ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਕਾਂਗਰਸ ਵਿਰੋਧ ਰਵਾਇਤ ਮੁਤਾਬਕ ਇਕ ਵਾਰ ਮੁੜ ਪੰਜਾਬ ਦੀਆਂ ਹੱਕੀ ਤੇ ਵਾਜਿਬ ਮੰਗਾਂ ਦੇ ਖਿਲਾਫ ਭੁਗਤਿਆ ਹੈ। ਬੀਜੇਪੀ ਦੀ ਪੰਜਾਬ ਇਕਾਈ ਨੇ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਤਾਰੀਫਾਂ ਕੀਤੀਆਂ। ਬਾਅਦ ਵਿਚ ਪਹਿਲਾਂ ਹੋਈ ਇਕ ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ ਗਈ। ਇਸ ਮੀਟਿੰਗ ਦੌਰਾਨ ਬੇਅਦਬੀ ਮਾਮਲੇ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਤਿੱਖਾ ਵਿਰੋਧ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਇਸ ਵਿਰੋਧ ਦਾ ਮੂਲ ਕਾਰਨ ਪਾਰਟੀ ਲੀਡਰਾਂ ਦੇ ਖੁਦ ਦੇ ਬਿਆਨਾਂ ਤੋਂ ਹੀ ਸਾਫ ਜਾਹਰ ਹੋਇਆ ਕਿ ਉਹ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਕੈਪਟਨ ਸਰਕਾਰ ਨੂੰ ਘੇਰਨ ਦਾ ਸਿਆਸੀ ਦਾਅ ਖੇਡ ਰਹੇ ਹਨ।
  ਭਾਜਪਾ ਦੀ ਚੰਡੀਗੜ੍ਹ ਵਿੱਚ ਹੋਈ ਉਕਤ ਮੀਟਿੰਗ 'ਚ ਪਾਸ ਮਤੇ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਰਣਜੀਤ ਸਿੰਘ ਰਿਪੋਰਟ ਰਾਹੀਂ ਭਾਵਨਾਤਮਕ ਮੁੱਦਿਆਂ 'ਤੇ ਸਿਆਸਤ ਖੇਡ ਰਹੀ ਹੈ, ਇਸ ਕਰਕੇ ਪਾਰਟੀ ਰਿਪੋਰਟ ਦਾ ਸਖਤ ਵਿਰੋਧ ਕਰਦੀ ਹੈ। ਮੀਟਿੰਗ ਵਿਚ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਬੇਅਦਬੀ ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਪਰ ਕਾਂਗਰਸ ਦਾ ਇਸ ਰਿਪੋਰਟ ਦੀ ਆੜ ਵਿਚ ਗਰਮਖਿਆਲੀਆਂ ਨੂੰ ਖੁਸ਼ ਕਰਨ ਦਾ ਮਾਮਲਾ ਗੰਭੀਰ ਹੈ।ਕਾਂਗਰਸ ਅਜਿਹਾ ਕਰਕੇ ਗਰਮਖਿਆਲੀਆਂ ਦੇ ਹੱਥਾਂ 'ਚ ਖੇਡ ਰਹੀ ਹੈ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਰਣਜੀਤ ਸਿੰਘ ਰਿਪੋਰਟ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਹੀਂ ਸਗੋਂ ਸਿਆਸਤ ਖੇਡਣ ਲਈ ਹੀ ਤਿਆਰ ਕਰਵਾਈ ਗਈ ਹੈ।ਇਸ ਤਰ੍ਹਾਂ ਇਕ ਤਰ੍ਹਾਂ ਨਾਲ ਉਨ੍ਹਾਂ ਪੂਰੀ ਰਿਪੋਰਟ ਨੂੰ ਹੀ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ।
  ਬੀਜੇਪੀ ਦੀ ਮੀਟਿੰਗ ਦੌਰਾਨ ਬਹੁਤੇ ਆਗੂਆਂ ਨੂੰ ਬਰਗਾੜੀ ਮੋਰਚਾ ਖਾਸਾ ਚੁਭ ਰਿਹਾ ਸੀ। ਵਿਜੇ ਸਾਂਪਲਾ ਨੇ ਕਿਹਾ ਕਿ ਗਰਮਖਿਆਲੀਆਂ ਨੂੰ ਸ਼ਹਿ ਦੇ ਕੇ ਕਾਂਗਰਸ ਅੱਗ ਨਾਲ ਖੇਡ ਰਹੀ ਹੈ। ਉਹਨਾਂ ਤੱਥਾਂ ਤੋਂ ਕੋਰੀ ਨਿਰੀ ਸਿਆਸੀ ਭਾਸ਼ਣਬਾਜ਼ੀ ਵਿਚ ਕਿਹਾ ਕਿ ਕਾਂਗਰਸ ਬੀਤੇ ਵਿਚ ਕੀਤੀਆਂ ਆਪਣੀਆਂ ਪੁਰਾਣੀਆਂ ਗਲਤੀਆਂ ਦੁਹਰਾ ਰਹੀ ਹੈ ਜਦੋਂ ਇਸ ਨੇ ਖਾਲਿਸਤਾਨੀ ਹਮਾਇਤੀਆਂ ਨਾਲ ਹੱਥ ਮਿਲਾ ਕੇ ਸੂਬੇ ਨੂੰ ਸੰਕਟ 'ਚ ਪਾਇਆ ਸੀ। ਉਨ੍ਹਾਂ ਇਕ ਹੋਰ ਹਾਸੋਹੀਣੀ ਗੱਲ ਕੀਤੀ ਕਿ ਕਾਂਗਰਸ ਸੋਚੀ ਸਮਝੀ ਚਾਲ ਤਹਿਤ ਸਿੱਖ ਗਰਮ ਖਿਆਲੀਆਂ ਨਾਲ ਮਿਲ ਕੇ ਹਿੰਦੂ ਵੋਟ ਬੈਂਕ ਮੁੜ ਆਪਣੇ ਵੱਲ ਲਿਆਉਣਾ ਚਾਹੁੰਦੀ ਹੈ।ਇਹ ਕਿਵੇਂ ਹੋਵੇਗਾ, ਇਸ ਦਾ ਪਤਾ ਸ਼ਾਇਦ ਉਨ੍ਹਾਂ ਨੂੰ ਵੀ ਨਹੀਂ ਹੋਵੇਗਾ। ਭਾਜਪਾ ਆਗੂਆਂ ਨੇ ਬਰਗਾੜੀ 'ਚ ਧਰਨੇ 'ਤੇ ਬੈਠੇ ਗਰਮ ਖਿਆਲੀ ਲੀਡਰਾਂ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਖਿਲਾਫ ਵੀ ਭੜਾਸ ਕੱਢੀ।

  - ਅਜਮੇਰ ਸਿੰਘ
  ਭਗਤ ਸਿੰਘ ਦਾ ਪਿਛੋਕੜ ਆਰੀਆ ਸਮਾਜੀ ਸੀ, ਭਗਤ ਸਿੰਘ ਦੇ ਦਾਦੇ ਅਰਜਨ ਸਿੰਘ ਨੇ ਗ੍ਰੰਥ ਸਾਹਿਬ ‘ਤੇ ਕਿਤਾਬ ਲਿਖ ਕੇ ਇਹ ਸਿੱਧ ਕੀਤਾ ਹੈ ਕਿ ਬਾਣੀ ਸਿਰਫ਼ ਵੇਦਾਂ ਦਾ ਹੀ ਉਤਾਰਾ ਹੈ। ਉਨ੍ਹਾਂ ਕਿਹਾ ਅੱਜ ਸਿੱਖਾਂ ਨੂੰ ਖੁਸ਼ ਕਰਨ ਲਈ ਭਗਤ ਸਿੰਘ ਦੀਆਂ ਲਿਖਤਾਂ ਵਿਚ ਸਿੱਖ ਸ਼ਬਦ ਘੁਸੇੜੇ ਜਾ ਰਹੇ ਹਨ ਜਦ ਕਿ ਉਸ ਦਾ ਸਿੱਖੀ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਸੀ ” ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਗੁਰੂ ਕਾਂਸ਼ੀ ਕਾਲਜ ਵਿਖੇ ‘ਸ਼ਹੀਦ ਭਗਤ ਸਿੰਘ : ਜੀਵਨ ਅਤੇ ਵਿਚਾਰਧਾਰਾ‘ ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਸੀ ਜਿਸ ਵਿਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਬੜੇ ਮਾਣ ਨਾਲ ਕਹੇ I ਸ. ਅਜਮੇਰ ਸਿੰਘ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਪਿਛਲੇ ਸਾਲ ‘ਹਿੰਦੁਸਤਾਨ ਟਾਈਮਜ਼‘ ਅਖਬਾਰ ਨੇ ਇਕ ‘ਓਪੀਨੀਅਨ ਪੋਲ’ ਕਰਵਾਇਆ ਸੀ ਕਿ ਭਾਰਤ ਦੇ ਆਜ਼ਾਦੀ ਸੰਗਰਾਮੀਆਂ ਵਿਚੋਂ ‘ਮਹਾਂ ਨਾਇਕ’ ਦਾ ਰੁਤਬਾ ਕਿਸ ਨੂੰ ਦਿੱਤਾ ਜਾ ਸਕਦਾ ਹੈ? ਇਸ ਵਿਚ ਮਹਾਤਮਾ ਗਾਂਧੀ ਅਤੇ ਸ਼ਹੀਦ ਭਗਤ ਸਿੰਘ ਦੀਆਂ ਵੋਟਾਂ ਤਕਰੀਬਨ ਬਰਾਬਰ ਬਰਾਬਰ ਸਨ। ਕਿਸੇ ਇਕ ਵੀ ਵਿਅਕਤੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਕਿਸੇ ਹੋਰ ਗਦਰੀ ਬਾਬੇ ਦਾ ਜਿ਼ਕਰ ਨਹੀਂ ਸੀ ਕੀਤਾ। ਸ: ਅਜਮੇਰ ਸਿੰਘ ਨੇ ਕਿਹਾ ਕਿ ਬੇਸ਼ੱਕ ਆਮ ਧਾਰਨਾ ਇਹ ਬਣੀ ਹੋਈ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਗਾਂਧੀ ਦੋ ਵੱਖੋ-ਵੱਖਰੇ ਧਰੁਵਾਂ ‘ਤੇ ਖੜ੍ਹੇ ਸਨ ਅਤੇ ਉਨ੍ਹਾਂ ਵਿਚਕਾਰ ਕੁੱਝ ਵੀ ਸਾਂਝਾ ਨਹੀਂ ਸੀ। ਪਰ ਹਕੀਕਤ ਇਹ ਨਹੀਂ। ਉਨ੍ਹਾਂ ਵਿਚਕਾਰ ਬੁਨਿਆਦੀ ਵਿਚਾਰਧਾਰਾ ਦੀ ਤਕੜੀ ਸਾਂਝ ਸੀ। ਦੋਨੋਂ ਰਾਸ਼ਟਰਵਾਦ ਦੀ ਅਧੁਨਿਕ ਵਿਚਾਰਧਾਰਾ ਨੂੰ ਇਕੋ ਜਿੰਨੀ ਸਿ਼ੱਦਤ ਨਾਲ ਪ੍ਰਨਾਏ ਹੋਏ ਸਨ। ਉਨ੍ਹਾਂ ਵਿਚਕਾਰ ਆਜ਼ਾਦੀ ਹਸਲ ਕਰਨ ਦੇ ਢੰਗ-ਤਰੀਕਿਆਂ ਬਾਰੇ ਤਿੱਖੇ ਵਖਰੇਵੇਂ ਸਨ, ਪਰ ਰਾਸ਼ਟਰਵਾਦ ਦੇ ਸੰਕਲਪ ਤੇ ਕਾਜ਼ ਨਾਲ ਦੋਵਾਂ ਦੀ ਸਾਂਝ ਤੇ ਸ਼ਰਧਾ ਵਿਚ ਕੋਈ ਅੰਤਰ ਭੇਦ ਨਹੀਂ ਸੀ।
  ਗਾਂਧੀ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਵਿਚ ਇਕ ਸਾਂਝ ਸੀ ਕਿ ਉਨ੍ਹਾਂ ਦਾ ਸਾਰਾ ਜ਼ੋਰ ਰਾਜਨੀਤਕ ਆਜ਼ਾਦੀ ਦੇ ਪੱਖ ਵਿਚ ਉਲਰਿਆ ਹੋਇਆ ਸੀ। ਅਜਮੇਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਥੰਮ ਹਨ, ਪਹਿਲਾ ਨੈਸ਼ਨਲਲਿਜ਼ਮ (ਰਾਸ਼ਟਰਵਾਦ), ਦੂਜਾ ਸੈਕੂਲਰਿਜ਼ਮ (ਧਰਮ ਨਿਰਪੱਖਤਾ), ਤੇ ਤੀਜਾ ਸੋਸ਼ਲਿਜਮ (ਸਮਾਜਵਾਦ)। ਇਹ ਤਿੰਨੇ ਸੰਕਲਪ ਹੀ ਪੱਛਮ ਵਿਚ ਪੈਦਾ ਹੋਏ ਹਨ। ਪੱਛਮ ਦੇ ਚਿੰਤਕਾਂ ਨੇ ਰਾਸ਼ਟਰਵਾਦ ਨੂੰ ਧਰਮ ਤੋਂ ਉਪਰ ਥਾਂ ਦਿਤੀ ਹੈ, ਉਨ੍ਹਾਂ ਨੇ ਵੱਖ ਵੱਖ ਸੱਭਿਆਚਾਰਾਂ ਤੇ ਪਛਾਣਾਂ ਨੂੰ ਦਰੜਕੇ ਰਾਸ਼ਟਰਵਾਦ ਰਾਹੀਂ ‘ਇੱਕ ਕੌਮ ਇੱਕ ਦੇਸ਼’ ਦਾ ਸੰਕਲਪ ਪੈਦਾ ਕੀਤਾ ਹੈ। ਇਸ ਰਾਸ਼ਟਰਵਾਦ ਵਿਚੋਂ ਹੀ ਬਸਤੀਵਾਦ ਦਾ ਜਨਮ ਹੋਇਆ ਸੀ ਅਤੇ ਇਸ ਵਿਚੋਂ ਹੀ ਸੰਸਾਰ ਜੰਗਾਂ ਦਾ ਕੈਂਸਰ ਤੇ ਹਿਟਲਰ ਦਾ ਫਾਂਸ਼ੀਵਾਦ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਭ ਤੋਂ ਪਹਿਲਾਂ ਰਾਸ਼ਟਰਵਾਦ ਦਾ ਸੰਕਲਪ ਬੰਗਾਲ ਦੇ ਸਵਰਨ ਜਾਤੀ ਬੁੱਧੀਮਾਨਾਂ ਨੇ ਅਪਣਾਇਆ ਤੇ ਪ੍ਰਚਾਰਿਆ। ਉਨ੍ਹਾਂ ਨੇ ਦੇਸ਼ਭਗਤੀ ਅਤੇ ਰਾਸ਼ਟਰਵਾਦ ਨੂੰ ਰਲਗੱਡ ਕਰ ਦਿੱਤਾ ਹੈ। ਦੇਸ਼ ਭਗਤੀ ਇੱਕ ਜਜ਼ਬਾ ਹੈ
  ਜਦਕਿ ਰਾਸ਼ਟਰਵਾਦ ਇੱਕ ਵਿਚਾਰਧਾਰਾ ਹੈ। ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇਸ ਵਿਚ ਵੱਖ ਵੱਖ ਧਰਮਾਂ ਤੇ ਵੱਖ ਵੱਖ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ ਪਰ ਰਾਸ਼ਟਰਵਾਦੀ ਦੇਸ਼ ਭਗਤਾਂ ਨੇ ਇਹ ਸ਼ਰਤ ਬਣਾ ਦਿੱਤੀ ਕਿ ਇਨ੍ਹਾਂ ਸੱਭਿਆਚਾਰਾਂ ਤੇ ਪਛਾਣਾਂ ਨੂੰ ਖ਼ਤਮ ਕਰਕੇ ਇਕੋ ਸਾਂਝੀ ਭਾਰਤੀ ਕੌਮ ਤੇ ਇਕੋ ਸਾਂਝੀ ਭਾਰਤੀ ਪਛਾਣ ਸਥਾਪਤ ਕੀਤੀ ਜਾਵੇ, ਤਾਂ ਕਿ ਦੇਸ਼ ਇੱਕ ਮੁੱਠ ਤੇ ਇਕੱਠਾ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜ ਸਕੇ। ਭਗਤ ਸਿੰਘ ਇਸੇ ਰਾਸ਼ਟਰਵਾਦ ਦਾ ਬੁਲਾਰਾ ਹੈ। 1947 ਤੋਂ ਪਹਿਲਾਂ ਇਹ ਰਾਸ਼ਟਰਵਾਦ ਦੇਸ਼ ਦੀ ਰਾਜਸੀ ਆਜ਼ਾਦੀ ਦਾ ਹਥਿਆਰ ਸੀ, ਪਰ ਅੱਜ ਇਹ ਰਾਸ਼ਟਰਵਾਦ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ ਹੈ, ਜਿਸ ਨੂੰ ਭਾਰਤ ਅੰਦਰ ਵਸਦੀਆਂ ਘੱਟਗਿਣਤੀ ਕੌਮਾਂ ਤੇ ਦਲਿਤਾਂ ਦੇ ਖਿਲਾਫ਼ ਹਥਿਆਰ ਵਜੋਂ ਬੇਰਹਿਮੀ ਨਾਲ ਵਰਤਿਆ ਜਾ ਰਿਹਾ ਹੈ। ਇਸ ਘਾਤਕ ਹਥਿਆਰ ਨਾਲ ਘੱਟਗਿਣਤੀ ਵਰਗਾਂ ਦੇ ਧਰਮ,ਸੱਭਿਆਚਾਰ ਤੇ ਉਨ੍ਹਾਂ ਦੀਆਂ ਪਛਾਣਾਂ ਖਤਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ। ਰਾਸ਼ਟਰਵਾਦ ਵਿਚੋਂ ਹੀ ਕੌਮਾਂ ਦੇ ਸਰਬਨਾਸ਼ (ਘੲਨੋਚਦਿੲ) ਦਾ ਏਜੰਡਾ ਨਿਕਲਦਾ ਹੈ। ਸ: ਅਜਮੇਰ ਸਿੰਘ ਨੇ ਰਾਸ਼ਟਰਵਾਦ ਦੇ ਖ਼ਤਰੇ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਭਾਰਤ ਦੀ ਨਸਲੀ ਤੇ ਸਭਿਆਚਾਰਕ ਵਿਭਿੰਨਤਾ ਇਸ ਤਰ੍ਹਾਂ ਹੈ ਜਿਵੇਂ ਪਲੇਟ ਵਿਚ ਸਲਾਦ ਪਿਆ ਹੋਵੇ, ਜਿਸ ਵਿਚ ਖੀਰਾ, ਮੂਲੀ, ਪਿਆਜ, ਧਨੀਆ, ਚਕੰਦਰ, ਬਰੌਕਲੀ, ਅਦਿ ਵਸਤਾਂ ਵੱਖ ਵੱਖ ਪਈਆਂ ਵੀ ਇਕੱਠੀਆਂ ਹੁੰਦੀਆਂ ਹਨ, ਪਰ ਜੇਕਰ ਇਨ੍ਹਾਂ ਨੂੰ ਗਰਾਇੰਡਰ ਵਿਚ ਪਾ ਕੇ ਚਟਣੀ ਬਣਾ ਦਿਤੀ ਜਾਵੇ ਤਾਂ ਚਟਣੀ ਵਿਚੋਂ ਉਸੇ ਚੀਜ਼ ਦਾ ਸੁਆਦ ਵੱਧ ਆਵੇਗਾ ਜਿਸ ਦੀ ਮਾਤਰਾ ਵੱਧ ਹੋਵੇਗੀ। ਸੋ ਭਾਰਤੀ ਸਟੇਟ ਅਤੇ ਭਗਤ ਸਿੰਘ ਦਾ ਰਾਸ਼ਟਰਵਾਦ, ਵੱਖ ਵੱਖ ਕੌਮਾਂ, ਧਰਮਾਂ ਅਤੇ ਸੱਭਿਆਚਾਰਾਂ ਦੀ ਚਟਣੀ ਬਣਕੇ ਰਹਿ ਗਿਆ ਹੈ I

  ਪਿਅਾਰੇ ਸੱਜਣੋ! ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਿੰਦੂਵਾਦੀ ਭਾਰਤੀ ਸਟੇਟ ਅਤੇ ਖੱਬੇ ਪੱਖੀ ਕਾਮਰੇਡ ਹੀ ਭਗਤ ਸਿੰਘ ਦੇ ਹੱਕੀ ਵਾਰਸ ਹਨ। ਸਿੱਖਾਂ ਕੋਲ ਸ਼ਹੀਦਾਂ ਦਾ ਘਾਟਾ ਨਹੀਂ, ਸਿੱਖ ਸ਼ਹੀਦਾਂ ਦੇ ਮੁਕਾਬਲੇ ਭਗਤ ਸਿੰਘ ਪੌੜੀ ਦੇ ਡੰਡੇ ਦਾ ਸਭ ਤੋਂ ਹੇਠਲਾ ਸ਼ਹੀਦ ਹੈ। ਜਿਸ ਧਿਰ ਦਾ ਭਗਤ ਸਿੰਘ ਸ਼ਹੀਦ ਹੈ, ਉਸ ਨੂੰ ਉਸਦੀ ਪੂਜਾ ਕਰਨ ਦਾ ਪੂਰਾ ਹੱਕ ਹੈ।ਪਰ ਸਿੱਖ ਭਾਈਚਾਰੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਨੂੰ ਜੋ ਧਿਰਾਂ ਨੇ 'ਸ਼ਹੀਦ- ਏ-ਆਜਮ', ' ਯੁਗ ਪੁਰਸ਼', 'ਯੁਗ ਦਰਸ਼ਟਾ' ,'ਯੁਗ ਪਲਟਾਊ ਚਿੰਤਕ', ' ਪਰਮਗੁਣੀ', ਆਦਿ ਆਦਿ ਵਿਸ਼ੇਸ਼ਣਾ ਨਾਲ ਨਿਵਾਜਿਆ ਹੈ,ਇਸ ਪਿੱਛੇ ਇਕ ਪੂਰੀ ਯੋਜਨਾਬੰਦੀ ਅਤੇ ਵਿਸ਼ੇਸ਼ ਵਿਚਾਰਧਾਰਾ ਕੰਮ ਕਰ ਰਹੀ ਹੈ।ਜੇ ਤਰਕ ਦੇ ਆਧਾਰ ਤੇ ਪੁਛਿਆ ਜਾਵੇ ਕਿ ਭਗਤ ਸਿੰਘ ਨੇ ਇਹੋ ਜਿਹੀ ਕਿਹੜੀ ਕੁਰਬਾਨੀ ਕੀਤੀ ਹੈ ਜਾਂ ਮਾਅਰਕਾ ਮਾਰਿਆ ਹੈ ਜੋ ਇਸ ਨਾਲ ਐਨੇ ਵਿਸ਼ੇਸ਼ਣ ਲਾਏ ਜਾਂਦੇ ਹਨ?ਇਸ ਤੋਂ ਪਹਿਲਾਂ ਸੱਠ ਦੇ ਕਰੀਬ ਗਦਰੀ ਬਾਬੇ ਜੈਕਾਰੇ ਛੱਡਦੇ ਫਾਂਸੀਆ ਚੜੇ ਹਨ, ਕਿਸੇ ਨੇ ਰਹਿਮ ਦੀ ਅਪੀਲ ਨਹੀਂ ਕੀਤੀ ।ਕਰਤਾਰ ਸਿੰਘ ਸਰਾਭੇ ਦੇ ਗਰਜਵੇਂ ਬਿਆਨ ਸੁਣ ਕੇ ਜੱਜਾਂ ਨੇ ਵੀ ਦੋ ਦਿਨ ਫੈਸਲਾ ਰੋਕੀ ਰੱਖਿਆ ਸੀ।ਗਦਰੀ ਬਾਬਿਆਂ ਨੇ ਤੀਹ-ਤੀਹ ਸਾਲ ਦੀਆਂ ਕੈਦਾਂ ਅਕਹਿ ਤੇ ਅਸਹਿ ਕਸ਼ਟ ਝਲਦਿਆਂ ਪਰੇਮ ਨਾਲ ਕੱਟੀਆਂ ਸਨ। ਉਹਨਾਂ ਦੀਆਂ ਅੰਗਰੇਜਾਂ ਵਲੋਂ ਜਬਤ ਕੀਤੀਆਂ ਜੈਦਾਦਾਂ ਆਜਾਦ ਭਾਰਤ ਵਿਚ ਵੀ ਲੰਬਾ ਸਮਾਂ ਜਬਤ ਰਹੀਆਂ ਸਨ। ਇਥੋਂ ਤਕ ਕਿ ਭਗਤ ਸਿੰਘ ਦੇ ਨਾਲ ਬੰਬ ਸੁਟਣ ਵਾਲਾ ਬੀ. ਕੇ ਦੱਤ, ਦੁਰਗਾ ਭਾਬੀ, ਤੇ ਹੋਰ ਜੇਲਾਂ ਕਟਣ ਵਾਲੇ ਸਾਥੀ ਗਰੀਬੀ ਅਤੇ ਗੁਮਨਾਮੀ ਵਿਚ ਪੂਰੇ ਹੋਏ ਹਨ।ਫਿਰ ਭਾਰਤੀ ਸਟੇਟ ਭਗਤ ਸਿੰਘ ਤੇ ਹੀ ਕਿਉਂ ਮਿਹਰਬਾਨ ਹੋਈ? ਇਸ ਮੁਖ ਕਾਰਨ ਉਸ ਦਾ ਪਰਵਾਰ ਤੇ ਵਿਚਾਰਧਾਰਾ ਹੈ।ਸੰਖੇਪ ਵਿਚ ਭਗਤ ਸਿੰਘ ਦੇ ਭੈਣ ਭਰਾਂਵਾ ਦਾ ਬਹੁਤ ਵੱਡਾ ਪਰਵਾਰ ਸੀ।ਭਗਤ ਸਿੰਘ ਦਾ ਛੋਟਾ ਭਰਾ ਕੁਲਤਾਰ ਸਿੰਘ ਸ਼ੁਰੂ ਤੋਂ ਹੀ ਕਾਂਗਰਸ ਨਾਲ ਸੀ। ਉਹ N.d ਤਿਵਾੜੀ ਦੀ ਸਰਕਾਰ ਚ ਸਹਾਰਨਪੁਰ ਤੋਂ ਮੰਤਰੀ ਵੀ ਰਿਹਾ।ਕੁਲਬੀਰ ਸਿੰਘ,ਰਣਬੀਰ ਸਿੰਘ, ਭੈਣਾਂ ਰਾਜਿੰਦਰ ਕੌਰ , ਅਮਰ ਕੌਰ(ਪਰ:ਜਗਮੋਹਣ ਸਿੰਘ ਦੀ ਮਾਤਾ)ਪਰਕਾਸ਼ ਕੌਰ(ਸੁਮਿਤਰਾ ਦੇਵੀ) ਅਤੇ ਸ਼ਕੁੰਤਲਾ ਜਨ ਸੰਘ ਨਾਲ ਰਹੇ ਹਨ। ਇਹ ਦੀਵੇ ਦੇ ਚੋਣ ਨਿਸ਼ਾਨ ਤੇ ਚੋਣ ਵੀ ਲੜਦੇ ਰਹੇ ਹਨ ।ਸੋ ਇਹ ਪਰਵਾਰ ਕਿਸੇ ਨਾ ਕਿਸੇ ਰੂਪ ਚ ਭਾਰਤੀ ਸਟੇਟ ਦਾ ਅੰਗ ਰਿਹਾ ਹੈ।ਇਹ ਸਪਸ਼ਟ ਹੀ ਹੈ ਕਿ ਭਗਤ ਸਿੰਘ ਦੀਆਂ ਯਾਦਗਾਰਾਂ ਬਣਾੳੁਣ, ਪੰਜਾਬ ਮਾਤਾ ਦੇ ਖਿਤਾਬ ਪਿੱਛੇ ਪਰਵਾਰ ਦਾ ਹੱਥ ਹੈ। ਦੂਜੀ ਭਗਤ ਸਿੰਘ ਦੀ ਵਿਚਾਰਧਾਰਾ । ਭਾਰਤੀ ਸਟੇਟ ਚਾਰ ਥੰਮਾਂ ਤੇ ਖੜੀ ਹੈ(1) ਸੈਕੂਲਰਿਜਮ (2) ਰਾਸ਼ਟਰਵਾਦ( 3 ) ਦੇਸ਼ਭਗਤੀ ( 4 ) ਹਿੰਦੂ ਮੀਡੀਆ। ਭਗਤ ਸਿੰਘ ਦੀ ਵਿਚਾਰਧਾਰਾ ਰਾਸ਼ਟਰਵਾਦ ਤੇ ਦੇਸ਼ਭਗਤੀ ਦਾ ਸੁਮੇਲ ਹੈ,ਇਹ ਭਾਰਤੀ ਸਟੇਟ ਦੇ ਪੂਰੀ ਤਰਾਂ ਫਿੱਟ ਬੈਠਦੀ ਹੈ।ਸਿੱੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਦੀ ਭਾਂਵੇ ਟੋਪ ਵਾਲੀ ਫੋਟੋ ਹੋਵੇ ,ਭਾਂਵੇ ਹੋਵੇ ਪੱਗ ਵਾਲੀ ਸਮੇਤ ਉਸਦੀ ਵਿਚਾਰਧਾਰਾ ਦੇ ਸਿੱਖਾਂ ਲੲੀ ਹੀ ਨਹੀਂ ਭਾਰਤੀ ਘੱਟ ਗਿਣਤੀਆਂ ਲੲੀ ਵੀ ਵਿਨਾਸ਼ਕਾਰੀ ਹੈ।ਅੱਜ ਭਾਰਤੀ ਸਟੇਟ ਕਦੋਂ ਵੀ ਭਗਤ ਸਿੰਘ ਦੇ ਨਾਂ ਤੇ ਹਿੰਦੂ ਸ਼ਾਵਨਿਜਮ ਭੜਕਾ ਸਕਦੀ ਹੈ ।ਸਿੱਖਾਂ ਨੂੰ ਇਸੇ ਪਰਸੰਗ ਚ ਹੀ ਭਗਤ ਸਿੰਘ ਨੂੰ ਸਮਝਣਾ ਚਾਹੀਦਾ ਹੈ।
  - ਰਾਜਵਿੰਦਰ ਸਿੰਘ ਰਾਹੀ

  ― ਗੁਰਤੇਜ ਸਿੰਘ IAS
  ਕਦੇ-ਕਦਾਈਂ ਲੋੜ ਪੈਣ ਉੱਤੇ, ਰੌਸ਼ਨੀ ਦੀ ਥੋੜ੍ਹਚਿਰੀ ਲੋੜ ਪੂਰੀ ਕਰਨ ਲਈ, ਸੁਆਣੀਆਂ ਆਟੇ ਦੇ ਦੀਵੇ ਬਣਾ ਲੈਂਦੀਆਂ ਸਨ। ਲੋਗੜ ਦੀ ਬੱਤੀ ਰੱਖ ਕੇ, ਸਰ੍ਹੋਂ ਦਾ ਤੇਲ ਪਾ ਕੇ ਇਹ ਤੁਰੰਤ ਵਰਤਣ ਲਈ ਤਿਆਰ ਹੁੰਦੇ ਸਨ। ਆਟੇ ਦੇ ਦੀਵਿਆਂ ਬਾਰੇ ਕਈ ਅਖਾਣ ਵੀ ਬਣੇ। ਇਹ ਨਾ ਤਾਂ ਬਾਹਰ ਮਹਿਫ਼ੂਜ਼ ਸਨ ਨਾ ਹੀ ਕਮਰੇ ਦੇ ਅੰਦਰ। ਅੰਦਰ ਤੇਲ ਅਤੇ ਆਟਾ ਇਕੱਠਾ ਹੋਣ ਕਾਰਣ ਚੂਹਿਆਂ ਦਾ ਮਨਭਾਉਂਦਾ ਖਾਜਾ ਸਨ; ਬਾਹਰ ਕਾਂ ਇਹਨਾਂ ਨੂੰ ਸਮੋਸੇ ਸਮਝ ਕੇ ਝੱਟ ਖਾ ਜਾਂਦੇ ਸਨ।

  ਪ੍ਰੋ. ਬਲਵਿੰਦਰਪਾਲ ਸਿੰਘ , 9815700916

  ਭਗਤ ਸਿੰਘ ਸ਼ਹੀਦ ਹਨ।ਇਸ ਤੇ ਕੋਈ ਕਿੰਤੂ ਨਹੀਂ। ਉਹ ਦੇਸ ਭਗਤ ਹਨ ਕੋਈ ਕਿੰਤੂ ਨਹੀਂ। ਪਰ ਇਹ ਸਮਝ ਨਹੀਂ ਪਈ ਕਿ ਉਹ ਕਾਮਰੇਡ ਸਨ ਜਾਂ ਆਰੀਆ ਸਮਾਜੀ। ਅਜੇ ਤਕ ਸਪਸਟ ਨਹੀਂ ਹੋ ਸਕਿਆ। ਉਹਨਾਂ ਦੇ ਵਿਚਾਰ ਸਿਖ ਧਰਮ ਤੇ ਪੰਜਾਬੀ ਬੋਲੀ ਦੇ ਵਿਰੋਧ ਵਿਚ ਕਿਉਂ ਸਨ।ਜੇਕਰ ਕਿਸੇ ਕੋਲ ਚੰਗੇ ਇਤਿਹਾਸਕ ਤਥ ਹੋਣ ਤਾਂ ਉਹ ਪੇਸ਼ ਕਰੇ।ਦੂਸਰਾ ਭਗਤ ਸਿੰਘ ਨੂੰ ਸਰਕਾਰੀ ਪੱਧਰ ਤੇ ਸ਼ਹੀਦ ਦਾ ਦਰਜਾ ਕਿਉਂ ਨਹੀਂ ਮਿਲਿਆ। ਭਗਤ ਸਿੰਘ ਦਾ ਲਾਲਾ ਲਾਜਪਤ ਰਾਇ ਨਾਲ ਕੀ ਰਿਸ਼ਤਾ ਸੀ। ਭਗਤ ਸਿੰਘ ਨੇ ਗਦਰੀ ਬਾਬੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਮਿੰਨਤਾਂ ਕਰਕੇ ਮੁਲਕਾਤ ਕੀਤੀ ਹਾਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਨੂੰ ਪਤਿਤ ਹੋਣ ਕਰਕੇ ਮਿਲਣਾ ਨਹੀਂ ਚਾਹੁੰਦੇ ਸਨ।ਭਾਈ ਰਣਧੀਰ ਸਿੰਘ ਦੀਆਂ ਜੇਲ ਚਿਠੀਆਂ ਤੇ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਸਾਚੀ ਸਾਖੀ ਇਸ ਗਲ ਦੀ ਗਵਾਹ ਹੈ।ਬਾਅਦ ਵਿਚ ਭਗਤ ਸਿੰਘ ਭਾਈ ਰਣਧੀਰ ਸਿੰਘ ਨਾਲ ਵਾਅਦੇ ਤੋਂ ਕਿਉ ਮੁਕਰਿਆ।ਭਗਤ ਸਿੰਘ ਦੀ ਜੇਲ ਚਿਠੀਆਂ ਦੀ ਬੋਲੀ ਭਗਤ ਸਿੰਘ ਵਾਲੀ ਨਹੀਂ ਜਾਪਦੀ ਕਿਸੇ ਸੁਘੜ ਕਾਮੇਡ ਦੀ ਜਾਪਦੀ ਹੈ। 23 ਸਾਲ ਦਾ ਗਭਰੂ ਅਜਿਹੀ ਥਾਟ ਵਾਲੀ ਰਚਨਾ ਕਿਵੇਂ ਰਚ ਲਏਗਾ।ਉਸਨੂੰ ਅੰਦੋਲਨ ਵਿਚ ਪੜ੍ਹਨ ਦਾ ਕਿੰਨਾ ਕੁ ਟਾਈਮ ਮਿਲਿਆ ਹੋਵੇਗਾ।ਇਸ ਪੁਸਤਕ ਵਿਚ ਭਾਈ ਰਣਧੀਰ ਸਿੰਘ ਬਾਰੇ ਯੋਗ ਤੇ ਸਤਿਕਾਰਯੋਗ ਭਾਸ਼ਾ ਨਹੀਂ ਵਰਤੀ।ਮੈਨੂੰ ਜਾਪਦਾ ਹੈ ਕਿ ਭਗਤ ਸਿੰਘ ਭਾਈ ਸਾਹਿਬ ਬਾਰੇ ਭਾਸ਼ਾ ਨਹੀਂ ਵਰਤ ਸਕਦਾ।ਅਜਿਹਾ ਮੈਂ ਇਸ ਲਈ ਕਹਿ ਰਿਹਾਂ ਕਿਉ ਕਿ ਭਗਤ ਸਿੰਘ ਦਾ ਰੋਲ ਮਾਡਲ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਮਹਾਨ ਇਨਕਲਾਬੀ ਮਹਾਂਪੁਰਸ਼ ਸਮਝਦਾ ਤੇ ਅਗਵਾਈ ਲੈਂਦਾ ਰਿਹਾ ਸੀ।
  ਜਬੈ ਬਾਣਿ ਲਾਗਯੋ ਪੁਸਤਕ ਵਿਚ ਗੁਰਬਚਨ ਸਿੰਘ ਮੈਂਬਰ ਗਿਆਨੀ ਦਿਤ ਸਿੰਘ ਨੇ ਬਹੁਤ ਸੁਆਲ ੳਠਾਏ ਹਨ।ਉਹਨਾਂ ਦੀ ਮਜਬੂਤ ਦਲੀਲ ਇਹੀ ਹੈ ਕਿ ਭਗਤ ਸਿੰਘ ਦਾ ਝੁਕਾਅ ਆਰੀਆ ਸਮਾਜ ਵਲ ਸੀ ਤੇ ਪੰਜਾਬੀ ਬੋਲੀ ਦੇ ਉਹ ਘੋਰ ਵਿਰੋਧੀ ਸੀ।
  ਜਬੈ ਬਾਣਿ ਲਾਗਯੋ ਪੁਸਤਕ ਵਿਚ ਗੁਰਬਚਨ ਸਿੰਘ ਮੈਂਬਰ ਗਿਆਨੀ ਦਿਤ ਸਿੰਘ ਲਿਖਦੇ ਹਨ
  ਪੰਜਾਬ ਦੀ ਭਾਸ਼ਾ ਪੰਜਾਬੀ ਕਿਉਂ ਨਾ ਬਣੀ, ਇਸ ਦੇ ਕਾਰਨ ਦੱਸਦਿਆਂ ਫਿਰ ਸ਼ਹੀਦ ਭਗਤ ਸਿੰਘ ਇਹ ਜਾਣਕਾਰੀ ਦੇਂਦਾ ਹੈ, ''ਪਰ ਇਥੋਂ ਦੇ ਮੁਸਲਮਾਨਾਂ ਨੇ ਉਰਦੂ ਨੂੰ ਅਪਣਾਇਆ। ਮੁਸਲਮਾਨਾਂ ਵਿਚ ਭਾਰਤੀਅਤਾ ਦੀ ਹਰ ਤਰ੍ਹਾਂ ਘਾਟ ਹੈ, ਇਸ ਲਈ ਉਹ ਸਾਰੇ ਭਾਰਤ ਵਿਚ ਭਾਰਤੀਅਤਾ ਦੀ ਮਹੱਤਤਾ ਨਾ ਸਮਝ ਕੇ, ਅਰਬੀ ਲਿਪੀ ਤੇ ਫਾਰਸੀ ਭਾਸ਼ਾ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਸਾਰੇ ਭਾਰਤ ਦੀ ਇਕ ਭਾਸ਼ਾ ਤੇ ਉਹ ਵੀ ਹਿੰਦੀ ਹੋਣ ਦਾ ਮਹੱਤਵ, ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦਾ। ਇਸ ਲਈ ਉਹ ਤਾਂ ਆਪਣੀ ਉਰਦੂ ਦੀ ਰਟ ਲਾਉਂਦੇ ਰਹੇ ਤੇ ਇਕ ਪਾਸੇ ਹੋ ਕੇ ਬੈਠ ਗਏ।''
  ਪੰਜਾਬ ਦੇ ਸਿਖਾਂ ਬਾਰੇ ਸ਼ਹੀਦ ਭਗਤ ਸਿੰਘ ਲਿਖਦਾ ਹੈ, ''ਫਿਰ ਸਿਖਾਂ ਦੀ ਵਾਰੀ ਆਈ। ਉਨ੍ਹਾਂ ਦਾ ਸਾਰਾ ਸਾਹਿਤ ਗੁਰਮੁਖੀ ਲਿਪੀ ਵਿਚ ਹੈ। ਭਾਸ਼ਾ ਵਿਚ ਚੰਗੀ ਖਾਸੀ ਹਿੰਦੀ ਹੈ। ਪਰ ਮੁੱਖ ਭਾਸ਼ਾ ਪੰਜਾਬੀ ਹੈ। ਇਸ ਲਈ ਸਿਖਾਂ ਨੇ ਗੁਰਮੁਖੀ ਲਿਪੀ ਵਿਚ ਲਿਖੀ ਜਾਣ ਵਾਲੀ ਭਾਸ਼ਾ ਨੂੰ ਅਪਣਾ ਲਿਆ। ਉਹ ਇਸ ਨੂੰ ਕਿਸੇ ਤਰ੍ਹਾਂ ਛੱਡ ਨਹੀਂ ਸਕਦੇ। ਉਹ ਇਸ ਨੂੰ ਮਜ਼੍ਹਬੀ ਭਾਸ਼ਾ ਬਣਾ ਕੇ, ਉਸ ਨਾਲ ਚਿਪਕ ਗਏ ਹਨ।''
  ਪੰਜਾਬ ਦੇ ਹਿੰਦੂਆਂ ਬਾਰੇ ਟਿੱਪਣੀ ਕਰਦਿਆਂ ਉਸ ਦਾ ਕਹਿਣਾ ਹੈ, ''ਏਧਰ ਆਰੀਆ ਸਮਾਜ ਦਾ ਸੰਚਾਰ ਹੋਇਆ। ਸਵਾਮੀ ਦਇਆ ਨੰਦ ਸਰਸਵਤੀ ਨੇ ਸਾਰੇ ਭਾਰਤ ਵਰਸ਼ ਵਿਚ ਹਿੰਦੀ ਦਾ ਪ੍ਰਚਾਰ ਕਰਨ ਦਾ ਭਾਵ ਰਖਿਆ। ਹਿੰਦੀ ਭਾਸ਼ਾ ਆਰੀਆ ਸਮਾਜ ਦਾ ਇਕ ਅੰਗ ਬਣ ਗਈ। ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਤਾਂ ਹੋਇਆ ਕਿ ਸਿਖਾਂ ਦੀ ਕੱਟੜਤਾ ਨਾਲ ਪੰਜਾਬੀ ਦੀ ਰੱਖਿਆ ਹੋ ਗਈ ਅਤੇ ਆਰੀਆ ਸਮਾਜੀਆਂ ਦੀ ਕੱਟੜਤਾ ਨਾਲ ਹਿੰਦੀ ਭਾਸ਼ਾ ਨੇ ਆਪਣਾ ਥਾਂ ਬਣਾ ਲਿਆ।''
  ਪੰਜਾਬ ਦੀ ਭਾਸ਼ਾ ਦੇ ਮਸਲੇ ਦਾ ਹੱਲ ਦਸਦਿਆਂ, ਫਿਰ ਉਹ ਇਹ ਜਾਣਕਾਰੀ ਦੇਂਦਾ ਹੈ, ''ਆਰੀਆ ਸਮਾਜੀ ਨੇਤਾ ਮਹਾਰਾਜ ਹੰਸ ਰਾਜ ਜੀ ਨੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦੀ ਸਲਾਹ ਦਿੱਤੀ ਸੀ, ਕਿ ਜੇ ਉਹ ਹਿੰਦੀ ਲਿਪੀ ਨੂੰ ਅਪਣਾ ਲੈਣ, ਤਾਂ ਉਹ ਹਿੰਦੀ ਲਿਪੀ ਵਿਚ ਲਿਖੀ ਜਾਣ ਵਾਲੀ ਪੰਜਾਬੀ ਭਾਸ਼ਾ ਯੂਨੀਵਰਸਿਟੀ ਵਿਚ ਮਨਜ਼ੂਰ ਕਰਵਾ ਲੈਣਗੇ। ਪਰ ਬਦਕਿਸਮਤੀ ਕਿ ਲੋਗ ਤੰਗ ਦਾਇਰੇ ਤੇ ਸੋਚ ਕਾਰਨ ਇਸ ਗੱਲ ਦੀ ਮਹੱਤਾ ਨੂੰ ਸਮਝ ਹੀ ਨਹੀਂ ਸਕੇ ਅਤੇ ਉਸ ਤਰ੍ਹਾਂ ਹੋ ਨਹੀਂ ਸਕਿਆ।''
  ਭਾਸ਼ਾ ਦੇ ਮੱਸਲੇ ਬਾਰੇ ਪੰਜਾਬ ਦੀ ਹਾਲਤ ਦਾ ਜ਼ਿਕਰ ਕਰਦਿਆਂ, ਫਿਰ ਸ਼ਹੀਦ ਭਗਤ ਸਿੰਘ ਇਹ ਜਾਣਕਾਰੀ ਵੀ ਦੇਂਦਾ ਹੈ, ਕਿ ''ਇਸ ਵੇਲੇ ਪੰਜਾਬ ਵਿਚ ਤਿੰਨ ਮਤਿ ਹਨ। ਪਹਿਲਾ ਮੁਸਲਮਾਨਾਂ ਦਾ ਉਰਦੂ ਸਬੰਧੀ ਕੱਟੜ ਪੱਖਪਾਤ, ਦੂਸਰਾ ਆਰੀਆ ਸਮਾਜੀਆਂ ਤੇ ਕੁਝ ਹਿੰਦੂਆਂ ਦਾ ਹਿੰਦੀ ਬਾਰੇ, ਤੀਸਰਾ ਪੰਜਾਬ ਦਾ।''
  ਧਿਆਨ ਵਿਚ ਰਹੇ ਕਿ ਇਥੇ ਸ਼ਹੀਦ ਭਗਤ ਸਿੰਘ ਨੇ ਇਹ ਸਪੱਸ਼ਟ ਜਾਣਕਾਰੀ ਦਿੱਤੀ ਹੈ ਕਿ ਆਰੀਆ ਸਮਾਜੀ ਪੰਜਾਬ ਅੰਦਰ ਹਿੰਦੀ ਲਾਗੂ ਕਰਨਾ ਚਾਹੁੰਦੇ ਸਨ।

  ਦਿਨ ‘ਚ 3 ਤੋਂ 4 ਵਾਰ ਕੋਸੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਖੁਦ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੇ ਹੋ। ਇਹ ਸਰੀਰ ‘ਚੋਂ ਅਨੇਕਾ ਰੋਗਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ। ਗਰਮ ਪਾਣੀ ਪੀਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਭਾਰ ਘਟਾਉਣ ‘ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ।ਇਸ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਦੇ ਅਣਗਿਣਤ ਫਾਇਦਿਆਂ ਬਾਰੇ…
  1. ਭਾਰ ਨੂੰ ਕੰਟਰੋਲ ਕਰੇ
  ਅੱਜਕਲ ਬਹੁਤ ਸਾਰੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਰਹਿੰਦੇ ਹਨ,ਉਨ੍ਹਾਂ ਨੂੰ ਡਾਈਟਿੰਗ ਅਤੇ ਕਸਰਤ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਅਜਿਹੇ ਲੋਕਾਂ ਨੂੰ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਮੋਟਾਪੇ ਤੋਂ ਛੁਟਕਾਰਾ ਮਿਲੇਗਾ ਅਤੇ ਭਾਰ ਵੀ ਕੰਟਰੋਲ ‘ਚੋ ਰਹੇਗਾ।
  2. ਕਬਜ਼ ਤੋਂ ਰਾਹਤ
  ਕਬਜ਼ ਦੀ ਸਮੱਸਿਆ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਕਬਜ਼ ਦੀ ਪ੍ਰੇਸ਼ਾਨੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਤਾ ਜਾਵੇ।
  3. ਖੂਨ ਸਾਫ ਕਰੇ
  ਗਰਮ ਪਾਣੀ ਪੀਣ ਨਾਲ ਸਰੀਰ ‘ਚੋਂ ਸਾਰੇ ਗੰਦੇ ਪਦਾਰਥ ਯੂਰਿਨ ਅਤੇ ਪਸੀਨੇ ਰਾਹੀ ਬਾਹਰ ਨਿਕਲ ਜਾਂਦੇ ਹਨ। ਕੋਸਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ।
  4. ਸਰਦੀ-ਜ਼ੁਕਾਮ ਤੋਂ ਰਾਹਤ
  ਕਾਫੀ ਲੋਕਾਂ ਨੂੰ ਮੌਸਮ ‘ਚ ਬਦਲਾਅ ਕਾਰਨ ਜ਼ੁਕਾਮ ਦੀ ਸ਼ਿਕਾਇਤ ਰਹਿੰਦੀ ਹੈ। ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕੋਸਾ ਪਾਣੀ ਪੀਣਾ ਚਾਹੀਦਾ ਹੈ। ਕੋਸਾ ਪਾਣੀ ਪੀਣ ਨਾਲ ਗਲਾ ਵੀ ਠੀਕ ਰਹਿੰਦਾ ਹੈ।
  5. ਮਾਹਵਾਰੀ ਦੀ ਸਮੱਸਿਆ
  ਜ਼ਿਆਦਾਤਰ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ‘ਚ ਪੇਟ ਦਰਦ ਜਾਂ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਕੋਸਾ ਪਾਣੀ ਪੀਣਾ ਚਾਹੀਦਾ ਹੈ। ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

  ਅੰਮ੍ਰਿਤਸਰ - ਮੁੰਬਈ ਵਿਚ ਇਕ ਵਿਅਕਤੀ ਵੱਲੋਂ ਦਰਬਾਰ ਸਾਹਿਬ ਦਾ ਵਿਸ਼ਾਲ ਮਾਡਲ ਬਣਾਉਣ ਅਤੇ ਉਸ ਕੋਲ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਾਉਣ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕਰਦਿਆਂ ਇਸ ਮਾਮਲੇ ਦੀ ਜਾਂਚ ਲਈ ਇਕ ਟੀਮ ਮੁੰਬਈ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਮੁੰਬਈ ਦੇ ਪ੍ਰਮੁੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਦਾ ਸਖ਼ਤ ਵਿਰੋਧ ਕਰਨ।
  ਇਹ ਮਾਮਲਾ ਮੁੰਬਈ ਦੀ ਇਕ ਸਮਾਜ ਸੇਵੀ ਔਰਤ ਡਾ. ਰੁਪਿੰਦਰ ਕੌਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਸੀ, ਜਿਨ੍ਹਾਂ ਨੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਜਾਂਚ ਲਈ ਇਕ ਟੀਮ ਭੇਜਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਸਿੱਖੀ ਨੂੰ ਢਾਹ ਲਾਉਣ ਵਾਲੀ ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਪੜਤਾਲ ਕਰਾਈ ਜਾਵੇਗੀ। ਜੇਕਰ ਸ਼ਿਕਾਇਤ ਵਿਚ ਦਿੱਤੀ ਗਈ ਜਾਣਕਾਰੀ ਦਰੁਸਤ ਸਾਬਤ ਹੋਈ ਤਾਂ ਸ਼੍ਰੋਮਣੀ ਕਮੇਟੀ ਸਬੰਧਤ ਵਿਅਕਤੀ ਖਿਲਾਫ਼ ਢੁਕਵੀਂ ਕਾਰਵਾਈ ਕਰੇਗੀ। ਉਨ੍ਹਾਂ ਨੇ ਆਖਿਆ ਕਿ ਇਸ ਮਾਮਲੇ ਵਿਚ ਮਹਾਰਾਸ਼ਟਰ ਸਰਕਾਰ ਨੂੰ ਵੀ ਤੁਰੰਤ ਹੀ ਪੱਤਰ ਰਾਹੀਂ ਸੂਚਿਤ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਮੁੰਬਈ ਦੇ ਪ੍ਰਮੁੱਖ ਗੁਰਦੁਆਰਿਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਡਲ ਅਤੇ ਹੋ ਰਹੀ ਮਨਮਤ ਦਾ ਵਿਰੋਧ ਕਰਨ।

  • 26 ਸਾਲ ਬਾਅਦ ਮਿਲਿਆ ਇਨਸਾਫ਼ • ਅਦਾਲਤ ਨੇ 61-61 ਹਜ਼ਾਰ ਜੁਰਮਾਨਾ ਵੀ ਲਗਾਇਆ • ਤਿੰਨ ਹੋਰ ਪੁਲਿਸ ਮੁਲਾਜ਼ਮ ਬਰੀ
  ਐੱਸ. ਏ. ਐੱਸ. ਨਗਰ - ਇੱਥੋਂ ਦੀ ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਐੱਨ. ਐੱਸ. ਗਿੱਲ ਦੀ ਅਦਾਲਤ ਨੇ ਸਤੰਬਰ 1992 'ਚ ਇਕ ਫ਼ਰਜ਼ੀ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਰਪਾਲ ਸਿੰਘ (15) ਵਾਸੀ ਪਿੰਡ ਪਾਲਾ ਜ਼ਿਲ੍ਹਾ ਅੰਮਿ੍ਤਸਰ ਦੇ ਕੇਸ 'ਚ ਥਾਣਾ ਬਿਆਸ ਦੇ ਸਾਬਕਾ ਮੁਖੀ ਰਘਵੀਰ ਸਿੰਘ ਅਤੇ ਐੱਸ. ਆਈ. ਦਾਰਾ ਸਿੰਘ ਨੂੰ ਧਾਰਾ 302 'ਚ ਉਮਰ ਕੈਦ ਤੇ ਧਾਰਾ 364 'ਚ 10-10 ਸਾਲ ਦੀ ਕੈਦ ਤੋਂ ਇਲਾਵਾ 61-61 ਹਜ਼ਾਰ ਰੁ: ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ ਜੁਰਮਾਨੇ ਦੀ ਰਕਮ 'ਚੋਂ 1 ਲੱਖ ਰੁ: ਮਿ੍ਤਕ ਦੀ ਮਾਂ ਬਲਵਿੰਦਰ ਕੌਰ ਨੂੰ ਬਤੌਰ ਹਰਜ਼ਾਨੇ ਵਜੋਂ ਦੇਣ ਦੇ ਹੁਕਮ ਸੁਣਾਏ ਹਨ | ਇਸ ਤੋਂ ਇਲਾਵਾ ਇਸ ਮਾਮਲੇ 'ਚ ਨਾਮਜ਼ਦ ਤਿੰਨ ਹੋਰਨਾਂ ਪੁਲਿਸ ਮੁਲਾਜ਼ਮਾਂ ਨਿਰਮਲਜੀਤ ਸਿੰਘ, ਜਸਵੀਰ ਸਿੰਘ ਤੇ ਪਰਮਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ |
  ਇਸ ਸਬੰਧੀ ਮਿ੍ਤਕ ਹਰਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਦੇ ਵਕੀਲ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ 14 ਸਤੰਬਰ 1992 ਨੂੰ ਸਵੇਰੇ 5 ਵਜੇ ਦੇ ਕਰੀਬ ਹਰਪਾਲ ਸਿੰਘ ਜਿਸ ਦੀ ਉਮਰ ਕੇਵਲ 15 ਸਾਲ ਸੀ, ਅਚਾਨਕ ਘਰੋਂ ਲਾਪਤਾ ਹੋ ਗਿਆ ਸੀ | ਇਸੇ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਹਰਪਾਲ ਸਿੰਘ ਨੂੰ ਥਾਣਾ ਬਿਆਸ ਪੁਲਿਸ ਦੇ ਉਸ ਸਮੇਂ ਦੇ ਸਬ ਇੰਸਪੈਕਟਰ ਰਾਮ ਲੁਭਾਇਆ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਚੁੱਕਿਆ ਸੀ | ਜਿਸ ਨੇ ਕੁਝ ਸਮਾਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ | ਪੁਲਿਸ 4 ਦਿਨਾਂ ਤੱਕ ਹਰਪਾਲ ਸਿੰਘ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ ਦੇ ਬਾਵਜੂਦ ਪਰਿਵਾਰ ਕੋਲ ਇਸ ਬਾਰੇ ਮੁਕਰਦੀ ਰਹੀ | ਇਸ ਤੋਂ ਬਾਅਦ 18 ਸਤੰਬਰ 1992 ਨੂੰ ਪੁਲਿਸ ਨੇ ਇਕ ਐਫ਼. ਆਈ. ਆਰ. ਦਰਜ ਕਰਕੇ ਕਿਹਾ ਕਿ ਹਰਪਾਲ ਸਿੰਘ ਮੁਕਾਬਲੇ 'ਚ ਮਾਰਿਆ ਗਿਆ ਹੈ | ਪੁਲਿਸ ਦੀ ਕਹਾਣੀ ਮੁਤਾਬਿਕ ਹਰਪਾਲ ਸਿੰਘ ਤੇ ਹਰਜੀਤ ਸਿੰਘ ਇਕੱਠੇ ਸਨ, ਪੰ੍ਰਤੂ ਮੁਕਾਬਲੇ ਦੌਰਾਨ ਹਰਜੀਤ ਸਿੰਘ ਮੌਕੇ ਤੋਂ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ ਸੀ, ਜਦਕਿ ਕਰੀਬ 16 ਦਿਨਾਂ ਬਾਅਦ ਹਰਜੀਤ ਸਿੰਘ ਨੂੰ ਕਿਸੇ ਹੋਰ ਮੁਕਾਬਲੇ 'ਚ ਮਾਰਿਆ ਗਿਆ ਦਿਖਾ ਦਿੱਤਾ ਗਿਆ | ਐਡਵੋਕੇਟ ਬੈਂਸ ਮੁਤਾਬਿਕ ਹਰਪਾਲ ਸਿੰਘ ਦੀ ਲਾਸ਼ ਪਰਿਵਾਰ ਨੂੰ ਨਹੀਂ ਸੌਾਪੀ ਗਈ, ਉਲਟਾ ਪੁਲਿਸ ਨੇ ਹਰਪਾਲ ਸਿੰਘ ਦੀ ਲਾਸ਼ ਦਾ ਇਹ ਕਹਿ ਕੇ ਸਸਕਾਰ ਕਰ ਦਿੱਤਾ ਸੀ ਕਿ ਲਾਸ਼ ਨੂੰ ਕੋਈ ਲੈਣ ਲਈ ਨਹੀਂ ਆਇਆ | ਬੈਂਸ ਨੇ ਦੱਸਿਆ ਕਿ ਪੁਲਿਸ ਦੀ ਕਹਾਣੀ ਮੁਤਾਬਿਕ ਮੁਕਾਬਲੇ ਦੌਰਾਨ 217 ਗੋਲੀਆਂ ਚੱਲੀਆਂ ਸਨ ਤੇ ਹਰਪਾਲ ਸਿੰਘ ਕੋਲੋਂ ਏ. ਕੇ. 47 ਰਾਈਫਲ ਬਰਾਮਦ ਹੋਈ ਸੀ | ਉਧਰ ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਹਰਪਾਲ ਸਿੰਘ ਦੇ ਸਿਰ 'ਚ 3 ਮੀਟਰ ਦੀ ਦੂਰੀ ਤੋਂ ਦੋ ਗੋਲੀਆਂ ਵੱਜੀਆਂ ਸਨ | ਇਥੇ ਹੀ ਬਸ ਨਹੀਂ ਇਸ ਮੁਕਾਬਲੇ 'ਚ ਨਾ ਤਾਂ ਪੁਲਿਸ ਦੀ ਗੱਡੀ 'ਤੇ ਕੋਈ ਗੋਲੀ ਲੱਗੀ ਸੀ ਤੇ ਨਾ ਹੀ ਕੋਈ ਪੁਲਿਸ ਕਰਮਚਾਰੀ ਹੀ ਜ਼ਖ਼ਮੀ ਹੋਇਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਦਾ ਕਹਿਣਾ ਸੀ ਕਿ ਇਸ ਮੁਕਾਬਲੇ ਦੌਰਾਨ ਸੀ. ਆਰ. ਪੀ. ਐਫ਼. ਦੀ ਇਕ ਟੁਕੜੀ ਵੀ ਉਨ੍ਹਾਂ ਦੇ ਨਾਲ ਸੀ, ਜਦਕਿ ਸੀ. ਆਰ. ਪੀ. ਐਫ਼. ਨੂੰ ਇਸ ਮਾਮਲੇ 'ਚ ਗਵਾਹ ਹੀ ਨਹੀਂ ਬਣਾਇਆ ਗਿਆ | ਇਸ ਤੋਂ ਇਲਾਵਾ ਪੁਲਿਸ ਕੋਲ ਇਸ ਮੁਕਾਬਲੇ ਸਬੰਧੀ ਨਾ ਤਾਂ ਕੋਈ ਰਿਕਾਰਡ ਸੀ ਤੇ ਨਾ ਹੀ ਪੁਲਿਸ ਥਾਣੇ ਦੇ ਮਾਲਖ਼ਾਨੇ 'ਚ ਉਸ ਮੁਕਾਬਲੇ ਦੌਰਾਨ ਚੱਲੇ ਅਸਲ੍ਹੇ ਦਾ ਕੋਈ ਰਿਕਾਰਡ ਮੌਜੂਦ ਸੀ | ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਹਰਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਇਨਸਾਫ਼ ਲਈ 1992 ਤੋਂ ਹੀ ਲੜਾਈ ਲੜ ਰਹੀ ਸੀ | ਐਡਵੋਕੇਟ ਬੈਂਸ ਮੁਤਾਬਿਕ ਪੰਜਾਬ 'ਚ ਪੁਲਿਸ ਵਲੋਂ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕਰਨ ਦਾ ਮਾਮਲਾ ਜਸਵੰਤ ਸਿੰਘ ਖਾਲੜਾ ਵਲੋਂ ਚੁੱਕਿਆ ਗਿਆ ਸੀ | ਇਹ ਮਾਮਲਾ ਵੀ ਉਸ ਸਮੇਂ ਸੁਰਖੀਆਂ 'ਚ ਰਿਹਾ ਸੀ |

  ਅੰਮ੍ਰਿਤਸਰ - ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੇ ਪਰਿਵਾਰ ’ਤੇ ਲੱਗੇ ਦੋਸ਼ਾਂ ਸਬੰਧੀ ਲੰਮੀ ਚੁੱਪ ਤੋੜਦਿਆਂ ਆਖਿਆ ਕਿ ਇਹ ਦੋਸ਼ ਗ਼ਲਤ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਜੀਅ ਜੇਕਰ ਕਿਰਤ ਅਤੇ ਮਿਹਨਤ ਕਰ ਰਿਹਾ ਹੈ ਤਾਂ ਇਸ ਵਿਚ ਕੋਈ ਜੁਰਮ ਨਹੀਂ ਹੈ।
  ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕਰਨ ਸਮੇਂ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਦੋਸ਼ ਲਾਇਆ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਆਪਣੀ ਆਮਦਨ ਤੋਂ ਵਧੇਰੇ ਜਾਇਦਾਦ ਬਣਾਈ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਦਾ ਇਕ ਬੇਟਾ ਹੋਟਲ ਦਾ ਕਾਰੋਬਾਰ ਕਰਦਾ ਹੈ ਤੇ ਮੰਡੀਆਂ ਵਿਚ ਠੇਕੇ ਲੈਂਦਾ ਹੈ। ਉਹ ਮਿਹਨਤ ਅਤੇ ਇਮਾਨਦਾਰੀ ਨਾਲ ਕਿਰਤ ਕਰਦਾ ਹੈ ਤੇ ਕਿਰਤ ਕਰਨਾ ਕੋਈ ਜੁਰਮ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਾਰੋਬਾਰ ਉਨ੍ਹਾਂ ਦੇ ਬੇਟੇ ਦਾ ਹੈ, ਜਿਸ ਨਾਲ ਉਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੇਬੁਨਿਆਦ ਦੋਸ਼ਾਂ ਨੂੰ ਚੁਣੌਤੀ ਦੇ ਸਕਦੇ ਹਨ।
  ਬਾਬਾ ਘਾਲਾ ਸਿੰਘ ਨਾਨਕਸਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਕੇ ਗ਼ਲਤੀ ਸਬੰਧੀ ਸਪੱਸ਼ਟੀਕਰਨ ਦਿੱਤਾ ਹੈ। ਆਪਣੇ ਸਪੱਸ਼ਟੀਕਰਨ ਵਿਚ ਉਨ੍ਹਾਂ ਆਖਿਆ ਕਿ ਕਥਾ ਕਰਦਿਆਂ ਭੁਲੇਖੇ ਨਾਲ ਮਰਹੂਮ ਬੇਅੰਤ ਸਿੰਘ ਨੂੰ ਸ਼ਹੀਦ ਆਖਿਆ ਗਿਆ ਸੀ। ਇਸ ਸਬੰਧੀ ਉਨ੍ਹਾਂ ਮੀਡੀਆ ਰਾਹੀਂ ਵੀ ਭੁੱਲ ਸਵੀਕਾਰ ਕੀਤੀ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਅਕਾਲ ਤਖ਼ਤ ’ਤੇ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।

  ਸੰਗਰੂਰ - ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂਦੇ-ਜਾਂਦੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੇਸ ਖ਼ਤਮ ਕਰਕੇ ਜਿਹੜਾ ਕਥਿਤ ਨਿਉਂਦਾ ਪਾ ਗਏ ਸਨ, ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਕਾਰਵਾਈ ਨਾ ਕਰਕੇ ਓਹੀ ਨਿਉਂਦਾ ਮੋੜ ਰਹੇ ਹਨ।
  ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਤੇ ਬਾਦਲ ਆਪਸ ਵਿੱਚ ਮਿਲੇ ਹੋਏ ਹਨ ਅਤੇ ਇੱਕ-ਦੂਜੇ ਦੇ ਹਲਕੇ ਵਿਚ ਰੈਲੀਆਂ ਦਾ ਆਦਾਨ-ਪ੍ਰਦਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਇਹੀ ਕਾਰਨ ਹੈ ਕਿ ਵਿਧਾਨ ਸਭਾ ਵਿਚ ਜਾਂਚ ਰਿਪੋਰਟ ’ਤੇ ਬਹਿਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਬਾਦਲਾਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਅੱਡੀਆਂ ਝੋਲੀਆਂ ਦਾ ਮੁੱਖ ਮੰਤਰੀ ਨੇ ਕੋਈ ਮੁੱਲ ਨਹੀਂ ਪਾਇਆ।
  ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿਚ ਚੋਣ ਮਨੋਰਥ ਪੱਤਰ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਸਿੱਖਿਆ ਤੇ ਸਿਹਤ ਸਹੂਲਤਾਂ ਦੀ ਕੋਈ ਘਾਟ ਨਹੀਂ, ਦਿੱਲੀ ’ਚ ਬਿਜਲੀ 2.43 ਪੈਸੇ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਰਾਸ਼ਨ ਦੀ ਹੋਮ ਡਲਿਵਰੀ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ 120 ਪੰਨਿਆਂ ਦੇ ਚੋਣ ਮੈਨੀਫੈਸਟੋ ’ਚੋਂ ਅੱਧਾ ਪੰਨਾ ਵੀ ਪੂਰਾ ਨਹੀਂ ਕੀਤਾ। ਨਾ ਚਾਰ ਹਫ਼ਤੇ ’ਚ ਨਸ਼ਾ ਬੰਦ ਹੋਇਆ, ਨਾ ਘਰ ਘਰ ਨੌਕਰੀ ਮਿਲੀ, ਨਾ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ, ਨਾ ਬੁਢਾਪਾ ਪੈਨਸ਼ਨ 2500 ਰੁਪਏ ਹੋਈ ਅਤੇ ਨਾ ਕਿਸੇ ਨੌਜਵਾਨ ਨੂੰ ਸਮਾਰਟ ਫੋਨ ਮਿਲਿਆ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com