ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬਲਰਾਜ ਸਿੰਘ ਸਿੱਧੂ

  ਜਦੋਂ ਕੋਈ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵਤਨ ਪਰਤ ਆਵੇ ਤਾਂ ਇਹ ਜ਼ਰੂਰ ਆਖਦਾ ਹੈ, ‘‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖ਼ਾਰੇ।’’ ਆਖ਼ਰ ਕੀ ਅਤੇ ਕਿੱਥੇ ਹਨ ਇਹ ਬਲਖ਼ ਅਤੇ ਬੁਖ਼ਾਰਾ, ਜਿਨ੍ਹਾਂ ਨੂੰ ਪੰਜਾਬੀ ਇੰਨੇ ਖ਼ੂਬਸੂਰਤ ਸ਼ਹਿਰ ਮੰਨਦੇ ਹਨ?
  ਬਲਖ਼: ਬਲਖ਼, ਅਫ਼ਗਾਨਿਸਤਾਨ ਦਾ ਇੱਕ ਪੁਰਾਤਨ ਸ਼ਹਿਰ ਹੈ ਜੋ 3,000 ਸਾਲ ਪੁਰਾਣਾ ਹੈ। ਇਹ ਉਜ਼ਬੇਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਤੇ ਮਜ਼ਾਰ-ਏ-ਸ਼ਰੀਫ ਤੋਂ 20 ਕਿਲੋਮੀਟਰ ਦੂਰ ਹੈ। ਕਿਸੇ ਸਮੇਂ ਇਹ ਬੁੱਧ ਅਤੇ ਪਾਰਸੀ ਧਰਮ ਦਾ ਉੱਘਾ ਕੇਂਦਰ ਸੀ।

  ਟੋਹਾਣਾ - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਰੋਹਤਕ ਵਿੱਚ ਹੋਈ ਮੀਟਿੰਗ ਵਿੱਚ ਕਮੇਟੀ ਦੇ ਮੈਂਬਰਾਂ ਨੇ ਬਹੁਮੱਤ ਨਾਲ ਕਮੇਟੀ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। ਸੂਬਾ ਪੱਧਰੀ ਕਾਰਜਕਾਰਨੀ ਦੀ ਚੋਣ ਲਈ ਪੰਦਰਾਂ ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਸੂਬਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਬਾਦਲ ਪਰਿਵਾਰ ਦੇ ਮਿੱਤਰ ਚੌਟਾਲਾ ਪਰਿਵਾਰ ਦੀ ਸ਼ਰਨ ਵਿੱਚ ਜਾਣ ’ਤੇ ਸਾਰੇ ਮੈਂਬਰ ਖਫ਼ਾ ਸਨ। ਪਿਛਲੇ ਕਈ ਦਿਨਾਂ ਤੋਂ ਝੀਂਡਾ ਵਿਰੁੱਧ ਚੱਲ ਰਹੀ ਲਾਮਬੰਦੀ ਤੋਂ ਬਾਅਦ 25 ਅਗਸਤ ਨੂੰ ਰੋਹਤਕ ਵਿੱਚ ਮੀਟਿੰਗ ਰੱਖੀ ਗਈ ਸੀ।
  ਇਸ ਮੀਟਿੰਗ ਦੀ ਪ੍ਰਧਾਨਗੀ ਚੰਨਦੀਪ ਸਿੰਘ ਨੇ ਕੀਤੀ ਤੇ ਇਹ ਮੀਟਿੰਗ ਚਾਰ ਘੰਟੇ ਤਕ ਚੱਲੀ। ਇਸ ਵਿੱਚ ਦੀਦਾਰ ਸਿੰਘ ਨਲਵੀ, ਸਤਪਾਲ ਸਿੰਘ, ਅਮਰੀਕ ਸਿੰਘ, ਜੀਤ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ, ਹਰਵੈਰ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਜਸਵੀਰ ਸਿੰਘ, ਅਜਮੇਰ ਸਿੰਘ, ਮੋਹਨ ਜੀਤ ਸਿੰਘ, ਹਰਭਜਨ ਸਿੰਘ, ਅਮਰਿੰਦਰ ਸਿੰਘ, ਬਲਦੇਵ ਸਿੰਘ, ਸਰਤਾਜ ਸਿੰਘ, ਕਰਨੈਲ ਸਿੰਘ, ਮਨਜੀਤ ਸਿੰਘ, ਪ੍ਰਭਜੀਤ ਸਿੰਘ, ਮਹਿੰਦਪਾਲ ਸਿੰਘ, ਅਪਾਰ ਸਿੰਘ, ਰਾਣਾ ਕੌਰ ਭੱਟੀ, ਭੁਪਿੰਦਰ ਸਿੰਘ, ਮਹਿੰਦਰ ਸਿੰਘ, ਸਾਹਿਬ ਸਿੰਘ ਆਦਿ ਸਣੇ ਕੁੱਲ 28 ਮੈਂਬਰ ਸ਼ਾਮਲ ਹੋਏ।
  ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਪ੍ਰਧਾਨ ਝੀਂਡਾ ’ਤੇ ਦੋਸ਼ ਲਾਏ ਕਿ ਉਹ ਕਮੇਟੀ ਮੈਂਬਰਾਂ ਨੂੰ ਪੈਸੇ ਦਾ ਹਿਸਾਬ ਦੇਣ ਵਿੱਚ ਟਾਲ-ਮਟੋਲ ਕਰਦੇ ਰਹੇ ਹਨ। ਉਹ ਹਰਿਆਣਾ ਵਿੱਚ ਸਿੱਖ ਸਮਾਜ ਦੀਆਂ ਮੰਗਾਂ ਉਠਾਉਣ ਵਿੱਚ ਅਸਫ਼ਲ ਰਹੇ। ਸੁਪਰੀਮ ਕੋਰਟ ਵਿੱਚ ਹਰਿਆਣਾ ਕਮੇਟੀ ਦਾ ਮਾਮਲਾ ਠੀਕ ਢੰਗ ਨਾਲ ਪੇਸ਼ ਨਹੀਂ ਕਰ ਸਕੇ। ਕਮੇਟੀ ਵੱਲੋਂ ਲਾਏ ਦੋਸ਼ਾਂ ’ਚੋਂ ਵੱਡਾ ਦੋਸ਼ ਹੈ ਕਿ ਉਹ ਆਪਣੇ ਨਿੱਜੀ ਹਿੱਤਾਂ ਲਈ ਕਮੇਟੀ ਮੈਂਬਰਾਂ ਅਤੇ ਸੂਬੇ ਦੇ ਸਿੱਖ ਸਮਾਜ ਦੀ ਅਣਦੇਖੀ ਕਰਦੇ ਆ ਰਹੇ ਸਨ। ਸ੍ਰੀ ਝੀਂਡਾ ਹਰਿਆਣਾ ਦੇ ਸਿੱਖ ਸਮਾਜ ਨੂੰ ਅਗਵਾਈ ਦੇਣ ਵਿੱਚ ਅਸਫ਼ਲ ਰਹੇ। ਕਮੇਟੀ ਮੈਂਬਰਾਂ ਜਸਬੀਰ ਸਿੰਘ ਭਾਟੀ ਨੇ ਦੱਸਿਆ ਕਿ ਪੰਦਰਾਂ ਦਿਨਾਂ ਬਾਅਦ ਹੋਣ ਵਾਲੀ ਮੀਟਿੰਗ ਵਿੱਚ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ।

  ਲੰਡਨ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਲੰਡਨ ਸਕੂਲ ਆਫ ਇਕਨਾਮਿਕਸ ’ਚ ਸੰਬੋਧਨ ਕਰਦਿਆਂ ਕਿਹਾ ਕਿ 1984 ਦਾ ਸਿੱਖ ਕਤਲੇਆਮ ਬਹੁਤ ਹੀ ਦੁਖਦਾਈ ਘਟਨਾ ਸੀ ਤੇ ਉਹ ਇਨ੍ਹਾਂ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾਵਾਂ ਦੇਣ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 2019 ’ਚ ਹੋਣ ਵਾਲੀਆਂ ਆਮ ਚੋਣਾਂ ਸਿੱਧੇ ਤੌਰ ’ਤੇ ਵਿਰੋਧੀ ਧਿਰਾਂ ਦੇ ਗੱਠਜੋੜ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਣਗੀਆਂ ਤੇ ਉਨ੍ਹਾਂ ਦਾ ਮੁੱਖ ਏਜੰਡਾ ਭਾਜਪਾ ਨੂੰ ਹਰਾਉਣਾ ਹੈ।
  ਅੱਜ ਇੱਥੇ ਹੋਏ ਸਮਾਗਮ ਦੌਰਾਨ ਸ੍ਰੀ ਗਾਂਧੀ ਨੇ ਬਰਤਾਨੀਆ ਦੇ ਸੰਸਦ ਮੈਂਬਰਾਂ ਤੇ ਸਥਾਨਕ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1984 ’ਚ ਵਾਪਰਿਆ ਸਿੱਖ ਕਤਲੇਆਮ ਕਾਂਡ ਬਹੁਤ ਹੀ ਦੁਖਦਾਈ ਸੀ, ਪਰ ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਇਸ ਕਤਲੇਆਮ ’ਚ ਕਾਂਗਰਸ ਦੀ ਕੋਈ ਸ਼ਮੂਲੀਅਤ ਸੀ। ਉਨ੍ਹਾਂ ਕਿਹਾ, ‘‘ਕਿਸੇ ਵੱਲੋਂ ਵੀ ਕਿਸੇ ’ਤੇ ਕੀਤੀ ਗਈ ਹਿੰਸਾ ਗਲਤ ਹੈ। ਭਾਰਤ ਵਿੱਚ ਇੱਕ ਕਾਨੂੰਨੀ ਪ੍ਰਕਿਰਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਸਮੇਂ ਜੋ ਹੋਇਆ ਉਹ ਬਹੁਤ ਗਲਤ ਸੀ ਤੇ ਮੈਂ ਇਸ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਹੱਕ ਵਿੱਚ ਹਾਂ। ਮੇਰੇ ਦਿਮਾਗ ’ਚ ਇਸ ਗੱਲ ਨੂੰ ਲੈ ਕੇ ਕੋਈ ਵੀ ਦੁੱਚਿਤੀ ਨਹੀਂ ਹੈ ਤੇ ਮੈਂ ਮੰਨਦਾ ਹਾਂ ਕਿ ਇਹ ਇੱਕ ਦੁਖਾਂਤ ਤੇ ਦਰਦਨਾਕ ਤਜਰਬਾ ਸੀ।’’
  ਇਸੇ ਦੌਰਾਨ ਸ੍ਰੀ ਗਾਂਧੀ ਨੇ ਕਿਹਾ, ‘‘ਅਗਲੀਆਂ ਲੋਕ ਸਭਾ ਚੋਣਾਂ ’ਚ ਮੁਕਾਬਲਾ ਸਿੱਧਾ ਹੋਵੇਗਾ। ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਹਰ ਵਿਰੋਧੀ ਪਾਰਟੀ ਹੈ। ਇਸ ਦਾ ਕਾਰਨ ਇਹ ਹੈ ਕਿ ਪਹਿਲੀ ਵਾਰ ਭਾਰਤੀ ਸੰਸਥਾਵਾਂ ’ਤੇ ਹਮਲੇ ਹੋ ਰਹੇ ਹਨ। ਮੈਂ ਤੇ ਸਾਰੀ ਵਿਰੋਧੀ ਧਿਰ ਇਸ ਗੱਲ ’ਤੇ ਸਹਿਮਤ ਹੈ ਕਿ ਸਾਡੀ ਪਹਿਲ ਭਾਰਤ ਵਿੱਚ ਫੈਲਾਏ ਜਾ ਰਹੇ ਜ਼ਹਿਰ ਨੂੰ ਰੋਕਣਾ ਤੇ ਭਾਜਪਾ ਨੂੰ ਹਰਾਉਣਾ ਹੈ।’’
  ਇਸੇ ਦੌਰਾਨ ਰਾਹੁਲ ਗਾਂਧੀ ਨੇ ਬਰਤਾਨੀਆ ਦੀ ਮੁੱਖ ਵਿਰੋਧੀ ਪਾਰਟੀ ਦੇ ਆਗੂਆਂ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ, ਜਿਨ੍ਹਾਂ ’ਚ ਭਾਰਤੀਆਂ ਨੂੰ ਵੀਜ਼ਾ ਸਬੰਧੀ ਆ ਰਹੀਆਂ ਦਿੱਕਤਾਂ ਤੇ ਬ੍ਰੈਗਜ਼ਿਟ ਦੇ ਪ੍ਰਭਾਵ ਸ਼ਾਮਲ ਹਨ। ਸ੍ਰੀ ਗਾਂਧੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਬ੍ਰੈਗਜ਼ਿਟ ਦੀ ਨਾਕਾਮੀ ਨਾਬਰਾਬਰੀ ਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਵਾਧਾ ਕਰ ਸਕਦੀ ਹੈ। ਕਾਂਗਰਸ ਅਨੁਸਾਰ, ‘ਕਾਂਗਰਸ ਪ੍ਰਧਾਨ ਤੇ ਲੇਬਰ ਪਾਰਟੀ ਦੇ ਆਗੂਆਂ ਨੇ ਸਾਂਝੀਆਂ ਚਿੰਤਾ ਵਾਲੀਆਂ ਦੁਵੱਲੀਆਂ, ਖੇਤਰੀ ਤੇ ਆਲਮੀ ਘਟਨਾਵਾਂ ’ਤੇ ਚਰਚਾ ਕੀਤੀ। ਇਨ੍ਹਾਂ ’ਚ ਬੇਰੁਜ਼ਗਾਰੀ, ਵੱਖ ਰਿਹਾ ਬਚਾਅਵਾਦ, ਕਾਰੋਬਾਰੀ ਜੰਗ ਆਦਿ ਸ਼ਾਮਲ ਸਨ।
  ਆਮ ਆਦਮੀ ਪਾਰਟੀ ਦੇ ਵਿਧਾਇਕ ਤੇ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਸਾਲਾਂ ਤੋਂ ਕਾਨੂੰਨੀ ਲੜਾਈ ਲੜਦੇ ਆ ਰਹੇ ਐੱਚਐੱਸ ਫੂਲਕਾ ਨੇ ਕਿਹਾ ਕਿ ਸਿੱਖਾਂ ਦੇ ਕਤਲੇਆਮ ਦੇ ਦੋ ਦਿਨਾਂ ਬਾਅਦ ਹੀ ਕਈ ਕਾਂਗਰਸੀ ਵਰਕਰਾਂ ਨੇ ਖੁਲਾਸੇ ਕੀਤੇ ਸਨ ਕਿ ਪਾਰਟੀ ਦੇ ਵੱਡੇ ਆਗੂਆਂ ਦੀ ਅਗਵਾਈ ਹੇਠ ਸਿੱਖਾਂ ਦੇ ਕਤਲ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ 1984 ਵਿੱਚ ਦਿੱਲੀ ਦੇ ਤਰਲੋਕਪੁਰੀ ’ਚ 400, ਕਲਿਆਣਪੁਰੀ ਵਿੱਚ 200, ਸੁਲਤਾਨਪੁਰੀ ਵਿੱਚ 350 ਅਤੇ ਪਾਲਮ ਵਿੱਚ 340 ਸਿੱਖ ਕਤਲ ਕੀਤੇ ਗਏ ਸੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਕਤਲੇਆਮ ਤੋਂ ਦੋ ਦਿਨ ਬਾਅਦ ਹੀ ਇਨ੍ਹਾਂ ਖੇਤਰਾਂ ਦੇ ਸੈਂਕੜੇ ਕਾਂਗਰਸੀਆਂ ਨੇ ਪਾਰਟੀ ਦੇ ਵੱਡੇ ਆਗੂਆਂ ਦੇ ਨਾਂ ਲੈ ਕੇ ਕਿਹਾ ਸੀ ਕਿ ਉਨ੍ਹਾਂ ਦੀ ਅਗਵਾਈ ਹੇਠ ਕਤਲੇਆਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜੱਗ ਜ਼ਾਹਿਰ ਹੈ ਕਿ 1984 ਦੇ ਸਿੱਖ ਕਤਲੇਆਮ ਕਾਂਗਰਸ ਨੇ ਕਰਵਾਏ ਸਨ।

  ਬਟਾਲਾ - ਕੈਬਨਿਟ ਮੰਤਰੀ ਨਵਜੋਤ ਸਿੱਧੂ ਅੱਜ ਕੌਮਾਂਤਰੀ ਸਰਹੱਦ ’ਤੇ ਡੇਰਾ ਬਾਬਾ ਨਾਨਕ ਗਏ, ਅਤੇ ਸਰਹੱਦ ਤੋਂ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਪਿਛਲੇ ਦਿਨੀਂ ਪਾਕਿਸਤਾਨ ਦੀ ਫੇਰੀ ਦੌਰਾਨ ਉਥੋਂ ਦੀ ਸਰਕਾਰ ਅਤੇ ਫ਼ੌਜ ਦੇ ਮੁਖੀ ਜਨਰਲ ਕ਼ਮਰ ਜਾਵੇਦ ਬਾਜਵਾ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਗੱਲਬਾਤ ਹੋਈ ਹੈ। ਉਨ੍ਹਾਂ ਆਸ ਜਤਾਈ ਕਿ ਨੇੜ ਭਵਿੱਖ ਵਿੱਚ ‘ਸਭ ਠੀਕ’ ਹੋ ਜਾਵੇਗਾ। ਉਨ੍ਹਾਂ ਵੱਖ ਵੱਖ ਰਾਜਸੀ ਧਿਰਾਂ ਦੇ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸਿਆਸੀ ਰੋਟੀਆ ਨਾ ਸੇਕਣ, ਸਗੋਂ ਇਸ ਲਾਂਘੇ ਨੂੰ ਖੁੱਲ੍ਹਵਾਉਣ ਲਈ ਮਿਲ ਕੇ ਹੰਭਲਾ ਮਾਰਨ। ਸ੍ਰੀ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਹੱਥੀਂ ਕਿਰਤ ਕਰਨ ਅਤੇ ਜਾਤੀ ਭੇਦਭਾਵ ਤੋਂ ਉੱਪਰ ਉੱਠਣ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਕੁਝ ਪਾਰਟੀਆਂ ਦੇ ਆਗੂ ਤੰਗਨਜ਼ਰੀ ਦਾ ਮੁਜ਼ਾਹਰਾ ਕਰ ਰਹੇ ਹਨ ਜਦਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਿਨਾਂ ਵੀਜ਼ਾ ਹੋ ਸਕਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ’ਤੇ ਸ੍ਰੀ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹਲਫ਼ਦਾਰੀ ਮੌਕੇ ਉਥੋਂ ੇ ਫ਼ੌਜ ਮੁਖੀ ਜਨਰਲ ਬਾਜਵਾ ਨਾਲ ਗੱਲਬਾਤ ਹੋਈ ਸੀ ਤੇ ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਇਹ ਲਾਂਘਾ ਖੋਲ੍ਹਣ ਦਾ ਭਰੋਸਾ ਵੀ ਪ੍ਰਗਟਾਇਆ ਜਦਕਿ ਇਸ ਉਪਰੰਤ ਭਾਰਤ ਵਿੱਚ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਸ ਦੀ ਆਲੋਚਨਾ ਨਹੀਂ ਸੀ ਕਰਨੀ ਚਾਹੀਦੀ।

  ਰਾਜਵਿੰਦਰ ਸਿੰਘ ਰਾਹੀ *

  ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਮੈਂਬਰਾਂ ਨੇ ਮੁੱਦੲੀ ਸੁਸਤ ਗਵਾਹ ਚੁਸਤ ਦੀ ਫੁਰਤੀ ਦਿਖਾਂੳੁਦਿਅਾਂ ਸ਼੍ਰੀ ਗੁਰੂ ਗਰੰਥ ਸਾਹਬ ਜੀ ਦੀ ਬੇਅਦਬੀ ਦੀਅਾਂ ਘਟਨਾਵਾਂ ਬਾਰੇ ਬਣੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ ਨੂੰ ਵਗੈਰ ਪੜਿਅਾਂ ਹੀ ਰੱਦ ਕਰ ਦਿੱਤਾ ਹੈ। ੲਿਸ ਰਿਪੋਰਟ ਵਿਚੋਂ ਜੇ ਬਾਦਲਾਂ ਵਾਲਾ ਹਿੱਸਾ ਛੱਡ ਵੀ ਦੇੲੀੲੇ ਤਾਂ ਵੀ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਰਿਪੋਰਟ ਰੱਦ ਕਰਕੇ ਬੇਅਦਬੀ ਦੀਅਾਂ ਘਟਨਾਵਾਂ ਦੇ ਦੋਸ਼ੀ ਸਰਸੇ ਵਾਲਿਅਾਂ ਨੂੰ ਵੀ ਦੋਸ਼ਾਂ ਤੋਂ ਪੂਰੀ ਤਰਾਂ ਬਰੀ ਕਰ ਦਿੱਤਾ ਹੈ! ਹਾਲਾਂ ਕਿ ਬਾਦਲਾਂ ਵਲੋਂ ਬਣਾੲੀ ਗੲੀ ਸਿਟ ਨੇ ਸਰਸੇ ਵਾਲੇ ਦੋਸ਼ੀ ਫੜ ਕੇ ਅਦਾਲਤਾਂ ਵਿਚ ਵੀ ਪੇਸ਼ ਕਰ ਦਿੱਤੇ ਹਨ ਤੇ ੳੁਹਨਾਂ ਨੇ ਜ਼ੁਰਮ ਵੀ ਕਬੂਲ ਕਰ ਲੲੇ ਹਨ!
  ਸੁਅਾਲ ਪੈਦਾ ਹੁੰਦਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਨੂੰ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਟ ਤੇ ਯਕੀਨ ਨਹੀਂ ਤਾਂ ੳੁਹ ਜਸਟਿਸ ਜੋਰਾ ਸਿੰਘ ਦੀ ਰਿਪੋਟ ਬਾਰੇ ਅਾਪਣਾ ਪੱਖ ਸਪੱਸ਼ਟ ਕਰਨ ਕਿ ੳੁਸ ਨੂੰ ਕੀ ਸਮਝਦੇ ਹਨ! ਚਲੋ ੲਿਹ ਮੰਨ ਲੈਂਦੇ ਹਾਂ ਕਿ ਜਸਟਿਸ ਰਣਜੀਤ ਕਮਿਸਨ ਪੱਖਪਾਤੀ ਹੋ ਸਕਦਾ ਹੈ ਪਰ ਜਸਟਿਸ ਜੋਰਾ ਸਿੰਘ ਕਮਿਸਨ ਤਾਂ ਬਾਦਲਾਂ ਨੇ ਹੀ ਬਣਾੲਿਅਾ ਸੀ! ੳੁਸ ਕਮਿਸਨ ਦਾ ਜੋ ਹਸ਼ਰ ਹੋੲਿਅਾ ੳੁਹ ਤਾਂ ਖੁਦ ਬਾਦਲਾਂ ਨੇ ਹੀ ਕੀਤਾ ਸੀ , ੳੁਦੋਂ ਸ਼੍ਰੋਮਣੀ ਕਮੇਟੀ ਨੇ ਮੂੰਹ ਕਿੳੁਂ ਨਹੀਂ ਖੋਹਲਿਅਾ! ਜਦ ਬਾਦਲਾਂ ਨੇ ਜੋਰਾ ਸਿੰਘ ਕਮਿਸਨ ਬਣਾੲਿਅਾ ਸੀ ਤਾਂ ਲੋਕਾਂ ਨੂੰ ੳੁਦੋਂ ਹੀ ੲਿਸ ਦੇ ਹਸ਼ਰ ਦਾ ਪਤਾ ਲੱਗ ਗਿਅਾ ਸੀ ਕਿ ੲਿਹ ਤਾਂ ਸਿਰਫ ਲੋਕਾਂ ਦੇ ਗੁੱਸੇ ਨੂੰ ਠੰਡਾਂ ਕਰਨ ਲੲੀ ੲਿਲੈਕਸਨ ਕਢਾੳੂ ਕਮਿਸਨ ਬਣਾੲਿਅਾ ਗਿਅਾ ਹੈ! ਜਦ ਕਮਿਸਨ ਸੈਕਟਰੀੲੇਟ ਵਿਚ ਅਾਪਣੀ ਰਿਪੋਟ ਦੇਣ ਗਿਅਾ ਸੀ ਤਾਂ ੳੁਥੇ ਕੋੲੀ ਰਿਪੋਟ ਲੈਣ ਵਾਲਾ ਹੀ ਨਹੀਂ ਸੀ ਜਦਕਿ ੳੁਦੋਂ ਬਾਦਲ ਸ਼ਾਹੀ ਦਾ ਹੀ ਰਾਜ ਸੀ! ਕਿਸੇ ਨੇ ੳੁਸ ਕਮਿਸਨ ਦੀ ਰਿਪੋਟ ਨੂੰ ਖੋਹਲਣ ਦੀ ਖੇਚਲ ਵੀ ਨਹੀਂ ਕੀਤੀ ਸੀ! ੳੁਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਿੱਥੇ ਸਨ ? ੳੁਹਨਾਂ ਨੇ ੳੁਹ ਰਿਪੋਟ ਲਾਗੂ ਕਰਨ ਦੀ ਮੰਗ ਕਿੳੁਂ ਨਹੀਂ ਕੀਤੀ!
  ਸ਼੍ਰੋਮਣੀ ਕਮੇਟੀ ਦੀ ਅੱਜ ਵਾਲੀ ਚੁਸਤੀ ਨੇ ੲਿਸੇ ਗੱਲ ਤੇ ਹੀ ਦੁਬਾਰਾ ਮੋਹਰ ਲਾ ਦਿੱਤੀ ਹੈ ਕਿ ੲਿਹ ਲੋਕ ਬਾਦਲ ਅੈਂਡ ਕੰਪਨੀ ਦੇ ਚਕਰੈਲ ਹਨ , ੳੁਹ ਜੋ ਬੁਲਾਂੳੁਦੇ ਹਨ ੲਿਹ ੳੁਹੋ ਹੀ ਬੋਲਦੇ ਹਨ! ਪਰ ਸਿੱਖ ਪੰਥ ੲਿਹਨਾਂ ਦੀਅਾਂ ਚੁਸਤ ਚਲਾਕੀਅਾਂ ਤੋਂ ਪੂਰੀ ਤਰਾਂ ਜਾਣੂ ਹੋ ਚੁੱਕਿਅਾ ਹੈ!

  ਲੁਧਿਆਣਾ - ਵਿਧਾਨ ਸਭਾ ਸੈਸ਼ਨ ਵਿੱਚ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਬੇਅਦਬੀ ਕਾਂਡ ਦੀ ਜਾਂਚ ਕਰਨ ਵਾਲੀ ਸਿੱਟ ਦੇ ਮੁਖੀ ਤੇ ਲੁਧਿਆਣਾ ਤੋਂ ਡੀਆਈਜੀ ਆਰਐਸ ਖੱਟਰਾ ਨੇ ਇਥੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਵੀ ਪੁਲੀਸ ’ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀ, ਸਿਰਫ਼ ਇਹੀ ਹੁਕਮ ਹੁੰਦੇ ਸਨ ਕਿ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰੋ। ਅਜਿਹਾ ਦਬਾਅ ਮੌਜੂਦਾ ਕਾਂਗਰਸ ਸਰਕਾਰ ਵੇਲੇ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਧੀਨ ਆਉਣ ਵਾਲੇ ਬੇਅਦਬੀ ਮਾਮਲਿਆਂ ਵਿੱਚ ਸਿੱਧੇ ਤੌਰ ’ਤੇ ਡੇਰਾ ਪ੍ਰੇਮੀਆਂ ਦਾ ਹੱਥ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਬੂਤ ਉਨ੍ਹਾਂ ਨੂੰ ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ ਵਿੱਚ ਹੋਈ ਹਿੰਸਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀ ਕੋਲੋਂ ਹੀ ਮਿਲੇ ਸਨ, ਜਿਸ ਤੋਂ ਬਾਅਦ ਬੇਅਦਬੀ ਕਾਂਡ ਦੀ ਜਾਂਚ ਅੱਗੇ ਵਧੀ।
  ਉਨ੍ਹਾਂ ਦੱਸਿਆ ਕਿ ਮੌੜ ਮੰਡੀ ਧਮਾਕੇ ਤੇ ਬੇਅਦਬੀ ਮਾਮਲਿਆਂ ਵਿੱਚ ਡੇਰਾ ਪ੍ਰੇਮੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਇਕ ਮੁਲਜ਼ਮ ਮਹਿੰਦਰਪਾਲ ਬਿੱਟੂ ਡੇਰਾ ਸਿਰਸਾ ਦੀ 35 ਮੈਂਬਰੀ ਕਮੇਟੀ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਕਾਂਡ ਵਿੱਚ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਹੋ ਸਕਦਾ ਹੈ, ਜਾਂਚ ਦੌਰਾਨ ਪਾਕਿਸਤਾਨ ਤੋਂ ਆਈਆਂ ਕਈ ਫੋਨ ਕਾਲਾਂ ਵੀ ਟਰੇਸ ਕੀਤੀਆਂ ਗਈਆਂ ਸਨ, ਪਰ ਉਨ੍ਹਾਂ ਵਿੱਚੋਂ ਕੁਝ ਹੱਥ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਇਹ ਬੇਅਦਬੀ ਕਾਂਡ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਨ। ਕੋਟਕਪੂਰਾ ਬੇਅਦਬੀ ਕਾਂਡ ਬਾਰੇ ਡੀਆਈਜੀ ਨੇ ਦੱਸਿਆ ਕਿ ਉਸ ਵੇਲੇ ਉਹ ਮੌਕੇ ’ਤੇ ਮੌਜੂਦ ਸਨ, ਉਨ੍ਹਾਂ ਕਿਹਾ ਕਿ ਮੁਜ਼ਾਹਰਾਕਾਰੀ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਨੇ ਪੁਲੀਸ ’ਤੇ ਹਮਲਾ ਕੀਤਾ ਤੇ ਪੁਲੀਸ ਦੀਆਂ ਗੱਡੀਆਂ ਵੀ ਤੋੜ ਦਿੱਤੀਆਂ। ਉਨ੍ਹਾਂ ਕਿਹਾ ਕਿ ਉਥੇ ਜੋ ਵੀ ਹੋਇਆ, ਉਹ ਕਾਨੂੰਨ ਦੇ ਦਾਇਰੇ ਹੇਠ ਹੋਇਆ ਸੀ। ਉਧਰ, ਬਹਿਬਲ ਕਲਾਂ ਵਿੱਚ ਹੋਈ ਹਿੰਸਕ ਵਾਰਦਾਤ ਵਿੱਚ ਪੁਲੀਸ ਮੁਲਾਜ਼ਮਾਂ ’ਤੇ ਦਰਜ ਹੋਏ ਕੇਸ ਦੇ ਮਾਮਲੇ ਵਿੱਚ ਡੀਆਈਜੀ ਦਾ ਕਹਿਣਾ ਸੀ ਕਿ ਇਸ ਮਾਮਲੇ ’ਤੇ ਉਹ ਕੁਝ ਨਹੀਂ ਕਹਿ ਸਕਦੇ।

  ਬਠਿੰਡਾ - ਤਲਵੰਡੀ ਸਾਬੋ ਅਦਾਲਤ ਨੇ  ਮੌੜ ਬੰਬ ਧਮਾਕੇ ’ਚ ਨਾਮਜ਼ਦ ਕੀਤੇ ਮੁੱਖ ਮੁਲਜ਼ਮਾਂ ਦੀ ਤਿੱਕੜੀ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਵਿੱਢ ਦਿੱਤੀ ਹੈ। ਅਦਾਲਤ ਨੇ ਅੱਜ ਮੁਲਾਜ਼ਮਾਂ ਨੂੰ ਆਖ਼ਰੀ ਮੌਕਾ ਦਿੰਦੇ ਹੋਏ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ ਵਿੱਚ ਮੁਲਜ਼ਮਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਹੈ। ਇਹ ਇਸ਼ਤਿਹਾਰ ਹੁਣ ਤਿੰਨੋਂ ਮੁਲਜ਼ਮਾਂ ਦੇ ਘਰਾਂ ਅੱਗੇ ਚਿਪਕਾਏ ਜਾਣੇ ਹਨ। ਇੱਕ ਇਸ਼ਤਿਹਾਰ ਤਲਵੰਡੀ ਸਾਬੋ ਅਦਾਲਤ ਦੇ ਨੋਟਿਸ ਬੋਰਡ ’ਤੇ ਵੀ ਲਾਇਆ ਜਾਵੇਗਾ। ਜੇਕਰ 30 ਦਿਨਾਂ ਵਿੱਚ ਮੁਲਜ਼ਮ ਪੇਸ਼ ਨਾ ਹੋਏ ਤਾਂ ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਜਾਵੇਗਾ। ਅੱਜ ਅਦਾਲਤ ਨੇ ਅਗਲੀ ਪੇਸ਼ੀ 24 ਸਤੰਬਰ ਪਾ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਵੀ ਮੁੱਖ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮੌੜ ਬੰਬ ਧਮਾਕੇ ਦੇ ਸਬੰਧ ਵਿੱਚ ਫਰਵਰੀ 2018 ਵਿੱਚ ਹੀ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਮੁਲਜ਼ਮਾਂ ਦੀ ਪੈੜ ਨੱਪਣ ਵਿੱਚ ਹੁਣ ਤੱਕ ਫ਼ੇਲ੍ਹ ਰਹੀ ਹੈ। ਹਾਈ ਕੋਰਟ ਦੀ ਝਿੜਕ ਮਗਰੋਂ ਪੁਲੀਸ ਨੇ ਮੁਸਤੈਦੀ ਦਿਖਾਉਣੀ ਸ਼ੁਰੂ ਕੀਤੀ ਹੈ। ‘ਸਿੱਟ’ ਨੇ ਤਲਵੰਡੀ ਸਾਬੋ ਅਦਾਲਤ ਵਿੱਚ ਕੁਝ ਅਰਸਾ ਪਹਿਲਾਂ ਚਾਰ ਗਵਾਹ ਭੁਗਤਾਏ ਸਨ, ਜਿਨ੍ਹਾਂ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਹੁਣ ਮੁਲਜ਼ਮ ਗੁਰਤੇਜ ਕਾਲਾ ਨੂੰ ਖ਼ਾਸ ਤੌਰ ’ਤੇ ਗ੍ਰਿਫ਼ਤਾਰ ਕਰਨਾ ਪੁਲੀਸ ਲਈ ਚੁਣੌਤੀ ਬਣਿਆ ਹੋਇਆ ਹੈ। ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਤਲਵੰਡੀ ਸਾਬੋ ਅਦਾਲਤ ਨੇ ਅੱਜ ਤਿੰਨੋਂ ਮੁਲਜ਼ਮਾਂ ਦੇ ਇਸ਼ਤਿਹਾਰ ਜਾਰੀ ਕਰ ਦਿੱਤੇ ਹਨ। ਜੇਕਰ ਮੁਲਜ਼ਮ ਪੇਸ਼ ਨਾ ਹੋਏ ਤਾਂ ਉਨ੍ਹਾਂ ਨੂੰ ਅਦਾਲਤ ਭਗੌੜਾ ਐਲਾਨ ਦੇਵੇਗੀ। ਉਨ੍ਹਾਂ ਦੱਸਿਆ ਕਿ ਭਗੌੜਾ ਐਲਾਨੇ ਜਾਣ ਮਗਰੋਂ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸੂਤਰ ਆਖਦੇ ਹਨ ਕਿ ਵਿਸ਼ੇਸ਼ ਜਾਂਚ ਟੀਮ ਹਾਈ ਕੋਰਟ ਤੋਂ ਮਿਲੇ ਇੱਕ ਮਹੀਨੇ ਦੌਰਾਨ ਆਪਣੀ ਪ੍ਰਗਤੀ ਦਿਖਾਉਣਾ ਚਾਹੁੰਦੀ ਹੈ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਵੀ ਜੁੱਟ ਗਈ ਹੈ। ਦੱਸਣਯੋਗ ਹੈ ਕਿ 31 ਜਨਵਰੀ 2017 ਨੂੰ ਮੌੜ ਮੰਡੀ ਵਿੱਚ ਚੋਣਾਂ ਦੇ ਪ੍ਰਚਾਰ ਦੌਰਾਨ ਮਾਰੂਤੀ ਕਾਰ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ‘ਚ 7 ਜਾਨਾਂ ਚਲੀਆਂ ਗਈਆਂ ਸਨ ਅਤੇ 12 ਜਣੇ ਜ਼ਖ਼ਮੀ ਹੋਏ ਸਨ। ਸੂਤਰ ਦੱਸਦੇ ਹਨ ਕਿ ਸਿੱਟ ਨੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਰਣਨੀਤੀ ਘੜ ਲਈ ਹੈ ਅਤੇ ਆਉਂਦੇ ਹਫ਼ਤੇ ਪੁਲੀਸ ਟੀਮਾਂ ਦੀ ਸਰਗਰਮੀ ਇਕਦਮ ਵਧਣ ਦੀ ਉਮੀਦ ਹੈ।

   

  ਚੰਡੀਗੜ੍ - ਗੁਰੂ ਗਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਘਟਨਾਵਾਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਨਾਮ ਆਉਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮਨ ਨੂੰ ਡੂੰਘੀ ਸੱਟ ਵੱਜੀ ਹੈ। ਉਹਨਾਂ ਦੀ ਸਿਹਤ ਡਗਮਗਾ ਗਈ ਹੈ। ਬਾਦਲ ਦੀ ਨਾਸਾਜ਼ ਸਿਹਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਫ਼ਿਕਰਮੰਦੀ ਜ਼ਾਹਿਰ ਕੀਤੀ ਜਾ ਰਹੀ ਹੈ। ਬਾਦਲ ਪਰਿਵਾਰ ਦੇ ਸੂਤਰਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਹਿਲਾਂ ਤਾਂ ਵਾਇਰਲ ਤੋਂ ਪੀੜਤ ਸਨ ਪਰ ਅਚਨਚੇਤ ਹੀ ਉਨ੍ਹਾਂ (ਪ੍ਰਕਾਸ਼ ਸਿੰਘ ਬਾਦਲ) ਦਾ ਬਲੱਡ ਪ੍ਰੈਸ਼ਰ ਘਟਣਾ ਸ਼ੁਰੂ ਹੋ ਗਿਆ ਤੇ ਸ਼ੂਗਰ ਦਾ ਲੈਵਲ ਵੀ ਘੱਟ ਗਿਆ ਹੈ। ਇਹ ਕਾਰਨ ਸ੍ਰੀ ਬਾਦਲ ਦੀ ਸਿਹਤ ਲਈ ਹਾਨੀਕਾਰਕ ਮੰਨੇ ਜਾ ਰਹੇ ਹਨ। ਸ੍ਰੀ ਬਾਦਲ ਅੱਜ ਵਿਧਾਨ ਸਭਾ ਦੇ ਸੈਸ਼ਨ ਵਿੱਚ ਹਾਜ਼ਰੀ ਭਰਨ ਲਈ ਨਹੀਂ ਆਏ। ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਬਾਦਲ ਸੈਸ਼ਨ ਦੇ ਬਾਕੀ ਦੋ ਦਿਨਾਂ ਦੌਰਾਨ ਵੀ ਸ਼ਾਇਦ ਹਾਜ਼ਰ ਨਾ ਹੋਣ। ਸਾਬਕਾ ਮੁੱਖ ਮੰਤਰੀ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਆਏ ਸਨ। ਸਿਹਤ ਠੀਕ ਨਾ ਹੋਣ ਕਾਰਨ ਉਹ ਮਹਿਜ਼ 10 ਕੁ ਮਿੰਟ ਹੀ ਬੈਠ ਸਕੇ ਅਤੇ ਆਰਾਮ ਕਰਨ ਲਈ ਚਲੇ ਗਏ।
  ਸੂਤਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਬਾਦਲ ਨਵੀਂ ਦਿੱਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸ਼ੋਕ ਸਭਾ ਵਿੱਚ ਸ਼ਾਮਲ ਹੋਣ ਤਾਂ ਗਏ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਸਭਾ ਵਿੱਚ ਨਾ ਪਹੁੰਚ ਸਕੇ। ਫਿਰ ਉਹ ਸਾਬਕਾ ਪ੍ਰਧਾਨ ਮੰਤਰੀ ਦੇ ਘਰ ਜਾ ਕੇ ਅਫ਼ਸੋਸ ਪ੍ਰਗਟ ਕਰਕੇ ਆਏ ਤੇ ਉਥੇ ਵੀ ਉਨ੍ਹਾਂ ਨੂੰ ਚੱਕਰ ਆ ਜਾਣ ਕਾਰਨ ਸ੍ਰੀ ਵਾਜਪਾਈ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਉਹ ਵੱਡੇ ਬਾਦਲ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਨ ਕਿਉਂਕਿ ਪਾਰਟੀ ਨੂੰ ਅਜੇ ਉਨ੍ਹਾਂ ਦੀ ਵੱਡੀ ਲੋੜ ਹੈ।
  ਸ੍ਰੀ ਬਾਦਲ ਦੇ ਨਾਲ ਤਾਇਨਾਤ ਡਾਕਟਰਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਹਾਲ ਦੀ ਘੜੀ ਆਰਾਮ ਦੀ ਸਲਾਹ ਦਿੱਤੀ ਗਈ ਹੈ। ਪਾਰਟੀ ਹਲਕਿਆਂ ਮੁਤਾਬਕ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਦਾ ਨਾਮ ਆਉਣ ਤੋਂ ਬਾਅਦ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ ਹੈ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਅਕਾਲੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ ਤੇ ਇਸ ਸਮੇਂ ਸਭ ਤੋਂ ਵਡੇਰੀ ਉਮਰ ਦੇ ਸਿਆਸਤਦਾਨ ਹਨ। ਉਹ ਉਮਰ ਦੇ 9ਵੇਂ ਦਹਾਕੇ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ਅਤੇ ਰਾਜਨੀਤੀ ਵਿੱਚ ਪੰਜ ਦਹਾਕੇ ਤੋਂ ਵਧ ਦਾ ਸਮਾਂ ਲਗਾ ਚੁੱਕੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਰਾਜਨੀਤਕ ਸਰਗਰਮੀਆਂ ਬਿਲਕੁਲ ਹੀ ਘਟਾ ਦਿੱਤੀਆਂ ਹਨ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਜੇਕਰ ਸ੍ਰੀ ਬਾਦਲ ਤੱਕ ਰਾਜਸੀ ਵਿਚਾਰਾਂ ਅਤੇ ਪਾਰਟੀ ਦੇ ਮਸਲੇ ਵਿਚਾਰਨ ਲਈ ਪਹੁੰਚ ਵੀ ਕੀਤੀ ਤਾਂ ਉਨ੍ਹਾਂ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸਾਰਾ ਮਾਮਲਾ ਅਕਾਲੀ ਦਲ ਦੇ ਪ੍ਰਧਾਨ ਅਤੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਵਿਚਾਰਨ ਲਈ ਕਿਹਾ। ਪਾਰਟੀ ਦੇ ਕਈ ਸੀਨੀਅਰ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਆਉਂਦੇ ਕੁਝ ਮਹੀਨਿਆਂ ਤਕ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ ਅਤੇ ਤਾਜ਼ਾ ਹਾਲਾਤ ਮੁਤਾਬਕ ਵੱਡੇ ਬਾਦਲ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤੇ ਜਾਣ ਦੇ ਕੋਈ ਆਸਾਰ ਨਹੀਂ ਹਨ। ਜੇਕਰ ਸ੍ਰੀ ਬਾਦਲ ਨੇ ਪ੍ਰਚਾਰ ਕੀਤਾ ਵੀ ਤਾਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿੱਚ ਹੀ ਪ੍ਰਚਾਰ ਕੀਤੇ ਜਾਣ ਦੇ ਆਸਾਰ ਹਨ। ਇਸ ਤਰ੍ਹਾਂ ਨਾਲ ਪਾਰਟੀ ਦੀ ਮੁਕੰਮਲ ਕਮਾਨ ਅਤੇ ਪ੍ਰਚਾਰ ਦਾ ਜ਼ਿੰਮਾ ਛੋਟੇ ਬਾਦਲ ਦੇ ਸਿਰ ਹੀ ਰਹਿਣਾ ਹੈ। ਉਂਜ ਵੀ ਪਾਰਟੀ ਦਾ ਸਾਰਾ ਕੰਟਰੋਲ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਹੱਥ ਹੀ ਹੈ।

  -ਗਿ. ਜਗਤਾਰ ਸਿੰਘ ਜਾਚਕ ਨਿਊਯਾਰਕ

   ਖ਼ਾਲਸੇ ਦੇ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਸਨਮਾਨੇ ਅਤੇ ਖ਼ਾਲਸਾ ਪੰਥ ਦੀਆਂ ਮੋਹਰੀਆਂ ਸਫਾਂ ਵਿੱਚ ਜੂਝ ਕੇ ਵੱਡੀਆਂ ਮੁਹਿੰਮਾ ਸਰ ਕਰਨ ਵਾਲੇ ਰੰਘਰੇਟੇ ਵੀਰਾਂ ਦੇ ਨਾਮ ਹੇਠਾਂ 2 ਸਤੰਬਰ 2018 ਨੂੰ ਚਾਟੀਵਿੰਡ ਲੇਹਲ, ਡੱਡੂਆਣਾ (ਸ੍ਰੀ ਅੰਮ੍ਰਿਤਸਰ) ਵਿਖੇ ਬਾਬਾ ਬੀਰ ਸਿੰਘ ਰੰਘਰੇਟਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ । ਪਿਛਲੇ ਸਾਲ ਇਸ ਸਮਾਗਮ ਨੂੰ ‘ਰੰਘਰੇਟਾ ਕਤਲਿਆਮ ਦਿਵਸ’ ਦਾ ਭਿਆਨਕ ਨਾਂ ਦਿੱਤਾ ਗਿਆ ਸੀ ।

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਆਪਣੇ ਹੀ ਡੇਰੇ ਦੇ ਸਾਧੂਆਂ ਨੂੰ ਅਪਾਹਜ ਕਰਨ ਵਾਲੇ ਕੇਸ 'ਚ ਸੀ ਆਈ ਦੀ ਪੰਚਕੂਲਾ ਅਦਾਲਤ ਨੇ ਅੱਜ ਸੌਦਾ ਸਾਧ ਨੂੰ ਝਟਕਾ ਦਿੰਦੇ ਹੋਏ ਉਸ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਡਾ. ਪੰਕਜ ਗਰਗ ਵੱਲੋਂ ਵਿਦੇਸ਼ ਜਾਣ ਲਈ ਲਗਾਈ ਅਰਜ਼ੀ ਨੂੰ ਮਨਜ਼ੂਰ ਕਰਦਿਆ ਕੁੱਝ ਦਿਨ ਲਈ ਵਿਦੇਸ਼ ਜਾਣ ਦੀ ਇਜ਼ਾਜਤ ਦੇ ਦਿੱਤੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੌਦਾ ਸਾਧ ਖਿਲਾਫ਼ ਕਾਨੂੰਨੀ ਲੜਾਈ ਲੜਨ ਵਾਲੇ ਭਾਈ ਗੁਰਦਾਸ ਸਿੰਘ ਤੂਰ ਨੇ ਦੱਸਿਆ ਕਿ ਸੌਦਾ ਸਾਧ ਵੱਲੋਂ ਆਪਣੇ ਹੀ ਡੇਰੇ ਦੇ ਸਾਧੂਆਂ ਨੂੰ ਅਪਾਹਜ ਕਰ ਦਿੱਤਾ ਗਿਆ ਸੀ , 400 ਸਾਧੂਆਂ ਨੂੰ ਅਪਾਹਜ ਬਣਾਉਣ ਸੰਬੰਧੀ ਹੰਸ ਰਾਜ ਚੌਹਾਨ ਵੱਲੋਂ 2015 ਵਿੱਚ ਹਾਈਕੋਰਟ ਚੰਡੀਗੜ੍ਹ ਸਾਧ ਖਿਲਾਫ਼ ਕੇਸ ਦਾਇਰ ਕੀਤਾ ਗਿਆ ਸੀ ,ਸੀ ਬੀ ਆਈ ਨੇ ਆਪਣੀ ਜਾਂਚ ਮਕੁੰਮਲ ਕਰਨ ਉਪਰੰਤ 1ਫ਼ਰਵਰੀ ਨੂੰ ਪੰਚਕੂਲਾ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਸੀ ਤੇ ਪਿਛਲੀ ਪੇਸ਼ੀ ਦੌਰਾਨ ਸੌਦਾ ਸਾਧ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਤੇ ਡਾ. ਪੰਕਜ ਗਰਗ ਵੱਲੋਂ ਵਿਦੇਸ਼ ਜਾਣ ਦੀ ਇਜ਼ਾਜਤ ਲਈ ਲਗਾਈ ਅਰਜ਼ੀ ਤੇ ਬਹਿਸ ਹੋਈ ਸੀ ਤੇ ਉਸ ਦਾ ਅੱਜ ਸੀ ਬੀ ਆਈ ਜੱਜ ਕਪਿਲ ਰਾਠੀ ਦੀ ਅਦਾਲਤ 'ਚ ਫ਼ੈਸਲਾ ਸੀ !ਅੱਜ ਸੌਦਾ ਸਾਧ ਦੇ ਵਕੀਲਾਂ ਨੇ ਦਲੀਲਾਂ ਦਿੰਦੇ ਹੋਏ ਕਿਹਾ ਕਿ ਇਸ ਕੇਸ 'ਚ ਕੋਈ ਸਖ਼ਤ ਧਰਾਵਾ ਨਹੀਂ ਹਨ ਤੇ ਅਜਿਹੇ ਕੇਸ਼ਾਂ 'ਚ ਛੇ ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਹੈ ਤੇ ਅਹਿਜਾ ਸਾਨੂੰ ਕਾਨੂੰਨ ਵੀ ਹੱਕ ਦਿੰਦਾ ਹੈ । ਇਸ ਲਈ ਡੇਰਾ ਮੁਖੀ ਦੀ ਅਰਜ਼ੀ ਨੂ ਮਨਜ਼ੂਰ ਕਰਦੇ ਹੋਏ ਉਸ ਨੂੰ ਜ਼ਮਾਨਤ ਦਿੱਤੀ ਜਾਵੇ । ਦੂਜੇ ਪਾਸੇ ਸੀ ਬੀ ਆਈ ਦੇ ਵਕੀਲਾਂ ਨੇ ਸੌਦਾ ਸਾਧ ਤੋਂ ਪੀੜਤ ਹੰਸ ਰਾਜ ਚੌਹਾਨ ਨੂੰ ਪੇਸ਼ ਕਰਕੇ ਕਿਹਾ ਕਿ ਜੇਕਰ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਤਾਂ ਇਸ ਦੇ ਹੱਕ ਕਿੱਥੇ ਗਏ । ਆਪਣੇ ਹੱਕਾਂ ਦੀ ਲੜਾਈ ਲੜਦੇ ਇਸ ਨੂੰ ਕਿੰਨਾ ਚਿਰ ਹੋ ਗਿਆ ਹੈ !ਜੇਕਰ ਐਡੇ ਬੱਜਰ ਗੁਨਾਹ ਨੂੰ ਛੋਟਾ ਜਿਹਾ ਹੀ ਮੰਨਦੇ ਹਨ ਤਾਂ ਡੇਰਾ ਮੁਖੀ ਨੇ ਹੋਰ ਵੱਡੇ ਗੁਨਾਹ ਕਿੰਨੇ ਕੀਤੇ ਹੋਣਗੇ । 400 ਲੋਕਾਂ ਨੂੰ ਸਰੀਰਕ ਤੌਰ ਤੇ ਅਪਾਹਜ਼ ਬਣਾਉਣਾ ਕੋਈ ਛੋਟਾ ਗੁਨਾਹ ਨਹੀ ਹੈ । ਇਸ ਲਈ ਡੇਰਾ ਮੁਖੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ਼ ਕੀਤੀ ਜਾਵੇ । ਸੀ ਬੀ ਆਈ ਦੇ ਵਕੀਲਾਂ ਦੀ ਦਲੀਲਾਂ ਸੁਣ ਕੇ ਅਦਾਲਤ 'ਚ ਛਨਾਟਾ ਛਾ ਗਿਆ ਤੇ ਸੌਦਾ ਸਾਧ ਦੇ ਵਕੀਲ ਵੀ ਚੁੱਪ ਹੋ ਗਏ ! ਜੱਜ ਸਾਹਿਬ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਕਿਹਾ ਕਿ ਜਿਸ ਵਿਅਕਤੀ ਨੂੰ ਮੌਤ ਜਾ ਉਮਰ ਭਰ ਦੀ ਸਜਾ ਹੋਣੀ ਹੋਵੇ ਉਸ ਨੂੰ ਅਦਾਲਤ ਕਿਸੇ ਵੀ ਹਾਲਤ 'ਚ ਜ਼ਮਾਨਤ ਨਹੀਂ ਦੇ ਸਕਦੀ ਤੇ ਸੌਦਾ ਸਾਧ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਨੂੰ ਖ਼ਾਰਜ਼ ਕਰ ਦਿੱਤਾ ਤੇ ਡਾ. ਡਾ. ਪੰਕਜ ਗਰਗ ਵੱਲੋਂ ਕਿਸੇ ਕਾਨਫ਼ਰੰਸ ਤੇ ਵਿਦੇਸ਼ ਜਾਣ ਲਈ ਮੰਗੀ ਇਜ਼ਾਜਤ ਵਾਲੀ ਅਰਜ਼ੀ ਨੂੰ ਜੱਜ ਸਾਹਿਬ ਨੇ ਮਨਜ਼ੂਰ ਕਰਦਿਆ ਸਿਰਫ਼ ਕੁੱਝ ਦਿਨ ਦੀ ਇਜ਼ਾਜਤ ਦੇ ਦਿੱਤੀ ਹੈ ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com