ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਅੰਮ੍ਰਿਤਸਰ - ਸਿੱਖ ਜਥੇਬੰਦੀ ਸਿਖ ਸਦਭਾਵਨਾ ਦਲ ਅਤੇ ਅਕਾਲ ਬੁੰਗਾ ਦੇ ਕਾਰਕੁਨਾਂ ਵੱਲੋਂ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕਰਨ ਮਗਰੋਂ ਵਿਰਾਸਤੀ ਮਾਰਗ ’ਤੇ ਰੋਸ ਮਾਰਚ ਕਰਨ ਮਗਰੋਂ ਧਰਨਾ ਲਾ ਦਿੱਤਾ ਗਿਆ। ਜਥੇਬੰਦੀਆਂ ਵੱਲੋਂ ਲਾਪਤਾ ਸਰੂਪਾਂ ਦੇ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ
  ਇਸ ਤੋਂ ਪਹਿਲਾਂ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਤੇ ਅਕਾਲ ਬੁੰਗਾ ਦੇ ਮੁਖੀ ਭਾਈ ਫੌਜਾ ਸਿੰਘ ਦੀ ਅਗਵਾਈ ਹੇਠ ਅਰਦਾਸ ਕੀਤੀ ਗਈ। ਭਾਈ ਵਡਾਲਾ ਨੇ ਆਖਿਆ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ’ਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਪੰਥਕ ਹੋਕਾ ਦੇਣ ਲਈ ਸਿੱਖ ਸਦਭਾਵਨਾ ਦਲ ਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੁਭਾਨਾ ਵੱਲੋਂ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਨਹੀਂ ਹੁੰਦੇ, ਇਹ ਧਰਨਾ ਜਾਰੀ ਰਹੇਗਾ।
  ਹਵਾਰਾ ਕਮੇਟੀ ਨੇ ਇਥੇ ਖਿੰਡਰੀ ਹੋਈ ਸਿੱਖ ਸ਼ਕਤੀ ਨੂੰ ਅਪੀਲ ਕੀਤੀ ਹੈ ਕਿ ਲਾਪਤਾ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ ਸ੍ਰੀ ਅਕਾਲ ਤਖ਼ਤ ਨੂੰ ਆਜ਼ਾਦ ਕਰਾਉਣ ਲਈ ਸਾਂਝਾ ਫਰੰਟ ਬਣਾਇਆ ਜਾਵੇ। ਕਮੇਟੀ ਆਗੂ ਪ੍ਰੋ. ਬਲਜਿੰਦਰ ਸਿੰਘ, ਅਮਰ ਸਿੰਘ ਚਾਹਲ, ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ ਆਦਿ ਨੇ ਦੋਸ਼ ਲਾਇਆ ਕਿ ਕਾਬਜ਼ ਧਿਰ ਨੇ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਗੁਰਮਤਿ ਸਿਧਾਂਤ ਅਤੇ ਕੌਮੀ ਵੱਕਾਰ ਪੱਖੋਂ ਵੱਡੀ ਢਾਹ ਲਾਈ ਹੈ। ਕਾਬਜ਼ ਧਿਰ ਦੇ ਪੰਥ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਨ ਲਈ ਵੱਖ-ਵੱਖ ਜਥੇਬੰਦੀਆਂ ਨੂੰ ਵੱਖੋ-ਵੱਖਰੇ ਸੰਘਰਸ਼ ਦੀ ਥਾਂ ਸਾਂਝਾ ਫਰੰਟ ਬਣਾਉਣ ਦੀ ਲੋੜ ਹੈ।

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦੇ ਕੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਨ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਮੁੜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਤੇ 9 ਮੈਂਬਰੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ, ਜੋ ਕਿ ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ ਅਧੀਨ ਬਣਾਇਆ ਗਿਆ ਹੈ, ਨੂੰ ਭੰਗ ਕਰੇ। ਪ੍ਰਧਾਨ ਮੰਤਰੀ ਨੂੰ ਇਹ ਮਾਮਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਕੋਲ ਚੁੱਕਣ ਦੀ ਅਪੀਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸਥਿਤੀ ਪਹਿਲਾਂ ਵਰਗੀ ਬਹਾਲ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੀਐੱਸਜੀਪੀਸੀ ਹਵਾਲੇ ਕਰਨ ਦੀ ਹਦਾਇਤ ਦੇਣ।

  ਸੈਕਰਾਮੈਂਟੋ - ਅਮਰੀਕਾ ਦੀਆਂ ਚੋਣਾਂ 'ਚ ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹਾਲਾਂਕਿ ਕੁਝ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ | ਲੈਥਰੋਪ, ਕੈਲੀਫੋਰਨੀਆ ਸ਼ਹਿਰ 'ਚ ਪੰਜਵੀਂ ਵਾਰ ਮੇਅਰ ਲਈ ਖੜੇ੍ਹ ਸੁਖਮਿੰਦਰ ਸਿੰਘ ਧਾਲੀਵਾਲ ਬਿਨਾਂ ਮੁਕਾਬਲਾ ਚੁਣੇ ਗਏ | ਧਾਲੀਵਾਲ ਬੰਗਾ ਨੇੜਲੇ ਪਿੰਡ ਲੰਗੇਰੀ ਦੇ ਵਸਨੀਕ ਹਨ ਉਨ੍ਹਾਂ ਦਾ ਸਥਾਨਕ ਪੰਜਾਬੀ ਭਾਈਚਾਰੇ 'ਚ ਕਾਫੀ ਰਸੂਖ ਹੈ | ਐਲਕ ਗਰੋਵ ਤੋਂ ਮੇਅਰ ਦੀ ਚੋਣ ਲਈ ਲੜੀ ਸਿੱਖ ਭਾਈਚਾਰੇ ਨਾਲ ਸਬੰਧਿਤ ਤੇ ਲਖਵਿੰਦਰ ਸਿੰਘ ਲੱਖੀ ਦੀ ਬੇਟੀ ਬੌਬੀ ਸਿੰਘ ਚੋਣ 'ਚ ਦੋ ਵਾਰ ਪਹਿਲਾਂ ਜਿੱਤੇ ਸਟੀਵ ਲੀ ਨੂੰ ਹਰਾ ਕੇ ਜਿੱਤੀ | ਇਸੇ ਤਰ੍ਹਾਂ ਹੀ ਬਜ਼ੁਰਗ ਸਿੱਖ ਆਗੂ ਸ. ਦੀਦਾਰ ਸਿੰਘ ਬੈਂਸ ਦੇ ਪੁੱਤਰ ਕਰਮਦੀਪ ਸਿੰਘ ਬੈਂਸ ਜੋ ਯੂਬਾ ਸਿਟੀ ਡਿਸਟਿਕ 4 ਤੋਂ ਕਾਊਾਟੀ ਸੁਪਰਵਾਈਜ਼ਰ ਦੀ ਚੋਣ 'ਚੋਂ ਆਪਣੇ ਵਿਰੋਧੀ ਤੇ ਪੰਜਾਬੀ ਭਾਈਚਾਰੇ ਦੇ ਹੀ ਤੇਜ਼ ਮਾਨ ਨੂੰ ਹਰਾ ਕੇ ਜਿੱਤੇ | ਇਥੇ ਹੀ ਡਿਸਟਿਕ 5 ਤੋਂ ਪੰਜਾਬੀ ਭਾਈਚਾਰੇ 'ਚ ਸਤਿਕਾਰੇ ਜਾਂਦੇ ਸਰਬ ਥਿਆੜਾ ਆਪਣੇ ਵਿਰੋਧੀ ਮੈਟ ਕੋਨੈਂਟ ਤੋਂ ਚੋਣ ਹਾਰ ਗਏ | ਐਲਕ ਗਰੋਵ ਤੋਂ ਕੌਸਲ ਮੈਂਬਰ ਦੀ ਚੋਣ ਲੜ ਰਹੇ ਅਮਰਦੀਪ ਸਿੰਘ ਵੀ ਚੋਣ ਹਾਰ ਗਏ | ਸੀਰੀਸ ਸ਼ਹਿਰ ਤੋਂ ਕੌਸਲ ਮੈਂਬਰ ਵਜੋਂ ਚੋਣ ਮਹਿੰਦਰ ਸਿੰਘ ਕੰਡਾ ਵੀ ਚੋਣ ਹਾਰ ਗਏ |

  ਭਾਰਤ ਦੇ ਉਤਰੀ ਪੂਰਬੀ ਹਿੱਸੇ ਵਿਚ ਮਨੀਪੁਰ ਪ੍ਰਾਂਤ ਹੈ। ਮਨੀਪੁਰ ਦੇ ਉਤਰ ਵਿਚ ਨਾਗਾਲੈਂਡ, ਦੱਖਣ ਵਿਚ ਮਿਜੋਰਮ, ਪੂਰਬ ਵਿਚ ਬਰਮਾ ਅਤੇ ਦੱਖਣ ਵਿਚ ਅਸਾਮ ਹੈ। ਮਨੀਪੁਰ ਪ੍ਰਾਂਤ ਵਿਚ ਪਹਾੜ ਦੇ ਵੈਲੀਆ ਹਨ। 90 ਪ੍ਰਤੀਸ਼ਤ ਭਾਗ ਪਹਾੜੀ ਹੈ। ਇਹ ਪ੍ਰਾਂਤ ਦਾ ਖੇਤਰਫਲ 21327 ਕਿਲੋਮੀਟਰ ਹੈ। ਇਸ ਪ੍ਰਾਂਤ ਵਿਚ ਕੇਵਲ ਇਕੋ ਸ਼ਹਿਰ ਇਮਫਾਲ ਹੈ ਜੋ ਕਿ ਇਸ ਦੀ ਰਾਜਧਾਨੀ ਵੀ ਹੈ। ਮੁਖ ਕਿੱਤਾ ਹੈਂਡਲੂਮ ਹੈ। ਲਗਭਗ 5 ਲੱਖ ਕਾਰੀਗਰ ਇਸ ਕਿਤੇ ਨਾਲ ਜੁੜੇ ਹੋਏ ਹਨ।
  ਮਨੀਪੁਰ ਦਾ ਜ਼ਿਕਰ ਸਦੀਆਂ ਤੋਂ ਹੁੰਦਾ ਆਇਆ ਹੈ। ਕਈ ਰਾਜਿਆਂ ਨੇ ਇਸ ਉ¤ਤੇ ਰਾਜ ਕੀਤਾ। ਆਖਿਰ ਵਿਚ ਸੰਨ 1947 ਵਿਚ ਇਹ ਪ੍ਰਾਂਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ। 1949 ਵਿਚ ਇਹ ਪ੍ਰਾਂਤ ਭਾਰਤ ਦਾ ਹਿੱਸਾਜ ਬਣ ਗਿਆ। 1956 ਵਿਚ ਇਹ ਭਾਰਤ ਵਿਚ ਯੂ.ਟੀ ਬਣਿਆ ਅਤੇ 1972 ਵਿਚ ਪੂਰਾ ਪ੍ਰਾਂਤ ਬਣਿਆ। ਹੁਣ ਬਕਾਇਦਾ ਅਸੈਂਬਲੀ, ਮੁੱਖ ਮੰਤਰੀ, ਕੈਬਨਿਟ ਅਤੇ ਹਾਈਕੋਰਟ ਆਦਿ ਹਨ।
  ਮਨੀਪੁਰ ਅਤੇ ਬਰਮਾ ਦੀ ਹਦ ਉ¤ਤੇ ਇਕ ਬਹੁਤ ਖੁਬਸੂਰਤ ਪ੍ਰਬੋਧ ਵੈਲੀ ਹੈ ਇਹ ਕੁਦਰਤੀ ਸੋਮਿਆਂ ਨਾਲ ਭਰਪੂਰ ਹੈ। ਲੱਖਾਂ ਲੋਕਾਂ ਦੀ ਜਿੰਦ ਜਾਨ ਹੈ। ਕਈ ਸ਼ਹਿਰ ਇਸ ਨੂੰ ਪੂਰਬ ਦਾ ਕਸ਼ਮੀਰ ਮੰਨਦੇ ਹਨ। ਇਸ ਵੈਲੀ ਦਾ ਖੇਤਰਫਲ 7000 ਸ. ਮੀਲ ਹੈ। ਸ਼ੁਰੂ ਤੋਂ ਹੀ ਇਹ ਵੈਲੀ ਮਨੀਪੁਰ ਦਾ ਹਿੱਸਾ ਹੈ। ਟੀਕ ਲੱਕੜੀ ਦਾ ਘਰ ਹੈ।
  13 ਜਨਵਰੀ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਇਹ ਵੈਲੀ ਬਿਨੀ ਕਿਸੀ ਸ਼ਰਤ ਜਾਂ ਅਧਾਰ ਤੋਂ ਬਰਮਾ ਨੂੰ ਤੋਹਫ਼ੇ ਵਜੋਂ ਦੇ ਦਿੱਤੀ। ਮਨੀਪੁਰ ਸਿੱਧਾ ਕੇਂਦਰ ਸਰਕਾਰ ਅਧੀਨ ਸੀ। ਇਸ ਫ਼ੈਸਲੇ ਬਾਰੇ ਨਹਿਰੂ ਜੀ ਨੇ ਮਨੀਪੁਰ ਦੇ ਲੋਕਾਂ ਨੂੰ ਵਿਸ਼ਵਾਸ਼ ਵਿਚ ਨਹੀਂ ਲਿਆ। ਲੋਕ ਸਭਾ ਤੋਂ ਮਨਜ਼ੂਰੀ ਨਹੀਂ ਲਈ। ਦੇਸ਼ ਦਾ ਕਾਨੂੰਨ ਇਸ ਤਰ•ਾਂ ਤੋਹਫਾ ਦੇਣ ਦੀ ਆਗਿਆ ਨਹੀਂ ਦਿੰਦਾ। ਇਥੋਂ ਤਕ ਕਿ ਕੋਈ ਵੀ ਵਿਅਕਤੀ ਆਪਣੀ ਨਿਜੀ ਜਾਇਦਾਦ ਕਿਸੇ ਦੂਜੇ ਮੁਲਕ ਨੂੰ ਨਹੀਂ ਦੇ ਸਕਦਾ।
  ਪ੍ਰੰਤੂ ਦੁਖ ਦੀ ਗਲ ਇਹ ਹੈ ਕਿ ਉਸ ਸਮੇਂ ਦੇ ਨੇਤਾਵਾਂ ਨੇ ਵਿਰੋਧੀ ਧਿਰ ਨੇ ਕੋਈ ਆਵਾਜ਼ ਨਹੀਂ ਉਠਾਈ ਨਾ ਹੀ ਕਿਸੇ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਨਹੀਂ ਦਿੱਤੀ, ਪਰ ਨਹਿਰੂ ਦੇ ਹੁਕਮ ਨੂੰ ਆਖਰੀ ਹੁਕਮ ਮੰਨ ਲਿਆ।
  ਇਕ ਪਾਸੇ ਤਾਂ ਕਾਬੋ ਵੈਲੀ ਦਾਨ ਦਿੱਤੀ ਗਈ ਦੂਜੇ ਪਾਸੇ ਕਸ਼ਮੀਰ ਵੈਲੀ ਦਾ ਮਸਲਾ ਅਜੇ ਤੱਕ ਚੱਲ ਰਿਹਾ ਹੈ। ਇਸ ਤਰ•ਾਂ ਇਹ ਪੰ: ਨਹਿਰੂ ਦੀ ਇਤਿਹਾਸਕ ਭੁੱਲ ਸੀ।

  ਮਹਿੰਦਰ ਸਿੰਘ ਵਾਲੀਆ
  ਜਿਲ•ਾ ਸਿੱਖਿਆ ਅਫ਼ਸਰ (ਸੇਵਾ ਮੁਕਤ)
  ਬਰਮਿੰਗਟਨ (ਕੈਨੇਡਾ)
  647-856-4280

  ਚੰਡੀਗੜ੍ਹ - ਰੇਲਵੇ ਵਲੋਂ ਮਾਲ ਸਪਲਾਈ ਕਰਨ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਲੰਮੇ ਸਮੇਂ ਤੋਂ ਮੁਅੱਤਲ ਕੀਤੇ ਜਾਣ ਦੇ ਨਤੀਜੇ ਵਜੋਂ ਕੋਲੇ ਦਾ ਸਟਾਕ ਖ਼ਤਮ ਹੋਣ ਕਰਕੇ ਪੰਜਾਬ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪਿਆ | ਸੂਬੇ ਦੇ ਆਖ਼ਰੀ ਪਾਵਰ ਪਲਾਂਟ ਜੀ.ਵੀ.ਕੇ. ਥਰਮਲ ਦੇ ਬੰਦ ਹੋਣ ਕਾਰਨ ਦਿਨ ਦੌਰਾਨ ਬਿਜਲੀ ਦੀ ਘਾਟ ਵਿਚ 1000-1500 ਮੈਗਾਵਾਟ ਵਾਧੇ ਦੇ ਮੱਦੇਨਜ਼ਰ ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਅਤੇ ਖੇਤੀਬਾੜੀ ਖ਼ਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੋਂ ਬਿਜਲੀ ਦੇ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ | ਸਰਕਾਰੀ ਬੁਲਾਰੇ ਅਨੁਸਾਰ ਮੌਜੂਦਾ ਸਮੇਂ ਸੂਬੇ 'ਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਸਮੇਂ ਕਰੀਬ 3400 ਮੈਗਾਵਾਟ ਹੈ | ਦੂਜੇ ਪਾਸੇ ਸਪਲਾਈ ਲੋੜ ਤੋਂ ਬਹੁਤ ਘੱਟ ਹੈ ਕਿਉਂਕਿ ਦਿਨ ਸਮੇਂ ਰੋਜ਼ਾਨਾ 4-5 ਘੰਟਿਆਂ ਲਈ ਸਿਰਫ਼ ਸਬਜ਼ੀ ਫੀਡਰਾਂ (800 ਮੈਗਾਵਾਟ) ਦੀ ਖੇਤੀਬਾੜੀ ਬਿਜਲੀ (ਏਪੀ) ਲੋਡ ਸਪਲਾਈ ਕੀਤੀ ਜਾ ਰਹੀ ਹੈ | ਮੌਜੂਦਾ ਸਮੇਂ ਹੋਰ ਏ.ਪੀ. ਲੋਡ (ਲਗਭਗ 300 ਮੈਗਾਵਾਟ) ਘੱਟ ਹੈ | ਬੁਲਾਰੇ ਨੇ ਦੱਸਿਆ ਕਿ ਸਥਿਤੀ ਗੰਭੀਰ ਬਣੀ ਹੋਈ ਹੈ ਕਿਉਂਕਿ ਪਾਵਰਕਾਮ ਕੋਲ ਕੋਈ ਵੀ ਉਤਪਾਦਨ ਨਿਯੰਤਰਣ ਨਹੀਂ ਬਚਿਆ ਅਤੇ ਬਿਜਲੀ ਦੀਆਂ ਮਾਰਕੀਟ ਦਰਾਂ ਜ਼ਿਆਦਾਤਰ ਪਰਿਵਰਤਨਸ਼ੀਲ ਚੱਲ ਰਹੀਆਂ ਹਨ ਅਤੇ ਕਿਸੇ ਵੀ ਸਮੇਂ ਇਸ ਵਿਚ ਵਾਧਾ ਹੋ ਸਕਦਾ ਹੈ | ਜਿਸ ਦੇ ਨਤੀਜੇ ਵਜੋਂ ਬਿਜਲੀ ਖ਼ਰੀਦ ਦੀ ਲਾਗਤ ਵਿਚ ਵੀ ਵਾਧਾ ਹੋਇਆ ਹੈ | ਅੱਜ ਜੀ.ਵੀ.ਕੇ. ਦਾ ਇੱਕ ਯੂਨਿਟ ਜੋ ਦੁਪਹਿਰ ਕਰੀਬ 12 ਵਜੇ ਕੰਮ ਕਰ ਰਿਹਾ ਸੀ, ਸ਼ਾਮ 5 ਵਜੇ ਕੋਲੇ ਦਾ ਭੰਡਾਰ ਪੂਰੀ ਤਰ੍ਹਾਂ ਖ਼ਤਮ ਹੋਣ ਕਾਰਨ ਬੰਦ ਹੋ ਗਿਆ | ਹੋਰ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਐਨ.ਪੀ.ਐਲ. ਅਤੇ ਟੀ.ਐਸ.ਪੀ.ਐਲ. ਵਿਚ ਪਹਿਲਾਂ ਹੀ ਕੋਲਾ ਖ਼ਤਮ ਹੋ ਚੁੱਕਾ ਹੈ | ਰੋਪੜ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਾਵਰ ਸਟੇਸ਼ਨ ਵੀ ਬੰਦ ਹੋ ਗਏ ਹਨ |ਬਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਥਰਮਲ ਪਲਾਂਟ ਵਿਚ ਕੋਲੇ ਦੀ ਕਮੀ ਹੋਣ ਕਾਰਨ ਇਕ ਯੂਨਿਟ ਪਹਿਲਾਂ ਹੀ ਬੰਦ ਹੋ ਗਿਆ ਸੀ ਅਤੇ ਹੁਣ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ |

  ਨਵੀਂ ਦਿੱਲੀ , (ਮਨਪ੍ਰੀਤ ਸਿੰਘ ਖਾਲਸਾ) - ਸਾਲ 2017 ਵਿਚ ਬੀਐਸਐਫ ਵੱਲੋਂ ਖਾੜਕੂ ਮਾਨ ਸਿੰਘ ਨਿਹੰਗ ਅਤੇ ਸ਼ੇਰ ਸਿੰਘ ਜੋ ਕਿ ਹਥਿਆਰਾਂ ਨਾਲ ਫੜੇ ਗਏ ਸਨ, ਜਿਸ ਵਿਚ ਮਾਨ ਸਿੰਘ ਕੋਲ ਹਥਿਆਰਾਂ ਦਾ ਲਾਇਸੈਂਸ ਵੀ ਸੀ, ਨੂੰ ਨਾ ਮੰਨਦਿਆਂ ਹੋਏ ਜੇਲ੍ਹ ਡੱਕ ਦਿੱਤਾ ਸੀ ਜਿਸ ਕਰਕੇ ਇਹ ਮਾਮਲਾ ਬਹੁਚਰਚਿਤ ਹੋ ਗਿਆ ਸੀ । ਉਪਰੰਤ ਮਾਮਲੇ ਅੰਦਰ ਅੰਮ੍ਰਿਤਸਰ ਪੁਲਿਸ ਵਲੋਂ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਸਤਿੰਦਰ ਰਾਵਤ, ਸਿਮਰਨਜੀਤ ਸਿੰਘ ਨੂੰ ਯੂ ਏ ਪੀ ਏ, ਗੈਰ ਕਾਨੂੰਨੀ ਗਤੀਵਿਧਿਆਂ ਅਤੇ ਅਸਲੇ ਦੀ ਧਾਰਾਵਾਂ ਹੇਠ ਨਾਮਜਦ ਕਰ ਦਿੱਤਾ ਗਿਆ ਸੀ । ਕੁੱਝ ਦਿਨ ਪਹਿਲਾਂ ਅਦਾਲਤ ਅੰਦਰ ਚਲੇ ਮਾਮਲੇ ਵਿਚ ਸੈਸਨ ਜੱਜ ਸਰਬਜੀਤ ਸਿੰਘ ਨੇ ਸਾਰਿਆਂ ਨੂੰ ਯੂਆਪਾ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਧਾਰਾ ਵਿਚੋਂ ਬਰੀ ਕਰ ਦਿੱਤਾ ਗਿਆ ਸੀ । ਮਾਮਲੇ ਦੀ ਪੈਰਵਾਈ ਕਰ ਰਹੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਨ੍ਹਾਂ ਤੇ ਯੂਆਪਾ, ਅਸਲਾ, ਧਮਾਕਾਖੇਜ ਸਮਗਰੀ ਲਾਈ ਗਈ ਸੀ ਜਿਸ ਵਿਚੋਂ ਬਲਕਾਰ ਸਿੰਘ, ਸਤਿੰਦਰ ਰਾਵਤ ਅਤੇ ਬਲਵਿੰਦਰ ਸਿੰਘ ਨੂੰ ਪੁਲਿਸ ਵੱਲੋਂ ਲਗਾਏ ਸਾਰੇ ਦੋਸ਼ਾਂ ਵਿਚੋ ਬਰੀ ਕਰ ਦਿੱਤਾ ਗਿਆ ਹੈ ਤੇ ਮਾਨ ਸਿੰਘ, ਸ਼ੇਰ ਸਿੰਘ, ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਅਸਲੇ ਦੀ ਧਾਰਾ ਹੇਠ ਦੋਸ਼ੀ ਠਹਿਰਾਇਆ ਗਿਆ ਹੈ । ਜਿਸ ਦੀ ਸਜਾ ਸੁਣਾਉਂਦੇ ਹੋਏ ਨਿਹੰਗ ਮਾਨ ਅਤੇ ਸ਼ੇਰ ਸਿੰਘ ਨੂੰ ਅਸਲੇ ਦੀ ਧਾਰਾ 25 (1) ਏ ਅਧੀਨ 10-10 ਸਾਲ ਦੀ ਸਜਾ ਅਤੇ 50-50 ਹਜਾਰ ਜੁਰਮਾਨਾ ਕੀਤਾ ਗਿਆ ਹੈ, ਜੁਰਮਾਨਾ ਨਾ ਭਰੇ ਜਾਣ ਦੀ ਸੂਰਤ ਵਿਚ ਇਕ-ਇਕ ਸਾਲ ਦੀ ਸਜਾ ਹੋਰ ਭੁਗਤਣੀ ਪਵੇਗੀ । ਸਿਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਜਿਨ੍ਹਾਂ ਕੋਲੋ ਪਿਸਤੋਲ ਮਿਲਿਆ ਦੱਸਿਆਂ ਗਿਆ ਹੈ ਨੂੰ ਅਸਲੇ ਦੀ ਧਾਰਾ 25 (1) ਬੀ ਅਧੀਨ 10-10 ਹਜਾਰ ਜੁਰਮਾਨਾ ਅਤੇ ਤਿੰਨ ਤਿੰਨ ਸਾਲ ਦੀ ਸਜਾ ਸੁਣਾਈ ਗਈ ਹੈ । ਸਿਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਜੁਰਮਾਨਾ ਭਰ ਦਿੱਤਾ ਗਿਆ ਹੈ ਤੇ ਦੋਨੋਂ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਪਰਤ ਆਉਣਗੇ । ਇਸ ਮਾਮਲੇ ਦੀ ਪੈਰਵਾਈ ਸਿੱਖ ਲੈਬ ਨਾਮੀ ਸੰਸਥਾਂ ਕਰ ਰਹੀ ਹੈ ।

  ਵਾਸ਼ਿੰਗਟਨ - ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦਾ ਮੁਕਾਬਬਲਾ ਸੁਰੀਮ ਕੋਰਟ ਤਕ ਪਹੁੰਚਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਡੌਨਾਲਡ ਟਰੰਪ ਤੇ ਜੋ ਬਾਇਡਨ ਕਾਨੂੰਨੀ ਲੜਾਈ ਦੀ ਤਿਆਰੀ 'ਚ ਹਨ। ਪੈਂਸਿਲਵੇਨੀਆ, ਵਿਸਕਾਂਸਿਨ ਤੇ ਮਿਸ਼ਿਗਨ ਵਰਗੇ ਕੁਝ ਮਹੱਤਵਪੂਰਨ ਇਲਾਕਿਆਂ 'ਚ ਗਿਣਤੀ ਜਾਰੀ ਹੈ। ਹੁਣ ਸਭ ਦੀ ਨਜ਼ਰ ਪੈਂਸਿਲਵੇਨੀਆ, ਵਿਸਕਾਂਸਿਨ ਤੇ ਮਿਸ਼ਿਗਨ, ਨੇਵਾਦਾ ਤੇ ਨੌਰਥ ਕੈਰੋਲਿਨਾ ਤੇ ਜੌਰਜੀਆ ਦੇ ਨਤੀਜਿਆਂ 'ਤੇ ਹੈ।
  ਇਸ ਵਾਰ ਗਿਣਤੀ 'ਚ ਵੱਧ ਸਮਾਂ ਲੱਗ ਸਕਦਾ ਹੈ। ਕਿੁਂਕਿ ਇਸ ਵਾਰ ਜ਼ਿਆਦਾਤਰ ਵੋਟਰਾਂ ਨੇ ਡਾਕਪੱਤਰਾਂ ਰਾਹੀਂ ਵੋਟਿੰਗ ਕੀਤੀ ਹੈ। ਟਰੰਪ ਡਾਕਪੱਤਰਾਂ ਦੀ ਗਿਣਤੀ ਨੂੰ ਲੈਕੇ ਕਈ ਵਾਰ ਨਰਾਜ਼ਗੀ ਜਤਾ ਚੁੱਕੇ ਹਨ। ਟਰੰਪ ਨੇ ਇਕ ਟਵੀਟ 'ਚ ਕਿਹਾ, 'ਸਾਡੇ ਵਕੀਲਾਂ ਨੇ ਸਾਰਥਕ ਪਹੁੰਚ ਲਈ ਕਿਹਾ ਹੈ, ਪਰ ਕੀ ਇਹ ਸਹੀ ਹੋਵੇਗਾ? ਸਾਡੇ ਸਿਸਟਮ ਤੇ ਰਾਸ਼ਟਰਪਤੀ ਚੋਣ ਨੂੰ ਪਹਿਲਾਂ ਹੀ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਇਸ 'ਤੇ ਚਰਚਾ ਹੋਣੀ ਚਾਹੀਦੀ ਹੈ।'
  ਟਰੰਪ ਦੇ ਕੈਂਪੇਨ ਮੈਨੇਜਰ ਦਾ ਕਹਿਣਾ ਹੈ ਕਿ ਟਰੰਪ ਵਿਸਕਾਂਸਿਨ 'ਚ ਦੁਬਾਰਾ ਗਿਣਤੀ ਦੀ ਮੰਗ ਕਰਨ ਵਾਲੇ ਹਨ। ਉਨ੍ਹਾਂ ਕਿਹਾ ਟਰੰਪ ਮਿਸ਼ਿਗਨ 'ਚ ਗਿਣਤੀ ਰੋਕਣ ਲਈ ਅਦਾਲਤ ਤੋਂ ਮੰਗ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੈਂਪੇਨ ਮੈਨੇਜਰ ਨੇ ਇਹ ਵੀ ਕਿਹਾ ਕਿ ਪੈਂਸਿਲਵੇਨੀਆ 'ਚ ਵੋਟਾਂ ਦੀ ਗਿਣਤੀ ਨੂੰ ਰੋਕਣ ਲਈ ਕੋਰਟ ਜਾਵਾਂਗੇ।
  ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਕਿ ਵੋਟਾਂ ਦੀ ਗਿਣਤੀ 'ਚ ਕਿਸੇ ਤਰ੍ਹਾਂ ਦਾ ਖਦਸ਼ਾ ਹੋਣ 'ਤੇ ਉਹ ਕੋਰਟ ਜਾਣਗੇ। ਉੱਥੇ ਹੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਵੀ ਕਿਹਾ ਕਿ ਟਰੰਪ ਵੋਟਾਂ ਦੀ ਗਿਣਤੀ ਰੋਕਣ ਦੀ ਕੋਸ਼ਿਸ਼ ਕਰਨ ਲਈ ਅਦਾਲਤ ਜਾਂਦੇ ਹਨ ਤਾਂ ਸਾਡੇ ਕੋਲ ਵੀ ਕਾਨੂੰਨੀ ਟੀਮਾਂ ਹਨ ਜੋ ਵਿਰੋਧ ਲਈ ਤਿਆਰ ਹਨ।
  ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕਰਕੇ ਪੋਸਟਲ ਬੈਲਟ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ ਬੀਤੀ ਰਾਤ ਤਕ ਡੈਮੋਕ੍ਰੇਟਿਕ ਦੇ ਕੰਟਰੋਲ ਵਾਲੇ ਕਰੀਬ ਸਾਰੇ ਸੂਬਿਆਂ 'ਚ ਮੈਂ ਅੱਗੇ ਸੀ ਪਰ ਜਾਦੂਈ ਤਰੀਕੇ ਨਾਲ ਇਕ-ਇਕ ਕਰਕੇ ਉਹ ਗਾਇਬ ਹੋਣੇ ਸ਼ੁਰੂ ਹੋ ਗਏ ਕਿਉਂਕਿ ਹੈਰਾਨ ਕਰਨ ਵਾਲੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਬੇਹੱਦ ਹੈਰਾਨੀਜਨਕ, ਚੋਣ ਵਿਸ਼ਲੇਸ਼ਕ ਇਸ ਨੂੰ ਪੂਰੀ ਤਰ੍ਹਾਂ ਤੇ ਇਤਿਹਾਸਕ ਰੂਪ ਤੋਂ ਗਲਤ ਸਮਝ ਰਹੇ ਹਨ। ਟਵਿਟਰ ਨੇ ਉਨ੍ਹਾਂ ਦੇ ਇਸ ਟਵੀਟ ਨੂੰ ਗੁੰਮਰਾਹ ਕਰਨ ਦਾ ਲੇਬਲ ਦਿੱਤਾ ਹੈ।
  ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਆਖ਼ਰੀ ਨਤੀਜਿਆਂ ਦੀ ਸੰਸਾਰ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਨੀਤੀ ਬਾਰੇ ਮੁਖੀ ਜੋਸਪ ਬੋਰੈੱਲ ਨੇ ਕਿਹਾ ‘ਸਾਨੂੰ ਹਾਲੇ ਕਾਫ਼ੀ ਧੀਰਜ ਰੱਖਣ ਦੀ ਲੋੜ ਹੈ, ਵਾਈਟ ਹਾਊਸ ਲਈ ਮੁਕਾਬਲਾ ਹੁਣ ਤਿੰਨ ਵੱਡੇ ਸੂਬਿਆਂ ਵਿਸਕੌਨਸਿਨ, ਮਿਸ਼ੀਗਨ ਤੇ ਪੈਨਸਿਲਵੇਨੀਆ ਉਤੇ ਕੇਂਦਰਤ ਹੋ ਗਿਆ ਹੈ।’ ਇਹ ਸੂਬੇ ਹੀ ਨਿਰਧਾਰਿਤ ਕਰਨਗੇ ਕਿ ਜੋਅ ਬਾਇਡਨ ਤੇ ਡੋਨਲਡ ਟਰੰਪ ਵਿਚੋਂ ਕੌਣ ਅਮਰੀਕਾ ਦੀ ਕਮਾਨ ਸੰਭਾਲਦਾ ਹੈ। ਬੋਰੈੱਲ ਨੇ ਸਪੇਨੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਅਮਰੀਕੀ ਚੋਣ ਪ੍ਰਕਿਰਿਆ ਇਸ ਤਰ੍ਹਾਂ ਦੀ ਹੈ ਕਿ ਜਦ ਤੱਕ ਆਖ਼ਰੀ ਵੋਟ ਨਹੀਂ ਗਿਣਿਆ ਜਾਂਦਾ, ਨਤੀਜੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਆਖ਼ਰੀ ਵੋਟ ਨਤੀਜਾ ਬਦਲ ਸਕਦੀ ਹੈ। ਪੂੁਰੇ ਵਿਸ਼ਵ ਦੇ ਆਗੂ ਹਾਲੇ ਨਤੀਜਿਆਂ ਬਾਰੇ ਕੋਈ ਟਿੱਪਣੀ ਕਰਨ ਤੋਂ ਬਚ ਰਹੇ ਹਨ।

  ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕਾਂ ਤੇ ਮੰਤਰੀਆਂ ਨੇ ਅੱਜ ਕੇਂਦਰ ਸਰਕਾਰ ਵਿਰੁੱਧ ਜੰਤਰ ਮੰਤਰ ’ਤੇ ਧਰਨਾ ਦੇ ਕੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਘੇਰਿਆ। ਇੱਥੋਂ ਦੇ ਪੰਜਾਬ ਭਵਨ ਤੋਂ ਵਿਧਾਇਕ ਤੇ ਮੰਤਰੀ ਪੈਦਲ ਮਾਰਚ ਕਰਦੇ ਹੋਏ ਜੰਤਰ ਮੰਤਰ ਪੁੱਜੇ ਤੇ ਧਰਨੇ ’ਤੇ ਬੈਠ ਗਏ।
  ਕੈਪਟਨ ਅਮਰਿੰਦਰ ਸਿੰਘ ਕੁੱਝ ਸੰਸਦ ਮੈਂਬਰਾਂ ਨਾਲ ਰਾਜਘਾਟ ਪੁੱਜੇ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧ ’ਤੇ ਫੁੱਲ ਭੇਟ ਕੀਤੇ ਤੇ ਮਗਰੋਂ ਆ ਕੇ ਧਰਨੇ ’ਤੇ ਬੈਠ ਗਏ। 'ਆਪ' ਤੇ ਅਕਾਲੀ ਵਿਧਾਇਕਾਂ ਨੂੰ ਛੱਡ ਕੇ ਵਿਰੋਧੀ ਧਿਰ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ ਨੇ ਵੀ ਧਰਨੇ ਵਿੱਚ ਸ਼ਿਰਕਤ ਕੀਤੀ।
  ਇਸ ਮੌਕੇ ਸੰਬੋਧਨ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਇਥੇ ਹਾਲਾਤ ਛੇਤੀ ਬਦਲ ਜਾਂਦੇ ਹਨ ਤੇ ਸਰਕਾਰ 1980-1995 ਵਾਲੇ ਕਾਲੇ ਦੌਰ ਦੇ ਹਾਲਾਤ ਬਣਾਉਣ ਵਲ ਪੰਜਾਬ ਨੂੰ ਨਾ ਧੱਕੇ। ਸੁਖਪਾਲ ਖਹਿਰਾ ਨੇ ਕੇਂਦਰ ਸਰਕਾਰ ’ਤੇ ਤਾਨਾਸ਼ਾਹੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਘਾਟ ਨਹੀਂ ਜਾਣ ਦਿੱਤਾ ਗਿਆ।
  ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਜਾਪਦਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਾ ਹੋ ਕੇ ਕਿਸੇ ਬਾਹਰਲੇ ਮੁਲਕ ਦਾ ਹਿੱਸਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਹੈ। ਬੁਲਾਰਿਆਂ ਨੇ ਇਸ ਮੌਕੇ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਤੇ ਮਾਲ ਗੱਡੀਆਂ ਚਲਾਉਣ ਦੀ ਮੰਗ ਕੀਤੀ।

  ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਇਨਕਮ ਟੈਕਸ ਵਿਭਾਗ ਵੱਲੋਂ ਉਨ੍ਹਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਗਏ ਵੱਖ-ਵੱਖ ਨੋਟਿਸਾਂ ਦੇ ਸਮੇਂ ’ਤੇ ਸਵਾਲ ਉਠਾਏ ਹਨ। ਜੰਤਰ-ਮੰਤਰ ’ਤੇ ਦਿੱਤੇ ਗਏ ਧਰਨੇ ਦੌਰਾਨ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ, ਖੁਦ ਨੂੰ (ਕੈਪਟਨ) ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਆਮਦਨ ਕਰ ਵਿਭਾਗ ਪਾਸੋਂ ਨੋਟਿਸ ਪ੍ਰਾਪਤ ਹੋਏ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀਆਂ ਦੋ ਪੋਤਰੀਆਂ, ਜਿਨ੍ਹਾਂ ਵਿੱਚੋਂ ਇਕ ਕਾਨੂੰਨ ਦੀ ਵਿਦਿਆਰਥਣ ਹੈ ਤੇ ਦੂਜੀ ਦੀ ਮੰਗਣੀ ਹੋਣ ਵਾਲੀ ਹੈ, ਅਤੇ ਅੱਲ੍ਹੜ ਉਮਰ ਦੇ ਪੋਤਰੇ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ ਤੇ ਉਨ੍ਹਾਂ ਨੂੰ ਵੀ ਨੋਟਿਸ ਪ੍ਰਾਪਤ ਹੋਏ ਹਨ। ਕੈਪਟਨ ਨੇ ਕਿਹਾ ਕਿ ਨੋਟਿਸ ਜਾਰੀ ਕਰਨ ਦਾ ਸਮਾਂ ਸ਼ੱਕੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਖੇਤੀ ਸੋਧ ਬਿੱਲ ਪਾਸ ਕੀਤੇ ਗਏ ਹਨ ਜਿਸ ਮਗਰੋਂ ਕੇਂਦਰੀ ਏਜੰਸੀਆਂ ਨੇ ਇਹ ਨੋਟਿਸ ਜਾਰੀ ਕੀਤੇ ਹਨ। ਸੂਤਰਾਂ ਮੁਤਾਬਕ ਬੱਚਿਆਂ ਨੂੰ ‘ਆਈਟੀ’ ਵੱਲੋਂ ਨੋਟਿਸ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਨ ਦੇ ਇਕ-ਦੋ ਦਿਨ ਹੀ ਬਾਅਦ ਜਾਰੀ ਕੀਤੇ ਗਏ ਹਨ।

  ਅੰਮ੍ਰਿਤਸਰ - 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਨਵੰਬਰ 1984 ਕਤਲੇਆਮ ਵਿਚ ਮਾਰੇ ਗਏ ਸਮੂਹ ਸਿੱਖਾਂ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ ਪਾਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਝੰਡਾ ਬੁੰਗਾ ਵਿਖੇ ਪਾਏ ਗਏ ਅਖੰਡ ਪਾਠ ਦੇ ਭੋਗ ਮਗਰੋਂ ਗੁਰਬਾਣੀ ਦਾ ਕੀਰਤਨ ਅਤੇ ਅਰਦਾਸ ਕੀਤੀ ਗਈ।
  ਉਪਰੰਤ ਸੁਸਾਇਟੀ ਦੇ ਕਾਰਕੁਨਾਂ ਨੇ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਤੋਂ ਗੁਰਦਾਸ ਹਾਲ ਤਕ ਰੋਸ ਮਾਰਚ ਕੀਤਾ ਤੇ ਕਤਲੇਆਮ ਦੇ ਦੋਸ਼ੀਆਂ ਦਾ ਪੁਤਲਾ ਸਾੜਿਆ। ਇਸ ਮੌਕੇ ਸੁਰਜੀਤ ਸਿੰਘ ਨੇ ਆਖਿਆ ਕਿ 36 ਸਾਲ ਬੀਤਣ ਮਗਰੋਂ ਵੀ ਪੀੜਤਾਂ ਨੂੰ ਨਿਆਂ ਨਹੀਂ ਮਿਲਿਆ ਹੈ। ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੋਈ। ਇਸ ਮੌਕੇ ਸੋਨੀਆ ਗਾਂਧੀ ਤੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com