ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    -: ਗਿਆਨੀ ਜਗਤਾਰ ਸਿੰਘ
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਂਝੀ ਤੇ ਸਮਦ੍ਰਿਸ਼ਟ ਵਿਚਾਰਾਧਾਰਾ ‘ਗੁਰੂ ਨਾਨਕ ਦ੍ਰਿਸ਼ਟੀਕੋਨ’ ਹੀ ਮੰਨਿਆ ਜਾਂਦਾ ਹੈ ; ਕਿਉਂਕਿ ‘ੴ ਤੋਂ ਗੁਰਪ੍ਰਸਾਦਿ’ ਤੱਕ ਦਾ ਵਾਰਤਕ ਮਹਾਂਵਾਕ ਸਮੁੱਚੀ ਬਾਣੀ ਦਾ ਅਧਾਰ ਰੂਪ ਆਦਿ ਮੰਗਲਾਚਰਨ ਹੈ । ਇਸ ਵਿੱਚ ਗੁਰੂ ਨਾਨਕ-ਜੋਤਿ-ਜੁਗਤਿ ਦੇ ਵਾਰਸ 6 ਗੁਰੂ ਸਾਹਿਬਾਨਾਂ ਅਤੇ ਦੇਸ਼ ਭਰ ਦੇ ਵੱਖ ਵੱਖ ਕਥਿਤ ਜਾਤੀਆਂ ਦੇ 15 ਭਗਤਾਂ, 11 ਭਟਾਂ, 2 ਮਰਦਾਨਾ ਵੰਸ਼ੀ ਰਬਾਬੀਆਂ ਤੇ ਇੱਕ ਸਿੱਖ ਸੇਵਕ ਦੀਆਂ ਰੂਹਾਨੀ ਰਚਨਾਵਾਂ ਅੰਕਿਤ ਹਨ । ਉਨ੍ਹਾਂ ਨੇ ‘ਧੁਰ ਕੀ ਬਾਣੀ’ ਵਿੱਚ ਇਤਿਹਾਸਕ ਤੇ ਮਿਥਿਹਾਸਕ ਉਦਾਹਰਣੀ ਹਵਾਲਿਆਂ ਤੋਂ ਇਲਾਵਾ ਸਮਕਾਲੀ ਸਮਾਜ ਵਿੱਚ ਪ੍ਰਚਲਿਤ ਕਈ ਮਨੌਤਾਂ, ਮੁਹਾਵਰਿਆਂ ਤੇ ਅਲੰਕਾਰਾਂ ਦੀ ਕਾਵਿਕ ਵਰਤੋਂ ਵੀ ਕੀਤੀ ਹੈ ।

    ਸਿਰੀਰਾਗੁ ਮਹਲਾ ੧
    ਸੁਖ ਕਉ ਮਾਗੈ ਸਭੁ ਕੋ
    ਦੁਖੁ ਨ ਮਾਗੈ ਕੋਇ॥
    ਸੁਖੈ ਕਉ ਦੁਖੁ ਅਗਲਾ
    ਮਨਮੁਖਿ ਬੂਝ ਨ ਹੋਇ॥
    ਸੁਖ ਦੁਖ ਸਮ ਕਰਿ ਜਾਣੀਅਹਿ
    ਸਬਦਿ ਭੇਦਿ ਸੁਖੁ ਹੋਇ॥ ੫॥
    ਬੇਦੁ ਪੁਕਾਰੇ ਵਾਚੀਐ
    ਬਾਣੀ ਬ੍ਰਹਮ ਬਿਆਸੁ॥

    ਕੀਰਤਪੁਰ ਸਾਹਿਬ - ਅੱਠਵੀਂ ਪਾਤਸ਼ਾਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਗੁਰਦੁਆਰਾ ਸੀਸ ਮਹਿਲ ਕੀਰਤਪੁਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਇਸ ਦੌਰਾਨ ਗਿਆਰਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁ: ਕੋਟ ਸਾਹਿਬ ਦੇ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਈ ਹਰਨਾਮ ਸਿੰਘ ਖਾਲਸਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ) ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਇਆ।
    ਇਸ ਦੌਰਾਨ ਕਿਲ੍ਹਾ ਅਨੰਦਗੜ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ, ਜਸਵੀਰ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਹਰਭਜਨ ਸਿੰਘ, ਬਾਬਾ ਵਾਹਿਗੁਰੂ ਸਿੰਘ, ਸੁਆਮੀ ਜੀ ਹੁਸ਼ਿਆਰਪੁਰ ਵਾਲੇ, ਡਾ. ਪਰਮਜੀਤ ਸਿੰਘ ਸਰੋਆ ਸਕੱਤਰ, ਭਗਵੰਤ ਸਿੰਘ ਮੈਨੇਜਰ ਗੁਰਦੁਆਰਾ ਪਤਾਲਪੁਰੀ ਸਾਹਿਬ, ਭੁਪਿੰਦਰ ਸਿੰਘ ਮੀਤ ਮਨੇਜਰ, ਮੀਤ ਮੈਨੇਜਰ ਬਲਵਿੰਦਰ ਸਿੰਘ, ਪਰਮਜੀਤ ਸਿੰਘ ਲੱਖੈਵਾਲ ਮੈਂਬਰ ਸ਼੍ਰੋਮਣੀ ਕਮੇਟੀ, ਰਮਿੰਦਰ ਸਿੰਘ ਕਾਹਲੋਂ ਡੀਐੱਸਪੀ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਲਵਾਈ। ਇਸ ਮੌਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲਾਭ ਸਿੰਘ ਵੱਲੋਂ ਸੰਗਤ ਲਈ ਖੀਰ, ਮਾਹਲ ਪੂੜੇ, ਦਾਲ, ਪੂਰੀਆਂ ਦਾ ਲੰਗਰ ਵਰਤਾਇਆ ਗਿਆ।

    ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਧੜੇ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਅੱਜ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਵੀ ਇਸ ਨਾਲ ਆਣ ਰਲੇ। ਇਸ ਦੇ ਨਾਲ ਹੀ ਬਾਗ਼ੀ ਧੜੇ ਨੇ ਸਾਫ ਕਰ ਦਿੱਤਾ ਕਿ ਨਾ ਤਾਂ ਉਹ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦਾ ਪ੍ਰਧਾਨ ਮੰਨਣਗੇ ਅਤੇ ਨਾ ਪੰਜਾਬ ਦੀ ਮੌਜੂਦਾ ‘ਨਕਲੀ’ ਲੀਡਰਸ਼ਿਪ ਨੂੰ। ਸ੍ਰੀ ਰੋੜੀ ਸਣੇ ਹੁਣ ਧੜੇ ਵਿਚ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ ਸਮੇਤ 8 ਵਿਧਾਇਕ ਹੋ ਗਏ ਹਨ।
    ਦੱਸਣਯੋਗ ਹੈ ਕਿ ਸ੍ਰੀ ਰੋੜੀ ਨੇ ਭਾਵੇਂ ਸ੍ਰੀ ਖਹਿਰਾ ਨਾਲ ਦਿੱਲੀ ਦੀ ਲੀਡਰਸ਼ਿਪ ਵਿਰੁੱਧ ਬਗ਼ਾਵਤ ਕਰਨ ਵਾਲੀ ਪਹਿਲੀ ਕਾਨਫਰੰਸ ਵਿਚ ਸ਼ਿਰਕਤ ਕੀਤੀ ਸੀ ਪਰ ਬਾਅਦ ਵਿਚ ਉਹ ਪਿੱਛੇ ਹਟ ਗਏ ਸਨ। ਉਨ੍ਹਾਂ ਵੀ ਵਿਧਾਇਕ ਰੁਪਿੰਦਰ ਕੌਰ ਰੂਬੀ ਵਾਂਗ ਬਠਿੰਡਾ ਕਨਵੈਨਸ਼ਨ ਵਿਚ ਸ਼ਿਰਕਤ ਨਹੀਂ ਕੀਤੀ ਸੀ। ਉਂਜ ਅੱਜ ਸ੍ਰੀ ਖਹਿਰਾ ਧੜੇ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਵਿਚੋਂ ਇਸ ਧਿਰ ਨਾਲ ਜੁੜੇ 3 ਵਿਧਾਇਕ ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਹਿੱਸੋਵਾਲ ਅਤੇ ਜਗਦੇਵ ਸਿੰਘ ਕਮਾਲੂ ਗ਼ੈਰਹਾਜ਼ਰ ਰਹੇ ਅਤੇ ਸਿਰਫ਼ ਕੰਵਰ ਸੰਧੂ, ਮਾਸਟਰ ਬਲਦੇਵ ਸਿੰਘ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਹੀ ਸ਼ਾਮਲ ਸਨ। ਧੜੇ ਨੇ ਦਾਅਵਾ ਕੀਤਾ ਕਿ 3-4 ਹੋਰ ਵਿਧਾਇਕ ਉਨ੍ਹਾਂ ਨਾਲ ਮਿਲ ਸਕਦੇ ਹਨ।
    ਸ੍ਰੀ ਰੋੜੀ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਵਿਚੋਲਗੀ ਰਾਹੀਂ ਦੋਵਾਂ ਧਿਰਾਂ ਦੀ ਮੀਟਿੰਗ ਕਰਵਾਈ ਸੀ ਪਰ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੋਈ ਸੁਣਵਾਈ ਨਾ ਕਰਨ ਕਾਰਨ ਗੱਲ ਸਿਰੇ ਨਹੀਂ ਚੜ੍ਹੀ। ਸ੍ਰੀ ਰੋੜੀ ਨੇ ਦੱਸਿਆ ਕਿ ਜਦੋਂ ਖਹਿਰਾ ਧੜੇ ਦੇ ਵਿਧਾਇਕ ਦਿੱਲੀ ਸ੍ਰੀ ਸਿਸੋਦੀਆ ਨੂੰ ਮਿਲਣ ਗਏ ਤਾਂ ਪੰਜਾਬ ਦੇ ਸਾਬਕਾ ਸਹਿ-ਇੰਚਾਰਜ ਦੁਰਗੇਸ਼ ਪਾਠਕ ਵੀ ਮੀਟਿੰਗ ਵਿਚ ਸਨ। ਇਸ ਮੌਕੇ ਵਿਧਾਇਕ ਐਚ.ਐਸ. ਫੂਲਕਾ ਨੇ ਸ੍ਰੀ ਪਾਠਕ ਨੂੰ ਕਥਿਤ ਤੌਰ ’ਤੇ ‘ਪੰਜਾਬ ਵਿਚ ਪਾਰਟੀ ਨੂੰ ਬਰਬਾਦ ਕਰਨ ਵਾਲਾ’ ਕਰਾਰ ਦੇ ਕੇ ਵਿਰੋਧ ਕੀਤਾ ਤਾਂ ਸ੍ਰੀ ਸਿਸੋਦੀਆ ਨੂੰ ਸ੍ਰੀ ਪਾਠਕ ਨੂੰ ਮੀਟਿੰਗ ਵਿਚੋਂ ਬਾਹਰ ਭੇਜਣਾ ਪਿਆ। ਉਨ੍ਹਾਂ ਗੁੱਸੇ ਦੇ ਰੌਂਅ ਵਿੱਚ ਕਿਹਾ ਕਿ ਹੁਣ ਉਹ ਸ੍ਰੀ ਸਿਸੋਦੀਆ ਦੇ ‘ਗਲੇ ਵਿਚ ਫਸੇ ਕਿੱਲੇ ਨੂੰ ਕੱਢ ਕੇ’ ਹੀ ਦਮ ਲੈਣਗੇ।
    ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਭਗਵੰਤ ਮਾਨ ਵੀ ਵਿਧਾਇਕਾਂ ਨੂੰ ਫੋਨ ਕਰਕੇ ਖਹਿਰਾ ਧੜੇ ਵਿਚ ਆਉਣ ਤੋਂ ਰੋਕਦੇ ਰਹੇ ਹਨ। ਜੇ ਕੌਮੀ ਲੀਡਰਸ਼ਿਪ ਸ੍ਰੀ ਮਾਨ ਨੂੰ ਮੁੜ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਤਾਂ ਬਾਗ਼ੀ ਧੜਾ ਉਨ੍ਹਾਂ ਨੂੰ ਪ੍ਰਧਾਨ ਨਹੀਂ ਮੰਨੇਗਾ। ਸ੍ਰੀ ਖਹਿਰਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦਾ ਕਥਿਤ ਤੌਰ ’ਤੇ ‘ਸੱਤਿਆਨਾਸ ਕਰਨ ਵਾਲਾ ਦੁਰਗੇਸ਼ ਪਾਠਕ’ ਮੁੜ ਦਿੱਲੀ ਵਿਚ ਪਰਦੇ ਪਿੱਛੇ ਬੈਠਾ ਇਥੋਂ ਦੇ ਫੈਸਲੇ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਇਕ ‘ਬੱਚੇ’ ਗੈਰੀ ਵੜਿੰਗ ਨੂੰ ਪੰਜਾਬ ਵਿਚ ਪਾਰਟੀ ਦਾ ਜਥੇਬੰਦਕ ਢਾਂਚਾ ਸਿਰਜਣ ਦੀ ਜ਼ਿੰਮੇਵਾਰੀ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ‘ਅਨਾੜੀ’ ਪੰਜਾਬ ਇਕਾਈ ਨੂੰ ਭੰਗ ਕਰ ਕੇ ਵਾਲੰਟੀਅਰਾਂ ਦਾ ਡਾਟਾ ਆਨਲਾਈਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ 11 ਅਗਸਤ ਨੂੰ ਗੜ੍ਹਸ਼ੰਕਰ ਵਿਚ ਵਾਲੰਟੀਅਰ ਮੀਟਿੰਗ ਕਰ ਕੇ ਨਵਾਂ ਜਥੇਬੰਦਕ ਢਾਂਚਾ ਉਸਾਰਨ ਦੀ ਸ਼ੁਰੂਆਤ ਕੀਤੀ ਜਾਵੇਗੀ।
    ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਈਸੜੂ ਸ਼ਹੀਦੀ ਕਾਨਫਰੰਸ ਵਿਚ ਉਨ੍ਹਾਂ ਦਾ ਧੜਾ ਪ੍ਰੋਗਰਾਮ ਕਰੇਗਾ ਅਤੇ 25 ਅਗਸਤ ਨੂੰ ਗੁਰਦਾਸਪੁਰ ਵਿਚ ਵਾਲੰਟੀਅਰ ਮੀਟਿੰਗ ਕੀਤੀ ਜਾਵੇਗੀ। ਸ੍ਰੀ ਖਹਿਰਾ ਨੇ ਕਿਹਾ ਕਿ ਹੁਣ ਪੰਜਾਬ ਨੂੰ ਖੁਦਮੁਖ਼ਤਾਰੀ ਦਿਵਾਉਣ ਦੇ ਮੁੱਦੇ ਤੋਂ ਘੱਟ ਦਿੱਲੀ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਂਜ ਸ੍ਰੀ ਖਹਿਰਾ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣ ਲਈ ਪੰਜਾਬ ਵਿਚੋਂ ਮੰਗਵਾਏ ਸਿਫਾਰਸ਼ੀ ਪੱਤਰ ਉਪਰ ਦਸਤਖਤ ਕਰਨ ਵੇਲੇ ਪੰਜਾਬ ਦੀ ਖੁਦਮੁਖਤਾਰੀ ਯਾਦ ਨਾ ਆਉਣ ਬਾਰੇ ਸਵਾਲ ਦਾ ਜਵਾਬ ਨਾ ਦੇ ਸਕੇ। ਅੱਜ ਪ੍ਰੈਸ ਕਾਨਫਰੰਸ ਵਿੱਚ ‘ਆਪ’ ਦੇ ਕਿਸਾਨ ਵਿੰਗ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਜ਼ਿਲ੍ਹਾ ਫਤਿਹਗੜ੍ਹ ਦੇ ਪ੍ਰਧਾਨ ਲਖਬੀਰ ਸਿੰਘ ਰਾਏ, ਐਸਜੀਪੀਸੀ ਦੇ ਮੈਂਬਰ ਸਰਬੰਸ ਸਿੰਘ ਮਾਣਕੀ ਆਦਿ ਵੀ ਹਾਜ਼ਰ ਸਨ।

    ਬੀਰ ਦਵਿੰਦਰ ਸਿੰਘ *
    ਪਿੰਡ ਬਰਗਾੜੀ (ਫਰੀਦਕੋਟ) ਵਿੱਚ ਪਹਿਲੀ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਖ਼ਿਲਾਫ਼ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿੱਚ ਰੋਸ ਪ੍ਰਗਟ ਕਰ ਰਹੇ ਸਿੱਖਾਂ ਉੱਤੇ ਪੰਜਾਬ ਪੁਲੀਸ ਨੇ ਅਕਾਰਨ ਗੋਲੀ ਚਲਾ ਕੇ ਦੋ ਜਣਿਆਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨੂੰ ਮਾਰ-ਮੁਕਾਇਆ ਸੀ। ਉਸੇ ਦਿਨ ਕੋਟਕਪੂਰਾ ਵਿੱਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਲੋਕਾਂ ਉੱਤੇ ਪੁਲੀਸ ਨੇ ਲਾਠੀਚਾਰਜ ਕੀਤਾ ਜਿਸ ਕਾਰਨ ਕਈ ਜਣੇ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹੋਂਦ ਵਿੱਚ ਆਉਂਦਿਆਂ ਹੀ ਅਪਰੈਲ 2017 ਵਿੱਚ ਭਾਰਤ ਦੇ ਕਮਿਸ਼ਨ ਆਫ਼ ਇਨਕੁਆਇਰੀ ਐਕਟ-1952 ਦੀ ਧਾਰਾ 11 ਅਧੀਨ ਹਾਈ ਕੋਰਟ ਦੇ ਸੇਵਾ ਮੁਕਤ ਜੱਜ, ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਮੈਂਬਰੀ ਪੜਤਾਲੀਆ ਕਮਿਸ਼ਨ ਬਣਾ ਦਿੱਤਾ। ਇਸ ਕਮਿਸ਼ਨ ਨੂੰ ਛੇ ਮਹੀਨੇ ਦੇ ਅੰਦਰ ਅੰਦਰ ਪੜਤਾਲ ਮੁਕੰਮਲ ਕਰਨ ਦਾ ਸਮਾਂ ਦਿੱਤਾ ਗਿਆ ਜੋ ਬਾਅਦ ਵਿੱਚ ਕਮਿਸ਼ਨ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਵਧਾ ਦਿੱਤਾ ਗਿਆ।

    ਮਨਪ੍ਰੀਤ ਸਿੰਘ ਬੱਧਨੀ ਕਲਾਂ
    ਅੰਗਰੇਜ਼ਾਂ ਨੇ ਨਾ ਵਧਣ ਦਿੱਤਾ ਮਹਾਰਾਜੇ ਦਾ ਵੰਸ਼
    ਸਿੱਖ ਰਾਜ ਦੀ ਅਹਿਮ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਕੋਹਿਨੂਰ ਹੀਰਾ ਅੱਜ ਲੰਡਨ ਦੇ ਟਾਵਰ ਆਫ ਲੰਡਨ ਅਜਾਇਬ ਘਰ ਵਿਚ ਪਿਆ ਹੈ। ਅਜਾਇਬ ਘਰ ਦੀ ਵੈੱਬਸਾਈਟ 'ਤੇ ਇਸ ਸਬੰਧੀ ਲਿਖਿਆ ਹੈ ਕਿ ਅੱਜ ਇਹ ਹੀਰਾ 105.6 ਕੈਰਿਟ ਦਾ ਹੈ ਅਤੇ ਮਹਾਰਾਣੀ ਐਲਿਜਾਬੈਥ ਦੀ ਮਾਂ ਦੇ ਤਾਜ ਵਿਚ 1937 ਵਿਚ ਜੜਿਆ ਗਿਆ ਸੀ। ਰੌਸ਼ਨੀ ਦੇ ਪਹਾੜ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਹੀਰੇ ਨੂੰ 1849 ਵਿਚ ਪੰਜਾਬ 'ਚ ਹੋਈ ਐਂਗਲੋ ਸਿੱਖ ਜੰਗ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਹਵਾਲੇ ਕਰ ਦਿੱਤਾ ਗਿਆ ਸੀ।
    ਇਸ ਕੋਹਿਨੂਰ ਹੀਰੇ ਨੂੰ ਲੈ ਕੇ ਬੀਤੇ ਕੁਝ ਸਮੇਂ ਤੋਂ ਬਿਆਨਬਾਜ਼ੀ ਹੱਦੋਂ ਵੱਧ ਤੇਜ਼ ਹੋ ਗਈ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ

    ਸਿਡਨੀ - ਬਰਗਾੜੀ ਕਾਂਡ ਦੀ ਜਾਂਚ ਰਿਪੋਰਟ ਦਾ ਭੇਤ ਸਾਹਮਣੇ ਆਉਣ ਮਗਰੋਂ ਪਰਵਾਸੀ ਸਿੱਖਾਂ ਨੇ ਇਸ ਨੂੰ ਜਨਤਕ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਮੁਲਜ਼ਮ ਪੁਲੀਸ ਅਫ਼ਸਰਾਂ ਵਿਰੁੱਧ ਕਾਰਵਾਈ ਨਾ ਕਰਨ ਅਤੇ ਮਾਮਲੇ ਨੂੰ ਲਟਕਾਉਣ ’ਤੇ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਇਸ ਨੂੰ ਕੈਪਟਨ-ਬਾਦਲ ਦਾ ਗੁਪਤ ਸਾਂਝ ਸਮਝੌਤਾ ਕਰਾਰ ਦਿੱਤਾ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਵੀ ਕੇਸ ਦਰਜ ਕਰਨ ਦੀ ਮੰਗ ਉੱਠੀ ਹੈ।
    ਸਿੱਖ ਫੈੱਡਰੇਸ਼ਨ ਆਫ਼ ਆਸਟਰੇਲੀਆ ਦੇ ਪ੍ਰਧਾਨ ਗੁਰਜੀਤ ਸਿੰਘ, ਪੰਥਕ ਆਗੂ ਜਸਪਾਲ ਸਿੰਘ ਤੇ ਹਰਦੀਪ ਸਿੰਘ ਅਤੇ ਨੈਸ਼ਨਲ ਸਿੱਖ ਕੌਂਸਲ ਆਫ਼ ਆਸਟਰੇਲੀਆ ਦੇ ਪ੍ਰਧਾਨ ਅਜਮੇਰ ਸਿੰਘ ਗਿੱਲ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਵਿਰੋਧ ਕਰਨ ਵਾਲਾ ਅਕਾਲੀ ਦਲ ਹੁਣ ਰਿਪੋਰਟ ਸੀਬੀਆਈ ਨੂੰ ਦੇਣ ਵਿੱਚ ਖੁਸ਼ ਦਿਖਾਈ ਦੇ ਰਿਹਾ ਹੈ ਜਦਕਿ ਪਹਿਲਾਂ ਉਹ ਕਮਿਸ਼ਨ ਬਣਾਏ ਜਾਣ ਦਾ ਵਿਰੋਧ ਕਰਦਾ ਸੀ। ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੋਈ ਸੀ। ਢਾਈ ਸਾਲ ਤੋਂ ਇਨ੍ਹਾਂ ਫਾਈਲਾਂ ਨੂੰ ਸੀਬੀਆਈ ਨੇ ਖੋਲ੍ਹਿਆ ਤੱਕ ਨਹੀਂ।
    ਆਗੂਆਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਬਰਗਾੜੀ ਕਾਂਡ ਦਾ ਸੱਚ ਸਾਹਮਣੇ ਲਿਆਂਦਾ ਹੈ। ਕਮਿਸ਼ਨ ਨੇ ਸਰਕਾਰੀ ਤੰਤਰ ਦੇ ਫੋਨ ਸੰਦੇਸ਼ ਵਾਰਤਾਲਾਪ ਨੂੰ ਜੱਗ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦੇ ਅਕਾਲ ਤਖ਼ਤ ਤੋਂ ਮੁਆਫ਼ੀਨਾਮੇ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਮੁੰਬਈ ਦੇ ਫਿਲਮਸਾਜ਼ ਦੇ ਘਰ ਹੋਏ ਸਮਝੌਤੇ ਤੋਂ ਪਰਦਾ ਚੁੱਕਿਆ ਹੈ। ਪਰਵਾਸੀ ਸਿੱਖਾਂ ਨੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਬਰਗਾੜੀ ਮੋਰਚੇ ਦਾ ਸਮਰਥਨ ਕੀਤਾ ਹੈ।


    Posted On August - 4 - 2018
    ਤਰਲੋਚਨ ਸਿੰਘ
    ਚੰਡੀਗੜ੍ਹ, 4 ਅਗਸਤ
    ਆਮ ਆਦਮੀ ਪਾਰਟੀ ਵੱਲੋਂ ਖਹਿਰਾ ਧੜੇ ਦੀਆਂ ਬਗਾਵਤੀ ਸੁਰਾਂ ਨੂੰ ਮੋੜਵਾਂ ਜਵਾਬ ਦੇਣ ਲਈ ਇਕ ਵਾਰ ਫਿਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਨ ਸੌਂਪੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸ੍ਰੀ ਮਾਨ ਨੇ ਵੀ ਪਾਰਟੀ ਉੱਤੇ ਪੈਦਾ ਹੋਏ ਸੰਕਟ ਦੇ ਚੱਲਦਿਆਂ ਪੰਜਾਬ ਇਕਾਈ ਦੀ ਕਮਾਨ ਸੰਭਾਲਣ ਦਾ ਮਨ ਬਣਾ ਲਿਆ ਹੈ।
    ਸੂਤਰਾਂ ਅਨੁਸਾਰ ਪਿਛਲੇ ਦਿਨੀਂ ਦਿੱਲੀ ਦੇ ਰਾਮ ਮਨੋਹਰ ਹਸਪਤਾਲ ਵਿੱਚ ਦਾਖ਼ਲ ਸ੍ਰੀ ਮਾਨ ਦਾ ਹਾਲ-ਚਾਲ ਪੁੱਛਣ ਗਏ ਸ੍ਰੀ ਕੇਜਰੀਵਾਲ, ਸ੍ਰੀ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਮੁੱਦੇ ਉੱਤੇ ਉਨ੍ਹਾਂ ਨਾਲ ਚਰਚਾ ਕਰਕੇ ਪੰਜਾਬ ਇਕਾਈ ਦੀ ਅਗਵਾਈ ਕਰਨ ਲਈ ਕਿਹਾ ਜਿਸ ਲਈ ਸ੍ਰੀ ਮਾਨ ਨੇ ਹਾਮੀ ਭਰ ਦਿੱਤੀ ਹੈ। ਸ੍ਰੀ ਮਾਨ ਨੇ ਵੀ ਫੋਨ ’ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਇਕਾਈ ਨੂੰ ਪੈਰਾਂ ਸਿਰ ਕਰਨ ਲਈ ਉਨ੍ਹਾਂ ਨੇ ਮੁੜ ਪੰਜਾਬ ਵਿੱਚ ਸਰਗਰਮ ਹੋਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਦਾ ਕੰਮ ਨਿਪਟਾ ਕੇ ਜਲਦੀ ਹੀ ਪੰਜਾਬ ਆ ਰਹੇ ਹਨ ਅਤੇ ਫਿਰ ਲੋਕ ਸਭਾ ਚੋਣਾਂ ਤੱਕ ਉਹ ਆਪਣਾ ਸਾਰਾ ਸਮਾਂ ਪੰਜਾਬ ਵਿੱਚ ਹੀ ਪਾਰਟੀ ਲਈ ਦੇਣਗੇ। ਇਸੇ ਦੌਰਾਨ ਅੱਜ ‘ਆਪ’ ਦੀ ਪੰਜਾਬ ਇਕਾਈ ਦੇ ਸੂਬੇ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਆਗੂਆਂ ਦੀ ਇੱਥੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਹੋਈਆਂ ਕਈ ਗੇੜ ਦੀਆਂ ਮੀਟਿੰਗਾਂ ਦੌਰਾਨ ਮਤਾ ਪਾਸ ਕਰਕੇ ਭਗਵੰਤ ਮਾਨ ਦੇ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਵੱਲੋਂ ਸਹਿ ਪ੍ਰਧਾਨ ਦੇ ਅਹੁਦਿਆਂ ਤੋਂ ਦਿੱਤੇ ਅਸਤੀਫਿਆਂ ਨੂੰ ਨਾਮਨਜ਼ੂਰ ਕਰਦਿਆਂ ਹਾਈਕਮਾਂਡ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਦੋਹਾਂ ਆਗੂਆਂ ਨੂੰ ਮੁੜ ਆਪੋ ਆਪਣੇ ਅਹੁੱਦਿਆਂ ਉੱਤੇ ਕੰਮ ਕਰਨ ਲਈ ਕਿਹਾ ਜਾਵੇ। ਸੂਤਰਾਂ ਮੁਤਾਬਕ ਪੰਜਾਬ ਇਕਾਈ ਵੱਲੋਂ ਪਾਸ ਕੀਤਾ ਗਿਆ ਇਹ ਮਤਾ ਦਿੱਲੀ ਵਿੱਚ ਹਾਈਕਮਾਂਡ ਦੀ ਸ੍ਰੀ ਮਾਨ ਨਾਲ ਹਸਪਤਾਲ ਵਿੱਚ ਹੋਈ ਗੁਫ਼ਤਗੂ ਦੀ ਹੀ ਇਕ ਕੜੀ ਹੈ। ਅੱਜ ਮੀਟਿੰਗ ਵਿੱਚ ਤਕਰੀਬਨ ਸਾਰੇ ਹੀ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਵਿਰੁੱਧ ਖੂਬ ਭੜਾਸ ਕੱਢੀ। ਮੀਟਿੰਗ ਵਿੱਚ ਪਾਰਟੀ ਦੇ ਉਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਦੀ ਮੁੱਖ ਧਾਰਾ ਵਿੱਚ ਮੁੜਨ ਦੀ ਅਪੀਲ ਕੀਤੀ ਗਈ ਜੋ ਕਥਿਤ ਤੌਰ ’ਤੇ ਆਰਐੱਸਐੱਸ, ਭਾਜਪਾ, ਅਕਾਲੀ ਦਲ ਤੇ ਬੈਂਸ ਭਰਾਵਾਂ ਦੇ ਝਾਂਸੇ ਵਿੱਚ ਆ ਕੇ ਕੁਰਾਹੇ ਪੈ ਗਏ ਹਨ।
    ਸੂਤਰਾਂ ਅਨੁਸਾਰ ਆਗੂਆਂ ਨੇ ਆਸ ਪ੍ਰਗਟਾਈ ਹੈ ਕਿ ਸ੍ਰੀ ਖਹਿਰਾ ਨਾਲ ਗਏ ਛੇ ਵਿਧਾਇਕਾਂ ਵਿੱਚੋਂ ਘੱਟੋ ਘੱਟ ਦੋ ਵਿਧਾਇਕ ਪਾਰਟੀ ਵੱਲ ਮੋੜਾ ਕੱਟ ਸਕਦੇ ਹਨ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਕਤੂਬਰ ਵਿੱਚ ਪੰਜਾਬ ਆ ਕੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣਗੇ। ਇਸੇ ਕੜੀ ਤਹਿਤ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 13 ਅਗਸਤ ਨੂੰ ਜਲੰਧਰ ਵਿੱਚ ਪਾਰਟੀ ਦੇ ਸਮੂਹ ਅਹੁਦੇਦਾਰਾਂ ਨੂੰ ਸੰਬੋਧਨ ਕਰਕੇ ਬਾਗੀ ਖਹਿਰਾ ਧੜੇ ਤੋਂ ਸੁਚੇਤ ਕਰਨਗੇ। ਪਾਰਟੀ ਵੱਲੋਂ 15 ਅਗਸਤ ਨੂੰ ਈਸੜੂ ਵਿੱਚ ਸ਼ਹੀਦੀ ਕਾਨਫਰੰਸ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਭਗਵੰਤ ਮਾਨ ਵੱਲੋਂ ਸੰਬੋਧਨ ਕੀਤੇ ਜਾਣ ਦੀ ਸੰਭਾਵਨਾ ਹੈ। ਪਾਰਟੀ 26 ਅਗਸਤ ਨੂੰ ਰੱਖੜ ਪੁੰਨਿਆਂ ਮੌਕੇ ਬਾਬਾ ਬਕਾਲਾ ਵਿੱਚ ਵੀ ਕਾਨਫਰੰਸ ਕਰੇਗੀ।
    ਇਸੇ ਦੌਰਾਨ ‘ਆਪ’ ਦੇ ਮਹਿਲਾ ਵਿੰਗ ਦੀ ਇੰਚਾਰਜ ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਪ੍ਰਧਾਨ ਲਾਲੀ ਰਾਜ ਗਿੱਲ ਤੇ ਸਹਿ-ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਸ੍ਰੀ ਖਹਿਰਾ ਦਾ ਨਿੱਜੀ ਸਟਾਫ਼ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਸਰਵਜੀਤ ਕੌਰ ਮਾਣੂਕੇ, ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਵਿਰੁੱਧ ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਪੋਸਟਾਂ ਪਾ ਕੇ ਇਸਤਰੀ ਜਾਤੀ ਦਾ ਅਪਮਾਨ ਕਰ ਰਿਹਾ ਹੈ। ਖੁ਼ਦ ਸ੍ਰੀ ਖਹਿਰਾ ਪਾਰਟੀ ਦੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਣ ਦੇਣ ਦੇ ਭੜਕਾਊ ਬਿਆਨ ਦੇ ਕੇ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ‘ਆਪ’ ਵਿੱਚ ਖੁਦ ਸ਼ਾਮਲ ਹੋ ਕੇ ਵਿਧਾਇਕ ਤੇ ਫਿਰ ਵਿਰੋਧੀ ਧਿਰ ਦੇ ਆਗੂ ਵਰਗੇ ਸਭ ਤੋਂ ਵੱਡੇ ਅਹੁਦੇ ’ਤੇ ਪੁੱਜ ਕੇ ਵੀ ਪਾਰਟੀ ਦੇ ਉਲਟ ਕਾਰਵਾਈਆਂ ਕਰੇ, ਅਜਿਹੇ ਆਗੂ ਉੱਤੇ ਹੋਰ ਵਿਸਵਾਸ਼ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਖਹਿਰਾ ਅਜਿਹੇ ਵਰਤਾਰੇ ਲਈ ਮੁਆਫੀ ਮੰਗਣ। ਜੇ ਸ੍ਰੀ ਖਹਿਰਾ ਮੁਆਫ਼ੀ ਨਹੀਂ ਮੰਗਦੇ ਤਾਂ ਉਹ ਪੁਲੀਸ ਕੋਲ ਸ਼ਿਕਾਇਤ ਕਰਨ ਬਾਰੇ ਵੀ ਸੋਚ ਸਕਦੀਆਂ ਹਨ।
    ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨਵ ਨਿਯੁਕਤ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਗਲਤ ਪ੍ਰਚਾਰ ਕਰਕੇ ਕਿ ਦਿੱਲੀ ਵਾਲਿਆਂ ਨੇ ਸ੍ਰੀ ਖਹਿਰਾ ਨੂੰ ਅਹੁਦੇ ਤੋਂ ਹਟਾਇਆ ਹੈ, ਪਾਰਟੀ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 15 ਵਿਧਾਇਕਾਂ ਨੇ ਬਾਕਾਇਦਾ ਲਿਖਤੀ ਤੌਰ ’ਤੇ ਸ੍ਰੀ ਖਹਿਰਾ ਨੂੰ ਹਟਾਉਣ ਅਤੇ ਉਨ੍ਹਾਂ (ਚੀਮਾ) ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਦਾ ਫ਼ੈਸਲਾ ਲਿਆ ਹੈ। ਸ੍ਰੀ ਚੀਮਾ ਨੇ ਸਵਾਲ ਕੀਤਾ ਕਿ ਕੀ ਉਹ ਪੰਜਾਬ ਦੇ ਬਸ਼ਿੰਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਦੀ ਪਾਰਟੀ ਵੱਲੋਂ ਖਹਿਰਾ ਧੜੇ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਬਲਕਿ ਉਨ੍ਹਾਂ ਨੂੰ ਸਮਝਾ ਕੇ ਗਲਤਫਹਿਮੀ ਦੂਰ ਕੀਤੀਆਂ ਜਾ ਰਹੀਆਂ ਹਨ।

     

    ਨਿਊਯਾਰਕ -  ਜਲੰਧਰ (ਪੰਜਾਬ) ਦੇ ਇੱਕ ਸਾਬਕਾ ਆਈ ਐਸ ਅਧਿਕਾਰੀ ਦੀ ਅਗਵਾਈ ਵਿੱਚ ਚੱਲਦੇ 'ਸ਼੍ਰੋਮਣੀ ਰੰਘਰੇਟਾ ਦਲ ਪੰਜਾਬ' ਗਰੁਪ ਨੇ ਸ਼ੋਸਲ ਮੀਡੀਏ ਰਾਹੀਂ ਬ੍ਰਾਹਮਣ ਰਿਸ਼ੀ ਬਾਲਮੀਕ ਦੀ ਇੱਕ ਫੋਟੋ ਵਾਇਰਲ ਕੀਤੀ ਹੈ । ਰਿਸ਼ੀ ਦੀ ਗੋਦ ਵਿੱਚ 'ਕੁੱਸ਼ੂ' ਨੂੰ ਲਿਟਾਇਆ ਹੋਇਆ ਹੈ । ਉਸ ਦੇ ਨਾਲ ਹੀ ਦਸਮ ਗ੍ਰੰਥ ਵਿੱਚੋਂ 'ਰਾਮਾਵਤਾਰ' ਦੀਆਂ ਕੁਝ ਪੰਕਤੀਆਂ ਕਾਪੀ ਪੇਸਟ ਕਰਕੇ ਜੋੜੀਆਂ ਹਨ, ਜਿਨ੍ਹਾਂ ਵਿੱਚ ਸ਼੍ਰੀ ਰਾਮਚੰਦ ਦੇ ਬੇਟੇ ਲਵ (ਲਊ) ਦੇ ਕਥਿਤ ਭਰਾ ਕੁੱਸ਼ (ਕੁੱਸ਼ੂ) ਦੇ ਜਨਮ ਦੀ ਕਹਾਣੀ ਦਾ ਵਰਨਣ ਹੈ । ਇਸ ਫੋਟੋ ਥੱਲੇ ਲਿਖਿਆ ਹੈ “ਗੁਰੂ ਨਾਨਕ ਦੇਵ ਜੀ ਕੁੱਸ਼ੂ ਦੀ ਕੁਲ ਵਿੱਚੋਂ ਹਨ ਅਤੇ ‘ਕੁੱਸ਼ੂ’ ਪ੍ਰਮਾਤਮਾ ਵਾਲਮੀਕ ਨੇ ਕੱਖਾਂ ਦਾ ਤਿਆਰ ਕੀਤਾ ਸੀ । ਇਹੋ ਗੱਲ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਦਸਮ ਗੰਥ ਦੇ ਸਫਾ-303 ’ਤੇ ਰਾਮਵਤਾਰ ਦੇ ਸਲੋਕ-727 ਵਿੱਚ ਲਿਖੀ ਹੈ" । ਇਸ ਦਾ ਭਾਵਾਰਥ ਹੈ ਕਿ ਸਾਰੇ ਗੁਰੂ ਸਾਹਿਬਾਨ ਤੇ ਗੁਰਸਿੱਖ ਵਾਲਮੀਕੀ ਹਨ ।" ਗਿਆਤ ਹੋਵੇ ਕਿ ਮਿਥਿਹਾਸਕ 'ਰਿਸ਼ੀ ਵਾਲਮੀਕ' ਸ੍ਰੀ ਰਾਮਚੰਦਰ ਦੇ ਰਾਜਗੁਰੂ ਮੰਨੇ ਰਿਸ਼ੀ ਵਸ਼ਿਸ਼ਠ ਦਾ ਭਰਾ ਹੈ । ਕਈ ਪੰਥ-ਦਰਦੀ ਸੱਜਣ ਅਜਿਹੇ ਗੁੰਮਰਾਹਕੁਨ ਵਿਚਾਰ ਦਾ ਬੜਾ ਤਿੱਖਾ ਵਿਰੋਧ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਨਾਗਪੁਰੀ ਹਿੰਦੂਤਵੀ ਸ਼ਕਤੀ ਪਹਿਲਾਂ ਗੁਰੂ ਸਾਹਿਬਾਨ ਤੇ ਗੁਰਸਿੱਖਾਂ ਨੂੰ 'ਲਵ ਕੁਸ਼' ਦੀ ਸੰਤਾਨ ਦੱਸ ਕੇ ਹਿੰਦੂ ਸਿੱਧ ਕਰਨਾ ਚਹੁੰਦੀ ਸੀ, ਜਦੋਂ ਉਹ ਆਪਣੇ ਮਨੋਰਥ ਵਿੱਚ ਵਧੇਰੇ ਕਾਮਯਾਬ ਨਹੀਂ ਹੋਈ ਤਾਂ ਉਸ ਨੇ ਉਪਰੋਕਤ ਜ਼ਹਿਰੀਲਾ ਡੰਗ ਮਾਰਿਆ ਹੈ । ਪਰ ਮੇਰਾ ਖ਼ਿਆਲ ਹੈ ਕਿ ਸਾਡਾ ਅਜਿਹਾ ਵਿਰੋਧ ਉਦੋਂ ਤੱਕ ਬਿਲਕੁਲ ਹੀ ਨਿਰਮੂਲ ਹੈ, ਜਦੋਂ ਤਕ ਕਥਿਤ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪੰਥਕ ਪੱਧਰ ’ਤੇ ਦਸਵੇਂ ਗੁਰੂ-ਪਾਤਸ਼ਾਹ ਦੀ ਬਾਣੀ ਮੰਨਿਆ ਜਾਂਦਾ ਰਹੇਗਾ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਇੱਕ ਪ੍ਰੈਸਨੋਟ ਰਾਹੀਂ ਪ੍ਰਗਟ ਕੀਤੇ ਹਨ ।

    ਉਨ੍ਹਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਕੁਝ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਭਾਈ (ਗਿਆਨੀ) ਪੂਰਨ ਸਿੰਘ ਨੇ ਬਿਆਨ ਦਿੱਤਾ ਸੀ ਕਿ "ਸਿੱਖ ਸੂਰਜਵੰਸ਼ੀ ਸ੍ਰੀ ਰਾਮ ਦੇ ਪੁੱਤਰ ਲਵ ਤੇ ਕੁਸ਼ ਦੀ ਹੀ ਸੰਤਾਨ ਹਨ" । ਉਦੋਂ ਵੀ ਕੁਝ ਸਮੇਂ ਲਈ ਬੜਾ ਵਾਵੇਲਾ ਉਠਿਆ, ਪਰ ਜਦੋਂ ਕੁਝ ਪੰਥ ਦਰਦੀਆਂ ਨੇ ਉਸ ਨੂੰ ਪੁੱਛਿਆ ਤਾਂ ਜਥੇਦਾਰ ਜੀ ਨੇ ਦਸਮ ਗ੍ਰੰਥ ਵਿੱਚਲੇ ਬਚਿਤ੍ਰ ਨਾਟਕ ਦੇ 'ਕਵੀ ਬੰਸ ਵਰਨਣ' ਵਿੱਚੋਂ ਕੁਝ ਤੁਕਾਂ ਸੁਣਾ ਕੇ ਉਨ੍ਹਾਂ ਦਾ ਮੂੰਹ ਬੰਦ ਕਰਵਾ ਦਿੱਤਾ ਸੀ । ਉਸ ਨੇ ਉੱਤਰ ਵਿੱਚ ਇਹ ਵੀ ਆਖਿਆ ਸੀ ਕਿ ਜੇ ਉਪਰੋਕਤ ਬਿਆਨ ਕਾਰਣ ਮੈਨੂੰ ਆਰ.ਆਰ.ਐਸ. ਦਾ ਦੋਸ਼ੀ ਪ੍ਰਚਾਰਕ ਗਰਦਾਨਦੇ ਹੋ ਤਾਂ ਦਸ਼ਮ ਪਾਤਸ਼ਾਹ ਨੂੰ ਕੀ ਕਹੋਗੇ ?
    ਦੁਰਾਹਾ (ਲੁਧਿਆਣਾ) ਨੇੜੇ ਪੈਂਦੇ ਡੇਰਾ-ਨੁਮਾ ਗੁਰਦੁਆਰਾ ਹੋਤੀ ਮਰਦਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝਕਾਉਣ ਤੋਂ ਪਹਿਲਾਂ ਹਨੂੰਮਾਨ ਦੀ ਮੂਰਤੀ ਨੂੰ ਮੱਥਾ ਟੇਕਣਾ ਪੈਂਦਾ ਹੈ । ਸਾਹਮਣੇ ਦੀਵਾਰ ਤੇ ਸ੍ਰੀ ਰਾਮ, ਲਛਮਣ ਤੇ ਮਾਤਾ ਸੀਤਾ ਦੀ ਵੱਡੇ ਅਕਾਰ ਦੀ ਫੋਟੋ ਸਜਾਈ ਹੋਈ ਹੈ । 22 ਜੁਲਾਈ ਦੀ 'ਰੋਜ਼ਾਨਾ ਪਹਿਰੇਦਾਰਾ' ਅਖ਼ਬਾਰ ਨੇ 'ਆਰ.ਐਸ.ਐਸ ਦੀ ਜੜ੍ਹਾਂ ਗੁਰਦੁਅਰਿਆਂ ਤਕ ਪਹੁੰਚੀਆਂ' ਦੀ ਸੁਰਖੀ ਹੇਠ ਲਿਖਿਆ ਕਿ ਉਸ ਦੀ ਪਤਰਕਾਰ ਟੀਮ ਨੇ ਗੁਰਦੁਆਰੇ ਦੇ ਸੰਚਾਲਕ ਪੁਜਾਰੀ ਮਨਜੀਤ ਸਿੰਘ ਨਾਲ ਵੀਚਾਰ ਚਰਚਾ ਕੀਤੀ ਤਾਂ ਉਸ ਨੇ ਅੱਗੋਂ ਬੇਝਿਜਕ ਹੋ ਕੇ ਆਖਿਆ ਹੈ ਕਿ "ਸਿੱਖ ਧਰਮ ਸ੍ਰੀ ਰਾਮਚੰਦਰ ਦੇ ਵੰਸ਼ ਵਿੱਚੋਂ ਚਲ ਰਿਹਾ ਹੈ । ਇਹ ਸੱਚ ਦਸਵੇਂ ਪਾਤਸ਼ਾਹ ਨੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚ ਖ਼ੁਦ ਆਪ ਪ੍ਰਗਟ ਕੀਤਾ ਹੈ ।" ਇਸ ਲਈ ਗੁਰਮਤਿ ਪ੍ਰਚਾਰਕ ਹੋਣ ਨਾਤੇ ਦਾਸ ਤਾਂ ਹੁਣ ਇਹੋ ਬੇਨਤੀ ਕਰੇਗਾ ਕਿ ਜੇ ਆਰ ਐਸ ਐਸ ਦੀ ਜੜ੍ਹਾਂ ਗੁਰਦੁਆਰਿਆਂ ਤਕ ਪਹੁੰਚ ਗਈਆਂ ਹਨ, ਤਾਂ ਇਸ ਨੂੰ ਧਰਤੀ, ਪਾਣੀ ਤੇ ਲੋੜੀਂਦੀ ਹੋਰ ਖ਼ੁਰਾਕ ਦਸਮ ਗ੍ਰੰਥ ਤੇ ਇਸ ਦੇ ਪ੍ਰਚਾਰਕਾਂ ਪਾਸੋਂ ਮਿਲ ਰਹੀ ਹੈ । ਰੰਘਰੇਟਾ ਦਲ ਤੇ ਆਰ ਐਸ ਐਸ ਤੇ ਉਸ ਦੇ ਪ੍ਰਚਾਰਕ ਤੇ ਪੁਜਾਰੀ ਮਨਜੀਤ ਸਿੰਘ ਵਰਗਿਆਂ ਨੂੰ ਦੋਸ਼ੀ ਠਹਿਰਾਉਣਾ ਤੇ ਵਿਰੋਧ ਕਰਨਾ ਯੋਗ ਨਹੀਂ, ਪੰਥ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ ।

    ਮੇਰਾ ਪੂਰਨ ਵਿਸ਼ਵਾਸ਼ ਹੈ ਕਿ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਨੂੰ ਕੋਈ ਉਹੀ ਪੰਥ ਵਿਰੋਧੀ ਸ਼ਕਤੀ ਜਾਂ ਕੇਂਦਰੀ ਖੁਫ਼ੀਆ ਤੰਤਰ ਦੀ ਏਜੰਸੀ ਚਲਾ ਰਹੀ ਹੈ, ਜਿਸ ਨੇ ਪਹਿਲਾਂ ਤਾਂ ਭਾਰਤ ਦੇ ਮੂਲਵਾਸੀ ਭਗਤ ਬਾਲਮੀਕ ਦੀ ਕੁਲ ਦੇ ਉਸ ਦਲਿਤ ਵਰਗ ਨੂੰ ਬ੍ਰਾਹਮਣ ਰਿਸ਼ੀ ਵਾਲਮੀਕ ਦੇ ਉਪਾਸ਼ਕ ਬਣਾ ਕੇ ਮੁੜ ਆਪਣੇ ਬ੍ਰਾਹਮਣੀ ਜਾਲ ਵਿੱਚ ਫਸਾ ਲਿਆ ਹੈ, ਜਿਸ ਵਿੱਚੋਂ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ '"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥" ਦਾ ਨਾਰ੍ਹਾ ਲਾ ਕੇ ਬੜੀ ਮੁਸ਼ਕਲ ਕੱਢਿਆ ਸੀ । ਹੁਣ ਵੀ ਓਹੀ ਸ਼ਕਤੀ ਹੈ, ਜਿਹੜੀ ਦਲਿਤ ਵਰਗ ਦੀ ‘ਰੰਘਰੇਟੇ ਗੁਰੂ ਕੇ ਬੇਟੇ’ ਵਾਲੀ ਪੰਥਕ ਸਾਂਝ ਨੂੰ ਤੋੜ ਕੇ ਖਾਲਸਾ ਪੰਥ ਨੂੰ ਆਪਸੀ ਖ਼ਾਨਾਜੰਗੀ ਵੱਲ ਧਕੇਲਣ ਲਈ ਯਤਨਸ਼ੀਲ ਹੈ । ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਯਤਨ ਕਰ ਰਹੀ ਹੈ । ਉਹ ਗੁਰਸਿੱਖਾਂ ਨੂੰ ਬ੍ਰਾਹਮਣ ਰਿਸ਼ੀ ਵਾਲਮੀਕ ਦੀ ਸੰਤਾਨ ਦੱਸ ਕੇ ਹਿੰਦੂ ਵੀ ਸਿੱਧ ਕਰਨਾ ਚਹੁੰਦੀ ਹੈ ਤੇ ਪੰਥਕ ਫੁੱਟ ਪਾ ਕੇ ਸਾਨੂੰ ਆਪਸ ਵਿੱਚ ਲੜਾਉਣਾ ਵੀ ਚਹੁੰਦੀ ਹੈ । ਪਿਛਲੇ ਦਿਨੀ ਆਲ ਇੰਡੀਆ ਰੰਘਰੇਟਾ ਤਰਨਾ ਦਲ ਤੇ ਸਤਿਕਾਰ ਕਮੇਟੀ ਦੇ ਸਿੰਘਾਂ ਦੀ ਹੋਈ ਨੂੰ ਲੜਾਈ ਨੂੰ ਵੀ ਸਾਨੂੰ ਇਸੇ ਸੰਧਰਬ ਵਿੱਚ ਵਿਚਾਰਨ ਦੀ ਲੋੜ ਹੈ । ਪੰਥ ਦਰਦੀਆਂ ਨੂੰ ਚਾਹੀਦਾ ਹੈ ਕਿ ਜਿਥੇ ਉਹ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਪਿਛੋਕੜ ਨੂੰ ਪਛਾਨਣ ਦਾ ਯਤਨ ਕਰਨ, ਉਥੇ ਉਹ ਖ਼ਾਲਸਈ ਤਖ਼ਤਾਂ ਦੇ ਜਥੇਦਾਰ ਅਖਵਾਉਂਦੇ ਪੰਥਕ ਆਗੂਆਂ ਨੂੰ ਮਿਲ ਕੇ ਆਖਣ ਕਿ ਉਹ ਉਪਰੋਕਤ ਪ੍ਰਚਾਰ ਦਾ ਕੋਈ ਢੁਕਵਾਂ ਉੱਤਰ ਦੇਣ ਦੀ ਖੇਚਲ ਵੀ ਕਰਨ ਅਤੇ ਇਸ ਸੰਵੇਦਨਸ਼ੀਲ ਤੇ ਖ਼ਤਰਨਾਕ ਮਸਲੇ ਦਾ ਕੋਈ ਪੱਕਾ ਹੱਲ ਵੀ ਢੂੰਡਣ ; ਕਿਉਂਕਿ ਪੰਥ ਵਿਰੋਧੀ ਲੋਕ ਬਚਿਤ੍ਰ ਨਾਟਕੀ ਰਚਨਾਵਾਂ ਦੇ ਸਹਾਰੇ ਸਾਡੇ 'ਤੇ ਵਾਰ ਵਾਰ ਹਮਲੇ ਕਰ ਰਹੇ ਹਨ ।

    ਡੇਰਾ ਮੁਖੀ ਦੇ ਪੀਏ ਨੇ ਘੁਮਾਈ ਬਰਗਾੜੀ ਕਾਂਡ ਦੀ ਸੂਈ;
    ਭੀਖੀ ਵਿੱਚ ਦਾਦੂਵਾਲ ਨੂੰ ਮਾਰਨ ਦੀ ਬਣਾਈ ਸੀ ਵਿਉਂਤ

    ਬਠਿੰਡਾ -(ਚਰਨਜੀਤ ਸਿੰਘ ਭੁੱਲਰ )- ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ਵਿੱਚ ਕਈ ਗੁੱਝੇ ਭੇਤ ਬੰਦ ਹਨ, ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਕੋਈ ਭਾਫ਼ ਬਾਹਰ ਨਹੀਂ ਕੱਢ ਰਹੀ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ‘ਗੁਪਤ ਰਿਪੋਰਟ’ ਪੁਲੀਸ ਮੁਖੀ ਨੂੰ ਸੌਂਪ ਦਿੱਤੀ ਸੀ। ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਜਨਤਕ ਕੀਤੀ ਜਾਵੇ। ਜਦੋਂ ਹੁਣ ਸਰਕਾਰ ‘ਬਰਗਾੜੀ ਰਿਪੋਰਟ’ ਨੂੰ ਜਨਤਕ ਕਰਨ ਤੋਂ ਪਿੱਛੇ ਹਟ ਰਹੀ ਹੈ, ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵੱਧ ਗਏ ਹਨ।ਜੋ ਇਸ ‘ਗੁਪਤ ਰਿਪੋਰਟ’ ਦੇ ਤੱਥ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਨੇ ਬਰਗਾੜੀ ਕਾਂਡ ਵਿੱਚ ਮੁੱਖ ਭੂਮਿਕਾ ਨਿਭਾਈ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com