ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਬਰਨਾਲਾ,  (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰ: ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਸਾਰੇ ਆਹੁਦਿਆਂ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਬਾਦਲ ਦਲ ਵਿੱਚ ਭੂਚਾਲ ਜਿਹਾ ਆ ਗਿਆ ਹੈ। ਭਾਵੇਂ ਮਾਝੇ ਦੇ ਅਕਾਲੀਆਂ ਸ੍ਰ: ਢੀਂਡਸਾ ਵਾਂਗੂੰ ਹੌਸਲਾ ਤਾਂ ਨਹੀਂ ਦਿਖਾ ਸਕੇ, ਪਰ ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਪਾਰਟੀ ਵੱਡੀ-ਬੰਦੇ ਛੋਟੇ, ਅਸੀਂ ਅਕਾਲੀ ਦਲ ਨਾਲ ਹਾਂ ਸੁਖਬੀਰ ਬਾਦਲ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਅਤੇ ਹੋਰ ਕਈ ਤਰ੍ਹਾਂ ਦੇ ਦਿੱਤੇ ਸੰਕੇਤਾਂ ਨਾਲ ਬਾਦਲ ਪਰਵਾਰ ਨੂੰ ਸ਼ੀਸ਼ਾ ਜਰੂਰ ਦਿਖਾ ਦਿੱਤਾ ਹੈ ਕਿ ਹੁਣ ਸਮਾਂ ਬਦਲ ਚੁੱਕਿਆ ਹੈ। ਇਸ ਚਣੌਤੀ ਨੂੰ ਬਾਦਲ ਪਰਵਾਰ ਕਿਵੇਂ ਲੈਂਦਾ ਹੈ ਅਤੇ ਇਹਨਾਂ ਹਾਲਾਤਾਂ ਦਾ ਕਿਵੇਂ ਸਾਹਮਣਾ ਕਰਦਾ ਹੈ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਸ੍ਰ: ਢੀਂਡਸਾ ਵੱਲੋਂ ਲਏ ਗਏ ਸਟੈਂਡ 'ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
  ਇੱਕ ਚਰਚਾ ਅਨੁਸਾਰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪਣ ਦੀਆਂ ਤਿਆਰੀਆਂ ਦਾ ਸ੍ਰ: ਢੀਂਡਸਾ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਉਸ ਸਮੇਂ ਪ੍ਰਧਾਨਗੀ ਬਦਲਣ ਵਾਲੀ ਗੱਲ ਰੁਕ ਗਈ ਸੀ, ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਤੇ ਪੇਸ਼ ਕੀਤੀ ਰਿਪੋਰਟ ਦੀ ਵਿਧਾਨ ਸਭਾ ਵਿੱਚ ਹੋਈ ਚਰਚਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਥਾਂ ਬਲਵਿੰਦਰ ਸਿੰਘ ਭੂੰਦੜ ਨੂੰ ਸ੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੌਂਪਣ ਦੀ ਗੱਲ ਚੱਲ ਰਹੀ ਹੈ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਫਿਰੋਜਪੁਰ ਰੈਲੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ ਨੂੰ ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਐਲਾਨੇ ਜਾਣ ਦੀ ਪੂਰੀ ਸੰਭਾਵਨਾ ਸੀ, ਪਰ ਸ੍ਰ: ਭੂੰਦੜ ਵੱਲੋਂ ਇਸ ਰੈਲੀ ਦੌਰਾਨ ਸ੍ਰ: ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹੇ ਜਾਣ ਤੋਂ ਬਾਅਦ ਉਠੇ ਵਿਵਾਦ ਕਾਰਨ ਇਹ ਐਲਾਨ ਵਿਚੇ ਹੀ ਰੁਕ ਗਿਆ।
  ਸ੍ਰ: ਬਾਦਲ ੂਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ 'ਤੇ ਸ੍ਰਾਂ ਭੂੰਦੜ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ 'ਤੇ ਪੇਸ ਹੋਕੇ ਤਨਖਾਹ ਲਗਵਾ ਕੇ ਭੁੱਲ ਬਖਸਾਉਣ ਤੋਂ ਬਾਅਦ ਹੁਣ ਦੁਬਾਰ ਸ੍ਰ: ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਤਿਆਰੀ ਹੋ ਰਹੀ ਸੀ ਤਾਂ ਸ੍ਰ: ਢੀਂਡਸਾ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਇਸ ਦਾ ਵਿਰੋਧ ਕੀਤਾ ਗਿਆ ਅਤੇ ਫੇਰ ਵਾਹ ਨਾ ਚੱਲਦੀ ਦੇਖ ਸ੍ਰ: ਢੀਂਡਸਾ ਵੱਲੋਂ ਆਪਣੇ ਸਾਰੇ ਆਹੁਦਿਆਂ ਤੋਂ ਅਸਤੀਫੇ ਦੇ ਦਿੱਤਾ ਗਿਆ ਹੈ। ਇਸ ਤੋਂ ਸ੍ਰ: ਢੀਂਡਸਾ ਖੁੱਲੇ ਰੂਪ ਵਿੱਚ ਆਖ ਚੁੱਕੇ ਹਨ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਛੁੱਟੀ ਹੋ ਜਾਣੀ ਚਾਹੀਦੀ ਹੈ, ਪਰ ਪਾਰਟੀ ਅੰਦਰ ਜਿਸ ਤਰਾਂ ਸ੍ਰ: ਢੀਂਡਸਾ ਦੀ ਆਵਾਜ਼ ਨੂੰ ਅਣਸੁਣਿਆਂ ਕੀਤਾ ਜਾ ਰਿਹਾ ਸੀ, ਉਹ ਵੀ ਅਸਤੀਫੇ ਦੇ ਕਾਰਨਾਂ ਵਿੱਚ ਸਾਮਲ ਹੈ। ਦੂਸਰੀ ਚਰਚਾ ਅਨੁਸਾਰ ਸੰਗਰੂਰ ਲੋਕ ਸਭਾ ਸੀਟ ਤੋਂ ਸ੍ਰ: ਢੀਂਡਸਾ ਦੇ ਵਾਰ ਵਾਰ ਹਾਰਨ ਕਰਕੇ ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਗਰੂਰ ਸੀਟ ਭਾਜਪਾ ਲਈ ਛੱਡਣ ਦਾ ਮਨ ਬਣਾ ਲਿਆ ਅਤੇ ਭਾਜਪਾ ਦੇ ਸੰਗਰੂਰ ਤੋਂ ਸੰਭਾਵੀ ਉਮੀਦਵਾਰ ਹਰਜੀਤ ਸਿੰਘ ਗਰੇਵਾਲ ਨੇ ਆਪਣੀਆਂ ਸਰਗਰਮੀਆਂ ਵਿੱਢਦਿਆਂ ਆਪਣੇ ਸਮਰਥਕਾਂ ਨੂੰ ਭਾਜਪਾ ਵਿੱਚ ਜਿੰਮੇਵਾਰੀਆਂ ਸੌਂਪਣੀਆਂ ਸੁਰੂ ਕਰ ਦਿੱਤੀਆਂ ਹਨ। ਜਿਹਨਾਂ ਵਿੱਚ ਹਾਲ ਹੀ ਵਿੱਚ ਆਪਣੇ ਇੱਕ ਖਾਸਮਖਾਸ ਨੂੰ ਭਾਜਪਾ ਬਰਨਾਲਾ ਦਾ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਹੈ।
  ਸਿਆਸੀ ਮਾਹਿਰਾਂ ਵੱਲੋਂ ਕਿਆਫੇ ਲਗਾਏ ਜਾ ਰਹੇ ਹਨ ਕਿ ਇਸ ਤਰ੍ਹਾਂ ਦੀ ਕਵਾਇਦ ਨੂੰ ਦੇਖਦਿਆਂ ਹੀ ਸ੍ਰ: ਢੀਂਡਸਾ ਨੇ ਅਸਤੀਫਾ ਦਿੱਤਾ ਹੈ। ਇਥੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਪੰਥ ਅੰਦਰ ਬਾਦਲ ਪਰਵਾਰ ਦੇ ਵਧ ਰਹੇ ਵਿਰੋਧ ਅਤੇ ਬਰਗਾੜੀ ਮੋਰਚੇ ਨੂੰ ਦਿਨੋਂ ਦਿਨ ਮਿਲ ਰਹੇ ਭਰਵੇਂ ਸਮਰਥਨ ਨੂੰ ਦੇਖਦਿਆਂ ਟਕਸਾਲੀ ਅਕਾਲੀ ਆਗੂਆਂ ਵੱਲੋਂ ਸਮੇਂ ਦੀ ਨਿਜਾਕਤ ਨੂੰ ਪਛਾਣਦਿਆਂ ਸ੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਦੇ ਗਲਬੇ ਤੋਂ ਮੁਕਤ ਕਰਕੇ ਨਵੀਂ ਲੀਡਰਸ਼ਿਪ ਨੂੰ ਉਭਾਰਨ ਦੇ ਯਤਨਾਂ ਵਿੱਢਦਿਆਂ ਕੋਈ ਨਵੀਂ ਰਣਨੀਤੀ ਤਹਿਤ ਹੀ ਬਾਦਲ ਪਰਵਾਰ ਖਿਲਾਫ ਉਠੀ ਬਗਾਵਤ ਨੂੰ ਤੇਜ਼ ਕਰਨ ਲਈ ਸ੍ਰ: ਢੀਂਡਸਾ ਨੇ ਇਹ ਫੈਸਲਾ ਲਿਆ ਹੋਵੇ। ਭਾਵੇਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਚਰਚਾਵਾਂ ਹੋ ਰਹੀਆਂ ਹਨ, ਪਰ ਕਾਰਨ ਕੁਝ ਵੀ ਹੋਵੇ, ਸ੍ਰ: ਢੀਂਡਸਾ ਵੱਲੋਂ ਲਏ ਗਏ ਫੈਸਲੇ ਨਾਲ ਬਾਦਲ ਦਲ ਦੀਆਂ ਨੀਂਹਾਂ ਹਿੱਲ ਗਈਆਂ ਅਤੇ ਆਉਂਦੇ ਦਿਨਾਂ ਵਿੱਚ ਹੋਰ ਧਮਾਕੇ ਹੋਣ ਦੀਆਂ ਪੂਰੀਆਂ ਸੰਭਾਵਨਾਂਵਾਂ ਪੈਦਾ ਹੋ ਗਈਆਂ ਹਨ।

  ਅਮ੍ਰਿਤਸਰ - ਸ੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮਾਝੇ ਦੇ ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਡਾ: ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਉਹ ਸਭ ਅਕਾਲੀ ਦਲ ਦੇ ਸੱਚੇ ਸੁਚੇ ਸਿਪਾਹੀ ਹਨ, ਅਕਾਲੀ ਦਲ ਨੂੰ ਕਿਸੇ ਵੀ ਕੀਮਤ 'ਤੇ ਨੁਕਸਾਨ ਪਹੁੰਚਣ ਨਹੀਂ ਦਿਆਂਗੇ।
  ਪ੍ਰੌਸ ਨਾਲ ਗਲਬਾਤ ਕਰਦਿਆਂ ਉਹਨਾਂ ਮੰਨਾ ਕਿ ਅਕਾਲੀ ਦਲ ਵਿਚ ਸਭ ਅਛਾ ਨਹੀਂ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ੍ਰੋਮਣੀ ਅਕਾਲੀ ਦਲ, ਅਤੇ ਸ੍ਰੋਮਣੀ ਕਮੇਟੀ ਆਦਿ ਸਿਖ ਸੰਸਥਾਵਾਂ ਵਿਚ ਜੋ ਵੀ ਊਣਤਾਈਆਂ ਹਨ ਉਹਨਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਅਤੇ ਉਕਤ ਸੰਸਥਾਵਾਂ ਨੁੰ ਮੁੜ ਲੀਹ 'ਤੇ ਲਿਆਉਣ ਲਈ ਉਹਨਾਂ ਊਣਤਾਈਆਂ ਨੂੰ ਪਾਰਟੀ ਫੋਰਮ 'ਤੇ ਰਖਿਆ ਜਾਵੇਗਾ। ਉਹਨਾਂ ਇਕ ਪ੍ਰਛਨ ਦੇ ਜਵਾਬ ਵਿਚ ਕਿਹਾ ਕਿ ਅਕਾਲੀ ਦਲ ਉਹਨਾਂ ਦੀ ਮਾਂ ਹੈ ਅਤੇ ਪਾਰਟੀ ਤੋਂ ਅਸਤੀਫਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਡਾ: ਅਜਨਾਲਾ ਨੇ ਕਿਹਾ ਕਿ ਉਹਨਾਂ ਦਾ ਆਖਰੀ ਸਾਹ ਵੀ ਅਕਾਲੀ ਦਲ 'ਚ ਹੀ ਨਿਕਲੇਗਾ। ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਸਭ ਤੋਂ ਉਪਰ ਹੈ ਅਤੇ ਵਿਅਕਤੀ ਹਮੇਸ਼ਾਂ ਛੋਟਾ ਹੁੰਦਾ ਹੈ। ਉਹਨਾਂ ਇÂ ਵੀ ਕਿਹਾ ਕਿ ਪਾਰਟੀ 'ਚ ਕਈ ਪ੍ਰਧਾਨ ਆਏ ਅਤੇ ਗਏ ਉਹ ਸਭ ਪਾਰਟੀ ਨਾਲ ਹਨ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਹੀ। ਪਾਰਟੀ ਦੇ ਜਿਮੇਵਾਰ ਆਗੂਆਂ ਦਾ ਫਰਜ ਬਣਦਾ ਹੈ ਕਿ ਉਹ ਪਾਰਟੀ 'ਚ ਆਈਆਂ ਊਣਤਾਈਆਂ ਬਾਰੇ ਹਾਈ ਕਮਾਨ ਨੂੰ ਜਾਣੂ ਕਰਾਵੇ ਅਤੇ ਗਲਤ ਕੰਮਾਂ ਨੁੰ ਰੋਕਿਆ ਜਾਵੇ। ਅਕਾਲੀ ਦਲ 'ਚ ਲੀਡਰਸ਼ਿਪ ਦੀ ਤਬਦੀਲੀ ਬਾਰੇ ਸਵਾਲ ਨੂੰ ਹੱਸ ਕੇ ਟਾਲ ਦਿਆਂ ਸ: ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ 'ਚ ਜੇ ਕੋਈ ਮਾੜਾ ਅਨਸਰ ਹੋਇਆ ਉਸ ਨੂੰ ਕਢਣ ਬਾਰੇ ਹਾਈ ਕਮਾਨ ਨੁੰ ਕਿਹਾ ਜਾਵੇਗਾ। ਉਹਨਾਂ ਕਿਹਾ ਕਿ ਸ: ਸੁਖਦੇਵ ਸਿੰਘ ਢਿੰਡਸਾ ਉਹਨਾਂ ਦੇ ਪਿਆਰੇ ਦੋਸਤ ਅਤੇ ਸੀਨੀਅਰ ਨੇਤਾ ਹਨ, ਉਹਨਾਂ ਪਾਰਟੀ ਨੂੰ ਅਲਵਿਦਾ ਕਹਿਣਾ ਪਾਰਟੀ ਲਈ ਇਕ ਝਟਕਾ ਹੈ , ਇਸ ਗਲ ਦਾ ਉਹਨਾਂ ਨੂੰ ਦੁੱਖ ਵੀ ਹੈ। ਉਹਨਾਂ ਦਸਿਆ ਕਿ ਪਾਰਟੀ 'ਚ ਕਈ ਮਾਮਲੇ ਵਿਚਾਰਨਯੋਗ ਹਨ, ਉਹਨਾ ਕਿਹਾ ਕਿ ਅਕਾਲੀ ਦਲ ਦੀ ਮਜਬੂਤੀ ਨਾਲ ਹੀ ਪੰਜਾਬ ਦੀ ਮਜਬੂਤੀ ਹੈ। ਸ: ਸੇਖਵਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਪਰੰਤ ਸਿਟ ਦੀ ਕਾਇਮੀ 'ਤੇ ਸਵਾਲ ਉਠਾਇਆ ਪਰ ਨਾਲ ਇਹ ਵੀ ਕਿਹਾ ਕਿ ਉਹਨਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪਾਰਟੀ ਤੋਂ ਉਪਰ ਹਨ। ਬੇਅਦਬੀ ਦੇ ਦੋਸ਼ੀਆਂ ਨੁੰ ਹਰ ਹਾਲ 'ਚ ਸਜਾ ਮਿਲਣੀ ਚਾਹੀਦੀ ਹੈ। ਸ: ਬ੍ਰਹਮਪੁਰਾ ਨੇ ਮੌਜੂਦਾ ਹਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਦੀ ਮਜਬੂਤੀ ਚਾਹੁੰਦੇ ਹਨ। ਇਸ ਮੌਕੇ ਅਕਾਲੀ ਆਗੂਆਂ ਨੇ ਚੰਡੀਗੜ ਨੂੰ ਪੱਕੇ ਤੌਰ 'ਤੇ ਕੇਦਰੀ ਸ਼ਾਸਤ ਪ੍ਰਦੇਸ਼ ਵਜੋਂ ਕੇਦਰ ਵਲੋਂ ਨੌਟੀਫਿਕੇਸ਼ ਜਾਰੀ ਕਰਨ ਦੀ ਸਖਤ ਅਲੋਚਨਾ ਕੀਤੀ। ਉਹਲਾਂ ਕਿਹਾ ਕਿ ਇਹ ਕੇਦਰ ਦਾ ਚੰਡੀਗੜ ਪ੍ਰਤੀ ਪੰਜਾਬ ਦੇ ਕਲੇਮ ਨੂੰ ਕਮਜੋਰ ਕਰਨ ਦੀ ਚਾਲ ਹੈ, ਉਹਨਾਂ ਕਿਹਾ ਕਿ ਅਜਿਹਾ ਕਰ ਕੇ ਕੇਦਰ ਸਰਕਾਰ ਨੇ ਪੰਜਾਬ ਨਾਲ ਧੱਕਾ ਕੀਤਾ ਹੈ ਜਿਸ ਨੂੰ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ ਜਾਹੇ ਇਸ ਲਈ ਅਕਾਲੀ ਭਾਜਪਾ ਦੀ ਭਾਈਵਾਲੀ ਤੋੜਣੀ ਪਵੇ। ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਅਕਾਲੀ ਦਲ ਪਿਛੇ ਨਹੀਂ ਹਟੇਗਾ। ਉਹਨਾਂ ਦਸਿਆ ਕਿ ਮਾਝੇ ਦੇ ਆਗੂਆਂ ਨੇ ਇਹ ਇਕ ਦਬਾਅ ਗਰੁਪ ਕਾਇਮ ਕੀਤਾ ਹੈ ਅਤੇ ਕਿਸੇ ਚੰਗੇ ਕੰਮ ਲਈ ਦਬਾਅ ਦੀ ਰਾਜਨੀਤੀ ਕੋਈ ਮਾੜੀ ਗਲ ਨਹੀਂ ਹੈ। ਇਸ ਮੌਕੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਮਨਮੋਹਨ ਸਿੰਘ ਸਠਿਆਲਾ ਆਦਿ ਮੌਜੂਦ ਸਨ।

  ਲੁਧਿਆਣਾ - ਪੰਜਾਬ ਹਿਤੈਸ਼ੀ ਪੰਥਕ ਜੱਥੇਬੰਦੀਆਂ ਨੇ ਪੰਜਾਬ ਨੂੰ ਵੱਖ ਵੱਖ ਤਰ੍ਹਾਂ ਦੀਆਂ ਚੁਣੌਤੀਆਂ ਵਿੱਚੋਂ ਕੱਢਣ ਲਈ ‘ਪੰਜਾਬ ਬਚਾਓ ਲਹਿਰ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਕਰਕੇ ਲੋਕ ਰਾਏ ਬਣਾਈ ਜਾਵੇਗੀ ਅਤੇ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ।
  ਅੱਜ ਗੁਰਦੁਆਰਾ ਸ਼ਹੀਦਾਂ ਮਾਡਲ ਟਾਊਨ ਵਿੱਚ ਡਾ. ਗੁਰਦਰਸ਼ਰਨ ਸਿੰਘ ਢਿੱਲੋਂ (ਚੰਡੀਗੜ੍ਹ) ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬੁੱਧੀਜੀਵੀਆਂ ਤੇ ਹੋਰ ਬੁਲਾਰਿਆਂ ਨੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵਿਚਾਰਾਂ ਕਰਦਿਆਂ ਇਸ ਸਥਿਤੀ ਲਈ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ। ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਸੰਤਾਪ ਵਿੱਚੋਂ ਕੱਢਣ ਲਈ ਸਾਰੀਆਂ ਪੰਜਾਬ ਪੱਖੀ ਸੰਗਠਨਾਂ ਅਤੇ ਪਾਰਟੀਆਂ ਨੂੰ ਇੱਕਜੁਟ ਹੋ ਕੇ ਯਤਨ ਕਰਨੇ ਚਾਹੀਦੇ ਹਨ। ਇਸ ਸਮੇਂ ਡਾ. ਸਵਰਾਜ ਸਿੰਘ ਪਟਿਆਲਾ, ਬਲਦੇਵ ਸਿੰਘ ਸਿਰਸਾ, ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ, ਚਰਨਜੀਤ ਸਿੰਘ ਖਾਲਸਾ (ਖਾਲਸਾ ਪੰਚਾਇਤ), ਮੋਹਨ ਲਾਲ ਫਿਲੌਰੀ, ਬਖਸ਼ੀਸ਼ ਸਿੰਘ ਜੌੜਾ, ਗੁਰਤੇਜ ਸਿੰਘ ਆਈਏਐਸ ਅਤੇ ਸੁਖਜਿੰਦਰ ਸਿੰਘ ਪਟਿਆਲਾ ਨੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਰੋਸ਼ਨੀ ਪਾਈ। ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਪੰਜਾਬ ਦੇ ਦੁਖਾਂਤ ਨੂੰ ਸੁਲਝਾਉਣ ਲਈ ਉਨ੍ਹਾਂ ਵਲੋਂ ਜੱਥੇਬੰਦੀ ਬਣਾਈ ਜਾ ਰਹੀ ਹੈ, ਉਹ ਸਿਆਸੀ ਤੌਰ ’ਤੇ ਇੱਕ ਵੱਡਾ ਬਦਲ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਜਾਤ, ਧਰਮ, ਖਿੱਤੇ ਨਾਲ ਕੋਈ ਵਿਰੋਧ ਨਹੀਂ ਹੋਵੇਗਾ।
  ਨਵੀਂ ਜੱਥੇਬੰਦੀ ਬਣਾ ਕੇ ਲੋਕਾਂ ਨੂੰ ਤਾਕਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵੀਂ ਜੱਥੇਬੰਦੀ ਕਿਸੇ ਇੱਕ ਵਿਅਕਤੀ ਦੇ ਅਧੀਨ ਨਹੀ ਸਗੋਂ ਲੋਕਾਂ ਦੀ ਨੁਮਾਇੰਦਾ ਜਮਾਤ ਹੋਵੇਗੀ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਐਲਾਨੇਗੀ। ਉਨ੍ਹਾਂ ਕਿਹਾ ਕਿ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਅਲੱਗ ਕਿਸੇ ਵੀ ਹੋਰ ਜੱਥੇਬੰਦੀ ਨਾਲ ਸਮਝੌਤਾ ਕਰੇਗੀ ਜਿਸ ਦੀ ਵਿਚਾਰਧਾਰਾ ਉਨ੍ਹਾਂ ਦੀ ਜੱਥੇਬੰਦੀ ਨਾਲ ਮੇਲ ਖਾਂਦੀ ਹੋਵੇ। ਇਸ ਮੌਕੇ ਮਾਸਟਰ ਭਾਈ ਸੰਤੋਖ ਸਿੰਘ, ਚਰਨਜੀਤ ਸਿੰਘ ਚੰਨੀ, ਅੰਮ੍ਰਿਤਪਾਲ ਸਿੰਘ ਲੁਧਿਆਣਾ, ਸਤਨਾਮ ਸਿੰਘ ਗੋਇੰਦਵਾਲ, ਸੁਖਵਿੰਦਰ ਸਿੰਘ, ਰਣਜੀਤ ਸਿੰਘ ਭੁੱਲਰ ਅਤੇ ਸੁਖਵਿੰਦਰ ਸਿੰਘ ਬਟਾਲਾ ਸਮੇਤ ਕਈ ਆਗੂ ਹਾਜ਼ਰ ਸਨ।

  ਚੰਡੀਗੜ੍ਹ - ਖ਼ਾਲਿਸਤਾਨ ਪੱਖੀ ਗਰੁੱਪ ਸਿੱਖ ਫ਼ਾਰ ਜਸਟਿਸ (ਐਸਐਫ਼ਜੇ) ਦੀ 'ਪੰਜਾਬ ਰੈਫ਼ਰੰਡਮ 2020' ਮੁਹਿੰਮ ਤਹਿਤ ਅਗਲਾ ਸਮਾਗਮ ਪਾਕਿਸਤਾਨ ਵਿੱਚ ਰੱਖਣ ਦੀ ਯੋਜਨਾ ਹੈ। ਇਹ ਸਮਾਗਮ ਅਗਲੇ ਸਾਲ ਕੀਤਾ ਜਾਵੇਗਾ ਤੇ ਐਸਐਫਜੇ ਇਸ ਨੂੰ ਪੂਰ ਚੜ੍ਹਾਉਣ ਲਈ ਲਗਾਤਾਰ ਐਲਾਨ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੀਤੀ 12 ਅਗਸਤ ਨੂੰ ਐਸਐਫਜੇ ਨੇ ਯੂਕੇ ਦੇ ਟ੍ਰਾਫ਼ਲਗਰ ਸਕੁਏਅਰ ਵਿੱਚ ਇਸੇ ਤਰ੍ਹਾਂ ਦਾ ਸਮਾਗਮ ਕੀਤਾ ਸੀ। ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿਖੇ ਪ੍ਰੋਗਰਾਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੂੰ ਸਮਰਪਿਤ ਹੋਵੇਗਾ, ਇਸੇ ਲਈ ਉਨ੍ਹਾਂ ਦੇ ਜਨਮ ਸਥਾਨ ਵਿਖੇ ਕਰਵਾਇਆ ਜਾਵੇਗਾ।
  ਐਸਐਫਜੇ ਵੱਲੋਂ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰੱਖੇ ਜਾਣ ਦੀ ਯੋਜਨਾ ਹੈ, ਉਸ ਸਮੇਂ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਉੱਥੇ ਪਹੁੰਚੀ ਹੋਵੇਗੀ। ਪੰਨੂੰ ਨੇ ਦੱਸਿਆ ਕਿ ਉਹ ਸਮਾਂਬੱਧ ਤਰੀਕੇ ਨਾਲ ਪੂਰੀ ਯੋਜਨਾ ਉਲੀਕ ਰਹੇ ਹਨ ਤਾਂ ਜੋ ਉੱਥੇ ਪਹੁੰਚੀ ਸੰਗਤ ਨੂੰ ਇਸ ਗ਼ੈਰ ਪਾਬੰਦੀਸ਼ੁਦਾ ਰਾਇਸ਼ੁਮਾਰੀ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਵੋਟ ਪਾਉਣ ਤਕ ਦੀ ਪ੍ਰਕਿਰਿਆ ਬਾਰੇ ਤੇ ਇਹ ਰਾਇਸ਼ੁਮਾਰੀ ਕਦੋਂ ਤੇ ਕਿੱਥੇ ਹੋਵੇਗੀ ਆਦਿ ਬਾਰੇ ਦੱਸਿਆ ਜਾਵੇਗਾ। ਪੰਨੂੰ ਨੇ ਇਹ ਵੀ ਦੱਸਿਆ ਕਿ ਉਹ ਨਨਕਾਣਾ ਸਾਹਿਬ ਵਿਖੇ 'ਟੀਮ ਰੈਫ਼ਰੰਡਮ 2020' ਲਈ ਵਾਲੰਟੀਅਰਾਂ ਦੀ ਰਜਿਸਟ੍ਰੇਸ਼ਨ ਵੀ ਕਰਨਗੇ। ਇਨ੍ਹਾਂ ਵਾਲੰਟੀਅਰਾਂ ਨੂੰ ਹਰ ਦੇਸ਼ ਵਿੱਚ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਵਾਉਣ ਦਾ ਜ਼ਿੰਮਾ ਸੌਂਪਿਆ ਜਾਵੇਗਾ। ਇਹ ਪੁੱਛਣ 'ਤੇ ਕਿ ਕੀ ਉੱਥੇ ਜਾਣ ਲਈ ਐਸਐਫਜੇ ਨੂੰ ਪਾਕਿਸਤਾਨ ਤੋਂ ਇਜਾਜ਼ਤ ਲੈਣੀ ਹੋਵੇਗੀ, ਪੰਨੂੰ ਨੇ ਕਿਹਾ ਕਿ ਉੱਥੇ ਜਾਣ ਲਈ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਕਿਸੇ ਆਗਿਆ ਦੀ ਲੋੜ ਨਹੀਂ ਹੋਵੇਗੀ।
  ਸਾਰਿਆਂ ਨੂੰ ਵੀਜ਼ਾ ਸੌਖਿਆਂ ਹੀ ਮਿਲ ਜਾਂਦਾ ਹੈ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜੁੜ ਕੇ ਬੈਠ ਸਕਦੇ ਹਾਂ। ਜ਼ਿਕਰਯੋਗ ਹੈ ਕਿ ਐਸਐਫਜੇ ਦੇ ਇਨ੍ਹਾਂ ਸਮਾਗਮਾਂ ਦਾ ਭਾਰਤ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਵਾਗਤ ਨਹੀਂ ਕੀਤਾ ਜਾਵੇਗਾ। ਯੂਕੇ ਦੇ ਸਮਾਗਮ ਨੂੰ ਰੱਦ ਕਰਵਾਉਣ ਲਈ ਭਾਰਤ ਨੇ ਉੱਥੋਂ ਦੀ ਸਰਕਾਰ 'ਤੇ ਦਬਾਅ ਪਾਇਆ ਸੀ ਤੇ ਇਨ੍ਹਾਂ ਦੀ ਰੈਲੀ ਦੇ ਬਰਾਬਰ ਇੱਕ ਪ੍ਰਦਰਸ਼ਨ ਵੀ ਕੀਤਾ ਸੀ। ਇਸ ਤੋਂ ਬਾਅਦ ਪੰਨੂੰ ਦੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰ ਦਿੱਤੇ ਗਏ ਸਨ। ਭਾਰਤ ਵੱਲੋਂ ਪਹਿਲਾਂ ਹੀ ਇਲਜ਼ਾਮ ਲਾਇਆ ਜਾਂਦਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਸ਼ਹਿ 'ਤੇ ਹੀ ਐਸਐਫਜੇ ਖਾਲਿਸਤਾਨ ਦਾ ਪ੍ਰਚਾਰ ਤੇ ਮੰਗ ਕਰ ਰਹੀ ਹੈ। ਹਾਲਾਂਕਿ, ਪੰਨੂੰ ਨੇ ਕਿਹਾ ਕਿ ਉਸ ਨੂੰ ਇਨ੍ਹਾਂ ਇਲਜ਼ਾਮਾਂ ਦੀ ਕੋਈ ਪ੍ਰਵਾਹ ਨਹੀਂ।

  ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਕਾਂਗਰਸ ਵਿਰੋਧ ਰਵਾਇਤ ਮੁਤਾਬਕ ਇਕ ਵਾਰ ਮੁੜ ਪੰਜਾਬ ਦੀਆਂ ਹੱਕੀ ਤੇ ਵਾਜਿਬ ਮੰਗਾਂ ਦੇ ਖਿਲਾਫ ਭੁਗਤਿਆ ਹੈ। ਬੀਜੇਪੀ ਦੀ ਪੰਜਾਬ ਇਕਾਈ ਨੇ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਤਾਰੀਫਾਂ ਕੀਤੀਆਂ। ਬਾਅਦ ਵਿਚ ਪਹਿਲਾਂ ਹੋਈ ਇਕ ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ ਗਈ। ਇਸ ਮੀਟਿੰਗ ਦੌਰਾਨ ਬੇਅਦਬੀ ਮਾਮਲੇ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਤਿੱਖਾ ਵਿਰੋਧ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਇਸ ਵਿਰੋਧ ਦਾ ਮੂਲ ਕਾਰਨ ਪਾਰਟੀ ਲੀਡਰਾਂ ਦੇ ਖੁਦ ਦੇ ਬਿਆਨਾਂ ਤੋਂ ਹੀ ਸਾਫ ਜਾਹਰ ਹੋਇਆ ਕਿ ਉਹ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਕੈਪਟਨ ਸਰਕਾਰ ਨੂੰ ਘੇਰਨ ਦਾ ਸਿਆਸੀ ਦਾਅ ਖੇਡ ਰਹੇ ਹਨ।
  ਭਾਜਪਾ ਦੀ ਚੰਡੀਗੜ੍ਹ ਵਿੱਚ ਹੋਈ ਉਕਤ ਮੀਟਿੰਗ 'ਚ ਪਾਸ ਮਤੇ ਵਿਚ ਕਿਹਾ ਗਿਆ ਕਿ ਪੰਜਾਬ ਸਰਕਾਰ ਰਣਜੀਤ ਸਿੰਘ ਰਿਪੋਰਟ ਰਾਹੀਂ ਭਾਵਨਾਤਮਕ ਮੁੱਦਿਆਂ 'ਤੇ ਸਿਆਸਤ ਖੇਡ ਰਹੀ ਹੈ, ਇਸ ਕਰਕੇ ਪਾਰਟੀ ਰਿਪੋਰਟ ਦਾ ਸਖਤ ਵਿਰੋਧ ਕਰਦੀ ਹੈ। ਮੀਟਿੰਗ ਵਿਚ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਬੇਅਦਬੀ ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਪਰ ਕਾਂਗਰਸ ਦਾ ਇਸ ਰਿਪੋਰਟ ਦੀ ਆੜ ਵਿਚ ਗਰਮਖਿਆਲੀਆਂ ਨੂੰ ਖੁਸ਼ ਕਰਨ ਦਾ ਮਾਮਲਾ ਗੰਭੀਰ ਹੈ।ਕਾਂਗਰਸ ਅਜਿਹਾ ਕਰਕੇ ਗਰਮਖਿਆਲੀਆਂ ਦੇ ਹੱਥਾਂ 'ਚ ਖੇਡ ਰਹੀ ਹੈ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਰਣਜੀਤ ਸਿੰਘ ਰਿਪੋਰਟ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਹੀਂ ਸਗੋਂ ਸਿਆਸਤ ਖੇਡਣ ਲਈ ਹੀ ਤਿਆਰ ਕਰਵਾਈ ਗਈ ਹੈ।ਇਸ ਤਰ੍ਹਾਂ ਇਕ ਤਰ੍ਹਾਂ ਨਾਲ ਉਨ੍ਹਾਂ ਪੂਰੀ ਰਿਪੋਰਟ ਨੂੰ ਹੀ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ।
  ਬੀਜੇਪੀ ਦੀ ਮੀਟਿੰਗ ਦੌਰਾਨ ਬਹੁਤੇ ਆਗੂਆਂ ਨੂੰ ਬਰਗਾੜੀ ਮੋਰਚਾ ਖਾਸਾ ਚੁਭ ਰਿਹਾ ਸੀ। ਵਿਜੇ ਸਾਂਪਲਾ ਨੇ ਕਿਹਾ ਕਿ ਗਰਮਖਿਆਲੀਆਂ ਨੂੰ ਸ਼ਹਿ ਦੇ ਕੇ ਕਾਂਗਰਸ ਅੱਗ ਨਾਲ ਖੇਡ ਰਹੀ ਹੈ। ਉਹਨਾਂ ਤੱਥਾਂ ਤੋਂ ਕੋਰੀ ਨਿਰੀ ਸਿਆਸੀ ਭਾਸ਼ਣਬਾਜ਼ੀ ਵਿਚ ਕਿਹਾ ਕਿ ਕਾਂਗਰਸ ਬੀਤੇ ਵਿਚ ਕੀਤੀਆਂ ਆਪਣੀਆਂ ਪੁਰਾਣੀਆਂ ਗਲਤੀਆਂ ਦੁਹਰਾ ਰਹੀ ਹੈ ਜਦੋਂ ਇਸ ਨੇ ਖਾਲਿਸਤਾਨੀ ਹਮਾਇਤੀਆਂ ਨਾਲ ਹੱਥ ਮਿਲਾ ਕੇ ਸੂਬੇ ਨੂੰ ਸੰਕਟ 'ਚ ਪਾਇਆ ਸੀ। ਉਨ੍ਹਾਂ ਇਕ ਹੋਰ ਹਾਸੋਹੀਣੀ ਗੱਲ ਕੀਤੀ ਕਿ ਕਾਂਗਰਸ ਸੋਚੀ ਸਮਝੀ ਚਾਲ ਤਹਿਤ ਸਿੱਖ ਗਰਮ ਖਿਆਲੀਆਂ ਨਾਲ ਮਿਲ ਕੇ ਹਿੰਦੂ ਵੋਟ ਬੈਂਕ ਮੁੜ ਆਪਣੇ ਵੱਲ ਲਿਆਉਣਾ ਚਾਹੁੰਦੀ ਹੈ।ਇਹ ਕਿਵੇਂ ਹੋਵੇਗਾ, ਇਸ ਦਾ ਪਤਾ ਸ਼ਾਇਦ ਉਨ੍ਹਾਂ ਨੂੰ ਵੀ ਨਹੀਂ ਹੋਵੇਗਾ। ਭਾਜਪਾ ਆਗੂਆਂ ਨੇ ਬਰਗਾੜੀ 'ਚ ਧਰਨੇ 'ਤੇ ਬੈਠੇ ਗਰਮ ਖਿਆਲੀ ਲੀਡਰਾਂ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਖਿਲਾਫ ਵੀ ਭੜਾਸ ਕੱਢੀ।

  - ਅਜਮੇਰ ਸਿੰਘ
  ਭਗਤ ਸਿੰਘ ਦਾ ਪਿਛੋਕੜ ਆਰੀਆ ਸਮਾਜੀ ਸੀ, ਭਗਤ ਸਿੰਘ ਦੇ ਦਾਦੇ ਅਰਜਨ ਸਿੰਘ ਨੇ ਗ੍ਰੰਥ ਸਾਹਿਬ ‘ਤੇ ਕਿਤਾਬ ਲਿਖ ਕੇ ਇਹ ਸਿੱਧ ਕੀਤਾ ਹੈ ਕਿ ਬਾਣੀ ਸਿਰਫ਼ ਵੇਦਾਂ ਦਾ ਹੀ ਉਤਾਰਾ ਹੈ। ਉਨ੍ਹਾਂ ਕਿਹਾ ਅੱਜ ਸਿੱਖਾਂ ਨੂੰ ਖੁਸ਼ ਕਰਨ ਲਈ ਭਗਤ ਸਿੰਘ ਦੀਆਂ ਲਿਖਤਾਂ ਵਿਚ ਸਿੱਖ ਸ਼ਬਦ ਘੁਸੇੜੇ ਜਾ ਰਹੇ ਹਨ ਜਦ ਕਿ ਉਸ ਦਾ ਸਿੱਖੀ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਸੀ ” ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਟਰ ਗੁਰੂ ਕਾਂਸ਼ੀ ਕਾਲਜ ਵਿਖੇ ‘ਸ਼ਹੀਦ ਭਗਤ ਸਿੰਘ : ਜੀਵਨ ਅਤੇ ਵਿਚਾਰਧਾਰਾ‘ ਬਾਰੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਸੀ ਜਿਸ ਵਿਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਬੜੇ ਮਾਣ ਨਾਲ ਕਹੇ I ਸ. ਅਜਮੇਰ ਸਿੰਘ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਪਿਛਲੇ ਸਾਲ ‘ਹਿੰਦੁਸਤਾਨ ਟਾਈਮਜ਼‘ ਅਖਬਾਰ ਨੇ ਇਕ ‘ਓਪੀਨੀਅਨ ਪੋਲ’ ਕਰਵਾਇਆ ਸੀ ਕਿ ਭਾਰਤ ਦੇ ਆਜ਼ਾਦੀ ਸੰਗਰਾਮੀਆਂ ਵਿਚੋਂ ‘ਮਹਾਂ ਨਾਇਕ’ ਦਾ ਰੁਤਬਾ ਕਿਸ ਨੂੰ ਦਿੱਤਾ ਜਾ ਸਕਦਾ ਹੈ? ਇਸ ਵਿਚ ਮਹਾਤਮਾ ਗਾਂਧੀ ਅਤੇ ਸ਼ਹੀਦ ਭਗਤ ਸਿੰਘ ਦੀਆਂ ਵੋਟਾਂ ਤਕਰੀਬਨ ਬਰਾਬਰ ਬਰਾਬਰ ਸਨ। ਕਿਸੇ ਇਕ ਵੀ ਵਿਅਕਤੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਕਿਸੇ ਹੋਰ ਗਦਰੀ ਬਾਬੇ ਦਾ ਜਿ਼ਕਰ ਨਹੀਂ ਸੀ ਕੀਤਾ। ਸ: ਅਜਮੇਰ ਸਿੰਘ ਨੇ ਕਿਹਾ ਕਿ ਬੇਸ਼ੱਕ ਆਮ ਧਾਰਨਾ ਇਹ ਬਣੀ ਹੋਈ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਗਾਂਧੀ ਦੋ ਵੱਖੋ-ਵੱਖਰੇ ਧਰੁਵਾਂ ‘ਤੇ ਖੜ੍ਹੇ ਸਨ ਅਤੇ ਉਨ੍ਹਾਂ ਵਿਚਕਾਰ ਕੁੱਝ ਵੀ ਸਾਂਝਾ ਨਹੀਂ ਸੀ। ਪਰ ਹਕੀਕਤ ਇਹ ਨਹੀਂ। ਉਨ੍ਹਾਂ ਵਿਚਕਾਰ ਬੁਨਿਆਦੀ ਵਿਚਾਰਧਾਰਾ ਦੀ ਤਕੜੀ ਸਾਂਝ ਸੀ। ਦੋਨੋਂ ਰਾਸ਼ਟਰਵਾਦ ਦੀ ਅਧੁਨਿਕ ਵਿਚਾਰਧਾਰਾ ਨੂੰ ਇਕੋ ਜਿੰਨੀ ਸਿ਼ੱਦਤ ਨਾਲ ਪ੍ਰਨਾਏ ਹੋਏ ਸਨ। ਉਨ੍ਹਾਂ ਵਿਚਕਾਰ ਆਜ਼ਾਦੀ ਹਸਲ ਕਰਨ ਦੇ ਢੰਗ-ਤਰੀਕਿਆਂ ਬਾਰੇ ਤਿੱਖੇ ਵਖਰੇਵੇਂ ਸਨ, ਪਰ ਰਾਸ਼ਟਰਵਾਦ ਦੇ ਸੰਕਲਪ ਤੇ ਕਾਜ਼ ਨਾਲ ਦੋਵਾਂ ਦੀ ਸਾਂਝ ਤੇ ਸ਼ਰਧਾ ਵਿਚ ਕੋਈ ਅੰਤਰ ਭੇਦ ਨਹੀਂ ਸੀ।
  ਗਾਂਧੀ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਵਿਚ ਇਕ ਸਾਂਝ ਸੀ ਕਿ ਉਨ੍ਹਾਂ ਦਾ ਸਾਰਾ ਜ਼ੋਰ ਰਾਜਨੀਤਕ ਆਜ਼ਾਦੀ ਦੇ ਪੱਖ ਵਿਚ ਉਲਰਿਆ ਹੋਇਆ ਸੀ। ਅਜਮੇਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਥੰਮ ਹਨ, ਪਹਿਲਾ ਨੈਸ਼ਨਲਲਿਜ਼ਮ (ਰਾਸ਼ਟਰਵਾਦ), ਦੂਜਾ ਸੈਕੂਲਰਿਜ਼ਮ (ਧਰਮ ਨਿਰਪੱਖਤਾ), ਤੇ ਤੀਜਾ ਸੋਸ਼ਲਿਜਮ (ਸਮਾਜਵਾਦ)। ਇਹ ਤਿੰਨੇ ਸੰਕਲਪ ਹੀ ਪੱਛਮ ਵਿਚ ਪੈਦਾ ਹੋਏ ਹਨ। ਪੱਛਮ ਦੇ ਚਿੰਤਕਾਂ ਨੇ ਰਾਸ਼ਟਰਵਾਦ ਨੂੰ ਧਰਮ ਤੋਂ ਉਪਰ ਥਾਂ ਦਿਤੀ ਹੈ, ਉਨ੍ਹਾਂ ਨੇ ਵੱਖ ਵੱਖ ਸੱਭਿਆਚਾਰਾਂ ਤੇ ਪਛਾਣਾਂ ਨੂੰ ਦਰੜਕੇ ਰਾਸ਼ਟਰਵਾਦ ਰਾਹੀਂ ‘ਇੱਕ ਕੌਮ ਇੱਕ ਦੇਸ਼’ ਦਾ ਸੰਕਲਪ ਪੈਦਾ ਕੀਤਾ ਹੈ। ਇਸ ਰਾਸ਼ਟਰਵਾਦ ਵਿਚੋਂ ਹੀ ਬਸਤੀਵਾਦ ਦਾ ਜਨਮ ਹੋਇਆ ਸੀ ਅਤੇ ਇਸ ਵਿਚੋਂ ਹੀ ਸੰਸਾਰ ਜੰਗਾਂ ਦਾ ਕੈਂਸਰ ਤੇ ਹਿਟਲਰ ਦਾ ਫਾਂਸ਼ੀਵਾਦ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਭ ਤੋਂ ਪਹਿਲਾਂ ਰਾਸ਼ਟਰਵਾਦ ਦਾ ਸੰਕਲਪ ਬੰਗਾਲ ਦੇ ਸਵਰਨ ਜਾਤੀ ਬੁੱਧੀਮਾਨਾਂ ਨੇ ਅਪਣਾਇਆ ਤੇ ਪ੍ਰਚਾਰਿਆ। ਉਨ੍ਹਾਂ ਨੇ ਦੇਸ਼ਭਗਤੀ ਅਤੇ ਰਾਸ਼ਟਰਵਾਦ ਨੂੰ ਰਲਗੱਡ ਕਰ ਦਿੱਤਾ ਹੈ। ਦੇਸ਼ ਭਗਤੀ ਇੱਕ ਜਜ਼ਬਾ ਹੈ
  ਜਦਕਿ ਰਾਸ਼ਟਰਵਾਦ ਇੱਕ ਵਿਚਾਰਧਾਰਾ ਹੈ। ਭਾਰਤ ਇੱਕ ਬਹੁਕੌਮੀ ਦੇਸ਼ ਹੈ। ਇਸ ਵਿਚ ਵੱਖ ਵੱਖ ਧਰਮਾਂ ਤੇ ਵੱਖ ਵੱਖ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ ਪਰ ਰਾਸ਼ਟਰਵਾਦੀ ਦੇਸ਼ ਭਗਤਾਂ ਨੇ ਇਹ ਸ਼ਰਤ ਬਣਾ ਦਿੱਤੀ ਕਿ ਇਨ੍ਹਾਂ ਸੱਭਿਆਚਾਰਾਂ ਤੇ ਪਛਾਣਾਂ ਨੂੰ ਖ਼ਤਮ ਕਰਕੇ ਇਕੋ ਸਾਂਝੀ ਭਾਰਤੀ ਕੌਮ ਤੇ ਇਕੋ ਸਾਂਝੀ ਭਾਰਤੀ ਪਛਾਣ ਸਥਾਪਤ ਕੀਤੀ ਜਾਵੇ, ਤਾਂ ਕਿ ਦੇਸ਼ ਇੱਕ ਮੁੱਠ ਤੇ ਇਕੱਠਾ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜ ਸਕੇ। ਭਗਤ ਸਿੰਘ ਇਸੇ ਰਾਸ਼ਟਰਵਾਦ ਦਾ ਬੁਲਾਰਾ ਹੈ। 1947 ਤੋਂ ਪਹਿਲਾਂ ਇਹ ਰਾਸ਼ਟਰਵਾਦ ਦੇਸ਼ ਦੀ ਰਾਜਸੀ ਆਜ਼ਾਦੀ ਦਾ ਹਥਿਆਰ ਸੀ, ਪਰ ਅੱਜ ਇਹ ਰਾਸ਼ਟਰਵਾਦ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ ਹੈ, ਜਿਸ ਨੂੰ ਭਾਰਤ ਅੰਦਰ ਵਸਦੀਆਂ ਘੱਟਗਿਣਤੀ ਕੌਮਾਂ ਤੇ ਦਲਿਤਾਂ ਦੇ ਖਿਲਾਫ਼ ਹਥਿਆਰ ਵਜੋਂ ਬੇਰਹਿਮੀ ਨਾਲ ਵਰਤਿਆ ਜਾ ਰਿਹਾ ਹੈ। ਇਸ ਘਾਤਕ ਹਥਿਆਰ ਨਾਲ ਘੱਟਗਿਣਤੀ ਵਰਗਾਂ ਦੇ ਧਰਮ,ਸੱਭਿਆਚਾਰ ਤੇ ਉਨ੍ਹਾਂ ਦੀਆਂ ਪਛਾਣਾਂ ਖਤਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ। ਰਾਸ਼ਟਰਵਾਦ ਵਿਚੋਂ ਹੀ ਕੌਮਾਂ ਦੇ ਸਰਬਨਾਸ਼ (ਘੲਨੋਚਦਿੲ) ਦਾ ਏਜੰਡਾ ਨਿਕਲਦਾ ਹੈ। ਸ: ਅਜਮੇਰ ਸਿੰਘ ਨੇ ਰਾਸ਼ਟਰਵਾਦ ਦੇ ਖ਼ਤਰੇ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਭਾਰਤ ਦੀ ਨਸਲੀ ਤੇ ਸਭਿਆਚਾਰਕ ਵਿਭਿੰਨਤਾ ਇਸ ਤਰ੍ਹਾਂ ਹੈ ਜਿਵੇਂ ਪਲੇਟ ਵਿਚ ਸਲਾਦ ਪਿਆ ਹੋਵੇ, ਜਿਸ ਵਿਚ ਖੀਰਾ, ਮੂਲੀ, ਪਿਆਜ, ਧਨੀਆ, ਚਕੰਦਰ, ਬਰੌਕਲੀ, ਅਦਿ ਵਸਤਾਂ ਵੱਖ ਵੱਖ ਪਈਆਂ ਵੀ ਇਕੱਠੀਆਂ ਹੁੰਦੀਆਂ ਹਨ, ਪਰ ਜੇਕਰ ਇਨ੍ਹਾਂ ਨੂੰ ਗਰਾਇੰਡਰ ਵਿਚ ਪਾ ਕੇ ਚਟਣੀ ਬਣਾ ਦਿਤੀ ਜਾਵੇ ਤਾਂ ਚਟਣੀ ਵਿਚੋਂ ਉਸੇ ਚੀਜ਼ ਦਾ ਸੁਆਦ ਵੱਧ ਆਵੇਗਾ ਜਿਸ ਦੀ ਮਾਤਰਾ ਵੱਧ ਹੋਵੇਗੀ। ਸੋ ਭਾਰਤੀ ਸਟੇਟ ਅਤੇ ਭਗਤ ਸਿੰਘ ਦਾ ਰਾਸ਼ਟਰਵਾਦ, ਵੱਖ ਵੱਖ ਕੌਮਾਂ, ਧਰਮਾਂ ਅਤੇ ਸੱਭਿਆਚਾਰਾਂ ਦੀ ਚਟਣੀ ਬਣਕੇ ਰਹਿ ਗਿਆ ਹੈ I

  ਪਿਅਾਰੇ ਸੱਜਣੋ! ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਿੰਦੂਵਾਦੀ ਭਾਰਤੀ ਸਟੇਟ ਅਤੇ ਖੱਬੇ ਪੱਖੀ ਕਾਮਰੇਡ ਹੀ ਭਗਤ ਸਿੰਘ ਦੇ ਹੱਕੀ ਵਾਰਸ ਹਨ। ਸਿੱਖਾਂ ਕੋਲ ਸ਼ਹੀਦਾਂ ਦਾ ਘਾਟਾ ਨਹੀਂ, ਸਿੱਖ ਸ਼ਹੀਦਾਂ ਦੇ ਮੁਕਾਬਲੇ ਭਗਤ ਸਿੰਘ ਪੌੜੀ ਦੇ ਡੰਡੇ ਦਾ ਸਭ ਤੋਂ ਹੇਠਲਾ ਸ਼ਹੀਦ ਹੈ। ਜਿਸ ਧਿਰ ਦਾ ਭਗਤ ਸਿੰਘ ਸ਼ਹੀਦ ਹੈ, ਉਸ ਨੂੰ ਉਸਦੀ ਪੂਜਾ ਕਰਨ ਦਾ ਪੂਰਾ ਹੱਕ ਹੈ।ਪਰ ਸਿੱਖ ਭਾਈਚਾਰੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਨੂੰ ਜੋ ਧਿਰਾਂ ਨੇ 'ਸ਼ਹੀਦ- ਏ-ਆਜਮ', ' ਯੁਗ ਪੁਰਸ਼', 'ਯੁਗ ਦਰਸ਼ਟਾ' ,'ਯੁਗ ਪਲਟਾਊ ਚਿੰਤਕ', ' ਪਰਮਗੁਣੀ', ਆਦਿ ਆਦਿ ਵਿਸ਼ੇਸ਼ਣਾ ਨਾਲ ਨਿਵਾਜਿਆ ਹੈ,ਇਸ ਪਿੱਛੇ ਇਕ ਪੂਰੀ ਯੋਜਨਾਬੰਦੀ ਅਤੇ ਵਿਸ਼ੇਸ਼ ਵਿਚਾਰਧਾਰਾ ਕੰਮ ਕਰ ਰਹੀ ਹੈ।ਜੇ ਤਰਕ ਦੇ ਆਧਾਰ ਤੇ ਪੁਛਿਆ ਜਾਵੇ ਕਿ ਭਗਤ ਸਿੰਘ ਨੇ ਇਹੋ ਜਿਹੀ ਕਿਹੜੀ ਕੁਰਬਾਨੀ ਕੀਤੀ ਹੈ ਜਾਂ ਮਾਅਰਕਾ ਮਾਰਿਆ ਹੈ ਜੋ ਇਸ ਨਾਲ ਐਨੇ ਵਿਸ਼ੇਸ਼ਣ ਲਾਏ ਜਾਂਦੇ ਹਨ?ਇਸ ਤੋਂ ਪਹਿਲਾਂ ਸੱਠ ਦੇ ਕਰੀਬ ਗਦਰੀ ਬਾਬੇ ਜੈਕਾਰੇ ਛੱਡਦੇ ਫਾਂਸੀਆ ਚੜੇ ਹਨ, ਕਿਸੇ ਨੇ ਰਹਿਮ ਦੀ ਅਪੀਲ ਨਹੀਂ ਕੀਤੀ ।ਕਰਤਾਰ ਸਿੰਘ ਸਰਾਭੇ ਦੇ ਗਰਜਵੇਂ ਬਿਆਨ ਸੁਣ ਕੇ ਜੱਜਾਂ ਨੇ ਵੀ ਦੋ ਦਿਨ ਫੈਸਲਾ ਰੋਕੀ ਰੱਖਿਆ ਸੀ।ਗਦਰੀ ਬਾਬਿਆਂ ਨੇ ਤੀਹ-ਤੀਹ ਸਾਲ ਦੀਆਂ ਕੈਦਾਂ ਅਕਹਿ ਤੇ ਅਸਹਿ ਕਸ਼ਟ ਝਲਦਿਆਂ ਪਰੇਮ ਨਾਲ ਕੱਟੀਆਂ ਸਨ। ਉਹਨਾਂ ਦੀਆਂ ਅੰਗਰੇਜਾਂ ਵਲੋਂ ਜਬਤ ਕੀਤੀਆਂ ਜੈਦਾਦਾਂ ਆਜਾਦ ਭਾਰਤ ਵਿਚ ਵੀ ਲੰਬਾ ਸਮਾਂ ਜਬਤ ਰਹੀਆਂ ਸਨ। ਇਥੋਂ ਤਕ ਕਿ ਭਗਤ ਸਿੰਘ ਦੇ ਨਾਲ ਬੰਬ ਸੁਟਣ ਵਾਲਾ ਬੀ. ਕੇ ਦੱਤ, ਦੁਰਗਾ ਭਾਬੀ, ਤੇ ਹੋਰ ਜੇਲਾਂ ਕਟਣ ਵਾਲੇ ਸਾਥੀ ਗਰੀਬੀ ਅਤੇ ਗੁਮਨਾਮੀ ਵਿਚ ਪੂਰੇ ਹੋਏ ਹਨ।ਫਿਰ ਭਾਰਤੀ ਸਟੇਟ ਭਗਤ ਸਿੰਘ ਤੇ ਹੀ ਕਿਉਂ ਮਿਹਰਬਾਨ ਹੋਈ? ਇਸ ਮੁਖ ਕਾਰਨ ਉਸ ਦਾ ਪਰਵਾਰ ਤੇ ਵਿਚਾਰਧਾਰਾ ਹੈ।ਸੰਖੇਪ ਵਿਚ ਭਗਤ ਸਿੰਘ ਦੇ ਭੈਣ ਭਰਾਂਵਾ ਦਾ ਬਹੁਤ ਵੱਡਾ ਪਰਵਾਰ ਸੀ।ਭਗਤ ਸਿੰਘ ਦਾ ਛੋਟਾ ਭਰਾ ਕੁਲਤਾਰ ਸਿੰਘ ਸ਼ੁਰੂ ਤੋਂ ਹੀ ਕਾਂਗਰਸ ਨਾਲ ਸੀ। ਉਹ N.d ਤਿਵਾੜੀ ਦੀ ਸਰਕਾਰ ਚ ਸਹਾਰਨਪੁਰ ਤੋਂ ਮੰਤਰੀ ਵੀ ਰਿਹਾ।ਕੁਲਬੀਰ ਸਿੰਘ,ਰਣਬੀਰ ਸਿੰਘ, ਭੈਣਾਂ ਰਾਜਿੰਦਰ ਕੌਰ , ਅਮਰ ਕੌਰ(ਪਰ:ਜਗਮੋਹਣ ਸਿੰਘ ਦੀ ਮਾਤਾ)ਪਰਕਾਸ਼ ਕੌਰ(ਸੁਮਿਤਰਾ ਦੇਵੀ) ਅਤੇ ਸ਼ਕੁੰਤਲਾ ਜਨ ਸੰਘ ਨਾਲ ਰਹੇ ਹਨ। ਇਹ ਦੀਵੇ ਦੇ ਚੋਣ ਨਿਸ਼ਾਨ ਤੇ ਚੋਣ ਵੀ ਲੜਦੇ ਰਹੇ ਹਨ ।ਸੋ ਇਹ ਪਰਵਾਰ ਕਿਸੇ ਨਾ ਕਿਸੇ ਰੂਪ ਚ ਭਾਰਤੀ ਸਟੇਟ ਦਾ ਅੰਗ ਰਿਹਾ ਹੈ।ਇਹ ਸਪਸ਼ਟ ਹੀ ਹੈ ਕਿ ਭਗਤ ਸਿੰਘ ਦੀਆਂ ਯਾਦਗਾਰਾਂ ਬਣਾੳੁਣ, ਪੰਜਾਬ ਮਾਤਾ ਦੇ ਖਿਤਾਬ ਪਿੱਛੇ ਪਰਵਾਰ ਦਾ ਹੱਥ ਹੈ। ਦੂਜੀ ਭਗਤ ਸਿੰਘ ਦੀ ਵਿਚਾਰਧਾਰਾ । ਭਾਰਤੀ ਸਟੇਟ ਚਾਰ ਥੰਮਾਂ ਤੇ ਖੜੀ ਹੈ(1) ਸੈਕੂਲਰਿਜਮ (2) ਰਾਸ਼ਟਰਵਾਦ( 3 ) ਦੇਸ਼ਭਗਤੀ ( 4 ) ਹਿੰਦੂ ਮੀਡੀਆ। ਭਗਤ ਸਿੰਘ ਦੀ ਵਿਚਾਰਧਾਰਾ ਰਾਸ਼ਟਰਵਾਦ ਤੇ ਦੇਸ਼ਭਗਤੀ ਦਾ ਸੁਮੇਲ ਹੈ,ਇਹ ਭਾਰਤੀ ਸਟੇਟ ਦੇ ਪੂਰੀ ਤਰਾਂ ਫਿੱਟ ਬੈਠਦੀ ਹੈ।ਸਿੱੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਦੀ ਭਾਂਵੇ ਟੋਪ ਵਾਲੀ ਫੋਟੋ ਹੋਵੇ ,ਭਾਂਵੇ ਹੋਵੇ ਪੱਗ ਵਾਲੀ ਸਮੇਤ ਉਸਦੀ ਵਿਚਾਰਧਾਰਾ ਦੇ ਸਿੱਖਾਂ ਲੲੀ ਹੀ ਨਹੀਂ ਭਾਰਤੀ ਘੱਟ ਗਿਣਤੀਆਂ ਲੲੀ ਵੀ ਵਿਨਾਸ਼ਕਾਰੀ ਹੈ।ਅੱਜ ਭਾਰਤੀ ਸਟੇਟ ਕਦੋਂ ਵੀ ਭਗਤ ਸਿੰਘ ਦੇ ਨਾਂ ਤੇ ਹਿੰਦੂ ਸ਼ਾਵਨਿਜਮ ਭੜਕਾ ਸਕਦੀ ਹੈ ।ਸਿੱਖਾਂ ਨੂੰ ਇਸੇ ਪਰਸੰਗ ਚ ਹੀ ਭਗਤ ਸਿੰਘ ਨੂੰ ਸਮਝਣਾ ਚਾਹੀਦਾ ਹੈ।
  - ਰਾਜਵਿੰਦਰ ਸਿੰਘ ਰਾਹੀ

  ― ਗੁਰਤੇਜ ਸਿੰਘ IAS
  ਕਦੇ-ਕਦਾਈਂ ਲੋੜ ਪੈਣ ਉੱਤੇ, ਰੌਸ਼ਨੀ ਦੀ ਥੋੜ੍ਹਚਿਰੀ ਲੋੜ ਪੂਰੀ ਕਰਨ ਲਈ, ਸੁਆਣੀਆਂ ਆਟੇ ਦੇ ਦੀਵੇ ਬਣਾ ਲੈਂਦੀਆਂ ਸਨ। ਲੋਗੜ ਦੀ ਬੱਤੀ ਰੱਖ ਕੇ, ਸਰ੍ਹੋਂ ਦਾ ਤੇਲ ਪਾ ਕੇ ਇਹ ਤੁਰੰਤ ਵਰਤਣ ਲਈ ਤਿਆਰ ਹੁੰਦੇ ਸਨ। ਆਟੇ ਦੇ ਦੀਵਿਆਂ ਬਾਰੇ ਕਈ ਅਖਾਣ ਵੀ ਬਣੇ। ਇਹ ਨਾ ਤਾਂ ਬਾਹਰ ਮਹਿਫ਼ੂਜ਼ ਸਨ ਨਾ ਹੀ ਕਮਰੇ ਦੇ ਅੰਦਰ। ਅੰਦਰ ਤੇਲ ਅਤੇ ਆਟਾ ਇਕੱਠਾ ਹੋਣ ਕਾਰਣ ਚੂਹਿਆਂ ਦਾ ਮਨਭਾਉਂਦਾ ਖਾਜਾ ਸਨ; ਬਾਹਰ ਕਾਂ ਇਹਨਾਂ ਨੂੰ ਸਮੋਸੇ ਸਮਝ ਕੇ ਝੱਟ ਖਾ ਜਾਂਦੇ ਸਨ।

  ਪ੍ਰੋ. ਬਲਵਿੰਦਰਪਾਲ ਸਿੰਘ , 9815700916

  ਭਗਤ ਸਿੰਘ ਸ਼ਹੀਦ ਹਨ।ਇਸ ਤੇ ਕੋਈ ਕਿੰਤੂ ਨਹੀਂ। ਉਹ ਦੇਸ ਭਗਤ ਹਨ ਕੋਈ ਕਿੰਤੂ ਨਹੀਂ। ਪਰ ਇਹ ਸਮਝ ਨਹੀਂ ਪਈ ਕਿ ਉਹ ਕਾਮਰੇਡ ਸਨ ਜਾਂ ਆਰੀਆ ਸਮਾਜੀ। ਅਜੇ ਤਕ ਸਪਸਟ ਨਹੀਂ ਹੋ ਸਕਿਆ। ਉਹਨਾਂ ਦੇ ਵਿਚਾਰ ਸਿਖ ਧਰਮ ਤੇ ਪੰਜਾਬੀ ਬੋਲੀ ਦੇ ਵਿਰੋਧ ਵਿਚ ਕਿਉਂ ਸਨ।ਜੇਕਰ ਕਿਸੇ ਕੋਲ ਚੰਗੇ ਇਤਿਹਾਸਕ ਤਥ ਹੋਣ ਤਾਂ ਉਹ ਪੇਸ਼ ਕਰੇ।ਦੂਸਰਾ ਭਗਤ ਸਿੰਘ ਨੂੰ ਸਰਕਾਰੀ ਪੱਧਰ ਤੇ ਸ਼ਹੀਦ ਦਾ ਦਰਜਾ ਕਿਉਂ ਨਹੀਂ ਮਿਲਿਆ। ਭਗਤ ਸਿੰਘ ਦਾ ਲਾਲਾ ਲਾਜਪਤ ਰਾਇ ਨਾਲ ਕੀ ਰਿਸ਼ਤਾ ਸੀ। ਭਗਤ ਸਿੰਘ ਨੇ ਗਦਰੀ ਬਾਬੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਮਿੰਨਤਾਂ ਕਰਕੇ ਮੁਲਕਾਤ ਕੀਤੀ ਹਾਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਨੂੰ ਪਤਿਤ ਹੋਣ ਕਰਕੇ ਮਿਲਣਾ ਨਹੀਂ ਚਾਹੁੰਦੇ ਸਨ।ਭਾਈ ਰਣਧੀਰ ਸਿੰਘ ਦੀਆਂ ਜੇਲ ਚਿਠੀਆਂ ਤੇ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਸਾਚੀ ਸਾਖੀ ਇਸ ਗਲ ਦੀ ਗਵਾਹ ਹੈ।ਬਾਅਦ ਵਿਚ ਭਗਤ ਸਿੰਘ ਭਾਈ ਰਣਧੀਰ ਸਿੰਘ ਨਾਲ ਵਾਅਦੇ ਤੋਂ ਕਿਉ ਮੁਕਰਿਆ।ਭਗਤ ਸਿੰਘ ਦੀ ਜੇਲ ਚਿਠੀਆਂ ਦੀ ਬੋਲੀ ਭਗਤ ਸਿੰਘ ਵਾਲੀ ਨਹੀਂ ਜਾਪਦੀ ਕਿਸੇ ਸੁਘੜ ਕਾਮੇਡ ਦੀ ਜਾਪਦੀ ਹੈ। 23 ਸਾਲ ਦਾ ਗਭਰੂ ਅਜਿਹੀ ਥਾਟ ਵਾਲੀ ਰਚਨਾ ਕਿਵੇਂ ਰਚ ਲਏਗਾ।ਉਸਨੂੰ ਅੰਦੋਲਨ ਵਿਚ ਪੜ੍ਹਨ ਦਾ ਕਿੰਨਾ ਕੁ ਟਾਈਮ ਮਿਲਿਆ ਹੋਵੇਗਾ।ਇਸ ਪੁਸਤਕ ਵਿਚ ਭਾਈ ਰਣਧੀਰ ਸਿੰਘ ਬਾਰੇ ਯੋਗ ਤੇ ਸਤਿਕਾਰਯੋਗ ਭਾਸ਼ਾ ਨਹੀਂ ਵਰਤੀ।ਮੈਨੂੰ ਜਾਪਦਾ ਹੈ ਕਿ ਭਗਤ ਸਿੰਘ ਭਾਈ ਸਾਹਿਬ ਬਾਰੇ ਭਾਸ਼ਾ ਨਹੀਂ ਵਰਤ ਸਕਦਾ।ਅਜਿਹਾ ਮੈਂ ਇਸ ਲਈ ਕਹਿ ਰਿਹਾਂ ਕਿਉ ਕਿ ਭਗਤ ਸਿੰਘ ਦਾ ਰੋਲ ਮਾਡਲ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਮਹਾਨ ਇਨਕਲਾਬੀ ਮਹਾਂਪੁਰਸ਼ ਸਮਝਦਾ ਤੇ ਅਗਵਾਈ ਲੈਂਦਾ ਰਿਹਾ ਸੀ।
  ਜਬੈ ਬਾਣਿ ਲਾਗਯੋ ਪੁਸਤਕ ਵਿਚ ਗੁਰਬਚਨ ਸਿੰਘ ਮੈਂਬਰ ਗਿਆਨੀ ਦਿਤ ਸਿੰਘ ਨੇ ਬਹੁਤ ਸੁਆਲ ੳਠਾਏ ਹਨ।ਉਹਨਾਂ ਦੀ ਮਜਬੂਤ ਦਲੀਲ ਇਹੀ ਹੈ ਕਿ ਭਗਤ ਸਿੰਘ ਦਾ ਝੁਕਾਅ ਆਰੀਆ ਸਮਾਜ ਵਲ ਸੀ ਤੇ ਪੰਜਾਬੀ ਬੋਲੀ ਦੇ ਉਹ ਘੋਰ ਵਿਰੋਧੀ ਸੀ।
  ਜਬੈ ਬਾਣਿ ਲਾਗਯੋ ਪੁਸਤਕ ਵਿਚ ਗੁਰਬਚਨ ਸਿੰਘ ਮੈਂਬਰ ਗਿਆਨੀ ਦਿਤ ਸਿੰਘ ਲਿਖਦੇ ਹਨ
  ਪੰਜਾਬ ਦੀ ਭਾਸ਼ਾ ਪੰਜਾਬੀ ਕਿਉਂ ਨਾ ਬਣੀ, ਇਸ ਦੇ ਕਾਰਨ ਦੱਸਦਿਆਂ ਫਿਰ ਸ਼ਹੀਦ ਭਗਤ ਸਿੰਘ ਇਹ ਜਾਣਕਾਰੀ ਦੇਂਦਾ ਹੈ, ''ਪਰ ਇਥੋਂ ਦੇ ਮੁਸਲਮਾਨਾਂ ਨੇ ਉਰਦੂ ਨੂੰ ਅਪਣਾਇਆ। ਮੁਸਲਮਾਨਾਂ ਵਿਚ ਭਾਰਤੀਅਤਾ ਦੀ ਹਰ ਤਰ੍ਹਾਂ ਘਾਟ ਹੈ, ਇਸ ਲਈ ਉਹ ਸਾਰੇ ਭਾਰਤ ਵਿਚ ਭਾਰਤੀਅਤਾ ਦੀ ਮਹੱਤਤਾ ਨਾ ਸਮਝ ਕੇ, ਅਰਬੀ ਲਿਪੀ ਤੇ ਫਾਰਸੀ ਭਾਸ਼ਾ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਸਾਰੇ ਭਾਰਤ ਦੀ ਇਕ ਭਾਸ਼ਾ ਤੇ ਉਹ ਵੀ ਹਿੰਦੀ ਹੋਣ ਦਾ ਮਹੱਤਵ, ਉਨ੍ਹਾਂ ਦੀ ਸਮਝ ਵਿਚ ਨਹੀਂ ਆਉਂਦਾ। ਇਸ ਲਈ ਉਹ ਤਾਂ ਆਪਣੀ ਉਰਦੂ ਦੀ ਰਟ ਲਾਉਂਦੇ ਰਹੇ ਤੇ ਇਕ ਪਾਸੇ ਹੋ ਕੇ ਬੈਠ ਗਏ।''
  ਪੰਜਾਬ ਦੇ ਸਿਖਾਂ ਬਾਰੇ ਸ਼ਹੀਦ ਭਗਤ ਸਿੰਘ ਲਿਖਦਾ ਹੈ, ''ਫਿਰ ਸਿਖਾਂ ਦੀ ਵਾਰੀ ਆਈ। ਉਨ੍ਹਾਂ ਦਾ ਸਾਰਾ ਸਾਹਿਤ ਗੁਰਮੁਖੀ ਲਿਪੀ ਵਿਚ ਹੈ। ਭਾਸ਼ਾ ਵਿਚ ਚੰਗੀ ਖਾਸੀ ਹਿੰਦੀ ਹੈ। ਪਰ ਮੁੱਖ ਭਾਸ਼ਾ ਪੰਜਾਬੀ ਹੈ। ਇਸ ਲਈ ਸਿਖਾਂ ਨੇ ਗੁਰਮੁਖੀ ਲਿਪੀ ਵਿਚ ਲਿਖੀ ਜਾਣ ਵਾਲੀ ਭਾਸ਼ਾ ਨੂੰ ਅਪਣਾ ਲਿਆ। ਉਹ ਇਸ ਨੂੰ ਕਿਸੇ ਤਰ੍ਹਾਂ ਛੱਡ ਨਹੀਂ ਸਕਦੇ। ਉਹ ਇਸ ਨੂੰ ਮਜ਼੍ਹਬੀ ਭਾਸ਼ਾ ਬਣਾ ਕੇ, ਉਸ ਨਾਲ ਚਿਪਕ ਗਏ ਹਨ।''
  ਪੰਜਾਬ ਦੇ ਹਿੰਦੂਆਂ ਬਾਰੇ ਟਿੱਪਣੀ ਕਰਦਿਆਂ ਉਸ ਦਾ ਕਹਿਣਾ ਹੈ, ''ਏਧਰ ਆਰੀਆ ਸਮਾਜ ਦਾ ਸੰਚਾਰ ਹੋਇਆ। ਸਵਾਮੀ ਦਇਆ ਨੰਦ ਸਰਸਵਤੀ ਨੇ ਸਾਰੇ ਭਾਰਤ ਵਰਸ਼ ਵਿਚ ਹਿੰਦੀ ਦਾ ਪ੍ਰਚਾਰ ਕਰਨ ਦਾ ਭਾਵ ਰਖਿਆ। ਹਿੰਦੀ ਭਾਸ਼ਾ ਆਰੀਆ ਸਮਾਜ ਦਾ ਇਕ ਅੰਗ ਬਣ ਗਈ। ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਤਾਂ ਹੋਇਆ ਕਿ ਸਿਖਾਂ ਦੀ ਕੱਟੜਤਾ ਨਾਲ ਪੰਜਾਬੀ ਦੀ ਰੱਖਿਆ ਹੋ ਗਈ ਅਤੇ ਆਰੀਆ ਸਮਾਜੀਆਂ ਦੀ ਕੱਟੜਤਾ ਨਾਲ ਹਿੰਦੀ ਭਾਸ਼ਾ ਨੇ ਆਪਣਾ ਥਾਂ ਬਣਾ ਲਿਆ।''
  ਪੰਜਾਬ ਦੀ ਭਾਸ਼ਾ ਦੇ ਮਸਲੇ ਦਾ ਹੱਲ ਦਸਦਿਆਂ, ਫਿਰ ਉਹ ਇਹ ਜਾਣਕਾਰੀ ਦੇਂਦਾ ਹੈ, ''ਆਰੀਆ ਸਮਾਜੀ ਨੇਤਾ ਮਹਾਰਾਜ ਹੰਸ ਰਾਜ ਜੀ ਨੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦੀ ਸਲਾਹ ਦਿੱਤੀ ਸੀ, ਕਿ ਜੇ ਉਹ ਹਿੰਦੀ ਲਿਪੀ ਨੂੰ ਅਪਣਾ ਲੈਣ, ਤਾਂ ਉਹ ਹਿੰਦੀ ਲਿਪੀ ਵਿਚ ਲਿਖੀ ਜਾਣ ਵਾਲੀ ਪੰਜਾਬੀ ਭਾਸ਼ਾ ਯੂਨੀਵਰਸਿਟੀ ਵਿਚ ਮਨਜ਼ੂਰ ਕਰਵਾ ਲੈਣਗੇ। ਪਰ ਬਦਕਿਸਮਤੀ ਕਿ ਲੋਗ ਤੰਗ ਦਾਇਰੇ ਤੇ ਸੋਚ ਕਾਰਨ ਇਸ ਗੱਲ ਦੀ ਮਹੱਤਾ ਨੂੰ ਸਮਝ ਹੀ ਨਹੀਂ ਸਕੇ ਅਤੇ ਉਸ ਤਰ੍ਹਾਂ ਹੋ ਨਹੀਂ ਸਕਿਆ।''
  ਭਾਸ਼ਾ ਦੇ ਮੱਸਲੇ ਬਾਰੇ ਪੰਜਾਬ ਦੀ ਹਾਲਤ ਦਾ ਜ਼ਿਕਰ ਕਰਦਿਆਂ, ਫਿਰ ਸ਼ਹੀਦ ਭਗਤ ਸਿੰਘ ਇਹ ਜਾਣਕਾਰੀ ਵੀ ਦੇਂਦਾ ਹੈ, ਕਿ ''ਇਸ ਵੇਲੇ ਪੰਜਾਬ ਵਿਚ ਤਿੰਨ ਮਤਿ ਹਨ। ਪਹਿਲਾ ਮੁਸਲਮਾਨਾਂ ਦਾ ਉਰਦੂ ਸਬੰਧੀ ਕੱਟੜ ਪੱਖਪਾਤ, ਦੂਸਰਾ ਆਰੀਆ ਸਮਾਜੀਆਂ ਤੇ ਕੁਝ ਹਿੰਦੂਆਂ ਦਾ ਹਿੰਦੀ ਬਾਰੇ, ਤੀਸਰਾ ਪੰਜਾਬ ਦਾ।''
  ਧਿਆਨ ਵਿਚ ਰਹੇ ਕਿ ਇਥੇ ਸ਼ਹੀਦ ਭਗਤ ਸਿੰਘ ਨੇ ਇਹ ਸਪੱਸ਼ਟ ਜਾਣਕਾਰੀ ਦਿੱਤੀ ਹੈ ਕਿ ਆਰੀਆ ਸਮਾਜੀ ਪੰਜਾਬ ਅੰਦਰ ਹਿੰਦੀ ਲਾਗੂ ਕਰਨਾ ਚਾਹੁੰਦੇ ਸਨ।

  ਦਿਨ ‘ਚ 3 ਤੋਂ 4 ਵਾਰ ਕੋਸੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਖੁਦ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੇ ਹੋ। ਇਹ ਸਰੀਰ ‘ਚੋਂ ਅਨੇਕਾ ਰੋਗਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ। ਗਰਮ ਪਾਣੀ ਪੀਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਭਾਰ ਘਟਾਉਣ ‘ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ।ਇਸ ਨਾਲ ਪਾਚਨ ਪ੍ਰਕਿਰਿਆ ਠੀਕ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਦੇ ਅਣਗਿਣਤ ਫਾਇਦਿਆਂ ਬਾਰੇ…
  1. ਭਾਰ ਨੂੰ ਕੰਟਰੋਲ ਕਰੇ
  ਅੱਜਕਲ ਬਹੁਤ ਸਾਰੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਰਹਿੰਦੇ ਹਨ,ਉਨ੍ਹਾਂ ਨੂੰ ਡਾਈਟਿੰਗ ਅਤੇ ਕਸਰਤ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਅਜਿਹੇ ਲੋਕਾਂ ਨੂੰ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਮੋਟਾਪੇ ਤੋਂ ਛੁਟਕਾਰਾ ਮਿਲੇਗਾ ਅਤੇ ਭਾਰ ਵੀ ਕੰਟਰੋਲ ‘ਚੋ ਰਹੇਗਾ।
  2. ਕਬਜ਼ ਤੋਂ ਰਾਹਤ
  ਕਬਜ਼ ਦੀ ਸਮੱਸਿਆ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਕਬਜ਼ ਦੀ ਪ੍ਰੇਸ਼ਾਨੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰੋਜ਼ਾਨਾ ਖਾਲੀ ਪੇਟ ਕੋਸਾ ਪਾਣੀ ਪੀਤਾ ਜਾਵੇ।
  3. ਖੂਨ ਸਾਫ ਕਰੇ
  ਗਰਮ ਪਾਣੀ ਪੀਣ ਨਾਲ ਸਰੀਰ ‘ਚੋਂ ਸਾਰੇ ਗੰਦੇ ਪਦਾਰਥ ਯੂਰਿਨ ਅਤੇ ਪਸੀਨੇ ਰਾਹੀ ਬਾਹਰ ਨਿਕਲ ਜਾਂਦੇ ਹਨ। ਕੋਸਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ।
  4. ਸਰਦੀ-ਜ਼ੁਕਾਮ ਤੋਂ ਰਾਹਤ
  ਕਾਫੀ ਲੋਕਾਂ ਨੂੰ ਮੌਸਮ ‘ਚ ਬਦਲਾਅ ਕਾਰਨ ਜ਼ੁਕਾਮ ਦੀ ਸ਼ਿਕਾਇਤ ਰਹਿੰਦੀ ਹੈ। ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕੋਸਾ ਪਾਣੀ ਪੀਣਾ ਚਾਹੀਦਾ ਹੈ। ਕੋਸਾ ਪਾਣੀ ਪੀਣ ਨਾਲ ਗਲਾ ਵੀ ਠੀਕ ਰਹਿੰਦਾ ਹੈ।
  5. ਮਾਹਵਾਰੀ ਦੀ ਸਮੱਸਿਆ
  ਜ਼ਿਆਦਾਤਰ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ‘ਚ ਪੇਟ ਦਰਦ ਜਾਂ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਕੋਸਾ ਪਾਣੀ ਪੀਣਾ ਚਾਹੀਦਾ ਹੈ। ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com