ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ‘ਜਨੇਊ ਰੋਗ’ ਜਾਂ ਹਰਪੀਜ਼ ਜ਼ੋਸਟਰ

  ਵਾਇਰਸ ਦੀ ਇਹ ਇਨਫੈਕਸ਼ਨ ਹਰਪੀਜ਼ ਜ਼ੌਸਟਰ, ਸੁਖਮਣਾਂ ਨਾੜੀ ’ਚੋਂ ਨਿਕਲਣ ਵਾਲੀਆਂ ਨਰਵਜ਼ ਦੀਆਂ ਜੜ੍ਹਾਂ (ਨਰਵ ਰੂਟ) ਤੋਂ ਸ਼ੁਰੂ ਹੋ ਕੇ ਆਮ ਕਰਕੇ ਪਸਲੀਆਂ ਦੇ ਨਾਲ ਨਾਲ ਚਲਦੀ ਹੈ। ਇਹ ਜਨੇਊ ਵਾਂਗ ਇੱਕ ਲਾਈਨ ਜਾਂ ਪੱਟੀ ਦੇ ਰੂਪ ਵਿੱਚ ਹੁੰਦੀ ਹੈ। ਇਸ ਵਿੱਚ ਪਹਿਲਾਂ ਦਾਣੇ ਨਿਕਲਦੇ ਹਨ ਤੇ ਫਿਰ ਇਹ ਛਾਲੇ ਬਣ ਜਾਂਦੇ ਹਨ ਕਿਉਂਕਿ ਇਹ ਇੱਕ ਇਨਫੈਕਸ਼ਨ ਵਾਲਾ ਰੋਗ ਹੈ ਇਸ ਲਈ ਇਸ ਦੇ ਇਲਾਜ ਵਾਸਤੇ ਕਿਸੇ ਤਰ੍ਹਾਂ ਦੇ ਟੂਣੇ-ਟਪਾਣੇ, ਝਾੜੇ ਜਾਂ ਕਿਸੇ ਬਾਬੇ ਜਾਂ ਅਖੌਤੀ ਸਿਆਣੇ ਦੀ ਕੋਈ ਭੂਮਿਕਾ ਨਹੀਂ ਹੁੰਦੀ। ਆਮ ਲੋਕਾਂ ਵਿੱਚ ‘ਜਨੇਊ’ ਦੇ ਨਾਂ ਨਾਲ ਜਾਣੀ ਜਾਂਦੀ ਚਮੜੀ ਦੀ ਇਸ ਬਿਮਾਰੀ ਨੂੰ ‘ਸ਼ਿੰਗਲਸ’ ਵੀ ਕਿਹਾ ਜਾਂਦਾ ਹੈ।
  ਕਿਉਂ ਤੇ ਕਿਵੇਂ ਹੁੰਦਾ ਹੈ ‘ਜਨੇਊ ਰੋਗ’: ਇਹ ਰੋਗ ਇੱਕ ਵਾਇਰਸ ਕਰਕੇ ਹੁੰਦਾ ਹੈ ਜਿਸ ਦਾ ਨਾਂ ਹੈ ‘ਵੀ.ਜ਼ੈੱਡ.ਵੀ.’ ਜਾਂ ‘ਵੇਰੀਸੈਲਾ ਜ਼ੋਸਟਰ ਵਾਇਰਸ’। ਆਮ ਕਰਕੇ ਰੋਗੀ ਨੂੰ

  ਬਚਪਨ ਵੇਲੇ ਛੋਟੀ ਮਾਤਾ (ਚਿਕਨ ਪੌਕਸ) ਨਿਕਲੀ ਹੁੰਦੀ ਹੈ। ਸਰੀਰ ਦਾ ਇਮਿਊਨ ਸਿਸਟਮ, ਵਾਇਰਸ ਨੂੰ ਕਈਆਂ ਥਾਵਾਂ ਤੋਂ ਤਾਂ ਕੱਢ ਦਿੰਦਾ ਹੈ ਪਰ ਸੁਖਮਣਾਂ ਨਾੜੀ ਜਿੱਥੋਂ ਉਗਣ ਵਾਲੀ ਕਿਸੇ ਨਰਵ ਦੀ ਜੜ੍ਹ/‘ਨਰਵ ਰੂਟ’ ਹੁੰਦੀ ਹੈ, ਉੱਥੇ ਕਈ ਵਾਰ, ਇਹ ਵਾਇਰਸ ਸੁੱਤਾ ਪਿਆ (ਡੌਰਮੈਂਟ) ਰਹਿੰਦਾ ਹੈ ਤੇ 50-60 ਸਾਲ ਦੀ ਉਮਰ ਤੋਂ ਬਾਅਦ, ਹਰਪੀਜ਼ ਜ਼ੋਸਟਰ ਜਾਂ ‘ਜਨੇਊ ਰੋਗ’ ਦੇ ਰੂਪ ਵਿੱਚ, ਸਾਨੂੰ ਤਸੀਹੇ ਦੇਣ ਲਈ ਕਿਰਿਆਸ਼ੀਲ ਹੋ ਆ ਜਾਂਦਾ ਹੈ। ਪੋਸਟ ਮਾਰਟਮ ਤੋਂ ਬਾਅਦ ਇਹ ਵਾਇਰਸ ਭਾਵੇਂ ਨਰਵਜ਼ ਵਿੱਚੋਂ ਲੱਭ ਲਿਆ ਜਾਂਦਾ ਹੈ ਪਰ ਵਿਅਕਤੀ ਦੀ ਜ਼ਿੰਦਗੀ ਦੌਰਾਨ ਸੁੱਤੇ ਪਏ ਇਸ ਦੁਸ਼ਮਣ ਨੂੰ ਲੱਭਣ ਲਈ ਅਜੇ ਤਕ ਕੋਈ ਟੈਸਟ, ਕਾਰਗਰ ਸਾਬਿਤ ਨਹੀਂ ਹੋਇਆ। ਅਧਿਐਨ ਦਰਸਾਉਂਦੇ ਹਨ ਕਿ ਢਲਦੀ ਉਮਰੇ, ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋਣ, ਇਮਿਊਨੋ-ਸਪ੍ਰੈਸਿਵ ਇਲਾਜ, ਕੋਈ ਮਨੋਵਿਗਿਆਨਕ ਦਬਾਅ ਜਾਂ ਕੋਈ ਹੋਰ ਕਾਰਨ ਹੋ ਸਕਦੇ ਹਨ ਜਿਨ੍ਹਾਂ ਕਰਕੇ ਸੁੱਤਾ ਪਿਆ ਇਹ ਦੁਸ਼ਮਣ ‘ਵੇਰੀਸੈਲਾ ਜ਼ੋਸਟਰ ਵਾਇਰਸ’ ਇੱਕ ਵਾਰ ਫਿਰ ਜਾਗ ਪੈਂਦਾ ਹੈ।
  ਇਸ ਦੇ ਮੁੱਢਲੇ ਲੱਛਣ ਹਨ:
  ਸਿਰ ਪੀੜ, ਬੁਖ਼ਾਰ ਅਤੇ ਸੁਸਤੀ ਤੇ ਥਕਾਵਟ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤਾਂ ਕਈ ਹੋਰ ਬਿਮਾਰੀਆਂ ਵਿੱਚ ਵੀ ਹੋ ਜਾਂਦੀਆਂ ਹਨ ਇਸ ਲਈ ਮਰੀਜ਼ ਜਾਂ ਉਸ ਦੇ ਰਿਸ਼ਤੇਦਾਰ ਕਦੇ ਸੋਚਦੇ ਵੀ ਨਹੀਂ ਕਿ ਇਹ ‘ਜਨੇਊ ਰੋਗ’ ਹੋ ਸਕਦਾ ਹੈ। ਅਗਲੇ ਪੜਾਅ ਵਿੱਚ ਖ਼ਾਰਸ਼, ਸਾੜ ਤੇ ਸਾੜ ਵਾਲੀ ਦਰਦ, ਕਿਸੇ ਕੱਪੜੇ ਦੀ ਛੋਹ ਵੀ ਨਾ ਸਹਾਰ ਸਕਣਾ, ਕੰਡੇ ਖੁਭਣ ਵਾਲੀ ਪੀੜ, ਕੀੜੀਆਂ ਤੁਰਨੀਆਂ, ਉਨੇ ਹਿੱਸੇ ਦੀ ਚਮੜੀ ਸੌਂ ਜਾਣਾ, ਟੱਸ-ਟੱਸ, ਡੰਗ ਵੱਜਣ ਵਰਗੀ ਪੀੜ ਅਤੇ ਕਈ ਵਾਰ ਛੁਰੀਆਂ ਵੱਜਣ ਵਰਗੀ ਪੀੜ ਦਾ ਅਹਿਸਾਸ ਹੋਣਾ ਆਦਿ ਇਸ ਰੋਗ ਦੇ ਲੱਛਣ ਹਨ। ਜਨੇਊ ਰੋਗ ਦੀ ਪੀੜਾ, ਰੋਗੀ ਦੇ ਰੋਜ਼-ਮੱਰ੍ਹਾ ਦੇ ਕੰਮ-ਕਾਜ਼ ਅਤੇ ਜ਼ਿਹਨੀ ਸਿਹਤ ’ਤੇ ਬਹੁਤ ਬੁਰੇ ਪ੍ਰਭਾਵ ਪਾਉਂਦੀ ਹੈ। ਜਿਵੇਂ ਜਿਵੇਂ ਵਿਅਕਤੀ ਦੀ ਉਮਰ ਵਧਦੀ ਹੈ, ਸ਼ਿੰਗਲਸ ਰੋਗ ਹੋਣ ਦੇ ਖ਼ਤਰੇ ਵੀ ਵਧਦੇ ਹਨ। ਇਸ ਲਈ ਇਸ ਪੀੜਾ ਤੋਂ ਬਚਾਅ ਅਤੇ ਇਲਾਜ ਸਬੰਧੀ ਕੋਸ਼ਿਸ਼ਾਂ ਨੂੰ ਮੋਹਰਲੀ ਕਤਾਰ ਵਿੱਚ ਤੇ ਹੋਰ ਵੀ ਵੱਧ ਗਤੀ ਨਾਲ ਜਾਰੀ ਰੱਖਣਾ ਚਾਹੀਦਾ ਹੈ।
  ਜੇ ਇਹ ਸਮੱਸਿਆ ਬੱਚਿਆਂ ਵਿੱਚ ਹੋਵੇ ਤਾਂ ਆਮ ਕਰਕੇ ਦਰਦ ਨਹੀਂ ਹੁੰਦੀ ਜਾਂ ਘੱਟ ਹੁੰਦੀ ਹੈ ਪਰ ਜਦੋਂ ਵਡੇਰੀ ਉਮਰ ਵਿੱਚ ਹੋਵੇ ਤਾਂ ਬਹੁਤ ਕਸ਼ਟਦਾਇਕ ਹੁੰਦੀ ਹੈ। ਕਈਆਂ ਕੇਸਾਂ ਵਿੱਚ ਇੱਕ ਦੋ ਦਿਨਾਂ ਬਾਅਦ ਪਰ ਕਈ ਵਾਰ ਤਿੰਨ ਹਫ਼ਤਿਆਂ ਤਕ ਪਹਿਲੇ ਪੜਾਅ ਤੋਂ ਬਾਅਦ ਚਮੜੀ ’ਤੇ ਇੱਕ ਖ਼ਾਸ ਕਿਸਮ ਦੇ ਦਾਣੇ ਜਿਹੇ ਨਿਕਲ ਆਉਂਦੇ ਹਨ ਜੋ ਵਧੇਰੇ ਕੇਸਾਂ ਵਿੱਚ ਧੜ ’ਤੇ ਆਉਂਦੇ ਹਨ, ਪਰ ਚਿਹਰੇ ਜਾਂ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਨਿਕਲ ਸਕਦੇ ਹਨ। ਸਭ ਤੋਂ ਪਹਿਲਾਂ ਚਮੜੀ ’ਤੇ ਛਪਾਕੀ ਵਾਂਗ ਲਾਲ, ਉਭਰੀ ਹੋਈ ਤੇ ਸਾੜ-ਖ਼ਾਰਸ਼ ਹੁੰਦੀ ਹੈ ਪਰ ਇਹ ਸਿਰਫ਼ ਇੱਕ ਖ਼ਾਸ ਭਾਗ ’ਤੇ ਹੀ ਹੁੰਦੀ ਹੈ ਜਦੋਂਕਿ ਛਪਾਕੀ ਤਾਂ ਸਾਰੇ ਸਰੀਰ ’ਤੇ ਹੁੰਦੀ ਹੈ। ਇਹ ਇੱਕ ਪੇਟੀ (ਬੈਲਟ) ਵਾਂਗ, ਧੜ ਜਾਂ ਕਿਸੇ ਹਿੱਸੇ ’ਤੇ, ਇੱਕੋ ਪਾਸੇ (ਸੱਜੇ ਜਾਂ ਖੱਬੇ) ਹੀ ਹੁੰਦੀ ਹੈ ਤੇ ਕੇਂਦਰੀ ਲਾਇਨ ਨੂੰ ਪਾਰ ਨਹੀਂ ਕਰਦੀ। ਬਾਅਦ ਵਿੱਚ ਚਮੜੀ ਦੇ ਦਾਣੇ, ਛਾਲੇ ਬਣ ਜਾਂਦੇ ਹਨ ਜਿਨ੍ਹਾਂ ਵਿੱਚ ਪਾਣੀ ਭਰ ਜਾਂਦਾ ਹੈ, ਬੁਖ਼ਾਰ ਤੇ ਬਾਕੀ ਲੱਛਣ ਉਵੇਂ ਹੀ ਰਹਿੰਦੇ ਹਨ। ਹੌਲੀ ਹੌਲੀ ਇਹ ਕਸ਼ਟਦਾਇਕ ਅਤੇ ਦਰਦਦਾਇਕ ਦਾਣੇ ਤੇ ਛਾਲੇ ਗੂੜ੍ਹੇ ਹੋਣ ਲਗਦੇ ਹਨ।
  ਅੰਦਰਲਾ ਪਾਣੀ ਧੁੰਦਲਾ ਹੋਣ ਲਗਦਾ ਹੈ ਤੇ ਅੰਦਰ ਖ਼ੂਨ ਇਕੱਠਾ ਹੋ ਜਾਂਦਾ ਹੈ। ਹਫ਼ਤੇ ਤੋਂ ਲੈ ਕੇ ਦਸ ਦਿਨਾਂ ਵਿੱਚ ਖਰੀਂਢ ਬਣ ਜਾਂਦਾ ਹੈ ਤੇ ਕੁਝ ਦਿਨਾਂ ਵਿੱਚ ਛਿੱਕੜ ਲੱਥ ਕੇ ਚਮੜੀ ਠੀਕ ਹੋ ਜਾਂਦੀ ਹੈ। ਜਿਨ੍ਹਾਂ ਰੋਗੀਆਂ ਵਿੱਚ ਵਧੇਰੇ ਛਾਲੇ ਬਣੇ ਹੋਣ, ਉਨ੍ਹਾਂ ਵਿੱਚ ਕਈ ਵਾਰੀ ਖਰੀਂਢ ਤੋਂ ਬਾਅਦ ਚਮੜੀ ’ਤੇ ਪੱਕੇ ਨਿਸ਼ਾਨ ਬਣ ਜਾਂਦੇ ਹਨ। ਇੱਕ ਕਿਸਮ ਅਜਿਹੀ ਵੀ ਹੈ ਜਿਸ ਵਿੱਚ ਚਮੜੀ ’ਤੇ ਦਾਣੇ ਨਹੀਂ ਨਿਕਲਦੇ ਬਾਕੀ ਸਾਰਾ ਉਵੇਂ ਹੀ ਹੁੰਦਾ ਹੈ। ਇਸ ਨੂੰ ਹਰਪੀਜ਼ ਤੋਂ ਬਿਨਾਂ ਜ਼ੋਸਟਰ (ਜਾਂ ਜ਼ੋਸਟਰ ਸਾਇਨ ਹਰਪੇਟੇ) ਕਿਹਾ ਜਾਂਦਾ ਹੈ।
  ਇਸ ਰੋਗ ਦੇ ਅੱਧੇ ਤੋਂ ਵੱਧ ਮਰੀਜ਼ 60 ਤੋਂ ਉੱਪਰ ਵਾਲੀ ਉਮਰ ਦੇ ਹੁੰਦੇ ਹਨ ਤੇ ਇਹ ਬਿਮਾਰੀ ਮਰਦਾਂ ਨਾਲੋਂ ਅੌਰਤਾਂ ਨੂੰ ਆਪਣਾ ਸ਼ਿਕਾਰ ਕੁਝ ਵਧੇਰੇ ਬਣਾਉਂਦੀ ਹੈ ਜਦੋਂਕਿ ਕਲਕੱਤਾ ਮੈਡੀਕਲ ਕਾਲਜ ਦੇ ਚਮੜੀ ਰੋਗ ਮਾਹਿਰ ਡਾ. ਦੇਬਬਰਤਾ ਬੰਧੋਪਾਧਿਆਏ ਅਨੁਸਾਰ ਇਹ ਰੋਗ ਮਰਦਾਂ ਤੇ ਅੌਰਤਾਂ ਵਿੱਚ ਬਰਾਬਰ ਹੀ ਹੁੰਦਾ ਹੈ। ਆਮ ਕਰਕੇ ਇਹ ਰੋਗ ਦੁਬਾਰਾ ਦੁਬਾਰਾ ਨਹੀਂ ਹੁੰਦਾ ਫਿਰ ਵੀ ਕੁਝ ਕੇਸਾਂ ਵਿੱਚ ਕਿਸੇ ਵਿਅਕਤੀ ਦੇ ਜੀਵਨ ਦੌਰਾਨ ਤਿੰਨ ਵਾਰ ਤਕ ਹੋ ਸਕਦਾ ਹੈ।
  ਕੀ ਸਮੱਸਿਆਵਾਂ ਉਜਾਗਰ ਹੋ ਸਕਦੀਆਂ ਹਨ:
  ✤ ਇਹ ਦੁਬਾਰਾ ਵੀ ਹੋ ਸਕਦੀ ਹੈ।
  ✤ ਚਮੜੀ ਦੀ ਇਨਫੈਕਸ਼ਨ ਹੋ ਕੇ ਪਾਕ ਪੈ ਸਕਦੀ ਹੈ।
  ✤ ਜੇ ਅੱਖਾਂ ਤਕ ਪੁੱਜ ਜਾਵੇ ਤਾਂ ਅੰਨ੍ਹਾਪਣ ਹੋ ਸਕਦਾ ਹੈ।
  ✤ ਇਸੇ ਤਰ੍ਹਾਂ ਕੰਨਾਂ ਦੀਆਂ ਨਰਵਜ਼ ਅਸਰ-ਅਧੀਨ ਹੋਣ ਤਾਂ ਬੋਲਿਆਂ ਵੀ ਕਰ ਸਕਦੀ ਹੈ।
  ✤ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਵੇ, ਉਨ੍ਹਾਂ ਵਿੱਚ ਇਹ ਇਨਫੈਕਸ਼ਨ ਦਿਮਾਗ ਅੰਦਰ ਵੀ ਪੁੱਜ ਸਕਦੀ ਹੈ।
  ਬਚਾਓ: ਇਸ ਨਾਮੁਰਾਦ ਰੋਗ ਦੀ ਸੂਲ ਵਰਗੀ ਪੀੜ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਹੈ ਇਸ ਦਾ ਟੀਕਾ-ਕਰਣ। 50- 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ 2006 ਵਿੱਚ ‘ਐਡਵਾਇਜ਼ਰੀ ਕਮੇਟੀ ਆਨ ਇਮੂਨਾਇਜ਼ੇਸ਼ਨ ਪ੍ਰੈਕਟਸਜ਼’ ਨੇ ਸ਼ਿੰਗਲਸ ਵੈਕਸੀਨ ਜਾਂ ‘ਜ਼ੋਸਟਾ-ਵੈਕਸ’ ਦੀ ਸਿਫ਼ਾਰਸ਼ ਕੀਤੀ ਸੀ। ਇਹ ਟੀਕਾਕਰਣ ਉਨ੍ਹਾਂ ਵਾਸਤੇ ਵੀ ਹੈ ਜਿਨ੍ਹਾਂ ਨੂੰ ਪਹਿਲਾਂ ਛੋਟੀ ਮਾਤਾ ਹੋ ਚੁੱਕੀ ਹੈ ਤਾਂ ਕਿ ਉਹ ਇਸ ਜਨੇਊ ਰੋਗ ਦਾ ਸ਼ਿਕਾਰ ਨਾ ਹੋਣ।
  ਭਾਰਤ ਵਿੱਚ ਇਹ ਵੈਕਸੀਨ ਅਜੇ ‘ਟ੍ਰਾਇਲ’ ਵਾਲੀ ਸਟੇਜ ’ਤੇ ਹੀ ਹੈ। ਅਮਰੀਕਾ ਵਿੱਚ ਇਸ ਦੀ ਵਰਤੋਂ ਸ਼ੁਰੂ ਹੈ ਤੇ 59 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਇਹ ਵੈਕਸੀਨ ਦਿੱਤੀ ਜਾਂਦੀ ਹੈ ।
  ਸ਼ਿੰਗਲਸ ਜਾਂ ਜਨੇਊ ਰੋਗ ਇੱਕ ਤੋਂ ਦੂਜੇ ਵਿਅਕਤੀ ਤਕ ਨਹੀਂ ਫੈਲਦਾ ਜਦੋਂਕਿ ਜਨੇਊ ਵਾਲੇ ਰੋਗੀ ਤੋਂ, ਵਾਇਰਸ (ਵੀ.ਜ਼ੈਡ.ਵੀ.) ਤੰਦਰੁਸਤ ਵਿਅਕਤੀ ਤਕ ਫੈਲ ਕੇ ਛੋਟੀ ਮਾਤਾ ਦਾ ਦਾਣੇ ਹੋ ਸਕਦੇ ਹਨ ਪਰ ਜਿਸ ਨੂੰ ਪਹਿਲਾਂ ਕਦੀ ਛੋਟੀ ਮਾਤਾ ਨਾ ਹੋਈ ਹੋਵੇ ਉਸ ਨੂੰ ਸਿੱਧੇ ਤੌਰ ’ਤੇ ਜਨੇਊ ਨਹੀਂ ਹੋ ਸਕਦਾ। ਛਾਲੇ ਬਣਨ ਤੋਂ ਪਹਿਲਾਂ ਤੇ ਖਰਿੰਡ ਬਣਨ ਤੋਂ ਬਾਅਦ ਇਹ ਵਾਇਰਸ ਇੱਕ ਤੋਂ ਦੂਜੇ ਵਿਅਕਤੀ ਤਕ ਨਹੀਂ ਫੈਲਦਾ। ਰੋਗੀ ਦੇ ਛਾਲਿਆਂ ’ਚੋਂ ਨਿਕਲਣ ਵਾਲੇ ਪਾਣੀ ਵਿੱਚ ਹੀ ਵਾਇਰਸ ਹੁੰਦੇ ਹਨ ਜੋ ਦੂਜੇ ਵਿਅਕਤੀ ਤਕ ਫੈਲਦੇ ਹਨ; ਇਹ ਨਿੱਛਾਂ, ਖੰਘ ਜਾਂ ਮਾੜੇ-ਮੋਟੇ ਛੋਹਣ ਨਾਲ ਨਹੀਂ ਫੈਲਦਾ। ਇੱਕ ਵਾਰ ਖ਼ਰੀਂਢ ਬਣ ਜਾਵੇ ਤਾਂ ਵੀ ਇਸ ਵਿੱਚੋਂ ਇਨਫੈਕਸ਼ਨ ਵਾਲਾ ਵਾਇਰਸ ਨਹੀਂ ਨਿਕਲਦਾ। ਭਾਵੇਂ ਵਾਇਰਸ ਓਹੀ ਹੁੰਦਾ ਹੈ ਫਿਰ ਵੀ ਛੋਟੀ ਮਾਤਾ ਵੇਲੇ ਇਹ ਬੇਹੱਦ ਤੇਜ਼ੀ ਨਾਲ ਫੈਲਣ ਦੇ ਸਮਰੱਥ ਹੁੰਦਾ ਹੈ ਜਨੇਊ ਦੇ ਛਾਲਿਆਂ ’ਚੋਂ ਇੰਨੀ ਜਲਦੀ ਨਹੀਂ ਫੈਲਦਾ। ਛਾਲਿਆਂ ਨੂੰ ਢੱਕ ਕੇ ਰੱਖਣ ਨਾਲ ਵੀ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
  ਇਲਾਜ:
  ✤ ਖਾਣ ਲਈ: ਦਰਦ ਨਿਵਾਰਕ ਦਵਾਈਆਂ ਅਤੇ ਇਨਫੈਕਸ਼ਨ ਤੋਂ ਬਚਣ ਲਈ ਐਂਟੀ-ਬਾਇਓਟਿਕਸ।
  ✤ ਦਾਣਿਆਂ ਜਾਂ ਛਾਲਿਆਂ ’ਤੇ ਲਗਾਉਣ ਵਾਸਤੇ: ਕੈਲਾਮੀਨ ਲੋਸ਼ਨ, ਨੀਲੀ ਦਵਾਈ (ਜੈਨਸ਼ੀਅਨ ਵਾਇਲੈਟ) ਜੋ ਪਹਿਲੇ ਸਮਿਆਂ ਵਿੱਚ ਤੇ ਕਈ ਥਾਵਾਂ ’ਤੇ ਹੁਣ ਵੀ, ਵਰਤੀ ਜਾਂਦੀ ਹੈ; ਠੰਢੀਆਂ ਪੱਟੀਆਂ ਵੀ ਕੀਤੀਆਂ ਜਾਂਦੀਆਂ ਹਨ ।
  ✤ ਕਈ ਤਰ੍ਹਾਂ ਦੀਆਂ ਐਂਟੀ ਵਾਇਰਲ ਦਵਾਈਆਂ ਵੀ ਉਪਲਭਦ ਹਨ ਪਰ ਇਨ੍ਹਾਂ ਸਾਰੇ ਇਲਾਜਾਂ ਦੇ ਬਾਵਜੂਦ ਵੀ ਬਹੁਤਾ ਫ਼ਰਕ ਨਹੀਂ ਪੈਂਦਾ। ਜੁਕਾਮ ਵਾਂਗ ਇਹ ਰੋਗ ਵੀ ਆਪਣੇ ਪੂਰੇ ਦਿਨ (7 ਤੋਂ 15 ਤਕ) ਚਲਦਾ ਹੈ ਜਿਸ ਦੌਰਾਨ ਰੋਗੀ ਬੜੀ ਤਕਲੀਫ਼ ਵਿੱਚ ਰਹਿੰਦਾ ਹੈ।
  ਜਨੇਊ ਵਾਲੇ ਰੋਗੀ ਲਈ ਧਿਆਨ ਯੋਗ ਗੱਲਾਂ:
  ✤ ਚਮੜੀ ਦੇ ਛਾਲਿਆਂ ਨੂੰ ਹਮੇਸ਼ਾਂ ਢੱਕ ਕੇ ਰੱਖੋ।
  ✤ ਉਨ੍ਹਾਂ ਨੂੰ ਛੂਹੋ ਨਾ ਤੇ ਨਾ ਹੀ ਖ਼ੁਰਕੋ।
  ✤ ਦੁਬਾਰਾ ਦੁਬਾਰਾ ਆਪਣੇ ਹੱਥ ਸਾਬਣ ਨਾਲ ਧੋਂਦੇ ਰਹੋ।
  ✤ ਬਾਬਿਆਂ, ‘ਸਿਆਣਿਆਂ’ ਤੇ ਟੂਣੇ-ਟਪਾਣਿਆਂ ਦੇ ਚੱਕਰ ਵਿੱਚ ਨਾ ਪਵੋ।
  ✤ ਜਿੰਨੀ ਦੇਰ ਛਾਲਿਆਂ ’ਤੇ ਖਰਿੰਡ ਨਹੀਂ ਬਣਦਾ, ਉਨੀਂ ਦੇਰ ਨਿਮਨ ਵਿਅਕਤੀਆਂ ਤੋਂ ਦੂਰ ਰਹੋ:
  ✤ ਗਰਭਵਤੀ ਜਿਸ ਨੂੰ ਕਦੀ ਚਿਕਨ ਪੌਕਸ ਨਾ ਹੋਇਆ ਹੋਵੇ/ਵੇਰੀਸੈਲਾ ਦਾ ਟੀਕਾਕਰਣ ਨਾ ਕਰਵਾਇਆ ਹੋਵੇ।
  ✤ ਸਤਮਾਹਿਆਂ ਹਾਂ ਘੱਟ ਜਨਮ-ਭਾਰ ਵਾਲਾ ਬੱਚਾ।
  ✤ ਜੋ ਵਿਅਕਤੀ ਕੈਂਸਰ, ਅੰਗ ਬਦਲਣ ਜਾਂ ਏਡਜ਼ ਦੀ ਦਵਾਈ ਲੈ ਰਹੇ ਹੋਣ।
  ਡਾ. ਮਨਜੀਤ ਸਿੰਘ ਬੱਲ
  ਸੰਪਰਕ: 083508-00237

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com