ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

    ਕਰੋਨਾਵਾਇਰਸ: 87 ਫੀਸਦੀ ਪੰਜਾਬੀਆਂ ਦੇ ਪ੍ਰਭਾਵਿਤ ਹੋਣ ਦੀ ਸੱਚਾਈ

    ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਕਰੋਨਾਵਾਇਰਸ ਦਾ ਫੈਲਾਅ ਪੰਜਾਬ ਦੇ 87 ਫੀਸਦੀ ਲੋਕਾਂ ਵਿਚ ਹੋਣ ਦੀ ਸੰਭਾਵਨਾ ਹੈ। ਇਸ ਨਾਲ ਸਾਰੇ ਹੀ ਆਪਣੇ ਆਪ ਨੂੰ ਸ਼ਾਮਲ ਹੋਇਆ ਮਹਿਸੂਸ ਕਰ ਰਹੇ ਹਨ ਤੇ ਡਰ ਰਹੇ ਹਨ।
    ਇਸ ਬਿਆਨ ਜਾਂ ਸੰਭਾਵਨਾ ਨੂੰ ਪੀਜੀਆਈ ਦੇ ਕਮਿਊਨਿਟੀ ਮੈਡੀਕਲ ਅਤੇ ਸਕੂਲ ਆਫ਼ ਪਬਲਿਕ ਹੈਲਥ ਵੱਲੋਂ ਦੱਸੇ ਗਏ ਅੰਦਾਜ਼ੇ ਦੇ ਆਧਾਰ ’ਤੇ ਲੋਕਾਂ ਨਾਲ ਸਾਂਝਾ ਕੀਤਾ ਗਿਆ। ਇਹ ਪੀਜੀਆਈ ਦਾ ਮਹਾਮਾਰੀਆਂ ਦਾ ਅਧਿਐਨ ਕਰਨ ਵਾਲਾ ਵਿਭਾਗ ਹੈ। ਇਸ ਵੱਲੋਂ ਮਾਹਮਾਰੀਆਂ ਦੀ ਮੌਜੂਦਾ ਚਾਲ ਅਤੇ ਸਾਡੇ ਪਿਛੋਕੜ ਵਿਚ ਹੋਈਆਂ ਮਾਹਮਾਰੀਆਂ ਦੇ ਤਜਰਬੇ ਦੇ ਆਧਾਰ ’ਤੇ ਇਸ ਦੇ ਆਉਣ ਵਾਲੇ ਰੁਖ਼ ਬਾਰੇ ਅੰਦਾਜ਼ੇ ਲਗਾਏ ਜਾਂਦੇ ਹਨ। ਮਹਾਮਾਰੀ ਦੌਰਾਨ ਹਰ ਬਿਮਾਰ ਵਿਅਕਤੀ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ ਕਿ ਬਿਮਾਰੀ ਕਿੰਨੇ ਦਿਨਾਂ ਵਿਚ ਠੀਕ ਹੋਵੇਗੀ?

    ਕਿੰਨੇ ਦਿਨ ਦਵਾਈ ਖਾਣੀ ਪਵੇਗੀ? ਕੰਮ ’ਤੇ ਕਦੋਂ ਤੱਕ ਜਾ ਸਕਾਂਗਾ? ਕਰੋਨਾਵਾਇਰਸ ਬਾਰੇ ਵੀ ਪਿਛਲੇ ਕਈ ਦਿਨਾਂ ਤੋਂ ਲੋਕਾਂ ਵੱਲੋਂ ਇਹ ਸਵਾਲ ਆਉਂਦੇ ਰਹੇ ਕਿ ਹੁਣ ਕਰੋਨਾ ਦੀ ਸਥਿਤੀ ਕਿਹੜਾ ਰੁਖ਼ ਲਵੇਗੀ? ਲੌਕਡਾਊਨ ਖ਼ਤਮ ਹੋ ਜਾਵੇਗਾ? ਬਿਮਾਰੀ ਕਾਬੂ ਹੋ ਜਾਵੇਗੀ? ਵਗੈਰਾ ਵਗੈਰਾ।
    ਇਸ ਦਾ ਜਵਾਬ ਇਹੀ ਬਣਦਾ ਰਿਹਾ ਹੈ ਕਿ ਲੌਕਡਾਊਨ ਦਾ ਜੋ ਮਕਸਦ ਹੈ, ਉਸ ਬਾਰੇ ਅਪਰੈਲ ਦੇ ਪਹਿਲੇ ਜਾਂ ਦੂਜੇ ਹਫ਼ਤੇ ਤੱਕ ਸਥਿਤੀ ਸਪੱਸ਼ਟ ਹੋਵੇਗੀ। ਲੌਕਡਾਊਨ ਦੀ ਸਥਿਤੀ ਬਾਰੇ ਅੰਦਾਜ਼ਾ ਸੀ ਕਿ ਇਸ ਦੌਰਾਨ ਕੁਝ ‘ਹਾਟ ਸਪਾਟ’ ਪਛਾਣੇ ਜਾਣਗੇ, ਉਨ੍ਹਾਂ ਨੂੰ ਸੀਲ ਕਰਕੇ, ਬਾਕੀ ਕਈ ਅਹਿਮ ਅਦਾਰੇ ਖੋਲ੍ਹ ਦਿੱਤੇ ਜਾਣਗੇ।
    ਕਰੋਨਾ ਨੂੰ ਲੈ ਕੇ ਸ਼ੁਰੂ ਤੋਂ ਹੀ ਇੱਕ ਗੱਲ ਉਭਾਰੀ-ਪ੍ਰਚਾਰੀ ਜਾ ਰਹੀ ਹੈ ਕਿ ਇਸ ਬਿਮਾਰੀ ਦੇ ਫੈਲਣ ਦੀ ਰਫ਼ਤਾਰ ਕਾਫ਼ੀ ਤੇਜ਼ ਹੈ, ਪਰ ਇਹ ਓਨੀ ਘਾਤਕ ਨਹੀਂ ਹੈ। ਇਕ ਵਿਅਕਤੀ (ਜਿਸ ਅੰਦਰ ਵਾਇਰਸ ਹੈ) ਉਹ ਅੱਗੇ ਤਿੰਨ ਹੋਰ ਲੋਕਾਂ ਨੂੰ ਫੈਲਾਅ ਸਕਦਾ ਹੈ। ਅੱਗੋਂ ਉਹ ਤਿੰਨ, ਹੋਰ ਤਿੰਨ-ਤਿੰਨ ਲੋਕਾਂ ਨੂੰ ਫੈਲਾਉਣਗੇ ਤੇ ਇਸ ਤਰ੍ਹਾਂ ਇਹ ਵਧਦਾ ਜਾਵੇਗਾ। ਜੇ ਅਸੀਂ ਵਿਦੇਸ਼ ਜਾਂ ਦੁਨੀਆਂ ਦੀ ਤਸਵੀਰ ਨੂੰ ਪਾਸੇ ਰੱਖੀਏ, ਸਾਡੇ ਮੁਲਕ ਵਿਚ ਜਿੱਥੇ ਕੁਝ ਦਿਨ 50-60 ਮਰੀਜ਼ ਰੋਜ਼ ਆਉਂਦੇ ਸੀ, ਹੁਣ 900-900 ਮਰੀਜ਼ ਆ ਰਹੇ ਹਨ। ਇਹੀ ਸਥਿਤੀ ਪੰਜਾਬ ਦੀ ਹੈ।
    ਇਸ ਦੇ ਨਾਲ ਹੀ ਦੂਸਰੀ ਗੱਲ ਜੋ ਅਧਿਐਨ ਵਿਚ ਆ ਰਹੀ ਸੀ ਕਿ ਇਨ੍ਹਾਂ ’ਚੋਂ 80 ਫੀਸਦੀ ਉਹ ਲੋਕ ਹਨ, ਜੋ ਪ੍ਰਭਾਵਿਤ ਤਾਂ ਹੁੰਦੇ ਹਨ, ਪਰ ਬਹੁਤ ਮਾਮੂਲੀ ਜਾਂ ਨਾਂ ਦੇ ਬਰਾਬਰ। ਕਈਆਂ ਨੂੰ ਬਿਮਾਰੀ ਦਾ ਪਤਾ ਵੀ ਨਹੀਂ ਲੱਗਦਾ। ਬਾਕੀ 14-15 ਫ਼ੀਸਦੀ ਨੂੰ ਹਲਕਾ ਜਿਹਾ ਬੁਖ਼ਾਰ, ਖਾਂਸੀ ਹੁੰਦੀ ਹੈ ਤੇ ਉਹ ਦਵਾਈ, ਗਰਾਰੇ ਆਦਿ ਕਰ ਕੇ ਠੀਕ ਹੋ ਜਾਂਦੇ ਹਨ। ਇਨ੍ਹਾਂ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ। ਬਾਕੀ 5-6 ਫੀਸਦੀ ਨੂੰ ਕੁਝ ਸਮੇਂ ਦੀ ਤਕਲੀਫ਼ ਹੁੰਦੀ ਹੈ ਤੇ ਉਹ ਦਾਖ਼ਲ ਹੁੰਦੇ ਹਨ ਤੇ ਉਨ੍ਹਾਂ ਵਿਚੋਂ ਵੀ ਕੋਈ ਦੋ-ਢਾਈ ਫੀਸਦੀ ਲੋਕਾਂ ਨੂੰ ਵੈਂਟੀਲੇਟਰ ਦੀ ਲੋੜ ਪੈਂਦੀ ਹੈ। ਮੌਤ ਦਰ ਇਸ ਤੋਂ ਵੀ ਘੱਟ ਹੈ ਤੇ ਉਹ ਵੀ ਕਿਸੇ ਹੋਰ ਬਿਮਾਰੀ ਤੋਂ ਵੀ ਪੀੜਤ ਹੁੰਦੇ ਹਨ।
    87 ਫੀਸਦੀ ਅੰਕੜਾ ਇਹ ਤਿੰਨਾਂ ਅਵਸਥਾਵਾਂ ਮਿਲਾ ਕੇ ਹੈ। ਉਹ ਵੀ ਤਾਂ, ਜੇ ਕਿਸੇ ਤਰ੍ਹਾਂ ਦੀ ਸਾਵਧਾਨੀ ਜਾਂ ਹਦਾਇਤਾਂ ਦਾ ਪਾਲਣ ਨਾ ਕੀਤਾ ਜਾਵੇ। ਜੇ ਬਿਮਾਰੀ (ਕਰੋਨਾ) ਆਪਣੀ ਕੁਦਰਤੀ ਚਾਲ ਚੱਲੇ। ਇਸ ਅੰਕੜੇ ਨੂੰ ਕੁਝ ਇਸ ਤਰ੍ਹਾਂ ਸਮਝਣਾ-ਸਮਝਾਉਣਾ ਚਾਹੀਦਾ ਹੈ ਕਿ ਜੇ ਅਸੀਂ ਲੌਕਡਾਊਨ ਦੀ ਸਹੀ ਅਰਥਾਂ ਵਿਚ ਜਿਵੇਂ ਮਾਸਕ, ਸਮਾਜਿਕ ਦੂਰੀ ਅਤੇ ਹੱਥ ਧੋਣ ਵਾਲੀਆਂ ਗੱਲਾਂ ਦਾ ਪਾਲਣ ਨਹੀਂ ਕਰਦੇ ਤਾਂ ਇਹ ਅੰਕੜਾ ਇਸ ਹੱਦ ਤੱਕ (87 ਫੀਸਦੀ) ਜਾ ਸਕਦਾ ਹੈ। ਅੰਕੜਿਆਂ ਦੀ ਆਪਣੀ ਮਹੱਤਤਾ ਹੁੰਦੀ ਹੈ। ਇਹ ਸਾਨੂੰ ਅੱਗੋਂ ਵਿਉਂਤਬੰਦੀ ਕਰਨ ਲਈ ਰਾਹ ਦਿਖਾਉਂਦੇ ਹਨ, ਪਰ ਇਸ ਨੂੰ ਮਾਹਿਰਾਂ ਸਾਹਮਣੇ ਰੱਖਣ ਅਤੇ ਆਮ ਲੋਕਾਂ ਨੂੰ ਸਮਝਾਉਣ ਵੇਲੇ ਅਲੱਗ-ਅਲੱਗ ਢੰਗ ਵਰਤਣੇ ਚਾਹੀਦੇ ਹਨ। ਅੰਕੜੇ ਡਰਾਉਣ ਦਾ ਕਾਰਜ ਨਾ ਕਰਨ ਤਾਂ ਚੰਗਾ ਹੈ।
    ਡਾ. ਸ਼ਿਆਮ ਸੁੰਦਰ ਦੀਪਤੀ
    ਪ੍ਰੋਫੈਸਰ, ਸਰਕਾਰੀ ਮੈਡੀਕਲ
    ਕਾਲਜ ਅੰਮ੍ਰਿਤਸਰ
    ਸੰਪਰਕ: 98158-08506

    ਸੈਕਸ਼ਨ-ਏ

    Image

    ਸੈਕਸ਼ਨ-ਬੀ

    Image

    ਸੈਕਸ਼ਨ-ਸੀ

    Image
    Image
    Image
    Image
    Image
    Image
    Image
    Image

    ਵੱਧ ਪੜ੍ਹੀਆਂ ਗਈਆਂ

    ਵੱਧ ਪੜ੍ਹੀਆਂ ਗਈਆਂ ਖ਼ਬਰਾਂ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

    ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

    ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

    ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

    ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

    ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

    ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

    The Sikh Spokesman Newspaper,
    Toronto, Canada.

    Published Every Thursday     
    Email : This email address is being protected from spambots. You need JavaScript enabled to view it. 
    www.sikhspokesman.com
    Canada Tel : 905-497-1216
    India : 94632 16267

     

    Copyright © 2018, All Rights Reserved. Designed by TejInfo.Com