


ਚੰਡੀਗੜ੍ਹ - ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ਹੇਠ ਸਜ਼ਾਯਾਫ਼ਤਾ ਰਾਮ ਰਹੀਮ ਦੇ ਡੇਰਾ ਸਿਰਸਾ ਦੀ 293 ਏਕੜ ਜ਼ਮੀਨ ਸ਼ੱਕ ਦੇ ਦਾਇਰੇ ਵਿਚ ਆ ਗਈ ਹੈ | ਈ.ਡੀ ਨੇ ਹਾਈਕੋਰਟ ਵਿਚ ਇਕ ਸਥਿਤੀ ਰਿਪੋਰਟ ਦਾਖ਼ਲ ਕਰਦਿਆਂ ਕਿਹਾ ਹੈ ਕਿ ਇਸ ਜ਼ਮੀਨ ਦੀ ਜਾਂਚ ਚੱਲ ਰਹੀ ਹੈ ਕਿ ਇਹ ਜ਼ਮੀਨ ਡੇਰੇ ਦੇ ਨਾਂਅ ਕਿਵੇਂ ਤਬਦੀਲ ਹੋਈ | ਦੂਜੇ ਪਾਸੇ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਡੇਰੇ ਦੀ ਆਮਦਨ ਤੇ ਜਾਇਦਾਦ ਨਾਲ ਸਬੰਧਿਤ ਕਈ ਦਸਤਾਵੇਜ਼ ਹਰਿਆਣਾ ਸਰਕਾਰ ਨੇ ਮੁਹੱਈਆ ਨਹੀਂ ਕਰਵਾਏ, ਜਿਸ 'ਤੇ ਹਰਿਆਣਾ ਸਰਕਾਰ ਨੇ ਕਿਹਾ ਕਿ ਕਈ ਅਥਾਰਟੀਆਂ ਕੋਲ ਡੇਰੇ ਦੀ ਜ਼ਮੀਨ ਅਟੈਚ ਹੈ ਤੇ ਇਨ੍ਹਾਂ ਜਾਇਦਾਦਾਂ ਦੀ ਅਟੈਚਮੈਂਟ ਖੋਲ੍ਹਣ ਲਈ ਸਰਕਾਰ ਹਾਈਕੋਰਟ ਵਿਚ ਅਰਜ਼ੀ ਲਗਾਏਗੀ | ਈ.ਡੀ ਵਲੋਂ ਪੇਸ਼ ਹੋਏ ਕੇਂਦਰ ਸਰਕਾਰ ਦੇ ਵਕੀਲ ਧੀਰਜ ਜੈਨ ਨੇ ਹਾਈਕੋਰਟ ਦਾ ਧਿਆਨ ਦਿਵਾਇਆ ਕਿ ਡੇਰੇ ਦੇ ਨਾਂਅ ਤਬਦੀਲ ਹੋਈ 293 ਏਕੜ ਜ਼ਮੀਨ ਸਿੱਧੇ ਕਿਸਾਨਾਂ ਵਲੋਂ ਡੇਰੇ ਦੇ ਨਾਂਅ ਤਬਦੀਲ ਨਹੀਂ ਕੀਤੀ ਗਈ | ਪਹਿਲਾਂ ਇਹ ਜ਼ਮੀਨ ਤਿੰਨ-ਚਾਰ ਵਿਅਕਤੀਆਂ ਦੇ ਨਾਂਅ 'ਗਿਫ਼ਟ ਡੀਡ' ਰਾਹੀਂ ਤਬਦੀਲ ਹੋਈ ਤੇ ਇਨ੍ਹਾਂ ਤਿੰਨ-ਚਾਰ ਵਿਅਕਤੀਆਂ ਨੇ ਬਾਅਦ ਵਿਚ ਇਹ ਜ਼ਮੀਨ ਡੇਰੇ ਦੇ ਨਾਂਅ 'ਗਿਫ਼ਟ ਡੀਡ' ਰਾਹੀਂ ਤਬਦੀਲ ਕਰਵਾਈ | ਕੇਂਦਰ ਸਰਕਾਰ ਨੂੰ ਸ਼ੱਕ ਹੈ ਕਿ ਇਹ 293 ਏਕੜ ਜ਼ਮੀਨ ਡੇਰੇ ਹੱਥ ਆਉਣ ਪਿੱਛੇ ਕੋਈ ਵੱਡੀ ਘੁੰਡੀ ਹੈ | ਇਸ ਤੋਂ ਇਲਾਵਾ ਹਾਈਕੋਰਟ ਨੂੰ ਜਾਣੂੰ ਕਰਵਾਇਆ ਗਿਆ ਹੈ ਕਿ ਡੇਰੇ ਦੀਆਂ 11 ਇਮਾਰਤਾਂ ਵੀ ਗੈਰ ਕਾਨੂੰਨੀ ਢੰਗ ਨਾਲ ਉਸਾਰੀਆਂ ਹੋਈਆਂ ਹਨ ਤੇ ਇਸ ਲਈ ਕੋਈ ਸੀ.ਐਲ.ਯੂ ਨਹੀਂ ਲਿਆ ਗਿਆ | ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਹੁਣ ਤੱਕ ਕੀਤੀ ਜਾਂਚ ਦੀ ਸਥਿਤੀ ਰਿਪੋਰਟ ਵੀ ਸੀਲ ਬੰਦ ਲਿਫ਼ਾਫ਼ੇ ਵਿਚ ਪੇਸ਼ ਕੀਤੀ ਹੈ | ਇਹ ਜਾਣਕਾਰੀ ਤੇ ਰਿਪੋਰਟ ਹਾਈਕੋਰਟ ਨੇ ਰਿਕਾਰਡ 'ਤੇ ਲੈ ਲਈ ਹੈ | ਹਾਈਕੋਰਟ ਨੇ ਡੇਰੇ ਦੇ ਹਸਪਤਾਲ ਦੇ ਡਾਕਟਰਾਂ ਦੀ ਜਾਂਚ ਲਈ ਪੀ.ਜੀ.ਆਈ ਰੋਹਤਕ ਦੇ ਤਿੰਨ ਡਾਕਟਰਾਂ ਦੀ ਇਕ ਕਮੇਟੀ ਬਣਾਉਣ ਦੀ ਹਦਾਇਤ ਕੀਤੀ ਹੈ | ਇਹ ਕਮੇਟੀ ਇਸ ਗੱਲ ਦੀ ਘੋਖ ਕਰੇਗੀ ਕਿ ਡੇਰੇ ਦੇ ਹਸਪਤਾਲ ਵਿਚ ਡਾਕਟਰ ਕੁਆਲੀਫ਼ਾਈ ਰੱਖੇ ਹੋਏ ਸੀ ਕਿ ਨਹੀਂ ਤੇ ਕਿ ਇਹ ਹਸਪਤਾਲ ਨਿਯਮਾਂ ਮੁਤਾਬਿਕ ਚੱਲ ਰਿਹਾ ਸੀ?
ਅਦਿੱਤਿਆ ਇੰਸਾਂ 'ਤੇ 5 ਲੱਖ ਇਨਾਮ
ਹਰਿਆਣਾ ਸਰਕਾਰ ਨੇ ਕੇਸ ਦੀ ਸਥਿਤੀ ਰਿਪੋਰਟ ਦਾਖ਼ਲ ਕਰਦਿਆਂ ਹਾਈਕੋਰਟ ਦਾ ਧਿਆਨ ਦਿਵਾਇਆ ਹੈ ਕਿ ਪੰਚਕੂਲਾ ਹਿੰਸਾ ਦੇ ਦੋਸ਼ ਤਹਿਤ ਹੋਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਕੀਤੀ ਗਈ ਹੈ | ਇਹ ਵੀ ਦੱਸਿਆ ਕਿ ਅਦਿੱਤਿਆ ਇੰਸਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾ ਸਕਿਆ ਤੇ ਉਸ ਨੂੰ ਅਦਾਲਤ ਕੋਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ ਤੇ ਉਸ ਨੂੰ ਫੜਨ 'ਤੇ 5 ਲੱਖ ਰੁਪਏ ਇਨਾਮ ਸਰਕਾਰ ਨੇ ਰੱਖ ਦਿੱਤਾ ਹੈ | ਹਾਈਕੋਰਟ ਨੇ ਡੇਰੇ 'ਚੋਂ ਗ਼ਾਇਬ 11 ਵਿਅਕਤੀਆਂ ਦੀ ਭਾਲ ਬਾਰੇ ਵੀ ਪੁੱਛਿਆ ਗਿਆ |
-ਡਾ ਗੁਰਮੀਤ ਸਿੰਘ ਸਿੱਧੂ
-ਪ੍ਰੋਫੈਸਰ ਅਤੇ ਮੁਖੀ ਧਰਮ ਅਧਿਐਨ ਵਿਭਾਗ
ਮੋ: 9814590699
ਪੰਜਾਬ ਵਿਚ ਨਸ਼ਾ ਨਵਾਂ ਨਹੀਂ ਹੈ ਪਰ ਨਸ਼ੇ ਬਦਲ ਗਏ ਹਨ। ਸਮੇਂ ਦੇ ਬਦਲਾਅ ਨਾਲ ਨਸ਼ੇ ਦੀ ਵਰਤੋਂ ਕਰਨ ਵਾਲਾ ਵਰਗ ਅਤੇ ਇਨ੍ਹਾਂ ਦੇ ਤਸਕਰ ਵੀ ਬਦਲ ਗਏ ਹਨ। ਨਵੇਂ ਨਸ਼ੇ ਜਿੰਨੇ ਭਿਆਨਕ ਹਨ ਓਨਾ ਹੀ ਵੱਡਾ ਇਨ੍ਹਾਂ ਦਾ ਕਾਰੋਬਾਰ ਹੈ। ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਆਰਥਿਕ ਤੌਰ 'ਤੇ ਕੰਗਾਲ ਹੁੰਦੇ ਜਾ ਰਹੇ ਪੰਜਾਬ ਵਿਚ ਇਕ ਪਾਸੇ ਕਿਸਾਨ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਦੂਸਰੇ ਪਾਸੇ ਪੰਜਾਬ ਦੇ ਨੌਜਵਾਨ ਮਹਿੰਗੇ ਨਸ਼ੇ (ਚਿੱਟੇ) ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਅਤੇ ਨਸ਼ੇ ਦੀ ਵਾਧੂ ਵਰਤੋਂ ਜਾਂ ਤੋਟ ਨਾਲ ਹੋ ਰਹੀਆਂ ਮੌਤਾਂ ਪੰਜਾਬ ਦੇ ਕਾਲੇ ਭਵਿੱਖ ਦੀ ਤਸਵੀਰ ਪੇਸ਼ ਕਰ ਰਹੀਆਂ ਹਨ।
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੰਧੂ-ਖਹਿਰਾ ਜੋੜੀ ਵੱਲੋਂ ਪੈਦਾ ਕੀਤਾ ਵਿਵਾਦ ਦਿੱਲੀ ਤੇ ਪੰਜਾਬ ਵਿਚਕਾਰ ਨਹੀਂ, ਸਗੋਂ ਸੁਖਪਾਲ ਸਿੰਘ ਖਹਿਰਾ ਦੀ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਖੁੱਸਣ ਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਸਨ, ਉਸ ਵੇਲੇ ਤਕ ਪੰਜਾਬ ਦੀ ਖ਼ੁਦਮੁਖਤਿਆਰੀ ਬਰਕਰਾਰ ਸੀ ਪਰ ਜਦੋਂ ਉਨ੍ਹਾਂ ਹੱਥੋਂ ਅਹੁਦਾ ਖੁੱਸਿਆ ਤਾਂ ਉਨ੍ਹਾਂ ਨੂੰ ਪੰਜਾਬ ਦੀ ਯਾਦ ਆ ਗਈ ਹੈ। ਉਨ੍ਹਾਂ ਕਿਹਾ ਵਿਧਾਇਕ ਕੰਵਰ ਸੰਧੂ ਅਤੇ ਸ੍ਰੀ ਖਹਿਰਾ ਕਥਿਤ ਤੌਰ ਉਤੇ ਮੌਕਾਪ੍ਰਸਤ ਆਗੂ ਹਨ, ਇਸ ਲਈ ਉਹ ਉਨ੍ਹਾ ਨਾਲ ਜੁੜੇ 7 ਵਿਧਾਇਕਾਂ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ ਤੋਂ ਬਚਣ ਕਿਉਂਕਿ ਕਿ ਉਹ ਕਿਸੇ ਵੇਲੇ ਵੀ ਉਨ੍ਹਾਂ ਦਾ ਮੁੱਲ ਵੱਟ ਸਕਦੇ ਹਨ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਪੰਜਾਬ ਦੇ ਪ੍ਰਧਾਨ ਦਾ ਅਹੁਦਾ ਵਾਪਸ ਨਹੀਂ ਲਿਆ ਪਰ ਇਨ੍ਹਾਂ ਦੋਵਾਂ ਵਿਧਾਇਕਾਂ ਵੱਲੋਂ ਪਾਰਟੀ ਤੋੜਣ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਕਾਰਨ ਉਨ੍ਹਾਂ ਨੂੰ ਇਨ੍ਹਾਂ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਮੀਡੀਆ ਅੱਗੇ ਆਉਣਾ ਪਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਇਕੱਲਾ ਖਹਿਰਾ ਹੀ ਪੰਜਾਬ ਨਹੀਂ ਹੈ ਅਤੇ ਉਹ ਬੜੀ ਚਲਾਕੀ ਨਾਲ ਕੁਰਸੀ ਖੁੱਸਣ ਦੇ ਮੁੱਦੇ ਨੂੰ ਪੰਜਾਬ ਤੇ ਦਿੱਲੀ ਦੀ ਲੜਾਈ ਬਣਾ ਕੇ ਪਾਰਟੀ ਤੋੜਣ ਦੀ ਸਾਜਿਸ਼ ਰਚ ਰਹੇ ਹਨ। ਉਹ ਸ਼ੁਰੂ ਤੋਂ ਹੀ ਬੈਸਾਂ ਨਾਲ ਰਲ ਕੇ ਪਾਰਟੀ ਦੇ ਕੇਡਰ ਨੂੰ ਲੋਕ ਇਨਸਾਫ਼ ਪਾਰਟੀ ਵੱਲ ਭੇਜ ਰਹੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਹਾਈਕਮਾਂਡ ਨੇ ਨਹੀਂ ਸਗੋਂ 16 ਵਿਧਾਇਕਾਂ ਦੀ ਸਹਿਮਤੀ ਲੈ ਕੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਹ ਅਪਣਾ ਲਿਆ ਹੈ ਕਿਉਂਕਿ ਜਿਵੇਂ ਸ੍ਰੀ ਮੋਦੀ ਦੀ ਹਾਮੀ ਨਾ ਭਰਨ ਵਾਲੇ ਨੂੰ ਦੇਸ਼ਧਰੋਹੀ ਐਲਾਨਿਆ ਜਾ ਰਿਹਾ ਹੈ, ਉਸੇ ਤਰ੍ਹਾਂ ਖਹਿਰਾ ਆਪਣੇ ਦੇ ਧੜੇ ਵਿੱਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਬੇਗੈਰਤ ਪੰਜਾਬੀ ਗਰਦਾਨ ਰਹੇ ਹਨ। ਇਸੇ ਨੀਤੀ ਤਹਿਤ ਹੀ ਉਹ ਇੱਕ ਪਾਸੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਣ ਦੇਣ ਦੀਆਂ ਭਬਕੀਆਂ ਮਾਰ ਰਹੇ ਹਨ ਅਤੇ ਦੂਸਰੇ ਪਾਸੇ ਮਹਿਲਾ ਵਿਧਾਇਕਾਂ ਵਿਰੁੱਧ ਸ਼ੋਸ਼ਲ ਮੀਡੀਆ ’ਤੇ ਭੱਦੀਆਂ ਕਾਰਵਾਈਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਖਹਿਰਾ ਕਾਂਗਰਸ ਪਾਰਟੀ ਵਿੱਚ ਸਨ ਤਾਂ ਉਸ ਵੇਲੇ ਉਨ੍ਹਾਂ ਦੇ ਹਿਰਦੇ ਅੰਦਰ ਪੰਜਾਬੀਅਤ ਕਿਉਂ ਨਹੀਂ ਜਾਗੀ। ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਸ੍ਰੀ ਖਹਿਰਾ ਜਿਹੜੀ ਵੀ ਪਾਰਟੀ ਵਿੱਚ ਰਹੇ ਹਨ, ਉਹ ਉਸੇ ਪਾਰਟੀ ਦੇ ਪ੍ਰਧਾਨ ਨੂੰ ਨਿੰਦਣ ਦੇ ਆਦੀ ਹਨ। ਜਦੋਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ੍ਰੀ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ ਤਾਂ ਉਹ ਗੁਲਦਸਤਾ ਲੈ ਕੇ ਗਏ ਅਤੇ ਜਦੋਂ ਹੁਣ ਅਹੁਦੇ ਤੋਂ ਹਟਾਇਆ ਤਾਂ ਕੇਜਰੀਵਾਲ ਨੂੰ ਤਾਨਾਸ਼ਾਹ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਕੁਝ ਐਨਆਰਆਈਜ਼ ਨੂੰ ਗੁਮਰਾਹ ਕਰਕੇ ਵਿਧਾਇਕਾਂ ਨੂੰ ਧਮਕੀਆਂ ਦਿਵਾ ਰਹੇ ਹਨ ਅਤੇ ਜੇ ਉਹ ਅਜਿਹੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਪਾਰਟੀ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹ ਕਿਹਾ ਕਿ ਸ੍ਰੀ ਖਹਿਰਾ ਵਾਲੰਟੀਅਰਾਂ ਦੀ ਦੁਹਾਈ ਦੇ ਰਹੇ ਹਨ ਪਰ ਬਠਿੰਡਾ ਕਨਵੈਨਸ਼ਨ ਵਿੱਚ ਉਨ੍ਹਾਂ ਸਟੇਜ ’ਤੇ ਲਿਆਉਣ ਲਈ ਕੇਵਲ ਆਪਣੇ ਪੁੱਤਰ ਨੂੰ ਹੀ ਤਰਜੀਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੰਵਰ ਸੰਧੂ ਵੀ ਹੁਣ ਵਾਲੰਟੀਅਰਾਂ ਦੇ ਹਿੱਤਾਂ ਦੀ ਦੁਹਾਈ ਦੇ ਰਹੇ ਹਨ ਪਰ ਉਨ੍ਹਾਂ ਅੜੀ ਕਰਕੇ ਖਰੜ ਹਲਕੇ ਤੋਂ ਟਿਕਟ ਲੈਣ ਲਈ ਨਰਿੰਦਰ ਸ਼ੇਰਗਿੱਲ ਸਮੇਤ ਕਈ ਵਾਲੰਟੀਅਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਸੀ। ਉਨ੍ਹਾਂ ਸੰਧੂ-ਖਹਿਰਾ ਜੋੜੀ ਨੂੰ ਚੁਣੌਤੀ ਦਿੱਤੀ ਕਿ ਉਹ ਵਿਧਾਇਕੀ ਤੋਂ ਅਸਤੀਫ਼ੇ ਦੇ ਕੇ ਪੰਜਾਬ ਦੀ ਖ਼ੁਦਮੁਖਤਿਆਰੀ ਦਾ ਝੰਡਾ ਫੜਣ ਦੀ ਹਿੰਮਤ ਦਿਖਾਉਣ। ਸ੍ਰੀ ਮਾਨ ਨੇ ਕਿਹਾ ਕਿ ਉਹ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਲਈ ਅੱਜ ਤੋਂ ਹੀ ਪੰਜਾਬ ਵਿੱਚ ਡੱਟ ਗਏ ਹਨ। ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੰਵਰ ਸੰਧੂ ਨੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਤੋਂ ਵਿਰੋਧੀ ਧਿਰ ਦਾ ਅਹੁਦਾ ਮੰਗਿਆ ਸੀ ਤੇ ਸ੍ਰੀ ਖਹਿਰਾ ਨੂੰ ਨਾਲ ਨਜਿੱਠਣ ਦਾ ਵੀ ਭਰੋਸਾ ਦਿੱਤਾ ਸੀ। ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਤੇ ਨਰਿੰਦਰ ਸਿੰਘ ਸ਼ੇਰਗਿੱਲ ਆਦਿ ਵੀ ਮੌਜੂਦ ਸਨ। ਇਸ ਦੌਰਾਨ ਹੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਲਗਾਏ ਗਏ ਇਲਜ਼ਾਮ ਨਾ ਕੇਵਲ ਬੇਬੁਨਿਆਦ ਹਨ ਬਲਕਿ ਉਨ੍ਹਾਂ ਦੀ ਤੰਗ ਦਿਲ ਸੋਚ ਦਾ ਮੁਜ਼ਾਹਰਾ ਵੀ ਹਨ। ਉਨ੍ਹਾਂ ਨੇ ਸ੍ਰੀ ਮਾਨ ਨੂੰ ਹਮੇਸ਼ਾ ਆਪਣਾ ਛੋਟਾ ਭਰਾ ਸਮਝਿਆ ਹੈ ਪਰ ਸੰਸਦ ਮੈਂਬਰ ਨੇ ਬਿਨਾਂ ਕਿਸੇ ਤੱਥ ਦੇ ਉਨ੍ਹਾਂ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ ਜੋ ਉਨ੍ਹਾਂ ਦੀ ਬੁਖਲਾਹਟ ਦੀ ਨਿਸ਼ਾਨੀ ਹਨ। ਉਹ ਭਲਕੇ ਸ੍ਰੀ ਮਾਨ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦੇਣਗੇ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸ੍ਰੀ ਮਾਨ ਕਾਂਗਰਸ ਦੇ ਹੱਥ ਠੋਕੇ ਵਜੋਂ ਕੰਮ ਕਰ ਰਹੇ ਹਨ ਜਿਸ ਨਾਲ ਪਾਰਟੀ ਦੀ ਕੌਮੀ ਲੀਡਰਸ਼ਿਪ ਗੱਠਜੋੜ ਕਰਨ ਜਾ ਰਹੀ ਹੈ।
ਬਠਿੰਡਾ - ਪੌਣੇ ਤਿੰਨ ਸਾਲਾਂ ਬਾਅਦ ਅੱਜ ਫਰੀਦਕੋਟ ਪੁਲੀਸ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਕੋਟਕਪੂਰਾ (ਸ਼ਹਿਰੀ) ਥਾਣੇ ’ਚ ਅਣਪਛਾਤਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ ਜਦਕਿ ਬਹਿਬਲ ਕਲਾਂ ਗੋਲੀ ਕਾਂਡ ਕੇਸ ‘ਚ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਲ ਗਿਆ ਹੈ। ਅੱਜ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ‘ਚ ਦੁਪਹਿਰ ਮਗਰੋਂ ਇਰਾਦਾ ਕਤਲ ਦਾ ਪੁਲੀਸ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਪਤਾ ਚੱਲਿਆ ਹੈ ਕਿ ਕੋਟਕਪੂਰਾ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੇ ਪੀੜਤਾਂ ਨੂੰ ਬਿਆਨ ਦੇਣ ਲਈ ਬੁਲਾਇਆ। ਗੋਲੀ ਕਾਂਡ ਵਿੱਚ ਜ਼ਖ਼ਮੀ ਹੋਏ ਅਜੀਤ ਸਿੰਘ ਦੇ ਬਿਆਨਾਂ ’ਤੇ ਧਾਰਾ 307 ਤਹਿਤ ਅਣਪਛਾਤਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਅਜੀਤ ਸਿੰਘ ਜ਼ਿਲਾ ਬਰਨਾਲਾ ਦਾ ਬਾਸ਼ਿੰਦਾ ਹੈ ਜਿਸ ਦੀ ਲੱਤ ਵਿੱਚ ਇਸ ਘਟਨਾ ਦੌਰਾਨ ਗੋਲੀ ਲੱਗੀ ਸੀ। ਜ਼ਖ਼ਮੀ ਹੋਣ ਕਰ ਕੇ ਉਸ ਦਾ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਇਲਾਜ ਚੱਲਿਆ ਸੀ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ ਹੋਏ ਸਨ ਜਿਸ ਤਹਿਤ ਕੋਟਕਪੂਰਾ, ਬਹਿਬਲ ਕਲਾਂ, ਗੋਨਿਆਣਾ ਆਦਿ ਵਿਖੇ ਵੀ ਸਿੱਖ ਸੰਗਤਾਂ ਵੱਲੋਂ ਰੋਸ ਧਰਨੇ ਲਾਏ ਗਏ ਸਨ। ਵੇਰਵਿਆਂ ਅਨੁਸਾਰ ਪੁਲੀਸ ਮੁਖੀ ਨੇ ਅੱਜ ਐੱਸ.ਐੱਸ.ਪੀ ਫ਼ਰੀਦਕੋਟ ਨੂੰ ਚੰਡੀਗੜ੍ਹ ਬੁਲਾਇਆ ਸੀ। ਸੂਤਰਾਂ ਨੇ ਦੱਸਿਆ ਕਿ ਬਹਿਬਲ ਗੋਲੀ ਕਾਂਡ ਦੇ ਸਬੰਧ ਵਿਚ ਬਾਜਾਖਾਨਾ ਥਾਣੇ ਵਿਚ ਦਰਜ ਐਫ.ਆਈ.ਆਰ ਨੰਬਰ 130 ਵਿੱਚ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਾਲ ਦਿੱਤਾ ਗਿਆ ਹੈ ਜਿਸ ‘ਤੇ ਪੂਰੇ ਸਿੱਖ ਜਗਤ ਦੀ ਨਜ਼ਰ ਲੱਗੀ ਹੋਈ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਪੁਲੀਸ ਅਫਸਰਾਂ ਦੇ ਨਾਮ ਵੀ ਜ਼ਾਹਰ ਕਰ ਚੁੱਕੇ ਸਨ। ਸੂਤਰਾਂ ਅਨੁਸਾਰ ਹੁਣ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦੇ ਮਾਮਲੇ ’ਤੇ ਅੰਦਰੋ ਅੰਦਰੀਂ ਮੋੜਾ ਕੱਟ ਲਿਆ ਹੈ। ਦੱਸਣਯੋਗ ਹੈ ਕਿ ਕੋਟਕਪੂਰਾ ਚੌਕ ਵਿੱਚ ਜਦੋਂ ਸਿੱਖ ਸੰਗਤਾਂ ਰੋਸ ਵਜੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ ਹੇਠ ਧਰਨਾ ਦੇ ਰਹੀਆਂ ਸਨ ਤਾਂ ਪੁਲੀਸ ਨੇ 14 ਅਕਤੂਬਰ 2015 ਨੂੰ ਸਵੇਰੇ 6.40 ਵਜੇ ਫਾਇਰਿੰਗ ਕਰ ਦਿੱਤੀ ਅਤੇ ਅੱਥਰੂ ਗੈਸ ਵਰ੍ਹਾਈ ਸੀ ਜਿਸ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਦਕਿ ਤਿੰਨ-ਚਾਰ ਹੋਰ ਫੱਟੜ ਹੋਏ ਸਨ। ਫ਼ਰੀਦਕੋਟ ਪੁਲੀਸ ਨੇ ਉਦੋਂ ਉਲਟਾ ਪੁਲੀਸ ਮੁਲਾਜ਼ਮਾਂ ਦੇ ਬਿਆਨਾਂ ‘ਤੇ 11 ਸਿੱਖ ਕਾਰਕੁਨਾਂ ‘ਤੇ ਥਾਣਾ ਸਿਟੀ ਕੋਟਕਪੂਰਾ ਵਿਚ ਐਫ.ਆਈ.ਆਰ ਨੰਬਰ 192 ਦਰਜ ਕਰ ਲਈ ਸੀ। ਉਦੋਂ ਅੰਦੋਲਨਕਾਰੀਆਂ ਦੀ ਕੋਈ ਸੁਣਵਾਈ ਨਾ ਹੋਈ ਅਤੇ ਨਾ ਹੀ ਕੋਈ ਕੇਸ ਦਰਜ ਹੋਇਆ ਸੀ। ਉਸੇ ਦਿਨ ਬਹਿਬਲ ਕਲਾਂ ਦੇ ਧਰਨੇ ਦੌਰਾਨ ਪੁਲੀਸ ਫਾਇਰਿੰਗ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਵੇਰਵਿਆਂ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੋਟਕਪੂਰਾ/ਬਹਿਬਲ ਗੋਲੀ ਕਾਂਡ ਮਾਮਲੇ ‘ਚ ਕੋਟਕਪੂਰਾ ਵਿੱਚ ਐਫ.ਆਈ.ਆਰ. ਨੰਬਰ 129 ਅਤੇ ਬਾਜਾਖਾਨਾ ਵਿਚ ਦਰਜ 130 ਨੰਬਰ ਐਫ.ਆਈ.ਆਰ ਵਿੱਚ 10 ਪੁਲੀਸ ਅਫ਼ਸਰ ਤੇ ਮੁਲਾਜ਼ਮਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ।
ਗ੍ਰਹਿ ਵਿਭਾਗ ਪੰਜਾਬ ਨੇ ਹਫ਼ਤਾ ਪਹਿਲਾਂ ਡੀ.ਜੀ.ਪੀ ਨੂੰ ਇਹ ਕੇਸ ਦਰਜ ਕੀਤੇ ਜਾਣ ਦੀ ਸਿਫ਼ਾਰਸ਼ ਭੇਜ ਦਿੱਤੀ ਸੀ। ਐਸ.ਐਸ.ਪੀ ਫਰੀਦਕੋਟ ਰਾਜਬਚਨ ਸਿੰਘ ਸੰਧੂ ਦਾ ਕਹਿਣਾ ਸੀ ਕਿ ਕੋਟਕਪੂਰਾ ਕਾਂਡ ‘ਚ ਜ਼ਖ਼ਮੀ ਹੋਏ ਅਜੀਤ ਸਿੰਘ ਦੇ ਬਿਆਨਾਂ ’ਤੇ ਧਾਰਾ 307 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਜੀਤ ਸਿੰਘ ਨੇ ਪਹਿਲਾਂ ਕਦੇ ਪੁਲੀਸ ਤੱਕ ਪਹੁੰਚ ਨਹੀਂ ਕੀਤੀ ਸੀ ਅਤੇ ਕਮਿਸ਼ਨ ਕੋਲ ਬਿਆਨ ਦਰਜ ਕਰਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬਾਜਾਖਾਨਾ ’ਚ ਦਰਜ ਐਫ.ਆਈ.ਆਰ ਨੰਬਰ 130 ਵਿੱਚ ਹੋਰ ਨਾਮਜ਼ਦਗੀ ਸਬੰਧੀ ਕੋਈ ਹਦਾਇਤ ਪ੍ਰਾਪਤ ਨਹੀਂ ਹੋਈ ਹੈ ਅਤੇ ਉਂਜ ਵੀ ਇਹ ਕੇਸ ਹੁਣ ਸੀ.ਬੀ.ਆਈ ਕੋਲ ਹੈ।
ਇਸੇ ਦੌਰਾਨ ਬਰਗਾੜੀ ਇਨਸਾਫ਼ ਮੋਰਚਾ ਦੇ ਪ੍ਰਬੰਧਕੀ ਮੈਂਬਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਅਣਪਛਾਤਿਆਂ ਖ਼ਿਲਾਫ਼ ਦਰਜ ਕੇਸ ਮਨਜ਼ੂਰ ਨਹੀਂ ਹੈ ਕਿਉਂਕਿ ਗੋਲੀ ਕਾਂਡ ਦੀ ਬਣੀ ਵੀਡੀਓ ਵਿੱਚ ਗੋਲੀ ਚਲਾਉਣ ਵਾਲੇ ਅਫ਼ਸਰ ਤੇ ਮੁਲਾਜ਼ਮ ਸਾਫ਼ ਨਜ਼ਰ ਆ ਰਹੇ ਹਨ ਜਿਸ ਕਰ ਕੇ ਕੋਟਕਪੂਰਾ ਥਾਣੇ ਵਿਚ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਜਾਵੇ। ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਉਨ੍ਹਾਂ ਦਾ ਮੋਰਚਾ ਜਾਰੀ ਰਹੇਗਾ।
ਮੋਗਾ - ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਸਾਢੇ 13 ਵਰ੍ਹੇ ਪਹਿਲਾਂ ਥਾਣਾ ਬੱਧਨੀ ਕਲਾਂ ਅਧੀਨ ਪੁਲੀਸ ਚੌਕੀ, ਲੋਪੋ ਵਿੱਚ ਤਾਇਨਾਤ ਸਿਪਾਹੀ ਜਸਵੀਰ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦੇ ਕੇਸ ਵਿੱਚੋਂ ਦੋਸ਼ਮੁਕਤ ਕਰਾਰ ਦਿੰਦਿਆਂ ਡਿਸਚਾਰਜ ਕੀਤਾ ਹੈ।
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਗਰਮਖਿਆਲੀ ਆਗੂ ਜਗਤਾਰ ਸਿੰਘ ਹਵਾਰਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ ਅਤੇ ਸਬੂਤਾਂ ਦੀ ਘਾਟ ਕਾਰਨ ਉਸ ਖ਼ਿਲਾਫ਼ ਦੋਸ਼ ਆਇਦ ਨਹੀਂ ਹੋ ਸਕੇ। ਹਵਾਰਾ ਦੇ ਕੇਸ ਦੀ ਪੈਰਵੀ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕੀਤੀ। ਸੁਰੱਖਿਆ ਪ੍ਰਬੰਧਾਂ ਕਰਕੇ ਪੁਲੀਸ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਨਿੱਜੀ ਤੌਰ ਉੱਤੇ ਪੇਸ਼ ਕਰਨ ਤੋਂ ਟਾਲਾ ਵੱਟ ਰਹੀ ਸੀ। ਜਦੋਂ ਤੱਕ ਕੋਈ ਵੀ ਮੁਲਜ਼ਮ ਅਦਾਲਤ ਵਿੱਚ ਨਿੱਜੀ ਤੌਰ ’ਤੇ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਮੁਲਜ਼ਮ ਖ਼ਿਲਾਫ਼ ਦੋਸ਼ ਆਇਦ ਨਹੀਂ ਹੋ ਸਕਦੇ। ਦੱਸਣਯੋਗ ਹੈ ਕਿ 16 ਫਰਵਰੀ 2005 ਨੂੰ ਪੁਲੀਸ ਚੌਕੀ ਲੋਪੋ ਦੇ ਮੁਨਸ਼ੀ/ਸਿਪਾਹੀ ਜਸਵੀਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਕੇਸ ’ਚ 19 ਜਨਵਰੀ 2010 ਨੂੰ ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਸ ਕੇਸ ਵਿੱਚ ਨਾਮਜ਼ਦ ਬਾਕੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇਸ ਕੇਸ ’ਚ ਹਵਾਰਾ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਇਸ ਕੇਸ ਦੀ ਦੱਬੀ ਫਾਈਲ ਪੁਲੀਸ ਨੇ ਉਦੋਂ ਖੋਲ੍ਹੀ ਜਦੋਂ ਹਵਾਰਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਸ ਖ਼ਿਲਾਫ਼ ਦਰਜ ਕੇਸਾਂ ਦੀ ਪੜਚੋਲ ਦੌਰਾਨ ਵਰ੍ਹਿਆਂ ਤੋਂ ਦੱਬੀ ਪਈ ਇਹ ਫਾਈਲ ਵੀ ਖੁੱਲ੍ਹ ਗਈ ਸੀ। ਹਵਾਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਦਿੱਤੀ ਅਰਜ਼ੀ ਵਿੱਚ ਕਿਹਾ ਸੀ ਕਿ ਤਿਹਾੜ ਜੇਲ੍ਹ ਦੇ ਰਿਕਾਰਡ ਮੁਤਾਬਕ ਉਸ ਖ਼ਿਲਾਫ਼ ਪੰਜਾਬ ਤੇ ਹਰਿਆਣਾ ਵਿੱਚ ਵੱਖ ਥਾਵਾਂ ਉੱਤੇ 36 ਅਪਰਾਧਿਕ ਕੇਸ ਦਰਜ ਹਨ ਪਰ ਉਸਨੂੰ ਪ੍ਰੋਡੱਕਸ਼ਨ ਵਾਰੰਟ ਉੱਤੇ ਕਿਸੇ ਵੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾਂਦਾ।
ਐਸਏਐਸ ਨਗਰ (ਮੁਹਾਲੀ) - ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਦੇਣ ਪਿੱਛੇ ਪੰਜਾਬ ਸਰਕਾਰ ਦੀ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕਸੂਰਵਾਰਾਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਮਾਮਲੇ ਨੂੰ ਵੱਟੇ ਖਾਤੇ ਪਾ ਕੇ ਸਾਬਕਾ ਮੁੱਖ ਮੰਤਰੀ ਅਤੇ ਹੋਰਨਾਂ ਰਾਜਸੀ ਆਗੂਆਂ ਨੂੰ ਸਿੱਧੇ ਤੌਰ ’ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਈਵਾਲ ਪਾਰਟੀ ਦੀ ਸਰਕਾਰ ਹੋਣ ਕਾਰਨ ਸਾਬਕਾ ਮੁੱਖ ਮੰਤਰੀ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਸੀਬੀਆਈ ਨੇ ਹੀ ਕਰਨੀ ਹੈ ਤਾਂ ਫਿਰ ਪੰਜਾਬ ਪੁਲੀਸ ਨੂੰ ਕੇਸ ਦਰਜ ਕਰਨ ਲਈ ਕਹਿਣਾ ਭੰਬਲਭੂਸਾ ਪੈਦਾ ਕਰਨ ਦੇ ਬਰਾਬਰ ਹੈ ਤਾਂ ਜੋ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰਾਂ ਨੂੰ 1-1 ਕਰੋੜ ਮੁਆਵਜ਼ੇ ਦੀ ਰਾਸ਼ੀ ਦੇਣਾ ਪ੍ਰਵਾਨ ਕਰ ਲਿਆ ਹੈ ਤਾਂ ਫਿਰ ਕਤਲ ਦਾ ਕੇਸ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਮੁਆਵਜ਼ਾ ਪੀੜਤ ਪਰਿਵਾਰਾਂ ਦੀ ਤਰਾਸਦੀ ਨੂੰ ਘੱਟ ਕਰਨ ਲਈ ਦਾਨ ਵਜੋਂ ਦਿੱਤਾ ਜਾਣ ਵਾਲਾ ਮਾਲੀ ਇਵਜ਼ਾਨਾ ਹੈ। ਜੇਕਰ ਮੁਆਵਜ਼ਾ ਦੇ ਕੇ ਕਤਲ ਦਾ ਕੇਸ ਦਰਜ ਨਹੀਂ ਕੀਤਾ ਜਾਂਦਾ ਤਾਂ ਇਸ ਰਾਸ਼ੀ ਨੂੰ ਖੂਨ ਦੇ ਮਾਮਲੇ ਨੂੰ ਦਬਾਉਣ ਲਈ ਬਲੱਡ ਮਨੀ ਹੀ ਸਮਝਿਆ ਜਾਵੇਗਾ।
-ਤੀਰਥ ਸਿੰਘ ਢਿੱਲੋਂ*
ਕੀਰਤਨ ਦੀ ਪ੍ਰੰਪਰਾ ਦੇ ਮੋਢੀ ਗੁਰੂ ਨਾਨਕ ਦੇਵ ਨੇ ਰਬਾਬੀ ਭਾਈ ਮਰਦਾਨੇ ਨੂੰ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਆਪਣੇ ਨਾਲ ਰੱਖਿਆ ਤੇ ਉਸ ਨੂੰ ਭਾਈ ਦਾ ਖਿਤਾਬ ਦੇ ਕੇ ਨਵਾਜਿਆ। ਉਥੋਂ ਹੀ ਰਬਾਬੀ ਪ੍ਰੰਪਰਾ ਦੀ ਸ਼ੁਰੂਆਤ ਹੋਈ। ਗੁਰੂ ਸਾਹਿਬ ਨੇ ਰਬਾਬ ਦੇ ਜ਼ਰੀਏ ਕੀਰਤਨ ਗਾਇਨ ਕਰਕੇ ਇੱਕ ਪ੍ਰਕਾਰ ਨਾਲ ਤੰਤੀ ਸਾਜਾਂ ਨਾਲ ਕੀਰਤਨ ਦੀ ਪ੍ਰੰਪਰਾ ਦੀ ਨੀਂਹ ਰੱਖੀ। ਅੱਜ ਉਹ ਪ੍ਰੰਪਰਾ ਅਲੋਪ ਹੋਣ ਦੇ ਕੰਢੇ ਹੈ। ਇਸ ਪ੍ਰੰਪਰਾ ਨੂੰ ਸੁਰਜੀਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1999 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਦਾ ਸ਼ਲਾਘਾਯੋਗ ਕਾਰਜ ਕੀਤਾ ਗਿਆ। ਇਸ ਦਾ ਸੁਝਾਅ ਉਸ ਵੇਲੇ ਦੇ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਪ੍ਰੋ. ਮਨਜੀਤ ਸਿੰਘ ਨੇ ਦਿੱਤਾ ਸੀ, ਜਿਸ ਨੂੰ ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਨੇ ਪ੍ਰਵਾਨ ਕਰਦਿਆਂ ਇਸ ਦੀ ਸਥਾਪਨਾ ਦੇ ਆਦੇਸ਼ ਜਾਰੀ ਕੀਤੇ। 17 ਦਸੰਬਰ 1999 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਅਕੈਡਮੀ ਦੀ ਆਰੰਭਤਾ ਲਈ ਅਰਦਾਸ ਕੀਤੀ ਗਈ, ਜਿਸ ਵਿੱਚ ਸਿੱਖ ਪੰਥ ਦੀਆਂ ਨਾਮਵਰ ਹਸਤੀਆਂ ਨੇ ਹਿੱਸਾ ਲਿਆ। ਮਹਾਨ ਸੰਗੀਤ ਅਚਾਰੀਆ ਅਤੇ ਸ਼੍ਰੋਮਣੀ ਰਾਗੀ ਪ੍ਰੋ. ਕਰਤਾਰ ਸਿੰਘ ਨੂੰ ਇਸ ਦੇ ਬਾਨੀ ਡਾਇਰੈਕਟਰ ਨਿਯੁਕਤ ਕੀਤਾ ਗਿਆ, ਜਿਹੜੇ ਹੁਣ ਤੱਕ ਬਹੁਤ ਲਗਨ, ਉੱਦਮ ਅਤੇ ਵਡੇਰੀ ਉਮਰ ਦੇ ਬਾਵਜੂਦ ਪੂਰੇ ਸਮਰਪਣ ਨਾਲ ਇਹ ਸੇਵਾ ਬਾਖੂਬੀ ਨਿਭਾ ਰਹੇ ਹਨ।
- ਗੁਰਜੀਵਨ ਸਿੰਘ ਸਿੱਧੂ
ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਅਤੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ।
ਬਰਗਾੜੀ- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 68ਵੇਂ ਦਿਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਵੱਲੋਂ ਲੋਕ ਸਭਾ ਵਿੱਚ ਮੋਰਚੇ ਖਿਲਾਫ ਗੈਰ-ਮਿਆਰੀ ਸਬਦਾਵਲੀ ਦੀ ਵਰਤੋਂ ਕਰਕੇ ਮੋਰਚੇ ਦੀ ਮੁਖਾਲਫਤ ਕੀਤੀ ਗਈ ਸੀ, ਤਾਂ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਕੀਤਾ ਜਾ ਸਕੇ ਪਰ ਸਿੱਖ ਕੌਂਮ ਦੇ ਭਾਰੀ ਵਿਰੋਧ ਤੋਂ ਬਾਅਦ ਉਹਨੇ ਭਾਂਵੇਂ ਅਪਣੇ ਪਹਿਲਾਂ ਕਹੇ ਸਬਦਾਂ ਦੇ ਬਿਲਕੁਲ ਉਲਟ ਸਬਦਾਵਲੀ ਵਰਤਕੇ ਬਰਗਾੜੀ ਮੋਰਚੇ ਦੀ ਗੱਲ ਕੀਤੀ ਪਰ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਨੂੰ ਲਟਕਾਉਣ ਵਾਲੀ ਸੀਬੀਆਈ ਜਾਂਚ ਦੀ ਮੰਗ ਹੀ ਕੀਤੀ ਹੈ ਤਾਂ ਕਿ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਜਾਂਚ ਦੇ ਵਧਦੇ ਹੱਥਾਂ ਨੂੰ ਬਾਦਲਾਂ ਦੇ ਗਿਰੇਵਾਨ ਵੱਲ ਜਾਣ ਤੋ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਕੈਪਟਨ ਦੀ ਸੀ ਬੀ ਆਈ ਜਾਂਚ ਨੂੰ ਅਕਾਲੀ ਦਲ ਵੱਲੋਂ ਸਹੀ ਠਹਿਰਾਉਣ ਦਾ ਸਾਫ ਮਤਲਬ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ,ਪ੍ਰੰਤੂ ਖਾਲਸਾ ਪੰਥ ਨੇ ਲਕੀਰ ਖਿੱਚ ਦਿੱਤੀ ਹੈ ਕਿ ਹੁਣ ਇਨਸਾਫ ਲੈ ਕੇ ਹੀ ਰਹੇਗਾ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੀ ਜਥੇ ਸਮੇਤ ਜਿੱਥੇਇਨਸਾਫ਼ ਮੋਰਚੇ ਵਿੱਚ ਡਟੇ ਹੋਏ ਹਨ, ਓਥੇ ਹਰ ਐਤਵਾਰ ਨੂੰ ਜਥਾ ਦਮਦਮੀ ਟਕਸਾਲ ਅਜਨਾਲਾ ਵੱਲੋਂ ਹੁੰਦੇ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਵੀ ਨਿਭਾਈਆਂ ਜਾ ਰਹੀਆਂ ਹਨ। ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ, ਕਵੀਸ਼ਰ ਰੌਸ਼ਨ ਸਿੰਘ ਰੌਸ਼ਨ,ਦਰਸਨ ਸਿੰਘ ਦਲੇਰ, ਕਿਰਨਜੀਤ ਸਿੰਘ, ਕਵੀਸ਼ਰ ਸੁਖਚੈਨ ਸਿੰਘ ਮੱਲਕੇ, ਸਿੱਧਵਾਂ ਕਾਲਜ ਵਾਲੀਆਂ ਬੀਬੀਆਂ ਆਦਿ ਦੇ ਢਾਡੀ ਜਥਿਆਂ ਨੇ ਵੀ ਬੀਰ ਰਸ ਵਾਰਾਂ, ਕਵਿਤਾਵਾਂ ਰਾਹੀ ਹਾਜਰੀ ਲਗਵਾਈ। ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਗਦੀਪ ਸਿੰਘ ਭੁੱਲਰ ਨੇ ਨਿਭਾਈ।ਆਈਆਂ ਸੰਗਤਾਂ ਦਾ ਧੰਨਵਾਦ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।
-: ਗੁਰਪ੍ਰੀਤ ਸਿੰਘ ਮੰਡਿਆਣੀ
ਸਾਕਾ ਨੀਲਾ ਤਾਰਾ ਬਾਰੇ ਲਿਖੀ ਗਈ ਪਹਿਲੀ ਕਿਤਾਬ ਅਤੇ ਆਖ਼ਰੀ ਕਿਤਾਬ ‘ਚ ਇੱਕ ਗੱਲ ਸਾਂਝੀ ਹੈ ਕਿ ਭਾਰਤੀ ਫੌਜ ਨੂੰ ਇਸ ਕਰਕੇ ਵੱਧ ਨੁਕਸਾਨ ਉਠਾਉਣਾ ਪਿਆ, ਕਿਉਂਕਿ ਫੌਜ ਨੂੰ ਦਰਬਾਰ ਸਾਹਿਬ ਵੱਲ ਗ਼ੋਲੀ ਚਲਾਉਣ ਦਾ ਹੁਕਮ ਨਹੀਂ ਸੀ, ਕਿਉਂਕਿ ਸਿੱਖ ਖਾੜਕੂਆਂ ਦੇ ਮੋਰਚਿਆਂ ‘ਤੇ ਗੋਲੀ ਚਲਾਉਣ ਵੇਲੇ ਦਰਬਾਰ ਸਾਹਿਬ ਦੀ ਇਮਾਰਤ ਵਿਚਕਾਰ ਆਉਂਦੀ ਸੀ। ਬਲਿਊ ਸਟਾਰ ਤੋਂ ਬਾਅਦ ਇਸ ਸਾਕੇ ਬਾਰੇ ਸਭ ਤੋਂ ਪਹਿਲੀ ਕਿਤਾਬ ਮਾਰਕ ਟਲੀ ਅਤੇ ਸਤੀਸ਼ ਜੈਕਬ ਵਲੋਂ ਲਿਖੀ ਗਈ ਸੀ। ਇਹ ਕਿਤਾਬ ਨਵੰਬਰ 1985 ਵਿੱਚ ਛਪ ਕੇ ਸਾਹਮਣੇ ਆਈ। ਮਾਰਕ ਟਲੀ ਅਤੇ ਸਤੀਸ਼ ਜੈਕਬ ਬੀ.ਬੀ.ਸੀ. ਰੇਡੀਓ ਦੇ ਨਵੀਂ ਦਿੱਲੀ ‘ਚ ਪੱਤਰਕਾਰ ਸਨ।
The Sikh Spokesman Newspaper,
Toronto, Canada.
Published Every Thursday
Email : This email address is being protected from spambots. You need JavaScript enabled to view it.
www.sikhspokesman.com
Canada Tel : 905-497-1216
India : 94632 16267