


ਰਾਜਵਿੰਦਰ ਸਿੰਘ ਰਾਹੀ-
ਦੋ ਅਗੱਸਤ ੨੦੧੮ ਨੂੰ ਅਾਮ ਅਾਦਮੀ ਪਾਰਟੀ ਦੇ ਬਾਗੀ ਧੜੇ ਵਲੋਂ ਬਠਿੰਡਾਂ ਵਿਚ ਕੀਤਾ ਗਿਅਾ ਬੇਮਿਸਾਲ ੲਿਕੱਠ ਕੲੀ ਪੱਖਾਂ ਤੋਂ ਪੰਜਾਬ ਲੲੀ ਸ਼ੁਭ ਸ਼ਗਨ ਦਾ ਸੰਕੇਤ ਹੈ! ਸਭ ਤੋਂ ਪਹਿਲੀ ਗੱਲ ਤਾਂ ੲਿਸ ੲਿਕੱਠ ਵਿਚੋਂ :
(੧)ਭਾਰਤ ਮਾਤਾ ਕੀ ਜੈ
(੨) ਵੰਦੇ ਮਾਤਰਮ
ਅਾਦਿ ਨਾਅਰੇ ਗਾੲਿਬ ਹੋ ਗੲੇ ਹਨ ਜੋ ਹਿੰਦੂ ਰਾਸ਼ਟਰਵਾਦ ਦੀ ੳੁਸਾਰੀ ਦਾ ਮੁੱਖ ਸੰਦ ਹਨ! ਤੀਜੇ ਨੰਬਰ ਤੇ ੲਿਸ ੲਿਕੱਠ ਵਿਚੋਂ ਗਾਂਧੀ ਟੋਪੀ ਗਾੲਿਬ ਹੋ ਗੲੀ ਹੈ ਜੋ ਸਿੱਖਾਂ ਲੲੀ ਬੜਾ ਖਤਰਨਾਕ ਰੁਝਾਣ ਸੀ!
ੲਿਸ ਤੋਂ ੲਿਲਾਵਾ ਸਭ ਤੋਂ ਅਹਿਮ ਗੱਲ ਤਾਂ ੲਿਹ ਹੈ ਕਿ ਬਾਗੀ ਧੜੇ ਨੇ ਪੰਜਾਬ ਨੂੰ ਵੱਖਰੀ ਸੰਭਿਅਾਚਾਰਕ ੲਿਕਾੲੀ ਤਸਲੀਮ ਕਰਦਿਅਾਂ ਸਾਰੇ ੳੁਹ ਮੁੱਦੇ ਤੇ ਮਸਲੇ ਮੁੜ ਅਾਪਣਾ ਲੲੇ ਹਨ ਜਿਨਾਂ ਨੂੰ ਛੱਡ ਕੇ ਅਕਾਲੀ ਦਲ ਬਾਦਲ ਮਾਫੀਅਾ ਕੰਪਨੀ ਚ ਬਦਲ ਚੁੱਕਿਅਾ ਹੈ! ੲਿਹ ਮੁੱਦੇ ਤੇ ਮਸਲੇ ਹਨ ਪੰਜਾਬ ਦੇ ਦਰਿਅਾੲੀ ਪਾਣੀਅਾਂ ਦਾ ,ਪੰਜਾਬੀ ਬੋਲੀ ਦਾ, ਚੰਡੀਗੜ ਦਾ,ਪੰਜਾਬ ਲੲੀ ਵੱਧ ਅਧਿਕਾਰਾਂ ਦਾ, ਫੈਡਰਲ ਢਾਂਚੇ ਦਾ ਅਾਦਿ! ੲਿਸ ਦੇ ਨਾਲ ਹੀ ਜੂਨ ਚੌਰਾਸੀ ਦੇ ਫੌਜੀ ਹਮਲੇ ਤੇ ਨਵੰਬਰ ਚੌਰਾਸੀ ਦੇ ਦੋਸ਼ੀਅਾਂ ਨੂੰ ਸਜਾ ਦੇਣ ਦੀ ਮੰਗ ਕੀਤੀ ਗੲੀ ਹੈ ਗੁਰੂ ਗਰੰਥ ਸਾਹਬ ਦੀ ਬੇਹੁਰਮਤੀ ਦੇ ਦੋਸ਼ੀਅਾਂ ਨੂੰ ਵੀ ਸਜਾਵਾਂ ਦੇਣ ਦੀ ਗੱਲ ਕੀਤੀ ਗੲੀ ਹੈ।
ੲਿਸ ੲਿਕੱਠ ਦੀ ਖੂਬਸੂਰਤ ਗੱਲ ੲਿਹ ਵੀ ਹੈ ਸ਼ਹੀਦ ਭਗਤ ਸਿੰਘ ਦੀ ਸਮਾਧ (ਜੋ ਖੁਦ ਭਾਰਤੀ ਰਾਸ਼ਟਰਵਾਦ ਦੀ ੳੁਸਾਰੀ ਦਾ ਸਿੰਬਲ ਹੈ) ਵੱਲ ਭੱਜਣ ਦੀ ਥਾਂ ਸ੍ਰੀ ਦਰਬਾਰ ਸਾਹਬ ਮੱਥਾ ਟੇਕ ਕੇ ਜਨਤਕ ਸਰਗਰਮੀ ਸੁਰੂ ਕਰਨ ਦਾ ਅਹਿਦ ਲਿਅਾ ਗਿਅਾ ਹੈ।
ਬਹੁਤ ਸਾਰੇ ਰਾਜਨੀਤਕ ਵਿਸ਼ਲੇਸਕਾਂ ਦਾ ਵਿਚਾਰ ਹੈ ਕਿ ਅਾੳੁਣ ਵਾਲੇ ਸਮੇਂ ਵਿਚ ਦਿੱਲੀ ਦੇ ਦਬੇਲ ਧੜੇ ਵਾਂਗ ਹੀ ੲਿਹ ਬਾਗੀ ਧੜਾ ਵੀ ਖਤਮ ਹੋ ਜਾਵੇਗਾ! ਪਰ ੲਿਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਅਾਮ ਅਾਦਮੀ ਪਾਰਟੀ ਬਾਦਲ ਅੈਂਡ ਕੰਪਨੀ ਵਿਰੁੱਧ ਗੁੱਸੇ ਅਤੇ ਜਨਤਕ ਸਰਗਰਮੀ ਚੋਂ ਪੈਦਾ ਹੋੲੀ ਸੀ। ਜਿਵੇਂ ਬਾਗੀ ਧੜੇ ਨੇ ਪੰਜਾਬ ਦੇ ਮੁੱਦਿਅਾਂ ਅਤੇ ਮਸਲਿਅਾਂ ਨੂੰ ਲੈਕੇ ਜਨਤਕ ਸਰਗਰਮੀ ਵਿੱਢਣ ਦੀ ਗੱਲ ਕੀਤੀ ਹੈ ਤਾਂ ਅਾੳੁਣ ਵਾਲੇ ਚਾਰ ਸਾਲਾਂ ਤੱਕ ਕੁਛ ਨਾ ਕੁਛ ਠੋਸ ਬਣ ਸਕਦਾ ਹੈ! ਕਿੳੁਂ ਕਿ ਜਿਥੇ ਬਾਦਲ ਅੈਂਡ ਕੰਪਨੀ ਵਿਰੁਧ ਪੈਦਾ ਹੋੲਿਅਾ ਗੁੱਸਾ ਹਾਲਾਂ ਠੰਡਾਂ ਨਹੀਂ ਹੋੲਿਅਾ ੳੁਥੇ ਮਹਾਰਾਜੇ ਦੀਅਾਂ ਬੇਵਕੂਫੀਅਾਂ ਤੇ ਵਾਅਦਾ ਖਿਲਾਫੀਅਾਂ ਨੇ ੲਿਹ ਸਿੱਧ ਕਰ ਦਿਤਾ ਹੈ ਕਿ ੳੁਹ ਬਾਦਲ ਅੈਂਡ ਕੰਪਨੀ ਨਾਲ ਮਿਲ ਕੇ ਚੱਲ ਰਿਹਾ ਹੈ! ਜੇ ੲਿਹੋ ਹਾਲ ਰਿਹਾ ਤਾਂ ਅਾਮ ਅਾਦਮੀ ਦੇ ਬਾਗੀ ਧੜੇ ਨੂੰ ੲਿਸਦਾ ਲਾਭ ਮਿਲਣਾ ਲਾਜਮੀ ਹੈ।
ਰਹੀ ਗੱਲ ਦਿੱਲੀ ਦੇ ਦਬੇਲ ਧੜੇ ਦੀ , ੳੁਹਨਾਂ ਕੋਲ ਕੋੲੀ ਚੱਜ ਦਾ ਅਾਗੂ ਹੀ ਨਹੀਂ ਹੈ! ੳੁਹਨਾਂ ਵਿਚ ਬਹੁਤੇ ਵਿਧਾੲਿਕ ਤਾਂ ਅਜਿਹੇ ਹਨ ਕਿ ਅਾਮ ਹਾਲਤਾਂ ਚ ੳੁਹਨਾਂ ਨੂੰ ਕਿਸੇ ਨੇ ਪੰਚਾੲਿਤ ਮੈਂਬਰ ਵੀ ਨਹੀਂ ਬਣਾੳੁਣਾ ਸੀ , ੲਿਹ ਤਾਂ ਕਾਠ ਦੀ ਹਾਂਡੀ ਬੱਸ ੲਿੱਕ ਵਾਰ ਚੜ ਚੁੱਕੀ ਹੈ!ਜੇ ਬਾਗੀ ਧੜਾ ਮਜਬੂਤ ਹੁੰਦਾ ਹੈ ਤਾਂ ੳੁਹਨਾਂ ਵਿਚੋਂ ਕੁਛ ਵਾਪਸ ਵੀ ਅਾ ਸਕਦੇ ਹਨ!
ਜਿਥੋਂ ਤੱਕ ਭਗਵੰਤ ਦਾ ਮਾਮਲਾ ਹੈ, ਹੁਣ ਤੱਕ ੳੁਸਦਾ ਜੋਸ਼ ਖਰੋਸ਼ ਤੇ ਹੌਸਲਾ ਪਸਤ ਹੋੲਿਅਾ ਪਿਅਾ ਹੈ! ੳੁਹ " ਤੇਲ ਦੇਖੋ ਤੇਲ ਦੀ ਧਾਰ ਦੇਖੋ " ਦੀ ਨੀਤੀ ਤੇ ਚੱਲ ਰਿਹਾ ਹੈ। ਹਾਂ ਜੇਕਰ ਕੱਲ ਨੂੰ ਬਾਗੀ ਧੜਾ ਜਨਤਕ ਸਰਗਰਮੀ ਚ ਚਮਕ ਜਾਵੇ ਤਾਂ ਭਗਵੰਤ ਦੇ ਜਜ਼ਬਿਅਾਂ ਚ ਵੀ ਤਾਅ ਅਾ ਸਕਦਾ ਹੈ! ਵੈਸੇ ਸ: ਸੁਖਪਾਲ ਸਿੰਘ ਖਹਿਰੇ ਵਿਚ ਚੰਗੇ ਅਾਗੂ ਦੀਅਾਂ ਸੰਭਾਵਨਾਵਾਂ ੳੁਘੜੀਅਾਂ ਹਨ! ੳੁਸ ਦੇ ਬਠਿੰਡਾ ਵਾਲੇ ਭਾਸ਼ਣ ( ਜਿਸ ਨੂੰ ਲੋਕਾਂ ਨੇ ਘੰਟਾਂ ਭਰ ਸਾਹ ਰੋਕ ਕੇ ਸੁਣਿਅਾ) ਨੇ ੲਿਹ ਸਿੱਧ ਕਰ ਦਿਤਾ ਹੈ ਕਿ ਪੋਲਿਟਿਕਸ ਦੀ ਗੁੜਤੀ ੳੁਸ ਨੂੰ ਘਰੋਂ ਮਿਲੀ ਹੈ ੳੁਹ ਸਿੱਖਾਂ ਦੇ ਮੁੱਦਿਅਾਂ ਤੇ ਮਸਲਿਅਾਂ ਨੂੰ ਸਮਝਦਾ ਵੀ ਹੈ ਪਰ ਮੌਜੂਦਾ ਹਾਲਤ ਨੇ ਕਿਤੇ ਨਾ ਕਿਤੇ ੳੁਸਦੇ ਰਸਤੇ ਵਿਚ ਰੁਕਾਵਟਾਂ ਵੀ ਖੜੀਅਾਂ ਕੀਤੀਅਾਂ ਹੋੲੀਅਾਂ ਹਨ, ਜਿਸ ਕਰਕੇ ਅੰਦਰਲੀ ਗੱਲ ੳੁਹ ਮੂੰਹ ਤੇ ਅਾੳੁਣ ਤੋਂ ਬੋਚ ਲੈਂਦਾ ਹੈ! ਫਿਲਹਾਲ ਤਾਂ ੲਿਹੋ ਕਿਹਾ ਜਾ ਸਕਦਾ :
" ਅਾਗੇ ਅਾਗੇ ਦੇਖੀੲੇ ਮੀਅਾਂ ਹੋਤਾ ਹੈ ਕਿਅਾ ! "
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਬਰਗਾੜੀ ਬੇਅਦਬੀ ਘਟਨਾ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਗੋਲੀਕਾਂਡ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕੋਲੋਂ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਗੋਲੀਕਾਂਡ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੇ ਵਾਰਸਾਂ ਨੂੰ ਇਕ ਇਕ ਕਰੋੜ ਰੁਪਏ ਸਹਾਇਤਾ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਹੀ ਨਹੀਂ ਗੋਲੀਕਾਂਡ ਦੇ ਜ਼ਖ਼ਮੀਆਂ ਦੀ ਮੁਆਵਜ਼ਾ ਰਾਸ਼ੀ ਵੀ ਵਧਾ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਅੱਜ ਇਥੇ ਕਮਿਸ਼ਨ ਦੀ ਰਿਪੋਰਟ ਵਿੱਚ ਦੋਸ਼ੀ ਐਲਾਨੇ ਗਏ ਐਸਐਸਪੀ ਅਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਨਾਵਾਂ ਦਾ ਜ਼ਿਕਰ ਤਾਂ ਕੀਤਾ, ਪਰ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਂ ਨਸ਼ਰ ਕਰਨ ਤੋਂ ਗੁਰੇਜ਼ ਕੀਤਾ ਤੇ ਪੁੱਛਣ ’ਤੇ ਵੀ ਨਾਵਾਂ ਦਾ ਖੁਲਾਸਾ ਨਹੀਂ ਕੀਤਾ। ਮੁੱਖ ਮੰਤਰੀ ਦੀ ਇਸ ਚਾਲ ਤੋਂ ਸਿਆਸੀ ਹਲਕੇ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਮਿਸ਼ਨ ਦੀ ਰਿਪੋਰਟ ਮਗਰੋਂ ਦੋਸ਼ੀਆਂ ਖਿਲਾਫ ਸਿੱਧੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ, ਪਰ ਹੁਣ ਜਾਂਚ ਦਾ ਕੰਮ ਸੀਬੀਆਈ ਨੂੰ ਸੌਂਪੇ ਜਾਣ ਨਾਲ ਸਾਰਾ ਮਾਮਲਾ ਲਟਕ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਅਕਾਲੀਆਂ ਨੂੰ ਫਾਇਦਾ ਹੋਵੇਗਾ ਕਿਉਂਕਿ ਜਾਂਚ ਦਾ ਕੰਮ ਹੋਰ ਲਟਕ ਜਾਵੇਗਾ। ਪਿਛਲੀ ਸਰਕਾਰ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਸਾਲ 2015 ਦੇ ਅਖੀਰ ਵਿਚ ਸੀਬੀਆਈ ਨੂੰ ਸੌਂਪੀ ਸੀ ਤੇ ਅਜੇ ਤਕ ਜਾਂਚ ਜਾਰੀ ਹੈ। ਅੱਜ ਦੇ ਫੈਸਲੇ ਨਾਲ ਕਾਂਗਰਸ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਨੁਕਸਾਨ ਉਠਾਉਣਾ ਪੈ ਸਕਦਾ ਹੈ। ਪਹਿਲਾਂ ਖ਼ੁਦ ਸੀਬੀਆਈ ਜਾਂਚ ਦਾ ਵਿਰੋਧ ਕੀਤੇ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਡੀਜੀਪੀ ਪੱਧਰ ਦੇ ਅਧਿਕਾਰੀਆਂ ਦੀ ਜਾਂਚ ਜੁੂਨੀਅਰ ਅਧਿਕਾਰੀ ਨਹੀਂ ਕਰ ਸਕਦੇ ਤੇ ਇਸ ਕਰਕੇ ਜਾਂਚ ਸੀਬੀਆਈ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਪੂਰੀ ਰਿਪੋਰਟ ਤਿੰਨ ਹਫ਼ਤਿਆਂ ਵਿੱਚ ਆ ਜਾਵੇਗੀ ਤੇ ਸਮੁੱਚੀ
ਰਿਪੋਰਟ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਮਿਸ਼ਨ ਵੱਲੋਂ ਜਨ੍ਹਿਾਂ ਵਿਅਕਤੀਆਂ ਦੇ ਘਟਨਾਵਾਂ ਵਿੱਚ ਸ਼ਾਮਲ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ, ਉਨ੍ਹਾਂ ਖ਼ਿਲਾਫ਼ ਧਾਰਾ 307 ਅਧੀਨ ਕੇਸ ਦਰਜ ਕਰਨ ਮਗਰੋਂ ਨਿਰਪੱਖ ਜਾਂਚ ਦਾ ਜ਼ਿੰਮਾ ਸੀਬੀਆਈ ਨੂੰ ਦੇ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਬੰਧਤ ਦਸਤਾਵੇਜ਼ ਸੀਬੀਆਈ ਹਵਾਲੇ ਕਰ ਦਿੱਤੇ ਜਾਣਗੇ ਤੇ ਕਮਿਸ਼ਨ ਨੇ ਕੋਟਕਪੂਰਾ ਦੇ ਤਤਕਾਲੀ ਐਸਡੀਐਮ ਖ਼ਿਲਾਫ਼ ਢੁਕਵੀਂ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ 75-75 ਲੱਖ ਰੁਪਏ ਦੀ ਸਿਫਾਰਸ਼ ਕੀਤੀ ਗਈ ਸੀ, ਜਿਸ ਨੂੰ ਵਧਾ ਕੇ ਇਕ ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜਦਕਿ ਗੰਭੀਰ ਜ਼ਖ਼ਮੀ ਬੇਅੰਤ ਸਿੰਘ ਲਈ ਕਮਿਸ਼ਨ ਨੇ 35 ਲੱਖ ਰੁਪਏ ਮੁਆਵਜ਼ਾ ਰਾਸ਼ੀ ਤੈਅ ਕੀਤੀ ਸੀ ਜਿਸ ਨੂੰ ਹੁਣ 50 ਲੱਖ ਰੁਪਏ ਕਰ ਦਿੱਤਾ ਗਿਆ ਹੈ। ਤਾਉਮਰ ਲਈ ਨਕਾਰਾ ਹੋ ਚੁੱਕੇ ਅਜੀਤ ਸਿੰਘ ਲਈ ਮੁਆਵਜ਼ਾ 40 ਲੱਖ ਤੋਂ ਵਧਾ ਕੇ 60 ਲੱਖ ਰੁਪਏ ਕੀਤਾ ਗਿਆ ਹੈ। ਉਸ ਨੂੰ ਇਲਾਜ ਦਾ ਖਰਚ ਸਰਕਾਰ ਦੇਵੇਗੀ ਅਤੇ ਦੇਖਭਾਲ ਲਈ ਇਕ ਅਟੈਂਡੈਂਟ ਵੀ ਉਪਲਬਧ ਕਰਵਾਇਆ ਜਾਵੇਗਾ। ਹੋਰਨਾਂ ਜ਼ਖ਼ਮੀਆਂ ਨੂੰ ਵੀ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਇੰਸਪੈਕਟਰ ਪਰਦੀਪ ਸਿੰਘ, ਸਬ ਇੰਸਪੈਕਟਰ ਅਰਿਆਰਜੀਤ ਸਿੰਘ ਤੇ ਐਸ.ਪੀ. ਬਿਕਰਮਜੀਤ ਸਿੰਘ ਦੇ ਨਾਂ ਪੁਲੀਸ ਸਟੇਸ਼ਨ ਬਾਜਾਖਾਨਾ ਵਿੱਚ ਦਰਜ ਐਫ.ਆਈ.ਆਰ. ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਮੋਗਾ ਦੇ ਤਤਕਾਲੀ ਜ਼ਲ੍ਹਿਾ ਪੁਲੀਸ ਮੁਖੀ ਚਰਨਜੀਤ ਸਿੰਘ ਸ਼ਰਮਾ, ਸਿਪਾਹੀ ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਐਸ.ਐਚ.ਓ. ਲਾਡੋਵਾਲ ਇੰਸਪੈਕਟਰ ਹਰਪਾਲ ਸਿੰਘ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕਰਨ ਦੀ ਸਿਫਾਰਸ਼ ਕੀਤੀ ਹੈ। ਇਹੀ ਨਹੀਂ ਪੁਲੀਸ ਕਮਾਂਡੋਜ਼ ਦੀ ਭੂਮਿਕਾ ਨੂੰ ਵੀ ਜਾਂਚਣ ਲਈ ਕਿਹਾ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਭਾਰਤ ਭੂਸ਼ਣ ਆਸ਼ੂ, ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਣੀਤ ਕੌਰ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਚਾਰ ਹਿੱਸਿਆਂ ’ਚ ਹੋਵੇਗੀ ਕਮਿਸ਼ਨ ਦੀ ਰਿਪੋਰਟ
ਕਮਿਸ਼ਨ ਵੱਲੋਂ ਸਰਕਾਰ ਨੂੰ ਸੌਂਪੀ 182 ਸਫ਼ਿਆਂ ਦੀ ਰਿਪੋਰਟ ਨਾਲ ਹਜ਼ਾਰਾਂ ਪੰਨੇ ਸਬੂਤਾਂ ਦੇ ਵੀ ਹਨ ਅਤੇ ਇਹ ਰਿਪੋਰਟ ਚਾਰ ਹਿੱਸਿਆਂ ਵਿੱਚ ਹੋਵੇਗੀ, ਜਨ੍ਹਿਾਂ ਨੂੰ ਕਾਰਵਾਈ ਰਿਪੋਰਟ ਨਾਲ ਸਦਨ ਵਿੱਚ ਪੇਸ਼ ਕੀਤਾ ਜਾਵੇਗਾ। ਰਿਪੋਰਟ ਦੇ ਪਹਿਲੇ ਹਿੱਸੇ ਵਿੱਚ ਕਮਿਸ਼ਨ ਨੇ 1 ਜੂਨ, 2015, 26 ਸਤੰਬਰ, 2015 ਅਤੇ 12 ਅਕਤੂਬਰ, 2015 ਦੇ ਨੇੜਲੇ ਸਮੇਂ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਅਤੇ ਮੱਲਕੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਹੈ। ਇਸ ਤਰ੍ਹਾਂ 14 ਅਕਤੂਬਰ, 2015 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਗੋਲੀਕਾਂਡ ਸਮੇਤ ਪੁਲੀਸ ਕਾਰਵਾਈ ਨੂੰ ਜਾਂਚ ਦਾ ਹਿੱਸਾ ਬਣਾਇਆ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸੈਣੀ ਨੂੰ ਠਹਿਰਾਇਆ ਜ਼ਿੰਮੇਵਾਰ
ਚੰਡੀਗੜ੍ਹ - ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਲਈ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਮਿਸ਼ਨ ਨੇ ਆਈਜੀ ਪਰਮਜੀਤ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਹਿਲ ਅਤੇ ਤਿੰਨ ਐਸਐਸਪੀਜ਼ ਐਸ ਐਸ ਮਾਨ, ਚਰਨਜੀਤ ਸ਼ਰਮਾ ਅਤੇ ਰਘਬੀਰ ਸਿੰਘ ਤੇ ਦੋ ਗੰਨਮੈਨਾਂ ਖਿਲਾਫ਼ ਵੀ ਉਂਗਲ ਉਠਾਈ ਹੈ। ਕਮਿਸ਼ਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ’ਚ ਗੋਲੀ ਚਲਾਉਣ ਦੀ ਉੱਕਾ ਹੀ ਲੋੜ ਨਹੀਂ ਸੀ। ਕਮਿਸ਼ਨ ਮੁਤਾਬਕ ਪੁਲੀਸ ਕਾਰਵਾਈ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਸਮੇਂ ਦੇ ਡੀਜੀਪੀ ਸੈਣੀ ਵਿਚਕਾਰ ਕਿਸੇ ਗੱਲਬਾਤ ਦਾ ਉਂਜ ਕੋਈ ਸਬੂਤ ਨਹੀਂ ਮਿਲਦਾ ਪਰ ਸੰਕੇਤ ਮਿਲਦੇ ਹਨ ਕਿ ਦੋਹਾਂ ਨੇ ਗੱਲ ਕੀਤੀ ਸੀ। ਜਾਣਕਾਰੀ ਮੁਤਾਬਕ ਸੈਣੀ ਦਾ ਗੋਲ-ਮੋਲ ਜਵਾਬ ਮਿਲਣ ਮਗਰੋਂ ਕਮਿਸ਼ਨ ਸਰਕਾਰ ਨੂੰ ਪੂਰਕ ਰਿਪੋਰਟ ਸੌਂਪਣ ਦੀ ਤਿਆਰੀ ’ਚ ਹੈ। ਰਿਪੋਰਟ ’ਚ ਉਸ ਵੇਲੇ ਦੇ ਮੁੱਖ ਮੰਤਰੀ ਦੀ ਭੂਮਿਕਾ ਬਾਰੇ ਵੀ ਜ਼ਿਕਰ ਹੋਣ ਦੀ ਸੰਭਾਵਨਾ ਹੈ। ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਦੇ ਆਉਂਦੇ ਇਜਲਾਸ ’ਚ ਪੇਸ਼ ਕੀਤਾ ਜਾਵੇਗਾ। ਕਮਿਸ਼ਨ ਦਾ ਮੰਨਣਾ ਹੈ ਕਿ ਜੇਕਰ ਪੁਲੀਸ ਜਾਂ ਡੀਜੀਪੀ ਨੇ ਕੁਝ ਸੰਜਮ ਵਰਤਿਆ ਹੁੰਦਾ ਤਾਂ ਹਾਲਾਤ ਵਿਗੜਨ ਤੋਂ ਬਚਾਏ ਜਾ ਸਕਦੇ ਸਨ।
ਡਾ. ਸਤਿੰਦਰ ਪਾਲ ਸਿੰਘ
ਗੁਰਬਾਣੀ ਅੰਦਰ ਆਤਮਿਕ ਅਵਸਥਾ ਸਿਰਜਨ ਲਈ ਕੁਦਰਤ ਦੇ ਸਾਰੇ ਰੰਗ ਬੜੇ ਹੀ ਮਨ ਖਿੱਚਵੇਂ ਢੰਗ ਨਾਲ ਵਰਤੇ ਗਏ ਹਨ। ਮਹੀਨੇ, ਤਿਥੀਆਂ, ਵਾਰ, ਰੁੱਤਾਂ ਆਦਿ ਸ੍ਰਿਸ਼ਟੀ ਦੇ ਨਿਯਮ ਇਕ ਨਿਰੰਤਰਤਾ ਬਣਾਉਣ ਵਾਲੇ ਹਨ। ਗੁਰਬਾਣੀ ਦੀ ਕੋਸ਼ਿਸ਼ ਵੀ ਮਨੁੱਖ ਦੀ ਅੰਤਰ ਪ੍ਰੇਰਨਾ ਨੂੰ ਸਦਾ ਬਣਾਏ ਰੱਖਣ ਦੀ ਹੈ। ਸ੍ਰਿਸ਼ਟੀ ਦੀ ਹਰ ਘਟਨਾ, ਹਰ ਬਦਲਾਅ ਨੂੰ ਇਕ ਸੁਨੇਹੇ ਦੇ ਤੌਰ 'ਤੇ ਵੇਖਣਾ ਗੁਰਬਾਣੀ ਦੀ ਬੇਮਿਸਾਲ ਸ੍ਰੇਸ਼ਟਤਾਈ ਹੈ। ਸਾਵਣ ਦਾ ਮਹੀਨਾ ਮਨ ਪ੍ਰਫੁੱਲਤ ਕਰਨ ਵਾਲਾ ਮੰਨਿਆ ਗਿਆ ਹੈ। ਗੁਰਬਾਣੀ ਦਾ ਮੰਤਵ ਵੀ ਅੰਤਰ ਮਨ ਨੂੰ ਵਿਕਾਰਾਂ, ਦੁੱਖਾਂ, ਕਲੇਸ਼ਾਂ ਤੋਂ ਮੁਕਤ ਕਰ ਖੇੜੇ 'ਚ ਲਿਆਉਣਾ ਹੈ। ਮਨ ਦੀ ਪ੍ਰਫੁੱਲਤਾ ਪ੍ਰੀਤਮ ਦੇ ਸੰਗ ਬਿਨਾਂ ਨਹੀਂ ਬਣਦੀ। ਪ੍ਰੀਤਮ ਸੰਗ ਹੋਵੇ ਤਾਂ ਘਨਘੋਰ ਕਾਲੇ ਬੱਦਲ ਸੁਹਾਵਣੇ ਬਣ ਜਾਂਦੇ ਹਨ। ਬਿਜਲੀ ਦੀ ਚਮਕ ਦੀ ਗਰਜਣ ਪ੍ਰੀਤ ਵਧਾਉਣ ਵਾਲੀ ਬਣ ਜਾਂਦੀ ਹੈ। ਪ੍ਰੀਤਮ ਕੋਲ ਨਾ ਹੋਵੇ ਤਾਂ ਕਾਲੇ ਬੱਦਲ ਤੇ ਬਿਜਲੀ ਦੀ ਗਰਜ ਡਰ ਪੈਦਾ ਕਰਦੀ ਹੈ।
ਪਿਰੁ ਘਰਿ ਨਹੀ ਆਵੈ ਮਰੀਐ
ਹਾਵੈ ਦਾਮਨਿ ਚਮਕਿ ਡਰਾਏ॥
ਸੇਜ ਇਕੇਲੀ ਖਰੀ ਦੁਹੇਲੀ
ਮਰਣੁ ਭਇਆ ਦੁਖੁ ਮਾਏ॥
(ਅੰਗ ੧੧੦੮)
ਪਰਮਾਤਮਾ ਬਿਨਾਂ ਮਨੁੱਖ ਦਾ ਜੀਵਨ ਦੁਖਦਾਈ ਹੈ। ਕਿੰਨੇ ਹੀ ਸੁਖ ਸਾਧਨ ਹੋਣ, ਸਮਰੱਥਾ ਤੇ ਸੰਕਲਪ ਹੋਣ, ਮਨ ਟਿਕਦਾ ਨਹੀਂ। ਵਿਜੋਗ ਦਾ ਸੰਤਾਪ ਔਖੇ ਹਾਲਾਤ ਬਣਾ ਦਿੰਦਾ ਹੈ। ਕੰਤ ਤੋਂ ਵਿਛੜੀ ਹੋਈ ਸੁਹਾਗਣ ਨੂੰ ਸੁੰਦਰ ਸੇਜ, ਕੀਮਤੀ ਵਸਤਰ ਵੀ ਨਹੀਂ ਸੁਹਾਂਦੇ। ਉਸ ਨੂੰ ਤਾਂ ਆਪਣੇ ਕੰਤ ਦੀ ਉਡੀਕ ਬਿਹਬਲ ਕਰ ਰਹੀ ਹੈ ਜੋ ਪਰਦੇਸ ਗਿਆ ਹੋਇਆ ਹੈ। ਕੰਤ ਦੀ ਉਡੀਕ ਵਿਜੋਗ 'ਚ ਤਪ ਰਹੀ ਨਾਰੀ ਨੂੰ ਆਸ ਵਧਾਉਣ ਵਾਲੀ ਹੈ। ਪਰਮਾਤਮਾ ਤੋਂ ਵਿਛੜੇ ਹੋਏ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਤੇ ਉਸ ਨੂੰ ਮਿਲਣ ਦੀ ਆਸ ਹੀ ਜੀਵਨ ਦਾ ਨਿਸ਼ਾਨ ਹੈ। ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਸਰਸ ਬਣਾਉਣ ਵਾਲੀ ਹੈ।
ਸਾਵਣਿ ਸਰਸੀ ਕਾਮਣੀ
ਚਰਨ ਕਮਲ ਸਿਉ ਪਿਆਰੁ॥
ਮਨੁ ਤਨੁ ਰਤਾ ਸਚ ਰੰਗਿ
ਇਕੋ ਨਾਮੁ ਅਧਾਰੁ॥ (ਅੰਗ ੧੩੪)
ਸੁਹਾਗਣ ਨਾਰੀ ਅੰਦਰ ਕੰਤ ਲਈ ਪ੍ਰੇਮ ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਇਸ ਤਾਕਤ ਨਾਲ ਹੀ ਉਹ ਵਿਜੋਗ ਦਾ ਸਮਾਂ ਪਾਰ ਕਰਦੀ ਹੈ। ਘਨਘੋਰ ਬੱਦਲ ਉਸ ਨੂੰ ਡਰਾਉਂਦੇ ਨਹੀਂ, ਬਿਜਲੀ ਦੀ ਚਮਕ, ਗਰਜ ਉਸ ਨੂੰ ਕੰਬਾਉਂਦੀ ਨਹੀਂ। ਕੰਤ ਲਈ ਪ੍ਰੇਮ ਦਾ ਭਾਵ ਉਸ ਨੂੰ ਸਾਵਨ ਦੀ ਸਰਸਤਾ ਨਾਲ ਜੋੜ ਦਿੰਦਾ ਹੈ। ਪਰਮਾਤਮਾ ਲਈ ਪ੍ਰੇਮ ਸੁੱਖਾਂ ਨੂੰ ਵਧਾਉਣ ਵਾਲਾ ਹੈ। ਹਾਲਾਤ ਜਿਹੋ ਜਿਹੇ ਹੋਣ, ਆਪ ਹੀ ਸੁਖਾਵੇਂ ਲੱਗਣ ਲੱਗ ਜਾਂਦੇ ਹਨ।
ਸਾਵਣਿ ਸਰਸ ਮਨਾ
ਘਣ ਵਰਸਹਿ ਰੁਤਿ ਆਏ॥
(ਅੰਗ ੧੧੦੮)
ਪਰਮਾਤਮਾ ਲਈ ਪ੍ਰੇਮ ਸਾਰੀ ਸ੍ਰਿਸ਼ਟੀ ਨਾਲ ਪ੍ਰੇਮ ਪੈਦਾ ਕਰਨ ਵਾਲਾ ਹੈ। ਸੰਸਾਰ ਅੰਦਰ ਵਰਤ ਰਹੀ ਹਰ ਘਟਨਾ ਪ੍ਰੇਮ ਦੀ ਭਾਵਨਾ ਨੂੰ ਦ੍ਰਿੜ੍ਹ ਕਰਦੀ ਹੈ ਤੇ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਂਦੀ ਹੈ। ਮਨ ਅੰਦਰ ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਇਕ ਮਨੋਰਥ ਦੇਣ ਵਾਲੀ ਸਿੱਧ ਹੁੰਦੀ ਹੈ। ਪਰਮਾਤਮਾ ਨਾਲ ਮੇਲ ਬਿਨਾਂ ਸਬਰ ਨਹੀਂ ਆਉਂਦਾ।
ਜਬ ਲਗੁ ਦਰਸੁ ਨ ਪਰਸੈ
ਪ੍ਰੀਤਮ ਤਬ ਲਗੁ ਭੂਖ ਪਿਆਸੀ॥
ਦਰਸਨੁ ਦੇਖਤ ਹੀ ਮਨੁ ਮਾਨਿਆ
ਜਲ ਰਸਿ ਕਮਲ ਬਿਗਾਸੀ॥
(ਅੰਗ ੧੧੯੭)
ਪਰਮਾਤਮਾ ਨਾਲ ਮਨ ਦਾ ਜੁੜਨਾ ਹੀ ਸੁੱਖਾਂ ਦੀ ਰਾਹ ਹੈ। ਬੱਦਲ ਘਿਰ-ਘਿਰ ਕੇ ਆਉਂਦੇ ਹਨ ਤੇ ਗਰਜ-ਚਮਕ ਨਾਲ ਵਰ੍ਹਦੇ ਹਨ, ਤਾਂ ਹੀ ਵਨਸਪਤੀਆਂ ਤੇ ਜੀਵ ਆਨੰਦ ਨਾਲ ਭਰ ਜਾਂਦੇ ਹਨ। ਮੋਰ ਨਿਰਤ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੀ ਮਿਹਰ ਦੀ ਵੀ ਇਹੋ ਜਿਹੀ ਕਰਾਮਾਤ ਹੈ।
ਘਨਿਹਰ ਬਰਸਿ ਸਗਲ
ਜਗੁ ਛਾਇਆ॥
ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ
ਅਨਦ ਮੰਗਲ ਸੁਖ ਪਾਇਆ॥ (ਅੰਗ ੧੨੬੮)
ਚੜ੍ਹ-ਚੜ੍ਹ ਆਏ ਕਾਲੇ ਬੱਦਲ ਵਰ੍ਹਦੇ ਹਨ ਤੇ ਸਾਰੀ ਧਰਤੀ ਜਲ ਅੰਦਰ ਡੁੱਬ ਜਾਂਦੀ ਹੈ। ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਪੂਰੀ ਸ੍ਰਿਸ਼ਟੀ ਨਿਹਾਲ-ਨਿਹਾਲ ਹੋ ਜਾਂਦੀ ਹੈ। ਬੱਦਲ ਵੀ ਆਪਣੀ ਮਰਜ਼ੀ ਨਾਲ ਨਹੀਂ, ਪਰਮਾਤਮਾ ਦੇ ਹੁਕਮ ਅੰਦਰ ਵਸਦੇ ਹਨ। ਪਰਮਾਤਮਾ ਦੀ ਆਗਿਆ ਅੰਦਰ ਵਸਣ ਨਾਲ ਹੀ ਬੱਦਲ ਸੁਖਦਾਈ ਸਾਬਤ ਹੁੰਦੇ ਹਨ। ਮਨ ਦਾ ਆਨੰਦ ਵੀ ਪਰਮਾਤਮਾ ਦੀ ਆਗਿਆ ਅੰਦਰ ਰਹਿਣ ਨਾਲ ਹੀ ਹੈ। ਗੁਰਬਾਣੀ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਨੂੰ ਘਨਘੋਰ ਬੱਦਲਾਂ ਵਾਂਗੂੰ ਬਣਾਉਣ ਲਈ ਪ੍ਰੇਰਨਾ ਕਰਦੀ ਹੈ, ਜੋ ਵਰ੍ਹਨ 'ਤੇ ਧਰਤੀ ਨੂੰ ਜਲ ਨਾਲ ਸਰਾਬੋਰ ਕਰਨ ਲਈ ਤਿਆਰ ਹਨ।
ਘਨ ਘੋਰ ਪ੍ਰੀਤਿ ਮੋਰ॥
ਚਿਤੁ ਚਾਤ੍ਰਿਕ ਬੂੰਦ ਓਰ॥
ਐਸੋ ਹਰਿ ਸੰਗੇ ਮਨ ਮੋਹ॥
ਤਿਆਗਿ ਮਾਇਆ ਧੋਹ॥
(ਅੰਗ ੧੨੭੨)
ਮੇਘ ਵੱਸਦੇ ਹਨ ਤਾਂ ਜਲ ਦੀਆਂ ਅਣਗਿਣਤ ਬੂੰਦਾਂ ਧਰਤੀ 'ਤੇ ਆਉਂਦੀਆਂ ਹਨ। ਚਾਤ੍ਰਿਕ ਪੰਛੀ ਨੂੰ ਕਿਸੇ ਖਾਸ ਬੂੰਦ ਦੀ ਆਸ ਹੁੰਦੀ ਹੈ। ਮੀਂਹ ਦੀਆਂ ਅਸੰਖ ਬੂੰਦਾਂ ਉਸ ਦੇ ਆਲੇ-ਦੁਆਲੇ ਆ ਪੈਂਦੀਆਂ ਹਨ ਪਰ ਚਾਤ੍ਰਿਕ ਲਈ ਉਨ੍ਹਾਂ ਦਾ ਕੋਈ ਮੁੱਲ ਨਹੀਂ। ਇਨ੍ਹਾਂ ਨਾਲ ਉਹ ਆਪਣੀ ਪਿਆਸ ਨਹੀਂ ਮਿਟਾਉਂਦਾ। ਉਸ ਦੀ ਪਿਆਸ ਖਾਸ ਸਵਾਤੀ ਦੀ ਬੂੰਦ ਨਾਲ ਹੀ ਮਿਟਦੀ ਹੈ। ਸੰਸਾਰ ਅੰਦਰ ਸੁਖ ਤੇ ਆਨੰਦ ਦੇ ਭਿੰਨ-ਭਿੰਨ ਰੂਪ ਹਨ। ਪਰਮਾਤਮਾ ਅੰਦਰ ਵਿਸ਼ਵਾਸ ਰੱਖਣ ਵਾਲੇ ਮਨ ਨੂੰ ਪਰਮਾਤਮਾ ਦੀ ਪ੍ਰੀਤਿ ਦੀ ਹੀ ਭਾਲ ਹੁੰਦੀ ਹੈ। ਇਸ ਲਈ ਉਹ ਸਾਰੇ ਸੰਸਾਰਕ ਸੁਖ ਤਿਆਗ ਦਿੰਦਾ ਹੈ। ਮਨੁੱਖ ਵੀ ਆਪਣਾ ਸਾਰਾ ਧਿਆਨ ਪਰਮਾਤਮਾ ਵੱਲ ਲਾਉਂਦਾ ਹੈ। ਉਸ ਨੂੰ ਗਿਆਤ ਹੈ ਕਿ ਜਦੋਂ ਪਰਮਾਤਮਾ ਦਿਆਲ ਹੋਵੇਗਾ, ਜਨਮਾਂ-ਜਨਮਾਂ ਦੀ ਪਿਆਸ ਮਿਟ ਜਾਏਗੀ। ਜੀਵਨ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਏਗਾ।
ਪਰਮੇਸਰੁ ਹੋਆ ਦਇਆਲੁ॥
ਮੇਘੁ ਵਰਸੈ ਅੰਮ੍ਰਿਤ ਧਾਰ॥
ਸਗਲੇ ਜੀਅ ਜੰਤ ਤ੍ਰਿਪਤਾਸੇ॥
ਕਾਰਜ ਆਏ ਪੂਰੇ ਰਾਸੇ॥ (ਅੰਗ ੧੨੭੧)
ਗੁਰਬਾਣੀ ਦੀ ਪ੍ਰੇਰਨਾ ਧਾਰਨ ਕਰਦਿਆਂ ਮਨ ਕੰਤ ਦੇ ਪ੍ਰੇਮ 'ਚ ਰੱਤੀ ਸੁਹਾਗਣ ਨਾਰ ਬਣ ਜਾਏ, ਸਵਾਤੀ ਦੀ ਬੂੰਦ ਲਈ ਵਿਲਾਪ ਕਰਦਾ ਚਾਤ੍ਰਿਕ ਪੰਛੀ ਬਣ ਜਾਏ, ਸੂਰਜ ਲਈ ਤਰਸਦੀ ਚਕਵੀ ਬਣ ਜਾਏ 'ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ ਨੀਂਦ ਨ ਪਾਈ'। ਮਨ ਅੰਦਰ ਪਰਮਾਤਮਾ ਲਈ ਪ੍ਰੀਤਿ ਤੇ ਮਿਲਣ ਦੀ ਵਿਕਲਤਾ ਹੀ ਗੁਰਮੁਖਤਾਈ ਹੈ।
ਤਿਸੁ ਬਿਨੁ ਘੜੀ ਨਹੀ ਜਗਿ
ਜੀਵਾ ਐਸੀ ਪਿਆਸ ਤਿਸਾਈ॥
(ਅੰਗ ੧੨੭੩)
ਮਿਲਣ ਦੀ ਇਸ ਅਨੰਤ ਪਿਆਸ ਵਿਚ ਵੀ ਸੁਖ ਹੈ 'ਗੁਣ ਸੰਗ੍ਰਹਿ ਪ੍ਰਭੂ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ'। ਮਨੁੱਖੀ ਜੀਵਨ ਸਾਵਨ ਦਾ ਮਹੀਨਾ ਹੈ। ਇਹ ਅਉਸਰ ਹੈ ਪਰਮਾਤਮਾ ਦੀ ਪ੍ਰੀਤਿ 'ਚ ਮਨ ਨੂੰ ਰੰਗਣ ਤੇ ਉਸ ਦੀ ਕਿਰਪਾ ਪਾਉਣ ਦਾ। ਜੀਵਨ ਦਾ ਰਸ ਸਾਵਨ ਦੇ ਮਹੀਨੇ ਵਰਗਾ ਹੈ, ਜਿਨ੍ਹਾਂ ਅੰਦਰ ਕੰਤ ਪਰਮਾਤਮਾ ਵਸਿਆ ਹੋਇਆ ਹੈ।
-ਈ-1716, ਰਾਜਾਜੀਪੁਰਮ, ਲਖਨਊ-226017. ਮੋਬਾ: 94159-60533
ਡਾ. ਰਾਜਵਿੰਦਰ ਕੌਰ ਹੁੰਦਲ
ਰਾਤ ਦੇ ਠੀਕ ਬਾਰਾਂ ਵਜੇ ਫ਼ੋਨ ਦੀ ਘੰਟੀ ਖੜਕੀ। ਸਕਰੀਨ ਉੱਤੇ ਕੈਨੇਡਾ ਰਹਿੰਦੀ ਬੇਟੀ ਜੱਨਤ ਦਾ ਨਾਮ ਦਿਖਾਈ ਦੇ ਰਿਹਾ ਸੀ। ਫੋਨ ਚੁੱਕਦਿਆਂ ਹੀ ਉਧਰੋਂ ਆਵਾਜ਼ ਆਈ, ‘‘ਹੈਲੋ ਮਾਮਾ, ਜਨਮ ਦਿਨ ਦੀਆਂ ਵਧਾਈਆਂ।’’ ‘‘ਸ਼ੁਕਰੀਆ ਬੇਟਾ, ਪਰ ਮੇਰਾ ਜਨਮ ਦਿਨ ਤਾਂ ਕੱਲ੍ਹ ਹੈ।’’ ‘‘ਨਹੀਂ ਮਾਮਾ, ਬਾਰਾਂ ਵਜੇ ਤੋਂ ਬਾਅਦ ਅਗਲਾ ਦਿਨ ਸ਼ੁਰੂ ਹੋ ਗਿਆ ਹੈ, ਤੁਹਾਡਾ ਜਨਮ ਦਿਨ ਸ਼ੁਰੂ ਹੈ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਦੇਣ ਲਈ ਇਸ ਵੇਲੇ ਫ਼ੋਨ ਕੀਤਾ ਹੈ।’’ ‘‘ਬਹੁਤ ਬਹੁਤ ਸ਼ੁਕਰੀਆ ਬੇਟਾ।’’ ਬੇਟੀ ਪੁੱਛਦੀ ਹੈ, ‘‘ਮਾਮਾ, ਜਨਮ ਦਿਨ ਮੌਕੇ ਅੱਜ ਵਿਸ਼ੇਸ਼ ਕੀ ਕਰ ਰਹੇ ਹੋ?’’ ‘‘ਬੇਟਾ, ਹਰ ਵਾਰ ਦੀ ਤਰ੍ਹਾਂ ਕੇਕ ਕੱਟਾਂਗੇ ਤੇ ਬਾਹਰ ਖਾਣਾ ਖਾ ਆਵਾਂਗੇ।’’ ‘‘ਇੱਕ ਹੋਰ ਗੱਲ ਕਰਨੀ ਭੁੱਲ ਨਾ ਜਾਣਾ।’’ ‘‘ਉਹ ਕਿਹੜੀ ਬੇਟਾ ਜੀ?’’ ‘‘ਉਹੀ, ਹਰ ਖ਼ੁਸ਼ੀ ਦੇ ਮੌਕੇ ਨੂੰ ਪੌਦੇ ਲਗਾ ਕੇ ਜਸ਼ਨ ਮਨਾਉਣ ਵਾਲੀ ਗੱਲ।’’
- ਜਸਬੀਬ ਭੁੱਲਰ
ਉੱਥੇ ਹਰੀਆਂ ਵਰਦੀਆਂ ਵਾਲੇ ਮੋਢੇ ਸਨ। ਉਨ੍ਹਾਂ ਮੋਢਿਆਂ ਉੱਤੇ ਪਿੱਤਲ ਦੇ ਚਮਕਦੇ ਸਿਤਾਰੇ ਸਨ, ਰੁਤਬਿਆਂ ਦਾ ਜਲੌਅ ਸੀ। ਉਨ੍ਹਾਂ ਮੋਢਿਆਂ ਉੱਤੇ ਸਿਰ ਰੱਖ ਕੇ ਰੋਣ ਦੀ ਮਰਿਆਦਾ ਨਹੀਂ ਸੀ।
ਆਸਾਮ ਸੂਬੇ ਦੇ ਸ਼ਹਿਰ ਰੌਰੀਆ ਦਾ ਉਹ ਇੱਕ ਬੁਝਿਆ ਜਿਹਾ ਦਿਨ ਸੀ। ਮੈਂ ਆਪਣੀ ਯੂਨਿਟ ਵਿੱਚ ਸੁੰਨ ਹੋਇਆ ਬੈਠਾ ਸਾਂ। ਪੇਪਰ ਵੇਟ ਹੇਠ ਪਈ ਤਾਰ ਪੱਖੇ ਦੀ ਹਵਾ ਨਾਲ ਕੰਬ ਰਹੀ ਸੀ। ਉਸ ਤਾਰ ਦੀ ਖ਼ਬਰ ਪੜ੍ਹ ਕੇ ਹੋਣਾ ਤਾਂ ਇਹ ਸੀ ਕਿ ਮੇਰੀਆਂ ਝੀਲਾਂ ਦਾ ਕੋਈ ਪੰਛੀ ਪਰ ਤੋਲਦਾ ਤੇ ਫੜਫੜਾਹਟ ਨਾਲ ਕਿੰਨਾ ਸਾਰਾ ਪਾਣੀ ਕਿਨਾਰਿਆਂ ਤੋਂ ਬਾਹਰ ਨੂੰ ਵਹਿ ਜਾਂਦਾ, ਪਰ ਹੋਇਆ ਇਹ ਕਿ ਅੰਦਰੋਂ ਕੋਈ ਵਗਦਾ ਦਰਿਆ ਅਚਨਚੇਤੀ ਸੁੱਕ ਗਿਆ।
ਭਾਰਤ ਦੀ ਅਜ਼ਾਦੀ ਲਈ ਸੰਘਰਸ਼ ਕਰਦਿਆਂ ਸਮੁੱਚੇ ਦੇਸ਼ ’ਚੋਂ ਸਭ ਤੋਂ ਪਹਿਲੀ ਸ਼ਹਾਦਤ ਬਾਬਾ ਮਹਾਰਾਜ ਸਿੰਘ ਨੇ ਦਿੱਤੀ। ਇਸ ਮਹਾਨ ਯੋਧੇ ਦਾ ਜਨਮ 13 ਜਨਵਰੀ 1780 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ-ਉੱਚੀ ਵਿੱਚ ਹੋਇਆ। ਬਚਪਨ ਤੋਂ ਹੀ ਆਪ ਪਰਮਾਤਮਾ ਦੀ ਬੰਦਗੀ ਨਾਲ ਜੁੜੇ ਰਹੇ। ਮੁੱਢਲੀ ਵਿੱਦਿਆ ਹਾਸਲ ਕਰਨ ਉਪਰੰਤ ਖ਼ੇਤੀ ਦੇ ਕੰਮਾਂ ਵਿਚ ਬਹੁਤ ਮਿਹਨਤ ਕੀਤੀ।
ਜਵਾਨੀ ਵਿਚ ਪੈਰ ਧਰਦਿਆਂ ਬਾਬਾ ਜੀ ਨੌਰੰਗਾਬਾਦ ਚਲੇ ਗਏ, ਜਿੱਥੇ ਉਨ੍ਹਾਂ ਦਾ ਸੰਪਰਕ ਬਾਬਾ ਬੀਰ
- ਇਕਬਾਲ ਸਿੰਘ ਹਮਜਾਪੁਰ
ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿਚਲੇ ਕਸਬੇ ਸਢੋਰਾ ਦਾ ਆਪਣਾ ਗੌਰਵਮਈ ਇਤਿਹਾਸ ਹੈ। ਸਢੋਰਾ ਦਾ ਇਤਿਹਾਸ ਇਕ ਪਾਸੇ ਮੁਗ਼ਲ ਹਕੂਮਤ ਦੇ ਕਹਿਰ ਦਾ ਗਵਾਹ ਹੈ ਤੇ ਦੂਸਰੇ ਪਾਸੇ ਇਹ ਧਰਮ ਨਿਰਪੱਖਤਾ, ਸੇਵਾ, ਸੰਤੋਖ, ਸਿਦਕ, ਤਿਆਗ ਤੇ ਜਰਵਾਣਿਆਂ ਸਾਹਮਣੇ ਡਟਣ ਦੀ ਗਵਾਹੀ ਭਰਦਾ ਹੈ।
ਸਢੋਰਾ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਹੇਠਾਂ ਸਾਧੂਆਂ ਦੇ ਰਾਹ ’ਤੇ ਵਸਿਆ ਹੈ। ਪੁਰਾਣੇ ਸਮਿਆਂ ਵਿਚ ਹਿੰਦੂ ਤੀਰਥਾਂ ਤੋਂ ਪਹਾੜਾਂ ਵੱਲ ਨੂੰ ਜਾਂਦੇ ਹੋਏ ਸਾਧੂ ਇਥੋਂ ਲੰਘਦੇ ਸਨ। ਕਿਹਾ ਜਾਂਦਾ ਹੈ ਕਿ ਜਿੱਥੇ ਅੱਜ ਸਢੋਰਾ ਵਸਿਆ ਹੈ, ਉਥੇ ਪੁਰਾਣੇ ਸਮਿਆਂ ਵਿਚ ਇਕ ਸਾਧੂ ਵਾੜਾ (ਸਾਧੂਆਂ ਲਈ ਵਿਸ਼ਰਾਮ ਘਰ) ਬਣਿਆ ਹੋਇਆ ਸੀ। ਸਮਾਂ ਪੈਣ ’ਤੇ ਇਹ ‘ਸਾਧੂ ਰਾਹ’ ਤੇ ‘ਸਾਧੂ ਵਾੜਾ’ ਤੋਂ ਸਢੋਰਾ ਬਣਿਆ।
- ਹਰਦੀਪ ਸਿੰਘ ਝੱਜ
ਗੁਰਦੁਆਰਾ ਸੁਧਾਰ ਲਹਿਰ (1920-1925) ਨੂੰ ਸਫ਼ਲ ਬਨਾਉਣ ਵਾਲੇ ਪ੍ਰਸਿੱਧ ਆਗੂਆਂ ਵਿੱਚੋਂ ਇੱਕ ਸਨ। ਉਹ ਸਿੰਘ-ਸਭਾ ਲਹਿਰ (1873) ਦੀ ਉਪਜ, ਗੁਰਸਿੱਖੀ ’ਤੇ ਅਤੁੱਟ ਸ਼ਰਧਾ, ਦ੍ਰਿੜਤਾ ਤੇ ਵਿਸ਼ਵਾਸ ਰੱਖਣ, ਨਿਗਰ ਤੇ ਉਸਾਰੂ ਕੰਮ ਕਰਨ ਵਾਲੇ, ਕੁਰਬਾਨੀ ਦੇ ਪੁੰਜ ਤੇ ਦੇਸ਼ਭਗਤ ਆਗੂ ਸਨ। ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫ਼ਰਵਰੀ, 1881 ਈ: ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਏ ਦਾ ਬੁਰਜ ਵਿੱਚ ਮਾਤਾ ਨੰਦ ਕੌਰ ਤੇ ਰਸਾਲਦਾਰ ਦੇਵਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸ. ਦੇਵਾ ਸਿੰਘ 22 ਨੰਬਰ ਰਸਾਲੇ ਵਿੱਚ ਰਸਾਲਦਾਰ ਮੇਜਰ ਸਨ। ਉਨ੍ਹਾਂ ਨੂੰ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਦੇ ਚੱਕ 140 ਵਿੱਚ 6 ਮੁਰੱਬੇ ਜ਼ਮੀਨ ਮਿਲੀ ਹੋਈ ਸੀ। ਇਸ ਲਈ ਉਹ ਤੇਜਾ ਸਿੰਘ ਸਮੁੰਦਰੀ ਕਰਕੇ
- ਪਰਮਜੀਤ ਸਿੰਘ ਕੁਠਾਲਾ
ਗੁਲਾਮ ਭਾਰਤ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਦੇਸੀ ਰਾਜੇ ਮਹਾਰਾਜਿਆਂ ਅਤੇ ਨਵਾਬਾਂ ਨੂੰ ਆਪਣੇ ਅਧੀਨ ਕਰਕੇ ਭਾਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਇਸ ਰਿਆਸਤੀ ਰਾਜ ਪ੍ਰਬੰਧ ਅੰਦਰ ਆਪਣੇ ਅੰਗਰੇਜ਼ ਮਾਲਕਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਰਾਜਿਆਂ ਤੇ ਨਵਾਬਾਂ ਨੇ ਹਰ ਤਰ੍ਹਾਂ ਦੀ ਜਨਤਕ ਬਗਾਵਤ ਨੂੰ ਬੜੀ ਹੀ ਬੇਰਹਿਮੀ ਨਾਲ ਕੁਚਲਿਆ। ਰਿਆਸਤਾਂ ਵਿੱਚੋਂ ਮਲੇਰਕੋਟਲਾ ਦੇ ਨਵਾਬ ਦੇ ਜ਼ੁਲਮਾਂ ਦੀਆਂ ਕਹਾਣੀਆਂ ਭਾਵੇਂ ਅਜ਼ਾਦੀ ਸੰਗਰਾਮ ਦੇ ਕਿਸੇ ਇਤਿਹਾਸ ਦਾ ਉੱਘੜਵਾਂ ਹਿੱਸਾ ਨਹੀਂ ਬਣ ਸਕੀਆਂ ਪਰ ਇਸ ਰਿਆਸਤ ਦੇ ਪਿੰਡ ਕੁਠਾਲਾ ਦੀਆਂ ਕੰਧਾਂ ਤੇ ਦਰਵਾਜਿਆਂ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਨਵਾਬੀ ਜ਼ੁਲਮਾਂ ਦੀਆਂ ਦਰਦਨਾਕ ਯਾਦਾਂ ਨੂੰ ਬਿਆਨ ਕਰ ਰਹੇ ਹਨ। ਜਦ ਬਜਬਜ ਘਾਟ, ਜੈਤੋ, ਗੰਗਸਰ, ਨਨਕਾਣਾ ਸਾਹਿਬ ਅਤੇ
- ਬਹਾਦਰ ਸਿੰਘ ਗੋਸਲ
ਅਸੀਂ ਜਾਣਦੇ ਹਾਂ ਕਿ ਸਿੱਖ ਇਤਿਹਾਸ ਵਿਲੱਖਣ ਘਟਨਾਵਾਂ, ਸ਼ਹੀਦੀ ਯਾਦਗਾਰਾਂ ਅਤੇ ਇਮਾਰਤੀ ਕਲਾ ਨਮੂਨਿਆ ਨਾਲ ਭਰਿਆ ਪਿਆ ਹੈ। ਅਜਿਹੀਆਂ ਬਹੁਤ ਸਾਰੀਆਂ ਯਾਦਾਂ ਅੱਜ ਵੀ ਨਵੀਨ ਨਜ਼ਰ ਆਉਂਦੀਆਂ ਹਨ। ਖਾਸ ਕਰਕੇ ਝੰਡੇ ਅਤੇ ਬੁੰਗੇ ਸਿੱਖ ਇਤਿਹਾਸ ਦੀ ਸ਼ਾਨ ਅਤੇ ਪਵਿੱਤਰਤਾ ਦੀ ਨਿਸ਼ਾਨੀ ਰਹੇ ਹਨ। ਇਹ ਹੀ ਕਾਰਨ ਹੈ ਕਿ ਅੱਜ ਵੀ ਸਿੱਖਾਂ ਵੱਲੋਂ ਕੀਤੀ ਅਰਦਾਸ ਵਿੱਚ ਇਨ੍ਹਾਂ ਝੰਡਿਆਂ ਅਤੇ ਬੁੰਗਿਆਂ ਨੂੰ ਵਿਸ਼ੇਸ਼ ਸਥਾਨ ਹਾਸਲ ਹੈ। ਇਨ੍ਹਾਂ ਦੀ ਅਦਭੁੱਤ ਦਿੱਖ ਅਤੇ ਇਮਾਰਤੀ ਕਲਾਕਾਰੀ ਹਰ ਇੱਕ ਦੇ ਮਨ ਨੂੰ ਮੋਹ ਲੈਂਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੀ ਬਣਤਰ ਨੂੰ ਦੇਖ ਹਰ ਕੋਈ ਅਚੰਭਿਤ ਰਹਿ ਜਾਂਦਾ ਹੈ।
ਅਜਿਹਾ ਹੀ ਇੱਕ ਬੁੰਗਾ ਗੁਰਦੁਆਰਾ ਤਰਨਤਾਰਨ ਸਾਹਿਬ ਕੰਪਲੈਕਸ ਵਿੱਚ ਦੇਖਣਯੋਗ ਹੈ। ਇਹ ਬੁੰਗਾ ਗੁਰਦੁਆਰਾ ਕੰਪਲੈਕਸ ਦੇ
The Sikh Spokesman Newspaper,
Toronto, Canada.
Published Every Thursday
Email : This email address is being protected from spambots. You need JavaScript enabled to view it.
www.sikhspokesman.com
Canada Tel : 905-497-1216
India : 94632 16267