ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਕੋਚੀ – ਦੇਸ਼ ਦੇ ਦੱਖਣਾ ਸੂਬੇ ਕੇਰਲ ਵਿਚ ਬੀਤੇ ਕਈ ਦਿਨਾਂ ਤੋਂ ਜਾਰੀ ਬਾਰਿਸ਼ ਨੇ ਸੂਬੇ ਵਿਚ ਵੱਡੀ ਪੱਧਰ ਤੇ ਤਬਾਹ ਮਚਾਈ ਹੈ। ਇਥੇ ਸੜਕਾਂ ਜਿਥੇ ਨਦੀਆਂ ਦਾ ਰੂਪ ਧਾਰਨ ਕਰ ਗਈਆਂ ਹਨ, ਉਥੇ ਲੋਕਾਂ ਦੇ ਘਰ ਵੀ ਪਾਣੀ ਵਿਚ ਡੁੱਬ ਗਏ ਹਨ। ਇਸ ਦੌਰਾਨ ਕੇਰਲ ਵਿਚ ਹੜ੍ਹ ਕਾਰਨ ਮ੍ਰਿਤਕਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।
    ਇਸ ਦੌਰਾਨ ਦੁਨੀਆ ਵਿਚ ਕੁਦਰਤੀ ਕਰੋਪੀ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਦੀ ਟੀਮ ਕੇਰਲਾ ਵਿਚ ਮਸੀਹਾ ਬਣ ਕੇ ਪਹੁੰਚ ਚੁੱਕੀ ਹੈ।
    ਇਕ ਪਾਸੇ ਜਿੱਥੇ ਕੇਰਲ ਭਿਆਨਕ ਹੜ੍ਹ ਦੀ ਚਪੇਟ ਵਿਚ ਹੈ, ਉਥੇ ਹੀ ਦੂਜੇ ਪਾਸੇ ਰਾਹਤ ਦੇ ਮਾਮਲੇ ਵਿਚ ਰਾਜਨੀਤੀ ਸ਼ੁਰੂ ਹੋ ਗਈ ਹੈ। ਇਸ ਵਿਨਾਸ਼ਕਾਰੀ ਕੁਦਰਤੀ ਆਫ਼ਤ ਦੀ ਵਜ੍ਹਾ ਨਾਲ ਹੁਣ ਤੱਕ 324 ਲੋਕ ਜਾਨ ਗਵਾ ਚੁੱਕੇ ਹਨ। ਸੂਬੇ ਦੇ ਦੌਰੇ ਉੱਤੇ ਪੁੱਜੇ ਪੀਐਮ ਨਰੇਂਦਰ ਮੋਦੀ ਨੇ ਜਿੱਥੇ 500 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ, ਜਿਸ ਉੱਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੈਨ ਨੇ 2000 ਕਰੋੜ ਦੀ ਨੁਕਸਾਨ ਦਾ ਹਵਾਲਾ ਦਿਤਾ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਨੇ ਵੀ ਕੇਰਲ ਦੀ ਹੜ੍ਹ ਨੂੰ ਰਾਸ਼ਟਰੀ ਆਫ਼ਤ ਐਲਾਨ ਕਰਣ ਦੀ ਮੰਗ ਕੀਤੀ ਹੈ।
    ਪਿਛਲੇ 100 ਸਾਲਾਂ ਦੀ ਸਭ ਤੋਂ ਭਿਆਨਕ ਹੜ੍ਹ ਦੀ ਚਪੇਟ ਵਿਚ ਆਏ ਕੇਰਲ ਵਿਚ ਹਾਲਾਤ ਦਾ ਜਾਇਜਾ ਲੈਣ ਗਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਕੇਰਲ ਲਈ 500 ਕਰੋੜ ਰੁਪਏ ਦੀ ਤੱਤਕਾਲ ਮਦਦ ਦਾ ਐਲਾਨ ਕੀਤਾ ਹੈ। 500 ਕਰੋੜ ਤੋਂ ਪਹਿਲਾਂ 100 ਕਰੋੜ ਦੀ ਐਡਵਾਂਸ ਰਕਮ ਦੇ ਭੁਗਤਾਨ ਦੀ ਘੋਸ਼ਣਾ ਗ੍ਰਹਿ ਮੰਤਰੀ ਦੁਆਰਾ ਇਸ ਦੇ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਮ੍ਰਿਤਿਕ ਦੇ ਪਰਿਵਾਰਾਂ ਨੂੰ 2 ਲੱਖ ਅਤੇ ਜਖ਼ਮੀਆਂ ਨੂੰ 50 ਹਜਾਰ ਰੁਪਏ ਦੀ ਮਦਦ ਦਾ ਐਲਾਨ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਸ ਐਲਾਨ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਦਫ਼ਤਰ ਨੇ ਟਵੀਟ ਕਰ ਦੱਸਿਆ
    ਕਿ ਪੀਐਮ ਵਲੋਂ 2 ਹਜਾਰ ਕਰੋੜ ਰੁਪਏ ਦੀ ਤਤ‍ਕਾਲ ਮੰਗ ਕੀਤੀ ਗਈ ਸੀ, ਜਿਸ ਵਿਚੋਂ ਪੀਐਮ ਨੇ 500 ਕਰੋੜ ਦੀ ਰਾਸ਼ੀ ਦੀ ਮਦਦ ਦਾ ਐਲਾਨ ਕੀਤਾ। ਟਵੀਟ ਵਿਚ ਇਸ ਮਦਦ ਲਈ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ। ਸੀਐਮ ਪਿਨਾਰਾਈ ਵਿਜੈਨ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿਤੀ ਕਿ ਰਾਜ ਵਿਚ 19 ਹਜਾਰ 512 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕੇਰਲ ਵਿਚ ਸਾਰੀ ਸੰਭਾਵੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿਚ ਆਰਥਕ ਸਹਾਇਤਾ, ਅਨਾਜ ਅਤੇ ਦਵਾਈਆਂ ਦੀ ਸਹਾਇਤਾ ਸ਼ਾਮਿਲ ਹੈ।

    ਚੰਡੀਗੜ੍ਹ - ਗੁਰੂ ਨਾਨਕ ਸਾਹਿਬ ਜੀ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੇ ਸੰਕੇਤ ਦਿਤੇ ਗਏ ਹਨ। ਇਹ ਖੁਲਾਸਾ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਫ਼ੌਜ ਦੇ ਮੁਖੀ ਦੇ ਹਵਾਲੇ ਨਾਲ ਕੀਤਾ ਹੈ. ਸਿੱਧੂ ਪਾਕਿਸਤਾਨ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਦੇ ਸਿਲਸਿਲੇ ਚ ਪਾਕਿਸਤਾਨ ਗਏ ਹੋਏ ਹਨ।
    ਜਿਥੇ ਪਾਕਿਸਤਾਨ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਕੇ ਮਿਲਣ ਤੇ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਹਨ। ਇਸੇ ਦੌਰਾਨ ਸਿੱਧੂ ਨੇ ਇਸਲਾਮਾਬਾਦ ਵਿਖੇ ਪਾਕਿਸਤਾਨੀ ਮੀਡੀਆ ਨੂੰ ਮੁਖਾਤਿਬ ਹੋ ਦੱਸਿਆ ਕਿ ਉਹਨਾਂ ਪਾਕਿਸਤਾਨ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਇਸ ਲਈ ਗਲਵੱਕੜੀ ਪਾਈ ਕਿਉਂਕਿ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਬਾਰੇ ਗੌਰ ਕੀਤੀ ਜਾ ਰਹੀ ਹੋਣ ਬਾਰੇ ਦੱਸਿਆ ਸੀ।
    ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਫ਼ੌਜ ਮੁਖੀ ਬਾਜਵਾ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਜਾਰੀਸਰਕਾਰੀ ਪੱਧਰ ਉਤੇ ਗੌਰ ਕੀਤੀ ਜਾ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ ਜਿਸਦੀ ਉਹਨਾਂ (ਸਿੱਧੂ) ਨੂੰ ਬੇਹੱਦ ਖੁਸ਼ੀ ਹੋਈ ਹੈ। ਸਿੱਧੂ ਨੇ ਇਕ ਵਾਰ ਫਿਰ ਦੁਹਰਾਇਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਕਾਕਣਾ ਸਾਹਿਬ ਲਿਜਾ ਕੇ 550 ਵੇਂ ਪ੍ਰਕਾਸ ਪੁਰਬ ਯਾਤਰਾ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ।

    -ਸਰਵਜੀਤ ਸਿੰਘ ਸੈਕਰਾਮੈਂਟੋ
    ਜੁਲਾਈ ਦੇ ਆਖਰੀ ਹਫ਼ਤੇ (26 ਅਤੇ 29 ਜੁਲਾਈ 2018 ਈ:) ਵੈਨਕੂਵਰ ਅਤੇ ਸਰੀ ਵਿੱਚ ਹੋਏ ਦੋ ਸੈਮੀਨਾਰ, ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦਾ ਕੋਈ ਹੱਲ ਨਹੀਂ ਕਰ ਸਕੇ, ਪਰ ਪਿਛਲੇ ਲੰਮੇ ਸਮੇਂ ਤੋਂ ਆਈ ਹੋਈ ਖੜੋਤ ਨੂੰ ਤੋੜਨ ਵਿਚ ਸਫਲ ਜਰੂਰ ਹੋਏ ਹਨ। ਉਥੇ ਹੀ ਇਕ ਹੋਰ ਨੁਕਤਾ ਜੋ ਉਘੜ ਕੇ

    - ਨਰਿੰਦਰ ਪਾਲ ਸਿੰਘ
    ਡੇਰਾ ਸਿਰਸਾ ਦੇ ਵਿਰੁਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਰੱਦ ਕਰਵਾਣ ਦੀ ਵਿਉਂਤਬੰਦੀ ਮੁੰਬਈ ਵਿਖੇ ਹੋਈ ਜਿਸ ਵਿੱਚ ਇਹ ਤੈਅ ਹੋਇਆ ਸੀ ਕਿ 300 ਕਰੌੜ ਰੁਪਏ ਦਾ ਕਾਰੋਬਾਰ ਕਰਨ ਵਾਲੀ ਡੇਰਾ ਮੁਖੀ ਦੀ ਫਿਲਮ ਤੋਂ 100 ਕਰੋੜ ਰੁਪਏ ਬਾਦਲ ਦਲ ਨੂੰ ਮਿਲਣਗੇ।
    ਸਾਲ 2015 ਵਿੱਚ ਪੰਜਾਬ ਦੀ ਧਰਤੀ ਤੇ ਵਾਪਰੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਸਾਰਾ ਲੇਖਾ ਪੰਜਾਬ ਸਰਕਾਰ ਨੂੰ ਸੌਪ ਦਿਤਾ ਗਿਆ ਹੈ।ਇਸ ਲੇਖੇ ਉਪਰ ਕੀਤੀ ਜਾਣ ਵਾਲੀ ਸਰਕਾਰੀ ਕਾਰਵਾਈ ਬਾਰੇ ਕੁਝ ਵੀ ਨਹੀ ਕਿਹਾ ਜਾ ਸਕਦਾ ਪ੍ਰੰਤੂ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਉਪਰੋਕਤ ਘਟਨਾਵਾਂ ਨੂੰ ਲੈਕੇ ਅਖੌਤੀ ਪੰਥਕ ਸਰਕਾਰ ,ਉਸਦੇ ਕਬਜੇ ਹੇਠਲ਼ੀ ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਜਥੇਦਾਰਾਂ ਵਲੋਂ ਧਾਰੀ ਚੱੁਪ ਕੋਈ ਸਹਿਬਨ ਨਹੀ ਹੈ।

    ਅੰਮ੍ਰਿਤਸਰ - ਕਾਨੂੰਨੀ ਤੌਰ ’ਤੇ ਬਰੀ ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਹੁਣ ਧਾਰਮਿਕ ਅਦਾਲਤ ਵਿਚੋਂ ਸੁਰਖਰੂ ਹੋਣ ਲਈ ਸ੍ਰੀ ਅਕਾਲ ਤਖ਼ਤ ’ਤੇ ਮੁਆਫ਼ੀ ਸਬੰਧੀ ਇੱਕ ਪੱਤਰ ਭੇਜਿਆ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਵਿਚਾਰ ਕੀਤਾ ਜਾਵੇਗਾ।
    ਜਾਣਕਾਰੀ ਅਨੁਸਾਰ ਅਕਾਲੀ ਆਗੂ ਲੰਗਾਹ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਨੇ ਉਸ ਨੂੰ ਪੰਥ ਵਿਚੋਂ ਛੇਕ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਲੰਗਾਹ ਖ਼ਿਲਾਫ਼ ਸਬੰਧਤ ਔਰਤ ਵੱਲੋਂ ਵੀ ਪੁਲੀਸ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਪੁਲੀਸ ਨੇ ਆਈਪੀਸੀ ਦੀ ਧਾਰਾ 376 ਹੇਠ ਕੇਸ ਵੀ ਦਰਜ ਕੀਤਾ ਸੀ ਪਰ ਅਦਾਲਤ ਨੇ ਅਕਾਲੀ ਆਗੂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
    ਸ੍ਰੀ ਅਕਾਲ ਤਖ਼ਤ ਕੋਲ ਪੰਥ ਵਿੱਚ ਵਾਪਸੀ ਲਈ ਭੇਜੇ ਗਏ ਮੁਆਫ਼ੀ ਪੱਤਰ ਮਿਲਣ ਦੀ ਪੁਸ਼ਟੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਕੀਤੀ ਗਈ ਹੈ। ਇਹ ਪੱਤਰ ਦੋ ਦਿਨ ਪਹਿਲਾਂ ਅਕਾਲੀ ਆਗੂ ਦੇ ਇੱਕ ਸਾਥੀ ਵੱਲੋਂ ਸ੍ਰੀ ਅਕਾਲ ਤਖ਼ਤ ’ਤੇ ਪੁੱਜਦਾ ਕੀਤਾ ਗਿਆ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਸ ਪੱਤਰ ਬਾਰੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੀਤਾ ਜਾਵੇਗਾ।
    ਦੱਸਣਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਭਾਵੇਂ ਕਾਨੂੰਨ ਦੀ ਨਜ਼ਰ ਵਿੱਚੋਂ ਦੋਸ਼ ਮੁਕਤ ਹੋ ਗਏ ਹਨ ਪਰ ਧਾਰਮਿਕ ਅਦਾਲਤ ਵਿੱਚ ਉਸ ਨੂੰ ਔਰਤ ਨਾਲ ਸਬੰਧ ਰੱਖਣ ਕਰ ਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਲਈ ਪਹਿਲਾਂ ਮੁਆਫ਼ੀ ਮੰਗਣੀ ਪਵੇਗੀ। ਫਿਰ ਮੁਆਫ਼ੀ ਦੇ ਆਧਾਰ ’ਤੇ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਉਸ ਨੂੰ ਧਾਰਮਿਕ ਤਨਖਾਹ ਲਾਉਂਦੇ ਹੋਏ ਮੁਆਫ਼ੀ ਦਿੱਤੀ ਜਾਵੇਗੀ ਜਾਂ ਫਿਰ ਉਸ ਨੂੰ ਇਹ ਇਸ ਵੀਡਿਓ ਨੂੰ ਗ਼ਲਤ ਸਾਬਤ ਕਰਨਾ ਪਵੇਗਾ। ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਮੁੜ ਚਰਚਾ ਦਾ ਵਿਸ਼ਾ ਬਣਨ ਦੀ ਸੰਭਾਵਨਾ ਹੈ।
    ਅਕਾਲੀ ਆਗੂ ਲੰਗਾਹ ਤੋਂ ਪਹਿਲਾਂ ਅਜਿਹੇ ਹੀ ਇੱਕ ਮਾਮਲੇ ਵਿੱਚ ਮੁਆਫ਼ੀ ਲਈ ਸਿੱਖ ਆਗੂ ਚਰਨਜੀਤ ਸਿੰਘ ਚੱਢਾ ਵੀ ਸ੍ਰੀ ਅਕਾਲ ਤਖ਼ਤ ’ਤੇ ਮਾਫੀ ਪੱਤਰ ਦੇ ਚੁੱਕੇ ਹਨ। ਚਰਨਜੀਤ ਸਿੰਘ ਚੱਢਾ ਦੀ ਵੀ ਇਕ ਔਰਤ ਨਾਲ ਇਤਰਾਜ਼ਯੋਗ ਵੀਡਿਓ ਵਾਇਰਲ ਹੋਈ ਸੀ। ਉਹ ਉਸ ਵੇਲੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਨ। ਇਸ ਵੀਡਿਓ ਦੇ ਵਾਇਰਲ ਹੋਣ ਮਗਰੋਂ ਸ੍ਰੀ ਅਕਾਲ ਤਖ਼ਤ ਤੋਂ ਉਸ ਖ਼ਿਲਾਫ਼ ਦੋ ਸਾਲ ਲਈ ਕਿਸੇ ਵੀ ਧਾਰਮਿਕ, ਸਿਆਸੀ, ਸਮਾਜਿਕ ਆਦਿ ਸਮਾਗਮਾਂ ਵਿੱਚ ਸ਼ਾਮਲ ਹੋਣ ’ਤੇ ਰੋਕ ਲਾਈ ਗਈ ਸੀ।

    ਨਵੀਂ ਦਿੱਲੀ - ਇਥੇ ਸਾਬਕਾ ਪ੍ਰਧਾਨ ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਦਰਸ਼ਨਾਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਗਏ ਸਵਾਮੀ ਅਗਨੀਵੇਸ਼ ਨਾਲ ਅੱਜ ਇਥੇ ਭਾਜਪਾ ਹੈੱਡਕੁਆਰਟਰ ਨੇੜੇ ਕੁਝ ਲੋਕਾਂ ਵੱਲੋਂ ਕਥਿਤ ਧੱਕਾ ਮੁੱਕੀ ਕੀਤੀ ਗਈ। ਸਮਾਜਿਕ ਕਾਰਕੁਨ ਅਗਨੀਵੇਸ਼ ਨੇ ਕਿਹਾ ਕਿ ਹਮਲਾ ਕਰਨ ਵਾਲੇ ਭਾਜਪਾ ਵਰਕਰ ਸਨ। ਇਸ ਕਥਿਤ ਹਮਲੇ ਦੀ ਸੋਸ਼ਲ ਮੀਡੀਆ ’ਤੇ ਸਰਕੁਲੇਟ ਹੋਈ ਵੀਡੀਓ ਵਿੱਚ ਕੁਝ ਲੋਕ 79 ਸਾਲਾ ਸਮਾਜਿਕ ਕਾਰਕੁਨ ਨਾਲ ਧੱਕਾ ਮੁੱਕੀ ਕਰਦੇ ਵਿਖਾਈ ਦੇ ਰਹੇ ਹਨ। ਅਗਨੀਵੇਸ਼ ਨੇ ਮਗਰੋਂ ਦੱਸਿਆ, ‘ਮੈਂ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਭਾਜਪਾ ਹੈੱਡਕੁਆਰਟਰ ਵੱਲ ਨੂੰ ਜਾ ਰਿਹਾ ਸੀ ਕਿ ਮੇਰੇ ਉੱਤੇ ਹੱਲਾ ਬੋਲ ਦਿੱਤਾ ਗਿਆ। 20 ਤੋਂ 30 ਦੇ ਕਰੀਬ ਭਾਜਪਾ ਵਰਕਰ ਆਏ ਤੇ ਉਨ੍ਹਾਂ ਮੈਨੂੰ ਘੇਰੇ ਕੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਮੇਰੀ ਪਗੜੀ ਲੱਥ ਗਈ ਤੇ ਉਨ੍ਹਾਂ ਮੈਨੂੰ ਗੱਦਾਰ ਕਹਿਣਾ ਸ਼ੁਰੂ ਕਰ ਦਿੱਤਾ। ਉਹ ਮੈਨੂੰ ਗਾਲ੍ਹਾਂ ਕੱਢਦਿਆਂ ਵਿਸ਼ਨੂ ਦਿਗਾਂਬਰ ਚੌਰਾਹੇ ਵੱਲ ਧੱਕਦੇ ਰਹੇ। ਉਥੇ ਕੁਝ ਪੁਲੀਸ ਮੁਲਾਜ਼ਮ ਵੀ ਖੜ੍ਹੇ ਸਨ, ਪਰ ਇਨ੍ਹਾਂ ਵਿਅਕਤੀਆਂ, ਜਿਨ੍ਹਾਂ ਵਿੱਚ ਕੁਝ ਔਰਤਾਂ (ਜਿਨ੍ਹਾਂ ਹੱਥਾਂ ’ਚ ਚਪਲਾਂ ਫੜੀਆਂ ਸਨ) ਵੀ ਸਨ, ਮੈਨੂੰ ਗਾਲ੍ਹਾਂ ਕੱਢਦੇ ਰਹੇ।’ ਅਗਨੀਵੇਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਆਉਣ ਦੀ ਅਗਾਊਂ ਜਾਣਕਾਰੀ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਹਰਸ਼ ਵਰਧਨ ਨੂੰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਹਮਲੇ ਸਬੰਧੀ ਰਸਮੀ ਸ਼ਿਕਾਇਤ ਦਰਜ ਕਰਾਉਣਗੇ। ਸਮਾਜਿਕ ਕਾਰਕੁਨ ਨੇ ਕਿਹਾ ਉਨ੍ਹਾਂ ’ਤੇੋ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ ਤੇ ਹੁਣ ਤਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਿੰਸਾ ਤੇ ਅਸਹਿਣਸ਼ੀਲਤਾ ਦਾ ਮਾਹੌਲ ਹੈ।

    ਫ਼ਤਹਿਗੜ੍ਹ ਸਾਹਿਬ - “ਇਨਸਾਫ਼ ਅਤੇ ਅਮਨ-ਚੈਨ ਦਾ ਤਕਾਜਾ ਇਸ ਗੱਲ ਦੀ ਜੋਰਦਾਰ ਮੰਗ ਕਰਦਾ ਹੈ ਕਿ ਜਦੋਂ ਵੀ ਕੋਈ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਅਣਮਨੁੱਖੀ ਵਰਤਾਰਾ ਵਾਪਰਦਾ ਹੈ ਤਾਂ ਸੰਬੰਧਤ ਨਿਜਾਮ ਜਾਂ ਸਰਕਾਰ ਉਸ ਵਾਪਰੇ ਦੁਖਾਂਤ ਦੇ ਸੱਚ ਨੂੰ ਇਮਾਨਦਾਰੀ ਨਾਲ ਸਾਹਮਣੇ ਲਿਆਉਦੇ ਹੋਏ ਜਨਤਾ ਨੂੰ ਉਸਦੀ ਜਾਣਕਾਰੀ ਵੀ ਦੇਵੇ ਅਤੇ ਉਸ ਸਾਹਮਣੇ ਆਏ ਸੱਚ ਨੂੰ ਮੁੱਖ ਰੱਖਦੇ ਹੋਏ ਉਸ ਦੁਖਾਂਤ ਨਾਲ ਸੰਬੰਧਤ ਸਾਜਿ਼ਸਕਾਰਾਂ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਤੁਰੰਤ ਸਜ਼ਾਵਾਂ ਦੇਣ ਦਾ ਪ੍ਰਬੰਧ ਕਰੇ । ਜੇਕਰ ਅਜਿਹਾ ਅਮਲ ਹੁੰਦਾ ਹੈ, ਤਾਂ ਅਜਿਹੇ ਦੁਖਾਂਤ ਨੂੰ ਫਿਰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ, ਵਰਨਾ ਸਿਆਸਤਦਾਨ ਤੇ ਅਫ਼ਸਰਸ਼ਾਹੀ ਅਜਿਹੇ ਅਣਮਨੁੱਖੀ ਦੁਖਾਤਾਂ ਨੂੰ ਵਾਰ-ਵਾਰ ਦੁਹਰਾਉਣ ਲਈ ਉਤਸਾਹਿਤ ਕਰਨ ਦੀ ਭਾਗੀ ਹੀ ਬਣਦੀ ਹੈ । ਹੁਣ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨ ਕਰਨ ਵਾਲਿਆ ਅਤ ਬਹਿਬਲ ਕਲਾਂ ਗੋਲੀ ਕਾਂਡ ਦੇ ਹੁਕਮ ਕਰਨ ਵਾਲਿਆ ਦੇ ਚਿਹਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਰਾਹੀ ਅਖ਼ਬਾਰਾਂ ਤੇ ਮੀਡੀਏ ਰਾਹੀ ਸੁਰਖੀਆ ਬਣ ਚੁੱਕੇ ਹਨ ਅਤੇ ਸਮੁੱਚੇ ਪੰਜਾਬ ਅਤੇ ਸਿੱਖ ਕੌਮ ਵਿਚ ਉਪਰੋਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੀ ਜੋਰਦਾਰ ਆਵਾਜ਼ ਉੱਠ ਰਹੀ ਹੈ, ਤੇ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਉਪਰੋਕਤ ਮੰਗਾਂ ਨੂੰ ਲੈਕੇ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਦੇ 79ਵੇਂ ਦਿਨ ਵਿਚ ਪੂਰਨ ਕਾਮਯਾਬੀ ਵੱਲ ਵੱਧ ਰਿਹਾ ਹੈ, ਤਾਂ ਪੰਜਾਬ, ਇੰਡੀਆਂ ਦੇ ਸਮਾਜਿਕ ਮਾਹੌਲ ਨੂੰ ਸਹੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਪਰੋਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਜਨਤਕ ਕਰੇ ਅਤੇ ਫਿਰ ਤੁਰੰਤ ਇਸ ਰਿਪੋਰਟ ਵਿਚ ਪਾਏ ਗਏ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ । ਭਾਵੇ ਕਿ ਅਜਿਹੇ ਦੋਸ਼ੀ ਕਿਸੇ ਵੀ ਸਿਆਸੀ ਜਾਂ ਸਰਕਾਰੀ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ । ਅਜਿਹਾ ਉਦਮ ਕਰਕੇ ਹੀ ਪੰਜਾਬ ਅਤੇ ਇੰਡੀਆਂ ਦੇ ਮਾਹੌਲ ਨੂੰ ਅਮਨਮਈ ਤੇ ਸੁਖਾਵਾਂ ਰੱਖਿਆ ਜਾ ਸਕਦਾ ਹੈ, ਵਰਨਾ ਇਨਸਾਫ਼ ਵਿਚ ਦੇਰੀ ਜਾਂ ਦੋਸ਼ੀਆਂ ਨੂੰ ਹੁਕਮਰਾਨਾਂ ਵੱਲੋਂ ਕਾਨੂੰਨ ਦੀ ਮਾਰ ਤੋਂ ਬਚਾਉਣ ਦੇ ਕੀਤੇ ਜਾ ਰਹੇ ਦੁਖਦਾਇਕ ਅਮਲ ਤਾਂ ਸੁੱਤੇ ਸਿੱਧ ਹੀ ਬ਼ਗਾਵਤ ਨੂੰ ਜਨਮ ਦੇਣਗੇ । ਜਿਸ ਲਈ ਸਿੱਖ ਕੌਮ ਜਾਂ ਪੰਜਾਬੀ ਜਿੰਮੇਵਾਰ ਨਹੀਂ ਹੋਣਗੇ, ਬਲਕਿ ਜਨਤਾ ਨੂੰ ਇਨਸਾਫ਼ ਨਾ ਦੇਣ ਵਾਲੀਆ ਸਰਕਾਰਾਂ ਤੇ ਸਿਆਸਤਦਾਨ ਹੀ ਜਿੰਮੇਵਾਰ ਹੋਣਗੇ ।”

    ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੰਜਾਬ ਦੀ ਜਨਤਾ ਵਿਚ ਬਰਗਾੜੀ ਮੋਰਚੇ ਸੰਬੰਧੀ ਅਤੇ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਨਿਡਰਤਾ ਅਤੇ ਦ੍ਰਿੜਤਾ ਨਾਲ ਅਮਲ ਨਾ ਕਰਨ ਦੀ ਗੱਲ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾਲ ਬੀਤੇ ਸਮੇਂ ਦੀਆਂ ਸੈਂਟਰ ਦੀਆਂ ਸਰਕਾਰਾਂ ਜਿਵੇਂ ਮਰਹੂਮ ਇੰਦਰਾ ਗਾਂਧੀ ਹਕੂਮਤ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਨੂੰ ਢਹਿ-ਢੇਰੀ ਕਰਦੇ ਹੋਏ 26 ਹਜ਼ਾਰ ਸਿੱਖ ਸਰਧਾਲੂਆਂ ਦਾ ਕਤਲੇਆਮ ਕਰਕੇ ਸਿੱਖ ਕੌਮ ਨੂੰ ਪਹਿਲੇ ਹੀ ਡੂੰਘੇ ਜਖ਼ਮ ਦਿੱਤੇ ਹੋਏ ਹਨ । ਫਿਰ 1984 ਵਿਚ ਰਾਜੀਵ ਗਾਂਧੀ ਦੇ ਵਜ਼ੀਰ-ਏ-ਆਜ਼ਮ ਦੀ ਕੁਰਸੀ ਤੇ ਬੈਠਣ ਉਪਰੰਤ ਜੋ ਪੂਰੇ ਇੰਡੀਆਂ ਵਿਚ ਸਿੱਖ ਕਤਲੇਆਮ ਤੇ ਨਸ਼ਲਕੁਸੀ ਕੀਤੀ ਗਈ । ਉਸ ਦੁਖਾਂਤ ਦੇ ਦੋਸ਼ੀਆਂ ਨੂੰ 35 ਸਾਲ ਬੀਤ ਜਾਣ ਤੇ ਵੀ ਕੋਈ ਕਾਨੂੰਨੀ ਸਜ਼ਾ ਨਾ ਦੇਣ ਦੇ ਅਮਲ ਸਿੱਖ ਕੌਮ ਵਿਚ ਵਿਦਰੋਹੀ ਬੇਗਾਨਗੀ ਨੂੰ ਪੱਕਾ ਕਰ ਗਏ ਹਨ । ਫਿਰ ਬੀਤੇ ਸਮੇਂ ਤੋਂ ਬੀਜੇਪੀ ਤੇ ਆਰ.ਐਸ.ਐਸ. ਵੱਲੋਂ ਵੀ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਦਾ ਗੁਲਾਮ ਬਣਾਉਣ ਲਈ ਹੋ ਰਹੇ ਅਮਲਾਂ ਅਤੇ ਨਿੱਤ ਦਿਹਾੜੇ ਗਊਆ ਦਾ ਵਪਾਰ ਕਰਨ ਵਾਲੇ ਮੁਸਲਮਾਨਾਂ ਦੇ ਹੋ ਰਹੇ ਕਤਲੇਆਮ ਦੀ ਬਦੌਲਤ ਇਥੋਂ ਦਾ ਮਾਹੌਲ ਅਤਿ ਵਿਸਫੋਟਕ ਅਤੇ ਅਣਮਨੁੱਖੀ ਬਣਦਾ ਜਾ ਰਿਹਾ ਹੈ । ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸੈਂਟਰ ਦੇ ਹੁਕਮਰਾਨਾਂ ਵੱਲੋਂ ਕੀਤੀਆ ਜਾਂਦੀਆ ਆ ਰਹੀਆ ਘੋਰ ਬੇਇਨਸਾਫ਼ੀਆਂ ਅਤੇ ਵਿਤਕਰੇ ਕਾਰਨ ਵੱਡਾ ਰੋਸ ਉਤਪੰਨ ਹੋ ਚੁੱਕਾ ਹੈ । ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਨਿਰਦੋਸ਼ ਸਿੱਖਾਂ ਦੇ ਹੋਏ ਕਤਲਾਂ ਦੀਆਂ ਰਿਪੋਰਟਾਂ ਆ ਜਾਣ ਤੇ ਵੀ ਸਜ਼ਾਵਾਂ ਦੇਣ ਦਾ ਕੋਈ ਅਮਲ ਨਾ ਹੋਣਾ ਜਾਂ ਸੀਬੀਆਈ ਵਰਗੀ ਏਜੰਸੀ ਨੂੰ ਜਾਂਚ ਦੇਣ ਦੀ ਗੱਲ ਕਰਕੇ ਇਨਸਾਫ਼ ਦੇਣ ਦੇ ਅਮਲ ਨੂੰ ਲਟਕਾਉਣ ਦੀ ਕਾਰਵਾਈ ਸਿੱਖ ਕੌਮ ਵਿਚ ਬਹੁਤ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ ਅਤੇ ਇਸਦੀ ਬਦੌਲਤ ਦਿਨ-ਬ-ਦਿਨ ਹੁਕਮਰਾਨਾਂ ਵਿਰੁੱਧ ਰੋਹ ਭਟਕਦਾ ਜਾ ਰਿਹਾ ਹੈ । ਇਸ ਲਈ ਕੈਪਟਨ ਸਰਕਾਰ ਜਿਥੇ ਤੁਰੰਤ ਉਪਰੋਕਤ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਐਲਾਨ ਕਰੇ, ਉਥੇ ਸੈਂਟਰ ਦੀ ਹਿੰਦੂਤਵ ਮੋਦੀ ਸਰਕਾਰ ਜੇਲ੍ਹਾਂ ਵਿਚ ਲੰਮੇਂ ਸਮੇਂ ਤੋਂ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਦੀ ਰਿਹਾਈ ਦੇ ਨਾਲ-ਨਾਲ ਸਿੱਖ ਕੌਮ ਦੀ ਮੰਦਭਾਵਨਾ ਅਧੀਨ ਬਣਾਈ ਗਈ ਕਾਲੀ ਸੂਚੀ ਨੂੰ ਖ਼ਤਮ ਕਰਨ ਦਾ ਐਲਾਨ ਕਰਕੇ, ਪੰਜਾਬ ਅਤੇ ਸਿੱਖ ਕੌਮ ਵਿਚ 40 ਲੱਖ ਦੀ ਮੂੰਹ ਅੱਡੀ ਖੜ੍ਹੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਨੂੰ 10-12 ਵੱਡੇ ਉਦਯੋਗ ਦੇਵੇ ਅਤੇ ਪੰਜਾਬ ਦੀ ਮਾਲੀ ਹਾਲਤ ਤੇ ਵਪਾਰ ਨੂੰ ਸਹੀ ਕਰਨ ਲਈ ਗੁਆਢੀ ਸੂਬੇ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਖੋਲ੍ਹਕੇ ਵਪਾਰਿਕ ਵਸਤਾਂ ਦੇ ਵਪਾਰ ਨੂੰ ਇਮਾਨਦਾਰੀ ਨਾਲ ਉਤਸਾਹਿਤ ਕਰੇ । ਅਜਿਹਾ ਅਮਲ ਕਰਕੇ ਹੀ ਸਿੱਖ ਕੌਮ ਵਿਚ ਹੁਕਮਰਾਨਾਂ ਵਿਰੁੱਧ ਉੱਠੇ ਰੋਹ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਅਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ।

    ਬਰੈਂਪਟਨ, (ਸਿੱਖ ਸਪੋਕਸਮੈਨ ਸਮਾਚਾਰ ਸੇਵਾ) -ਤਿੰਨ ਤੋਂ ਪੰਜ ਅਗਸਤ ਨੂੰ ਸਰੀ ਵਿਚ ਹੋਈ ਮਾਸਟਰਜ਼ ਐਥਲੈਟਿਕ ਚੈਂਪੀਅਨਸਿ਼ਪ ਵਿਚ 95-ਸਾਲਾ ਬਾਬਾ ਅਤਰ ਸਿੰਘ ਸੇਖੋਂ ਨੇ 100 ਮੀਟਰ, 200 ਮੀਟਰ, 400 ਮੀਟਰ, ਜੈਨਲਿਨ ਥਰੋ, ਸ਼ਾਟ ਪੁਟ, ਡਿਸਕਸ ਥਰੋ, ਹੈਮਰ ਥਰੋ, ਵੇਟ ਥਰੋ ਅਤੇ ਪੈਂਟਾਥਰੋਨ ਥਰੋ ਵਿਚ 9 ਮੈਡਲ ਜਿੱਤ ਕੇ ਕਈ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਪੰਜਾਬੀ ਕਮਿਊਨਿਟੀ ਵਿਚ ਇਸ ਵੇਲੇ ਆਮ ਚਰਚਾ ਹੈ ਕਿ ਅਤਰ ਸਿੰਘ ਸੇਖੋਂ ਨੇ ਆਪਣੇ ਸ਼ਾਨਦਾਰ ਇਸ ਪ੍ਰਦਰਸ਼ਨ ਨਾਲ ਕੈਨੇਡਾ ਵਿਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕੀਤਾ ਹੈ। ਉਮਰ ਦੇ ਇਸ ਪੜਾਅ 'ਤੇ ਏਨੀਆਂ ਮੱਲਾਂ ਮਾਰ ਕੇ ਉਹ ਬਾਬਾ ਫ਼ੌਜਾ ਸਿੰਘ ਵਾਂਗ ਸਮਾਜ ਦੇ ਹਰੇਕ ਵਰਗ ਲਈ ਪ੍ਰੇਰਨਾ ਸਰੋਤ ਬਣੇ ਹਨ।
    ਅਤਰ ਸਿੰਘ ਸੇਖੋਂ ਦਾ ਜਨਮ ਪਾਕਿਸਤਾਨ ਦੇ ਜਿ਼ਲਾ ਲਾਇਲਪੁਰ ਜਿਸ ਨੂੰ ਹੁਣ ਫ਼ੈਸਲਾਬਾਦ ਦਾ ਨਾਂ ਦਿੱਤਾ ਗਿਆ ਹੈ, ਦੀ ਤਹਿਸੀਲ ਸਮੁੰਦਰੀ ਦੇ ਚੱਕ ਨੰਬਰ 528 ਮਾਨੂੰਪੁਰ ਵਿਚ ਹੋਇਆ ਸੀ ਅਤੇ 1947 ਵਿਚ ਹੋਈ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਖੰਨੇ ਤੋਂ 4 ਮੀਲ ਦੂਰ ਪਿੰਡ ਚੱਕ ਮਾਫ਼ੀ ਵਿਚ ਮੁੜ ਆਬਾਦ ਹੋਇਆ। 1988 ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਰੈਕਸਡੇਲ ਵਿਚ ਰਹਿ ਰਹੇ ਹਨ। ਖੇਡਾਂ ਦੇ ਨਾਲ ਅਤਰ ਸਿੰਘ ਧਾਰਮਿਕ ਰੁਚੀਆਂ ਦੇ ਮਾਲਕ ਹਨ ਅਤੇ ਗੁਰਬਾਣੀ ਨਾਲ ਪੂਰੇ ਜੁੜੇ ਹੋਏ ਹਨ। ਉਹ ਸਮਾਜ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ।
    ਖੇਡਾਂ ਵਾਲੇ ਪਾਸੇ ਆਉਣ ਬਾਰੇ ਪੁੱਛਣ 'ਤੇ ਉਹ ਦੱਸਦੇ ਹਨ ਕਿ ਉਹ ਇਸ ਦੇ ਲਈ ਆਪਣੇ ਭਾਣਜੇ ਕਰਨਲ ਹਰਨੇਕ ਸਿੰਘ ਦੇ ਧੰਨਵਾਦੀ ਹਨ ਜਿਸ ਨੇ ਉਨ੍ਹਾਂ ਨੂੰ ਇਸ ਦੇ ਲਈ ਪ੍ਰੇਰਨਾ ਦਿੱਤੀ ਅਤੇ ਸਿਖਲਾਈ ਆਦਿ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਟੋਰਾਂਟੋ ਦੇ ਦੇ ਕਰਨਵੀਰ ਸਿੰਘ ਬਰਾੜ, ਸਰੀ ਦੇ ਹਰਜਿੰਦਰ ਸਿੰਘ ਤੂਰ, ਸਮੁੱਚੇ ਭਾਈਚਾਰੇ ਅਤੇ ਮੀਡੀਏ ਦਾ ਵੀ ਧੰਨਵਾਦ ਕੀਤਾ। ਬਾਬਾ ਅਤਰ ਸਿੰਘ ਸੇਖੋਂ ਨਾਲ ਸੰਪਰਕ ਕਰਨ ਲਈ ਉਨ੍ਹਾਂ ਦੇ ਸਪੁੱਤਰ ਜੋਗਿੰਦਰ ਸਿੰਘ ਸੇਖੋਂ ਦੇ ਫ਼ੋਨ 416-702-8600 'ਤੇ ਗੱਲ ਕੀਤੀ ਜਾ ਸਕਦੀ ਹੈ।

    ਦਰਸ਼ਨ ਸਿੰਘ ਦਰਸ਼ਨ, ਸਾਬਕਾ ਐਡਵੋਕੇਟ
    ਫ਼ੋਨ: 647-608-1062

    ਮਿਥਿਹਾਸ ਅਨੁਸਾਰ ਧਰਤੀ ਉੱਪਰ ਮਨੁੱਖੀ ਹੋਂਦ ‘ਆਦਮ’ ਅਤੇ ‘ਈਵ’ ਤੋਂ ਹੋਈ ਮੰਨੀ ਜਾਂਦੀ ਹੈ। ਇਹ ਵੀ ਮੰਨਿਆਂ ਜਾਂਦਾ ਹੈ ਕਿ ਜਿ਼ੰਦਗੀ ਦੇ ਵਿਕਾਸ ਲਈ ਹਵਾ ਅਤੇ ਪਾਣੀ ਦੀ ਜ਼ਰੂਰਤ ਹੈ। ਇਸ ਤਰ੍ਹਾਂ ਸੰਸਾਰ ਦੇ ਪਹਿਲੇ ਕਥਿਤ ਜੋੜੇ ਦੀ ਉਤਪਤੀ ਵੀ ਦਰਿਆ ਜਾਂ ਸਮੁੰਦਰ ਦੇ ਕੰਢੇ ਕਿਸੇ ਜੰਗਲ ਵਿਚ ਹੀ ਕਿਆਸੀ ਜਾ ਸਕਦੀ ਹੈ ਜਿੱਥੇ ਪਾਣੀ ਅਤੇ ਹਵਾ ਦੋਵੇਂ ਹੀ ਮੌਜੂਦ ਸਨ। ਜਿਉਂ-ਜਿਉਂ ਮਨੁੱਖਤਾ ਦਾ ਪਸਾਰ ਹੋਇਆ ਹੈ, ਤਿਉਂ-ਤਿਉਂ ਚੌਧਰ ਲਈ ‘ਆਪਸੀ ਵਿਰੋਧ’ ਨੇ ਵੀ ਜਨਮ ਲੈ ਲਿਆ ਹੈ। ਇਹ ਵੀ ਇਕ ਅਟੱਲ ਸਚਾਈ ਹੈ ਕਿ ਇਹ ਵਿਰੋਧ ਕਿਸੇ ਦੂਸਰੇ ਨਾਲ ਘੱਟ ਪਰ ਇੱਕੋ ਢਿੱਡੋਂ ਜੰਮੇਂ ਭਰਾਵਾਂ ਵਿਚਕਾਰ ਵਧੇਰੇ ਵੇਖਣ ਨੂੰ ਮਿਲਦਾ ਹੈ। ਇਤਿਹਾਸ ਗਵਾਹ ਹੈ ਕਿ ਭਰਾ ਨੇ ਭਰਾ ਮਾਰ ਕੇ, ਪੁੱਤ ਨੇ ਪਿਓ ਨੂੰ ਕਤਲ ਕਰਕੇ ਰਾਜ ਪਲਟਾ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਹੈ। ਇਸੇ ਤਰ੍ਹਾਂ ਗੁਰੂਘਰਾਂ ਵਿਚ ਵੀ ‘ਗੁਰ-ਗੱਦੀ’ ਦੀ ਪ੍ਰਾਪਤੀ ਲਈ ਗੁਰੂ ਪੁੱਤਰਾਂ ਵੱਲੋਂ ਵੀ ਆਪਣੇ ਭਰਾਵਾਂ ਦਾ ਵਿਰੋਧ ਹੁੰਦਾ ਰਿਹਾ ਹੈ। ਇਸ ਵਿਰੋਧ ਦਾ ਹੀ ਦੂਸਰਾ ਰੂਪ ‘ਸ਼ਰੀਕਾ’ ਹੈ।

    ਬਰਨਾਲਾ, ( ਜਗਸੀਰ ਸਿੰਘ ਚਹਿਲ ) - ਮੈਂ ਖਾਲਿਸਤਾਨ ਦਾ ਕਦੇ ਵੀ ਹਮਾਇਤੀ ਨਹੀਂ ਰਿਹਾ , ਪਰ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਪੰਜਾਬ ਲਈ ਵੱਧ ਅਧਿਕਾਰਾਂ ਦੀ ਅੱਜ ਵੀ ਮੰਗ ਕਰਦਾ ਹਾਂ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸਥਾਨਕ ਰੈਸਟ ਹਾਊਸ ਵਿਖੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾ ਕਿਹਾ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਦੁਨੀਆਂ ਦੇ ਨਕਸੇ ਤੋਂ ਸਿੱਖ ਕੌਮ ਦਾ ਨਾਮੋ-ਨਿਸਾਨ ਮਿਟਾਉਣ ਦੀਆਂ ਕੋਸਿਸਾਂ ਕਰਨ ਵਾਲੇ ਮੁਗਲ ਸਾਸਕਾਂ ਤੋਂ ਸਿੱਖ ਕੌਮ ਖਤਮ ਨਹੀਂ ਹੋ ਸਕੀ , ਪਰ ਕੁਰਸੀ ਅਤੇ ਪੈਸੇ ਦੇ ਭੁੱਖੇ ਸਾਡੇ ਸਿਆਸਤਦਾਨਾ ਨੇ ਪੰਜਾਬ ਅੰਦਰ ਨਸਿਆਂ ਦੇ ਹੜ੍ਹ ਵਹਾ ਕੇ ਪੰਜਾਬ ਦੀ ਜਿਆਦਾਤਰ ਨੌਜਵਾਨੀ ਨੂੰ ਨਿਪੁੰਸਿਕ ਬਣਾ ਦਿੱਤਾ। ਜਿਸ ਕਾਰਨ ਸਿੱਖ ਕੌਮ ਦੀ ਪ੍ਰਤੀਸਤ ਆਬਾਦੀ ਘਟਦੀ ਜਾ ਰਹੀ ਹੈ। ਉਹਨਾ ਕਿਹਾ ਕਿ ਉਚੇਰੇ ਸਿੱਖਿਆ ਵੱਲ ਧਿਆਨ ਦੇਣ ਦੀ ਬਿਜਾਏ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਲੋਕਾਂ ਵਲੋਂ ¦ਗਰਾਂ,ਯਾਤਵਾਰਾਂ ਤੇ ਹੱਦੋਂ ਵੱਧ ਜੋਰ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਆਈ.ਪੀ.ਐੱਸ. , ਆਈ.ਏ.ਐੱਸ. ਆਦਿ ਵਿੱਚ ਸਿੱਖ ਕੌਮ ਦੀ 8 ਪ੍ਰਤੀਸਤ ਤੋਂ ਡਿੱਗ ਕੇ ਹੁਣ ਮਨਫੀ ਹੁੰਦੀ ਜਾ ਰਹੀ ਹੈ। ਉਹਨਾ ਕਿਹਾ ਕਿ ਸਾਡੇ ਸਿੱਖ ਆਗੂਆਂ ਦੇ ਡਿੱਗਦੇ ਜਾ ਰਹੇ ਮਿਆਰ ਕਾਰਨ ਦੇਸ ਅੰਦਰ ਸਿੱਖ ਕੌਮ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ ਅਤੇ ਹਰ ਥਾਂ ਸਿੱਖ ਕੌਮ ਨੂੰ ਜਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ ਦੀ ਰਾਜਨੀਤੀ ਵਿੱਚੋਂ ਸਿੱਖ ਰਾਜਨੀਤੀ ਦਾ ਪ੍ਰਭਾਵ ਖਤਮ ਹੁੰਦਾ ਜਾ ਰਿਹਾ ਹੈ। ਉਹਨਾ ਕਿਹਾ ਕਿ ਯੂ.ਪੀ. ਵਿੱਚ ਜਾ ਕੇ ਉਹਨਾ ਉੱਥੋਂ ਦੇ ਸਿੱਖਾਂ ਦਾ ਮਾਣ-ਸਨਮਾਨ ਬਹਾਲ ਕਰਵਾਇਆ ਅਤੇ ਅੱਜ ਯੂ. ਪੀ. ਅੰਦਰ ਫਿਰਕਾਪ੍ਰਸਤੀ ਨਾਮ ਦੀ ਕੋਈ ਚੀਜ ਨਹੀਂ ਹੈ , ਉੱਥੇ ਰਹਿਣ ਵਾਲੇ ਕਰੀਬ ਸਾਢੇ ਤਿੰਨ ਲੱਖ ਸਿੱਖਾਂ ਨੂੰ ਵੀ ਬਣਦਾ ਸਨਮਾਨ ਦਿੱਤਾ ਜਾ ਰਿਹਾ ਹੈ। ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ ਅੰਦਰੋਂ ਟ੍ਰਾਂਸਪੋਰਟ ਦਾ ਧੰਦਾ ਖਤਮ ਹੋਣ ਕਿਨਾਰੇ ਹੈ। ਉਹਨਾ ਕਿਹਾ ਕਿ ਮੇਰੇ ਕੇਂਦਰੀ ਮੰਤਰੀ ਹੁੰਦਿਆਂ ਮੇਰੇ ਵਲੋਂ ਦਿੱਲੀ ਪੁਲਿਸ ਵਿੱਚ 514 ਮੁੰਡੇ ਭਰਤੀ ਕਰਵਾਏ ਸੀ। ਹੁਣ ਫਿਰਕਾਪ੍ਰਸਤੀ ਤੇ ਚੱਲਦਿਆਂ ਦਿੱਲੀ ਪੁਲਿਸ, ਸੀ.ਆਈ.ਐੱਸ.ਐੱਫ., ਫੌਜ ਆਦਿ ਵਿੱਚ ਕੋਈ ਵੀ ਪੱਗ ਵਾਲਾ ਦਿਖਾਈ ਨਹੀਂ ਦਿੰਦਾ। ਉਹਨਾ ਕਿਹਾ ਕਿ ਮੈਜੋਰਮ,ਕਸਮੀਰ, ਮਨੀਪੁਰ,ਮਿਘਾਲਿਆ, ਸਿੱਕਮ,ਅਰੁਣਾਚਲ ਅਤੇ ਆਸਾਮ ਸੱਤ ਸੂਬਿਆਂ ਨੂੰ 90 ਪ੍ਰਤੀਸਤ ਗ੍ਰਾਂਟ ਅਤੇ ਸਿਰਫ਼ 10 ਪ੍ਰਤੀਸਤ ਲੋਨ ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਲਈ 100 ਪ੍ਰਤੀਸਤ ਲੋਨ ਦਿੱਤਾ ਜਾ ਰਿਹਾ ਹੈ। ਪੰਜਾਬ ਨਾਲ ਹੋ ਰਹੀ ਇਸ ਧੱਕੇਸਾਹੀ ਖਿਲਾਫ਼ ਕੋਈ ਬੀਬੀ ਬਾਦਲ, ਸ: ਢੀਂਡਸਾ,ਕੈਪਟਨ ਆਦਿ ਕੋਈ ਵੀ ਆਵਾਜ ਨਹੀਂ ਉਠਾ ਰਿਹਾ ਹੈ। ਉਹਨਾ ਕਿਹਾ ਕਿ ਹਰ ਸਾਲ 27000 ਹਜਾਰ ਕਰੋੜ ਰੁਪਿਆ ਟ੍ਰੈਵਲ ਏਜੰਟਾਂ ਦੁਆਰਾ ਬਾਹਰ ਜਾ ਰਿਹਾ ਹੈ, ਪੰਜਾਬ ਦੀਆਂ ਧੀਆਂ ਦਾ ਖਾੜੀ ਦੇਸਾਂ ਅੰਦਰ ਸੋਸਣ ਹੋ ਰਿਹਾ ਹੈ ਅਤੇ ਟ੍ਰੈਵਲ ਏਜੰਟਾਂ ਦਾ ਸਿਕਾਰ ਹੋਏ ਪੰਜਾਬੀਆਂ ਦੀਆਂ ਲਾਸਾਂ ਦੇ ਅਫਰੀਕਾ ਦੇ ਜੰਗਲਾਂ ਵਿੱਚ ਢੇਰ ਲੱਗੇ ਪਏ ਹਨ। ਪਰ ਸਾਡੇ ਲੀਡਰ ਚੁੱਪ ਬੈਠੇ ਹਨ। ਉਹਨਾ ਕਿਹਾ ਕਿ ਪੰਜਾਬ ਦੇ ਸਮੂਹ ਸਿਆਸਤਦਾਨ ਪੰਜਾਬ ਨਾਲ ਹੋ ਰਹੀਆਂ ਧੱਕੇਸਾਹੀਆ ਦੇ ਮਸਲਿਆਂ ਵੱਲ ਧਿਆਨ ਦੇਣ ਦੀ ਬਿਜਾਏ ਆਪਸ ਵਿੱਚ ਕੁੱਕੜਾਂ ਵਾਂਗ ਲੜ੍ਹ ਰਹੇ ਹਨ। ਉਹਨਾ ਕਿਹਾ 25 ਸਤੰਬਰ ਨੂੰ ਛਪਾਰ ਦੇ ਮੇਲੇ ਤੇ ਸਮਾਜਵਾਦੀ ਪਾਰਟੀ ਵਲੋਂ ਰੈਲੀ ਕੀਤੀ ਜਾ ਰਹੀ ਹੈ ਅਤੇ ਇਸ ਰੈਲੀ ਵਿੱਚ ਸਮੂਲੀਅਤ ਕਰਨ ਲਈ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਸ੍ਰੀ ਅਖਲੇਸ ਯਾਦਵ ਆ ਰਹੇ ਹਨ। ਉਹਨਾ ਸਮੂਹ ਪੰਜਾਬੀਆਂ ਨੂੰ ਅਪੀਲ ਨੂੰ ਇਸ ਰੈਲੀ ਵਿੱਚ ਵੱਧ ਚੜ੍ਹ ਕੇ ਹਾਜਰੀ ਭਰਨ ਦੀ ਅਪੀਲ ਕੀਤੀ। ਇਸ ਜਤਿੰਦਰ ਜਿੰਮੀ, ਰਾਜੀਵ ਵਰਮਾ, ਰਾਜਿੰਦਰ ਸਿੰਘ ਮੂੰਮ, ਮਾਸਟਰ ਗੁਰਮੇਲ ਸਿੰਘ, ਸਰਪੰਚ ਕੌਰ ਸਿੰਘ , ਮੂੰਮ, ਫਤਿਹ ਸਿੰਘ ਰਾਮਗੜ੍ਹ, ਗਗਨਦੀਪ ਸਿੰਘ ਗਹਿਲਾਂ, ਬਾਘ ਸਿੰਘ ਮਾਨ, ਬੂਟਾ ਸਿੰਘ ਮੂੰਮ, ਮਨਪ੍ਰੀਤ ਸਿੰਘ ਜੋਧਪੁਰ, ਤੇਜਿੰਦਰ ਸਿੰਘ ਟੱਲੇਵਾਲ, ਬਲਵਿੰਦਰ ਸਿੰਘ ਰਾਮਗੜ੍ਹ, ਰੁਲਦੂ ਸਿੰਘ, ਭੋਲਾ ਸਿੰਘ ਸਹਿਣਾ ਆਦਿ ਹਾਜਰ ਸਨ।

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com