ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ੧੫ ਅਪ੍ਰੈਲ, 1563 ਈ. ਨੂੰ ਮਾਤਾ ਭਾਨੀ ਦੀ ਕੁੱਖੋਂ ਹੋਇਆ। ਉਹ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਆਪ ਜੀ ਤਿੰਨ ਭਰਾ ਸਨ। ਪ੍ਰਿਥੀ ਚੰਦ ਸ਼ਾਤਰ ਦਿਮਾਗ ਸੀ। ਮਹਾਂਦੇਵ ਵੈਰਾਗੀ ਸੁਭਾਅ ਦੇ ਸਨ। ਇਸ ਪ੍ਰਕਾਰ ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਿਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਨਾਲ ਕੰਮ-ਕਾਜ ਵਿਚ ਪੂਰਾ ਹੱਥ ਵਟਾਉਂਦੇ ਅਤੇ ਸਰੋਵਰ ਦੀ ਸ਼ੁਰੂ ਕੀਤੀ ਹੋਈ ਸੇਵਾ ਆਪਜੀ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਅਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤਾਂ ਦੁਆਰਾ ਦਿੱਤੀ ਮਾਇਆ ਨਾਲ ਚੱਲਣ ਲੱਗਾ।
  ਮੰਨਾ ਸਿੰਘ ਔਲਖ ਦੀ ਧੀ, ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਮਹਾਰਾਜਾ ਦਲੀਪ ਸਿੰਘ ਦੀ ਮਾਂ, ਮਹਾਰਾਣੀ ਜਿੰਦ ਕੌਰ, ਜਿਸਨੂੰ ਇੱਜ਼ਤ ਨਾਲ ਪੰਜਾਬੀ ' ਮਾਈ ਸਾਹਿਬ' ਕਹਿ ਕੇ ਪੁਕਾਰਦੇ ਸਨ, ਪਹਿਲੀ ਸਿੱਖ ਐਂਗਲੋਂ ਜੰਗ ਤੋਂ ਬਾਅਦ ਹੀ ਅੰਗਰੇਜ਼ਾਂ ਦੀਆਂ ਅੱਖਾਂ ਵਿਚ ਰੜਕ ਰਹੀ ਸੀ, ਰਹਿੰਦੀ ਖੂੰਹਦੀ ਕਸਰ ਉਸ ਵਕਤ ਪੂਰੀ ਹੋ ਗਈ ਜਦ 7 ਅਗਸਤ 1847 ਈਸਵੀ ਨੂੰ ਭਰੀ ਸਭਾ ਵਿਚ ਅੰਗਰੇਜ਼ ਰੈਜੀਡੈਂਟ ਦੇ ਕਹਿਣ ਤੇ ਵੀ ਮਹਾਰਾਜਾ ਦਲੀਪ ਸਿੰਘ ਨੇ ਮਿਸਰ ਤੇਜ ਸਿੰਘ ਨੂੰ ਰਾਜੇ ਦਾ ਤਿਲਕ ਲਾਵਣ ਤੋਂ ਇਨਕਾਰ ਕਰ ਦਿੱਤਾ, ਰੈਜ਼ੀਡੈਂਟ ਦੰਦ ਕਰੀਚ ਕਿ ਰਹਿ ਗਿਆ
  29 ਮਾਰਚ, 1849 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਵਿਸ਼ੇਸ਼ ਦਰਬਾਰ ਲਗਾਇਆ ਗਿਆ। ਇਸ ਦਰਬਾਰ ਵਿਚ 10 ਸਾਲਾਂ ਦੇ ਮਹਾਰਾਜੇ ਦਲੀਪ ਸਿੰਘ ਕੋਲੋਂ ਇਕ ਦਸਤਾਵੇਜ਼ 'ਤੇ ਦਸਤਖ਼ਤ ਕਰਵਾਏ ਗਏ। ਦਲੀਪ ਸਿੰਘ ਨੇ ਰੋਮਨ ਅੱਖਰਾਂ ਵਿਚ ਆਪਣੇ ਦਸਤਖ਼ਤ ਕੀਤੇ। ਲਾਰਡ ਡਲਹੌਜ਼ੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਵਿਚ ਇਹ ਦਸਤਵੇਜ਼ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਇਆ ਕਿ ਮਹਾਰਾਜਾ ਦਲੀਪ ਸਿੰਘ ਨੇ ਆਪਣੇ- ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ, ਰੁਤਬੇ ਛੱਡੇ। ਕੋਹਿਨੂਰ ਸਮੇਤ ਸਾਰੇ ਖਜ਼ਾਨੇ ਅਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬਰਤਾਨੀਆ ਦੀ ਹੈ। ਸਿੱਖ ਹਕੂਮਤ ਖ਼ਤਮ ਹੋਈ। ਇਹ ਹੁਣ ਬ੍ਰਿਟਿਸ਼ ਰਾਜ ਵਿਚ ਹੋਵੇਗੀ।
  ਬਲਰਾਜ ਸਿੰਘ ਸਿੱਧੂ ਐਸ.ਪੀ. - ਦੀਵਾਨ ਟੋਡਰ ਮੱਲ ਇਤਿਹਾਸ ਦੀ ਉਹ ਮਹਾਨ ਸ਼ਖਸੀਅਤ ਹੈ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦਾਂ ਦੇ ਸਸਕਾਰ ਲਈ ਜ਼ਮੀਨ ਖਰੀਦੀ। ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਨਹੀਂ ਮਿਲਦਾ। ਕਈ ਵਿਦਵਾਨ ਦੀਵਾਨ ਟੋਡਰ ਮੱਲ ਸਰਹਿੰਦੀ ਨੂੰ ਅਕਬਰ ਦਾ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਹੋਣ ਬਾਰੇ ਭੁਲੇਖਾ ਖਾ ਜਾਂਦੇ ਹਨ। ਦੋਵਾਂ ਦੇ ਜੀਵਨ ਕਾਲ ਵਿੱਚ ਕਰੀਬ 125 ਸਾਲ ਦਾ ਫਰਕ ਹੈ।
  - ਸੁਖਦੇਵ ਸਿੰਘ ਭੁੱਲੜ --ਮਿਤੀ 22 ਦਸੰਬਰ 1704 ਨੂੰ ਚਮਕੌਰ ਵਿਖੇ ਅਨੋਖਾ ਯੁੱਧ ਸ਼ੁਰੂ ਹੋਇਆ। ਸ਼ਾਹੀ ਫ਼ੌਜ ’ਚ ਘਿਰੇ ਦਸਮੇਸ਼ ਗੁਰੂ ਜੀ ਤੇ ਸਿੰਘਾਂ ਨੇ ਹੌਸਲਾ ਨਹੀਂ ਹਾਰਿਆ। ਉਨ੍ਹਾਂ ਨੂੰ ਮੌਤ ਦਾ ਫ਼ਿਕਰ ਨਹੀਂ ਸੀ, ਸਗੋਂ ਧਰਮ ਲਈ ਜ਼ੁਲਮ ਵਿਰੁੱਧ ਜੂਝਦਿਆਂ ਸ਼ਹਾਦਤ ਪਾਉਣ ਦੀ ਚਾਹ ਸੀ। ਏਡੇ ਵੱਡੇ ਘੇਰੇ ਵਿੱਚ ਘਿਰੇ ਹੋਏ ਦਸਮੇਸ਼ ਗੁਰੂ ਜੀ ਤੇ ਸਿੰਘ ਚੜ੍ਹਦੀ ਕਲਾ ਵਿੱਚ ਸਨ। ਇੱਕ ਪਾਸੇ ਭੁੱਖਣ-ਭਾਣੇ ਲੰਮੇ ਸਫ਼ਰ ਵਿੱਚ ਲੜਦੇ-ਭਿੜਦੇ, ਥੱਕੇ-ਟੁੱਟੇ ਚਾਲੀ ਸਿੱਖ ਹੋਣ, ਦੂਜੇ ਪਾਸੇ ਦਸ ਲੱਖ ਸ਼ਾਹੀ ਫ਼ੌਜ ਜਿਨ੍ਹਾਂ ਕੋਲ ਉਸ ਵਕਤ ਵਧੀਆ ਹਥਿਆਰ ਸਨ। ਜਿੱਥੇ ਯੁੱਧ ਵਿੱਚ ਲੜਨ ਉਪਰੰਤ ਮੌਤ ਯਕੀਨੀ ਹੋਵੇ। ਅਜਿਹੀ ਸਥਿਤੀ ਵਿੱਚ ਲੜਨ ਮਰਨ ਦਾ ਹੀਆ ਕੀਤਾ ਤਾਂ ਉਹ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਨੇ।
  - ਡਾ. ਅਮਨਦੀਪ ਸਿੰਘ ਟੱਲੇਵਾਲੀਆ --ਆਨੰਦਪੁਰ ਸਾਹਿਬ ਦੀ ਲੜਾਈ ਮਈ 1704 ਈ: ਵਿੱਚ ਸ਼ੁਰੂ ਹੋਈ ਤੇ ਲਗਾਤਾਰ ਸੱਤ ਮਹੀਨੇ ਚੱਲਦੀ ਰਹੀ। ਕਿਲ੍ਹੇ ਵਿੱਚ ਸਿੰਘਾਂ ਕੋਲ ਰਾਸ਼ਨ-ਪਾਣੀ ਮੁੱਕ ਗਿਆ। ਉਧਰ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਫ਼ੌਜਾਂ ਵੀ ਬਹੁਤਾ ਚਿਰ ਲੜਨ ਦੇ ਸਮਰੱਥ ਨਹੀਂ ਸਨ। ਇਸ ਕਰਕੇ ਮੁਗਲ ਹਾਕਮਾਂ ਅਤੇ ਪਹਾੜੀ ਰਾਜਿਆਂ ਨੇ ਝੂਠੀਆਂ ਸਹੁੰਆਂ ਖਾ ਕੇ ਗੁਰੂ ਜੀ ਕੋਲੋਂ ਆਨੰਦਪੁਰ ਦਾ ਕਿਲ੍ਹਾ ਖਾਲੀ ਕਰਵਾ ਲਿਆ ਤੇ ਕਿਹਾ ਕਿ ਉਹ ਮੁੜ ਕੇ ਵਾਰ ਨਹੀਂ ਕਰਨਗੇ।
  ਬੀ.ਐਨ. ਗੋਸਵਾਮੀ --ਮੇਰਾ ਖ਼ਿਆਲ ਹੈ ਕਿ ਕਿਸੇ ਮੁਲਕ ਦੀਆਂ ਪ੍ਰਾਚੀਨ ਯਾਦਗਾਰਾਂ ਦੀ ਘੋਖ, ਉਨ੍ਹਾਂ ਦੇ ਵਰਣਨ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਅਜਿਹਾ ਕੰਮ ਹੈ ਜਿਸ ਨੂੰ ਸੰਸਾਰ ਦੇ ਹਰੇਕ ਸੱਭਿਅਕ ਮੁਲਕ ਵੱਲੋਂ ਮਾਨਤਾ ਦਿੱਤੀ ਜਾਂਦੀ ਹੈ ਤੇ ਅਜਿਹਾ ਕੀਤਾ ਵੀ ਜਾਂਦਾ ਹੈ। ਹਿੰਦੋਸਤਾਨ ਨੇ ਇਸ ਦਿਸ਼ਾ ਵਿਚ ਕੁੱਲ ਮਿਲਾ ਕੇ ਦੁਨੀਆਂ ਦੇ ਹੋਰ ਕਿਸੇ ਵੀ ਮੁਲਕ ਨਾਲੋਂ ਘੱਟ ਕੰਮ ਕੀਤਾ ਹੈ... ਮੇਰੀ ਇਹ ਠੋਸ ਰਾਇ ਹੈ ਕਿ ਇੰਨੀ ਲਾਜ਼ਮੀ ਅਤੇ ਦਿਲਚਸਪ ਜ਼ਿੰਮੇਵਾਰੀ ਨਿਭਾਉਣ ਲਈ ਹਿੰਦੋਸਤਾਨ ਸਰਕਾਰ ਤਹਿਤ ਇਕ ਢਾਂਚਾ ਕਾਇਮ ਕਰਨ ਵਾਸਤੇ ਫ਼ੌਰੀ ਕਦਮ ਚੁੱਕੇ ਜਾਣ।
  ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖਸੀਅਤ ਕਰਕੇ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ (1861-1938 ਈ.) ਨੂੰ ਸਿੱਖ ਕੌਮ ਵਿਚ `ਭਾਈ ਸਾਹਿਬ` ਜਾਂ `ਪੰਥ ਰਤਨ` ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੂੰ ਭਾਈ ਗੁਰਦਾਸ ਤੋਂ ਬਾਅਦ ਦੇ ਗੁਰਬਾਣੀ ਦੇ ਵਿਆਖਿਆਕਾਰਾਂ ਵਿੱਚ ਪਰਮੁੱਖ ਸਥਾਨ ਹਾਸਲ ਹੈ। ਦਰਜ਼ਨਾਂ ਪੁਸਤਕਾਂ ਲਿਖਕੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਆਪ ਨੇ ਗੁਰਮਤਿ ਵਿਚਾਰਧਾਰਾ ਦੀ ਸਥਾਪਤੀ ਲਈ ਅਤੇ ਇਸਦੀ ਪਰੰਪਰਾ ਦੀ ਪਛਾਣ ਲਈ ਵਿਸ਼ੇਸ਼ ਜ਼ੋਰ ਦਿੱਤਾ, ਨਾਲ ਹੀ ਤਰਕ ਅਤੇ ਦਲੀਲ ਦੇ ਆਧਾਰ ਤੇ ਧਰਮ ਨਾਲ ਜੁੜੇ ਮਨੋਕਲਪਿਤ ਵਿਚਾਰਾਂ ਦਾ ਖੰਡਨ ਕਰਕੇ ਆਪਣੇ ਵਿਗਿਆਨਕ ਵਿਚਾਰ ਪੇਸ਼ ਕੀਤੇ।
  - ਡਾ. ਮੁਹੰਮਦ ਇਦਰੀਸ 1857 ਦੇ ਭਾਰਤੀ ਆਜ਼ਾਦੀ ਲਈ ਪਹਿਲੇ ਵਿਦਰੋਹ ਉਪਰੰਤ ਪੰਜਾਬ ਵਿਚ ਸੁਤੰਤਰਤਾ ਸੰਗਰਾਮ ਲਈ ਸੰਘਰਸ਼ ਦੀ ਸ਼ੁਰੂਆਤ ਹੋਈ। ਵੱਖ ਵੱਖ ਧਾਰਮਿਕ ਸੰਪਰਦਾਵਾਂ ਨਾਲ ਸਬੰਧਿਤ ਸਮਾਜ ਸੁਧਾਰ ਲਹਿਰਾਂ ਦਾ ਆਰੰਭ ਪੰਜਾਬ ਤੋਂ ਹੀ ਹੋਇਆ। ਉਨ੍ਹਾਂ ਵਿਚੋਂ ਨਾਮਧਾਰੀ ਲਹਿਰ, ਆਰੀਆ ਸਮਾਜ, ਬ੍ਰਹਮੋ ਸਮਾਜ, ਅਲੀਗੜ੍ਹ ਮੁਸਲਿਮ ਅੰਦੋਲਨ, ਚੀਫ਼ ਖ਼ਾਲਸਾ ਦੀਵਾਨ, ਸਿੰਘ ਸਭਾ ਅੰਦੋਲਨ ਅਤੇ ਗੁਰਦੁਆਰਾ ਸੁਧਾਰ ਲਹਿਰਾਂ ਮੁੱਖ ਹਨ। ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਨ ਵਾਲੇ ਸਿਆਸੀ ਤੌਰ ’ਤੇ ਚੇਤੰਨ ਵਰਗ ਦੇ ਲੋਕ ਧਰਮ ਨਿਰਪੱਖ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ ਦੀ 28 ਦਸੰਬਰ, 1885 ਵਿਚ ਸਥਾਪਨਾ ਉਪਰੰਤ ਉਸ ਨਾਲ ਜੁੜਨ ਲੱਗੇ।
  - ਗੁਰਦੇਵ ਸਿੰਘ ਸਿੱਧੂ -ਲਾਹੌਰ ਦਰਬਾਰ ਨਾਲ ਸੰਪਰਕ ਵਿੱਚ ਆਏ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਅਧਿਕਾਰੀਆਂ, ਯੂਰਪੀਨ ਯਾਤਰੂਆਂ ਆਦਿ ਵੱਲੋਂ ਲਿਖੀਆਂ ਯਾਦਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਦੇ ਵਿਭਿੰਨ ਪੱਖਾਂ, ਉਸ ਦੇ ਦਰਬਾਰੀਆਂ, ਤਤਕਾਲੀਨ ਸਿੱਖ ਸਰਦਾਰਾਂ ਆਦਿ ਬਾਰੇ ਬੜੀ ਰੌਚਿਕ ਜਾਣਕਾਰੀ ਅੰਕਿਤ ਕੀਤੀ ਮਿਲਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸੰਸਮਰਣਾਂ ਵਿਚੋਂ ਇੱਕ ਹੋਰ ਹੈਰਾਨੀਜਨਕ ਸ਼ਖ਼ਸੀਅਤ ਬਾਰੇ ਦਿਲਚਸਪ ਜਾਣਕਾਰੀ ਮਿਲਦੀ ਹੈ। ਉਹ ਇਕ ਫ਼ਕੀਰ ਸੀ ਜੋ ਅਨਿਸ਼ਚਿਤ ਸਮੇਂ ਲਈ ਕਿਸੇ ਖੋਲ, ਕਮਰੇ ਜਾਂ ਪੇਟੀ ਵਿੱਚ ਬੰਦ ਰੱਖੇ ਜਾਣ ਉਪਰੰਤ ਵੀ ਜਿਉਂਦਾ ਰਹਿ ਸਕਦਾ ਸੀ।ਉਸ ਫ਼ਕੀਰ ਦਾ ਸਹੀ ਅਤੇ ਪੂਰਾ ਨਾਉਂ ਕੀ ਸੀ? ਇਸ ਬਾਰੇ ਕਿਸੇ ਵੀ ਸਰੋਤ ਤੋਂ ਸੂਚਨਾ ਨਹੀਂ ਮਿਲਦੀ।

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com