ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਅੰਮ੍ਰਿਤਸਰ - ਪੰਜਾਬ ਦੀ ਵਿਧਾਨ ਸਭਾ ਵਿਚ ਜਿਸ ਤਰ੍ਹਾਂ ਬੇਅਦਬੀ ਅਤੇ ਬਰਗਾੜੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਚਰਚਾ ਹੋਈ ਸੀ, ਉਸੇ ਤਰ੍ਹਾਂ 20 ਅਤੇ 21 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਪੰਥਕ ਅਸੈਂਬਲੀ ਹੋਵੇਗੀ, ਜਿਸ ਵਿਚ ਇਹ ਮਾਮਲਾ ਵਿਚਾਰਿਆ ਜਾਵੇਗਾ। ਇਸ ਪੰਥਕ ਅਸੈਂਬਲੀ ਵਿਚ ਵੀ ਵਿਧਾਨ ਸਭਾ ਵਾਂਗ 117 ਮੈਂਬਰ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਇਕ ਸਪੀਕਰ ਅਤੇ ਇਕ ਡਿਪਟੀ ਸਪੀਕਰ ਹੋਵੇਗਾ। ਅਸੈਂਬਲੀ ਦੀ ਤਰਜ ’ਤੇ ਸਪੀਕਰ ਸਾਹਮਣੇ ਬੈਠੇਗਾ ਅਤੇ ਬਾਕੀ ਮੈਂਬਰ ਸਾਹਮਣੇ ਵੱਖ ਵੱਖ ਮੇਜ਼ਾਂ ’ਤੇ ਬੈਠਣਗੇ। ਇਹ ਨਜ਼ਾਰਾ ਪੰਜਾਬ ਵਿਧਾਨ ਸਭਾ ਵਰਗਾ ਹੀ ਹੋਵੇਗਾ। ਇਹ ਦਾਅਵਾ ਅੱਜ ਇਥੇ ਪੰਥਕ ਅਸੈਂਬਲੀ ਕਰਵਾ ਰਹੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੀਤਾ। ਇਨ੍ਹਾਂ ਨੁਮਾਇੰਦਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਦਲ ਖਾਲਸਾ ਦੇ ਤਰਜਮਾਨ ਕੰਵਰਪਾਲ ਸਿੰਘ, ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਮੁਖੀ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਪ੍ਰੋ. ਜਗਮੋਹਨ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਪੰਥਕ ਅਸੈਂਬਲੀ ਇਥੇ ਵੇਰਕਾ ਬਾਈਪਾਸ ਨੇੜੇ ਇਕ ਵੱਡੇ ਪੈਲੇਸ ਵਿਚ ਹੋਵੇਗੀ, ਜਿਸ ਨੂੰ ਵਿਧਾਨ ਸਭਾ ਦੇ ਅੰਦਰੂਨੀ ਹਾਲ ਵਰਗਾ ਹੀ ਰੂਪ ਦਿੱਤਾ ਜਾਵੇਗਾ। ਇਸ ਵਿਚ ਬੇਅਦਬੀ ਘਟਨਾਵਾਂ ਨਾਲ ਜੁੜੀਆਂ ਤਮਾਮ ਤੰਦਾਂ, ਸਰਕਾਰਾਂ ਦੀ ਕਾਰਵਾਈ, ਅਕਾਲ ਤਖ਼ਤ ਦੀ ਭੂਮਿਕਾ, ਪੁਲੀਸ ਦੀ ਭੂਮਿਕਾ ਆਦਿ ’ਤੇ ਵਿਚਾਰ ਚਰਚਾ ਹੋਵੇਗੀ। ਇਸ ਤੋਂ ਇਲਾਵਾ ਬਰਗਾੜੀ ਘਟਨਾ ਦੇ ਵੱਖ ਵੱਖ ਪਹਿਲੂ ਦੋ ਦਿਨਾਂ ਵਿਚ ਵਿਚਾਰੇ ਜਾਣਗੇ। ਉਨ੍ਹਾਂ ਆਖਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਦੀਆਂ ਇਸ ਸਬੰਧੀ ਸਮੂਹ ਘਟਨਾਵਾਂ ’ਤੇ ਚਰਚਾ ਕੀਤੀ ਜਾਵੇਗੀ।
    ਇਸ ਵਿਚ ਚਰਚਾ ਲਈ ਸੱਦੇ ਗਏ 117 ਸਿੱਖ ਵਿਦਵਾਨਾਂ ਵਿਚ ਕੁਝ ਅਹਿਮ ਸ਼ਖ਼ਸੀਅਤਾਂ ਵਿਚ ਬੀਬੀ ਕੁਲਦੀਪ ਕੌਰ ਟੌਹੜਾ, ਐਡਵੋਕੇਟ ਐੱਚਐੱਸ ਫੂਲਕਾ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਾਬਕਾ ਸਪੀਕਰ ਰਵੀਇੰਦਰ ਸਿੰਘ, ਸਾਬਕਾ ਡੀਜੀਪੀ ਭੁਪਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਕਰਨੈਲ ਸਿੰਘ ਪੰਜੌਲੀ, ਬੀਰ ਦਵਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ ਤੇ ਹੋਰ ਸ਼ਾਮਲ ਹਨ।
    ਸਿੱਖ ਆਗੂਆਂ ਨੇ ਸਪਸ਼ਟ ਕੀਤਾ ਕਿ ਪੰਥਕ ਅਸੈਂਬਲੀ ਕੋਈ ਸਥਾਈ ਸੰਸਥਾ ਨਹੀਂ ਹੈ ਅਤੇ ਨਾ ਹੀ ਇਸ ਨੂੰ ਰਾਜਨੀਤਕ ਬਣਤਰ ਬਣਾਉਣ ਦੇ ਮੰਤਵ ਨਾਲ ਸੱਦਿਆ ਗਿਆ ਹੈ। ਇਹ ਪੰਥਕ ਅਸੈਂਬਲੀ ਇਸ ਲਈ ਸੱਦੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਨਿਆਂ ਦੇਣ ਵਿਚ ਫੇਲ੍ਹ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਨ੍ਹਾਂ ਘਟਨਾਵਾਂ ਦੀ ਸਿੱਧੇ-ਅਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਪਿਛਲੀ ਤੇ ਮੌਜੂਦਾ ਸਰਕਾਰ ਸਿੱਖੀ ਸਿਧਾਂਤਾਂ ਖ਼ਿਲਾਫ਼ ਚਲ ਰਹੀਆਂ ਹਨ, ਜੋ ਕਿ ਸਿੱਖੀ ਨੂੰ ਚੁਣੌਤੀ ਹੈ। ਇਸੇ ਲਈ ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਜਮਹੂਰੀਅਤ ਦੀ ਲੀਹ ‘ਤੇ ਪਾਉਣ ਲਈ ਇਹ ਪੰਥਕ ਅਸੈਂਬਲੀ ਕੀਤੀ ਜਾ ਰਹੀ ਹੈ। ਬੇਅਦਬੀ ਅਤੇ ਬਰਗਾੜੀ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਏ ਅੰਦਰੂਨੀ ਸੰਕਟ ਦੌਰਾਨ ਬਰਗਾੜੀ ਮੋਰਚੇ ਤੋਂ ਬਾਅਦ ਇਹ ਪੰਥਕ ਅਸੈਂਬਲੀ ਦੀ ਕਾਰਵਾਈ ਵੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਢਾਹ ਲਾਊ ਸਾਬਤ ਹੋ ਸਕਦੀ ਹੈ।

    ਬਰਗਾੜੀ  - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਮੰਗਾਂ ਦੀ ਪੂਰਨ ਪਰਾਪਤੀ ਲਈ ਦ੍ਰਿੜ ਸੰਕਲਪ ਚੱਲ ਰਿਹਾ ਇਨਸਾਫ ਮੋਰਚਾ ਪੁਰ ਅਮਨ ਤੇ ਸਾਂਤੀਪੂਰਨ ਢੰਗ ਨਾਲ 139 ਦਿਨ ਪਾਰ ਕਰ ਚੁੱਕਾ ਹੈ।ਮੋਰਚੇ ਵਿੱਚ ਮੁਸਲਿਮ ਸੰਘਰਸ਼ ਕਮੇਟੀ ਆਹਿਮਦਗੜ ਦੇ ਵਫਦ ਨੇ ਮੁਸਲਿਮ ਆਗੂ ਜਨਾਬ ਹਾਸ਼ਮ ਸੂਫ਼ੀ ਦੀ ਅਗਵਾਈ ਵਿੱਚ ਪਹੁੰਚ ਕੇ ਭਰਵੀਂ ਸਮੂਲੀਅਤ ਕੀਤੀ। ਮੋਰਚੇ ਦੀ ਸਟੇਜ ਤੋਂ ਮੁਸਲਿਮ ਆਗੂ ਸੂਫ਼ੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਧੀਆਂ, ਪੁੱਤਰ, ਮਾਂ, ਬਾਪ ਸਮੇਤ ਸਾਰੇ ਹੀ ਰਸਤਿਆਂ ਤੋਂ ਪਹਿਲਾਂ ਮਹਜਬ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਸਿੱਖ ਕੌਮ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹ ਜਦੋਂ ਕਦੇ ਵੀ ਕਿਸੇ ਵੀ ਮੁਲਕ ਵਿੱਚ ਕਿਸੇ ਸਿੱਖ ਨਾਲ ਜਿਆਦਤੀ ਹੁੰਦੀ ਹੈ ਤਾਂ ਪੰਜਾਬ ਵਿੱਚ ਵਸਦਾ ਸਿੱਖ ਭਾਈਚਾਰਾ ਸੜਕਾਂ ਤੇ ਆ ਜਾਂਦਾ ਹੈ,ਜਦੋਂਕਿ ਸਾਡੀ ਗਿਣਤੀ ਇਕੱਲੇ ਭਾਰਤ ਵਿੱਚ 25ਕਰੋੜ ਹੋਣ ਦੇ ਬਾਵਜੂਦ ਵੀ ਅਸੀਂ ਮਾਰ ਖਾ ਰਹੇ ਹਾਂ, ਕਿਉਂਕਿ ਸਾਡੇ ਨੇਤਾ ਅਪਣੇ ਆਵਾਮ ਲਈ ਅਵਾਜ਼ ਬੁਲੰਦ ਨਹੀਂ ਕਰਦੇ। ਉਨ੍ਹਾ ਕਿਹਾ ਕਿ ਜਿੱਥੇ ਸਾਨੂੰ ਆਪਣੇ ਧਰਮ ਤੋਂ ਜਾਨ ਕੁਰਬਾਨ ਕਰ ਦੇਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਮੈਂ ਸਿੱਖ ਭਾਈਚਾਰੇ ਦੀਆਂ ਸਮੂਹ ਬੀਬੀਆਂ ਭੈਣਾਂ ਨੂੰ ਇਹ ਅਪੀਲ ਕਰਾਂਗਾ ਕਿ ਉਹ ਆਪਣੇ ਘਰ ਵਿੱਚ ਪੈਦਾ ਹੋਣ ਵਾਲੇ ਧੀਆਂ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰਾਂ ਦੀ ਲਾਸਾਨੀ ਸ਼ਹਾਦਤ ਵਾਲੇ ਇਤਿਹਾਸ ਤੋਂ ਜਾਣੂੰ ਕਰਵਾਉਣ ਤਾਂ ਕਿ ਉਹ ਵੱਡੇ ਹੋ ਕੇ ਆਪਣੇ ਧਰਮ ਤੋਂ ਜਾਨ ਨਿਛਾਵਰ ਕਰਨ ਤੋਂ ਪਿੱਛੇ ਨਾ ਹਟਣ।
    ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਹਮੇਸ਼ਾ ਹੀ ਜਬਰ ਜੁਲਮ ਦੇ ਖਿਲਾਫ਼ ਸਿੱਖਾਂ ਦੇ ਹੱਕ ਵਿੱਚ ਖੜਦਾ ਰਿਹਾ ਹੈ, ਤੇ ਅਸੀਂ ਵੀ ਜਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਕੁਰਬਾਨੀਆਂ ਕੀਤੀਆਂ, ਅਸੀਂ ਵੀ ਆਪਣੇ ਸਿੱਖ ਭਰਾਵਾਂ ਦੇ ਨਾਲ ਇਨਸਾਫ਼ ਦੀ ਲੜਾਈ ਵਿੱਚ ਡਟ ਕੇ ਸਾਥ ਦੇਵਾਂਗੇ। ਇਸ ਮੌਕੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਪਿੰਡ ਪਿੰਡ ਵਿੱਚ21 ਮੈਂਬਰੀ ਇਨਸਾਫ਼ ਕਮੇਟੀਆਂ ਬਣ ਰਹੀਆਂ ਹਨ,ਜਿਹੜੇ ਪਿੰਡਾਂ ਵਿੱਚ ਅਜੇ ਕਮੇਟੀਆਂ ਦੀ ਸ਼ੁਰੂਆਤ ਨਹੀਂ ਹੋਈ ਉਹ ਪਿੰਡ ਜਲਦੀ ਤੋਂ ਜਲਦੀ ਇਨਸਾਫ਼ ਕਮੇਟੀਆਂ ਬਣਾ ਕੇ ਸੂਚੀਆ ਸਾਡੇ ਮੋਰਚੇ ਵਿੱਚ ਜਮਾਂ ਕਰਵਾ ਦੇਣ ਤਾਂ ਕਿ ਇਨਸਾਫ਼ ਲੈਣ ਲਈ ਸਰਕਾਰ ਤੇ ਦਬਾਅ ਵਧਾਇਆ ਜਾ ਸਕੇ।

    ਸੁਲਤਾਨਪੁਰ ਲੋਧੀ - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਜਨਰਲ ਇਜਲਾਸ 13 ਨਵੰਬਰ ਨੂੰ 1 ਵਜੇ ਸ਼ੋ੍ਰਮਣੀ ਕਮੇਟੀ ਦੇ ਮੱੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਅੰਮਿ੍ਤਸਰ 'ਚ ਹੋਵੇਗਾ | ਇਹ ਫ਼ੈਸਲਾ ਅੱਜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀ ਪ੍ਰਧਾਨਗੀ ਹੇਠ ਅੰਤਿ੍ੰਗ ਕਮੇਟੀ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ 'ਚ ਹੋਈ ਮੀਟਿੰਗ 'ਚ ਲਿਆ ਗਿਆ | ਮੀਟਿੰਗ ਉਪਰੰਤ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੇ ਜਰਨਲ ਇਜਲਾਸ 'ਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸਮੇਤ 11 ਮੈਂਬਰੀ ਅੰਤਿ੍ੰਗ ਕਮੇਟੀ ਦੀ ਚੋਣ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰਾ ਵਰ੍ਹਾ ਗੁਰਮਤਿ ਸਮਾਗਮ, ਕੀਰਤਨ ਦਰਬਾਰ, ਸੈਮੀਨਾਰ, ਨਗਰ ਕੀਰਤਨ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ 'ਤੇ ਸਮਾਗਮ ਕੀਤੇ ਜਾਣਗੇ |
    ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੀ ਸਹੂਲਤ ਲਈ ਵਿਸ਼ਾਲ ਸੰਗਤ ਨਿਵਾਸ, ਪਾਰਕਿੰਗ, ਯਾਦਗਾਰੀ ਗੇਟ, ਵਿਸ਼ਾਲ ਲੰਗਰ ਹਾਲ, ਵਿਸ਼ੇਸ਼ ਪਾਰਕਾਂ ਦੇ ਨਿਰਮਾਣ ਦੇ ਕਾਰਜ ਜੰਗੀ ਪੱਧਰ 'ਤੇ ਸ਼ੁਰੂ ਕੀਤੇ ਗਏ ਹਨ | ਭਾਈ ਲੌਾਗੋਵਾਲ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ 22 ਤੇ 23 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ 'ਚ ਵਿਸ਼ਾਲ ਸਮਾਗਮਾਂ ਨਾਲ ਹੋਵੇਗੀ ਤੇ ਇਨ੍ਹਾਂ ਸਮਾਗਮਾਂ 'ਚ ਦੇਸ਼-ਵਿਦੇਸ਼ ਦੀਆਂ ਉੱਘੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ | 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾਣ ਵਾਲੇ ਕਾਰਜਾਂ ਵੱਲ ਪੰਜਾਬ ਸਰਕਾਰ ਵਲੋਂ ਕੋਈ ਵਿਸ਼ੇਸ਼ ਤਵੱਜੋ ਨਾ ਦਿੱਤੇ ਜਾਣ ਸਬੰਧੀ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਦੀ ਨੁਹਾਰ ਬਦਲਣ ਲਈ ਅੱਗੇ ਆਵੇ | ਉਨ੍ਹਾਂ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਨੰੂ ਅਮਲੀ ਰੂਪ ਦੇਣਾ ਸਰਕਾਰ ਦਾ ਫ਼ਰਜ਼ ਹੈ | ਸ਼ੋ੍ਰਮਣੀ ਕਮੇਟੀ ਮੰਗ ਕਰਦੀ ਆ ਰਹੀ ਹੈ ਕਿ ਸਰਕਾਰ ਇਤਿਹਾਸਕ ਸ਼ਹਿਰ ਦੀ ਕਾਇਆ ਕਲਪ ਵੱਲ ਵਿਸ਼ੇਸ਼ ਧਿਆਨ ਦੇ ਕੇ ਬਿਨਾਂ ਕਿਸੇ ਦੇਰੀ ਦੇ ਸੁਲਤਾਨਪੁਰ ਲੋਧੀ ਦੇ ਸਰਵਪੱਖੀ ਵਿਕਾਸ ਲਈ ਕਾਰਜ ਸ਼ੁਰੂ ਕਰਵਾਏ | ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਧਰਮ ਪ੍ਰਚਾਰ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਦਫ਼ਤਰ ਸ਼ੁਰੂ ਕਰ ਦਿੱਤਾ ਗਿਆ ਹੈ | ਅੰਤਿੰ੍ਰਗ ਮੀਟਿੰਗ ਜੋ 12 ਵਜੇ ਆਰੰਭ ਹੋਈ, ਸ਼ਾਮ 5 ਵਜੇ ਖ਼ਤਮ ਹੋਈ | ਇਸ ਮੀਟਿੰਗ 'ਚ ਗੁਰਦੁਆਰਾ ਟਰੱਸਟ ਵਿਭਾਗ ਤੇ ਵੱਖ-ਵੱਖ ਮਾਮਲਿਆਂ ਬਾਰੇ ਵਿਚਾਰ-ਵਟਾਂਦਰੇ ਉਪਰੰਤ ਗੁਰਦੁਆਰਾ ਸਾਹਿਬਾਨ 'ਚ ਹੋਣ ਵਾਲੇ ਵੱਖ-ਵੱਖ ਕਾਰਜਾਂ ਨੂੰ ਮੁਕੰਮਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ | ਅੰਤਿੰ੍ਰਗ ਕਮੇਟੀ ਦੀ ਮੀਟਿੰਗ 'ਚ ਸ਼ੋ੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਅਰਾਈਆਂਵਾਲਾ, ਗੁਰਤੇਜ ਸਿੰਘ ਢੱਡੇ, ਨਵਤੇਜ ਸਿੰਘ ਕਾਉਣੀ, ਹਰਦੇਵ ਸਿੰਘ ਰੋਗਲਾ, ਸੱਜਣ ਸਿੰਘ ਬੱਜੂਮਾਨ, ਬਾਬਾ ਗੁਰਮੀਤ ਸਿੰਘ ਤਿ੍ਲੋਕੇਵਾਲਾ, ਬੀਬੀ ਗੁਰਪ੍ਰੀਤ ਕੌਰ ਰੂਹੀ, ਗੁਰਮੀਤ ਸਿੰਘ ਬੂਹ, ਰਵਿੰਦਰ ਸਿੰਘ ਚੱਕ, ਸ. ਅਮਰੀਕ ਸਿੰਘ ਸ਼ਾਹਪੁਰ, ਸ਼ੋ੍ਰਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਕੇਵਲ ਸਿੰਘ ਗਿੱਲ, ਪ੍ਰਤਾਪ ਸਿੰਘ, ਮਹਿੰਦਰ ਸਿੰਘ ਆਹਲੀ, ਨਿੱਜੀ ਸਹਾਇਕ ਸੁਖਮਿੰਦਰ ਸਿੰਘ ਐਕਸੀਅਨ, ਦਰਸ਼ਨ ਸਿੰਘ ਲੌਾਗੋਵਾਲ ਪੀ.ਏ., ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਹਰਜਿੰਦਰ ਸਿੰਘ ਕੈਰੋਂਵਾਲ ਸਮੇਤ ਹੋਰ ਹਾਜ਼ਰ ਸਨ |

    ਨਵੀਂ ਦਿੱਲੀ - ਸੀਬੀਆਈ ਨੇ ਦਿੱਲੀ ਹਾਈ ਕੋਰਟ ਵਿੱਚ ਦੱਸਿਆ ਹੈ ਕਿ 1984 ਦੇ ਸਿੱਖ ਵਿਰੋਧੀ ਕਤੇਲਆਮ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸ਼ਮੂਲੀਅਤ ਸਬੰਧੀ ਹੋਈ ਜਾਂਚ ਨਾਲ ਛੇੜਛਾੜ ਕੀਤੀ ਗਈ ਸੀ ਤੇ ਇਸ ਨੂੰ ਰਾਜਸੀ ਆਗੂ ਦੇ ਹਿਤ ’ਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੀਬੀਆਈ ਨੇ ਜਸਟਿਸ ਐੱਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਪੁਲੀਸ ਨੇ ਜਾਣ ਬੁੱਝ ਕੇ 1984 ਦੰਗਿਆਂ ਦੇ ਸਬੰਧ ਵਿੱਚ ਦਰਜ ਐੱਫਆਈਆਰਜ਼ ਉੱਤੇ ਕਾਰਵਾਈ ਨਾ ਕੀਤੀ ਕਿਉਂਂਕਿ ਪੁਲੀਸ ਨੇ ਇਸ ਤਰੀਕੇ ਨਾਲ ਮੁਲਜ਼ਮਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਪੀੜਤਾਂ ਤੱਕ ਪਹੁੰਚ ਕਰਕੇ ਮਾਮਲੇ ਨੂੰ ਆਪਣੇ ਪੱਧਰ ਉੱਤੇ ਨਜਿੱਠ ਸਕਣ। ਜ਼ਿਕਰਯੋਗ ਹੈ ਕਿ ਨਵੰਬਰ 1984 ਦੇ ਦੰਗਿਆਂ ਨਾਲ ਸਬੰਧਤ ਕੇਸ ਵਿੱਚ ਅਦਾਲਤ ਨੇ ਦਿੱਲੀ ਕੰਨਟੋਨਮੈਂਟ ਦੇ ਰਾਜਨਗਰ ਇਲਾਕੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਦੇ ਲਈ ਜਲ ਸੈਨਾ ਦੇ ਸੇਵਾਮੁਕਤ ਕੈਪਟਨ ਭਾਗਮੱਲ, ਕਾਂਗਰਸ ਦੇ ਕੌਂਸਲਰ ਬਲਵਾਨ ਖੋਖਰ, ਗਿਰਧਾਰੀ ਲਾਲ ਅਤੇ ਦੋ ਹੋਰਨਾਂ ਨੂੰ ਦੋਸ਼ੀ ਐਲਾਨਿਆ ਸੀ ਤੇ ਇਸ ਕੇਸ ਵਿੱਚ ਹੀ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ।

    ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਦੀਆਂ ਮੌਜੂਦਾ ਨੀਤੀਆਂ ਤੋਂ ਨਿਰਾਸ਼ ਤੇ ਨਾਰਾਜ਼ ਮਾਝੇ ਦੇ ਟਕਸਾਲੀ ਅਕਾਲੀ ਆਗੂਆਂ ਦਾ ਕਾਫ਼ਲਾ ਅੱਜ ਉਸ ਵੇਲੇ ਵੱਡਾ ਹੋ ਗਿਆ ਜਦੋਂ ਇਨ੍ਹਾਂ ਨਾਲ ਪੇਡਾ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਢਾਡੀ ਸਭਾ ਦੇ ਮੁਖੀ ਬਲਦੇਵ ਸਿੰਘ ਐੱਮਏ ਸ਼ਾਮਲ ਹੋ ਗਏ ਹਨ। ਇਨ੍ਹਾਂ ਸਮੂਹ ਆਗੂਆਂ ਨੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।
    ਟਕਸਾਲੀ ਅਕਾਲੀ ਆਗੂਆਂ ਵਿਚ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ ਰਤਨ ਸਿੰਘ ਅਜਨਾਲਾ, ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ, ਰਵਿੰਦਰ ਸਿੰਘ ਬ੍ਰਹਮਪੁਰਾ ਸਮੇਤ ਭਾਈ ਮਨਜੀਤ ਸਿੰਘ ਅਤੇ ਬਲਦੇਵ ਸਿੰਘ ਐਮ ਏ ਸ਼ਾਮਲ ਸਨ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਮਗਰੋਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਨੇ ਮੀਡੀਆ ਨਾਲ ਕੋਈ ਵਿਸ਼ੇਸ਼ ਗੱਲਬਾਤ ਨਹੀਂ ਕੀਤੀ ਅਤੇ ਆਖਿਆ ਕਿ ਉਹ ਅੱਜ ਸਿਰਫ ਗੁਰੂ ਘਰ ਵਿਖੇ ਮੱਥਾ ਟੇਕਣ ਲਈ ਆਏ ਹਨ। ਇਸ ਮੌਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕੋਈ ਸਿਆਸੀ ਮੁੱਦਾ ਨਹੀਂ ਛੇੜਣਾ ਚਾਹੁੰਦੇ।
    ਉਨ੍ਹਾਂ ਅੱਜ ਮੁੜ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਮੰਦਭਾਗਾ ਸੀ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਨੂੰ ਮੁਆਫੀ ਨਹੀਂ ਦੇਣੀ ਚਾਹੀਦੀ ਸੀ। ਪਿੰਡ ਨਿੱਕੇ ਘੁੰਮਣ ਵਿਖੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਆਮਦ ਦੇ ਹੋਏ ਵਿਰੋਧ ਨੂੰ ਵੀ ਉਨ੍ਹਾਂ ਮੰਦਭਾਗਾ ਆਖਿਆ ਹੈ।
    ਮਿਲੇ ਵੇਰਵਿਆਂ ਮੁਤਾਬਕ ਇਹ ਸਮੂਹ ਆਗੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਸ੍ਰੀ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਇਕੱਠੇ ਹੋਏ ਅਤੇ ਆਪਸੀ ਗੱਲਬਾਤ ਹੋਈ। ਮਗਰੋਂ ਇਹ ਸਾਰੇ ਨਿਰਧਾਰਤ ਪ੍ਰੋਗਰਾਮ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਪਤਾ ਲੱਗਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਇਕ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਮਾਝੇ ਤੋਂ ਇਲਾਵਾ ਮਾਲਵੇ ਅਤੇ ਦੁਆਬੇ ਤੋਂ ਵੀ ਨਿਰਾਸ਼ ਤੇ ਨਾਰਾਜ਼ ਅਕਾਲੀ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਅਜਿਹੇ ਨਿਰਾਸ਼ ਅਕਾਲੀ ਆਗੂਆਂ ਦਾ ਇਨਂਾਂ ਨਾਲ ਆਪਸ ਵਿਚ ਸੰਪਰਕ ਬਣਿਆ ਹੋਇਆ ਹੈ। ਢਾਡੀ ਸਭਾ ਦੇ ਮੈਂਬਰ ਬਲਦੇਵ ਸਿੰਘ ਐਮਏ ਨੇ ਆਖਿਆ ਕਿ ਉਹ ਸ਼ੁਰੂ ਤੋਂ ਹੀ ਸ੍ਰੀ ਬ੍ਰਹਮਪੁਰਾ ਅਤੇ ਡਾ. ਅਜਨਾਲਾ ਦੇ ਨਾਲ ਹਨ। ਉਨ੍ਹਾਂ ਆਖਿਆ ਕਿ ਢਾਡੀ ਸਭਾ ਵੀ ਬੀਤੇ ਦਿਨ ਬਰਗਾੜੀ ਮੋਰਚੇ ਵਿਚ ਸ਼ਾਮਲ ਹੋਈ ਸੀ।

    ਕਰਾਂਤੀ ਪਾਲ , ਸੰਪਰਕ: 92165-35617
    17 ਅਕਤੂਬਰ, 1817 ਨੂੰ ਸਰ ਸਯਦ ਅਹਿਮਦ ਖਾਂ ਦਾ ਜਨਮ ਦਿੱਲੀ ਵਿਚ ਹੋਇਆ। 1857 ਦੀ ਤ੍ਰਾਸਦੀ ਵਿਚੋਂ ਉਭਰਨ ਲਈ ਉਨ੍ਹਾਂ ਆਪਣਾ ਪੂਰਾ ਜੀਵਨ ਸਮਾਜ ਅਤੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ; ਖ਼ਾਸ ਕਰ ਕੇ ਭਾਰਤੀ ਮੁਸਲਮਾਨ ਸਮਾਜ ਨੂੰ ਜੋ ਸਿੱਖਿਆ ਦੇ ਖੇਤਰ ਵਿਚ ਸਭ ਤੋਂ ਪਿਛੜੇ ਹੋਏ ਸਨ ਅਤੇ ਆਧੁਨਿਕ ਸਿੱਖਿਆ ਨੂੰ ਇਸਲਾਮ ਵਿਰੋਧੀ ਮੰਨਦੇ ਸਨ। ਉਨ੍ਹਾਂ ਲਈ ਸਿੱਖਿਆ ਦੇ ਖੇਤਰ ਵਿਚ ਚੇਤਨਾ ਲਗਾਈ। 19ਵੀਂ ਸਦੀ ਦਾ ਭਾਰਤ ਸਿਆਸੀ ਅਤੇ ਸਮਾਜੀ ਪੱਖ ਵਿਚ ਗੁਜ਼ਰ ਰਿਹਾ ਸੀ। ਦੋਹਾਂ ਪੱਖਾਂ ਤੋਂ ਕੁਝ ਨਾ ਕੁਝ ਹੋ ਰਿਹਾ ਸੀ। ਅੰਗਰੇਜ਼ ਵੀ ਇਹੀ ਚਾਹੁੰਦੇ ਸਨ ਕਿ ਮੁਸਲਮਾਨ ਸਿੱਖਿਆ ਅਤੇ ਸੰਸਕ੍ਰਿਤੀ ਦੇ ਪੱਖ ਤੋਂ ਪਿਛੜੇ ਰਹਿਣ। ਇਸੇ ਕਰ ਕੇ 1883 ਵਿਚ ਅੰਗਰੇਜ਼ਾਂ ਨੇ ਫ਼ਾਰਸੀ ਦੀ ਥਾਂ ਅੰਗਰੇਜ਼ੀ ਨੂੰ ਅਦਾਲਤ ਦੀ ਭਾਸ਼ਾ ਬਣਾ ਦਿੱਤਾ।

    ਚੰਡੀਗੜ੍ਹ - ਵਿਸ਼ਵ ਪ੍ਰਸਿੱਧ ਕੋਹਿਨੂਰ ਹੀਰਾ ਨਾ ਤਾਂ ਈਸਟ ਇੰਡੀਆ ਕੰਪਨੀ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ ਤੇ ਨਾ ਹੀ ਚੋਰੀ ਕੀਤਾ ਗਿਆ ਸੀ। ਬਲਕਿ ਲਾਹੌਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਦਬਾਅ ਹੇਠ ਇਹ ਹੀਰਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਅੱਗੇ ਸਮਰਪਣ ਕਰਨਾ ਪਿਆ ਸੀ। ਇਹ ਖ਼ੁਲਾਸਾ ਭਾਰਤ ਦੇ ਪੁਰਾਤੱਤਵ ਸਰਵੇਖਣ (ASI) ਵੱਲੋਂ ਇੱਕ ਆਰਟੀਆਈ ਦੇ ਜਵਾਬ ਵਿੱਚ ਕੀਤਾ ਗਿਆ ਹੈ।
    ਲਾਹੌਰ ਸੰਧੀ ਤਹਿਤ ਦੇਣਾ ਪਿਆ ਕੋਹਿਨੂਰ ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ, ASI ਨੇ ਜਵਾਬ ਲਈ ਲਾਹੌਰ ਸੰਧੀ ਦਾ ਜ਼ਿਕਰ ਕੀਤਾ। ਇਸ ਵਿੱਚ ਦੱਸਿਆ ਗਿਆ ਹੈ ਕਿ 1849 ਵਿੱਚ ਈਸਟ ਇੰਡੀਆ ਕੰਪਨੀ ਦੇ ਲਾਰਡ ਡਲਹੌਜ਼ੀ ਤੇ ਮਹਾਰਾਜਾ ਦਲੀਪ ਸਿੰਘ ਵਿਚਾਲੇ ਇੱਕ ਸਮਝੌਤਾ ਹੋਇਆ ਸੀ। ਇਸ ਵਿੱਚ ਮਹਾਰਾਜੇ ਨੂੰ ਕੋਹਿਨੂਰ ਸਮਰਪਣ ਕਰਨ ਲਈ ਕਿਹਾ ਗਿਆ ਸੀ। ਏਐਸਆਈ ਨੇ ਸਪਸ਼ਟ ਕੀਤਾ ਹੈ ਕਿ ਸੰਧੀ ਦੌਰਾਨ ਦਲੀਪ ਸਿੰਘ (ਜੋ ਉਸ ਵੇਲੇ ਸਿਰਫ ਨੌ ਸਾਲ ਦੀ ਉਮਰ ਦੇ ਸਨ) ਨੇ ਆਪਣੀ ਮਰਜ਼ੀ ਨਾਲ ਮਹਾਰਾਣੀ ਨੂੰ ਕੋਹਿਨੂਰ ਹੀਰਾ ਪੇਸ਼ ਨਹੀਂ ਕੀਤਾ, ਬਲਕਿ ਉਸ ਕੋਲੋਂ ਜ਼ਬਰਦਸਤੀ ਲਿਆ ਗਿਆ ਸੀ।
    ਸਰਕਾਰੀ ਬਿਆਨਾਂ ਦੇ ਉਲਟ ਹੈ ASI ਦਾ ਜਵਾਬ 2016 ਵਿੱਚ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕੋਹਿਨੂਰ ਹੀਰਾ ਨਾ ਤਾਂ ਅੰਗਰੇਜ਼ਾਂ ਨੇ ਜ਼ਬਰਦਸਤੀ ਲਿਆ ਤੇ ਨਾ ਹੀ ਇਸ ਨੂੰ ਚੋਰੀ ਕੀਤਾ ਗਿਆ। ਸਰਕਾਰ ਨੇ ਕਿਹਾ ਸੀ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਨੇ ਐਂਗਲੋ-ਸਿੱਖ ਜੰਗ ਦੇ ਖ਼ਰਚ ਦੇ ਬਦਲੇ ਵਿੱਚ 'ਸਵੈ-ਇੱਛਤ ਮੁਆਵਜ਼ੇ' ਦੇ ਤੌਰ ’ਤੇ ਅੰਗਰੇਜ਼ਾਂ ਨੂੰ ਕੋਹਿਨੂਰ ਪੇਸ਼ ਕੀਤਾ ਸੀ।

    ਹਰਮਿੰਦਰ ਸਿੰਘ ਭੱਟ, ਮੋ: 09914062205

    ਸੰਗੀਤ ਸਾਡੇ ਰੂਹ ਦੀ ਖ਼ੁਰਾਕ ਹੈ, ਇਹ ਕਲਾ ਪ੍ਰਮਾਤਮਾ ਵੱਲੋਂ ਬਖ਼ਸ਼ਿਆ ਇਕ ਕੁਦਰਤੀ ਤੋਹਫ਼ਾ ਹੈ, ਜਿਸ ਨੂੰ ਗੌਡ ਗਿਫ਼ਟ ਵੀ ਕਿਹਾ ਜਾਂਦਾ ਹੈ ਪਰ ਕੰਨਾਂ ਨੂੰ ਸਕੂਨ ਦੇਣ ਵਾਲੀ ਗਾਇਕੀ ਕਿਸੇ ਵਿਰਲੇ ਟਾਂਵੇਂ ਦੇ ਹੀ ਹਿੱਸੇ ਆਉਂਦੀ ਹੈ।ਇਕ ਅਜਿਹਾ ਹੀ ਸੋਹਣਾ- ਸੁਨੱਖਾ ਸਾਡੀ ਸਭਿਆਚਾਰ ਪੰਜਾਬੀ ਲੋਕ ਗਾਇਕੀ ਦਾ ਸੁਰੀਲਾ ਫ਼ਨਕਾਰ ਹੈ ਹਰਭਜਨ ਸ਼ੇਰਾ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਕਿਉਂਕਿ ਹਰਭਜਨ ਸ਼ੇਰਾ ਪੰਜਾਬੀ ਲੋਕ ਗਾਇਕੀ ਦਾ ਉਹ ਹਸਤਾਖ਼ਰ ਹੈ। ਜਿਸ ਨੇ ਆਪਣੀ ਪਹਿਲੀ ਕੈਸੇਟ ‘ਤੇਰੀ ਯਾਦ ਚੰਦਰੀਏ’ ਰਾਹੀ ਸੰਗੀਤ ਜਗਤ ਵਿਚ ਤਰਥੱਲੀ ਮਚਾਈ ਸੀ ਤੇ ਉਸ ਨੇ ਹਮੇਸ਼ਾ ਸਾਡੀ ਮਾਂ ਬੋਲੀ ਤੇ ਪਰਿਵਾਰਕ ਸਭਿਆਚਾਰ ਵਿਰਸੇ ਵਾਲੀ ਗਾਇਕੀ ਨੂੰ ਹੀ ਤਰਜੀਹ ਦਿੱਤੀ ਹੈ।

    ਅੰਮ੍ਰਿਤਸਰ - ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਲਗਪਗ ਦੋ ਸੌ ਸਾਲ ਪੁਰਾਣੇ ਦਰਵਾਜ਼ੇ ਜਿਨ੍ਹਾਂ ਦੀ ਥਾਂ ਹਾਲ ਹੀ ਵਿਚ ਨਵੇਂ ਦਰਵਾਜ਼ੇ ਸਥਾਪਤ ਕੀਤੇ ਗਏ ਹਨ, ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਨੂੰ ਦੇ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਹੈ। ਇਸ ਸਬੰਧੀ ਅੱਜ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਚਰਚਾ ਨੂੰ ਭਰਮ-ਭੁਲੇਖੇ ਖੜ੍ਹੇ ਕਰਨ ਵਾਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੁਰਾਤਨ ਦਰਵਾਜ਼ੇ ਇੱਥੇ ਹਰਿਮੰਦਰ ਸਾਹਿਬ ਸਮੂਹ ਵਿੱਚ ਹੀ ਰੱਖੇ ਹੋਏ ਹਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਅਕਾਲ ਤਖ਼ਤ ਦੇ ਸਕੱਤਰੇਤ ਤੋਂ ਬਿਆਨ ਜਾਰੀ ਕਰਦਿਆਂ ਆਖਿਆ ਕਿ ਦਰਸ਼ਨੀ ਡਿਉਢੀ ਦੇ ਦੋ ਸੌ ਸਾਲ ਪੁਰਾਣੇ ਦਰਵਾਜ਼ੇ ਸੰਭਾਲ ਕੇ ਰੱਖੇ ਗਏ ਹਨ ਅਤੇ ਕੋਈ ਵੀ ਇਸ ਨੂੰ ਦੇਖ ਸਕਦਾ ਹੈ। ਉਨ੍ਹਾਂ ਆਖਿਆ ਕਿ ਕੁਝ ਲੋਕਾਂ ਵੱਲੋਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿਚ ਇਨ੍ਹਾਂ ਪੁਰਾਤਨ ਦਰਵਾਜ਼ਿਆਂ ਬਾਰੇ ਭਰਮ-ਭੁਲੇਖੇ ਖੜ੍ਹੇ ਕੀਤੇ ਗਏ ਹਨ। ਇਹ ਲੋਕ ਪੁੱਛ ਰਹੇ ਹਨ ਕਿ ਦਰਵਾਜ਼ੇ ਕਿਥੇ ਹਨ। ਉਨ੍ਹਾਂ ਆਖਿਆ ਕਿ ਇਹ ਪੁਰਾਤਨ ਦਰਵਾਜ਼ੇ ਪਰਿਕਰਮਾ ਵਿਚ ਰੱਖੇ ਹੋਏ ਹਨ, ਜਿੱਥੇ ਸਿੱਖ ਸੰਗਤ ਨਿਤ ਦਿਨ ਹੀ ਇਨ੍ਹਾਂ ਦਰਵਾਜ਼ਿਆਂ ਨੂੰ ਦੇਖਦੀ ਹੈ। ਉਨ੍ਹਾਂ ਆਖਿਆ ਕਿ ਇਸ ਬਾਰੇ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਪਰਿਕਰਮਾ ਵਿਚ ਰੱਖੇ ਇਹ ਦਰਵਾਜ਼ੇ ਦੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਦਰਵਾਜ਼ੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਤਿਆਰ ਕੀਤੇ ਗਏ ਹਨ। ਇਨ੍ਹਾਂ ਨੂੰ ਪਿਛਲੇ ਦਿਨੀਂ ਦਰਸ਼ਨੀ ਡਿਉਢੀ ਵਿਚ ਸਥਾਪਤ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਇਹ ਪੁਰਾਤਨ ਦਰਵਾਜ਼ੇ ਲਗਪਗ 8 ਸਾਲ ਪਹਿਲਾਂ ਖਸਤਾ ਹਾਲਤ ਵਿੱਚ ਹੋਣ ਕਾਰਨ ਮੁਰੰਮਤ ਲਈ ਉਤਾਰੇ ਗਏ ਸਨ ਪਰ ਮੁਰੰਮਤ ਨਾ ਹੋ ਸਕਣ ਕਾਰਨ ਸ਼੍ਰੋਮਣੀ ਕਮੇਟੀ ਵਲੋਂ ਮਤਾ ਪਾਸ ਕਰਕੇ ਨਵੇਂ ਦਰਵਾਜ਼ੇ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਤਹਿਤ ਹੁਣ ਦਰਸ਼ਨੀ ਡਿਉਢੀ ਵਿੱਚ ਨਵੇਂ ਦਰਵਾਜ਼ੇ ਸਥਾਪਤ ਕੀਤੇ ਹਨ।

    ਕੋਟਕਪੂਰਾ - ਬਰਗਾੜੀ ਗੋਲੀਕਾਂਡ ਦੇ ਸ਼ਹੀਦਾਂ ਦੇ ਤੀਜੇ ਸ਼ਹੀਦੀ ਦਿਹਾੜੇ ਮੌਕੇ ਹੋਏ ਸਮਾਗਮ ਵਿੱਚ ਵੱਡੀ ਗਿਣਤੀ ‘ਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ “,ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੜੀ ਜਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਭਾਰਤ ਦਾ ਰਾਸ਼ਟਰੀ ਰੱਖਿਆ ਸਲਾਹਕਾਰ ਅਜੀਤ ਡੋਵਲ ਸਿੱਧੇ ਤੌਰ ੳੱਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ, ਸਾਰੀਆਂ ਹਦਾਇਤਾਂ ਉਸ ਵੱਲੋਂ ਹੀ ਦਿੱਤੀਆਂ ਜਾ ਰਹੀਆਂ ਹਨ।
    ਉਹਨਾਂ ਕਿਹਾ ਕਿ ਬਰਗਾੜੀ ਇਨਸਾਫ ਮੋਰਚੇ ਨੂੰ ਲੋਕਾਂ ਵੱਲੋਂ ਦਿੱਤੀ ਜਾ ਰਹੀ ਏਨੀ ਭਾਰੀ ਹਮਾਇਤ ਨੂੰ ਵੇਖਦਿਆਂ ਭਾਰਤੀ ਸੁਪਰੀਮ ਕੋਰਟ ਦਾ ਮੁੱਖ ਮੁਕੱਦਮ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਕਿੳਂ ਨਹੀਂ ਲੈ ਰਿਹਾ ?
    ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਣਾਏ ਗਏ ਵਿਸ਼ੇਸ਼ ਜਾਂਚ ਦਲ ਉੱਤੇ ਟਿੱਪਣੀ ਕਰਦਿਆਂ ਖਰੜ ਹਲਕੇ ਤੋਂ ਸਾਬਕਾ ਵਿਧਾਇਕ ਨੇ ਕਿਹਾ ਕਿ “ਇਹ ਸਭ ਪਖੰਡ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ, ਜਦੋਂ ਪਰਚੇ ਦਰਜ ਕਰ ਲਏ ਗਏ ਹਨ, ਜਦੋਂ ਦੋਸ਼ੀ ਸਾਹਮਣੇ ਹਨ ਤਾਂ ਫੇਰ ਜਾਂਚ ਦਲਾਂ ਦੀ ਕੀ ਲੋੜ ਹੈ?
    ਉਹਨਾਂ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਬਰਗਾੜੀ ਗੋਲੀਕਾਂਡ ਦੇ ਦੋਸ਼ੀ ਪੁਲਸ ਅਫਸਰਾਂ ਉੱਤੇ ਕਨੂੰਨੀ ਕਾਰਵਾਈ ਤੇ ਲਾਈ ਗਈ ਰੋਕ ਨੂੰ ਸਿੱਖਾਂ ਨਾਲ ਖੇਡੀ ਜਾ ਰਹੀ ਸਰਕਾਰੀ ਖੇਡ ਕਰਾਰ ਦਿੰਦਿਆਂ ਕਿਹਾ ਕਿ “ ਜੇਕਰ ਕੱਲ੍ਹ ਪੰਜਾਬ ਹਰਿਆਣਾ ਹਾਈਕੋਰਟ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਨੂੰ ਗੈਰ ਕਨੂੰਨੀ ਕਰਾਰ ਦੇ ਦੇੇਵੇ ਤਾਂ ਫੇਰ ਅਸੀਂ ਕੀ ਕਰਾਂਗੇ “?

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com