ਵਾਹਿਗੁਰੂ ਜੀ ਕਾ ਖ਼ਾਲਸਾ।।  ਵਾਹਿਗੁਰੂ ਜੀ ਕੀ ਫ਼ਤਹਿ।।

  ਪ੍ਰੋ. ਹਰਦੀਪ ਸਿੰਘ ਟਿੱਬਾ ਵਿਦਿਆਰਥੀ ਗੁਰਮਤਿ ਕਾਲਜ ਪਟਿਆਲਾ 9779810396 ਗੁਰੂ ਅਰਜਨ ਸਾਹਿਬ 1581 ਈਸਵੀ ਵਿਚ ਗੁਰ ਗੱਦੀ 'ਤੇ ਬੈਠੇ ਸਨ, ਜਿਸ ਵੇਲੇ ਕਿ ਸਮਰਾਟ ਅਕਬਰ ਭਾਰਤ ਵਿਚ ਰਾਜ ਕਰਦਾ ਸੀ। ਪਰ ਸਮਰਾਟ ਅਕਬਰ ਦੀ ਮੌਤ ਤੋਂ ਪਿਛੋਂ ਉਸ ਦਾ ਪੁੱਤਰ ਖੁਰਮ 'ਜਹਾਂਗੀਰ' ਦੇ ਨਾਂ ਨਾਲ1604 ਈ. ਵਿਚ ਦਿੱਲੀ ਦੇ ਤਖਤ 'ਤੇ ਬੈਠਾ ਜੋ ਆਪਣੇ ਪਿਤਾ ਵਾਂਗ ਦੂਰ-ਦ੍ਰਿਸ਼ਟੀ ਤੇ ਸੁਤੰਤਰ ਵਿਚਾਰਾਂ ਵਾਲਾ ਨਹੀਂ ਸੀ। ਉਸ ਨੂੰ ਸ਼ੇਖ ਅਹਿਮਦ ਸਰਹੰਦੀ ਦੀ ਅਗਵਾਈ ਵਿਚ ਮੁਤੱਸਬੀ ਮੌਲਾਣਿਆਂ ਨੇ ਜਹਾਂਗੀਰ ਕੋਲ ਗੁਰੂ ਅਰਜਨ ਸਾਹਿਬ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਕੀਤੀਆਂ। ਗੁਰੂ ਅਰਜਨ ਸਾਹਿਬ ਦੇ ਵਿਰੋਧੀਆਂ ਵਿਚ ਚੰਦੂ ਲਾਲ ਦੀਵਾਨ, ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀਚੰਦ ਸ਼ਾਮਿਲ ਸੀ, ਜਿਸ ਨੇ ਗੁਰੂ ਜੀ ਵਿਰੁੱਧ ਜਹਾਂਗੀਰ ਦੇ ਕੰਨ ਭਰੇ। ਇਹੀ ਕਾਰਨ ਸਨ ਜਿਨ੍ਹਾਂ ਸਦਕਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ।
  - ਡਾ. ਸੁਖਦਿਆਲ ਸਿੰਘਭੂਗੋਲਿਕ ਪੰਜਾਬ ਕਿਸੇ ਸੂਬੇ ਜਾਂ ਰਿਆਸਤ ਦਾ ਨਾਂ ਨਹੀਂ ਹੈ। ਪੰਜਾਬ ਆਪਣੇ-ਆਪ ਵਿੱਚ ਇੱਕ ਦੇਸ਼ ਹੈ। ਪੰਜਾਬ ਸੱਭਿਆਚਾਰਕ ਮੁਲਕ ਅਤੇ ਸੱਭਿਆਤਾਵਾਂ ਨੂੰ ਜਨਮ ਦੇਣ ਵਾਲੀ ਸਰਜ਼ਮੀਨ ਦਾ ਨਾਂ ਹੈ। ਇਸ ਦਾ ਇਹ ਸੱਭਿਆਚਾਰ ਵਿਸ਼ਵ ਪੱਧਰ ‘ਤੇ ਪਸਰ ਚੁੱਕਿਆ ਹੈ ਅਤੇ ਵਿਸ਼ਵ ਨੂੰ ‘ਹੜੱਪਾ ਸੱਭਿਅਤਾ’ ਦੇ ਨਾਂ ਹੇਠ ਆਪਣਾ ਵਿਕਾਸ ਦਿਖਾ ਚੁੱਕਿਆ ਹੈ। ਅਜੇ ਸਿੰਧ ਘਾਟੀ ਦੀ ਸੱਭਿਅਤਾ ਪਨਪਣੀ ਵੀ ਸ਼ੁਰੂ ਨਹੀਂ ਸੀ ਹੋਈ ਜਦੋਂ ਹੜੱਪਾ ਸੱਭਿਅਤਾ ਵਿਸ਼ਵ ਪੱਧਰ ਉੱਤੇ ਵਿਕਸਤ ਹੋ ਚੁੱਕੀ ਸੀ। ਹੜੱਪਾ ਕੁਦਰਤ ਪੰਜ ਦਰਿਆਵਾਂ ਦੀ ਸਰਜ਼ਮੀਨ ਉਪਰ ਫੈਲੀ ਹੋਈ ਸੱਭਿਅਤਾ ਸੀ। ਇਹ ਸਿੰਧ ਘਾਟੀ ਸੱਭਿਅਤਾ ਤੋਂ ਇੱਕ ਯੁੱਗ ਅਗੇਤੀ ਸੀ। ਹਿੰਦੁਸਤਾਨ ਨੇ ਸਿੰਧ ਘਾਟੀ ਸੱਭਿਅਤਾ ਵਿੱਚੋਂ ਜਨਮ ਲਿਆ ਸੀ ਜਦੋਂਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਸ ਤੋਂ ਇੱਕ ਯੁੱਗ ਪਹਿਲਾਂ ਆਪਣੀ ਹੋਂਦ ਕਾਇਮ ਕਰਕੇ ਵਿਸ਼ਵ ਪੱਧਰ ਉਪਰ ਫੈਲ ਚੁੱਕੀ ਸੀ। ਇੱਕ ਯੁੱਗ ਹਜ਼ਾਰ ਸਾਲ ਦਾ ਵੀ ਹੋ ਸਕਦਾ ਹੈ ਅਤੇ ਇਸ ਤੋਂ ਘੱਟ-ਵੱਧ ਵੀ।
  - ਬਹਾਦਰ ਸਿੰਘ ਗੋਸਲਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਕਾਰਨ ਲਾਹੌਰ ਦੇ ਚੜ੍ਹਦੇ ਪਾਸੇ ਦਾ ਸਾਰਾ ਪੰਜਾਬ ਖਾਲਸਾ ਫ਼ੌਜਾਂ ਅਧੀਨ ਆ ਗਿਆ ਤਾਂ ਦਿੱਲੀ ਤਖ਼ਤ ਬੁਰੀ ਤਰ੍ਹਾਂ ਲੜਖੜਾ ਗਿਆ। ਉਨ੍ਹਾਂ ਦਿਨਾਂ ਵਿੱਚ ਬਹਾਦਰ ਸ਼ਾਹ ਦੱਖਣ ਤੋਂ ਮੁੜ ਰਿਹਾ ਸੀ। ਜਦੋਂ ਬਾਦਸ਼ਾਹ ਨੂੰ ਸਰਹਿੰਦ ਦੀ ਫ਼ਤਹਿ ਅਤੇ ਗੰਗ-ਦੁਆਬ ਦੇ ਇਲਾਕੇ ’ਤੇ ਬੰਦਾ ਬਹਾਦਰ ਦੀ ਚੜ੍ਹਤ ਤੇ ਪੰਜਾਬ ਵਿੱਚ ਸਿੱਖਾਂ ਦੀ ਬਗਾਵਤ ਦਾ ਪਤਾ ਲੱਗਿਆ ਤਾਂ ਉਹ ਉਸ ਸਮੇਂ ਜੂਨ ਸੰਨ 1710 ਨੂੰ ਅਜਮੇਰ ਵਿੱਚ ਸੀ। ਉਸ ਸਮੇਂ ਉਸ ਨੇ ਰਾਜਪੂਤਾਂ ਵਿਰੁੱਧ ਲੜਾਈ ਛੱਡ ਕੇ 27 ਜੂਨ 1710 ਨੂੰ ਉੱਤਰੀ ਭਾਰਤ ਵੱਲ ਕੂਚ ਕਰ ਦਿੱਤਾ।
  ਇਹ ਲੇਖ ਪੜ੍ਹਨ ਵਾਲਿਆ ਲਈ ਕਈ ਤੱਥ ਨਵੇਂ ਹੋਣਗੇ ਜੋ ਹਜ਼ਮ ਨਹੀ ਹੋਣੇ ਪਰ ਜਿਹੜੇ ਲੋਕ ਇਤਿਹਾਸਕ ਤੱਥਾਂ ਦੀ ਪੁਣਛਾਣ ਕਰਦੇ ਰਹਿੰਦੇ ਹਨ ਉਹ ਜਰੂਰ ਕਹਿਣਗੇ ਕਿ ਜੇ ਹਿੰਦੂ ਦਹਿਸ਼ਤਗਰਦ ‘ ਬੰਦੇ ਦੇ ਪੁੱਤ ਨਾ ਬਣੇ ਤਾਂ ਇਤਿਹਾਸ ਮੁੜ ਦੁਹਰਾਇਆ ਜਾ ਸਕਦਾ ਹੈ ਬੋਧੀਆਂ ਦੀ ਤਬਾਹੀ ਨੇ ਇਥੇ ਮੁਸਲਮਾਨਾਂ ਦਾ ਰਾਜ ਲਿਆਂਦਾ ਸੀ , ਹੁਣ ਵੀ ਕੁਝ ਪੁੱਠਾ - ਸਿੱਧਾਵਾਪਰ ਸਕਦਾ ਹੈ । ਬੋਧੀਆਂ ਦੀ ਤਬਾਹੀ ਕਰਨ ਵਾਲੇ ਬਾਹਮਣਵਾਦੀਆਂ ਨੇ ਜੋ ਜੁਲਮ ਢਾਹੇ ਉਹ ਸ਼ਾਇਦ ਹੀ ਕਿਸੇ ਦੇ ਯਾਦ ਹੋਣ ਪਰ ਇਹ ਤਾਂ ਸਭ ਨੂੰ ਪਤਾ ਕਿ ਕਿਵੇਂ ਮਹਿਮੂਦ ਗਜਨਵੀ ਤੇ ਹੋਰ ਮੁਸਲਮਾਨਾਂ ਦੇ ਨਾਲ ਆਈਆਂ ਫੌਜਾਂ ਨੇ ਹਿੰਦੂਆਂ ਦੇ ਧਰਮ - ਸਥਾਨਢਾਹੇ । ਕੀ ਕਦੇ ਵਿਚਾਰ ਕੀਤੀ ਹੈ ਕਿ ਸੋਮਨਾਥ ਤੇ ਹੋਰ ਮੰਦਰਾਂ ਦੀ ਤਬਾਹੀ ਕਰਨ ਵਾਲੇ ਲੋਕ ਕੌਣ ਸਨ ?
  ਜਨਰਲ ਸੁਬੇਗ ਸਿੰਘ ਖਿਆਲਾ ਪਿੰਡ ਦੇ ਰਹਿਣ ਵਾਲੇ ਸਨ, ਜੋ ਕਿ ਚੁਗਾਵਾਂ ਰੋਡ ਤੋਂ ਨੌਂ ਮੀਲ ਦੀ ਦੂਰੀ ਉੱਤੇ ਹੈ। ਜਨਰਲ ਸੁਬੇਗ ਸਿੰਘ ਪਿਤਾ ਸ. ਭਗਵਾਨ ਸਿੰਘ ਅਤੇ ਮਾਤਾ ਸਰਦਾਰਨੀ ਪ੍ਰੀਤਮ ਕੌਰ ਦੇ ਸਭ ਤੋਂ ਵੱਡੇ ਸਪੁੱਤਰ ਸਨ। ਉਨ੍ਹਾਂ ਦੇ ਤਿੰਨ ਭਰਾ ਅਤੇ ਦੋ ਭੈਣਾਂ ਸਨ। ਪਰਿਵਾਰ ਦਾ ਸਬੰਧ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ, ਜੋ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਅਤੇ ਜਿਨ੍ਹਾਂ ਨੇ 1740 ਵਿੱਚ ਭਾਈ ਸੁੱਖਾ ਸਿੰਘ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਨਾਲ ਜੁੜਦਾ ਹੈ। ਜਨਰਲ ਸੁਬੇਗ ਸਿੰਘ ਜੀ ਦਾ ਪਰਿਵਾਰ ਪਿੰਡ ਵਿੱਚ ਖਾਂਦਾ-ਪੀਂਦਾ ਧਨੀ ਪਰਿਵਾਰ ਸੀ, ਜੋ ਸੌ ਕਿੱਲੇ ਜ਼ਮੀਨ ਦਾ ਮਾਲਕ ਸੀ।
  ਮਨਜੀਤ ਕੌਰ ਸੇਖੋਂ, Adjunct Professor, City Community College, Los Rios District, West Sacramento, CA 95691, Cell 916-690-2379, Email: This email address is being protected from spambots. You need JavaScript enabled to view it. document.getElementById('cloakeec5c72b50821dace598d70a69b20515').innerHTML = ''; var prefix = 'ma' + 'il' + 'to'; var path = 'hr' + 'ef' + '='; var addyeec5c72b50821dace598d70a69b20515 = 'mksekhon' + '@'; addyeec5c72b50821dace598d70a69b20515 = addyeec5c72b50821dace598d70a69b20515 + 'yahoo' + '.' + 'com'; var addy_texteec5c72b50821dace598d70a69b20515 = 'mksekhon' + '@' + 'yahoo' + '.' + 'com';document.getElementById('cloakeec5c72b50821dace598d70a69b20515').innerHTML += ''+addy_texteec5c72b50821dace598d70a69b20515+''; ਅੱਜ ਅਸੀਂ ਤਿਲਕ ਜੰਝੂ ਦੇ ਰਾਖੇ, ਗੁਰੂ ਨਾਨਕ ਸਾਹਿਬ ਦੀ ਨੌਵੀਂ ਜੋਤ, ਸ਼੍ਰਿਸਟ ਦੀ ਚਾਦਰ, ਭੈ ਕਾਹੂੰ ਕੋ ਦੇਤ ਨਾਂਹਿ ਦੇ ਭੈ ਮੁਕਤ ਸ਼ਾਹਕਾਰ, ਗਿਆਨ ਤੋਂ ਕਰਮ ਮਾਰਗ ਦੇ ਪਾਂਧੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅੱਗੇ ਨਤਮਸਤਕ ਹੋ ਰਹੇ ਹਾਂ। ਇਹ ਇੱਕ ਇਤਿਹਾਸਕ ਸੱਚ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਪਿੱਛੋਂ ਪੰਜਾਬ ਵਿੱਚ ਮੌਤ ਨੂੰ ਮਖੌਲਾਂ ਕਰਨ ਵਾਲਿਆਂ ਦਾ ਸ਼ਾਨਦਾਰ ਇਤਿਹਾਸ ਸਿਰਜਿਆ ਗਿਆ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਮੁੱਖ ਕਾਰਣ ਔਰੰਗਜ਼ੇਬ ਦੀ ਤੁਅੱਸਬੀ ਨੀਤੀ ਸੀ। ਇਸ ਨੀਤੀ ਦਾ ਨਿਸ਼ਾਨਾ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਬਣਾਇਆ ਗਿਆ। ਇਸ ਬਾਰੇ ਮੈਕਿਲਫ਼ ਲਿਖਦਾ ਹੈ, “ਕਸ਼ਮੀਰੀ ਪੰਡਿਤ ਵਿਦਵਾਨ ਤੇ ਪ੍ਰਸਿੱਧ ਸਨ। ਔਰੰਗਜ਼ੇਬ ਦੀ ਸੋਚ ਸੀ ਕਿ ਜੇ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣ ਤਾਂ ਬਾਕੀ ਅਨਪੜ੍ਹ, ਮੂੜ੍ਹ ਜਨਤਾ ਨੂੰ ਇਸਲਾਮ ਵਿੱਚ ਲਿਆਉਣਾ ਸੌਖਾ ਹੋ ਜਾਵੇਗਾ। ਪਰ ਸੁਆਲ ਉੱਠਦਾ ਹੈ— ਦਿੱਲੀ, ਇਲਾਹਾਬਾਦ, ਮਥੁਰਾ ਵਿੱਚ ਵੀ…
  - ਬੁੱਧ ਪ੍ਰਕਾਸ਼ਏਸ਼ਿਆਈ ਤੇ ਅਫ਼ਰੀਕੀ ਰਵਾਇਤਾਂ ਵੀ ਇਸ ਗੱਲ ਉੱਤੇ ਕੁਝ ਚਾਨਣਾ ਪਾਉਂਦੀਆਂ ਹਨ ਕਿ ਪੰਜਾਬੀਆਂ ਅਤੇ ਸਿਕੰਦਰ ਦਰਮਿਆਨ ਲੜਾਈ ਦਾ ਅੰਤ ਕਿਵੇਂ ਹੋਇਆ। ਜ਼ੀਡੋ ਕਲਿਸਥੇਨਜ਼ ਦਾ ਇਥੋਪੀਆਈ ਰੂਪਾਂਤਰ ਦੱਸਦਾ ਹੈ ਕਿ ਲੜਾਈ ਵਿਚ ਸਿਕੰਦਰ ਦੇ ਬਹੁਤ ਸਾਰੇ ਘੋੜੇ ਮਾਰੇ ਗਏ ਤੇ ਉਹਦੇ ਸਿਪਾਹੀਆਂ ਨੇ ਇੰਨਾ ਸੋਗ ਮਨਾਇਆ ਕਿ ਉਹ ਰੋ ਪਏ ਤੇ ਕੁੱਤਿਆਂ ਵਾਂਙ ਚੀਕੇ-ਚਿਲਾਏ। ਇੱਥੋਂ ਤੱਕ ਕਿ ਉਹ ਹਥਿਆਰ ਸੁੱਟ ਕੇ ਸਿਕੰਦਰ ਦਾ ਸਾਥ ਛੱਡ ਕੇ ਦੁਸ਼ਮਣ ਨਾਲ ਮਿਲਣ ਨੂੰ ਤਿਆਰ ਹੋ ਗਏ। ਅੱਗੇ ਜਾ ਕੇ ਬਿਰਤਾਂਤ ਇਉਂ ਚਲਦਾ ਹੈ ਕਿ ਜਦ ਸਿਕੰਦਰ ਨੇ ਇਹ ਹਾਲ ਵੇਖਿਆ ਤਾਂ ਉਹ, ਜੋ ਆਪ ਵੀ ਬੜੀ ਬਿਪਤਾ ਵਿਚ ਫਸਿਆ ਹੋਇਆ ਸੀ, ਉਨ੍ਹਾਂ ਦੇ ਕੋਲ ਗਿਆ ਤੇ ਬੋਲਿਆ ਕਿ ‘‘ਉਹ ਵੀ ਲੜਾਈ ਬੰਦ ਕਰਨੀ ਚਾਹੁੰਦਾ ਹੈ।’’
  - ਡਾ. ਹਰਦੀਪ ਸਿੰਘ ਝੱਜਗ਼ਦਰ ਲਹਿਰ (1913) ਨੇ ਅਨੇਕਾਂ ਦੇਸ਼ ਭਗਤ ਪੈਦਾ ਕੀਤੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਉਲੀਕੇ ਨਿਸ਼ਾਨਿਆਂ ’ਤੇ ਚੱਲਦਿਆਂ ਤਸੀਹੇ ਝੱਲੇ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਯੋਧਿਆਂ ’ਚੋਂ ਭਾਈ ਰਣਧੀਰ ਸਿੰਘ ਨਾਰੰਗਵਾਲ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਗ਼ਦਰ ਲਹਿਰ ਦੀ ਜਾਗ ਭਾਰਤੀ ਲੋਕਾਂ ਵਿਚ ਲਾਈ ਤੇ ਅੰਗਰੇਜ਼ ਹਕੂਮਤ ਵਿਰੁੱਧ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਕੈਦ ਕੱਟਣੀ ਪਈ। ਭਾਈ ਰਣਧੀਰ ਸਿੰਘ ਦਾ ਜਨਮ ਮਾਲਵੇ ਦੇ ਪਿੰਡ ਨਾਰੰਗਵਾਲ, ਜ਼ਿਲ੍ਹਾ ਲੁਧਿਆਣਾ ਵਿਚ 25 ਹਾੜ ਸੰਮਤ 1935 ਬਿਕ੍ਰਮੀ ਮੁਤਾਬਕ 7 ਜੁਲਾਈ, 1878 ਨੂੰ ਮਾਤਾ ਪੰਜਾਬ ਕੌਰ ਅਤੇ ਨੱਥਾ ਸਿੰਘ ਗਰੇਵਾਲ ਦੇ ਘਰ ਹੋਇਆ।
  1726 ‘ਚ ਇਕ ਜਾਫਰ ਬੇਗ ਨਾਂ ਦਾ ਤੁਰਕ ਸਾਹਿਬ ਰਾਏ ਨਾ ਦੇ ਇਕ ਸਰਕਾਰੀ ਝੋਲੀ ਚੁੱਕ ਮਗਰ ਲੱਗ ਕੇ ਨੌਸਹਿਰੇ ‘ਚ ਸਿੰਘਾਂ ਨਾਲ ਲੜਿਆ ਸੀ ਤੇ ਥੋੜ੍ਹੇ ਜਿਹੇ ਸਿੰਘਾਂ ਤੋਂ ਬੁਰੀ ਤਰਾਂ ਹਾਰ ਖਾ ਕੇ ਅੰਮ੍ਰਿਤਸਰ ਵੱਲ ਨੂੰ ਭੱਜ ਆਇਆ ਸੀ। ਹਾਰ ਦੀ ਨਮੋਸ਼ੀ ਤੋਂ ਨਿਜਾਤ ਪਾਉਣ ਲਈ ਉਹ ਕੋਈ ਬਹਾਨਾ ਲੱਭ ਰਿਹਾ ਸੀ ਤੇ ਉਸ ਨੂੰ ਚਵਿੰਡੇ ‘ਚ ਸਰਦਾਰ ਬਹਾਦਰ ਸਿੰਘ ਦੇ ਸਪੁੱਤਰ ਦੇ ਵਿਆਹ ਦਾ ਪਤਾ ਲੱਗਾ , ਜਿਸ ਵਿੱਚ ਕਾਫ਼ੀ ਸਿੰਘ-ਸਿੰਘਣੀਆਂ ਨੇ ਸ਼ਾਮੂਲੀਅਤ ਕੀਤੀ ਹੋਈ ਸੀ। ਜਾਫਰ ਬੇਗ ਨੇ ਆਪਣੀ ਹਾਰੀ ਹੋਈ ਫੌਜ ਨੂੰ ਨਾਲ ਲੈ ਕੇ ਚਵਿੰਡੇ ਪਿੰਡ ਨੂੰ ਘੇਰਾ ਪਾ ਲਿਆ। ਸਿੰਘਾਂ ਨੂੰ ਵੀ ਇਸਦੀ ਖ਼ਬਰ ਮਿਲ ਗਈ ਪਰ ਉਹ ਅਨੰਦ ਕਾਰਜ ਦੀ ਮਰਿਯਾਦਾ ਨਿਰਵਿਘਨ ਨਿਭਾਉਂਦੇ ਰਹੇ।
  ਸੁਰਿੰਦਰ ਕੋਛੜ -- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਪਿ੍ੰਸਿਸ ਸੋਫ਼ੀਆ ਉਰਫ਼ ਸ਼ਹਿਜ਼ਾਦੀ ਬੰਬਾ ਦਲੀਪ ਸਿੰਘ ਦੀ ਲਾਹੌਰ ਵਿਚਲੀ ਰਿਹਾਇਸ਼ਗਾਹ ਅਤੇ ਉਸ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਉਸਾਰੀ ਗਈ ਉਸ ਦੀ ਦਾਦੀ ਰਾਣੀ ਜਿੰਦ ਕੌਰ ਦੀ ਸਮਾਧ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਸਿੱਖ ਰਾਜ ਦੀ ਆਖ਼ਰੀ ਵਾਰਸ ਸ਼ਹਿਜ਼ਾਦੀ ਬੰਬਾ ਆਪਣੇ ਪਿਤਾ ਦੇ ਦਿਹਾਂਤ ਬਾਅਦ ਜਦੋਂ ਪਹਿਲੀ ਵਾਰ ਭਾਰਤ ਆਈ ਤਾਂ ਉਸ ਨੇ ਲਾਹੌਰ ਪਹੁੰਚਣ 'ਤੇ ਸ਼ੁਰੂਆਤ 'ਚ ਹੋਟਲ ਫਲੈਟੀਜ਼ 'ਚ ਕਿਰਾਏ 'ਤੇ ਰਹਿਣਾ ਸ਼ੁਰੂ ਕੀਤਾ ਅਤੇ ਫਿਰ ਲਾਹੌਰ ਦੀ ਮੁਜੰਗ ਚੁੰਗੀ ਕੋਲ ਜੇਲ੍ਹ ਰੋਡ 'ਤੇ ਇਕ ਕੋਠੀ ਕਿਰਾਏ 'ਤੇ ਲੈ ਲਈ | ਜਲਦੀ ਬਾਅਦ ਸ਼ਹਿਜ਼ਾਦੀ ਨੇ ਲਾਹੌਰ 'ਚ ਆਪਣੀ ਪੱਕੀ ਰਿਹਾਇਸ਼ ਲਈ ਮਾਡਲ ਟਾਊਨ ਦੇ ਏ-ਬਲਾਕ 'ਚ 104 ਨੰ. ਕੋਠੀ ਖ਼ਰੀਦ ਲਈ, ਜਿਸ ਦਾ ਨਾਂਅ ਉਸ ਨੇ 'ਗੁਲਜ਼ਾਰ' ਰੱਖਿਆ | ਇਸ ਜ਼ਮੀਨਦੋਜ਼ ਕੀਤੇ ਜਾ ਚੁੱਕੇ 'ਗੁਲਜ਼ਾਰ' 'ਚ 88 ਵਰ੍ਹੇ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਰਕੇ 10 ਮਾਰਚ 1957 ਨੂੰ ਸ਼ਹਿਜ਼ਾਦੀ ਦਾ ਦਿਹਾਂਤ ਹੋ ਗਿਆ ਸੀ, ਜਿਸ ਦੇ ਬਾਅਦ ਉਸ ਨੂੰ ਲਾਹੌਰ ਦੀ ਜੇਲ੍ਹ ਰੋਡ 'ਤੇ ਮੌਜੂਦ ਗੌਰਾ ਕਬਰਸਤਾਨ (ਇੰਗਲਿਸ਼ ਸੈਮਇਟਰੀ) 'ਚ ਦਫ਼ਨ ਕੀਤਾ ਗਿਆ, ਜਿੱਥੇ ਅੱਜ ਲਾਹੌਰ ਦੇ ਵਿਰਾਸਤ ਪ੍ਰੇਮੀਆਂ ਵਲੋਂ ਉਸ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਸ਼ਹਿਜ਼ਾਦੀ ਦੀ ਰਿਹਾਇਸ਼ਗਾਹ 'ਗੁਲਜ਼ਾਰ' ਦੇ ਇਲਾਵਾ ਲਾਹੌਰ ਸ਼ਹਿਰ 'ਚ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪਿੱਛੇ ਯਾਤਰੂਆਂ ਲਈ ਬਣਾਏ ਕਮਰਿਆਂ…

  ਸੈਕਸ਼ਨ-ਏ

  Image

  ਸੈਕਸ਼ਨ-ਬੀ

  Image

  ਸੈਕਸ਼ਨ-ਸੀ

  Image
  Image
  Image
  Image
  Image
  Image
  Image
  Image

  ਵੱਧ ਪੜ੍ਹੀਆਂ ਗਈਆਂ ਖ਼ਬਰਾਂ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਜੱਜ ਨੇ ਬਲਾਤਕਾਰੀ ਸੌਦਾ ਸਾਧ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਸੰਕੇਤ ਦਿੱਤੇ

  ਪੰਚਕੂਲਾ , (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) - ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰ...

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ: ਮੰਡ

  ਬਠਿੰਡਾ - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਸਟਿਸ ਰ...

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਕੁੱਝ ਸਵਾਲ ਕਾਮਰੇਡ ਜਤਿੰਦਰ ਪੰਨੂ ਨੂੰ ?

  ਅੱਜ-ਕੱਲ੍ਹ ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਜਤਿੰਦਰ ਪੰਨੂ ਦੀ ਇਕ ਵੀਡ...

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

  ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ...

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਮੇਰੇ ਬਾਪੂ ਨੇ ਅੱਜ ਤੱਕ ਕੀੜੀ ਨਹੀਂ ਮਾਰੀ: ਸੁਖਬੀਰ ਬਾਦਲ

  ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ "...

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਬੇਅਦਬੀ ਕਾਂਡ ਦੀ ਰਿਪੋਰਟ 'ਤੇ ਬਹਿਸ ਤੋਂ ਭੱਜਿਆ ਬਾਦਲ ਦਲ

  ਚੰਡੀਗੜ੍ਹ- ਬੇਅਦਬੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਟ 'ਤੇ ਵਿਧਾਨ...

  The Sikh Spokesman Newspaper,
  Toronto, Canada.

  Published Every Thursday     
  Email : This email address is being protected from spambots. You need JavaScript enabled to view it. 
  www.sikhspokesman.com
  Canada Tel : 905-497-1216
  India : 94632 16267

   

  Copyright © 2018, All Rights Reserved. Designed by TejInfo.Com