ਇਸ ਦੌਰਾਨ 8 ਰੁਪਏ ਮੁੱਲ ਦਾ ਡਾਕ ਟਿਕਟ ਵੀ ਜਾਰੀ ਕੀਤਾ ਜਾਵੇਗਾ ਜਿਸ ’ਤੇ ਗੁਰਦੁਆਰਾ ਜਨਮ ਅਸਥਾਨ ਦਾ ਚਿੱਤਰ ਹੋਵੇਗਾ। ਪਿਛਲੇ ਸਾਲ ਨਵੰਬਰ ’ਚ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫ਼ੈਸਲਾ ਲਿਆ ਸੀ। ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ’ਤੇ 80 ਇਮੀਗ੍ਰੇਸ਼ਨ ਕਾਊਂਟਰ ਸਥਾਪਤ ਕੀਤੇ ਹਨ ਤਾਂ ਜੋ ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਵੱਡੀ ਗਿਣਤੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਭਾਰਤ ਅਤੇ ਪਾਕਿਸਤਾਨ ਨੇ ਪਿਛਲੇ ਹਫ਼ਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ ’ਤੇ ਸਹੀ ਪਾਈ ਸੀ। ਸਮਝੌਤੇ ਤਹਿਤ ਰੋਜ਼ਾਨਾ ਪੰਜ ਹਜ਼ਾਰ ਸੰਗਤ ਗੁਰਦੁਆਰਾ ਦਰਬਾਰ ਸਾਹਿਬ ’ਚ ਮੱਥਾ ਟੇਕ ਸਕੇਗੀ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਬਿਤਾਏ ਸਨ।

  ਨਵੀਂ ਦਿੱਲੀ - ਭਾਰਤ ਦਾ ਉੱਤਰੀ ਸੂਬਾ ਜੰਮੂ ਕਸ਼ਮੀਰ 30 ਅਕਤੂਬਰ ਅੱਧੀ ਰਾਤ ਤੋਂ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ- ਜੰਮੂ ਕਸ਼ਮੀਰ ਅਤੇ ਲੱਦਾਖ- ਵਿੱਚ ਵੰਡਿਆ ਗਿਆ । ਆਈਏਐੱਸ ਅਧਿਕਾਰੀ ਗਿਰੀਸ਼ ਚੰਦਰ ਮੁਰਮੂ ਅਤੇ ਆਰ.ਕੇ. ਮਾਥੁਰ ਕ੍ਰਮਵਾਰ ਕੇਂਦਰੀ ਸ਼ਾਸਤ ਪ੍ਰਦੇਸ਼ (ਯੂਟੀ) ਜੰਮੂ ਕਸ਼ਮੀਰ ਅਤੇ ਲੱਦਾਖ ਦੇ ਨਵੇਂ ਉਪ ਰਾਜਪਾਲਾਂ ਵਜੋਂ ਹਲਫ਼ ਲੈਣਗੇ। ਇਸ ਸਬੰਧੀ ਭਲਕੇ ਸ੍ਰੀਨਗਰ ਅਤੇ ਲੇਹ ਵਿੱਚ ਵੱਖੋ-ਵੱਖਰੇ ਸਮਾਗਮ ਕਰਵਾਏ ਜਾਣਗੇ। ਦੋਵਾਂ ਨੂੰ ਜੰਮੂ ਕਸ਼ਮੀਰ ਹਾਈ ਕੋਰਟ ਦੀ ਚੀਫ ਜਸਟਿਸ ਗੀਤਾ ਮਿੱਤਲ ਵਲੋਂ ਸਹੁੰ ਚੁਕਵਾਈ ਜਾਵੇਗੀ। ਯੂਟੀ ਲੱਦਾਖ ਲਈ ਐੱਸ.ਐੱਸ. ਖੰਡਾਰੇ ਨੂੰ ਪੁਲੀਸ ਮੁਖੀ ਨਿਯੁਕਤ ਕੀਤਾ ਗਿਆ ਹੈ ਜਦਕਿ ਉਮੰਗ ਨਰੂਲਾ ਨੂੰ ਲੱਦਾਖ ਦੇ ਉਪ-ਰਾਜਪਾਲ ਦਾ ਸਲਾਹਕਾਰ ਲਾਇਆ ਗਿਆ ਹੈ। ਜੰਮੂ ਕਸ਼ਮੀਰ ਪੁਨਰਗਠਨ ਐਕਟ, 2019 ਅਨੁਸਾਰ ਸੂਬੇ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਫ਼ੈਸਲਾ 31 ਅਕਤੂਬਰ ਤੋਂ ਲਾਗੂ ਹੋਵੇਗਾ। ਇਹ ਫ਼ੈਸਲਾ ਰਾਜ ਸਭਾ ਵਲੋਂ ਇਸ ਸਬੰਧੀ ਕੀਤੇ ਗਏ ਐਲਾਨ ਤੋਂ ਕਰੀਬ ਤਿੰਨ ਮਹੀਨਿਆਂ ਬਾਅਦ ਅੱਜ ਅੱਧੀ ਰਾਤ (ਬੁੱਧਵਾਰ ਤੇ ਵੀਰਵਾਰ ਦੀ ਰਾਤ) ਤੋਂ ਲਾਗੂ ਹੋਵੇਗਾ। ਭਾਰਤ ਵਿੱਚ ਇਸ ਤੋਂ ਪਹਿਲਾਂ ਯੂਟੀ ਦੇ ਪੂਰਾ ਸੂਬਾ ਬਣਨ ਅਤੇ ਕਿਸੇ ਸੂਬੇ ਦੇ ਦੋ ਸੂਬਿਆਂ ਵਿੱਚ ਵੰਡਣ ਦੀਆਂ ਤਾਂ ਕਈ ਉਦਾਹਰਣਾਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੂਬੇ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਤਬਦੀਲ ਕੀਤਾ ਗਿਆ ਹੈ। ਹੁਣ ਦੇਸ਼ ਦੇ ਕੁੱਲ ਸੂਬਿਆਂ ਦੀ ਗਿਣਤੀ 28 ਰਹਿ ਜਾਵੇਗੀ ਜਦਕਿ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ ਵਧ ਕੇ ਸੱਤ ਹੋ ਜਾਵੇਗੀ। ਐਕਟ ਅਨੁਸਾਰ ਯੂਟੀ ਜੰਮੂ ਕਸ਼ਮੀਰ ਦੀ ਪੁਡੂਚੇਰੀ ਵਾਂਗ ਵਿਧਾਨ ਸਭਾ ਹੋਵੇਗੀ ਜਦਕਿ ਯੂਟੀ ਲੱਦਾਖ ਵਿੱਚ ਚੰਡੀਗੜ੍ਹ ਵਾਂਗ ਵਿਧਾਨ ਸਭਾ ਨਹੀਂ ਹੋਵੇਗੀ। ਇਸੇ ਦੌਰਾਨ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਪ੍ਰਕਾਸ਼ ਕਰਤ ਨੇ ਅੱਜ ਬਿਆਨ ਜਾਰੀ ਕਰਕੇ ਲੱਦਾਖ ਨੂੰ ਜੰਮੂ ਕਸ਼ਮੀਰ ਨਾਲੋਂ ਵੱਖ ਕੀਤੇ ਜਾਣ ਨੂੰ ‘ਸ਼ਰਮਨਾਕ’ ਕਰਾਰ ਦਿੰਦਿਆਂ ਆਖਿਆ ਹੈ ਕਿ ਨਾਗਰਿਕਾਂ ਦੀ ਰਾਇ ਲਏ ਬਿਨਾਂ ਹੀ ਸੂਬੇ ਨੂੰ ‘ਵੰਡ’ ਦਿੱਤਾ ਗਿਆ ਹੈ। ਸ੍ਰੀ ਕਰਤ ਨੇ ਪੰਜ ਪਰਵਾਸੀ ਮਜ਼ਦੂਰਾਂ ਦੀ ਕੀਤੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਦਹਿਸ਼ਤੀ ਕਾਰਵਾਈਆਂ ਧਾਰਾ 370 ਮਨਸੂਖ਼ ਕਰਨ ਮਗਰੋਂ ਬਣੇ ਹਾਲਾਤ ਦਾ ਨਤੀਜਾ ਹਨ। ਇਸ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ.ਰਾਜਾ ਨੇ ਆਰਐੱਸਐੱਸ ਤੇ ਭਾਜਪਾ ਨੂੰ ਯੂਰਪੀਅਨ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਕਸ਼ਮੀਰ ਵਾਦੀ ਦੇ ਦੌਰੇ ਲਈ ਦਿੱਤੀ ਪ੍ਰਵਾਨਗੀ ਬਾਰੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।

  ਚੰਡੀਗੜ੍ਹ - ਚੰਡੀਗੜ੍ਹ ਦੇ ਪੰਜਾਬ ਜਾਂ ਹਰਿਆਣਾ ਦਾ ਹਿੱਸਾ ਹੋਣ ਬਾਰੇ ਕੇਂਦਰ ਸਰਕਾਰ ਨੇ ਜਿੱਥੇ ਹਾਈਕੋਰਟ 'ਚ ਪੱਖ ਰੱਖਦਿਆਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਲ 1966 ਤੱਕ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਅਤੇ ਮੁੜ ਗਠਨ ਐਕਟ ਤਹਿਤ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਸੀ, ਉੱਥੇ ਪੰਜਾਬ ਸਰਕਾਰ ਨੇ ਵੀ ਅੱਜ ਮੰਨ ਲਿਆ ਹੈ ਕਿ ਹੁਣ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦਾ ਹਿੱਸਾ ਨਹੀਂ ਹੈ | ਗ੍ਰਹਿ ਵਿਭਾਗ ਦੇ ਅੰਡਰ ਸੈਕਟਰੀ ਵਿਜੇ ਸਿੰਘ ਵਲੋਂ ਦਾਖ਼ਲ ਹਲਫ਼ਨਾਮੇ 'ਚ ਸਰਕਾਰ ਵਲੋਂ ਉਕਤ ਤੱਥ ਪੇਸ਼ ਕਰਦਿਆਂ ਇਹ ਵੀ ਕਿਹਾ ਗਿਆ ਕਿ ਚੰਡੀਗੜ੍ਹ ਦਾ ਆਪਣਾ ਕੋਈ ਜੁਡੀਸ਼ੀਅਲ ਕੇਡਰ ਨਹੀਂ ਅਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪੰਜਾਬ ਤੇ ਹਰਿਆਣਾ ਤੋਂ ਮੁਲਾਜ਼ਮ ਲਏ ਜਾਂਦੇ ਹਨ ਅਤੇ ਹਾਈਕੋਰਟ ਭਰਤੀ ਕਰਦੀ ਹੈ | ਇਸ ਜਵਾਬ ਦੇ ਨਾਲ ਸੁਣਵਾਈ ਅੱਗੇ ਪਾ ਦਿੱਤੀ ਗਈ | ਪਿਛਲੀ ਸੁਣਵਾਈ 'ਤੇ ਕੇਂਦਰ ਨੇ ਕਿਹਾ ਸੀ ਕਿ ਭੁਗੋਲਿਕ ਤੌਰ 'ਤੇ ਚੰਡੀਗੜ੍ਹ ਆਪਣੇ ਆਪ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਹਾਲਾਂਕਿ ਫਿਰ ਵੀ ਦੋਵੇਂ ਸੂਬਿਆਂ ਦੀ ਰਾਜਧਾਨੀ ਹੈ | ਇਸ ਤੋਂ ਪਹਿਲਾਂ ਹਾਈਕੋਰਟ ਨੇ ਚੰਡੀਗੜ੍ਹ ਬਾਰੇ ਉਹ ਨੋਟੀਫ਼ਿਕੇਸ਼ਨ ਮੰਗਿਆ ਸੀ, ਜਿਸ ਤੋਂ ਪਤਾ ਲੱਗ ਸਕੇ ਕਿ ਇਹ ਦੋਵਾਂ ਸੂਬਿਆਂ 'ਚੋਂ ਪਹਿਲਾਂ ਕਿਹੜੇ ਸੂਬੇ ਦੀ ਰਾਜਧਾਨੀ ਬਣੀ ਸੀ | ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਤੋਂ ਦਸਤਾਵੇਜ਼ ਵੀ ਮੰਗੇ ਸਨ ਕਿ ਉਹ ਦੱਸਣ ਕਿ ਚੰਡੀਗੜ੍ਹ ਦੋਵਾਂ ਦੀ ਰਾਜਧਾਨੀ ਹੈ | ਚੰਡੀਗੜ੍ਹ ਬਣਿਆਂ ਪੰਜਾਬ ਤੋਂ ਵੀ ਵੱਧ ਸਾਲ ਬੀਤ ਜਾਣ ਉਪਰੰਤ ਦੋਵੇਂ ਸੂਬਿਆਂ ਵਲੋਂ ਇਹ ਹਾਲਾਤ ਇਕ ਵਕੀਲ ਵਲੋਂ ਦਾਖ਼ਲ ਉਸ ਪਟੀਸ਼ਨ ਦੀ ਸੁਣਵਾਈ ਦੌਰਾਨ ਬਣੇ ਸਨ, ਜਿਸ 'ਚ ਪਟੀਸ਼ਨਰ ਨੇ ਦੋਵਾਂ ਸੂਬਿਆਂ ਵਿਚ ਚੰਡੀਗੜ੍ਹ ਦੇ ਵਸਨੀਕ ਹੋਣ ਦੇ ਨਾਤੇ ਰਾਖਵਾਂਕਰਨ ਦਿੱਤੇ ਜਾਣ ਦੀ ਮੰਗ ਕੀਤੀ ਸੀ | ਪਟੀਸ਼ਨਰ ਦਾ ਕਹਿਣਾ ਸੀ ਕਿ ਦੋਵਾਂ ਸੂਬਿਆਂ ਦੀ ਰਾਜਧਾਨੀ ਹੋਣ ਦੇ ਨਾਤੇ ਇੱਥੋਂ ਦੇ ਇਕ ਵਸਨੀਕ ਨੂੰ ਇਕ ਸੂਬੇ ਵਿਚ ਐਸ. ਸੀ. ਮੰਨਿਆ ਜਾਂਦਾ ਹੈ, ਜਦੋਂ ਕਿ ਦੂਜੇ ਸੂਬੇ 'ਚ ਨਹੀਂ ਤੇ ਇਸੇ ਕਾਰਨ ਇਹ ਮੁੱਦਾ ਖੜ੍ਹਾ ਹੋਇਆ ਸੀ | ਇਹ ਆਪਣੇ ਆਪ 'ਚ ਇਕ ਵਿਲੱਖਣ ਕੇਸ ਹੈ, ਕਿਉਂਕਿ ਇੱਥੋਂ ਦੇ ਵਸਨੀਕ ਨੇ ਦੋਵਾਂ ਸੂਬਿਆਂ 'ਚ ਸੁਪੀਰੀਅਰ ਜੁਡੀਸ਼ਰੀ ਦੀ ਭਰਤੀ ਲਈ ਰਾਖਵਾਂਕਰਨ ਦਿੱਤੇ ਜਾਣ ਦੀ ਮੰਗ ਕੀਤੀ ਹੈ | ਪਟੀਸ਼ਨਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਦਾ ਕੋਈ ਜੁਡੀਸ਼ਰੀ ਕੇਡਰ ਨਹੀਂ ਅਤੇ ਉਸ ਨੇ ਦੋਵੇਂ ਸੂਬਿਆਂ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਪਰ ਉਸ ਨੂੰ ਐਸ. ਸੀ. ਹੋਣ ਦੇ ਬਾਵਜੂਦ ਜਨਰਲ ਉਮੀਦਵਾਰ ਵਜੋਂ ਮੰਨਿਆ ਗਿਆ ਤੇ ਉਸ ਦੀ ਚੋਣ ਨਹੀਂ ਹੋ ਸਕੀ, ਜਦੋਂ ਕਿ ਚੰਡੀਗੜ੍ਹ ਦੋਵਾਂ ਸੂਬਿਆਂ ਦੀ ਰਾਜਧਾਨੀ ਹੈ |

  ਲਾਹੌਰ - ਪਾਕਿਸਤਾਨ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਦੇ ਅਮਲ ਦੀ ਅੱਜ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਦਸ ਏਕੜ ਤੋਂ ਵੱਧ ਰਕਬੇ ’ਚ ਬਣਨ ਵਾਲੀ ਬਾਬਾ ਗੁਰੂ ਨਾਨਕ ਦੇਵ ਕੌਮਾਂਤਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਰੱਖਿਆ। ਬਾਬੇ ਨਾਨਕ ਦੇ ਨਾਂ ਉੱਤੇ ਯੂਨੀਵਰਸਿਟੀ ਉਸਾਰਨ ਸਬੰਧੀ ਤਜਵੀਜ਼ ਡੇਢ ਦਹਾਕਾ ਪਹਿਲਾਂ ਸਾਹਮਣੇ ਆਈ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਸਾਲ ਜੁਲਾਈ ਵਿੱਚ ਯੂਨੀਵਰਸਿਟੀ ਦੀ ਨੀਂਹ ਰੱਖੀ ਸੀ।
  ਸਮਾਗਮ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ, ‘ਸਿੱਖ ਭਾਈਚਾਰੇ ਲਈ ਕਰਤਾਰਪੁਰ ਜਿੱਥੇ ਮਦੀਨਾ ਹੈ, ਉਥੇ ਨਨਕਾਣਾ ਸਾਹਿਬ ਭਾਈਚਾਰੇ ਦਾ ਮੱਕਾ ਹੈ।’ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਨੀਂਹ ਪੱਥਰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਵਜ਼ੀਰੇ ਆਜ਼ਮ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਤੀ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਭਵਿੱਖੀ ਯੋਜਨਾਵਾਂ ’ਚ ਸਿਖਰਲੀ ਤਰਜੀਹ ਸੀ। ਗ੍ਰਹਿ ਮੰਤਰੀ ਇਜਾਜ਼ ਸ਼ਾਹ ਨੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਤਿੰਨ ਗੇੜਾਂ ਵਿੱਚ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ’ਤੇ 6 ਅਰਬ ਰੁਪਏ ਦਾ ਖਰਚ ਆਏਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਪੰਜਾਬੀ ਤੇ ਖ਼ਾਲਸਾ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਗੁਰੂ ਨਾਨਕ ਦੇ ਜਨਮ ਅਸਥਾਨ ਵਿਖੇ ਯੂਨੀਵਰਸਿਟੀ ਦੀ ਸਥਾਪਨਾ ਲਈ 70 ਏਕੜ ਜ਼ਮੀਨ ਅਲਾਟ ਕੀਤੀ ਸੀ। ਪਾਕਿਸਤਾਨ ਦੇ ਘੱਟਗਿਣਤੀ ਸਿੱਖ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਆਪਣੇ ਧਰਮ ਦੇ ਬਾਨੀ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ।
  ਸਾਲ 2003 ਵਿੱਚ ਪਰਵੇਜ਼ ਇਲਾਹੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਬਾਬੇ ਨਾਨਕ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਰੱਖੀ ਸੀ। ਦੋ ਸਾਲ ਪਹਿਲਾਂ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਇਸ ਪ੍ਰਾਜੈਕਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਸੀ। ਬੋਰਡ ਦੇ ਤਤਕਾਲੀਨ ਚੇਅਰਮੈਨ ਸਿੱਧੀਕੁਲ ਫ਼ਾਰੂਕ ਨੇ ਉਸ ਮੌਕੇ ਕਿਹਾ ਸੀ ਕਿ ਯੂਨੀਵਰਸਿਟੀ ਪਾਕਿਸਤਾਨ ਵਿੱਚ ਧਾਰਮਿਕ ਸੈਰ-ਸਪਾਟੇ ਦਾ ਪ੍ਰਚਾਰ-ਪਾਸਾਰ ਕਰਨ ਦੇ ਨਾਲ ਕੌਮਾਂਤਰੀ ਪੱਧਰ ’ਤੇ ਮੁਲਕ ਦੀ ਦਿੱਖ ਨੂੰ ਸੰਵਾਰੇਗੀ। ਉਂਜ, ਇਸ ਸਾਲ ਦੀ ਸ਼ੁਰੂਆਤ ਵਿੱਚ ਇਕ ਪਾਕਿਸਤਾਨੀ ਯੂਨੀਵਰਸਿਟੀ ਨੇ ਸ਼ਾਂਤੀ ਤੇ ਅਮਨ ਦੇ ਸੁਨੇਹੇ ਦੇ ਪ੍ਰਚਾਰ ਲਈ ਪਹਿਲੀ ਵਾਰ ਬਾਬਾ ਗੁਰੂ ਨਾਨਕ ਖੋਜ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਯੂੁਨੀਵਰਸਿਟੀ ਦੇ ਤਰਜਮਾਨ ਖੁੱਰਮ ਸ਼ਹਿਜ਼ਾਦ ਨੇ ਕਿਹਾ, ‘ਯੂਨੀਵਰਸਿਟੀ ਦੇ ਵਿਦਿਆਰਥੀ ਬਾਬੇ ਨਾਨਕ ਦੀਆਂ ਸਿੱਖਿਆਵਾਂ ’ਤੇ ਖੋਜ ਅਤੇ ਅਧਿਐਨ ਕਰਨਗੇ। ਇਹ ਮੰਗ (ਯੂਨੀਵਰਸਿਟੀ ਦੀ ਸਥਾਪਨਾ ਸਬੰਧੀ) ਨਾ ਸਿਰਫ਼ ਸਿੱਖਾਂ ਦੀ ਬਲਕਿ ਅਕਾਦਮੀਸ਼ੀਅਨਾਂ ਦੀ ਵੀ ਸੀ, ਜੋ ਸਮਾਜ ਵਿੱਚ ਬਾਬੇ ਨਾਨਕ ਦੇ ਸਹਿਣਸ਼ੀਲਤਾ ਦੇ ਸੁਨੇਹੇ ਦੀ ਪ੍ਰਚਾਰ ਦੀ ਲੋੜ ਨੂੰ ਸਮਝਦੇ ਹਨ।’ -ਪੀਟੀਆਈ

  ਚੰਡੀਗੜ੍ਹ - ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਨਿਵੇਕਲੇ ਉਪਰਾਲੇ ਵਜੋਂ ਏਅਰ ਇੰਡੀਆ ਨੇ ਆਪਣੇ ਬੋਇੰਗ ਹਵਾਈ ਜਹਾਜ਼ ’ਤੇ ਸਿੱਖਾਂ ਦਾ ਧਾਰਮਿਕ ਚਿੰਨ੍ਹ ‘ੴ’ (ਏਕ ਓਂਕਾਰ) ਲਿਖਵਾਇਆ ਹੈ। ‘ੴ’ ਸਿੱਖ ਧਰਮ ਦੇ ਫਲਸਫ਼ੇ ਦਾ ਕੇਂਦਰੀ ਧੁਰਾ ਹੈ। ਕੌਮੀ ਕੈਰੀਅਰ ਨੇ 31 ਅਕਤੂਬਰ ਤੋਂ ਅੰਮ੍ਰਿਤਸਰ ਤੋਂ ਸਟੈਨਸਟੈੱਡ ਯੂਕੇ ਜਾਣ ਵਾਲੀ ਆਪਣੀ ਬੋੋਇੰਗ 787 ਹਵਾਈ ਜਹਾਜ਼ ’ਤੇ ਇਸ ਧਾਰਮਿਕ ਚਿੰਨ੍ਹ ਨੂੰ ਲਿਖਵਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਕ ਟਵੀਟ ’ਚ ਕਿਹਾ, ‘ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਜਸ਼ਨਾਂ ਦੇ ਹਿੱਸੇ ਵਜੋਂ ਏਅਰਇੰਡੀਆ ਦੇ ਬੋਇੰਗ 787 ਡ੍ਰੀਮਲਾਈਨ ਹਵਾਈ ਜਹਾਜ਼ ਦੇ ਮਗਰਲੇ ਹਿੱਸੇ ’ਤੇ ‘ੴ’ ਲਿਖਿਆ ਵੇਖ ਕੇ ਦਿਲ ਨੂੰ ਵੱਡਾ ਸੁਕੂਨ ਮਿਲਿਆ।’ ਏਅਰਇੰਡੀਆ ਦੀ ਇਹ ਉਡਾਣ ਹਫ਼ਤੇ ’ਚ ਤਿੰਨ ਦਿਨ ਮੁੰਬਈ-ਅੰਮ੍ਰਿਤਸਰ-ਸਟੈਨਸਟੈੱਡ(ਲੰਡਨ) ਰੂਟ ’ਤੇ ਚੱਲੇਗੀ। ਇਹ ਉਡਾਣ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿਦੇਸ਼ਾਂ ’ਚ ਵਸੇ ਸਿੱਖ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਦੇ ਇਰਾਦੇ ਨਾਲ ਵਿਸ਼ੇਸ਼ ਤੌਰ ’ਤੇ ਸ਼ੁਰੂ ਕੀਤੀ ਗਈ ਹੈ।

  ਅੰਮ੍ਰਿਤਸਰ - ਅਕਾਲੀ ਦਲ (ਟਕਸਾਲੀ) ਨੇ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਾਉਣ ਦੀ ਮੰਗ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਇੱਥੇ ਜਥੇਬੰਦੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ। ਇਸ ਤੋਂ ਪਹਿਲਾਂ ਸ੍ਰੀ ਬ੍ਰਹਮਪੁਰਾ ਨੇ ਅੱਜ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਨਾਲ ਆਪਣੇ ਘਰ ਵਿਚ ਮੀਟਿੰਗ ਕੀਤੀ।
  ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਬ੍ਰਹਮਪੁਰਾ ਨੇ ਦੱਸਿਆ ਕਿ ਜਥੇਬੰਦੀ ਨੂੰ ਹੇਠਲੇ ਪੱਧਰ ਤਕ ਸਰਗਰਮ ਕਰਨ ਲਈ ਅੱਜ ਵਿਚਾਰ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੂੰ ਜਾਣ-ਬੁੱਝ ਕੇ ਲਟਕਾਇਆ ਜਾ ਰਿਹਾ ਹੈ ਜਦੋਂਕਿ ਪੰਚਾਇਤ ਤੇ ਹੋਰ ਸੰਸਥਾਵਾਂ ਦੀਆਂ ਚੋਣਾਂ ਨਿਰਧਾਰਤ ਸਮੇਂ ਮਗਰੋਂ ਕਰਵਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਲੰਬਿਤ ਹੋਈਆਂ ਚੋਣਾਂ ਕਰਵਾਉਣ ਵਾਸਤੇ ਜਥੇਬੰਦੀ ਦਾ ਵਫ਼ਦ ਜਲਦੀ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਕੇਂਦਰ ਵਿਚ ਆਈਆਂ ਸਰਕਾਰਾਂ ਨੇ ਹਮੇਸ਼ਾ ਸਿੱਖਾਂ ਨਾਲ ਵਿਤਕਰਾ ਕੀਤਾ ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲਟਕਾਉਣਾ ਵੀ ਇਸੇ ਵਿਤਕਰੇ ਦਾ ਹਿੱਸਾ ਹੈ। 550 ਸਾਲਾ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ’ਤੇ ਇਕ ਮੰਚ ਤੋਂ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਕੀਤੇ ਆਦੇਸ਼ ਨੂੰ ਜਾਇਜ਼ ਕਰਾਰ ਦਿੰਦਿਆਂ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੂੰ ਆਪਣੀ ਹਉਮੈ ਨੂੰ ਤਿਆਗ ਕੇ ਇਹ ਦਿਹਾੜਾ ਇਕਜੁੱਟਤਾ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਇਸ ਮੌਕੇ ਕੋਈ ਵੱਖਰਾ ਮੰਚ ਲਾਉਣ ‘ਤੇ ਰੋਕ ਨਹੀਂ ਲਾਈ ਗਈ ਪਰ ਉਨ੍ਹਾਂ ਦੀ ਜਥੇਬੰਦੀ ਕੋਈ ਵੱਖਰਾ ਮੰਚ ਨਹੀਂ ਲਾਵੇਗੀ।
  ਸ੍ਰੀ ਬ੍ਰਹਮਪੁਰਾ ਨੇ ਆਖਿਆ ਕਿ ਜਥੇਬੰਦੀ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹਰ ਜ਼ਿਲ੍ਹੇ ਵਿਚ ਅਖੰਡ ਪਾਠ ਕਰਵਾਏ ਜਾਣਗੇ ਅਤੇ ਭੋਗ ਪਾਏ ਜਾਣਗੇ। ਕੈਨੇਡਾ ਵਿਚ ਟਰੂਡੋ ਸਰਕਾਰ ਸਥਾਪਤ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਿੱਖ ਆਗੂਆਂ ਨੇ ਆਖਿਆ ਕਿ ਇਸ ਨਾਲ ਪੰਜਾਬੀਆਂ ਦੀ ਅਹਿਮੀਅਤ ਮੁੜ ਵਧੇਗੀ। ਜਗਮੀਤ ਸਿੰਘ ਦੀ ਜਿੱਤ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਨਾਲ ਸਿੱਖ ਪਛਾਣ ਨੂੰ ਹੋਰ ਅਹਿਮੀਅਤ ਮਿਲੇਗੀ। ਨੌਜਵਾਨਾਂ ਦੇ ਪਰਵਾਸ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬੀ ਨੌਜਵਾਨਾਂ ਨੂੰ ਰਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ‘ਤੇ ਭਰੋਸਾ ਨਹੀਂ ਰਿਹਾ। ਇਸ ਮੌਕੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਐੱਮਪੀ ਡਾ. ਰਤਨ ਸਿੰਘ ਅਜਨਾਲਾ, ਬੀਰਦਵਿੰਦਰ ਸਿੰਘ, ਉਜਾਗਰ ਸਿੰਘ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਮੋਹਨ ਸਿੰਘ ਸਠਿਆਲਾ ਹਾਜ਼ਰ ਸਨ।

  ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਇਕ ਸਕੂਲ ਵਿੱਚ ਸਿੱਖ ਬੱਚਿਆਂ ਨੂੰ ਹਿੰਦੂ ਰਵਾਇਤਾਂ ਨਾਲ ਜੋੜਨ ਦੀ ਸਖ਼ਤ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਦਿੱਲੀ ਦੇ ਅਸ਼ੋਕ ਵਿਹਾਰ ਸਥਿਤ ਮਾਤਾ ਜੈ ਕੌਰ ਸਕੂਲ ’ਚ ਸਿੱਖ ਬੱਚਿਆਂ ਤੋਂ ਹਿੰਦੂ ਰਵਾਇਤਾਂ ਅਨੁਸਾਰ ਆਰਤੀ ਕਰਵਾਈ ਗਈ ਹੈ। ਇਸ ਬਾਰੇ ਸਾਹਮਣੇ ਆਈ ਵੀਡੀਓ ਤੋਂ ਖੁਲਾਸਾ ਹੋਇਆ ਹੈ। ਇਸ ਵੀਡੀਓ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਸਿੱਖ ਬੱਚਿਆਂ ਦੇ ਹੱਥਾਂ ’ਚ ਥਾਲੀਆਂ ਫੜਾ ਕੇ ਉਨ੍ਹਾਂ ਨੂੰ ਹਿੰਦੂ ਰਵਾਇਤ ਅਨੁਸਾਰ ਕੀਤੀ ਜਾਂਦੀ ਆਰਤੀ ਨਾਲ ਜੋੜਿਆ ਜਾ ਰਿਹਾ ਹੈ।
  ਇਸ ਮਾਮਲੇ ’ਤੇ ਸਖਤ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਹੈ ਕਿ ਹਰ ਧਰਮ ਦੇ ਆਪੋ-ਆਪਣੇ ਅਸੂਲ ਹਨ। ਸਿੱਖ ਧਰਮ ਦੀਆਂ ਰਵਾਇਤਾਂ, ਮਰਿਆਦਾ ਅਤੇ ਰਹਿਣੀ ਬਹਿਣੀ ਨਿਰਾਲੀ ਹੈ। ਇਸ ਨੂੰ ਕਿਸੇ ਹੋਰ ਧਰਮ ਨਾਲ ਰਲਗਡ ਕਰਨ ਦਾ ਯਤਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰੇ, ਜਿਨ੍ਹਾਂ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਪੈਦਾ ਕਰਨਾ ਹੈ, ਜੇਕਰ ਉਹ ਅਦਾਰੇ ਹੀ ਅਨੁਸ਼ਾਸਨ ਭੰਗ ਕਰਨ ਵਾਲੇ ਪਾਸੇ ਤੁਰ ਪੈਣ ਤਾਂ ਇਹ ਤਰਕ ਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਸਿੱਖ ਬੱਚਿਆਂ ਦੇ ਕੋਮਲ ਮਨਾਂ ਅੰਦਰ ਇਸ ਤਰ੍ਹਾਂ ਜਾਣ-ਬੁਝ ਕੇ ਹਿੰਦੂ ਧਰਮ ਦੀਆਂ ਰਵਾਇਤਾਂ ਦ੍ਰਿੜ੍ਹ ਕਰਵਾਉਣੀਆਂ ਸਿੱਖੀ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬੇਹੱਦ ਸੰਜੀਦਾ ਹੈ ਅਤੇ ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂਚ ਲਈ ਲਿਖਿਆ ਗਿਆ ਹੈ।

  ਜਲੰਧਰ - ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਖਾੜਕੂ ਲਹਿਰ ਸਮੇਂ ਕਰੀਬ ਢਾਈ-ਤਿੰਨ ਦਹਾਕੇ ਪਹਿਲਾਂ ਗਿ੍ਫ਼ਤਾਰ ਹੋਏ ਤੇ ਮਿੱਥੀ ਤੋਂ ਵਧੇਰੇ ਸਜ਼ਾ ਭੁਗਤ ਚੁੱਕੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਬਾਰੇ ਕਰੀਬ ਇਕ ਮਹੀਨੇ ਪਹਿਲਾਂ ਕੇਂਦਰ ਸਰਕਾਰ ਵਲੋਂ ਰਿਹਾਅ ਕੀਤੇ ਜਾਣ ਦੇ ਫ਼ੈਸਲੇ ਉੱਪਰ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਅੱਠ ਨਜ਼ਰਬੰਦਾਂ ਦੀ ਰਿਹਾਈ ਬਾਰੇ ਪ੍ਰਵਾਨਗੀ ਦੀ ਫਾਈਲ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ | ਹਾਲਾਂਕਿ ਸਰਕਾਰੀ ਤੌਰ 'ਤੇ ਇਸ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਕਿਹਾ ਜਾ ਰਿਹਾ ਪਰ ਗੈਰ ਸਰਕਾਰੀ ਸੂਤਰਾਂ ਅਨੁਸਾਰ ਅੱਠ ਨਜ਼ਰਬੰਦਾਂ ਦੀ ਰਿਹਾਈ ਬਾਰੇ ਮੋਦੀ ਸਰਕਾਰ ਨੇ ਹਾਮੀ ਭਰ ਦਿੱਤੀ ਹੈ ਤੇ ਉਨ੍ਹਾਂ ਦੀ ਰਿਹਾਈ ਬਾਰੇ ਰਸਮੀ ਕਾਰਵਾਈਆਂ ਪੂਰੀਆਂ ਕਰਨ ਬਾਅਦ ਰਿਹਾਈ ਦੇ ਹੁਕਮ ਪੰਜਾਬ ਸਰਕਾਰ ਨੇ ਕਰਨੇ ਹਨ | ਇਸੇ ਤਰ੍ਹਾਂ ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਨੂੰ ਸਦਭਾਵਨਾ ਦਾ ਸੁਨੇਹਾ ਦੇਣ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੇ ਕੀਤੇ ਐਲਾਨ ਬਾਰੇ ਅਜੇ ਤੱਕ ਕੋਈ ਰਸਮੀ ਹਿਲਜੁਲ ਸਾਹਮਣੇ ਨਹੀਂ ਆਈ, ਪਰ ਸਮਝਿਆ ਜਾ ਰਿਹਾ ਹੈ ਕਿ ਇਸ ਸਬੰਧੀ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਤੋਂ ਇਕ ਅੱਧਾ ਦਿਨ ਪਹਿਲਾਂ ਕੀਤਾ ਜਾ ਸਕਦਾ ਹੈ | ਸੂਤਰਾਂ ਮੁਤਾਬਿਕ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲਾ ਫ਼ੈਸਲਾ ਕਰ ਕੇ ਰਾਸ਼ਟਰਪਤੀ ਨੂੰ ਸਿਫ਼ਾਰਸ਼ ਕਰੇਗਾ | ਰਾਸ਼ਟਰਪਤੀ ਵਲੋਂ ਇਸ ਫ਼ੈਸਲੇ ਉੱਪਰ ਮੋਹਰ ਲਾਉਣ ਨਾਲ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਖ਼ਤਮ ਹੋ ਜਾਵੇਗੀ |
  ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਸਮੇਂ 8 ਅਜਿਹੇ ਨਜ਼ਰਬੰਦ ਸਿੱਖ ਕੈਦੀ ਹਨ ਜਿਨ੍ਹਾਂ ਨੇ ਉਮਰ ਕੈਦ ਹੇਠ 20 ਤੋਂ ਵਧੇਰੇ ਸਾਲ ਸਜ਼ਾ ਕੱਟ ਲਈ ਹੈ | ਪਤਾ ਲੱਗਾ ਹੈ ਕਿ ਇਨ੍ਹਾਂ ਦੀ ਰਿਹਾਈ ਲਈ ਸਿਫ਼ਾਰਸ਼ਾਂ ਕਰਨ ਵਾਸਤੇ ਸੂਬਾਈ ਤੇ ਕੇਂਦਰੀ ਖੁਫ਼ੀਆਂ ਏਜੰਸੀਆਂ ਵਾਲੇ ਵੀ ਪੁੱਛਗਿੱਛ ਕਰ ਚੁੱਕੇ ਹਨ | ਦਿੱਲੀ ਰਾਜ ਦੇ ਕੈਦੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਕਾਫ਼ੀ ਸਮੇਂ ਤੋਂ ਅੰਮਿ੍ਤਸਰ ਜੇਲ੍ਹ 'ਚ ਹਨ ਤੇ ਇਸ ਸਮੇਂ ਉਹ ਪੈਰੋਲ ਉੱਪਰ ਅੰਮਿ੍ਤਸਰ ਵਿਖੇ ਰਹਿ ਰਹੇ ਹਨ | ਉਨ੍ਹਾਂ ਦੇ ਨਜ਼ਦੀਕੀਆਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਰਿਹਾਇਸ਼ ਦੇ ਆਲੇ-ਦੁਆਲੇ ਦੇ ਲੋਕਾਂ ਤੋਂ ਉਨ੍ਹਾਂ ਦੇ ਆਚਰਨ ਬਾਰੇ ਪੁੱਛਗਿੱਛ ਕੀਤੀ ਗਈ ਹੈ | ਉਨ੍ਹਾਂ ਤੋਂ ਇਲਾਵਾ ਗੁਜਰਾਤ ਦੇ ਕੈਦੀ ਭਾਈ ਲਾਲ ਸਿੰਘ ਨਾਭਾ ਜੇਲ੍ਹ, ਕਰਨਾਟਕ ਦੇ ਕੈਦੀ ਭਾਈ ਗੁਰਦੀਪ ਸਿੰਘ ਖੇੜਾ ਅੰਮਿ੍ਤਸਰ ਜੇਲ੍ਹ, ਬੇਅੰਤ ਸਿੰਘ ਕਤਲ ਦੇ ਦੋਸ਼ੀ ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਬੁੜੈਲ ਜੇਲ੍ਹ, ਚੰਡੀਗੜ੍ਹ ਅਤੇ ਭਾਈ ਨੰਦ ਸਿੰਘ ਤੇ ਸੁਬੇਗ ਸਿੰਘ ਵੀ ਬੁੜੈਲ ਜੇਲ੍ਹ ਚੰਡੀਗੜ੍ਹ ਵਿਖੇ ਨਜ਼ਰਬੰਦ ਹਨ ਜਦ ਕਿ ਨਜ਼ਰਬੰਦਾਂ ਦੀ ਰਿਹਾਈ ਬਾਰੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਤੱਕ ਕੋਈ ਹੁਕਮ ਨਹੀਂ ਪੁੱਜੇ |

   

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com