ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  -ਗਿ. ਜਗਤਾਰ ਸਿੰਘ ਜਾਚਕ ਨਿਊਯਾਰਕ

   ਖ਼ਾਲਸੇ ਦੇ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਸਨਮਾਨੇ ਅਤੇ ਖ਼ਾਲਸਾ ਪੰਥ ਦੀਆਂ ਮੋਹਰੀਆਂ ਸਫਾਂ ਵਿੱਚ ਜੂਝ ਕੇ ਵੱਡੀਆਂ ਮੁਹਿੰਮਾ ਸਰ ਕਰਨ ਵਾਲੇ ਰੰਘਰੇਟੇ ਵੀਰਾਂ ਦੇ ਨਾਮ ਹੇਠਾਂ 2 ਸਤੰਬਰ 2018 ਨੂੰ ਚਾਟੀਵਿੰਡ ਲੇਹਲ, ਡੱਡੂਆਣਾ (ਸ੍ਰੀ ਅੰਮ੍ਰਿਤਸਰ) ਵਿਖੇ ਬਾਬਾ ਬੀਰ ਸਿੰਘ ਰੰਘਰੇਟਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ । ਪਿਛਲੇ ਸਾਲ ਇਸ ਸਮਾਗਮ ਨੂੰ ‘ਰੰਘਰੇਟਾ ਕਤਲਿਆਮ ਦਿਵਸ’ ਦਾ ਭਿਆਨਕ ਨਾਂ ਦਿੱਤਾ ਗਿਆ ਸੀ ।

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਆਪਣੇ ਹੀ ਡੇਰੇ ਦੇ ਸਾਧੂਆਂ ਨੂੰ ਅਪਾਹਜ ਕਰਨ ਵਾਲੇ ਕੇਸ 'ਚ ਸੀ ਆਈ ਦੀ ਪੰਚਕੂਲਾ ਅਦਾਲਤ ਨੇ ਅੱਜ ਸੌਦਾ ਸਾਧ ਨੂੰ ਝਟਕਾ ਦਿੰਦੇ ਹੋਏ ਉਸ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਡਾ. ਪੰਕਜ ਗਰਗ ਵੱਲੋਂ ਵਿਦੇਸ਼ ਜਾਣ ਲਈ ਲਗਾਈ ਅਰਜ਼ੀ ਨੂੰ ਮਨਜ਼ੂਰ ਕਰਦਿਆ ਕੁੱਝ ਦਿਨ ਲਈ ਵਿਦੇਸ਼ ਜਾਣ ਦੀ ਇਜ਼ਾਜਤ ਦੇ ਦਿੱਤੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੌਦਾ ਸਾਧ ਖਿਲਾਫ਼ ਕਾਨੂੰਨੀ ਲੜਾਈ ਲੜਨ ਵਾਲੇ ਭਾਈ ਗੁਰਦਾਸ ਸਿੰਘ ਤੂਰ ਨੇ ਦੱਸਿਆ ਕਿ ਸੌਦਾ ਸਾਧ ਵੱਲੋਂ ਆਪਣੇ ਹੀ ਡੇਰੇ ਦੇ ਸਾਧੂਆਂ ਨੂੰ ਅਪਾਹਜ ਕਰ ਦਿੱਤਾ ਗਿਆ ਸੀ , 400 ਸਾਧੂਆਂ ਨੂੰ ਅਪਾਹਜ ਬਣਾਉਣ ਸੰਬੰਧੀ ਹੰਸ ਰਾਜ ਚੌਹਾਨ ਵੱਲੋਂ 2015 ਵਿੱਚ ਹਾਈਕੋਰਟ ਚੰਡੀਗੜ੍ਹ ਸਾਧ ਖਿਲਾਫ਼ ਕੇਸ ਦਾਇਰ ਕੀਤਾ ਗਿਆ ਸੀ ,ਸੀ ਬੀ ਆਈ ਨੇ ਆਪਣੀ ਜਾਂਚ ਮਕੁੰਮਲ ਕਰਨ ਉਪਰੰਤ 1ਫ਼ਰਵਰੀ ਨੂੰ ਪੰਚਕੂਲਾ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਸੀ ਤੇ ਪਿਛਲੀ ਪੇਸ਼ੀ ਦੌਰਾਨ ਸੌਦਾ ਸਾਧ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਤੇ ਡਾ. ਪੰਕਜ ਗਰਗ ਵੱਲੋਂ ਵਿਦੇਸ਼ ਜਾਣ ਦੀ ਇਜ਼ਾਜਤ ਲਈ ਲਗਾਈ ਅਰਜ਼ੀ ਤੇ ਬਹਿਸ ਹੋਈ ਸੀ ਤੇ ਉਸ ਦਾ ਅੱਜ ਸੀ ਬੀ ਆਈ ਜੱਜ ਕਪਿਲ ਰਾਠੀ ਦੀ ਅਦਾਲਤ 'ਚ ਫ਼ੈਸਲਾ ਸੀ !ਅੱਜ ਸੌਦਾ ਸਾਧ ਦੇ ਵਕੀਲਾਂ ਨੇ ਦਲੀਲਾਂ ਦਿੰਦੇ ਹੋਏ ਕਿਹਾ ਕਿ ਇਸ ਕੇਸ 'ਚ ਕੋਈ ਸਖ਼ਤ ਧਰਾਵਾ ਨਹੀਂ ਹਨ ਤੇ ਅਜਿਹੇ ਕੇਸ਼ਾਂ 'ਚ ਛੇ ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਹੈ ਤੇ ਅਹਿਜਾ ਸਾਨੂੰ ਕਾਨੂੰਨ ਵੀ ਹੱਕ ਦਿੰਦਾ ਹੈ । ਇਸ ਲਈ ਡੇਰਾ ਮੁਖੀ ਦੀ ਅਰਜ਼ੀ ਨੂ ਮਨਜ਼ੂਰ ਕਰਦੇ ਹੋਏ ਉਸ ਨੂੰ ਜ਼ਮਾਨਤ ਦਿੱਤੀ ਜਾਵੇ । ਦੂਜੇ ਪਾਸੇ ਸੀ ਬੀ ਆਈ ਦੇ ਵਕੀਲਾਂ ਨੇ ਸੌਦਾ ਸਾਧ ਤੋਂ ਪੀੜਤ ਹੰਸ ਰਾਜ ਚੌਹਾਨ ਨੂੰ ਪੇਸ਼ ਕਰਕੇ ਕਿਹਾ ਕਿ ਜੇਕਰ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਤਾਂ ਇਸ ਦੇ ਹੱਕ ਕਿੱਥੇ ਗਏ । ਆਪਣੇ ਹੱਕਾਂ ਦੀ ਲੜਾਈ ਲੜਦੇ ਇਸ ਨੂੰ ਕਿੰਨਾ ਚਿਰ ਹੋ ਗਿਆ ਹੈ !ਜੇਕਰ ਐਡੇ ਬੱਜਰ ਗੁਨਾਹ ਨੂੰ ਛੋਟਾ ਜਿਹਾ ਹੀ ਮੰਨਦੇ ਹਨ ਤਾਂ ਡੇਰਾ ਮੁਖੀ ਨੇ ਹੋਰ ਵੱਡੇ ਗੁਨਾਹ ਕਿੰਨੇ ਕੀਤੇ ਹੋਣਗੇ । 400 ਲੋਕਾਂ ਨੂੰ ਸਰੀਰਕ ਤੌਰ ਤੇ ਅਪਾਹਜ਼ ਬਣਾਉਣਾ ਕੋਈ ਛੋਟਾ ਗੁਨਾਹ ਨਹੀ ਹੈ । ਇਸ ਲਈ ਡੇਰਾ ਮੁਖੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ਼ ਕੀਤੀ ਜਾਵੇ । ਸੀ ਬੀ ਆਈ ਦੇ ਵਕੀਲਾਂ ਦੀ ਦਲੀਲਾਂ ਸੁਣ ਕੇ ਅਦਾਲਤ 'ਚ ਛਨਾਟਾ ਛਾ ਗਿਆ ਤੇ ਸੌਦਾ ਸਾਧ ਦੇ ਵਕੀਲ ਵੀ ਚੁੱਪ ਹੋ ਗਏ ! ਜੱਜ ਸਾਹਿਬ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਕਿਹਾ ਕਿ ਜਿਸ ਵਿਅਕਤੀ ਨੂੰ ਮੌਤ ਜਾ ਉਮਰ ਭਰ ਦੀ ਸਜਾ ਹੋਣੀ ਹੋਵੇ ਉਸ ਨੂੰ ਅਦਾਲਤ ਕਿਸੇ ਵੀ ਹਾਲਤ 'ਚ ਜ਼ਮਾਨਤ ਨਹੀਂ ਦੇ ਸਕਦੀ ਤੇ ਸੌਦਾ ਸਾਧ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਨੂੰ ਖ਼ਾਰਜ਼ ਕਰ ਦਿੱਤਾ ਤੇ ਡਾ. ਡਾ. ਪੰਕਜ ਗਰਗ ਵੱਲੋਂ ਕਿਸੇ ਕਾਨਫ਼ਰੰਸ ਤੇ ਵਿਦੇਸ਼ ਜਾਣ ਲਈ ਮੰਗੀ ਇਜ਼ਾਜਤ ਵਾਲੀ ਅਰਜ਼ੀ ਨੂੰ ਜੱਜ ਸਾਹਿਬ ਨੇ ਮਨਜ਼ੂਰ ਕਰਦਿਆ ਸਿਰਫ਼ ਕੁੱਝ ਦਿਨ ਦੀ ਇਜ਼ਾਜਤ ਦੇ ਦਿੱਤੀ ਹੈ ।

  ਪਟਿਆਲਾ - ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਸਪਸਟ ਕੀਤਾ ਹੈ ਕਿ ਭਾਈ ਰਾਜੋਆਣਾ ਨੂੰ ਅਕਾਲ ਤਖਤ ਦਾ ਜਥੇਦਾਰ ਨਹੀਂ ਬਣਾਇਆ ਜਾ ਰਿਹਾ ਉਨ੍ਹਾਂ ਕਿਹਾ ਕਿ ਅਖ਼ਬਾਰਾਂ ਵਿੱਚ ਅਤੇ ਸ਼ੋਸ਼ਲ ਮੀਡੀਆ ਤੇ ਵੀਰ ਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਵਾਰੇ ਗਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ , ਇਹ ਸੱਭ ਕੁਝ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ।
  ਖਾਲਸਾ ਜੀ, ਜਦੋਂ 2012 ਦੇ ਵਿੱਚ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਖ਼ਤਮ ਕਰਾਉਣ ਲਈ ਖਾਲਸਾ ਪੰਥ ਸੜਕਾਂ ਤੇ ਆ ਗਿਆ ਸੀ, ਉਸ ਸਮੇਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਲਵੰਤ ਸਿੰਘ ਨੰਦਗੜ ਜੀ ਨੇ ਅਖ਼ਬਾਰ ਵਿੱਚ ਕਿਹਾ ਸੀ ਕਿ ਮੈਂ ਜਥੇਦਾਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਤੇ ਮੇਰੀ ਜਗ੍ਹਾਂ ਤੇ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਨੂੰ ਜਥੇਦਾਰ ਬਣਾਇਆ ਜਾਵੇ, ਇਹੀ ਗੱਲ ਮੈਨੂੰ ਫੋਨ ਕਰਕੇ 2012 ਵਿੱਚ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਕਹੀ ਸੀ ਕਿ ਉਹ ਆਪਣੀ ਜਥੇਦਾਰੀ ਛੱਡ ਦੇਣਗੇ ਜੇਕਰ ਵੀਰਜੀ ਜਥੇਦਾਰ ਬਨਣ ਲਈ ਤਿਆਰ ਹਨ ।ਉਸ ਵਕਤ ਵੀ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦਾ ਇਹ ਜਵਾਬ ਸੀ ਕਿ ਮੈਂ ਆਪਣੇ ਕੌਮੀ ਫ਼ਰਜ ਪੂਰੇ ਕੀਤੇ ਹਨ ਤੇ ਮੇਰਾ ਜੀਵਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੈ , ਮੈਂ ਆਪਣੀ ਸਜ਼ਾ ਘਟਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਹੁਦੇ ਦੀ ਵਰਤੋਂ ਨਹੀਂ ਕਰਾਂਗਾ, ਇਸ ਲਈ ਮੈਂ ਜਥੇਦਾਰੀ ਦਾ ਅਹੁਦਾ ਨਹੀਂ ਲੈਣਾ ।ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਅੱਜ ਵੀ ਆਪਣੇ ਉਸੇ ਸਟੈਂਡ ਤੇ ਕਾਇਮ ਹਨ , ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦਾ ਜੀਵਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੈ , ਗੁਰੂ ਸਾਹਿਬ ਜੀ ਨੂੰ ਸਮਰਪਿਤ ਹੈ ।

  ਬਠਿੰਡਾ - ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੇ ਬਿਆਨ ਪਿੱਛੋ ਮਗਰੋਂ ਅਕਾਲੀ ਖੇਮਾ ਨਮੋਸ਼ ਹੈ। ਸਾਬਕਾ ਵਿਧਾਇਕ ਹਰਬੰਸ ਜਲਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ’ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਕਲਮਬੱਧ ਕਰਾਏ ਸਨ। ਉਨ੍ਹਾਂ ਬਿਆਨਾਂ ’ਚ ਨਵੇਂ ਖ਼ੁਲਾਸੇ ਕੀਤੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਡੇਰਾ ਸਿਰਸਾ ਦਰਮਿਆਨ ਸੌਦੇਬਾਜ਼ੀ ਹੋਣ ਦੀ ਗੱਲ ਆਖੀ ਸੀ। ਸੌਦੇਬਾਜ਼ੀ ਵਿੱਚ ਫ਼ਿਲਮੀ ਸਿਤਾਰੇ ਅਕਸ਼ੈ ਕੁਮਾਰ ਵੱਲੋਂ ਵਿਚੋਲਗੀ ਕੀਤੇ ਜਾਣ ਦਾ ਖ਼ੁਲਾਸਾ ਹੋਇਆ ਸੀ। ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਚ ਸਾਬਕਾ ਵਿਧਾਇਕ ਜਲਾਲ ਦੀ ਗੱਲ ਜ਼ਾਹਿਰ ਹੋ ਗਈ ਤਾਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਉਸ ਮਗਰੋਂ ਹੀ ਸਾਫ਼ ਆਖ ਦਿੱਤਾ ਸੀ ਕਿ ਉਸ ਨੇ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕੋਈ ਲਿਖਤੀ ਸਟੇਟਮੈਂਟ ਦਿੱਤੀ ਹੀ ਨਹੀਂ। ਹਲਕਾ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਜਲਾਲ ਦੀ ਇਸ ਪਲਟੀ ਮਗਰੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ’ਤੇ ਵਿਰੋਧੀ ਧਿਰਾਂ ਨੇ ਮੁੜ ਉਂਗਲ ਉਠਾ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਪਹਿਲਾਂ ਹੀ ਆਪਣੇ ਬਿਆਨਾਂ ਤੋਂ ਮੁੱਕਰ ਚੁੱਕੇ ਹਨ। ਹਿੰਮਤ ਸਿੰਘ ਮਗਰੋਂ ਸਾਬਕਾ ਵਿਧਾਇਕ ਜਲਾਲ ਵੱਲੋਂ ਮੁੱਕਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰੋਂ ਅੰਦਰੀਂ ਹਿੰਮਤ ਫੜ ਗਿਆ। ਸਾਬਕਾ ਵਿਧਾਇਕ ਜਲਾਲ ਨੇ ਬੀਤੇ ਕੱਲ੍ਹ ਆਖਿਆ ਸੀ ਕਿ ਉਹ ਜਸਟਿਸ ਰਣਜੀਤ ਸਿੰਘ ਕੋਲ ਗਏ ਸਨ ਪਰ ਲਿਖਤੀ ਰੂਪ ਵਿੱਚ ਕੋਈ ਬਿਆਨ ਕਲਮਬੱਧ ਨਹੀਂ ਕਰਾਏ ਸਨ ਜਦੋਂ ਕਿ ਕਮਿਸ਼ਨ ਨੇ ਲਿਖਤੀ ਬਿਆਨਾਂ ਦੇ ਬਕਾਇਦਾ ਰਿਪੋਰਟ ਵਿੱਚ ਵੇਰਵੇ ਦਰਜ ਕੀਤੇ ਹੋਏ ਸਨ। ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਅੱਜ ਵਿਸ਼ੇਸ਼ ਗੱਲਬਾਤ ਦੌਰਾਨ ਮੁੜ ਆਪਣੇ ਬਿਆਨਾਂ ਤੋਂ ਪਲਟੀ ਖਾ ਗਏ ਹਨ। ਜਲਾਲ ਨੇ ਆਖਿਆ ਕਿ ਉਸ ਦੀ ਉਮਰ 77 ਵਰ੍ਹਿਆਂ ਦੀ ਹੋ ਗਈ ਹੈ ਅਤੇ ਯਾਦਦਾਸ਼ਤ ਵੀ ਕਾਫ਼ੀ ਕਮਜ਼ੋਰ ਹੈ। ਕੋਈ ਯਾਦ ਕਰਾ ਦੇਵੇ ਤਾਂ ਯਾਦ ਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਉਨ੍ਹਾਂ ਨੂੰ ਇਹ ਚੇਤੇ ਨਹੀਂ ਸੀ ਕਿ ਕੋਈ ਲਿਖਤੀ ਬਿਆਨ ਕਲਮਬੱਧ ਕਰਾਏ ਹਨ ਪਰ ਹੁਣ ਯਾਦ ਆਇਆ ਹੈ ਕਿ ਕਮਿਸ਼ਨ ਨੂੰ ਕੁਝ ਲਿਖ ਕੇ ਜ਼ਰੂਰ ਦਿੱਤਾ ਹੈ ਪਰ ਕੀ ਲਿਖ ਕੇ ਦਿੱਤਾ ਹੈ, ਇਹ ਹਾਲੇ ਵੀ ਯਾਦ ਨਹੀਂ ਹੈ। ਉਨ੍ਹਾਂ ਸਾਫ਼ ਕੀਤਾ ਕਿ ਹੁਣ ਇਸ ‘ਚ ਕੋਈ ਸ਼ੱਕ ਨਹੀਂ ਅਤੇ ਜਸਟਿਸ ਰਣਜੀਤ ਸਿੰਘ ਠੀਕ ਹੀ ਆਖ ਰਹੇ ਹਨ। ਸਾਬਕਾ ਵਿਧਾਇਕ ਨੇ ਆਖਿਆ ਕਿ ਉਹ ਜਸਟਿਸ ਰਣਜੀਤ ਸਿੰਘ ਨੂੰ 9 ਅਕਤੂਬਰ 2017 ਨੂੰ ਮਿਲੇ ਸਨ ਅਤੇ ‘ਇਸ ਮੌਕੇ ਕੁਝ ਲਿਖ ਕੇ ਦਿੱਤੇ ਹੋਣ ਦੀ ਗੱਲ ਵੀ ਸਵੀਕਾਰ ਕਰਦਾ ਹਾਂ।’ ਉਨ੍ਹਾਂ ਦੱਸਿਆ ਕਿ ਉਹ ਦੂਸਰੀ ਦਫ਼ਾ ਜਰਨੈਲ ਸਿੰਘ ਹਮੀਰਗੜ੍ਹ ਨੂੰ ਨਾਲ ਲੈ ਕੇ ਗਏ ਸਨ ਅਤੇ ਜਸਟਿਸ ਰਣਜੀਤ ਸਿੰਘ ਨੂੰ ਮਿਲੇ ਸਨ। ਸ੍ਰੀ ਜਲਾਲ ਨੇ ਆਖਿਆ ਕਿ ਜਸਟਿਸ ਰਣਜੀਤ ਸਿੰਘ ਦੀ ਕੋਰਟ ਵਿੱਚ ਦਰਜ ਕਰਾਏ ਬਿਆਨ ਕਮਿਸ਼ਨ ਦੀ ਰਿਪੋਰਟ ਦਾ ਹਿੱਸਾ ਹੀ ਹਨ। ਉਨ੍ਹਾਂ ਇਹ ਕਦੇ ਨਹੀਂ ਆਖਿਆ ਕਿ ਕਮਿਸ਼ਨ ਨੂੰ ਕੁੱਝ ਲਿਖ ਕੇ ਨਹੀਂ ਦਿੱਤਾ ਅਤੇ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਯਾਦ ਨਹੀਂ। ਜਲਾਲ ਨੇ ਆਪਣੇ ਕਮਜ਼ੋਰ ਚੇਤੇ ਦਾ ਵਾਰ ਵਾਰ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਆਖਿਆ ਕਿ ਇੱਕ ਦੋ ਦਿਨਾਂ ਵਿੱਚ ਉਹ ਚੰਡੀਗੜ੍ਹ ਵਿਚ ਮੀਡੀਆ ਨੂੰ ਮਿਲਣਗੇ।

  ਅੰਮ੍ਰਿਤਸਰ - ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼ਾਮ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਸਿੱਖ ਸੰਗਤ ਨੂੰ ਦੱਸਣ ਕਿ ਗਿਆਨੀ ਗੁਰਮੁਖ ਸਿੰਘ ਨੂੰ ਰਾਤੋ ਰਾਤ ਸ੍ਰੀ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਲਾਉਣ ਪਿਛੇ ਸ਼੍ਰੋਮਣੀ ਕਮੇਟੀ ਦੀ ਕੀ ਮਜਬੂਰੀ ਰਹੀ ਹੈ।
  ਸ੍ਰੀ ਰੰਧਾਵਾ ਨੇ ਇਹ ਪੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਰਾਹੀਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਭੇਜਿਆ ਹੈ। ਸ੍ਰੀ ਸੱਚਰ ਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਪੱਤਰ ਜਥੇਦਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸੌਂਪਿਆ ਹੈ। ਕਾਂਗਰਸੀ ਵਫ਼ਦ ਨੇ ਦਾਅਵਾ ਕੀਤਾ ਕਿ ਇਸ ਪੱਤਰ ਨੂੰ ਪ੍ਰਾਪਤ ਕਰਨ ਮਗਰੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹੁੰਗਾਰਾ ਦੇਣ ਦਾ ਭਰੋਸਾ ਵੀ ਦਿੱਤਾ ਹੈ।
  ਇੱਕ ਸਫੇ ਦੇ ਪੱਤਰ ਵਿੱਚ ਸ੍ਰੀ ਰੰਧਾਵਾ ਨੇ ਲਿਖਿਆ ਕਿ ਗਿਆਨੀ ਗੁਰਮੁਖ ਸਿੰਘ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਖ਼ਿਲਾਫ਼ ਕਈ ਗੰਭੀਰ ਦੋਸ਼ ਲਾਏ ਸਨ ਅਤੇ ਇਨ੍ਹਾਂ ਦੋਸ਼ਾਂ ਕਾਰਨ ਤਖ਼ਤ ਦੀ ਮਹਾਨਤਾ ਤੇ ਮਰਿਆਦਾ ਨੂੰ ਠੇਸ ਪੁੱਜੀ ਸੀ, ਪਰ ਉਸੇ ਸਖ਼ਸ਼ ਨੂੰ ਰਾਤੋ ਰਾਤ ਸ੍ਰੀ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਕਿਉਂ ਬਣਾ ਦਿੱਤਾ ਗਿਆ ਹੈ? ਉਨ੍ਹਾਂ ਆਖਿਆ ਕਿ ਸਿੱਖ ਸੰਗਤ ਜਾਨਣਾ ਚਾਹੁੰਦੀ ਹੈ ਕਿ ਇਸ ਕਾਰਵਾਈ ਪਿਛੇ ਕੀ ਮਜਬੂਰੀ ਸੀ? ਕਾਂਗਰਸੀ ਆਗੂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਨ੍ਹਾਂ ਬਿਆਨਾਂ ਦੀ ਵੀਡੀਓ ਰਿਕਾਰਡਿੰਗ ਵੀ ਇੱਕ ਪੈਨ ਡਰਾਈਵ ਰਾਹੀਂ ਭੇਜੀ ਹੈ, ਜਿਨ੍ਹਾਂ ਰਾਹੀਂ ਗਿਆਨੀ ਗੁਰਮੁਖ ਸਿੰਘ ਵੱਲੋਂ ਗੰਭੀਰ ਦੋਸ਼ ਲਾਏ ਗਏ ਸਨ। ਉਨ੍ਹਾਂ ਆਖਿਆ ਕਿ ਗਿਆਨੀ ਗੁਰਬਚਨ ਸਿੰਘ ਨੂੰ ਸਿੱਖ ਸੰਗਤ ਨੂੰ ਇਨ੍ਹਾਂ ਬਿਆਨਾਂ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ। ਉਹ ਇਸ ਗੰਭੀਰ ਮੁੱਦੇ ਉਤੇ ਆਪਣਾ ਫੈਸਲਾ ਦੇਣ। ਉਨ੍ਹਾਂ ਆਖਿਆ ਕਿ ਜੇਕਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਵੇਲੇ ਚੁਪ ਰਹੇ ਤਾਂ ਮਹਾਨ ਤਖ਼ਤ ਦੇ ਸਿਆਸੀਕਰਨ ਵਾਲੇ ਇਲਜ਼ਾਮ ਹੋਰ ਪੁਖ਼ਤਾ ਹੋਣਗੇ।
  ਉਨ੍ਹਾਂ ਆਖਿਆ ਕਿ ਮੌਜੂਦਾ ਮੁੱਦੇ ਨੂੰ ਲੈ ਕੇ ਵਾਇਰਲ ਹੋਈਆਂ ਵੀਡੀਓਜ਼, ਚੱਲ ਰਹੀਆਂ ਬਹਿਸਾਂ ਅਤੇ ਆਲੋਚਨਾ ਦਾ ਢੁਕਵਾਂ ਜਵਾਬ ਹੁਣ ਸਿਰਫ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੀ ਦੇ ਸਕਦੇ ਹਨ। ਉਨ੍ਹਾਂ ਆਖਿਆ ਕਿ ਉਹ ਸਿੱਖ ਜਗਤ ਦੇ ਸਰਵਉਚ ਅਸਥਾਨ ’ਤੇ ਬਿਰਾਜਮਾਨ ਹਨ, ਜਿਥੋਂ ਇਤਿਹਾਸ ਬਦਲੇ ਵੀ ਗਏ ਹਨ ਅਤੇ ਇਥੇ ਵਾਪਰੇ ਘਟਨਾਕ੍ਰਮ ਇਤਿਹਾਸ ਦਾ ਹਿੱਸਾ ਵੀ ਬਣੇ ਹਨ। ਇਸ ਲਈ ਜ਼ਰੂਰੀ ਹੈ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ।
  ਦੱਸਣਯੋਗ ਹੈ ਕਿ ਬੀਤੇ ਦਿਨੀਂ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ, ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਦਿੱਤੇ ਬਿਆਨਾਂ ਤੋਂ ਮੁੱਕਰ ਗਿਆ ਸੀ। ਉਸ ਨੇ ਮੀਡੀਆ ਕੋਲ ਪੇਸ਼ ਕੇ ਦੋਸ਼ ਲਾਏ ਸਨ ਕਿ ਉਸ ਦੇ ਬਿਆਨ ਨੂੰ ਗਲਤ ਪੇਸ਼ ਕੀਤਾ ਗਿਆ ਹੈ ਅਤੇ ਉਸ ਵਲੋਂ ਦਿੱਤੇ ਗਏ ਬਿਆਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਜਸਟਿਸ ਰਣਜੀਤ ਸਿੰਘ ਦੇ ਦਬਾਅ ਹੇਠ ਦਿੱਤੇ ਗਏ ਸਨ। ਉਸ ਨੇ ਆਪਣੇ ਬਿਆਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚੋਂ ਮਨਫੀ ਕਰਨ ਦੀ ਵੀ ਅਪੀਲ ਕੀਤੀ ਹੈ। ਕਮਿਸ਼ਨ ਦੀ ਇਹ ਰਿਪੋਰਟ ਭਲਕੇ ਵਿਧਾਨ ਸਭਾ ਵਿਚ ਰੱਖੇ ਜਾਣ ਦੀ ਉਮੀਦ ਹੈ।

  ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਕਰਤਾਰਪੁਰ ਲਾਂਘੇ ਸਬੰਧੀ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਨੂੰ ‘ਛੁਰਲੀ’ ਕਰਾਰ ਦਿੰਦਿਆਂ ਵਿਅੰਗ ਕੀਤਾ ਕਿ ਜੇ ਪਾਕਿਸਤਾਨ ਵਿਚ ਸ੍ਰੀ ਸਿੱਧੂ ਦੀ ਗੱਲ ਇੰਨੀ ਮੰਨੀ ਜਾਂਦੀ ਹੈ ਤਾਂ ਉਹ ਇਕ ਮਹੀਨੇ ਵਿਚ ਜੰਮੂ ਕਸ਼ਮੀਰ ਸੂਬੇ ਵਿੱਚ ਅਤਿਵਾਦੀ ਘਟਨਾਵਾਂ ਨੂੰ ਬੰਦ ਕਰਵਾ ਕੇ ਅਮਨ ਸ਼ਾਂਤੀ ਕਾਇਮ ਕਰਾਉਣ। ਉਹ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸਨ।
  ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਆਖਿਆ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਲਈ ਲਾਂਘਾ ਮੁਹੱਈਆ ਕਰਾਉਣ ਦਾ ਫੈਸਲਾ ਦੋਵਾਂ ਸਰਕਾਰਾਂ ਦੇ ਪੱਧਰ ’ਤੇ ਹੀ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮਾਮਲਾ ਲੰਮੇ ਸਮੇਂ ਤੋਂ ਭਾਰਤ ਸਰਕਾਰ ਕੋਲ ਉਠਾਇਆ ਜਾ ਰਿਹਾ ਹੈ। ਕਈ ਵਾਰ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਕੋਲ ਵੀ ਰੱਖਿਆ ਗਿਆ ਹੈ। ਹੁਣ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਲਾਂਘੇ ਨੂੰ ਖੁੱਲ੍ਹਵਾਉਣ ਲਈ ਅਪੀਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸ੍ਰੀ ਸਿੱਧੂ ਵਲੋਂ ਕੀਤਾ ਗਿਆ ਇਹ ਦਾਅਵਾ ਸਿਰਫ ਇਕ ‘ਛੁਰਲੀ’ ਹੈ, ਜੋ ਉਨ੍ਹਾਂ ਨੇ ਪਾਕਿਸਤਾਨੀ ਫੌਜ ਮੁਖੀ ਨਾਲ ਜੱਫੀ ਪਾਉਣ ਕਾਰਨ ਹੋ ਰਹੀ ਆਲੋਚਨਾ ਤੋਂ ਬਚਣ ਵਾਸਤੇ ਛੱਡੀ ਹੈ।
  ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਇਕ ਗਵਾਹ ’ਤੇ ਦਬਾਅ ਪਾ ਕੇ ਉਸਦੇ ਬਿਆਨ ਦਰਜ ਕਰ ਕੇ ਝੂਠੀ ਰਿਪੋਰਟ ਤਿਆਰ ਕਰਨ ਦੇ ਮਾਮਲੇ ਵਿਚ ਉਸ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨੀ ਖੁਫੀਆ ਏਜੰਸੀ ਕੁਝ ਸਿੱਖਾਂ ਰਾਹੀਂ ਸੂਬੇ ਵਿੱਚ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ।
  ਕਾਂਗਰਸ ਦੇ ਡੇਢ ਸਾਲ ਦੇ ਕਾਰਜਕਾਲ ਬਾਰੇ ਉਨ੍ਹਾਂ ਆਖਿਆ ਕਿ ਇਸ ਸਰਕਾਰ ਨੇ ਸੂਬੇ ਵਿੱਚ ਪ੍ਰਗਤੀ ਦਾ ਕੋਈ ਕਾਰਜ ਨਹੀਂ ਕੀਤਾ ਹੈ, ਸਗੋਂ ਅਕਾਲੀ ਸਰਕਾਰ ਵੇਲੇ ਦੇ ਚੱਲ ਰਹੇ ਕਾਰਜਾਂ ਨੂੰ ਵੀ ਬੰਦ ਕਰ ਦਿੱਤਾ ਹੈ।


  Posted On August - 23 - 2018
  ਮਨਧੀਰ ਸਿੰਘ ਦਿਓਲ
  ਨਵੀਂ ਦਿੱਲੀ, 23 ਅਗਸਤ
  ਪੰਜਾਬੀਅਤ ਦੇ ਮੁੱਦਈ, ਬਰਤਾਨੀਆ ਦੇ ਸਾਬਕਾ ਭਾਰਤੀ ਰਾਜਦੂਤ, ਸਾਬਕਾ ਰਾਜ ਸਭਾ ਮੈਂਬਰ ਤੇ ਉੱਘੇ ਕਾਲਮਨਵੀਸ ਕੁਲਦੀਪ ਨਈਅਰ ਨੂੰ ਅੱਜ ਸੇਜਲ ਅੱਖਾਂ ਨਾਲ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਦੇਸ਼ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।
  ਮਨੁੱਖੀ ਅਧਿਕਾਰਾਂ ਦੇ ਕਾਰਕੁਨ, ਪੱਛਮੀ ਤੇ ਪੂਰਬੀ ਪੰਜਾਬ ਦੀ ਏਕਤਾ ਤੇ ਪੰਜਾਬੀਅਤ ਦੇ ਮੁੱਦਈ 95 ਸਾਲਾ ਕੁਲਦੀਪ ਨਈਅਰ ਦਾ ਕੁਝ ਦਿਨ ਬਿਮਾਰ ਰਹਿਣ ਮਗਰੋਂ ਬੀਤੀ ਰਾਤ 12.30 ਵਜੇ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਭਾਰਤੀ, ਦੋ ਪੁੱਤਰ ਸੁਧੀਰ ਤੇ ਰਾਜੀਵ ਛੱਡ ਗਏ ਹਨ। ਉਨ੍ਹਾਂ ਦੇ ਸਸਕਾਰ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸ੍ਰੀਮਤੀ ਗੁਰਸ਼ਰਨ ਕੌਰ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਨਰੇਸ਼ ਗੁਜਰਾਲ, ਸਾਬਕਾ ਕਾਨੂੰਨ ਮੰਤਰੀ ਡਾ. ਅਸ਼ਵਨੀ ਕੁਮਾਰ, ਸੀਪੀਆਈ ਦੇ ਡੀ. ਰਾਜਾ, ਸਵਾਮੀ ਅਗਨੀਵੇਸ਼, ਆਲ ਇੰਡੀਆ ਜਮਾਇਤੇ-ਇਸਲਾਮੀ ਹਿੰਦ ਵੱਲੋਂ ਜਸ. ਜੇ. ਉਮਰੀ, ‘ਆਪ‘ ਵਿਧਾਇਕ ਤੇ ਵਕੀਲ ਐਚ. ਐਸ. ਫੂਲਕਾ, ‘ਟ੍ਰਿਬਿਊਨ ਗਰੁੱਪ’ ਦੇ ਸਾਬਕਾ ਸੰਪਾਦਕ ਐਚ. ਕੇ. ਦੂਆ, ਐਨਡੀਟੀਵੀ ਤੋਂ ਰਵੀਸ਼ ਕੁਮਾਰ, ਅਰੁਣ ਸ਼ੋਰੀ, ਅਸ਼ਵਨੀ ਸਮੇਤ ਪੈ੍ਸ ਕਲੱਬ ਆਫ ਇੰਡੀਆ ਦੇ ਅਹੁਦੇਦਾਰ ਤੇ ਹੋਰ ਸੀਨੀਅਰ ਪੱਤਰਕਾਰ, ਵਕੀਲ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਸਾਬਕਾ ਵੀਸੀ ਡਾ. ਜਸਪਾਲ ਸਿੰਘ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ‘ਆਪ’ ਵੱਲੋਂ ਰਾਘਵ ਚੱਢਾ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਨਈਅਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਰਤੀ ਮੀਡੀਆ ਨੂੰ ਵੱਡਾ ਘਾਟਾ ਪਿਆ ਹੈ। ਸੀਪੀਆਈਐਮ ਦੇ ਸੀਤਾ ਰਾਮ ਯੇਚੁਰੀ ਮੁਤਾਬਕ ਉਨ੍ਹਾਂ ਦੀ ਪਾਕਿਸਤਾਨੀ ਤੇ ਭਾਰਤੀ ਲੋਕਾਂ ਨਾਲ ਵਿਸ਼ੇਸ਼ ਸਾਂਝ ਸੀ। ਐਡੀਟਰ ਗਿਲਡ ਵੱਲੋਂ ਕੁਲਦੀਪ ਨਈਅਰ ਦੀ ਯਾਦ ਨੂੰ ਤਾਜ਼ਾ ਰੱਖਣ ਤੇ ਪੱਤਰਕਾਰੀ ਵਿੱਚ ਪਾਏ ਯੋਗਦਾਨ ਦਾ ਮਸੌਦਾ ਵਿਚਾਰਿਆ ਜਾ ਰਿਹਾ ਹੈ। ਸ੍ਰੀ ਨਈਅਰ ਨੇ ‘ਸਟੇਟਸਮੈਨ’ ਤੇ ‘ਇੰਡੀਅਨ ਐਕਸਪ੍ਰੈਸ’ ਸਮੇਤ ਹੋਰ ਅਦਾਰਿਆਂ ਵਿੱਚ ਅਹਿਮ ਸਥਾਨ ਹਾਸਲ ਕੀਤੇ। ਉਨ੍ਹਾਂ ਵੱਲੋਂ ਐਮਰਜੈਂਸੀ ਦੌਰਾਨ ਪ੍ਰੈਸ ਦੀ ਆਜ਼ਾਦੀ ਲਈ ਬੁਲੰਦ ਕੀਤੀ ਆਵਾਜ਼ ਨੂੰ ਯਾਦ ਕੀਤਾ ਗਿਆ। ਡੀਸੀਡਬਲਿਊਏ, ਅੰਮ੍ਰਿਤ ਬਾਜ਼ਾਰ ਪੱਤਿਕਾ, ਪ੍ਰੈਸ ਕਲੱਬ ਆਫ ਇੰਡੀਆ ਤੇ ਹੋਰ ਸੰਸਥਾਵਾਂ ਵੱਲੋਂ ਮਰਹੂਮ ਨਈਅਰ ਦੀ ਦੇਹ ‘ਤੇ ਫੁੱਲ ਤੇ ਚਾਦਰਾਂ ਚੜ੍ਹਾਈਆਂ ਗਈਆਂ।

  ਵਾਸ਼ਿੰਗਟਨ - ਪੰਜ ਸਿੱਖਾਂ ਸਮੇਤ ਅੱਠ ਸ਼ਰਨਾਰਥੀਆਂ ਨੂੰ ਅਮਰੀਕਾ ਦੇ ਔਰੇਗਨ ਸੂਬੇ ਦੀ ਜੇਲ੍ਹ ’ਚੋਂ ਇਕ ਮੁਚੱਲਕੇ ਦੇ ਆਧਾਰ ’ਤੇ ਰਿਹਾਅ ਕੀਤਾ ਗਿਆ ਹੈ ਜੋ ਟਰੰਪ ਪ੍ਰਸ਼ਾਸਨ ਦੀ ਸਖ਼ਤ ਆਵਾਸ ਵਿਰੋਧੀ ਨੀਤੀ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਹਿਰਾਸਤ ਵਿੱਚ ਸਨ।
  ਔਰੇਗਨ ਵਿੱਚ ਮਈ ਮਹੀਨੇ 52 ਭਾਰਤੀਆਂ ਨੂੰ ਹਿਰਾਸਤ ਕੇਂਦਰ ਵਿੱਚ ਭੇਜ ਦਿੱਤਾ ਗਿਆ ਸੀ ਜਿਨ੍ਹਾਂ ’ਚੋਂ ਕਈ ਸਿੱਖ ਸਨ। ਇਹ ਲੋਕ ਅਮਰੀਕਾ ਵਿੱਚ ਸ਼ਰਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੈਰੀਡਨ ਹਿਰਾਸਤ ਕੇਂਦਰ ਵਿੱਚ ਕੁੱਲ 124 ਗ਼ੈਰਕਾਨੂੰਨੀ ਆਵਾਸੀਆਂ ਨੂੰ ਰੱਖਿਆ ਹੋਇਆ ਸੀ। ਕੱਲ੍ਹ ਰਿਹਾਅ ਕੀਤੇ ਸ਼ਰਨਾਰਥੀਆਂ ਵਿੱਚੋਂ ਪੰਜ ਭਾਰਤੀ ਨੌਜਵਾਨ ਹਨ। ਇਨ੍ਹਾਂ ’ਚੋਂ ਇਕ 24 ਸਾਲਾ ਕਰਨਦੀਪ ਸਿੰਘ ਨੇ ‘ਔਰੇਗਨ ਲਾਈਵ’ ਨਾਲ ਗੱਲਬਾਤ ਕਰਦਿਆਂ ਕਿਹਾ ‘‘ ਸ਼ੁਰੂ ਵਿੱਚ ਤਾਂ ਮੇਰੀ ਆਸ ਹੀ ਮੁੱਕ ਗਈ ਸੀ। ਹੁਣ ਇਹ ਇਕ ਸੁਫ਼ਨੇ ਦੀ ਤਰ੍ਹਾਂ ਹੈ। ਮੈਂ ਬਹੁਤ ਖ਼ੁਸ਼ ਹਾਂ। ਤੁਸੀਂ ਸਾਰਿਆਂ ਨੇ ਸਾਡਾ ਭਰਵਾਂ ਸਾਥ ਦਿੱਤਾ ਜਿਸ ਬਦਲੇ ਤੁਹਾਡਾ ਸ਼ੁਕਰੀਆ।’’ ਹਿਰਾਸਤ ਵਿੱਚ ਲਏ ਬਹੁਤੇ ਭਾਰਤੀਆਂ ’ਚੋਂ ਸਿੱਖ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਰਜ਼ਮੀਨ ’ਤੇ ਧਾਰਮਿਕ ਤੇ ਸਿਆਸੀ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ੈਰੀਡਨ ਜੇਲ੍ਹ ਵਿੱਚ ਵੀ ਉਨ੍ਹਾਂ ਕਈ ਕਿਸਮ ਦੀਆਂ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੂੰ ਕੁਝ ਮੂਲ ਸਿੱਖ ਰਵਾਇਤਾਂ ਦਾ ਪਾਲਣ ਕਰਨ ਤੋਂ ਰੋਕਿਆ ਜਾਂਦਾ ਸੀ।
  ਕਰਨਦੀਪ ਸਿੰਘ ਨੇ ਕਿਹਾ ‘‘ ਮੈਂ ਜੇਲ੍ਹ ਅਧਿਕਾਰੀਆਂ ਦਾ ਕਸੂਰ ਨਹੀਂ ਗਿਣਦਾ। ਸ਼ਾਇਦ ਉਹ ਸਿੱਖ ਰਹੁ ਰੀਤਾਂ ਬਾਰੇ ਜਾਣਦੇ ਹੀ ਨਹੀਂ।’’ 22 ਸਾਲਾ ਲਵਪ੍ਰੀਤ ਸਿੰਘ ਨੇ ਆਪਣੇ ਦੁਭਾਸ਼ੀਏ ਰਾਹੀਂ ਦੱਸਿਆ ‘‘ ਅਸੀਂ ਵਾਕਈ ਬਹੁਤ ਨਿਰਾਸ਼ ਸਾਂ। ਸਾਨੂੰ ਆਪਣੇ ਸੈੱਲਾਂ ਵਿੱਚ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ ਤੇ ਅਸੀਂ ਆਪਣੇ ਪਰਿਵਾਰਕ ਜੀਆਂ ਨਾਲ ਗੱਲ ਵੀ ਨਹੀਂ ਕਰ ਸਕਦੇ ਸਾਂ। ਜੇਲ੍ਹ ਅਧਿਕਾਰੀਆਂ ਨੂੰ ਵੀ ਸਾਡੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ ਸਾਡੇ ਪਰਿਵਾਰ ਕਿਵੇਂ ਮਦਦ ਕਰ ਸਕਦੇ ਸਨ ਜਦੋਂ ਉਨ੍ਹਾਂ ਨੂੰ ਸਾਡੇ ਇੱਥੇ ਹੋਣ ਦੀ ਖ਼ਬਰ ਸਾਰ ਹੀ ਨਹੀਂ ਸੀ।’’
  ਇਨੋਵੇਸ਼ਨ ਲਾਅ ਲੈਬ ਨਾਲ ਜੁੜੇ ਬੇਜਾਰੈਨੋ ਮੁਇਰਹੈੱਡ ਨੇ ਦੱਸਿਆ ਕਿ ਸ਼ੈਰੀਡਨ ਜੇਲ੍ਹ ’ਚੋਂ ਕੱਲ੍ਹ ਅੱਠ ਸ਼ਰਨਾਰਥੀ ਛੱਡੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸ਼ਰਨਾਰਥੀ ਰਿਹਾਅ ਹੋ ਸਕਦੇ ਹਨ।

  ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਪਹਿਲੇ ਬਿਆਨਾਂ ਤੋਂ ਪਾਸਾ ਵੱਟਣ ਦਾ ਮਾਮਲਾ ਭਖਣ ਲਗ ਪਿਆ ਹੈ। ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿੱਚ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਹ ਸਿੱਖ ਸੰਗਤ ਨੂੰ ਸਪੱਸ਼ਟ ਕਰੇ ਕਿ ਗਿਆਨੀ ਗੁਰਮੁਖ ਸਿੰਘ ਦੇ ਦੋ ਵਾਰੀ ਕੀਤੇ ਤਬਾਦਲੇ ਪਿਛੇ ਕੀ ਕਾਰਨ ਹੈ?
  ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੈਂਬਰ ਸੁਖਦੇਵ ਸਿੰਘ ਭੌਰ ਨੇ ਇਸ ਮਾਮਲੇ ਵਿੱਚ ਹਿੰਮਤ ਸਿੰਘ ਵੱਲੋਂ ਆਪਣੇ ਪਹਿਲੇ ਬਿਆਨਾਂ ਤੋਂ ਪਾਸਾ ਵੱਟਣ ਬਾਰੇ ਆਖਿਆ ਕਿ ਇਸ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਸਤੰਬਰ 2015 ਵਿੱਚ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਗਿਆਨੀ ਗੁਰਮੁਖ ਸਿੰਘ ਤੇ ਉਸ ਦੇ ਭਰਾ ਹਿੰਮਤ ਸਿੰਘ ਵੱਲੋਂ ਜੋ ਬਿਆਨ ਦਿੱਤੇ ਗਏ ਸਨ, ਉਹ ਅੱਜ ਵੀ ਸੋਸ਼ਲ ਮੀਡੀਆ ’ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਬਿਆਨ ਤੋਂ ਪਾਸਾ ਵੱਟਣ ਨਾਲ ਇਹ ਸਵਾਲ ਪੈਦਾ ਹੋਇਆ ਹੈ ਕਿ ਸਤੰਬਰ 2015 ਦੀ ਕਾਰਵਾਈ ਵੇਲੇ ਨਾ ਤਾਂ ਕਾਂਗਰਸ ਸਰਕਾਰ ਸੀ ਅਤੇ ਨਾ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਥਾਪਤ ਸੀ। ਉਸ ਵੇਲੇ ਦਿੱਤੇ ਗਏ ਬਿਆਨ ਪੰਥਕ ਦਬਾਅ ਹੇਠ ਦਿੱਤੇ ਗਏ ਸਨ, ਜਿਸ ਕਾਰਨ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ 21 ਅਪਰੈਲ 2017 ਨੂੰ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਤਮਧਾਮ ਸਾਹਿਬ ਕਰ ਦਿੱਤਾ ਸੀ। ਉਸ ਵੇਲੇ ਰਿਹਾਇਸ਼ੀ ਕੁਆਰਟਰ ਖਾਲੀ ਨਾ ਕਰਨ ’ਤੇ ਉਸ ਦਾ ਬਿਜਲੀ ਅਤੇ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਹਿੰਮਤ ਸਿੰਘ ਨੇ ਆਪਣੇ ਬਿਆਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਦਸੰਬਰ 2017 ਵਿੱਚ ਦਰਜ ਕਰਾਏ ਸਨ ਅਤੇ ਹੁਣ ਅਗਸਤ 2018 ਵਿੱਚ ਇਸ ਤੋਂ ਮੁੱਕਰ ਗਿਆ ਹੈ। ਜਦੋਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 24 ਅਗਸਤ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਚਾਰ ਅਗਸਤ ਨੂੰ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਅੰਮ੍ਰਿਤਸਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਨਿਯੁਕਤ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਸ ਸਮੇਂ ਦੌਰਾਨ ਹਿੰਮਤ ਸਿੰਘ ਨੇ ਪਹਿਲਾਂ ਕਿਉਂ ਨਹੀਂ ਆਖਿਆ ਕਿ ਉਸ ’ਤੇ ਦਬਾਅ ਪਾਇਆ ਗਿਆ ਸੀ।
  ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਆਪਣੇ ਬਿਆਨਾਂ ਤੋਂ ਮੁੱਕਰਨ ਵਾਲਾ ਹਿੰਮਤ ਸਿੰਘ ਹੁਣ ਕਦੇ ਵੀ ਸਿੱਖ ਕੌਮ ਵਿੱਚ ਆਪਣਾ ਵਿਸ਼ਵਾਸ ਕਦੇ ਬਹਾਲ ਨਹੀਂ ਕਰ ਸਕੇਗਾ।

  ਅੰਮਿਤਸਰ - ਸਿੱਖ ਗੁਰੂਦਵਾਰਾ ਐਕਟ ਮੁਤਾਬਿਕ ਕੋਈ ਇੱਕ ਖਾਸ ਏਜੰਡਾ ਵਿਚਾਰਨ ਲਈ ਇਹ ਮੀਟਿੰਗ ਸੱਦੀ ਜਾ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਇਸ ਵਿੱਚ ਕੇਵਲ ਇੱਕੋ ਮੱਦ ਹੀ ਵਿਚਾਰੀ ਜਾ ਸਕਦੀ ਹੈ | ਇਸੇ ਕਾਰਨ ਇਸ ਮੀਟਿੰਗ ਦਾ ਇੱਕੋ ਏਜੰਡਾ " ਅਜੋਕੇ ਪੰਥਕ ਹਾਲਾਤ " ਹੀ ਰੱਖਿਆ ਗਿਆ ਹੈ |
  ਦਰਅਸਲ " ਅਜੋਕੇ ਪੰਥਕ ਹਾਲਾਤਾਂ " ਵਿੱਚ ਸਿਰਫ ਇੱਕ ਗੱਲ ਹੀ ਨਵੀਂ ਹੋਣ ਜਾ ਰਹੀ ਹੈ ਤੇ ਉਹ ਹੈ ਬੇਅਦਵੀ ਦੀਆਂ ਘਟਨਾਵਾਂ ਦੀ ਖੋਜ ਲਈ ਬਣਾਏ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ , ਜੋ 24 ਅਗਸਤ ਨੂੰ ਸ਼ੁਰੂ ਹੋਣ ਜਾ ਰਹੇ ਪੰਜਾਬ ਅਸੇੰਬਲੀ ਦੇ ਇਜਲਾਸ ਵਿੱਚ ਪੇਸ਼ ਹੋਣ ਜਾ ਰਹੀ ਹੈ |
  ਮੈਨੂੰ ਲਗਦਾ ਹੈ ਕਿ ਪੰਥਕ ਸੰਸਥਾਵਾਂ ਦੀ ਇੱਕ ਵਾਰ ਫਿਰ ਦੁਰਵਰਤੋਂ ਕਰਦਿਆਂ , ਸੁਖਬੀਰ ਬਾਦਲ ਦੇ ਕਹਿਣ ਤੇ ਇੱਕ ਮਤਾ ਜਸਟਿਸ ਰਣਜੀਤ ਸਿੰਘ ਦੇ ਖਿਲਾਫ ਅਤੇ ਦੂਜਾ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਹੀ ਪੁਆਇਆ ਜਾਵੇਗਾ |ਇੱਕ ਵਾਰ ਫਿਰ ਸੁਖਬੀਰ ਬਾਦਲ , ਧਾਰਮਿੱਕ ਸੰਸਥਾਵਾਂ ਦੇ ਮੋਢੇ ਤੇ ਰੱਖ ਕੇ ਸਿਆਸੀ ਤੋਪ ਚਲਾਉਣ ਦੀ ਤਿਆਰੀ ਵਿੱਚ ਹੈ | ਦਰਅਸਲ ਇਹ ਸਾਰੀ ਪ੍ਰਕਿਰਿਆ ਅਸੰਬਲੀ ਵਿਚੋਂ ਭੱਜਣ ਦੀ ਕਵਾਇਦ ਹੀ ਕਹੀ ਜਾ ਸਕਦੀ ਹੈ | ਜੇ ਹਿਰਦੇ ਵਿੱਚ ਸੱਚ ਹੈ ਤਾਂ ਮਰਦਾਂ ਵਾਂਗ ਅਸੰਬਲੀ ਵਿੱਚ ਰਿਪੋਰਟ ਤੇ ਬਹਿਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ | ਧਾਰਮਿੱਕ ਸੰਸਥਾਵਾਂ ਦੀ ਵਾਰ ਵਾਰ ਦੁਰਵਰਤੋਂ ਕਰ ਕਰ ਕੇ ਸ਼ਿਰੋਮਣੀ ਕਮੇਟੀ ਦੀ ਹਕੂਮਤੀ ਧਿਰ ਪਹਿਲਾਂ ਹੀ ਧਾਰਮਿੱਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਭਾਰੀ ਢਾਅ ਲਾ ਚੁੱਕੀ ਹੈ , ਤੁਹਾਡੀਆਂ ਇਨ੍ਹਾਂ ਚਾਲਾਂ ਤੋਂ ਸਾਰੀ ਦੁਨੀਆਂ ਜਾਣੂ ਹੈ |ਲੋਕ ਜਾਣਦੇ ਹਨ ਜਦੋਂ ਤੁਸੀਂ ਸਿਆਸੀ ਤੌਰ ਤੇ ਘਿਰ ਜਾਂਦੇ ਹੋ ਫਿਰ ਤੁਸੀਂ ਆਪਣੇ ਕਬਜੇ ਹੇਠ ਹੋਣ ਕਾਰਣ ਪੰਥਕ ਸੰਸਥਾਵਾਂ ਦੀ ਹਮੇਸ਼ਾ ਦੁਰਵਰਤੋਂ ਕਰਦੇ ਹੋ | ਗਿਆਨੀ ਗੁਰਮੁਖ ਸਿੰਘ ਐਵੇਂ ਹੀ ਨਹੀਂ ਮੁੜ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਲਾ ਦਿੱਤਾ ਗਿਆ ਤੇ ਉਸ ਦਾ ਭਰਾ ਹਿੰਮਤ ਸਿੰਘ ਐਵੇਂ ਹੀ ਨਹੀਂ ਤੁਹਾਡੀ ਤੂਤੀ ਬੋਲਣ ਲੱਗ ਪਿਆ |
  ਬਾਦਲ ਦਲ ਦੇ ਵਿਧਾਇਕਾਂ ਦਾ ਇਹ ਪੰਥੱਕ ਫਰਜ਼ ਬਣਦਾ ਹੈ ਕਿ ਉਹ ਇਜਲਾਸ ਵਿੱਚ ਸ਼ਾਮਿਲ ਹੋ ਕੇ ਗੁਰਬਾਣੀ ਦੀ ਬੇਅਦਵੀ ਦੇ ਦੋਸ਼ੀਆਂ ਨੂੰ ਬੇਪਰਦ ਕਰਨ ਵਿੱਚ ਆਪਣਾਂ ਯੋਗਦਾਨ ਪਾਉਣ | ਜੇ ਤੁਸੀਂ ਪਾਕ ਸਾਫ ਹੋ ਤਾਂ ਫਿਰ ਡਰ ਕਾਹਦਾ ਹੈ |ਸ਼ਿਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਭੀ ਸਾਬਤ ਕਦਮੀਂ ਆਪਣੇ ਗੁਰੂ ਪ੍ਰਤੀ ਆਪਣਾਂ ਫਰਜ਼ ਅਦਾ ਕਰਨਾਂ ਚਾਹੀਦਾ ਹੈ |

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com